ੴ

ਸਿੱਖਬਾਣੀ · SikhBani

ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

har har har har naam hai guramukh paavai koe
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1313 · 4 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਹਰਿ ਹਰਿ ਹਰਿ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥

har har har har naam hai; guramukh paavai koe |

Sant Singh KhalsaHar, Har, Har, Har is the Name of the Lord; rare are those who, as Gurmukh, obtain it.
Manmohan SinghGod, God, God, God's Name, rare is the one, who is blessed with it by the Guru's grace.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।
Fareedkot Teekaਹਰੀ ਕਾ ਹਰਿ ਹਰਿ ਨਾਮ ਜੋ ਦੁਖੋਂ ਕੇ ਹਰਨੇ ਵਾਲਾ ਹੈ, ਸੋ ਕੋਈ ਵਿਰਲਾ ਗੁਰਮੁਖ ਪਾਵਤਾ ਹੈ॥
Prof. Sahib Singhਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਕੋਈ ਵਿਰਲਾ ਮਨੁੱਖ।

SikhNet (Spanish)Jar, Jar, Jar, Jar es el Nombre del Señor. Excepcionales son aquéllos que como Gurmukjs Lo obtienen.

ਹਉਮੈ ਮਮਤਾ ਨਾਸੁ ਹੋਇ; ਦੁਰਮਤਿ ਕਢੈ ਧੋਇ ॥

haumai mamataa naas hoe; duramat kadtai dhoe |

Sant Singh KhalsaEgotism and possessiveness are eradicated, and evil-mindedness is washed away.
Manmohan SinghHis ego and attachments are eradicated and the name washes off his evil-tendencies.
Manmohan Singh (Punjabi)ਉਸ ਦੀ ਹੰਗਤਾ ਅਤੇ ਮੋਹ ਨਸ਼ਟ ਹੋ ਜਾਂਦੇ ਹਨ ਅਤੇ ਨਾਮ ਉਸ ਦੀਆਂ ਮੰਦੀਆਂ ਭਾਵਨਾਵਾਂ ਨੂੰ ਧੋ ਸੁਟਦਾ ਹੈ।
Fareedkot Teekaਜੋ ਪਾਵਤਾ ਹੈ ਤਿਸ ਕੀ ਦੁਰਮਤ ਕੋ ਧੋ ਕਰ ਰਿਦੇ ਸੇ ਨਿਕਾਲ ਦੇਤਾ ਹੈ, ਤਿਸ ਤੇ ਤਿਸ ਕੀ ਹੰਤਾ, ਮਮਤਾ ਨਾਸ ਹੋ ਜਾਤੀ ਹੈ॥
Prof. Sahib Singh(ਜਿਹੜਾ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮੱਤ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ;

ਪਦ ਅਰਥ ਮਮਤਾ = ਅਪਣੱਤ। ਧੋਇ = ਧੋ ਕੇ।

SikhNet (Spanish)El ansia de posesión y el egoísmo son erradicados y la maldad de la mente eliminada.

ਨਾਨਕ. ਅਨਦਿਨੁ ਗੁਣ ਉਚਰੈ; ਜਿਨ ਕਉ ਧੁਰਿ ਲਿਖਿਆ ਹੋਇ ॥੧॥

naanak. anadin gun ucharai; jin kau dhur likhiaa hoe |1|

Sant Singh KhalsaO Nanak, one who is blessed with such pre-ordained destiny chants the Lord's Praises, night and day. ||1||
Manmohan SinghNanak, whosoever is so predestined, he recites Lord's praises night and day.
Manmohan Singh (Punjabi)ਨਾਨਕ, ਜਿਸ ਦੇ ਲਈ ਮੁਢਲੀ ਐਸੀ ਲਿਖਤਕਾਰ ਹੈ, ਉਹ, ਰੈਣ ਅਤੇ ਦਿਹੁੰ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸਰ ਕੇ ਗੁਣੋਂ ਕੋ ਰਾਤ੍ਰਿ ਦਿਨ ਵਹੁ ਪੁਰਸ਼ ਉਚਾਰਨ ਕਰਤਾ ਹੈ ਜਿਸ ਕੋ ਆਦਿ ਸੇ ਉਤਮ ਕਰਮ ਕਾ ਲੇਖਾ ਲਿਖਾ ਹੋਤਾ ਹੈ॥੧॥
Prof. Sahib Singhਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਧੁਰਿ = ਧੁਰ ਦਰਗਾਹ ਤੋਂ ॥੧॥

SikhNet (Spanish)Oh, dice Nanak, quién es bendecido con tal Destino canta de noche y de día el Nombre del Señor. (1)
Answers quote the Granth verbatim with Ang citations. AI commentary is not Gurbani and not a religious ruling.