ਸੋਰਠਿ ਮਹਲਾ ੧ ॥
soratth mahalaa 1 | Ang 597
Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.
ਤੂ ਪ੍ਰਭ ਦਾਤਾ. ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ ॥
too prabh daataa. daan mat pooraa; ham thaare bhekhaaree jeeo | Ang 597
Sant Singh KhalsaYou, God, are the Giver of gifts, the Lord of perfect understanding; I am a mere beggar at Your Door.
Manmohan SinghThou, O my reverend, Beneficent Lord of perfect understanding and munificence, I am but a beggar of Thine.
Manmohan Singh (Punjabi)ਹੇ ਮੇਰੇ ਪੂਰਨ ਸਮਝ ਅਤੇ ਸਖਾਵਤ ਵਾਲੇ ਮਾਨਣਹੀਯ ਦਾਤਾਰ ਮਾਲਕ, ਮੈਂ ਤੇਰਾ ਇਕ ਮੰਗਤਾ ਹਾਂ।
Fareedkot Teekaਹੇ ਸ੍ਵਾਮੀ! ਤੂੰ ਸਮਰਥ ਔਰ ਦਾਨ ਦੇਣੇ ਵਾਲਾ ਦਾਤਾ ਹੈਂ, ਪੁਨਾ ਬੁਧਿ ਕਰ ਪੂਰਨ ਹੈਂ ਹਮ ਆਪ ਕੇ ਭੇਖਾਰੀ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀਂ ਤੇਰੇ (ਦਰ ਦੇ) ਮੰਗਤੇ ਹਾਂ।ਪਦ ਅਰਥ ਪ੍ਰਭ = ਹੇ ਪ੍ਰਭੂ! ਦਾਨਿ = ਦਾਨ (ਦੇਣ) ਵਿਚ। ਮਤਿ ਪੂਰਾ = ਮੱਤ ਦਾ ਪੂਰਾ, ਕਦੇ ਨਾਹ ਖੁੰਝਣ ਵਾਲਾ। ਥਾਰੇ = ਤੇਰੇ। ਭੇਖਾਰੀ = ਮੰਗਤੇ।
SikhNet (Spanish)Oh Señor Benévolo, de Sabiduría Perfecta y Munificente, soy un pordiosero a Tu Puerta.
ਮੈ ਕਿਆ ਮਾਗਉ. ਕਿਛੁ ਥਿਰੁ, ਨ ਰਹਾਈ; ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥
mai kiaa maagau. kichh thir, na rahaaee; har deejai naam piaaree jeeo |1| Ang 597
Sant Singh KhalsaWhat should I beg for? Nothing remains permanent; O Lord, please, bless me with Your Beloved Name. ||1||
Manmohan Singhwhat should I ask for? Nothing remain permanent. O Lord, bless me with Thy Beloved Name.
Manmohan Singh (Punjabi)ਮੈਂ ਕੀ ਮੰਗਾ? ਕੋਈ ਭੀ ਅਸਥਿਰ ਨਹੀਂ ਰਹਿੰਦੀ। ਹੇ ਵਾਹਿਗੁਰੂ! ਮੈਨੂੰ ਆਪਣਾ ਪਿਆਰਾ ਨਾਮ ਬਖਸ਼।
Fareedkot Teekaਹੇ ਮਰਾਰਾਜ! ਮੈਂ ਆਪ ਸੇ ਕਿਆ ਦਾਨ ਮਾਂਗੋ ਕੋਈ ਬਸਤ ਥਿਰ ਨਹੀਂ ਰਹਿਤੀ ਹੈ, ਤਾਂ ਤੇ ਹੇ ਹਰੀ! ਨਾਮ ਰੂਪੀ (ਪਿਆਰੀ) ਵਸਤ ਦੀਜੀਐ॥੧॥
Prof. Sahib Singhਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ। ਹੇ ਹਰੀ! ਮੈਨੂੰ (ਕੇਵਲ) ਆਪਣਾ ਨਾਮ ਦੇਹ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ॥੧॥ਪਦ ਅਰਥ ਮਾਗਉ = ਮੈਂ ਮੰਗਾਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਈ = ਨ ਰਹੈ, ਨਹੀਂ ਰਹਿੰਦਾ। ਹਰਿ = ਹੇ ਹਰੀ! ਪਿਆਰੀ = ਮੈਂ ਪਿਆਰ ਕਰਾਂ ॥੧॥
SikhNet (Spanish)Pero, ¿qué puedo pedir si nada es permanente? Sólo bendíceme con Tu Amado Nombre. (1)
ਘਟਿ ਘਟਿ; ਰਵਿ ਰਹਿਆ ਬਨਵਾਰੀ ॥
ghatt ghatt; rav rahiaa banavaaree | Ang 597
Sant Singh KhalsaIn each and every heart, the Lord, the Lord of the forest, is permeating and pervading.
