ੴ

ਸਿੱਖਬਾਣੀ · SikhBani

Ang 1313

Sri Guru Granth Sahib · Raag Kaanraa · 8 shabads, 37 lines
Translations
Shabad Guru Ramdas Ji Raag Kaanraa continued from Ang 1312

ਗੋਵਿਦੁ ਗੋਵਿਦੁ ਗੋਵਿਦੁ ਜਪਿ; ਮੁਖੁ ਊਜਲਾ ਪਰਧਾਨੁ ॥

govid govid govid jap; mukh aoojalaa paradhaan |

Sant Singh KhalsaMeditating on God, chanting Govind, Govind, Govind, your face shall be radiant; you shall be famous and exalted.
Manmohan SinghContemplating his God, the Lord Master, man's countenance is rendered bright and the he becomes the first amongst men.
Manmohan Singh (Punjabi)ਆਪਣੇ ਵਾਹਿਗੁਰੂ, ਸੁਆਮੀ ਮਾਲਕ ਦਾ ਮਿਸਰਨ ਕਰਨ ਦੁਆਰਾ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਇਨਸਾਨਾਂ ਵਿੱਚੋਂ ਮੁਖੀਆ ਹੋ ਜਾਂਦਾ ਹੈ।
Fareedkot Teekaਮਨ, ਤਨ, ਬਾਣੀ ਕਰ ਗੋਵਿੰਦ ਕੋ ਜਪਣੇ ਵਾਲੇ ਪੁਰਸ਼ ਕਾ ਮੁਖ ਉਜਲ ਹੋਤਾ ਹੈ ਔ ਸਰਬ ਮੇਂ (ਪਰਧਾਨੁ) ਮੁਖੀ ਹੋਤਾ ਹੈ॥
Prof. Sahib Singhਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ।

ਪਦ ਅਰਥ ਜਪਿ = ਜਪ ਕੇ। ਊਜਲਾ = ਰੌਸ਼ਨ। ਪਰਧਾਨੁ = ਮੰਨਿਆ-ਪਰਮੰਨਿਆ।

SikhNet (Spanish)Meditando en Dios y cantando Govind, Govind, Govind, tu semblante estará radiante y serás famoso y excelso.

ਨਾਨਕ. ਗੁਰੁ ਗੋਵਿੰਦੁ ਹਰਿ; ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

naanak. gur govind har; jit mil har paaeaa naam |2|

Sant Singh KhalsaO Nanak, the Guru is the Lord God, the Lord of the Universe; meeting Him, you shall obtain the Name of the Lord. ||2||
Manmohan SinghNanak, the Guru is in Embodiment of the Lord God, meeting with whom one is blessed with the God's Name.
Manmohan Singh (Punjabi)ਨਾਨਕ, ਗੁਰੂ ਜੀ ਸੁਆਮੀ ਵਾਹਿਗੁਰੂ ਦੇ ਸਰੂਪ ਹਨ। ਜਿਨ੍ਹਾਂ ਨਾਲ ਮਿਲਣ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਹਰ ਪ੍ਰਕਾਰ ਸੇ ਗੋਬਿੰਦ ਰੂਪ ਹੀ ਹੈਂ, ਜਿਨ ਕੇ ਸਾਥ ਮਿਲ ਕਰ ਹਰੀ ਨਾਮ ਪਾਇਆ ਹੈ॥੨॥
Prof. Sahib Singhਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥

ਪਦ ਅਰਥ ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ ॥੨॥

SikhNet (Spanish)Oh, dice Nanak, el Guru es Dios Nuestro Señor, el Señor del Universo. Meditando en Él obtendrás el Nombre del Señor. (2)

Open this shabad (5 lines, Angs 1312-1313) →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਤੂੰ ਆਪੇ ਹੀ. ਸਿਧ ਸਾਧਿਕੋ; ਤੂ ਆਪੇ ਹੀ. ਜੁਗ ਜੋਗੀਆ ॥

toon aape hee. sidh saadhiko; too aape hee. jug jogeea |

Sant Singh KhalsaYou Yourself are the Siddha and the seeker; You Yourself are the Yoga and the Yogi.
Manmohan SinghO Lord, Thou Thyself are the adept and the Striver. Thou Thyself are the Yogi and Yogis.
Manmohan Singh (Punjabi)ਹੇ ਪ੍ਰਭੂ! ਤੂੰ ਖੁਦ ਹੀ ਪੂਰਨ ਪੁਰਸ਼ ਅਤੇ ਅਭਿਆਸੀ ਹੈਂ। ਤੂੰ ਖੁਦ ਹੀ ਯੋਗੀਆਂ ਦਾ ਯੋਗੀ ਹੈਂ।
Fareedkot Teekaਹੇ ਹਰੀ! ਤੂੰ ਆਪੇ ਹੀ ਸਿਧ ਹੈਂ ਔਰ ਸਾਧਨਾ ਕਰਨੇ ਵਾਲਾ ਭੀ ਆਪ ਹੀ ਹੈਂ ਔਰ ਤੂੰ ਆਪੇ ਹੀ ਸ੍ਵਰੂਪ ਮੇਂ (ਜੁਗ) ਜੁੜਨੇ ਵਾਲਾ ਜੋਗੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ।

ਪਦ ਅਰਥ ਸਿਧ = (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ। ਸਾਧਿਕੋ = ਸਾਧਿਕੁ, ਜੋਗ-ਸਾਧਨ ਕਰਨ ਵਾਲਾ। ਜੁਗ ਜੋਗੀਆ = ਜੋਗ ਜੋਗੀਆ, ਜੋਗ ਵਿਚ ਜੁੜਨ ਵਾਲਾ।

SikhNet (Spanish)Tú Mismo eres el Siddha y el buscador, Tú Mismo eres la Yoga y el Yogui,

ਤੂ ਆਪੇ ਹੀ ਰਸ ਰਸੀਅੜਾ; ਤੂ ਆਪੇ ਹੀ ਭੋਗ ਭੋਗੀਆ ॥

too aape hee ras raseearraa; too aape hee bhog bhogeea |

Sant Singh KhalsaYou Yourself are the Taster of tastes; You Yourself are the Enjoyer of pleasures.
Manmohan SinghThou Thyself are the Taster of the tastes and Thou Thyself the Enjoyer of enjoyments.
Manmohan Singh (Punjabi)ਤੂੰ ਆਪ ਹੀ ਸੁਆਦਾਂ ਦਾ ਸੁਆਦ ਲੈਣ ਵਾਲਾ ਹੈਂ ਅਤੇ ਆਪ ਹੀ ਨਿਆਮਤਾਂ ਨੂੰ ਮਾਨਣ ਵਾਲਾ ਹੈਂ।
Fareedkot Teekaਤੂੰ ਆਪੇ ਹੀ ਰਸ ਰੂਪ ਹੈਂ ਔਰ ਤਿਨ ਰਸੋਂ ਕੇ (ਰਸੀਅੜਾ) ਲੈਣੇ ਵਾਲਾ ਹੈ, ਅਰ ਤੂੰ ਆਪ ਹੀ ਭੋਗ ਰੂਪ ਹੈਂ ਪੁਨਹ ਭੋਗਣੇ ਵਾਲਾ ਭੀ ਆਪ ਹੈਂ॥
Prof. Sahib Singhਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ,

