ੴ

ਸਿੱਖਬਾਣੀ · SikhBani

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥

andhee kamee andh man man andhai tan andh
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1287 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਅੰਧੀ ਕੰਮੀ ਅੰਧੁ ਮਨੁ; ਮਨਿ ਅੰਧੈ ਤਨੁ ਅੰਧੁ ॥

andhee kamee andh man; man andhai tan andh |

Sant Singh KhalsaActing blindly, the mind becomes blind. The blind mind makes the body blind.
Manmohan SinghThrough dark deeds man's mind becomes blind and the blind makes the body blind.
Manmohan Singh (Punjabi)ਕਾਲਿਆਂ ਕੰਮਾਂ ਰਾਹੀਂ ਜੀਵ ਦਾ ਮਨੂਆ ਅੰਨ੍ਹਾਂ ਹੋ ਜਾਂਦਾ ਹੈ ਅਤੇ ਅੰਨ੍ਹਾ ਮਨੂਆ ਦੇਹ ਨੂੰ ਅੰਨੀ ਕਰ ਦਿੰਦਾ ਹੈ।
Fareedkot Teekaਅੰਧੇ ਕਾਮੋਂ ਸੇ ਮਨ ਅੰਧਾ ਹੋ ਜਾਤਾ ਹੈ। ਜਬ ਮਨ ਅੰਧਾ ਹੂਆ ਤੌ ਤਨ ਭੀ ਕਾਮਾਦਿਕੋਂ ਕਰ ਅੰਧ ਰੂਪ ਹੋ ਜਾਤਾ ਹੈ॥
Prof. Sahib Singhਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)।

ਪਦ ਅਰਥ ਅੰਧੀ ਕੰਮੀ = ਉਹਨਾਂ ਕੰਮਾਂ ਦੇ ਕਾਰਨ ਜੋ ਵਿਚਾਰ-ਹੀਣ ਹੋ ਕੇ ਕੀਤੇ ਜਾਣ। ਅੰਧੁ = ਅੰਨ੍ਹਾ, ਵਿਚਾਰ ਤੋਂ ਸੱਖਣਾ। ਤਨੁ = (ਭਾਵ,) ਗਿਆਨ-ਇੰਦ੍ਰੇ। ਮਨਿ ਅੰਧੈ = ਜੇ ਮਨ ਅੰਨ੍ਹਾ ਹੋ ਜਾਏ।

SikhNet (Spanish)Actuando ciegamente, la mente se ciega y vuelve al cuerpo ciego.

ਚਿਕੜਿ ਲਾਇਐ ਕਿਆ ਥੀਐ; ਜਾਂ ਤੁਟੈ ਪਥਰ ਬੰਧੁ ॥

chikarr laaeiai kiaa theeai; jaan tuttai pathar bandh |

Sant Singh KhalsaWhy make a dam with mud and plaster? Even a dam made of stones gives way.
Manmohan SinghWhat can plastering with mud do, when even the dam of stones gives way?
Manmohan Singh (Punjabi)ਜਦ ਪਥਰਾਂ ਦਾ ਬੰਨ੍ਹ ਭੀ ਟੁਟ ਜਾਂਦਾ ਹੈ ਤਦ ਗਾਰੇ ਨਾਲ ਲਿੱਪਣ ਦੁਆਰਾ ਕੀ ਹੋ ਸਕਦਾ ਹੈ?
Fareedkot Teekaਜਬ ਕਾਮਾਦਿਕੋਂ ਕਰ ਜੋਗਾ ਭ੍ਯਾਸ ਸਾਧਨ ਰੂਪੀ ਪਥਰ ਕਾ ਬੰਧ ਟੂਟ ਗਿਆ ਤੌ ਸਮਾਨ ਸਾਧਨ ਬ੍ਰਤਾਦੀ ਰੂਪੁ ਗਾਰਾ ਲਗਾਉਣੇ ਸੇ ਕਿਆ ਹੋਤਾ ਹੈ॥
Prof. Sahib Singhਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)।

ਪਦ ਅਰਥ ਪਥਰ ਬੰਧੁ = ਪੱਥਰਾਂ ਦਾ ਬੰਨ੍ਹ; (ਭਾਵ,) ਪ੍ਰਭੂ ਦੇ ਨਾਮ ਦੀ ਵਿਚਾਰ। ਚਿਕੜਿ ਲਾਇਐ = ਜੇ ਚਿੱਕੜ ਲਾਇਆ ਜਾਏ।

SikhNet (Spanish)¿Por qué hacer una guarida de lodo y plasta? Aún la guarida hecha de piedra se desmorona.