Manmohan SinghThe flower girt Lord is contained in every heart.
Manmohan Singh (Punjabi)ਫੂਲ-ਮਾਲਾ ਵਾਲਾ ਸਾਈਂ ਹਰ ਦਿਲ ਅੰਦਰ ਰਮ ਰਿਹਾ ਹੈ।
Fareedkot Teekaਹੇ ਬਨਵਾਰੀ! ਤੂੰ ਘਟਿ ਘਟਿ ਮੇਂ ਰਮਣ ਕਰ ਰਹਾ ਹੈਂ॥
Prof. Sahib Singhਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।ਪਦ ਅਰਥ ਰਵਿ ਰਹਿਆ = ਵਿਆਪਕ ਹੋ ਰਿਹਾ ਹੈ। ਬਨਵਾਰੀ = ਪਰਮਾਤਮਾ।
SikhNet (Spanish)Mi Señor adornado de guirnaldas prevalece en todos los corazones.
ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥
jal thal maheeal gupato varatai; gurasabadee dekh nihaaree jeeo | rahaau | Ang 597
Sant Singh KhalsaIn the water, on the land, and in the sky, He is pervading but hidden; through the Word of the Guru's Shabad, He is revealed. ||Pause||
Manmohan SinghIn ocean, earth and sky, He is unmanifestly contained and by Guru's instruction, His sight is seen. Pause.
Manmohan Singh (Punjabi)ਸਮੁੰਦਰ, ਧਰਤੀ ਤੇ ਅਸਮਾਨ ਵਿੱਚ ਉਹ ਲੁਕ ਕੇ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਦੀਦਾਰ ਦੇਖਿਆ ਜਾਂਦਾ ਹੈ। ਠਹਿਰਾਉ।
Fareedkot Teekaਪਤਾਲ ਔ ਧਰਤੀ ਪੁਨਾ ਅਕਾਸ ਮੇਂ ਗੁਪਤ ਰੂਪ ਹੋ ਕਰ ਸਰਬਤ੍ਰ ਵਰਤ ਰਹਾ ਹੈਂ, ਗੁਰੋਂ ਕੇ ਉਪਦੇਸ਼ ਵਾਲਿਓਂ ਕੀ ਬੁਧੀ ਤੇਰੇ ਕੋ (ਨਿਹਾਰੀ) ਦੇਖਨੇ ਵਾਲੀ ਹੈ। ਜੀਉ ਪਦ ਸੰਬੋਧਨ ਹੈ॥ ਰਹਾਉ ॥
Prof. Sahib Singhਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ! ਰਹਾਉ॥ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਦੇਖਿ ਨਿਹਾਰੀ = ਦੇਖਿ ਨਿਹਾਰਿ, ਚੰਗੀ ਤਰ੍ਹਾਂ ਵੇਖ ॥ ਰਹਾਉ॥
SikhNet (Spanish)Él compenetra las aguas, la tierra y el espacio, y aunque Invisible, se nos revela a través de la Palabra del Shabd del Guru. (Pausa)
ਮਰਤ ਪਇਆਲ ਅਕਾਸੁ ਦਿਖਾਇਓ; ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥
marat peaal akaas dikhaaeo; gur satigur kirapaa dhaaree jeeo | Ang 597
Sant Singh KhalsaIn this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.
Manmohan SinghShowering his benediction, the great True Guru has shown me the Lord, in the mortal world, nether world and the firmament.