ਪਦ ਅਰਥ ਰਸੀਅੜਾ = ਰਸ ਲੈਣ ਵਾਲਾ। ਭੋਗ = ਮਾਇਕ ਪਦਾਰਥ।

SikhNet (Spanish)tú Mismo eres el catador de sabores, Tú Mismo eres el que disfruta de los placeres,

ਤੂ ਆਪੇ ਆਪਿ ਵਰਤਦਾ; ਤੂ ਆਪੇ ਕਰਹਿ ਸੁ ਹੋਗੀਆ ॥

too aape aap varatadaa; too aape kareh su hogeea |

Sant Singh KhalsaYou Yourself are All-pervading; whatever You do comes to pass.
Manmohan SinghThou Thyself pervade everywhere and what Thou Thyself do, that alone comes to pass.
Manmohan Singh (Punjabi)ਤੂੰ ਆਪਣੇ ਆਪ ਹੀ ਸਾਰੇ ਰਮ ਰਿਹਾ ਹੈਂ ਅਤੇ ਜੋ ਤੂੰ ਆਪ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਤੂੰ ਆਪ ਸਰਬ ਮੇਂ ਬਰਤ ਰਹਾ ਹੈਂ ਔਰ ਤੂੰ ਆਪੇ ਹੀ ਜੋ ਕੁਛ ਆਗੇ ਪਿਛੇ ਕਰਤਾ ਹੈਂ, ਸੋ ਹੋਤਾ ਹੈ॥
Prof. Sahib Singh(ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।

ਪਦ ਅਰਥ ਵਰਤਦਾ = ਮੌਜੂਦ।

SikhNet (Spanish)y Tú Mismo prevaleces en todo. Lo que sea que haces eso sucede.

ਸਤਸੰਗਤਿ ਸਤਿਗੁਰ ਧੰਨੁ ਧਨੋੁ. ਧੰਨ ਧੰਨ ਧਨੋ; ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥

satasangat satigur dhan dhanuo. dhan dhan dhano; jit mil har bulag bulogeea |

Sant Singh KhalsaBlessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.
Manmohan SinghBlest, blest, blest, blest, blest is the true society of the True Guru, through whom one meets his God and utters and recites His Name.
Manmohan Singh (Punjabi)ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਹੈ ਸੱਚੇ ਗੁਰਾਂ ਦਾ ਸੱਚਾ ਮੇਲ-ਮਿਲਾਪ, ਜਿਸ ਦੇ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ ਤੇ ਉਸ ਦੇ ਨਾਮ ਨੂੰ ਉਚਾਰਦਾ, ਅਤੇ ਗਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸਤਸੰਗਤ ਭੂਤ ਕਾਲ ਮੇਂ ਧੰਨ ਧੰਨ ਥੀ ਅਬ ਭੀ ਧੰਨ ਧੰਨ ਹੈ ਅਰ ਆਗੇ ਕੋ ਭੀ ਧੰਨ ਧੰਨ ਹੋਵੇਗੀ, ਜਿਸ ਵਿਚ ਹਰੀ ਕੇ (ਬੁਲਗ) ਬੋਲੋਂ ਕੋ ਬੋਲੀਤਾ ਹੈ॥
Prof. Sahib Singhਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ।

ਪਦ ਅਰਥ ਜਿਤੁ ਮਿਲਿ = ਜਿਸ (ਸਤਸੰਗਤ) ਵਿਚ ਮਿਲ ਕੇ। ਬੁਲਗ = (ਸਿਫ਼ਤ-ਸਾਲਾਹ ਦੇ) ਬੋਲ।

SikhNet (Spanish)Bendita, Bendita, Bendita, Bendita, Bendita sea la Saad Sangat, la Congregación Verdadera del Guru.

ਸਭਿ ਕਹਹੁ ਮੁਖਹੁ. ਹਰਿ ਹਰਿ ਹਰੇ. ਹਰਿ ਹਰਿ ਹਰੇ; ਹਰਿ ਬੋਲਤ. ਸਭਿ ਪਾਪ ਲਹੋਗੀਆ ॥੧॥

sabh kahahu mukhahu. har har hare. har har hare; har bolat. sabh paap lahogeea |1|

Sant Singh KhalsaLet everyone chant together the Name of the Lord, Har, Har, Haray, Har, Har, Haray; chanting Har, all sins are washed away. ||1||
Manmohan SinghWith their mouth, let all the men utter God, God, God, God, God, God. By uttering God all the sins are washed off.
Manmohan Singh (Punjabi)ਆਪਣੇ ਮੂੰਹ ਨਾਲ ਸਾਰੇ ਜਣੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰੋ। ਵਾਹਿਗੁਰੂ ਉਚਾਰਨ ਕਰਨ ਦੁਆਰਾ ਸਾਰੇ ਗੁਨਾਹ ਧੋਤੇ ਜਾਂਦੇ ਹਨ।
Fareedkot Teekaਹੇ ਭਾਈ ਜਨੋਂ! ਤਿਸ ਸਤਸੰਗਤ ਮੇਂ ਮਿਲ ਕਰ ਸਭੀ ਮੁਖ ਕਰ ਹਰਿ ਹਰਿ ਹਰੇ ਹਰਿ ਹਰਿ ਹਰੇ ਉਚਾਰਨ ਕਰੋ, ਜਿਸ ਹਰੀ ਕੇ ਬੋਲਣੇ ਕਰ ਸਭ ਪਾਪ ਉੱਤਰ ਜਾਤੇ ਹੈਂ॥੧॥
Prof. Sahib Singh(ਸਾਧ ਸੰਗਤ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਸਭਿ = ਸਾਰੇ ॥੧॥

SikhNet (Spanish)Acércate a ella, pronunciando y cantando el Nombre del Señor. Que todo el mundo cante al unísono el Nombre del Señor Jar, Jar, Jaré, Jar, Jar, Jaré. Cantando Jar las faltas y errores son borrados. (1)

