ੴ

ਸਿੱਖਬਾਣੀ · SikhBani

ਅਲਹ ਅਗਮ ਖੁਦਾਈ ਬੰਦੇ ॥

alah agam khudaaee bande
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1083, 1084 · 46 lines
Translations

ਮਾਰੂ ਮਹਲਾ ੫ ॥

maaroo mahalaa 5 | Ang 1083

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਅਲਹ ਅਗਮ ਖੁਦਾਈ ਬੰਦੇ ॥

alah agam khudaaee bande | Ang 1083

Sant Singh KhalsaO slave of the inaccessible Lord God Allah,
Manmohan SinghO the slave of the Boundless Lord God,
Manmohan Singh (Punjabi)ਹੇ ਹਦਬੰਨਾ-ਰਹਿਤ ਸੁਆਮੀ ਵਾਹਿਗੁਰੂ ਦੇ ਦਾਸ,
Fareedkot Teekaਹੇ ਖੁਦਾਇ ਕੇ ਬੰਦੇ! ਅਲਹਿ ਜੋ ਅਗਮੁ ਹੈ ਜੇ ਤੂੰ ਉਸ ਕੋ ਪ੍ਰਾਪਤ ਹੂਆ ਚਾਹਤਾ ਹੈਂ॥
Prof. Sahib Singhਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!

ਪਦ ਅਰਥ ਅਗਮ = ਅਪਹੁੰਚ ਰੱਬ। ਖੁਦਾਈ ਬੰਦੇ = ਖ਼ੁਦਾਈ ਬੰਦੇ, ਹੇ ਖ਼ੁਦਾ ਦੇ ਬੰਦੇ!

SikhNet (Spanish)Oh, Hombre de Dios, oh criatura del Insondable Alah,

ਛੋਡਿ ਖਿਆਲ ਦੁਨੀਆ ਕੇ ਧੰਧੇ ॥

chhodd khiaal duneea ke dhandhe | Ang 1083

Sant Singh Khalsaforsake thoughts of worldly entanglements.
Manmohan Singhrenounce thou the thought of all the worldly occupations.
Manmohan Singh (Punjabi)ਤੂੰ ਸਾਰੇ ਸੰਸਾਰੀ ਵਿਹਾਰਾਂ ਦੇ ਵਿਚਾਰ-ਧਿਆਨ ਨੂੰ ਤਿਆਗ ਦੇ।
Fareedkot Teekaਤੌ ਮਾਇਆ ਕੇ ਧੰਧਿਓਂ ਕਾ (ਖਿਆਲ) ਧ੍ਯਾਨ ਛੋਡ ਦੇਹ॥
Prof. Sahib Singh(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ।

ਪਦ ਅਰਥ ਧੰਧੇ = ਝੰਬੇਲੇ।

SikhNet (Spanish)deja ya de pensar en lo mundano, no te involucres más en la discordia,

ਹੋਇ ਪੈ ਖਾਕ. ਫਕੀਰ ਮੁਸਾਫਰੁ; ਇਹੁ ਦਰਵੇਸੁ, ਕਬੂਲੁ ਦਰਾ ॥੧॥

hoe pai khaak. fakeer musaafar; ihu daraves, kabool daraa |1| Ang 1083

Sant Singh KhalsaBecome the dust of the feet of the humble fakeers, and consider yourself a traveller on this journey. O saintly dervish, you shall be approved in the Court of the Lord. ||1||
Manmohan SinghBecome thou the dust of the feet of the of the absolved mortal and think thyself a traveler Like this, O saint, thou shalt be approved at the Lord's door.
Manmohan Singh (Punjabi)ਤੂੰ ਬੰਦਖ਼ਲਾਸ ਪ੍ਰਾਨੀਆਂ ਦੇ ਚਰਨਾਂ ਦੀ ਧੂੜ ਥੀ ਵੰਝ ਅਤੇ ਆਪਣੇ ਆਪ ਨੂੰ ਇਕ ਰਾਹੀਂ ਖ਼ਿਆਲ ਕਰ। ਇਸ ਤਰ੍ਹਾਂ ਹੇ ਸਾਧੂ! ਤੂੰ ਪ੍ਰਭੂ ਦੇ ਦਰਵਾਜ਼ੇ ਉਤੇ ਪਰਵਾਣ ਹੋ ਜਾਵੇਗਾਂ।
Fareedkot Teekaਫਕੀਰੋਂ ਕੇ (ਪੈ) ਪੈਰੋਂ ਕੀ ਖਾਕ ਹੋ ਕਰ ਆਪ ਕੋ ਮੁਸਾਫਰ ਜਾਣ, ਇਸਤ੍ਰਾਂ ਦਰਵੇਸ ਪਣਾ ਖੁਦਾ ਕੇ ਦਰਵਾਜੇ ਮੇਂ ਕਬੂਲ ਹੈ॥
Prof. Sahib Singhਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥

ਪਦ ਅਰਥ ਪੈ ਖਾਕੁ ਫਕੀਰ = ਫ਼ਕੀਰਾਂ ਦੇ ਪੈਰਾਂ ਦੀ ਖ਼ਾਕ। ਹੋਇ = ਹੋ ਕੇ। ਮੁਸਾਫਰੁ = ਪਰਦੇਸੀ। ਦਰਾ = (ਪ੍ਰਭੂ ਦੇ) ਦਰ ਤੇ ॥੧॥

SikhNet (Spanish)sé como un mendigo, como un viajero solitario, volviéndote el polvo sobre el que los demás pisan, sólo ese ser será aprobado en la Puerta del Señor. (1)

ਸਚੁ ਨਿਵਾਜ; ਯਕੀਨ ਮੁਸਲਾ ॥

sach nivaaj; yakeen musalaa | Ang 1083

Sant Singh KhalsaLet Truth be your prayer, and faith your prayer-mat.
Manmohan SinghMake truth thy prayer and faith thy prayer-mat.
Manmohan Singh (Punjabi)ਸੱਚ ਨੂੰ ਆਪਣੀ ਅਰਦਾਸ ਬਣਾ ਅਤੇ ਈਮਾਨ ਨੂੰ ਆਪਣੀ ਅਰਦਾਸ ਕਰਨ ਦੀ ਚਿਟਾਈ।
Fareedkot Teekaਸਚ ਬੋਲਣਾ ਇਹੁ ਨਿਵਾਜ ਹੈ, ਜੋ ਗੁਰੂ ਸਾਸਤ੍ਰ ਪਰ ਯਕੀਨ ਕਰਨਾ ਇਹੁ (ਮੁਸਲਾ) ਆਸਣ ਬਛਾਵੈ ਅਰਥਾਤ ਜੋ ਨਿਵਾਜ ਪੜਤਿਆਂ ਬਿਛਾਈਤਾ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਯਕੀਨ = ਸ਼ਰਧਾ। ਮੁਸਲਾ = ਮੁਸੱਲਾ, ਉਹ ਫੂਹੜੀ ਜਿਸ ਉੱਤੇ ਮੁਸਲਮਾਨ ਨਿਮਾਜ਼ ਪੜ੍ਹਦਾ ਹੈ।

SikhNet (Spanish)Sobre la alfombra de oración de la Fe, ofrece la oración de la Verdad,

ਮਨਸਾ ਮਾਰਿ. ਨਿਵਾਰਿਹੁ ਆਸਾ ॥

manasaa maar. nivaarihu aasaa | Ang 1083

Sant Singh KhalsaSubdue your desires, and overcome your hopes.
Manmohan SinghStill thou thy desire and overcome thy hope.
Manmohan Singh (Punjabi)ਤੂੰ ਆਪਣੀ ਖ਼ਾਹਿਸ਼ ਨੂੰ ਮੇਟ ਅਤੇ ਆਸਾ ਨੂੰ ਦੂਰ ਕਰ।
Fareedkot Teekaਪੁਨ: ਵਾਸਨਾ ਕੋ ਮਾਰ ਕੈ ਨਿਵਿਰਤ ਕਰੋ, ਇਹੀ ਹਾਥ ਮੇਂ ਆਸਾ ਪਕੜੋ। ਲੰਬੀ ਸੋਟੀ ਊਪਰ ਸੇ ਬੈਰਾਗਨ ਕੀ ਤਰਾਂ ਹੋਤੀ ਹੈ ਤਿਸ ਕੋ ਆਸਾ ਕਹਤੇ ਹੈਂ॥
Prof. Sahib Singhਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ।

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਾਰਿ = ਮਾਰ ਕੇ। ਨਿਵਾਰਿਹੁ = ਦੂਰ ਕਰੋ। ਆਸਾ = (ਫ਼ਕੀਰ ਦਾ) ਸੋਟਾ।

SikhNet (Spanish)acalla tus deseos y controla tus esperanzas,

ਦੇਹ ਮਸੀਤਿ. ਮਨੁ ਮਉਲਾਣਾ; ਕਲਮ ਖੁਦਾਈ ਪਾਕੁ ਖਰਾ ॥੨॥

deh maseet. man maulaanaa; kalam khudaaee paak kharaa |2| Ang 1083

Sant Singh KhalsaLet your body be the mosque, and your mind the priest. Let true purity be God's Word for you. ||2||
Manmohan SinghMake thou thy body the mosque, thy mind the priest and to be genuinely pure thy Divine word.
Manmohan Singh (Punjabi)ਤੂੰ ਆਪਣੀ ਕਾਇਆ ਨੂੰ ਮਸਜਿਦ, ਆਪਣੇ ਮਨ ਨੂੰ ਮੁੱਲਾਂ ਅਤੇ ਅਸਲੀ ਤਰ੍ਹਾਂ ਪਵਿੱਤ੍ਰ ਥੀ ਵੰਝਣ ਨੂੰ ਆਪਣਾ ਈਸ਼ਵਰੀ ਬਚਨ ਬਣਾ।
Fareedkot Teekaਦੇਹੀ ਰੂਪੀ ਮਸੀਤ ਮੇਂ ਮਨ ਮੌਲਾਣਾ ਕਰੋ ਅਰਥਾਤ ਅਪਨੇ ਮਨ ਕੋ ਅਪਨੇ ਧਰਮ ਮੇਂ ਸਵਾਧਾਨ ਰਖੋ। ਹੇ ਖੁਦਾਇ ਕੇ ਬੰਦੇ! ਜੋ ਅਤੀ ਪਵਿਤ੍ਰ ਰਹਣਾ ਹੈ ਇਹ ਕਲਮਾ ਪੜੋ; ਵਾ ਖੁਦਾ ਕੋ ਅਤੀ ਪਵਿਤ੍ਰ ਜਾਨਨਾਂ ਹੈ ਇਹੁ ਕਲਮਾ ਪੜੋ॥੨॥
Prof. Sahib Singh(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ)। (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥

