ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਤੂੰ ਆਪੇ ਹੀ. ਸਿਧ ਸਾਧਿਕੋ; ਤੂ ਆਪੇ ਹੀ. ਜੁਗ ਜੋਗੀਆ ॥
toon aape hee. sidh saadhiko; too aape hee. jug jogeea |
Sant Singh KhalsaYou Yourself are the Siddha and the seeker; You Yourself are the Yoga and the Yogi.
Manmohan SinghO Lord, Thou Thyself are the adept and the Striver. Thou Thyself are the Yogi and Yogis.
Manmohan Singh (Punjabi)ਹੇ ਪ੍ਰਭੂ! ਤੂੰ ਖੁਦ ਹੀ ਪੂਰਨ ਪੁਰਸ਼ ਅਤੇ ਅਭਿਆਸੀ ਹੈਂ। ਤੂੰ ਖੁਦ ਹੀ ਯੋਗੀਆਂ ਦਾ ਯੋਗੀ ਹੈਂ।
Fareedkot Teekaਹੇ ਹਰੀ! ਤੂੰ ਆਪੇ ਹੀ ਸਿਧ ਹੈਂ ਔਰ ਸਾਧਨਾ ਕਰਨੇ ਵਾਲਾ ਭੀ ਆਪ ਹੀ ਹੈਂ ਔਰ ਤੂੰ ਆਪੇ ਹੀ ਸ੍ਵਰੂਪ ਮੇਂ (ਜੁਗ) ਜੁੜਨੇ ਵਾਲਾ ਜੋਗੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ।ਪਦ ਅਰਥ ਸਿਧ = (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ। ਸਾਧਿਕੋ = ਸਾਧਿਕੁ, ਜੋਗ-ਸਾਧਨ ਕਰਨ ਵਾਲਾ। ਜੁਗ ਜੋਗੀਆ = ਜੋਗ ਜੋਗੀਆ, ਜੋਗ ਵਿਚ ਜੁੜਨ ਵਾਲਾ।
SikhNet (Spanish)Tú Mismo eres el Siddha y el buscador, Tú Mismo eres la Yoga y el Yogui,
ਤੂ ਆਪੇ ਹੀ ਰਸ ਰਸੀਅੜਾ; ਤੂ ਆਪੇ ਹੀ ਭੋਗ ਭੋਗੀਆ ॥
too aape hee ras raseearraa; too aape hee bhog bhogeea |
Sant Singh KhalsaYou Yourself are the Taster of tastes; You Yourself are the Enjoyer of pleasures.
Manmohan SinghThou Thyself are the Taster of the tastes and Thou Thyself the Enjoyer of enjoyments.
Manmohan Singh (Punjabi)ਤੂੰ ਆਪ ਹੀ ਸੁਆਦਾਂ ਦਾ ਸੁਆਦ ਲੈਣ ਵਾਲਾ ਹੈਂ ਅਤੇ ਆਪ ਹੀ ਨਿਆਮਤਾਂ ਨੂੰ ਮਾਨਣ ਵਾਲਾ ਹੈਂ।
Fareedkot Teekaਤੂੰ ਆਪੇ ਹੀ ਰਸ ਰੂਪ ਹੈਂ ਔਰ ਤਿਨ ਰਸੋਂ ਕੇ (ਰਸੀਅੜਾ) ਲੈਣੇ ਵਾਲਾ ਹੈ, ਅਰ ਤੂੰ ਆਪ ਹੀ ਭੋਗ ਰੂਪ ਹੈਂ ਪੁਨਹ ਭੋਗਣੇ ਵਾਲਾ ਭੀ ਆਪ ਹੈਂ॥
Prof. Sahib Singhਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ,ਪਦ ਅਰਥ ਰਸੀਅੜਾ = ਰਸ ਲੈਣ ਵਾਲਾ। ਭੋਗ = ਮਾਇਕ ਪਦਾਰਥ।
SikhNet (Spanish)tú Mismo eres el catador de sabores, Tú Mismo eres el que disfruta de los placeres,
ਤੂ ਆਪੇ ਆਪਿ ਵਰਤਦਾ; ਤੂ ਆਪੇ ਕਰਹਿ ਸੁ ਹੋਗੀਆ ॥
too aape aap varatadaa; too aape kareh su hogeea |
Sant Singh KhalsaYou Yourself are All-pervading; whatever You do comes to pass.
Manmohan SinghThou Thyself pervade everywhere and what Thou Thyself do, that alone comes to pass.