Open this shabad →

Shabad Guru Ramdas Ji Raag Kaanraa

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਹਰਿ ਹਰਿ ਹਰਿ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥

har har har har naam hai; guramukh paavai koe |

Sant Singh KhalsaHar, Har, Har, Har is the Name of the Lord; rare are those who, as Gurmukh, obtain it.
Manmohan SinghGod, God, God, God's Name, rare is the one, who is blessed with it by the Guru's grace.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।
Fareedkot Teekaਹਰੀ ਕਾ ਹਰਿ ਹਰਿ ਨਾਮ ਜੋ ਦੁਖੋਂ ਕੇ ਹਰਨੇ ਵਾਲਾ ਹੈ, ਸੋ ਕੋਈ ਵਿਰਲਾ ਗੁਰਮੁਖ ਪਾਵਤਾ ਹੈ॥
Prof. Sahib Singhਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਕੋਈ ਵਿਰਲਾ ਮਨੁੱਖ।

SikhNet (Spanish)Jar, Jar, Jar, Jar es el Nombre del Señor. Excepcionales son aquéllos que como Gurmukjs Lo obtienen.

ਹਉਮੈ ਮਮਤਾ ਨਾਸੁ ਹੋਇ; ਦੁਰਮਤਿ ਕਢੈ ਧੋਇ ॥

haumai mamataa naas hoe; duramat kadtai dhoe |

Sant Singh KhalsaEgotism and possessiveness are eradicated, and evil-mindedness is washed away.
Manmohan SinghHis ego and attachments are eradicated and the name washes off his evil-tendencies.
Manmohan Singh (Punjabi)ਉਸ ਦੀ ਹੰਗਤਾ ਅਤੇ ਮੋਹ ਨਸ਼ਟ ਹੋ ਜਾਂਦੇ ਹਨ ਅਤੇ ਨਾਮ ਉਸ ਦੀਆਂ ਮੰਦੀਆਂ ਭਾਵਨਾਵਾਂ ਨੂੰ ਧੋ ਸੁਟਦਾ ਹੈ।
Fareedkot Teekaਜੋ ਪਾਵਤਾ ਹੈ ਤਿਸ ਕੀ ਦੁਰਮਤ ਕੋ ਧੋ ਕਰ ਰਿਦੇ ਸੇ ਨਿਕਾਲ ਦੇਤਾ ਹੈ, ਤਿਸ ਤੇ ਤਿਸ ਕੀ ਹੰਤਾ, ਮਮਤਾ ਨਾਸ ਹੋ ਜਾਤੀ ਹੈ॥
Prof. Sahib Singh(ਜਿਹੜਾ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮੱਤ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ;

ਪਦ ਅਰਥ ਮਮਤਾ = ਅਪਣੱਤ। ਧੋਇ = ਧੋ ਕੇ।

SikhNet (Spanish)El ansia de posesión y el egoísmo son erradicados y la maldad de la mente eliminada.

ਨਾਨਕ. ਅਨਦਿਨੁ ਗੁਣ ਉਚਰੈ; ਜਿਨ ਕਉ ਧੁਰਿ ਲਿਖਿਆ ਹੋਇ ॥੧॥

naanak. anadin gun ucharai; jin kau dhur likhiaa hoe |1|

Sant Singh KhalsaO Nanak, one who is blessed with such pre-ordained destiny chants the Lord's Praises, night and day. ||1||
Manmohan SinghNanak, whosoever is so predestined, he recites Lord's praises night and day.
Manmohan Singh (Punjabi)ਨਾਨਕ, ਜਿਸ ਦੇ ਲਈ ਮੁਢਲੀ ਐਸੀ ਲਿਖਤਕਾਰ ਹੈ, ਉਹ, ਰੈਣ ਅਤੇ ਦਿਹੁੰ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸਰ ਕੇ ਗੁਣੋਂ ਕੋ ਰਾਤ੍ਰਿ ਦਿਨ ਵਹੁ ਪੁਰਸ਼ ਉਚਾਰਨ ਕਰਤਾ ਹੈ ਜਿਸ ਕੋ ਆਦਿ ਸੇ ਉਤਮ ਕਰਮ ਕਾ ਲੇਖਾ ਲਿਖਾ ਹੋਤਾ ਹੈ॥੧॥
Prof. Sahib Singhਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਧੁਰਿ = ਧੁਰ ਦਰਗਾਹ ਤੋਂ ॥੧॥

SikhNet (Spanish)Oh, dice Nanak, quién es bendecido con tal Destino canta de noche y de día el Nombre del Señor. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਆਪੇ ਆਪਿ ਦਇਆਲੁ ਹਰਿ; ਆਪੇ ਕਰੇ ਸੁ ਹੋਇ ॥

har aape aap deaal har; aape kare su hoe |

Sant Singh KhalsaThe Lord Himself is Merciful; whatever the Lord Himself does, comes to pass.
Manmohan SinghThe Merciful Lord is Himself all-in all. Whatever God Himself does, that alone comes to pass.
Manmohan Singh (Punjabi)ਮਿਹਰਬਾਨ ਸੁਆਮੀ ਸਾਰਾ ਕੁਝ ਆਪ ਹੀ ਹੈ। ਜਿਹੜਾ ਕੁਝ ਵਾਹਿਗੁਰੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਹਰੀ ਦਿਆਲ ਆਪੇ ਆਪਿ ਹੀ ਹੈ, ਜੋ ਹਰੀ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਪਰਮਾਤਮਾ ਆਪ ਹੀ ਦਇਆ ਦਾ ਸੋਮਾ ਹੈ (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਆਪ ਹੀ ਕਰਦਾ ਹੈ।

ਪਦ ਅਰਥ ਦਇਆਲੁ = (ਦਇਆ-ਆਲਯ) ਦਇਆ ਦਾ ਘਰ, ਦਇਆ ਦਾ ਸੋਮਾ। ਆਪੇ = ਆਪ ਹੀ।

SikhNet (Spanish)El Señor Mismo es Misericordioso y lo que hace eso viene a suceder;

ਹਰਿ ਆਪੇ ਆਪਿ ਵਰਤਦਾ; ਹਰਿ ਜੇਵਡੁ ਅਵਰੁ. ਨ ਕੋਇ ॥

har aape aap varatadaa; har jevadd avar. na koe |

Sant Singh KhalsaThe Lord Himself is All-pervading. There is no other as Great as the Lord.
Manmohan SinghOf Himself, the Lord pervades everywhere and as great as God, there is not another.
Manmohan Singh (Punjabi)ਆਪੇ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਵਾਹਿਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹਰੀ ਆਪੇ ਆਪਿ ਸਰਬ ਮੇਂ ਬਰਤ ਰਹਾ ਹੈ, ਹਰੀ ਜੈਸਾ ਬਡਾ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।

ਪਦ ਅਰਥ ਵਰਤਦਾ = ਮੌਜੂਦ। ਜੇਵਡੁ = ਜੇਡਾ, ਬਰਾਬਰ ਦਾ। ਅਵਰੁ = ਹੋਰ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗਦਾ ਹੈ।

SikhNet (Spanish)el Señor Mismo es Todo Prevaleciente; no hay nada ni nadie tan Grandioso como el Señor.