Manmohan Singh (Punjabi)ਆਪਣੀ ਮਿਹਰ ਧਾਰ ਕੇ ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਸਾਹਿਬ, ਮਾਤ ਲੋਕ, ਪਾਤਾਲ ਅਤੇ ਅਸਮਾਨ ਵਿੱਚ ਵਿਖਾਲ ਦਿੱਤਾ ਹੈ।
Fareedkot Teekaਹੇ ਅਕਾਲ ਪੁਰਖ! ਜਬ (ਗੁਰ) ਬੜੇ ਸਤਗੁਰੋਂ ਨੇ ਕਿਰਪਾ ਧਾਰਨ ਕਰੀ ਹੈ ਤਬ ਪ੍ਰਿਥੀ ਪਤਾਲ ਅਕਾਸ ਸਰਬਤ੍ਰ ਮੇਂ ਪੂਰਨ ਤੇਰਾ ਸਰੂਪ ਦਿਖਾਇ ਦੀਆ ਹੈ॥
Prof. Sahib Singhਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਹੋਂਦ, ਧਰਤੀ, ਆਕਾਸ਼ ਤੇ ਪਾਤਾਲ ਵਿਚ ਵਿਖਾ ਦਿੱਤੀ।ਪਦ ਅਰਥ ਮਰਤ = ਮਾਤ ਲੋਕ, ਇਹ ਧਰਤੀ। ਪਇਆਲ = ਪਾਤਾਲ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ।
SikhNet (Spanish)Cuando el Guru Verdadero me mostró Su Compasión, me reveló la Presencia del Señor en el mundo de los mortales, en los bajos mundos y en los cielos.
ਸੋ ਬ੍ਰਹਮੁ ਅਜੋਨੀ. ਹੈ ਭੀ ਹੋਨੀ; ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥
so braham ajonee. hai bhee honee; ghatt bheetar dekh muraaree jeeo |2| Ang 597
Sant Singh KhalsaHe is the unborn Lord God; He is, and shall ever be. Deep within your heart, behold Him, the Destroyer of ego. ||2||
Manmohan SinghHe, the unborn Lord is and shall also ever be. In thy heart behold thou Him, the Enemy of pride.
Manmohan Singh (Punjabi)ਉਹ ਅਜਨਮਾ ਪ੍ਰਭੂ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਆਪਣੇ ਦਿਲ ਅੰਦਰ ਤੂੰ ਉਸ ਹੰਕਾਰ ਦੇ ਵੈਰੀ ਨੂੰ ਤੱਕ।
Fareedkot Teekaਹੇ ਸ੍ਵਾਮੀ! ਜੋ ਤੂੰ ਅਜੋਨੀ ਅਬ ਹੈ ਭੀ ਬਹੁੜੋ (ਹੋਨੀ) ਹੋਵਨੇ ਵਾਲਾ ਹੈਂ ਔ ਮੁਰਾਰੀ ਬ੍ਰਹਮ ਹੈਂ, ਸੋ ਤੇਰੇ ਕੋ ਭਗਤੋਂ ਨੇ ਅਪਨੇ ਘਟ ਮੇਂ ਦੇਖ ਲੀਆ ਹੈ॥੨॥
Prof. Sahib Singhਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ॥੨॥ਪਦ ਅਰਥ ਹੈ ਭੀ = ਹੁਣ ਭੀ ਮੌਜੂਦ ਹੈ। ਹੋਨੀ = ਅਗਾਂਹ ਨੂੰ ਭੀ ਮੌਜੂਦ ਰਹੇਗਾ ॥੨॥
SikhNet (Spanish)El Señor no es puesto en ningún vientre; Él es y siempre será. ¡Muy en lo profundo de tu corazón, Encuéntralo y Contémplalo, es el Destructor del ego negativo! (2)
ਜਨਮ ਮਰਨ ਕਉ ਇਹੁ ਜਗੁ ਬਪੁੜੋ; ਇਨਿ ਦੂਜੈ. ਭਗਤਿ ਵਿਸਾਰੀ ਜੀਉ ॥
janam maran kau ihu jag bapurro; in doojai. bhagat visaaree jeeo | Ang 598
Sant Singh KhalsaThis wretched world is caught in birth and death; in the love of duality, it has forgotten devotional worship of the Lord.
Manmohan SinghThis wretched world is subject to birth and death and in another's love it has forgotten the Lord's meditation.