ਪਦ ਅਰਥ ਦੇਹ = ਸਰੀਰ। ਮਉਲਾਣਾ = ਮੌਲਵੀ। ਕਲਮ ਖੁਦਾਈ = ਖ਼ੁਦਾ ਦਾ ਕਲਮਾ। ਪਾਕੁ = ਪਵਿੱਤਰ ॥੨॥

SikhNet (Spanish)haz de tu cuerpo la mezquita y de tu mente el Mulá, has que la Palabra de Dios sea tu Integridad y tu Pureza. (2)

ਸਰਾ ਸਰੀਅਤਿ; ਲੇ ਕੰਮਾਵਹੁ ॥

saraa sareeat; le kamaavahu | Ang 1083

Sant Singh KhalsaLet your practice be to live the spiritual life.
Manmohan SinghMake thou the practice of the Name and the religious conduct thy 'Shariat', the first stage of moral life.
Manmohan Singh (Punjabi)ਨਾਮ ਦੀ ਕਮਾਈ ਅਤੇ ਮਜ਼ਹਬੀ ਚਲਣ ਨੂੰ ਤੂੰ 'ਸ਼ਰੀਅਤਿ': ਰੂਹਾਨੀ ਜੀਵਨ ਦੀ ਪਹਿਲੀ ਮੰਜ਼ਿਲ ਬਣਾ।
Fareedkot Teeka(ਸਰੀਅਤਿ) ਮਜਲ ਕਾ ਪਾਵਣਾ ਇਹ ਹੈ, ਜੋ ਧਰਮ ਕੋ ਲੈ ਕੇ ਕਮਾਵਣਾਂ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ)।

ਪਦ ਅਰਥ ਸਰਾ ਸਰੀਅਤਿ = ਸ਼ਰਹ ਸ਼ਰੀਅਤਿ, ਧਾਰਮਿਕ ਰਹਿਣੀ, ਬਾਹਰਲੀ ਧਾਰਮਿਕ ਰਹਿਤ। ਲੇ = ਲੈ ਕੇ।

SikhNet (Spanish)La conducta religiosa es en verdad la Práctica del Nombre del Señor,

ਤਰੀਕਤਿ ਤਰਕ; ਖੋਜਿ ਟੋਲਾਵਹੁ ॥

tareekat tarak; khoj ttolaavahu | Ang 1083

Sant Singh KhalsaLet your spiritual cleansing be to renounce the world and seek God.
Manmohan SinghMake the search for God and abandonment of the world thy 'Triquat', the first stage of moral life.
Manmohan Singh (Punjabi)ਰੱਬ ਦੀ, ਖੋਜਭਾਲ ਅਤੇ ਦੁਨੀਆਂ ਦੇ ਤਿਆਗ ਨੂੰ ਤੂੰ ਰੂਹਾਨੀ ਜੀਵਨ ਦਾ ਦੂਜਾ ਦਰਜਾ: 'ਤਰੀਕਤ' ਬਣਾ।
Fareedkot Teeka(ਤਰੀਕਤਿ) ਮੰਜਲ ਇਹ ਹੈ, ਜੋ ਤਿਆਗ ਦੇ ਖੋਜ ਕੋ ਟਲਾਵਹੁ ਅਰਥਾਤ ਢੂੰਢੋ॥
Prof. Sahib Singhਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ।

ਪਦ ਅਰਥ ਤਰੀਕਤਿ = ਮਨ ਨੂੰ ਪਵਿੱਤਰ ਕਰਨ ਦਾ ਤਰੀਕਾ। ਤਰਕ = ਤਿਆਗ। ਖੋਜਿ = ਖੋਜ ਕੇ। ਟੋਲਾਵਹੁ = ਲੱਭੋ।

SikhNet (Spanish)la ablución de la mente implica buscar en el interior propio, así uno se vuelve desapegado,

ਮਾਰਫਤਿ. ਮਨੁ ਮਾਰਹੁ ਅਬਦਾਲਾ; ਮਿਲਹੁ ਹਕੀਕਤਿ, ਜਿਤੁ ਫਿਰਿ. ਨ ਮਰਾ ॥੩॥

maarafat. man maarahu abadaalaa; milahu hakeekat, jit fir. na maraa |3| Ang 1083

Sant Singh KhalsaLet control of the mind be your spiritual wisdom, O holy man; meeting with God, you shall never die again. ||3||
Manmohan SinghO holyman, make the silencing of the mind thy 'Marft the third stage and meeting with God, thy 'Haqiqat' the fourth one, by which thou shalt not die again.
Manmohan Singh (Punjabi)ਹੇ ਨੇਕ ਬੰਦੇ! ਆਪਦੇ ਮਨ ਮਾਰਨ ਨੂੰ ਤੂੰ ਆਪਣੀ 'ਮਾਰਫ਼ਤ': ਤੀਜੀ ਮੰਜ਼ਿਲ ਬਦਾ ਅਤੇ ਰੱਬ ਨਾਲ ਮਿਲਨ ਨੂੰ ਤੂੰ ਆਪਣੀ 'ਹਕੀਕਤ' ਚੌਥੀ ਮੰਜ਼ਲ, ਜਿਨ੍ਹਾਂ ਦੁਆਰਾ ਤੂੰ ਮੁੜ ਕੇ ਨਹੀਂ ਮਰੇਗਾਂ।
Fareedkot Teekaਮਾਰਫਤ ਮੰਜਲ ਏਹ ਹੈ, ਜੋ ਮਨ ਕੋ ਮਾਰ ਕਰ (ਅਬਦਾਲਾ) ਪੂਜਣੇ ਜੋਗ, ਭਾਵ ਸਿਧ ਹੋਵੋ, ਔ ਹਕੀਕਤ ਮੰਜਲ ਏਹ ਹੈ, ਜੋ ਪਰਮੇਸੁਰ ਕੋ ਮਿਲੋ ਫਿਰ ਮਰਨਾ ਨਹੀਂ ਹੋਵੈਗਾ॥੩॥
Prof. Sahib Singhਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ)। ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ)। (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥

ਪਦ ਅਰਥ ਮਾਰਫਤਿ = ਗਿਆਨ, ਆਤਮਕ ਜੀਵਨ ਦੀ ਸੂਝ। ਅਬਦਾਲਾ = ਹੇ ਅਬਦਾਲ ਫ਼ਕੀਰ! {ਫ਼ਕੀਰਾਂ ਦੇ ਪੰਜ ਦਰਜੇ-ਵਲੀ, ਗ਼ੌਂਸ, ਕੁਤਬ, ਅਬਦਾਲ, ਕਲੰਦਰ}। ਹਕੀਕਤਿ = ਮੁਸਲਮਾਨਾਂ ਅਨੁਸਾਰ ਚੌਥਾ ਪਦ ਜਿਥੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜਿਤੁ = ਜਿਸ (ਮਿਲਾਪ) ਦੀ ਰਾਹੀਂ। ਮਰਾ = ਮੌਤ, ਆਤਮਕ ਮੌਤ ॥੩॥

SikhNet (Spanish)y ve, oh vidente, que la Sabiduría de Dios implica conquistar la mente y encontrarse con la realidad de que uno ya no muere otra vez. (3)

ਕੁਰਾਣੁ ਕਤੇਬ; ਦਿਲ ਮਾਹਿ ਕਮਾਹੀ ॥

kuraan kateb; dil maeh kamaahee | Ang 1083

Sant Singh KhalsaPractice within your heart the teachings of the Koran and the Bible;
Manmohan SinghInstead of reading Quran and other religious books, thou practise
Manmohan Singh (Punjabi)ਕੁਰਾਨ ਅਤੇ ਹੋਰ ਧਾਰਮਕ ਕਿਤਾਬਾਂ ਪੜ੍ਹਨ ਦੀ ਥਾਂ ਆਪਣੇ ਮਨ ਨੂੰ,
Fareedkot Teekaਕੁਰਾਣ ਪੁਨਃ ਔਰ ਜੋ ਕਿਤਾਬ ਹੈ, ਤਿਨ ਕਾ ਸਿਧਾਂਤ ਦਿਲ ਕੇ ਬੀਚ ਕਮਾਵੋ॥
Prof. Sahib Singhਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ।

ਪਦ ਅਰਥ ਮਾਹਿ = ਵਿਚ। ਕਮਾਹੀ = ਕਮਾਹਿ, ਨਾਮ ਸਿਮਰਨ ਦੀ ਕਮਾਈ ਕਰ। ਦਸ ਅਉਰਾਤ = ਦਸ ਔਰਤਾਂ ਨੂੰ, ਦਸ ਇੰਦ੍ਰਿਆਂ ਨੂੰ।

SikhNet (Spanish)Uno debe practicar el Corán y demás textos religiosos con el corazón.

ਦਸ ਅਉਰਾਤ; ਰਖਹੁ ਬਦ ਰਾਹੀ ॥

das aauraat; rakhahu bad raahee | Ang 1083

Sant Singh Khalsarestrain the ten sensory organs from straying into evil.
Manmohan Singhthe restraint of the ten sense organs desiring for women or evil ways.
Manmohan Singh (Punjabi)ਦਸ ਇੰਦ੍ਰੀਆਂ ਜਾਂ ਤ੍ਰੀਮਤਾਂ ਨੂੰ ਮਾੜਿਆਂ ਰਸਤਿਆਂ ਵਿਚੋਂ ਰੋਕਣ ਦੀ ਕਮਾਈ ਕਰ।
Fareedkot Teekaਦਸ ਇੰਦ੍ਰੀਆਂ ਜੇ ਔਰਤੋਂ ਕੀ ਨਿਆਈਂ ਹੈਂ ਇਨ ਕੋ ਖੋਟਿਓਂ ਰਸਤਿਆਂ ਤੇ ਰੋਕ ਰਖੋ॥
Prof. Sahib Singhਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ।

ਪਦ ਅਰਥ ਬਦ ਰਾਹੀ = ਭੈੜੇ ਰਾਹ ਤੋਂ।

SikhNet (Spanish)Hay que evitar que las diez facultades sensoriales nos lleven a actuar de forma malvada