ਜੋ ਹਰਿ ਪ੍ਰਭ ਭਾਵੈ ਸੋ ਥੀਐ; ਜੋ ਹਰਿ ਪ੍ਰਭੁ ਕਰੇ ਸੁ ਹੋਇ ॥

jo har prabh bhaavai so theeai; jo har prabh kare su hoe |

Sant Singh KhalsaWhatever pleases the Lord God's Will comes to pass; whatever the Lord God does is done.
Manmohan SinghWhat the God Lord wills, that alone comes to pass and whatever the God Lord does, that alone is accomplished.
Manmohan Singh (Punjabi)ਜਿਹੜਾ ਕੁਝ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹ ਹੀ ਹੁੰਦਾ ਹੈ ਅਤੇ ਜੋ ਕੁਝ ਸੁਆਮੀ ਵਾਹਿਗੁਰੂ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ।
Fareedkot Teekaਜੋ ਹਰੀ ਪ੍ਰਭੂ ਕੋ ਭਾਵਤਾ ਹੈ, ਸੋ ਅਬ ਹੋਤਾ ਹੈ, ਜੋ ਹਰੀ ਪ੍ਰਭੂ ਕਰੇਗਾ ਸੋ ਅਗੇ ਕੋ ਹੋਵੈਗਾ॥
Prof. Sahib Singhਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।

ਪਦ ਅਰਥ ਥੀਐ = ਹੁੰਦਾ ਹੈ।

SikhNet (Spanish)Lo que place a Su Voluntad eso ocurre; lo que sea que Dios hace, eso queda hecho.

ਕੀਮਤਿ ਕਿਨੈ. ਨ ਪਾਈਆ; ਬੇਅੰਤੁ ਪ੍ਰਭੂ ਹਰਿ ਸੋਇ ॥

keemat kinai. na paaeea; beant prabhoo har soe |

Sant Singh KhalsaNo one can appraise His Value; the Lord God is Endless.
Manmohan SinghNo one can appraise His worth for Infinite is He, the Lord God.
Manmohan Singh (Punjabi)ਕੋਈ ਜਣਾ ਉਸ ਦਾ ਮੁੱਲ ਨਹੀਂ ਪਾ ਸਕਦਾ। ਕਿਉਂਕਿ ਅਨੰਤ ਹੈ ਉਹ ਸੁਆਮੀ ਵਾਹਿਗੁਰੂ।
Fareedkot Teekaਵਾਹਿਗੁਰੂ ਕੀ ਕੀਮਤ ਕਿਸੀ ਨੇ ਨਹੀਂ ਪਾਈ, ਸੋ ਹਰੀ ਪ੍ਰਭੂ ਬਡਾ ਬੇਅੰਤ ਹੈ॥
Prof. Sahib Singhਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਸੇ (ਮਨੁੱਖ) ਨੇ ਉਸ ਦਾ ਮੁੱਲ ਨਹੀਂ ਪਾਇਆ।

ਪਦ ਅਰਥ ਕਿਨੈ = ਕਿਸੇ ਨੇ (ਭੀ)।

SikhNet (Spanish)Nadie puede apreciar Su Valor. Dios Nuestro Señor no tiene fin.

ਨਾਨਕ. ਗੁਰਮੁਖਿ ਹਰਿ ਸਾਲਾਹਿਆ; ਤਨੁ ਮਨੁ ਸੀਤਲੁ ਹੋਇ ॥੨॥

naanak. guramukh har saalaahiaa; tan man seetal hoe |2|

Sant Singh KhalsaO Nanak, as Gurmukh, praise the Lord; your body and mind shall be cooled and soothed. ||2||
Manmohan SinghNanak, praising the Lord by the Guru's grace, man's body and mind are clamed down.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦੀਆਂ ਸਿਫਤਾਂ ਕਰਨ ਨਾਲ ਬੰਦੇ ਦੇ ਸਰੀਰ ਤੇ ਚਿੱਤ ਵਿੱਚ ਠੰਡ ਵਰਤ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਨੇ ਹਰੀ ਸਲਾਹਿਆ ਹੈ, ਤਿਨ ਕਾ ਮਨ ਤਨ ਸੀਤਲ ਹੂਆ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਉਸ ਦਾ ਤਨ ਉਸ ਦਾ ਮਨ (ਵਿਕਾਰਾਂ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ। ਸੀਤਲੁ = (ਵਿਕਾਰਾਂ ਵਲੋਂ) ਠੰਢਾ-ਠਾਰ ॥੨॥

SikhNet (Spanish)Oh, dice Nanak, como Gurmukj alaba al Señor y tu mente y cuerpo serán refrescados y suavizados. (2)

Open this shabad →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਭ ਜੋਤਿ ਤੇਰੀ ਜਗਜੀਵਨਾ; ਤੂ ਘਟਿ ਘਟਿ ਹਰਿ ਰੰਗ ਰੰਗਨਾ ॥