Manmohan Singh (Punjabi)ਇਹ ਨਾਂ-ਮੁਰਾਦ ਦੁਨੀਆਂ ਜੰਮਣ ਦੇ ਮਰਨ ਦੇ ਅਧੀਨ ਹੈ। ਦਵੈਤ-ਭਾਵ ਅੰਦਰ ਇਸ ਨੇ ਸਾਹਿਬ ਦੇ ਸਿਮਰਨ ਨੂੰ ਭੁਲਾ ਛੱਡਿਆ ਹੈ।
Fareedkot Teekaਹੇ ਸ੍ਵਾਮੀ! ਇਸ ਨੇ ਦ੍ਵੈਤ ਭਾਵ ਕਰ ਕੇ ਤੇਰੀ ਭਗਤਿ ਬਿਸਾਰ ਦਈ ਹੈ, ਇਸੀ ਤੇ ਯਹ ਬਪਰਾ ਤੁਛ ਜੀਵ ਜਨਮ ਮਰਨ ਕੋ ਪ੍ਰਾਪਤ ਹੋ ਰਹਾ ਹੈ॥
Prof. Sahib Singhਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ।ਪਦ ਅਰਥ ਬਪੁੜੋ = ਵਿਚਾਰਾ। ਇਨਿ = ਇਸ (ਜਗਤ) ਨੇ। ਦੂਜੈ = ਦੂਜੇ (ਮੋਹ) ਵਿਚ (ਫਸ ਕੇ)।
SikhNet (Spanish)El mundo entero está atrapado en la ronda de nacimientos y muertes, y al estar engañado por Maya, la dualidad, se olvida de su Devoción en la Alabanza al Señor.
ਸਤਿਗੁਰੁ ਮਿਲੈ. ਤ ਗੁਰਮਤਿ ਪਾਈਐ; ਸਾਕਤ ਬਾਜੀ ਹਾਰੀ ਜੀਉ ॥੩॥
satigur milai. ta guramat paaeeai; saakat baajee haaree jeeo |3| Ang 598
Sant Singh KhalsaMeeting the True Guru, the Guru's Teachings are obtained; the faithless cynic loses the game of life. ||3||
Manmohan SinghWhen the True Guru is met, then is the Guru's wisdom obtained. The mammon-worshipper loses his life-game.
Manmohan Singh (Punjabi)ਜਦ ਸੱਚੇ ਗੁਰੂ ਮਿਲ ਪੈਂਦੇ ਹਨ, ਤਦ ਗੁਰਾਂ ਦੀ ਸਿਆਣਪ ਪ੍ਰਾਪਤ ਹੋ ਜਾਂਦੀ ਹੈ। ਮਾਇਾਅ ਨੂੰ ਉਪਾਸ਼ਕ ਆਪਣੀ ਜੀਵਨ ਦੀ ਖੇਡ ਨੂੰ ਹਾਰ ਬਹਿੰਦਾ ਹੈ।
Fareedkot Teekaਹੇ ਪ੍ਰਭੂ! ਸਤਿਗੁਰੂ ਮਿਲੈ ਤਬ ਗੁਰਮਤਿ ਪ੍ਰਾਪਤਿ ਹੋਤੀ ਹੈ, ਨਿਗੁਰੋਂ ਨੇ ਇਹ ਮਨੁਖ ਜਨਮ ਰੂਪ ਬਾਜੀ ਹਾਰ ਦੀਨੀ ਹੈ॥੩॥
Prof. Sahib Singhਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ॥੩॥ਪਦ ਅਰਥ ਸਾਕਤ = ਸਾਕਤਾਂ ਨੇ, ਮਾਇਆ-ਵੇੜ੍ਹੇ ਬੰਦਿਆਂ ਨੇ ॥੩॥
SikhNet (Spanish)El Guru Verdadero puede transmitirnos Su Sabiduría, pero si uno ama y persigue a Maya, pierde el juego de su vida. (3)
ਸਤਿਗੁਰ. ਬੰਧਨ ਤੋੜਿ ਨਿਰਾਰੇ; ਬਹੁੜਿ. ਨ ਗਰਭ ਮਝਾਰੀ ਜੀਉ ॥
satigur. bandhan torr niraare; bahurr. na garabh majhaaree jeeo | Ang 598
Sant Singh KhalsaBreaking my bonds, the True Guru has set me free, and I shall not be cast into the womb of reincarnation again.