ਪੰਚ ਮਰਦ. ਸਿਦਕਿ ਲੇ ਬਾਧਹੁ; ਖੈਰਿ ਸਬੂਰੀ ਕਬੂਲ ਪਰਾ ॥੪॥

panch marad. sidak le baadhahu; khair sabooree kabool paraa |4| Ang 1083

Sant Singh KhalsaTie up the five demons of desire with faith, charity and contentment, and you shall be acceptable. ||4||
Manmohan SinghBind down thou the five (demons) or (men) with faith charity and contentment and thus shalt thou be accepted.
Manmohan Singh (Punjabi)ਤੂੰ ਪੰਜਾਂ ਇਨਸਾਨ (ਵਿਕਾਰਾਂ) ਨੂੰ ਈਮਾਨ, ਖੈਰਾਤ ਅਤੇ ਸੰਤੋਖ ਨਾਲ ਬੰਨ੍ਹ ਕੇ ਰੱਖ ਅਤੇ ਇਸ ਤਰ੍ਹਾਂ ਤੂੰ ਪ੍ਰਵਾਨ ਥੀ ਵੰਝੇਗਾਂ।
Fareedkot Teekaਗੁਰ ਉਪਦੇਸ ਕਾ ਭਰੋਸਾ ਲੈ ਕੇ ਕਾਮਾਦਿ ਪੰਚ ਜੋ ਬਿਕਾਰ ਹੈਂ ਤਿਨ ਕੋ ਬਾਂਧੋ। ਜਿਸ ਨੇ (ਸਬੂਰੀ) ਸੰਤੋਖ ਧਾਰਨ ਰੂਪ ਖੈਰ ਮੰਗਿਆ ਹੈ, ਸੋ ਪਰਮੇਸਰ ਕੇ ਦਰ ਮੇਂ ਕਬੂਲ ਪੜਾ ਹੈ॥੪॥
Prof. Sahib Singhਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥

ਪਦ ਅਰਥ ਪੰਚ ਮਰਦ = ਕਾਮਾਦਿਕ ਪੰਜ ਸੂਰਮੇ। ਸਿਦਕਿ = ਸਿਦਕ ਦੀ ਰਾਹੀਂ। ਲੇ = ਲੈ ਕੇ, ਫੜ ਕੇ। ਬਾਧਹੁ = ਬੰਨ੍ਹ ਰੱਖੋ। ਖੈਰਿ = ਖ਼ੈਰ ਦੀ ਰਾਹੀਂ {ਖ਼ੈਰੁ = ਦਾਨ}। ਖੈਰਿ ਸਬੂਰੀ = ਸੰਤੋਖ ਦੇ ਖ਼ੈਰ ਦੀ ਰਾਹੀਂ। ਕਬੂਲ = ਪਰਵਾਨ ॥੪॥

SikhNet (Spanish)y atar a los cinco enemigos de las pasiones con la cuerda de la Fe, y así poder encontrar Contentamiento en dar, para ser aprobados por Dios. (4)

ਮਕਾ ਮਿਹਰ; ਰੋਜਾ ਪੈ ਖਾਕਾ ॥

makaa mihar; rojaa pai khaakaa | Ang 1083

Sant Singh KhalsaLet compassion be your Mecca, and the dust of the feet of the holy your fast.
Manmohan SinghMake kindness thy Mecca and the dust of the saints feet thy fasting.
Manmohan Singh (Punjabi)ਮਿਹਰਬਾਨੀ ਨੂੰ ਆਪਣਾ ਮੱਕਾ ਬਣਾ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਆਪਣਾ ਵਰਤ।
Fareedkot Teekaਮਕਾ ਪਰਸਣਾ ਇਹ ਹੈ, ਜੋ ਜੀਵੋਂ ਪਰ ਮੇਹਰ ਕਰਨੀ ਹੈ, ਰੋਜਾ ਏਹੁ ਰਾਖੁ ਜੋ ਸੰਤੋਂ ਕੇ ਪੈਰੋਂ ਕੀ ਖਾਕ ਹੋਹੁ॥
Prof. Sahib Singhਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ)। (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ।

ਪਦ ਅਰਥ ਮਕਾ = ਮੱਕਾ; ਦੇਸ ਅਰਬ ਦਾ ਉਹ ਪ੍ਰਸਿੱਧ ਸ਼ਹਿਰ ਜਿਸ ਦਾ ਦਰਸਨ ਕਰਨ ਹਰ ਸਾਲ ਮੁਸਲਮਾਨ ਦੂਰੋਂ ਦੂਰੋਂ ਅੱਪੜਦੇ ਹਨ, ਹਜ਼ਰਤ ਮੁਹੰਮਦ ਸਾਹਿਬ ਮੱਕੇ ਵਿਚ ਹੀ ਪੈਦਾ ਹੋਏ ਸਨ। ਮਿਹਰ = ਤਰਸ, ਦਇਆ। ਰੋਜਾ = ਰੋਜ਼ਾ। ਪੈ ਖਾਕਾ = ਸਭਨਾਂ ਦੇ ਪੈਰਾਂ ਦੀ ਖ਼ਾਕ ਹੋਣਾ।

SikhNet (Spanish)Debemos ver la Compasión como el peregrinaje a la Meca y conservar el ayuno de la humildad,

ਭਿਸਤੁ, ਪੀਰ ਲਫਜ ਕਮਾਇ ਅੰਦਾਜਾ ॥

bhisat, peer lafaj kamaae andaajaa | Ang 1083

Sant Singh KhalsaLet Paradise be your practice of the Prophet's Word.
Manmohan SinghDeem thou the practice of the Prophet's word as heaven.
Manmohan Singh (Punjabi)ਤੂੰ ਪੈਗੰਬਰ ਦੇ ਬਚਨ ਦੀ ਕਮਾਈ ਕਰਨ ਨੂੰ ਸਵਰਗ ਵਜੋਂ ਜਾਣ।
Fareedkot Teekaਭਿਸਤੁ ਕਾ ਸੁਖ ਇਹ ਹੈ, ਜੋ ਬਡੇ ਗੁਰੂ ਸੰਤ ਹੈਂ ਤਿਨ ਕਾ ਬਚਨ ਜਥਾਰਥ ਵਾ ਮਿਰਜਾਦਾ ਸੇ ਕਮਾਵਣਾ ਕਰਨਾ ਹੈ॥
Prof. Sahib Singhਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ।

ਪਦ ਅਰਥ ਭਿਸਤੁ = ਬਹਿਸ਼ਤ। ਪੀਰ ਲਫਜ = ਗੁਰੂ ਦੇ ਬਚਨ। ਅੰਦਾਜਾ = ਅੰਦਾਜ਼ੇ ਨਾਲ, ਪੂਰੇ ਤੌਰ ਤੇ।

SikhNet (Spanish)debemos considerar la práctica de la Palabra de los Profetas como el Cielo.

ਹੂਰ ਨੂਰ, ਮੁਸਕੁ ਖੁਦਾਇਆ; ਬੰਦਗੀ ਅਲਹ ਆਲਾ ਹੁਜਰਾ ॥੫॥

hoor noor, musak khudaaeaa; bandagee alah aalaa hujaraa |5| Ang 1083

Sant Singh KhalsaGod is the beauty, the light and the fragrance. Meditation on Allah is the secluded meditation chamber. ||5||
Manmohan SinghGod alone is the fairy, light and fragrance and the Lord's meditation is the sublime chamber of worship.
Manmohan Singh (Punjabi)ਕੇਵਲ ਵਾਹਿਗੁਰੂ ਹੀ ਪਰੀ, ਰੋਸ਼ਨੀ ਅਤੇ ਖ਼ੁਸ਼ਬੋ ਹੈ, ਸੁਆਮੀ ਦਾ ਸਿਮਰਨ ਹੀ ਉਪਾਸ਼ਨਾ ਦੀ ਸ੍ਰੋਸ਼ਟ ਕੋਠੜੀ ਹੈ।
Fareedkot Teekaਅਪਸਰਾਂ ਕਾ ਤਮਾਸਾ ਵਾ ਰੂਪ ਦੇਖਨਾ ਔ ਕਸਤੂਰੀ ਆਦਿ ਖੁਸਬੋ ਕਾ ਲਾਵਣਾ ਇਹੁ ਹੈ, ਜੋ ਸਰਬ ਖੁਦਾਇ ਕਾ ਪ੍ਰਕਾਸ ਆਇਆ ਹੂਆ ਦੇਖਨਾ ਹੈ ਔ ਅਲਾਹ ਕੀ ਬੰਦਗੀ ਕਰਨੀ ਹੈ, ਏਹ (ਆਲਾ) ਬਡਾ ਹੁਜਰਾ ਹੈ। ਮਸੀਤ ਕੇ ਬੀਚ ਕੋਠੀ ਹੋਤੀ ਹੈ ਤਿਸ ਕਾ ਨਾਮੁ ਹੁਜਰਾ, ਭਾਵ ਉਸ ਕੋ ਖੁਦਾ ਦਾ ਮੁਖ ਅਸਥਾਨ ਮਾਨਤੇ ਹੈਂ॥੫॥
Prof. Sahib Singhਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥

ਪਦ ਅਰਥ ਹੂਰ = ਬਹਿਸ਼ਤ ਦੀਆਂ ਸੁੰਦਰ ਇਸਤ੍ਰੀਆਂ। ਨੂਰ = ਪਰਮਾਤਮਾ ਦਾ ਪ੍ਰਕਾਸ਼। ਮੁਸਕੁ = ਸੁਗੰਧੀ। ਖੁਦਾਇਆ = ਖ਼ੁਦਾ ਦੀ ਬੰਦਗੀ। ਬੰਦਗੀ ਅਲਹ = ਅੱਲਾ ਦੀ ਬੰਦਗੀ। ਆਲਾ = ਆਹਲਾ, ਸ੍ਰੇਸ਼ਟ। ਹੁਜਰਾ = ਬੰਦਗੀ ਕਰਨ ਲਈ ਵੱਖਰਾ ਨਿੱਕਾ ਜਿਹਾ ਕਮਰਾ ॥੫॥

SikhNet (Spanish)Debemos ver a Dios como la Belleza, la Luz, la Fragancia y considerar la Meditación en Él, como el único Lugar de Retiro. (5)

ਸਚੁ ਕਮਾਵੈ; ਸੋਈ ਕਾਜੀ ॥

sach kamaavai; soee kaajee | Ang 1084

Sant Singh KhalsaHe alone is a Qazi, who practices the Truth.
Manmohan SinghHe alone is a Qazi, who practises truth.
Manmohan Singh (Punjabi)ਕੇਵਲ ਉਹ ਹੀ ਕਾਜ਼ੀ ਹੈ, ਜੇ ਸੱਚ ਦੀ ਕਮਾਈ ਕਰਦਾ ਹੈ।
Fareedkot Teekaਜੋ ਸਚ ਕੋ ਕਮਾਵੈ ਸੋ ਕਾਜੀ, ਭਾਵ ਮੁਸਲਮਾਨੀ ਸਰਾ ਦੀ ਪਰਵਿਰਤੀ ਕਰਨੇ ਵਾਲਾ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲੇ ਖ਼ੁਦਾ ਦੀ ਯਾਦ।