sabh jot teree jagajeevanaa; too ghatt ghatt har rang ranganaa |

Sant Singh KhalsaYou are the Light of all, the Life of the World; You imbue each and every heart with Your Love.
Manmohan SinghO God, the life of the world, Thy light illumines all light, Thou, O Lord, imbue every heart with Thy love.
Manmohan Singh (Punjabi)ਹੇ ਜਗਤ ਦੀ ਜਿੰਦ-ਜਾਨ ਵਾਹਿਗੁਰੂ! ਤੇਰਾ ਨੂਰ ਸਾਰਿਆਂ ਨੂਰਾਂ ਨੂੰ ਪ੍ਰਕਾਸ਼ਵਾਨ ਕਰ ਰਿਹਾ ਹੈ। ਤੂੰ, ਹੇ ਸੁਆਮੀ! ਸਾਰਿਆਂ ਦਿਲਾਂ ਨੂੰ ਆਪਣੀ ਪ੍ਰੀਤ ਨਾਲ ਰੰਗਦਾ ਹੈ।
Fareedkot Teekaਹੇ ਜਗਤ ਕੇ ਜੀਵਨ ਰੂਪ! ਸਰਬ ਮੇਂ ਤੇਰੀ ਜੋਤਿ ਹੈ। ਹੇ ਹਰੀ! ਤੂੰ ਘਟੋਂ ਘਟੋਂ ਕੇ ਰੰਗੋਂ ਮੇਂ ਰੰਗਾ ਹੂਆ ਵਾ ਰੰਗਨੇ ਵਾਲਾ ਹੈਂ, ਭਾਵ ਪ੍ਰੇਮ ਸਹਿਤ ਕਰਨੇ ਵਾਲਾ ਹੈਂ॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ), ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ ਵਿਚ। ਜੋਤਿ = ਨੂਰ। ਜਗਜੀਵਨਾ = ਹੇ ਜਗਤ ਦੇ ਜੀਵਨ-ਦਾਤੇ! ਘਟਿ ਘਟਿ = ਹਰੇਕ ਸਰੀਰ ਵਿਚ। ਰੰਗ ਰੰਗਨਾ = (ਪ੍ਰੇਮ ਦੀ) ਰੰਗਣ ਚਾੜ੍ਹਨ ਵਾਲਾ।

SikhNet (Spanish)Eres la Luz de Todo, Eres la Luz del mundo y compenetras todos los corazones con Tu Amor.

ਸਭਿ ਧਿਆਵਹਿ ਤੁਧੁ. ਮੇਰੇ ਪ੍ਰੀਤਮਾ; ਤੂ ਸਤਿ ਸਤਿ ਪੁਰਖ ਨਿਰੰਜਨਾ ॥

sabh dhiaaveh tudh. mere preetamaa; too sat sat purakh niranjanaa |

Sant Singh KhalsaAll meditate on You, O my Beloved; You are the True, True Primal Being, the Immaculate Lord.
Manmohan SinghAll meditate on Thee, O my Beloved, True yea, true Thou are, O my Immaculate Lord.
Manmohan Singh (Punjabi)ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਪਿਆਰਿਆਂ! ਸੱਚਾ, ਸੱਚਾ, ਹਾਂ ਸੱਚਾ ਹੈ, ਤੂੰ ਹੇ ਮੇਰੇ ਪਵਿੱਤਰ ਪ੍ਰਭੂ!
Fareedkot Teekaਹੇ ਮੇਰੇ ਪ੍ਰੀਤਮ! ਸਭ ਤੇਰੇ ਕੋ ਧਿਆਵਤੇ ਹੈਂ। ਹੇ ਨਿਰੰਜਨ ਪੁਰਖ! ਤੂੰ (ਸਤਿ) ਨਿਸਚੇ ਕਰ ਕੇ ਸਤ ਸ੍ਵਰੂਪ ਹੈਂ॥
Prof. Sahib Singhਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਸਭਿ = ਸਾਰੇ ਜੀਵ। ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਨਿਰਲੇਪ!

SikhNet (Spanish)Todos meditan en Ti, oh mi Bienamado, Eres el Verdadero, el Verdadero Ser Primordial, el Señor Inmaculado, el Uno, el Dador.

ਇਕੁ ਦਾਤਾ. ਸਭੁ ਜਗਤੁ ਭਿਖਾਰੀਆ; ਹਰਿ ਜਾਚਹਿ ਸਭ ਮੰਗ ਮੰਗਨਾ ॥

eik daataa. sabh jagat bhikhaareea; har jaacheh sabh mang manganaa |

Sant Singh KhalsaThe One is the Giver; the whole world is the beggar. All the beggars beg for His Gifts.
Manmohan SinghThe One Lord alone is the Giver while the whole world is the mumper. All the mumpers beg and ask for the Lord's bounties.
Manmohan Singh (Punjabi)ਕੇਵਲ ਇਕ ਸੁਆਮੀ ਹੀ ਦੇਣ ਵਾਲਾ ਹੈ ਅਤੇ ਸਾਰਾ ਸੰਸਾਰ ਮੰਗਤਾ ਹੀ ਹੈ। ਸਾਰੇ ਮੰਗਤੇ ਪ੍ਰਭੂ ਪਾਸੋ ਖੈਰ ਮੰਗਦੇ ਅਤੇ ਪਿੰਨਦੇ ਹਨ।
Fareedkot Teekaਹੇ ਹਰੀ! ਤੂੰ ਇਕ ਦਾਤਾ ਹੈਂ ਔਰ ਸਭ ਜਗਤ ਤੇਰਾ ਭਿਛਕ ਹੈ ਔਰ ਤੇਰੇ ਸੇ (ਮੰਗਨਾ) ਮੰਗਤੇ ਹੋ ਕਰ ਮੰਗਨੇ ਕੀ (ਜਾਚਹਿ) ਚਾਹ ਕਰ ਰਹੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ।

ਪਦ ਅਰਥ ਸਭੁ = ਸਾਰਾ। ਜਾਚਹਿ = ਮੰਗਦੇ ਹਨ। ਸਭ ਮੰਗ = ਹਰੇਕ ਮੰਗ, ਹਰੇਕ ਲੋੜ।

SikhNet (Spanish)El mundo entero es pordiosero y todos suplican por Tus Regalos.

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ; ਗੁਰਮਤੀ ਹਰਿ ਚੰਗ ਚੰਗਨਾ ॥

sevak tthaakur sabh toohai toohai; guramatee har chang changanaa |

Sant Singh KhalsaYou are the servant, and You are the Lord and Master of all. Through the Guru's Teachings, we are ennobled and uplifted.
Manmohan SinghThou Thyself are the servant and Thyself the Lord, By the Guru's instruction, the mortal becomes the sublime of the sublime.
Manmohan Singh (Punjabi)ਤੂੰ ਆਪ ਹੀ ਨੌਕਰ ਹੈ ਅਤੇ ਸੁਆਮੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸ਼੍ਰੇਸ਼ਟਾ ਦਾ ਪਰਮ ਸ਼੍ਰੇਸ਼ਟ ਹੋ ਜਾਂਦਾ ਹੈ ਜਾਂਦਾ ਹੈ।
Fareedkot Teekaਸੇਵਕ ਭੀ ਤੂੰ ਆਪ ਹੈਂ ਔਰ ਸਭ ਸੇ ਸੇਵਾ ਕਰਾਵਨੇ ਵਾਲਾ ਠਾਕੁਰ ਭੀ ਤੂੰਹੀ ਹੈਂ। ਹੇ ਹਰੀ! ਗੁਰਮਤੀਓਂ ਕੋ ਸ੍ਰੇਸ਼ਟ ਸੇ (ਚੰਗਨਾ) ਸ੍ਰੇਸ਼ਟ ਕਰਤਾ ਹੈਂ॥
Prof. Sahib Singhਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮੱਤ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ।

ਪਦ ਅਰਥ ਚੰਗ ਚੰਗਨਾ = ਬਹੁਤ ਹੀ ਚੰਗਾ, ਬਹੁਤ ਹੀ ਪਿਆਰਾ।

SikhNet (Spanish)Eres el Sirviente, el Señor y Maestro de todo. Mediante la Enseñanza del Guru somos elevados y ennoblecidos.