Manmohan Singh (Punjabi)ਤੂੰ ਆਪਣੇ ਆਪ ਹੀ ਸਾਰੇ ਰਮ ਰਿਹਾ ਹੈਂ ਅਤੇ ਜੋ ਤੂੰ ਆਪ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਤੂੰ ਆਪ ਸਰਬ ਮੇਂ ਬਰਤ ਰਹਾ ਹੈਂ ਔਰ ਤੂੰ ਆਪੇ ਹੀ ਜੋ ਕੁਛ ਆਗੇ ਪਿਛੇ ਕਰਤਾ ਹੈਂ, ਸੋ ਹੋਤਾ ਹੈ॥
Prof. Sahib Singh(ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।ਪਦ ਅਰਥ ਵਰਤਦਾ = ਮੌਜੂਦ।
SikhNet (Spanish)y Tú Mismo prevaleces en todo. Lo que sea que haces eso sucede.
ਸਤਸੰਗਤਿ ਸਤਿਗੁਰ ਧੰਨੁ ਧਨੋੁ. ਧੰਨ ਧੰਨ ਧਨੋ; ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
satasangat satigur dhan dhanuo. dhan dhan dhano; jit mil har bulag bulogeea |
Sant Singh KhalsaBlessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.
Manmohan SinghBlest, blest, blest, blest, blest is the true society of the True Guru, through whom one meets his God and utters and recites His Name.
Manmohan Singh (Punjabi)ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਹੈ ਸੱਚੇ ਗੁਰਾਂ ਦਾ ਸੱਚਾ ਮੇਲ-ਮਿਲਾਪ, ਜਿਸ ਦੇ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ ਤੇ ਉਸ ਦੇ ਨਾਮ ਨੂੰ ਉਚਾਰਦਾ, ਅਤੇ ਗਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸਤਸੰਗਤ ਭੂਤ ਕਾਲ ਮੇਂ ਧੰਨ ਧੰਨ ਥੀ ਅਬ ਭੀ ਧੰਨ ਧੰਨ ਹੈ ਅਰ ਆਗੇ ਕੋ ਭੀ ਧੰਨ ਧੰਨ ਹੋਵੇਗੀ, ਜਿਸ ਵਿਚ ਹਰੀ ਕੇ (ਬੁਲਗ) ਬੋਲੋਂ ਕੋ ਬੋਲੀਤਾ ਹੈ॥
Prof. Sahib Singhਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ।ਪਦ ਅਰਥ ਜਿਤੁ ਮਿਲਿ = ਜਿਸ (ਸਤਸੰਗਤ) ਵਿਚ ਮਿਲ ਕੇ। ਬੁਲਗ = (ਸਿਫ਼ਤ-ਸਾਲਾਹ ਦੇ) ਬੋਲ।
SikhNet (Spanish)Bendita, Bendita, Bendita, Bendita, Bendita sea la Saad Sangat, la Congregación Verdadera del Guru.
ਸਭਿ ਕਹਹੁ ਮੁਖਹੁ. ਹਰਿ ਹਰਿ ਹਰੇ. ਹਰਿ ਹਰਿ ਹਰੇ; ਹਰਿ ਬੋਲਤ. ਸਭਿ ਪਾਪ ਲਹੋਗੀਆ ॥੧॥
sabh kahahu mukhahu. har har hare. har har hare; har bolat. sabh paap lahogeea |1|
Sant Singh KhalsaLet everyone chant together the Name of the Lord, Har, Har, Haray, Har, Har, Haray; chanting Har, all sins are washed away. ||1||
Manmohan SinghWith their mouth, let all the men utter God, God, God, God, God, God. By uttering God all the sins are washed off.
Manmohan Singh (Punjabi)ਆਪਣੇ ਮੂੰਹ ਨਾਲ ਸਾਰੇ ਜਣੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰੋ। ਵਾਹਿਗੁਰੂ ਉਚਾਰਨ ਕਰਨ ਦੁਆਰਾ ਸਾਰੇ ਗੁਨਾਹ ਧੋਤੇ ਜਾਂਦੇ ਹਨ।
Fareedkot Teekaਹੇ ਭਾਈ ਜਨੋਂ! ਤਿਸ ਸਤਸੰਗਤ ਮੇਂ ਮਿਲ ਕਰ ਸਭੀ ਮੁਖ ਕਰ ਹਰਿ ਹਰਿ ਹਰੇ ਹਰਿ ਹਰਿ ਹਰੇ ਉਚਾਰਨ ਕਰੋ, ਜਿਸ ਹਰੀ ਕੇ ਬੋਲਣੇ ਕਰ ਸਭ ਪਾਪ ਉੱਤਰ ਜਾਤੇ ਹੈਂ॥੧॥
Prof. Sahib Singh(ਸਾਧ ਸੰਗਤ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ ॥੧॥ਪਦ ਅਰਥ ਸਭਿ = ਸਾਰੇ ॥੧॥
SikhNet (Spanish)Acércate a ella, pronunciando y cantando el Nombre del Señor. Que todo el mundo cante al unísono el Nombre del Señor Jar, Jar, Jaré, Jar, Jar, Jaré. Cantando Jar las faltas y errores son borrados. (1)