SikhNet (Spanish)Sólo será Quazi, aquél que practique la Verdad; será un Jayi, el peregrino de la Meca,

ਜੋ ਦਿਲੁ ਸੋਧੈ; ਸੋਈ ਹਾਜੀ ॥

jo dil sodhai; soee haajee | Ang 1084

Sant Singh KhalsaHe alone is a Haji, a pilgrim to Mecca, who purifies his heart.
Manmohan SinghHe alone is the pilgrim, who has been to Mecca, who purifies his mind.
Manmohan Singh (Punjabi)ਕੇਵਲ ਉਹ ਹੀ ਹਾਜੀ ਹੈ (ਮੱਕੇ ਦੇ ਹਜ ਵਾਲਾ) ਹੈ, ਜਿਹੜਾ ਆਪਣੇ ਮਨ ਨੂੰ ਪਵਿੱਤ੍ਰ ਕਰਦਾ ਹੈ।
Fareedkot Teekaਜੋ ਦਿਲ ਕੋ ਸੁਧ ਕਰੇ ਸੋਈ ਮਕੇ ਦਾ (ਹਾਜੀ) ਜਿਆਰਤੀ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ।

ਪਦ ਅਰਥ ਸੋਧੈ = ਸੋਧਦਾ ਹੈ, ਪੜਤਾਲਦਾ ਹੈ ਪਵਿੱਤਰ ਰੱਖਦਾ ਹੈ। ਹਾਜੀ = ਮੱਕੇ ਦਾ ਹੱਜ ਕਰਨ ਵਾਲਾ, ਹੱਜ ਦੇ ਮੌਕੇ ਤੇ ਮੱਕੇ ਦਾ ਦਰਸਨ ਕਰਨ ਵਾਲਾ।

SikhNet (Spanish)quien purifique su corazón; será un Mulá, quien conquiste la maldad;

ਸੋ ਮੁਲਾ ਮਲਊਨ ਨਿਵਾਰੈ; ਸੋ ਦਰਵੇਸੁ. ਜਿਸੁ ਸਿਫਤਿ ਧਰਾ ॥੬॥

so mulaa mlaoon nivaarai; so daraves. jis sifat dharaa |6| Ang 1084

Sant Singh KhalsaHe alone is a Mullah, who banishes evil; he alone is a saintly dervish, who takes the Support of the Lord's Praise. ||6||
Manmohan SinghHe, who banishes Satin is a Maulana, and he, whose support is the Lord's praise, is the saint.
Manmohan Singh (Punjabi)ਜੋ ਸ਼ੈਤਾਨ ਨੂੰ ਦੂਰ ਕਰ ਦਿੰਦਾ ਹੈ, ਉਹ ਹੀ ਮੌਲਾਣਾ ਹੈ ਅਤੇ ਜਿਸ ਦਾ ਆਸਰਾ ਸੁਆਮੀ ਦੀ ਕੀਰਤੀ ਹੈ, ਉਹ ਹੀ ਸੰਤ ਹੈ।
Fareedkot Teekaਜੋ ਊਨਤਾ ਰੂਪ ਮੈਲ ਕੋ ਨਿਵਰਤ ਕਰੇ ਵਾ ਸੰਮੂਹ ਮੈਲ ਅਰਥਾਤ ਰਾਗ ਦ੍ਵੈਸ ਕੋ ਦੂਰ ਕਰੇ ਸੋ ਮੁਲਾਂ ਹੈ; ਵਾ (ਮਲਊਨ) ਲਾਨਤ ਕੀਏ, ਭਾਵ ਸਾਸਤ੍ਰ ਕੇ ਨਛੇਧੇ ਹੂਏ ਜੋ ਕਾਮਾਦੀ ਬਿਕਾਰ ਹੈਂ, ਜੋ ਤਿਨ ਕੇ ਨਿਵਰਤ ਕਰੇ ਸੋ ਮੁਲਾਂ ਹੈ। ਔ ਸੋਈ ਦਰਵੇਸ ਹੈ ਜਿਸ ਕੀ ਸਿਫਤ ਪ੍ਰਿਥਵੀ ਮੇਂ ਹੈ ਵਾ ਜਿਸ ਨੇ ਸਿਫਤ ਕੋ ਧਾਰਿਆ ਹੈ॥੬॥
Prof. Sahib Singhਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥

ਪਦ ਅਰਥ ਮਲਊਨ = ਵਿਕਾਰਾਂ ਨੂੰ। ਨਿਵਾਰੈ = ਦੂਰ ਕਰਦਾ ਹੈ। ਜਿਸੁ ਧਰਾ = ਜਿਸ ਦਾ ਆਸਰਾ ॥੬॥

SikhNet (Spanish)y un Santo Derviche, quien tenga como único soporte la Alabanza a Dios. (6)

ਸਭੇ ਵਖਤ. ਸਭੇ ਕਰਿ ਵੇਲਾ ॥

sabhe vakhat. sabhe kar velaa | Ang 1084

Sant Singh KhalsaAlways, at every moment, remember God,
Manmohan SinghAt all times and all moments,
Manmohan Singh (Punjabi)ਸਾਰਿਆਂ ਸਮਿਆਂ ਅਤੇ ਸਾਰਿਆਂ ਮੁਹਤਾਂ ਉੱਤੇ ਤੂੰ ਵਾਹਿਗੁਰੂ,
Fareedkot Teekaਸਭ ਵਖਤੋਂ ਮੇਂ ਸਭ ਵੇਲਿਓਂ ਮੇਂ, ਵਖਤ ਮੁਸਲਮਾਨੋਂ ਕੀ ਬੋਲੀ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ।

ਪਦ ਅਰਥ ਵਖਤ = ਵਕਤ {ਲਫ਼ਜ਼ 'ਵਕਤ' ਮੁਸਲਮਾਨੀ ਲਫ਼ਜ਼ ਹੈ, ਅਤੇ 'ਵੇਲਾ' ਹੇਂਦਕਾ ਲਫ਼ਜ਼ ਹੈ}।

SikhNet (Spanish)Todos los tiempos y los momentos son auspiciosos cuando

ਖਾਲਕੁ ਯਾਦਿ; ਦਿਲੈ ਮਹਿ ਮਉਲਾ ॥

khaalak yaad; dilai meh maulaa | Ang 1084

Sant Singh KhalsaThe Creator within your heart.
Manmohan Singhremember God, the creator in thy mind.
Manmohan Singh (Punjabi)ਸਿਰਜਣਹਾਰ ਨੂੰ ਆਪਣੇ ਮਨ ਵਿੱਚ ਚੇਤੇ ਕਰ।
Fareedkot Teekaਖਾਲਕ ਮੌਲਾ ਕੋ ਦਿਲ ਮੇਂ ਯਾਦ ਕਰਨਾ ਏਹੁ ਸਾਂਝਾ ਉਪਦੇਸ਼ ਹੈ॥
Prof. Sahib Singhਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ।

ਪਦ ਅਰਥ ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ।

SikhNet (Spanish)uno eleva en su mente al Dios del ser humano en su corazón.

ਤਸਬੀ ਯਾਦਿ ਕਰਹੁ, ਦਸ ਮਰਦਨੁ; ਸੁੰਨਤਿ ਸੀਲੁ, ਬੰਧਾਨਿ ਬਰਾ ॥੭॥

tasabee yaad karahu, das maradan; sunat seel, bandhaan baraa |7| Ang 1084

Sant Singh KhalsaLet your meditation beads be the subjugation of the ten senses. Let good conduct and self-restraint be your circumcision. ||7||
Manmohan SinghMake thou the subjugation of thy ten organs thy rosary to remember God and make the good conduct and great self-restraint thy circumcision.
Manmohan Singh (Punjabi)ਆਪਣੀਆਂ ਦਸਾਂ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਵਾਹਿਗੁਰੂ ਦਾ ਸਿਮਰਨ ਕਰਨ ਲਈ ਤੂੰ ਆਪਦੀ ਮਾਲਾ ਬਨਾ ਅਤੇ ਚੰਗੇ ਚਾਲ ਚਲਣ ਤੇ ਭਾਰੀ ਸਵੈ-ਰਿਆਜ਼ਤ ਨੂੰ ਆਪਣੀ ਸੁੰਨਤ ਬਣਾ।
Fareedkot Teekaਜੋ ਦਸਾਂ ਇੰਦਰੀਆਂ ਕੋ ਮਲ ਕਰ, ਭਾਵ ਰੋਕ ਕਰ ਖੁਦਾ ਕੋ ਯਾਦ ਕਰਨਾ ਹੈ ਇਹ ਹਾਥ ਮੇਂ (ਤਸਬੀ) ਮਾਲਾ ਕਰ ਖੁਦਾ ਨੂੰ ਯਾਦ ਰਖੋ, ਔ (ਸੀਲੁਬੰਦਾਨਿ) ਜੋ ਜਤ ਕਾ ਬੰਧਾਨ, ਭਾਵ ਧਾਰਨਾ ਏਹੀ (ਧਰਾ) ਸਰੇਸਟ ਸੁਨਤਿ ਹੈ॥੭॥
Prof. Sahib Singhਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥

ਪਦ ਅਰਥ ਦਸ ਮਰਦਨੁ = ਦਸਾਂ (ਇੰਦ੍ਰਿਆਂ) ਨੂੰ ਮਲ ਦੇਣ ਵਾਲਾ ਰੱਬ, ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਕਰਾ ਦੇਣ ਵਾਲਾ ਅੱਲਾ। ਸੀਲੁ = ਚੰਗਾ ਸੁਭਾਉ। ਬੰਧਾਨਿ = ਪਰਹੇਜ਼, ਵਿਕਾਰਾਂ ਵਲੋਂ ਸੰਕੋਚ। ਬਰਾ = ਸ੍ਰੇਸ਼ਟ ॥੭॥

SikhNet (Spanish)Deja que el rosario sea el conquistar las facultades sensoriales y deja que la circuncisión sea el Autocontrol y la forma de cultivar tu ser. (7)