ਸਭਿ ਕਹਹੁ ਮੁਖਹੁ, ਰਿਖੀਕੇਸੁ ਹਰੇ; ਰਿਖੀਕੇਸੁ ਹਰੇ, ਜਿਤੁ ਪਾਵਹਿ ਸਭ ਫਲ ਫਲਨਾ ॥੨॥

sabh kahahu mukhahu, rikheekes hare; rikheekes hare, jit paaveh sabh fal falanaa |2|

Sant Singh KhalsaLet everyone say that the Lord is the Master of the senses, the Master of all faculties; through Him, we obtain all fruits and rewards. ||2||
Manmohan SinghLet all the men, with their mouth recite that God is the Lord of all the faculties, God is the Lord of all the faculties, thatwise thou shall obtain the fruit of all the fruits.
Manmohan Singh (Punjabi)ਸਾਰੇ ਜਣੇ, ਆਪਣੇ ਮੂੰਹ ਨਾਲ, ਉਚਾਰਨ ਕਰੋ ਕਿ ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ, ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ। ਇਸ ਤਰ੍ਹਾਂ ਤੁਸੀਂ ਸਾਰਿਆਂ ਮੇਵਿਆਂ ਦੇ ਮੇਵੇ ਨੂੰ ਪਾ ਲਉਗੇ।
Fareedkot Teekaਤਾਂ ਤੇ ਸਭੀ ਮੁਖ ਸੇ ਰਿਖੀਕੇਸ਼ ਹਰੇ ਰਿਖੀਕੇਸ਼ ਹਰੇ ਐਸੇ ਉਚਾਰਨ ਕਰੋ, ਜਿਸ ਕਰ ਕੇ ਸੰਪੂਰਨ ਫਲੋਂ ਤੇ ਸ੍ਰੇਸ਼ਟ ਫਲ ਪਾਵਹੁਗੇ॥੨॥
Prof. Sahib Singhਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀਂ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ ॥੨॥

ਪਦ ਅਰਥ ਰਿਖੀਕੇਸੁ = (ਰਿਖੀਕ = ਈਸ਼) ਇੰਦ੍ਰਿਆਂ ਦਾ ਮਾਲਕ ਪ੍ਰਭੂ। ਜਿਤੁ = ਜਿਸ (ਹਰਿ-ਨਾਮ) ਦੀ ਰਾਹੀਂ ॥੨॥

SikhNet (Spanish)Que todos digan que el Señor es el Maestro de los sentidos, el Maestro de las facultades. Mediante Él es como obtenemos los Frutos y la recompensa. (2)

Open this shabad →

Shabad Guru Ramdas Ji Raag Kaanraa

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥

har har naam dhiaae man; har daragah paaveh maan |

Sant Singh KhalsaO mind, meditate on the Name of the Lord, Har, Har; you shall be honored in the Court of the Lord.
Manmohan SinghO my mind, contemplate thou, thy Lord God's Name and thou shall obtain honour in the Lord's Court.
Manmohan Singh (Punjabi)ਹੇ ਮੇਰੇ ਮਨੂਏ! ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਅਤੇ ਤੂੰ ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
Fareedkot Teekaਹੇ ਭਾਈ! ਮਨ ਕਰਿ ਹਰਿ ਹਰਿ ਨਾਮ ਧ੍ਯਾਵਣਾ ਕਰੁ, ਫਿਰ ਹਰੀ ਕੀ ਦਰਗਾਹ ਮੇਂ ਸਨਮਾਨ ਪਾਵੇਂਗਾ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।

ਪਦ ਅਰਥ ਮਨ = ਹੇ ਮਨ! ਪਾਵਹਿ = ਤੂੰ ਹਾਸਲ ਕਰੇਂਗਾ।

SikhNet (Spanish)Oh mente, medita en el Nombre del Señor Jar, Jar, y serás honrado en la Corte del Señor.

ਜੋ ਇਛਹਿ ਸੋ ਫਲੁ ਪਾਇਸੀ; ਗੁਰਸਬਦੀ ਲਗੈ ਧਿਆਨੁ ॥

jo ichheh so fal paaeisee; gurasabadee lagai dhiaan |

Sant Singh KhalsaYou shall obtain the fruits that you desire, focusing your meditation on the Word of the Guru's Shabad.
Manmohan SinghFixing thy attention on the Guru's word, thou shall obtain the fruit that thou desire.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਬਿਰਤੀ ਜੋੜਨ ਦੁਆਰਾ, ਤੂੰ ਉਸ ਮੇਵੇ ਨੂੰ ਪਾ ਲਵੇਗਾ, ਜਿਸ ਨੂੰ ਤੂੰ ਚਾਹੁੰਦਾ ਹੈ।
Fareedkot Teekaਜੋ ਗੁਰ ਉਪਦੇਸ ਮੇਂ ਤੇਰਾ ਧ੍ਯਾਨ ਲਗ ਜਾਵੇਗਾ ਤੌ ਮਨ ਬਾਂਛਤ ਫਲ ਕੌ ਪਾਇ ਲੇਵੇਗਾ॥
Prof. Sahib Singh(ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤ ਜੁੜ ਸਕਦੀ ਹੈ।

ਪਦ ਅਰਥ ਇਛਹਿ = ਤੂੰ ਚਾਹੇਂਗਾ। ਪਾਇਸੀ = ਦੇਵੇਗਾ। ਸਬਦੀ = ਸ਼ਬਦ ਦੀ ਰਾਹੀਂ।

SikhNet (Spanish)Obtendrás los Frutos de tu deseo, enfocando tu Meditación en la Palabra del Shabd del Guru.

ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥

kilavikh paap sabh katteeeh; haumai chukai gumaan |

Sant Singh KhalsaAll your sins and mistakes shall be wiped away, and you shall be rid of egotism and pride.
Manmohan SinghAll thine misdeeds and sins shall be effaced and thou shall be rid of thy ego and self-conceit.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਆਪਣੇ ਹੰਕਾਰ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾ ਜਾਵੇਗਾ।
Fareedkot Teekaਛੋਟੇ ਬੜੇ ਪਾਪ ਸਭ ਕਟੇ ਜਾਵੇਂਗੇ, ਹੰਤਾ, ਮਮਤਾ ਔਰ ਗੁਮਾਨ ਭੀ ਚੁਕ ਜਾਵੇਗਾ॥
Prof. Sahib Singh(ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ।

SikhNet (Spanish)Tus faltas y errores desaparecerán y te encontrarás libre de egoísmo y orgullo.

ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥

guramukh kamal vigasiaa; sabh aatam braham pachhaan |

Sant Singh KhalsaThe heart-lotus of the Gurmukh blossoms forth, recognizing God within every soul.
Manmohan SinghBy the Guru's grace, man's heart lotus flowers and he beholds the Lord within every mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਦਿਲ ਕੰਵਲ ਪ੍ਰਫੁਲਤ ਹੋ ਜਾਂਦਾ ਹੈ ਅਤੇ ਉਹ ਹਰ ਮਨ ਅੰਦਰ ਸਾਈਂ ਨੂੰ ਅਨੁਭਵ ਕਰਦਾ ਹੈ।
Fareedkot Teekaਜਿਨੋਂ ਨੇ ਆਤਮਾ ਕੋ ਬ੍ਯਾਪਕ ਰੂਪ ਪਛਾਨਾ ਹੈ, ਭਾਵ ਆਪ ਕੋ ਪਰਮੇਸਰ ਨਾਲ ਅਭੇਦੁ ਸਮਝਾ ਹੈ, ਤਿਨ ਗੁਰਮੁਖੋਂ ਕਾ ਹਿਰਦਾ ਕਮਲ ਪ੍ਰਫੁਲਤਾ ਹੂਆ ਹੈ॥☬ਤਾਂ ਤੇ ਤੁਮ ਭੀ ਐਸੇ ਬੇਨਤੀ ਕਰੋ:
Prof. Sahib Singhਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਕਮਲੁ = (ਹਿਰਦੇ ਦਾ) ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਪਛਾਨੁ = ਪਛਾਣੂ, ਪਛਾਣਨ ਜੋਗ।

SikhNet (Spanish)El Loto del Corazón del Gurmukj florece encontrando a Dios en cada Alma.

ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੧॥

har har kirapaa dhaar prabh; jan naanak. jap har naam |1|

Sant Singh KhalsaO Lord God, please shower Your Mercy upon servant Nanak, that he may chant the Lord's Name. ||1||
Manmohan SinghO God, the Lord Master, show Thou mercy unto slave Nanak, that he may utter the Lord's Name.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਤੂੰ ਗੋਲੇ ਨਾਨਕ ਤੇ ਮਿਹਰ ਕਰ ਤਾਂ ਜੋ ਉਹ ਸੁਆਮੀ ਦੇ ਨਾਮ ਦਾ ਉਚਾਰਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪ੍ਰਭੂ! ਮੇਰੇ ਪਰ ਹਰ ਪ੍ਰਕਾਰ ਐਸੀ ਕ੍ਰਿਪਾ ਧਾਰ ਜੋ ਹਰਿ ਹਰਿ ਨਾਮ ਕੋ ਜਪਤਾ ਰਹਾਂ॥੧॥
Prof. Sahib Singhਹੇ ਪ੍ਰਭੂ! ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ ॥੧॥

ਪਦ ਅਰਥ ਜਪਿ = ਜਪੀਂ, ਮੈਂ ਜਪਾਂ ॥੧॥

SikhNet (Spanish)Oh, dios Nuestro Señor, por favor, rocía Tu Misericordia sobre el Sirviente Nanak para que él pueda cantar el Nombre del Señor. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਹਰਿ ਨਾਮੁ ਪਵਿਤੁ ਹੈ; ਨਾਮੁ ਜਪਤ ਦੁਖੁ ਜਾਇ ॥

har har naam pavit hai; naam japat dukh jaae |

Sant Singh KhalsaThe Name of the Lord, Har, Har, is Sacred and Immaculate. Chanting the Naam, pain is dispelled.
Manmohan SinghImmaculate is the Lord God's Name. Uttering the Name, man is rid of his pain.
Manmohan Singh (Punjabi)ਪਾਵਨ ਪੁਨੀਤ ਹੈ ਸੁਆਮੀ ਵਾਹਿਗੁਰੂ ਦਾ ਨਾਮ। ਨਾਮ ਦਾ ਉਚਾਰਨ ਕਰਨ ਦੁਆਰਾ, ਬੰਦੇ ਦੀ ਪੀੜ ਨਵਿਰਤ ਹੋ ਜਾਂਦੀ ਹੈ।
Fareedkot Teekaਹਰੀ ਕਾ ਹਰ ਇਕ ਨਾਮ, ਭਾਵ ਜਿਤਨੇ ਨਾਮ ਹੈਂ, ਸੋ ਸਭ ਪਵਿਤ੍ਰ ਹੈਂ। ਨਾਮ ਕੇ ਜਪਣੇ ਕਰ ਦੁਖ ਦੂਰ ਹੋ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਆਤਮਕ ਜੀਵਨ ਨੂੰ) ਸੁੱਚਾ ਬਨਾਣ-ਜੋਗ ਹੈ, ਨਾਮ ਜਪਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਪਵਿਤੁ = (ਆਤਮਕ ਜੀਵਨ ਨੂੰ) ਸੁੱਚਾ (ਬਨਾਣ ਵਾਲਾ)।

SikhNet (Spanish)El Nombre del Señor Jar, Jar, es Sagrado e Inmaculado. Cantando el Naam el dolor es disipado.