ਬੰਧੁ ਤੁਟਾ ਬੇੜੀ ਨਹੀ; ਨਾ ਤੁਲਹਾ. ਨਾ ਹਾਥ ॥

bandh tuttaa berree nahee; naa tulahaa. naa haath |

Sant Singh KhalsaThe dam has burst. There is no boat. There is no raft. The water's depth is unfathomable.
Manmohan SinghThe embankment has burst forth, There is no boat, nor a raft and the river is unfathomable.
Manmohan Singh (Punjabi)ਬੰਨ੍ਹ ਟੁਟ ਗਿਆ ਹੈ। ਨਾਂ ਕੋਈ ਕਿਸ਼ਤੀ ਹੈ ਨਾਂ ਹੀ ਤੁਲਹੜਾ ਅਤੇ ਦਰਿਆ ਅਥਾਹ ਹੈ।
Fareedkot Teekaਸਾਧਨ ਰੂਪੀ ਬੰਧ ਟੂਟ ਗਿਆ, ਕਿਉਂਕਿ ਭਗਤੀ ਰੂਪੀ ਬੇੜੀ ਨਹੀਂ ਔਰ ਪ੍ਰੇਮ ਵਾ ਨਾਮ ਰੂਪੀ ਤੁਲਹਾ ਨਹੀਂ ਔਰ ਨ ਗਿਆਨ ਰੂਪੀ ਹਾਥ ਹੀ ਹੈ॥
Prof. Sahib Singh(ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ।

ਪਦ ਅਰਥ ਤੁਲਹਾ = ਹੌਲੀਆਂ ਹੌਲੀਆਂ ਲੱਕੜਾਂ ਦਾ ਬੱਧਾ ਹੋਇਆ ਗੱਠਾ ਜੋ ਦਰੀਆ ਦੇ ਕੰਢੇ ਦੇ ਲੋਕ ਬੇੜੀ ਦੇ ਥਾਂ ਵਰਤਦੇ ਹਨ। ਹਾਥ = ਡੂੰਘਾਈ, ਥਾਹ।

SikhNet (Spanish)La guarida se desmoronó, no hay barco, no hay lancha y la profundidad del agua es insondable.

ਨਾਨਕ. ਸਚੇ ਨਾਮ ਵਿਣੁ; ਕੇਤੇ ਡੁਬੇ ਸਾਥ ॥੩॥

naanak. sache naam vin; kete ddube saath |3|

Sant Singh KhalsaO Nanak, without the True Name, many multitudes have drowned. ||3||
Manmohan SinghNanak, without the Lord's True Name, many multitudes of men have been drowned.
Manmohan Singh (Punjabi)ਨਾਨਕ ਸੁਆਮੀ ਦੇ ਸੱਚੇ ਨਾਮ ਦੇ ਬਗੈਰ ਇਨਸਾਨਾਂ ਦੇ ਘਨੇਰੇ ਜਥੇ ਡੁਬ ਗਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਬਿਨਾਂ ਇਨ ਬਿਕਾਰੋਂ ਰੂਪੁ ਨਦੀ ਮੇਂ ਕਿਤਨੇ ਹੀ ਸਾਥ ਡੂਬ ਗਏ ਹੈਂ॥੩॥
Prof. Sahib Singh(ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ), (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ ॥੩॥

ਪਦ ਅਰਥ ਸਾਥ = ਕਾਫ਼ਲੇ, ਪੂਰਾਂ ਦੇ ਪੂਰ। ਕੇਤੇ = ਅਨੇਕਾਂ ॥੩॥

SikhNet (Spanish)Oh, dice Nanak, multitudes se han ahogado. (3)
Answers quote the Granth verbatim with Ang citations. AI commentary is not Gurbani and not a religious ruling.