ਦਿਲ ਮਹਿ ਜਾਨਹੁ; ਸਭ ਫਿਲਹਾਲਾ ॥

dil meh jaanahu; sabh filahaalaa | Ang 1084

Sant Singh KhalsaYou must know in your heart that everything is temporary.
Manmohan SinghKnow in the mind that every-thing is but short-lived.
Manmohan Singh (Punjabi)ਤੂੰ ਆਪਣੇ ਮਨ ਵਿੱਚ ਜਾਣ ਲੈ, ਕਿ ਹਰ ਸ਼ੈ ਕੇਵਲ ਥੋੜ੍ਹੇ ਸਮੇਂ ਲਈ ਰਹਿਣ ਵਾਲੀ ਹੀ ਹੈ।
Fareedkot Teekaਦਿਲ ਮੇਂ ਸਭ ਕੋ ਫਨਾਹ ਅਰਥਾਤ ਨਾ ਸਰੂਪ ਜਾਣੋ॥
Prof. Sahib Singhਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਫਿਲਹਾਲਾ = ਨਾਸਵੰਤ, ਚੰਦ-ਰੋਜ਼ਾ।

SikhNet (Spanish)Deja que la gente se entere que todo lo que parece dura sólo unos momentos,

ਖਿਲਖਾਨਾ ਬਿਰਾਦਰ; ਹਮੂ ਜੰਜਾਲਾ ॥

khilakhaanaa biraadar; hamoo janjaalaa | Ang 1084

Sant Singh KhalsaFamily, household and siblings are all entanglements.
Manmohan SinghThe family, home and brothers all are entanglements.
Manmohan Singh (Punjabi)ਟੱਬਰ, ਘਰ ਤੇ ਭਰਾ ਸਾਰੇ ਜੰਜਾਲ (ਝਮੇਲੇ) ਹੀ ਹਨ।
Fareedkot Teeka(ਖਿਲਖਾਨਾ) ਸੈਲਾ ਔਰੁ ਅਸਵਾਰੀਆ ਆਦਿ ਸਭ ਸਮਗ੍ਰੀ ਸੰਪੂਰਨ ਬੰਧਨ ਰੂਪ ਹੈਂ॥
Prof. Sahib Singhਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ।

ਪਦ ਅਰਥ ਬਿਰਾਦਰ = ਹੇ ਭਾਈ! ਖਿਲਖਾਨਾ = ਟੱਬਰ = ਟੋਰ। ਹਮੂ = ਸਾਰਾ।

SikhNet (Spanish)que en el hogar, oh hermano, uno se involucra demasiado, que los reyes,

ਮੀਰ ਮਲਕ ਉਮਰੇ ਫਾਨਾਇਆ; ਏਕ ਮੁਕਾਮ ਖੁਦਾਇ ਦਰਾ ॥੮॥

meer malak umare faanaaeaa; ek mukaam khudaae daraa |8| Ang 1084

Sant Singh KhalsaKings, rulers and nobles are mortal and transitory; only God's Gate is the permanent place. ||8||
Manmohan SinghThe Kings, rulers and nobles are perishable. God's gate alone is the ever-stable place.
Manmohan Singh (Punjabi)ਪਾਤਿਸ਼ਾਹ, ਹਾਕਮ ਅਤੇ ਸਰਦਾਰ ਨਾਸਵੰਤ ਹਨ। ਕੇਵਲ ਵਾਹਿਗੁਰੂ ਦਾ ਦਾਰਵਾਜ਼ਾ ਹੀ ਸਦੀਵੀ ਸਥਿਰ ਥਾਂ ਹੈ।
Fareedkot Teeka(ਮੀਰ) ਮੰਡਲੇਸਰ, ਭਾਵ ਲੰਬ੍ਰਦਾਰ ਔਰੁ (ਮਲਕ) ਬਾਦਸਾਹ, ਪੁਨਾ ਉਮਰਾਉ ਤਥਾ ਸਿਰਦਾਰ ਇਹ ਸਭ ਨਾਸ ਰੂਪ ਹੈ ਔ ਏਕ ਖੁਦਾਇ ਦਾ ਦਰਵਾਜਾ ਇਸਥਤ ਰੂਪ ਹੈ॥੮॥☬ਪੰਜ ਨਿਵਾਜਾਂ ਕਹਤੇ ਹੈਂ:
Prof. Sahib Singhਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥

ਪਦ ਅਰਥ ਮੀਰ = ਸ਼ਾਹ। ਉਮਰੇ = ਅਮੀਰ ਲੋਕ। ਫਾਨਾਇਆ = ਨਾਸਵੰਤ, ਫ਼ਨਾਹ ਹੋਣ ਵਾਲੇ। ਮੁਕਾਮ = ਕਾਇਮ ਰਹਿਣ ਵਾਲਾ ॥੮॥

SikhNet (Spanish)los jefes, y los líderes de los humanos, son reducidos a polvo y sólo el Recinto el Señor es Lo único que queda. (8)

ਅਵਲਿ ਸਿਫਤਿ; ਦੂਜੀ ਸਾਬੂਰੀ ॥

aval sifat; doojee saabooree | Ang 1084

Sant Singh KhalsaFirst, is the Lord's Praise; second, contentment;
Manmohan SinghThy first prayer is the Lord's praise, second contentment,
Manmohan Singh (Punjabi)ਤੇਰੀ ਪਹਿਲੀ ਨਮਾਜ਼ ਸਾਈਂ ਦੀ ਕੀਰਤੀ ਹੈ, ਦੂਜੀ ਸੰਤੋਖ,
Fareedkot Teekaਪਹਿਲੀ ਨਿਵਾਜ ਇਹ ਹੈ, ਜੋ ਖੁਦਾਇ ਕੀ ਸਿਫਤ ਕਰਨੀ ਔ ਦੂਜੀ ਨਿਮਾਜ ਇਹੁ ਹੈ, ਜੋ ਸੰਤੋਖ ਬ੍ਰਿਤੀ ਧਾਰਨੀ॥
Prof. Sahib Singhਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,

ਪਦ ਅਰਥ ਅਵਲਿ = (ਨਿਮਾਜ਼ ਦਾ) ਪਹਿਲਾ (ਵਕਤ)। ਦੂਜੀ = ਦੂਜੀ (ਨਿਮਾਜ਼)। ਸਾਬੂਰੀ = ਸੰਤੋਖ।

SikhNet (Spanish)Primero está la Alabanza del Señor, luego el Contentamiento,

ਤੀਜੈ ਹਲੇਮੀ; ਚਉਥੈ ਖੈਰੀ ॥

teejai halemee; chauthai khairee | Ang 1084

Sant Singh Khalsathird, humility, and fourth, giving to charities.
Manmohan Singhthird humility and fourth alms-giving.
Manmohan Singh (Punjabi)ਤੀਜੀ ਨਿਮਰਤ; ਅਤੇ ਚੌਥੀ ਖ਼ੈਰਾਤ।
Fareedkot Teekaਤੀਜੀ ਨਿਮਾਜ ਨਿਮ੍ਰਤਾ ਹੈ, ਚੌਥੀ ਇਹ ਹੈ, ਜੋ ਹਾਥ ਸੇ ਖੁਦਾਇ ਕੇ ਨਾਮ ਪਰ ਖੈਰ ਦੇਣਾ ਹੈ॥
Prof. Sahib Singhਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,

ਪਦ ਅਰਥ ਤੀਜੈ = (ਨਿਮਾਜ਼ ਦੇ) ਤੀਜੇ (ਵਕਤ) ਵਿਚ। ਹਲੇਮੀ = ਨਿਮ੍ਰਤਾ। ਚਉਥੈ = ਚੌਥੈ (ਵਕਤ) ਵਿਚ। ਖੈਰੀ = ਸਭ ਦਾ ਭਲਾ ਮੰਗਣਾ।

SikhNet (Spanish)luego la Humildad, después la disposición a la Caridad y por último,

ਪੰਜਵੈ. ਪੰਜੇ ਇਕਤੁ ਮੁਕਾਮੈ; ਏਹਿ ਪੰਜਿ ਵਖਤ ਤੇਰੇ, ਅਪਰਪਰਾ ॥੯॥

panjavai. panje ikat mukaamai; ehi panj vakhat tere, aparaparaa |9| Ang 1084

Sant Singh KhalsaFifth is to hold one's desires in restraint. These are the five most sublime daily prayers. ||9||
Manmohan SinghThy fifth prayer is the restraint of the five desires at one place. These are thy exceedingly sublime five times of prayer.
Manmohan Singh (Punjabi)ਤੇਰੀ ਪੰਜਵੀਂ ਨਮਾਜ਼ ਹੈ ਤੇਰਾ ਪੰਜਾਂ ਖ਼ਾਹਿਸ਼ਾਂ ਨੂੰ ਇਕ ਜਗ੍ਹਾ ਉੱਤੇ ਬੰਨ੍ਹ ਕੇ ਰਖਣਾ। ਇਹ ਹਨ ਤੇਰੇ, ਨਮਾਜ਼ ਦੇ ਪੰਜ ਪਰਮ ਸ੍ਰੇਸ਼ਟ ਵੇਲੇ।
Fareedkot Teekaਪੰਜਵੇਂ ਵੇਲੇ ਦੀ ਇਹ ਨਿਮਾਜ ਹੈ, ਜੋ ਪੰਜੇ ਗ੍ਯਾਨ ਇੰਦ੍ਰੇ ਇਕਤੁ ਮੁਕਾਮੈਂ ਰਿਦੇ ਮੇਂ ਠਹਿਰਾਉਣੇ। ਤੇਰੇ ਏਹ ਪੰਜ ਵਖਤ ਨਿਵਾਜ ਕੇ ਅਤੀ ਸ੍ਰੇਸਟ ਹੈਂ॥੯॥
Prof. Sahib Singhਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ। (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥

ਪਦ ਅਰਥ ਪੰਜੇ = (ਕਾਮਾਦਿਕ) ਪੰਜ ਹੀ। ਇਕਤੁ = ਇੱਕ ਵਿਚ। ਇਕਤੁ ਮੁਕਾਮੈ = ਇੱਕੋ ਥਾਂ ਵਿਚ, ਵੱਸ ਵਿਚ (ਰੱਖਣੇ)। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਖਤ = ਨਿਮਾਜ਼ ਦੇ ਵਕਤ। ਅਪਰ ਪਰਾ = ਪਰੇ ਤੋਂ ਪਰੇ, ਬਹੁਤ ਵਧੀਆ ॥੯॥

SikhNet (Spanish)el concentrar en un punto a las cinco pasiones en la mente; deja que éstos sean los cinco Momentos más Auspiciosos. (9)