ਜਿਨ ਕਉ ਪੂਰਬਿ ਲਿਖਿਆ; ਤਿਨ ਮਨਿ ਵਸਿਆ ਆਇ ॥

jin kau poorab likhiaa; tin man vasiaa aae |

Sant Singh KhalsaGod comes to abide in the minds of those who have such pre-ordained destiny.
Manmohan SinghGod comes and abides in the mind of those, who are thus pre-destined.
Manmohan Singh (Punjabi)ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਜਿਨ੍ਹਾਂ ਲਈ ਮੁੱਢ ਤੋਂ ਐਹੋ ਜੇਹੀ ਲਿਖਤਾਕਾਰ ਹੈ।
Fareedkot Teekaਜਿਨ ਕੋ ਕਰਮ ਕਾ ਉਤਮ ਲੇਖੁ ਲਿਖਾ ਹੈ, ਤਿਨ ਕੇ ਮਨ ਮੇਂ ਆਇ ਕਰ ਬਸਾ ਹੈ॥
Prof. Sahib Singh(ਪਰ ਇਹ ਨਾਮ) ਉਹਨਾਂ (ਮਨੁੱਖਾਂ) ਦੇ ਮਨ ਵਿਚ ਆ ਕੇ ਵੱਸਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਮੁੱਢ ਤੋਂ (ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਜਪਣ ਦੇ ਸੰਸਕਾਰਾਂ ਦਾ ਲੇਖਾ) ਲਿਖਿਆ ਹੁੰਦਾ ਹੈ।

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਮਨਿ = ਮਨ ਵਿਚ। ਆਇ = ਆ ਕੇ।

SikhNet (Spanish)Dios llega a habitar en las mentes de quienes lo tienen así inscrito en su Destino.

ਸਤਿਗੁਰ ਕੈ ਭਾਣੈ ਜੋ ਚਲੈ; ਤਿਨ ਦਾਲਦੁ ਦੁਖੁ ਲਹਿ ਜਾਇ ॥

satigur kai bhaanai jo chalai; tin daalad dukh leh jaae |

Sant Singh KhalsaThose who walk in harmony with the Will of the True Guru are rid of pain and poverty.
Manmohan SinghWhosoever walks in the True Guru's will, he is rid of this penury and sufferings.
Manmohan Singh (Punjabi)ਜੋ ਕੋਈ ਭੀ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ, ਉਸ ਦੀ ਕੰਗਾਲਤਾ ਤੇ ਦੁਖੜਾ ਦੂਰ ਹੋ ਜਾਂਦੇ ਹਨ।
Fareedkot Teekaਸਤਿਗੁਰੋਂ ਕੇ ਭਾਣੇ ਮੇਂ ਜੋ ਪੁਰਸ ਚਲੇ ਹੈਂ ਤਿਨ ਕਾ ਦੁਖ ਦ੍ਰਿਦਰ ਸਭ ਲਹਿ ਜਾਤਾ ਹੈ, ਭਾਵ ਦੂਰ ਹੋ ਜਾਤਾ ਹੈ॥
Prof. Sahib Singhਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ਉਹਨਾਂ ਦਾ ਦੁੱਖ ਦਰਿੱਦ੍ਰ ਦੂਰ ਹੋ ਜਾਂਦਾ ਹੈ।

ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ। ਦਾਲਦੁ = ਦਲਿੱਦ੍ਰ, ਗਰੀਬੀ।

SikhNet (Spanish)Quienes caminan en armonía con la Voluntad del Verdadero Guru se liberan del dolor y la pobreza.

ਆਪਣੈ ਭਾਣੈ ਕਿਨੈ. ਨ ਪਾਇਓ; ਜਨ ਵੇਖਹੁ ਮਨਿ ਪਤੀਆਇ ॥

aapanai bhaanai kinai. na paaeo; jan vekhahu man pateeae |

Sant Singh KhalsaNo one finds the Lord by his own will; see this, and satisfy your mind.
Manmohan SinghNo body finds the Lord by walking in his own will. O man, realize this and satisfy thy soul.
Manmohan Singh (Punjabi)ਆਪਣੀ ਮਰਜੀ ਅੰਦਰ ਟੁਰਨ ਦੁਆਰਾ, ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਹੇ ਬੰਦੇ! ਤੂੰ ਇਸ ਨੂੰ ਵੇਖ ਵਿਚਾਰ ਕੇ ਆਪਣੀ ਆਤਮਾ ਦੀ ਤਸੱਲੀ ਕਰ ਲੈ।
Fareedkot Teekaਮਨ ਮਤ ਕਰਨੇ ਸੇ ਕਿਸੀ ਨੇ ਨਹੀਂ ਪਾਯਾ ਹੈ, ਹੇ ਸੰਤ ਜਨੋ! ਮਨ ਮੇਂ ਪਤੀਆਇ ਨਿਸਚੇ ਕਰ ਦੇਖ ਲੇਵੋ॥
Prof. Sahib Singhਪਰ ਆਪਣੇ ਮਨ ਵਿਚ ਤਸੱਲੀ ਕਰ ਕੇ ਵੇਖ ਲਵੋ, ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ ਕਿਸੇ ਨੇ ਭੀ ਹਰਿ-ਨਾਮ ਪ੍ਰਾਪਤ ਨਹੀਂ ਕੀਤਾ।

ਪਦ ਅਰਥ ਜਨ = ਹੇ ਜਨੋਂ! ਪਤੀਆਇ = ਤਸੱਲੀ ਕਰ ਕੇ।

SikhNet (Spanish)Nadie encuentra al Señor por propia voluntad. Que al entender esto, tu mente quede satisfecha.

ਜਨੁ ਨਾਨਕੁ ਦਾਸਨ ਦਾਸੁ ਹੈ; ਜੋ ਸਤਿਗੁਰ ਲਾਗੇ ਪਾਇ ॥੨॥

jan naanak daasan daas hai; jo satigur laage paae |2|

Sant Singh KhalsaServant Nanak is the slave of the slave of those who fall at the Feet of the True Guru. ||2||
Manmohan SinghServant Nanak, is the slave of the slaves of him who fall at the feet of the True Guru.
Manmohan Singh (Punjabi)ਦਾਸ ਨਾਨਕ ਉਸ ਦੇ ਗੋਲਿਆਂ ਦਾ ਭੀ ਗੋਲਾ ਹੈ, ਜੋ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਕੀ ਚਰਨੀ ਲਗੇ ਹੈਂ, ਮੈਂ ਤਿਨ ਦਾਸੋਂ ਕਾ ਦਾਸ ਹੂੰ॥੨॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ ॥੨॥

ਪਦ ਅਰਥ ਲਾਗੇ ਪਾਏ = ਚਰਨੀਂ ਲੱਗੇ ਹੋਏ ਹਨ ॥੨॥

SikhNet (Spanish)El Sirviente Nanak es el Esclavo del Esclavo de los que caen a los Pies del Verdadero Guru. (2)

Open this shabad →

Shabad Guru Ramdas Ji Raag Kaanraa continues on Ang 1314

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

Open this shabad (6 lines, Angs 1313-1314) →

Ang 1313 of 1430