Manmohan SinghSnapping my bonds the True Guru has freed me, so I shall not be cast into the womb, again.
Manmohan Singh (Punjabi)ਮੇਰੇ ਜੁੜ (ਫਾਹੇ) ਵੱਣ ਕੇ ਸੱਚੇ ਗੁਰਾਂ ਨੇ ਮੈਨੂੰ ਆਜਾਦ ਕਰ ਦਿੱਤਾ ਹੈ, ਸੋ ਮੈਂ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪਵਾਂਗਾ।
Fareedkot Teekaਹੇ ਸ੍ਵਾਮੀ! ਸਤਿਗੁਰੋਂ ਨੇ ਜਿਸ ਕੇ ਬੰਧਨ ਤੋੜ ਦੀਏ ਹੈਂ, ਸੋ ਇਸ ਸੰਸਾਰ ਤੇ ਨਿਰਾਲੇ ਹੋ ਗਏ ਹੈਂ ਔਰ ਫੇਰ ਵਹੁ ਗਰਭ, ਭਾਵ ਚੌਰਾਸੀ ਮੇਂ ਨਹੀਂ ਪੜਤੇ ਹੈਂ॥
Prof. Sahib Singhਜਿਨ੍ਹਾਂ ਨੂੰ ਸਤਿਗੁਰੂ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।ਪਦ ਅਰਥ ਸਤਿਗੁਰ = ਹੇ ਸਤਿਗੁਰ! ਤੋੜਿ = ਤੋੜ ਕੇ। ਨਿਰਾਰੇ = ਨਿਰਾਲੇ, ਨਿਰਲੇਪ। ਬਹੁੜਿ = ਮੁੜ। ਮਝਾਰੀ = ਵਿਚ।
SikhNet (Spanish)El Verdadero Guru ha quitado mis ataduras y ya no tendré que encarnar otra vez,
ਨਾਨਕ. ਗਿਆਨ ਰਤਨੁ ਪਰਗਾਸਿਆ; ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
naanak. giaan ratan paragaasiaa; har man vasiaa nirankaaree jeeo |4|8| Ang 598
Sant Singh KhalsaO Nanak, the jewel of spiritual wisdom shines forth, and the Lord, the Formless Lord, dwells within my mind. ||4||8||
Manmohan SinghWithin me, O Nanak, is the light of he jewel of gnosis and the Formless Lord has taken abode within my mind.
Manmohan Singh (Punjabi)ਮੇਰੇ ਅੰਦਰ, ਹੇ ਨਾਨਕ! ਬ੍ਰਹਮ ਵੀਚਾਰ ਦੇ ਹੀਰੇ ਦਾ ਚਾਨਣ ਹੈ ਅਤੇ ਸਰੂਪ-ਰਹਿਤ ਸੁਆਮੀ ਨੇ ਮੇਰੇ ਹਿਰਦੇ ਅੰਦਰ ਨਿਵਾਸ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਰੰਕਾਰੀਓਂ ਕੇ, ਭਾਵ ਜਿਨ ਦਾਸੋਂ ਕੇ ਮਨ ਮੇਂ ਹਰਿ ਤੂੰ ਬਸਿਆ ਹੈਂ ਤਿਨ ਕੇ ਹਿਰਦ੍ਯ ਮੇਂ ਗ੍ਯਾਨ ਰੂਪ ਚਿੰਤਾਮਣਿ ਕਾ ਪ੍ਰਕਾਸ ਹੂਆ ਹੈ॥੪॥੮॥☬ਮਨ ਪ੍ਰਤਿ ਉਪਦੇਸ:
Prof. Sahib Singhਹੇ ਨਾਨਕ! ਜਿਨ੍ਹਾਂ ਦੇ ਅੰਦਰ (ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ॥੪॥੮॥ਪਦ ਅਰਥ ਨਾਨਕ = ਹੇ ਨਾਨਕ! ਪਰਗਾਸਿਆ = ਚਮਕਿਆ, ਰੌਸ਼ਨ ਹੋਇਆ। ਮਨਿ = ਮਨ ਵਿਚ ॥੪॥੮॥
SikhNet (Spanish)pues el Señor ha venido a habitar en mí. (4‑8)