ਸਗਲੀ ਜਾਨਿ; ਕਰਹੁ ਮਉਦੀਫਾ ॥

sagalee jaan; karahu maudeefaa | Ang 1084

Sant Singh KhalsaLet your daily worship be the knowledge that God is everywhere.
Manmohan SinghMake the knowledge, that God is everywhere, thy daily-worship.
Manmohan Singh (Punjabi)ਵਾਹਿਗੁਰੂ ਦੇ ਹਰ ਥਾਂ ਹੋਣ ਦੀ ਗਿਆਤ ਨੂੰ ਆਪਣੀ ਉਪਾਸ਼ਨਾ ਬਣਾ।
Fareedkot Teekaਸਭ ਸ੍ਰਿਸ੍ਟੀ ਕੋ ਨਾਸ ਰੂਪ ਜਾਨਣਾ ਏਹੁ (ਮਉਦੀਫਾ) ਕਰੋ⁽¹⁾॥
Prof. Sahib Singhਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ।

ਪਦ ਅਰਥ ਸਗਲੀ = ਸਾਰੀ (ਸ੍ਰਿਸ਼ਟੀ) ਵਿਚ। ਮਉਦੀਫਾ = ਵਜ਼ੀਫ਼ਾ, ਇਸਲਾਮੀ ਸਰਧਾ ਅਨੁਸਾਰ ਸਦਾ ਜਾਰੀ ਰੱਖਣ ਵਾਲਾ ਇਕ ਪਾਠ।

SikhNet (Spanish)Deja que la oración diaria sea el ver a Dios en todo;

ਬਦ ਅਮਲ ਛੋਡਿ; ਕਰਹੁ ਹਥਿ ਕੂਜਾ ॥

bad amal chhodd; karahu hath koojaa | Ang 1084

Sant Singh KhalsaLet renunciation of evil actions be the water-jug you carry.
Manmohan SinghMake the abandonment of evil deeds the water-pot in thy hand.
Manmohan Singh (Punjabi)ਮੰਦੇ ਕਰਮਾਂ ਦੇ ਤਿਆਗ ਨੂੰ ਆਪਣੇ ਹੱਥ ਵਿਚਲਾ ਪਾਣੀ ਦਾ ਲੋਟਾ ਬਣਾ।
Fareedkot Teekaਮੰਦ ਕਰਮੋਂ ਕਾ ਜੋ ਛੋਡਣਾ ਹੈ ਇਹ ਹਥ ਮੇਂ ਅਸ਼ਤਾਵਾ ਧਾਰਨ ਕਰੋ॥
Prof. Sahib Singhਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ)।

ਪਦ ਅਰਥ ਬਦ ਅਮਲ = ਭੈੜੇ ਕੰਮ। ਹਥਿ = ਹੱਥ ਵਿਚ। ਕੂਜਾ = ਕੂਜ਼ਾ, ਲੋਟਾ, ਅਸਤਾਵਾ।

SikhNet (Spanish)el no actuar de forma malvada, la vasija de las Abluciones;

ਖੁਦਾਇ ਏਕੁ ਬੁਝਿ, ਦੇਵਹੁ ਬਾਂਗਾਂ; ਬੁਰਗੂ. ਬਰਖੁਰਦਾਰ ਖਰਾ ॥੧੦॥

khudaae ek bujh, devahu baangaan; buragoo. barakhuradaar kharaa |10| Ang 1084

Sant Singh KhalsaLet realization of the One Lord God be your call to prayer; be a good child of God - let this be your trumpet. ||10||
Manmohan SinghThe knowledge that there is but One God is thy making a call to prayer and to be a good child of the Lord is the sounding of a horn.
Manmohan Singh (Punjabi)ਵਾਹਿਗੁਰੂ ਦੇ ਕੇਵਲ ਇੱਕ ਹੋਣ ਦੀ ਗਿਆਤ ਹੀ ਤੇਰਾ ਨਮਾਜ਼ ਦਾ ਢੰਡੋਰਾ ਦੇਣਾ ਹੈ ਅਤੇ ਪ੍ਰਭੂ ਦਾ ਚੰਗਾ ਬਾਲ ਬਣਨਾ ਤੇਰਾ ਸਿੰਗੀ ਬਜਾਉਣਾ ਹੈ।
Fareedkot Teekaਏਕ ਖੁਦਾਇ ਕੋ ਜਾਨਣਾ ਏਹ ਬਾਂਗਾਂ ਦੇਵਹੁ ਔਰ (ਖਰਾ) ਚੰਗਾ (ਬੁਰਗੂ) ਕਾਜੀ ਸੋ ਹੈ, ਜੋ ਆਤਮ ਅਨੰਦ ਰੂਪ (ਬਰ) ਫਲੁ ਹੈ ਤਿਸ ਕੋ (ਖੁਰ) ਖਾਤਾ ਹੈ, ਆਪ ਔ (ਦਾਰ) ਰਖਤਾ ਹੈ ਜਗ੍ਯਾਸੂ ਮੇਂ, ਭਾਵ ਜੋ ਔਰੋਂ ਕੋ ਪਰਮੇਸਰ ਕੀ ਪ੍ਰਾਪਤੀ ਕਰਤਾ ਹੈ॥੧੦॥
Prof. Sahib Singhਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥

ਪਦ ਅਰਥ ਬੁਝਿ = ਸਮਝ ਕੇ। ਬੁਰਗੂ = ਸਿੰਙ ਜੋ ਮੁਸਲਮਾਨ ਫ਼ਕੀਰ ਵਜਾਂਦੇ ਹਨ। ਬਰਖੁਰਦਾਰ = ਭਲਾ ਬੱਚਾ। ਖਰਾ = ਚੰਗਾ ॥੧੦॥

SikhNet (Spanish)el conocer al Único Dios, que sea la llamada a la oración; y el ser el hijo obediente de Dios, la Trompeta. (10)

ਹਕੁ ਹਲਾਲੁ; ਬਖੋਰਹੁ ਖਾਣਾ ॥

hak halaal; bakhorahu khaanaa | Ang 1084

Sant Singh KhalsaLet what is earned righteously be your blessed food.
Manmohan SinghEat thou the food which is rightly earned.
Manmohan Singh (Punjabi)ਤੂੰ ਉਹ ਭੋਜਨ ਛੱਕ ਜੋ ਸਚਾਈ ਨਾਲ ਕਮਾਇਆ ਹੋਇਆ ਹੈ।
Fareedkot Teekaਜੋ ਸਚੇ ਧਰਮ ਕਾ ਖਾਣਾ ਹੈ ਏਹ ਹਲਾਲ ਖਾਵੋ॥
Prof. Sahib Singhਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ।

ਪਦ ਅਰਥ ਹਕੁ = ਹੱਕ ਦੀ ਕਮਾਈ, ਆਪਣੀ ਨੇਕ ਮਿਹਨਤ ਨਾਲ ਖੱਟੀ ਹੋਈ ਮਾਇਆ। ਬਖੋਰਹੁ = ਖਾਵੋ।

SikhNet (Spanish)Come sólo lo que ha sido ganado con honestidad,

ਦਿਲ ਦਰੀਆਉ; ਧੋਵਹੁ ਮੈਲਾਣਾ ॥

dil dareeaau; dhovahu mailaanaa | Ang 1084

Sant Singh KhalsaWash away pollution with the river of your heart.
Manmohan SinghWash away thou thy pollution in the river of thy mind.
Manmohan Singh (Punjabi)ਤੂੰ ਆਪਣੀ ਪਲੀਤੀ ਨੂੰ ਆਪਣੇ ਮਨ ਦੇ ਦਰਿਆ ਵਿੱਚ ਧੋ ਸੁੱਟ।
Fareedkot Teekaਦਿਲ ਕੀਆਂ ਪਾਪੋਂ ਰੂਪ ਮੈਲ ਕੋ ਸਤਸੰਗ ਰੂਪ ਦਰਿਆਉ ਮੇਂ ਧੋਵੋ॥
Prof. Sahib Singh(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ।

ਪਦ ਅਰਥ ਮੈਲਾਣਾ = ਵਿਕਾਰਾਂ ਦੀ ਮੈਲ।

SikhNet (Spanish)y lava tu mente sucia en el río del corazón. Sí, si conoces a tu Profeta,

ਪੀਰੁ ਪਛਾਣੈ. ਭਿਸਤੀ ਸੋਈ; ਅਜਰਾਈਲੁ. ਨ ਦੋਜ ਠਰਾ ॥੧੧॥

peer pachhaanai. bhisatee soee; ajaraaeel. na doj ttharaa |11| Ang 1084

Sant Singh KhalsaOne who realizes the Prophet attains heaven. Azraa-eel, the Messenger of Death, does not cast him into hell. ||11||
Manmohan SinghHe, who knows his Prophet is the man of paradise. Azrail, Death's courier goads him not into hell.
Manmohan Singh (Punjabi)ਜੋ ਆਪਣੇ ਪੈਗੰਬਰ ਨੂੰ ਜਾਣਦਾ ਹੈ, ਉਹ ਸਵਰਗੀ ਬੰਦਾ ਹੈ। ਅਜ਼ਰਾਈਲ, ਮੌਤ ਦਾ ਦੂਤ ਉਸ ਨੂੰ ਨਰਕ ਵਿੱਚ ਨਹੀਂ ਧਰਦਾ।
Fareedkot Teekaਜੋ ਪਰਮੇਸਰ ਵਾ ਗੁਰੋਂ ਕੋ ਪਛਾਣੇ ਸੋ ਭਿਸਤੀ ਹੈ। (ਅਜਰਾਈਲੁ) ਫਰੇਸਤਾ ਤਿਸ ਕੋ ਦੋਜਕ ਮੇਂ ਨਹੀਂ (ਠਰਾ) ਠੇਲਤਾ ਅਰਥਾਤ ਪਾਵਤਾ ਨਹੀਂ॥੧੧॥
Prof. Sahib Singhਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥

ਪਦ ਅਰਥ ਪੀਰੁ = ਗੁਰੂ, ਰਾਹਬਰ। ਭਿਸਤੀ = ਬਹਿਸ਼ਤ ਦਾ ਹੱਕਦਾਰ। ਦੋਜ = ਦੋਜ਼ਕ (ਵਿਚ)। ਠਰਾ = ਠੇਹਲਦਾ, ਸੁੱਟਦਾ ॥੧੧॥

SikhNet (Spanish)eres un ser iluminado y el mensajero de la muerte no te llevará al pozo oscuro de tu inconciencia. (11)

ਕਾਇਆ ਕਿਰਦਾਰ; ਅਉਰਤ ਯਕੀਨਾ ॥

kaaeaa kiradaar; aaurat yakeenaa | Ang 1084

Sant Singh KhalsaLet good deeds be your body, and faith your bride.
Manmohan SinghMake good deeds thy body and faith thy bride.
Manmohan Singh (Punjabi)ਚੰਗੇ ਅਮਲਾਂ ਨੂੰ ਆਪਣੀ ਦੇਹ ਤੇ ਈਮਾਨ ਨੂੰ ਆਪਣੀ ਵਹੁਟੀ ਬਣਾ।
Fareedkot Teekaਦੇਹੀ ਜੋ (ਕਿਰਦਾਰ) ਸੁਭ ਕਰਤਤ ਵਾਲੀ ਕਰਨੀ ਵਾ ਕਰਮ ਜਨ ਜਾਨਣੀ ਹੈ ਨਿਸਚੇ ਕਰ ਏਹ ਔਰਤ ਕਰਨੀ॥
Prof. Sahib Singhਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,

ਪਦ ਅਰਥ ਕਾਇਆ = ਸਰੀਰ। ਕਿਰਦਾਰ = ਅਮਲ, ਚੰਗੇ ਮੰਦੇ ਕਰਮ। ਅਉਰਤ = ਇਸਤ੍ਰੀ। ਅਉਰਤ ਯਕੀਨਾ = ਪਤਿਬ੍ਰਤਾ ਇਸਤ੍ਰੀ।

SikhNet (Spanish)Deja que las buenas acciones sean tu cuerpo,

ਰੰਗ ਤਮਾਸੇ; ਮਾਣਿ ਹਕੀਨਾ ॥

rang tamaase; maan hakeenaa | Ang 1084

Sant Singh KhalsaPlay and enjoy the Lord's love and delight.
Manmohan SinghRevel thou in the True Lord's love and entertainments.
Manmohan Singh (Punjabi)ਤੂੰ ਸਚੇ ਸਾਈਂ ਦੇ ਪ੍ਰੇਮ ਤੇ ਦਿਲ-ਬਹਿਲਾਵਿਆਂ ਵਿੱਚ ਅਨੰਦ ਲੁਟ।
Fareedkot Teekaਜੋ ਹਕ ਰੂਪ ਪਰਮੇਸਰ ਕੇ ਅਨੰਦ ਕਾ (ਮਾਣਿ) ਭੋਗਣਾ ਹੈ ਇਹੁ ਤਮਾਸਿਆਂ ਕੇ ਰੰਗ; ਵਾ ਰੰਗ ਰੰਗ ਕੇ ਤਮਾਸਿਆਂ ਕਾ ਦੇਖਨਾ ਹੈ॥
Prof. Sahib Singh(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ।

ਪਦ ਅਰਥ ਹਕੀਨਾ = ਹੱਕ ਦੇ, ਰੱਬੀ ਮਿਲਾਪ ਦੇ।

SikhNet (Spanish)que tu fe sea tu mujer y regocíjate sólo en la Dicha de la Verdad de tu Dios;

ਨਾਪਾਕ. ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥੧੨॥

naapaak. paak kar, hadoor hadeesaa; saabat soorat dasataar siraa |12| Ang 1084

Sant Singh KhalsaPurify what is impure, and let the Lord's Presence be your religious tradition. Let your total awareness be the turban on your head. ||12||
Manmohan SinghMake pure that is impure. Deem thou the Lord's presence thy counsel. Let the complete body be the turban on thy head.
Manmohan Singh (Punjabi)ਜੋ ਅਪਵਿੱਤ੍ਰ ਹੈ, ਉਸ ਨੂੰ ਤੂੰ ਪਵਿੱਤ੍ਰ ਬਣਾ। ਸੁਆਮੀ ਦੀ ਹਜ਼ੂਰੀ ਨੂੰ ਤੂੰ ਆਪਦੀ ਸਿਖਿਆ ਖਿਆਲ ਕਰ। ਮੁਕੰਮਲ ਦੇਹ ਤੇਰੇ ਸੀਸ ਦੀ ਪੱਗ ਹੋਵੇ।
Fareedkot Teekaਨਾਪਾਕ ਮਨ ਕੋ ਪਾਕ ਕਰਨਾ ਹੈ, ਏਹੁ ਪਰਮੇਸਰ ਕੇ ਹਦੂਰ ਪਹੁਚਾਉਨੇ ਵਾਲੀ ਸੰਤੋਂ ਕੀ (ਹਦੀਸ) ਸਿਖ੍ਯਾ ਹੈ, ਤਿਸ ਕੋ ਗ੍ਰਹਣ ਕਰੋ। ਪਰਮੇਸਰ ਰੂਪ ਜਾਣਕੈ (ਸਾਬਤ ਸੂਰਤਿ) ਹਰ ਸੂਰਤ ਕੇ ਸਾਥ ਸਨਮੁਖ ਰਹਣਾ; ਵਾ ਪਰਮੇਸਰ ਨਾਲ ਅਪਨੀ ਸੂਰਤ ਕੋ ਸਾਬਤ ਰਖਣਾ, ਏਹੁ ਸਿਰ ਪਰ ਪਗ ਬਾਂਧੋਂ॥੧੨॥
Prof. Sahib Singhਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥

ਪਦ ਅਰਥ ਨਾਪਾਕ = ਅਪਵਿੱਤਰ। ਪਾਕੁ = ਪਵਿੱਤਰ। ਹਦੀਸ = ਪੈਗ਼ੰਬਰੀ ਪੁਸਤਕ ਜਿਸ ਨੂੰ ਕੁਰਾਨ ਤੋਂ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸ ਵਿਚ ਮੁਸਲਮਾਨੀ ਸ਼ਰਹ ਦੀ ਹਿਦਾਇਤ ਹੈ। ਹਦੂਰਿ ਹਦੀਸਾ = ਹਜ਼ੂਰੀ ਹਦੀਸ, ਰੱਬੀ ਸ਼ਰਹ ਦੀ ਪੁਸਤਕ। ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ), ਇੱਜ਼ਤ-ਆਦਰ ਦਾ ਵਸੀਲਾ ਹੈ ॥੧੨॥

SikhNet (Spanish)purifica lo que está impuro y deja que la Presencia del Señor sea tu tradición religiosa; deja que tu total Conciencia sea el turbante sobre tu cabeza. (12)

ਮੁਸਲਮਾਣੁ ਮੋਮ ਦਿਲਿ ਹੋਵੈ ॥

musalamaan mom dil hovai | Ang 1084

Sant Singh KhalsaTo be Muslim is to be kind-hearted,
Manmohan SinghA Muslim is he who is Kind-hearted.
Manmohan Singh (Punjabi)ਮੁਸਲਮਾਨ ਉਹ ਹੈ, ਜੋ ਕੋਮਲ-ਚਿੱਤ ਵਾਲਾ ਹੈ।
Fareedkot Teekaਮੁਸਲਮਾਨ ਤੌ ਵਹੁ ਹੈ, ਜੋ ਕੋਮਲ ਚਿਤ ਹੋਵੈ॥
Prof. Sahib Singhਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,

ਪਦ ਅਰਥ ਦਿਲਿ = ਦਿਲ ਵਾਲਾ। ਮੋਮ ਦਿਲਿ = ਮੋਮ ਵਰਗੇ (ਨਰਮ) ਦਿਲ ਵਾਲਾ।

SikhNet (Spanish)Musulmán es aquél que tiene suavidad en el corazón,

ਅੰਤਰ ਕੀ ਮਲੁ. ਦਿਲ ਤੇ ਧੋਵੈ ॥

antar kee mal. dil te dhovai | Ang 1084

Sant Singh Khalsaand wash away pollution from within the heart.
Manmohan SinghHe ought to cleanse his inner pollution from his mind.
Manmohan Singh (Punjabi)ਉਸ ਨੂੰ ਆਪਣੀ ਅੰਦਰ ਦੀ ਪਲੀਤੀ ਆਪਣੇ ਮਨ ਤੋਂ ਧੋ ਸੁਟਣੀ ਚਾਹੀਦੀ ਹੈ।
Fareedkot Teekaਭੇਦ ਕੀ ਜੋ ਮੈਲ ਹੈ, ਸੋ ਦਿਲ ਸੇ ਧੋ ਦੇਵੈ॥
Prof. Sahib Singhਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ।

ਪਦ ਅਰਥ ਅੰਤਰ ਕੀ = ਅੰਦਰ ਦੀ, ਅੰਦਰਲੀ। ਤੇ = ਤੋਂ।

SikhNet (Spanish)que con ese corazón se limpia del polvo interno,

ਦੁਨੀਆ ਰੰਗ. ਨ ਆਵੈ ਨੇੜੈ; ਜਿਉ ਕੁਸਮ ਪਾਟੁ, ਘਿਉ ਪਾਕੁ ਹਰਾ ॥੧੩॥

duneea rang. na aavai nerrai; jiau kusam paatt, ghiau paak haraa |13| Ang 1084

Sant Singh KhalsaHe does not even approach worldly pleasures; he is pure, like flowers, silk, ghee and the deer-skin. ||13||
Manmohan SinghHe should not draw near the worldly pleasures and ought to be pure like the flower, silk, clarified butter and deer-skin.
Manmohan Singh (Punjabi)ਉਸ ਨੂੰ ਸੰਸਾਰੀ ਸੁਆਦਾਂ ਦੇ ਲਾਗੇ ਨਹੀਂ ਲਗਣਾ ਚਾਹੀਦਾ ਅਤੇ ਉਹ ਫੁਲ, ਰੇਸ਼ਮ, ਘੀ ਅਤੇ ਮਿਰਗਛਾਲਾ ਦੀ ਮਾਨੰਦ ਪਵਿੱਤਰ ਹੋਵੇ।
Fareedkot Teekaਦੁਨੀਆਂ ਕੇ ਰੰਗ ਕੇ ਨੇੜੇ ਨ ਆਵੈਂ, ਵਹ ਐਸਾ ਪਵਿਤ੍ਰ ਹੈ ਜੈਸਾ ਫੁਲ ਔ ਰੇਸਮ; ਪੁਨਃ ਘੀ ਤਥਾ (ਹਰਾ) ਮ੍ਰਿਗਾਨ, ਏਹੁ ਸਭ ਪਵਿਤ੍ਰ ਹੋਤੇ ਹੈਂ॥੧੩॥
Prof. Sahib Singh(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥

ਪਦ ਅਰਥ ਕੁਸਮ = ਫੁੱਲ। ਪਾਟੁ = ਪੱਟ, ਰੇਸ਼ਮ। ਪਾਕੁ = ਪਵਿੱਤਰ। ਹਰਾ = {ਹਾਰਿਣ} ਹਰਨ ਦੀ ਖੱਲ, ਮ੍ਰਿਗ ਛਾਲਾ ॥੧੩॥

SikhNet (Spanish)que no se involucra en los placeres mundanos, quien es puro como una flor, la seda, el guí y la piel de venado. (13)

ਜਾ ਕਉ ਮਿਹਰ; ਮਿਹਰ ਮਿਹਰਵਾਨਾ ॥

jaa kau mihar; mihar miharavaanaa | Ang 1084

Sant Singh KhalsaOne who is blessed with the mercy and compassion of the Merciful Lord,
Manmohan SinghHe on whom is the grace and compassion of the Merciful Master,
Manmohan Singh (Punjabi)ਜਿਸ ਉਤੇ ਮਇਆਵਾਨ ਮਾਲਕ ਦੀ ਕਿਰਪਾ ਅਤੇ ਰਹਿਮਤ ਹੈ;
Fareedkot Teekaਮੇਹਰ ਕਰਨ ਵਾਲਾ ਜੋ ਮੇਹਰਵਾਨ ਹੈ ਤਿਸ ਨੇ ਜਿਸ ਕੋ ਮੇਹਰ ਕਰੀ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,
SikhNet (Spanish)Sí, aquél que goza de la Gracia del Dios Bondadoso, ese ser es el verdadero ser humano de entre los seres humanos.

ਸੋਈ ਮਰਦੁ ਮਰਦੁ ਮਰਦਾਨਾ ॥

soee marad marad maradaanaa | Ang 1084

Sant Singh Khalsais the manliest man among men.
Manmohan Singhhe is the manliest man amongst men.
Manmohan Singh (Punjabi)ਉਹ ਇਨਸਾਨਾਂ ਵਿਚੋਂ ਪਰਮ ਵਰੀਆਮ ਇਨਸਾਨ ਹੈ।
Fareedkot Teekaਸੋਈ ਮਰਦਾਂ ਵਿਖੈ (ਮਰਦਾਨਾ) ਬਹਾਦਰ ਮਰਦ ਹੈ॥
Prof. Sahib Singh(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ।

ਪਦ ਅਰਥ ਮਰਦਾਨਾ = ਸੂਰਮਾ।

SikhNet (Spanish)Sólo será un Sheik, un Yayi, sí, sólo será el Sirviente de Dios,

ਸੋਈ ਸੇਖੁ ਮਸਾਇਕੁ ਹਾਜੀ; ਸੋ ਬੰਦਾ. ਜਿਸੁ ਨਜਰਿ ਨਰਾ ॥੧੪॥

soee sekh masaaeik haajee; so bandaa. jis najar naraa |14| Ang 1084

Sant Singh KhalsaHe alone is a Shaykh, a preacher, a Haji, and he alone is God's slave, who is blessed with God's Grace. ||14||
Manmohan SinghHe is the Muslim-preacher, the Chief of shaikhs and the pilgrim of Mecca, and he alone is the Lord's slave on whom is the grace of Man (God).
Manmohan Singh (Punjabi)ਉਹ ਹੀ ਮੁਸਲਿਮ ਪ੍ਰਚਾਰਕ, ਸ਼ੋਆਂ ਦਾ ਸਰਦਾਰ ਅਤੇ ਮੱਕੇ ਦਾ ਯਾਤਰੂ ਹੈ ਅਤੇ ਕੇਵਲ ਉਹ ਹੀ ਸੁਆਮੀ ਦਾ ਗੁਲਾਮ ਹੈ, ਜਿਸ ਉਤੇ ਮਨੱਖ (ਵਾਹਿਗੁਰੂ) ਦੀ ਰਹਿਮਤ ਹੈ।
Fareedkot Teekaਜਿਸ ਪਰ (ਨਰਾ) ਨਿਅੰਤਾ ਪਰਮੇਸਰ ਕੀ ਨਦਰ ਹੋਈ ਹੈ, ਸੋਈ (ਸੇਖੁ) ਤਿਆਗੀ ਹੈ ਅਰ ਸੋਈ ਜਪ ਤਪ ਕੀ (ਮਸਾਇਕੁ) ਮੇਹਨਤ ਕਰਨੇਹਾਰਾ ਹੈ ਔ ਸੋਈ ਮਕੇ ਕਾ ਹਾਜੀ ਹੈ ਪੁਨਾ ਬੰਦਾ ਭੀ ਸੋਈ ਹੈ, ਤਾਂ ਤੇ ਐਸੇ ਬੇਨਤੀ ਕਰ॥੧੪॥
Prof. Sahib Singhਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥

ਪਦ ਅਰਥ ਸੇਖੁ = ਸ਼ੇਖ਼ੁ। ਨਰਾ = ਨਰਹਰ, ਪਰਮਾਤਮਾ ॥੧੪॥

SikhNet (Spanish)sobre quien se pose la Gracia de Dios, ese Hombre. (14)

ਕੁਦਰਤਿ ਕਾਦਰ ਕਰਣ ਕਰੀਮਾ ॥

kudarat kaadar karan kareemaa | Ang 1084

Sant Singh KhalsaThe Creator Lord has Creative Power; the Merciful Lord has Mercy.
Manmohan SinghPower belongs to the Omnipotent Lord and kindness to the kind Master.
Manmohan Singh (Punjabi)ਸ਼ਕਤੀ ਸਰਬ ਸ਼ਕਤੀਵਾਨ ਸੁਆਮੀ ਦੀ ਮਲਕੀਅਤ ਹੈ ਅਤੇ ਮਿਹਰਬਾਨੀ ਮੇਹਰਵਾਨ ਮਾਲਕ ਦੀ।
Fareedkot Teekaਹੇ (ਕਾਦਰ) ਸਮਰਥ ਕੁਦਰਤ ਕੇ ਕਰਨੇਹਾਰੇ! ਹੇ (ਕਰੀਮਾ) ਕ੍ਰਿਪਾ ਕੇ ਕਰਨੇਹਾਰੇ! ॥
Prof. Sahib Singhਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,

ਪਦ ਅਰਥ ਕੁਦਰਤਿ ਕਾਦਰ = ਕਾਦਰ ਦੀ ਕੁਦਰਤਿ ਨੂੰ, ਕਰਤਾਰ ਦੀ ਰਚੀ ਰਚਨਾ ਨੂੰ। ਕਰਣ ਕਰੀਮਾ = ਕਰੀਮ ਦੇ ਕਰਣ ਨੂੰ, ਬਖ਼ਸ਼ਿੰਦ ਪ੍ਰਭੂ ਦੇ ਰਚੇ ਜਗਤ ਨੂੰ।

SikhNet (Spanish)Si uno conoce los Poderes del Señor Creador,

ਸਿਫਤਿ ਮੁਹਬਤਿ; ਅਥਾਹ ਰਹੀਮਾ ॥

sifat muhabat; athaah raheemaa | Ang 1084

Sant Singh KhalsaThe Praises and the Love of the Merciful Lord are unfathomable.
Manmohan SinghUnfathomable are the praise and love of the Merciful Master.
Manmohan Singh (Punjabi)ਬੇਥਾਹ ਹੈ ਮਿਹਰਬਾਨ ਮਾਲਕ ਦੀ ਮਹਿਮਾ ਅਤੇ ਪ੍ਰੀਤ।
Fareedkot Teekaਹੇ (ਰਹੀਮਾ) ਰਹਿਮ ਕੇ ਕਰਨੇਹਾਰੇ! ਹੇ ਅਥਾਹਿ ਰੂਪ! ਤੂੰ ਆਪਨੀ ਸਿਫਤ ਵਿਖੇ ਮੇਰੇ ਕੋ ਮੁਹਬਤ ਦੇਹ॥
Prof. Sahib Singhਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,

ਪਦ ਅਰਥ ਰਹੀਮ = ਰਹਿਮ ਕਰਨ ਵਾਲਾ ਰੱਬ। ਮੁਹਬਤਿ = ਮੁਹੱਬਤਿ, ਪਿਆਰ।

SikhNet (Spanish)sí, las acciones del Dios Bondadoso, si uno alaba y ama al Ser Infinito y Compasivo

ਹਕੁ ਹੁਕਮੁ. ਸਚੁ ਖੁਦਾਇਆ ਬੁਝਿ; ਨਾਨਕ. ਬੰਦਿ ਖਲਾਸ ਤਰਾ ॥੧੫॥੩॥੧੨॥

hak hukam. sach khudaaeaa bujh; naanak. band khalaas taraa |15|3|12| Ang 1084

Sant Singh KhalsaRealize the True Hukam, the Command of the Lord, O Nanak; you shall be released from bondage, and carried across. ||15||3||12||
Manmohan SinghO Nanak, realise thou true will of the True Lord and thou shalt be released from the prison and shalt ferry across.
Manmohan Singh (Punjabi)ਹੇ ਨਾਨਕ! ਤੂੰ ਸੱਚੇ ਸੁਆਮੀ ਦੀ ਸੱਚੀ ਰਜ਼ਾ ਨੂੰ ਅਨੂਭਵ ਕਰ ਅਤੇ ਕੈਦਖ਼ਾਨੇ ਵਿਚੋਂ ਰਿਹਾ ਹੋ ਪਾਰ ਉੱਤਰ ਜਾਵੇਗਾਂ।
Fareedkot Teekaਹੇ ਖੁਦਾਇ! ਤੂੰ ਸਚ ਰੂਪ ਹੈਂ ਔ ਤੇਰਾ ਹੁਕਮ ਭੀ ਸਚਾ ਹੈ। ਇਹ ਜੋ ਬੇਨਤੀ ਹੈ ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਏਹੁ ਬੰਦਸੇ ਖਲਾਸੇ ਹੋਣੇ ਕੀ ਤਰਾਂ ਹੈ। ਸੋ ਕਾਜੀ ਉਪਦੇਸ ਧਾਰ ਕੇ ਮੁਕਤ ਹੂਆ ਹੈ॥੧੫॥੩॥੧੨॥☬ਉਪਦੇਸ ਕਰਤੇ ਹੂਏ ਪਰਮੇਸਰ ਕੀ ਮਹਿਮਾਂ ਉਚਾਰਤੇ ਹੈਂ:
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥

ਪਦ ਅਰਥ ਹਕੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ। ਬੁਝਿ = ਸਮਝ ਕੇ। ਬੰਦਿ = ਮਾਇਆ ਦੇ ਮੋਹ ਦੇ ਬੰਧਨ। ਤਰਾ = ਤਰ ਜਾਈਦਾ ਹੈ ॥੧੫॥੩॥੧੨॥

SikhNet (Spanish)y conoce Su Voluntad y Su Verdad, entonces es liberado de todas las amaras y se vuelve un ser emancipado. (15-3-12)
Answers quote the Granth verbatim with Ang citations. AI commentary is not Gurbani and not a religious ruling.