ੴ

ਸਿੱਖਬਾਣੀ · SikhBani

ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥

putr kalatr lok grih banitaa maaeaa sanabandhehee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 609 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ; ਮਾਇਆ ਸਨਬੰਧੇਹੀ ॥

putr kalatr lok grih banitaa; maaeaa sanabandhehee |

Sant Singh KhalsaChildren, spouses, men and women in one's household, are all bound by Maya.
Manmohan SinghSons, wife, people and women of thy household are the kinsmen of wealth.
Manmohan Singh (Punjabi)ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ।
Fareedkot Teekaਪੁਤ੍ਰ ਅਰੁ ਪੁਤ੍ਰ ਦੀ ਇਸਤ੍ਰੀ ਅਰਥਾਤ ਨੋਹ ਔ ਘਰੁ ਤਥਾ ਅਪਨੀ ਇਸਤ੍ਰੀ, ਇਹੁ ਸਭ ਲੋਕ ਮਾਯਾ ਕੇ ਸਨਬੰਧੀ ਹੈਂ, ਭਾਵ ਸੇ ਮਾਯਾ ਕਰ ਕੇ ਇਨ ਕਾ ਸਬੰਧ ਹੈ॥
Prof. Sahib Singhਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ।

ਪਦ ਅਰਥ ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ।

SikhNet (Spanish)Hijos, esposa, parientes y mujeres están apegados a nosotros por Maya,

ਅੰਤ ਕੀ ਬਾਰ. ਕੋ ਖਰਾ. ਨ ਹੋਸੀ; ਸਭ ਮਿਥਿਆ ਅਸਨੇਹੀ ॥੧॥

ant kee baar. ko kharaa. na hosee; sabh mithiaa asanehee |1|

Sant Singh KhalsaAt the very last moment, none of them shall stand by you; their love is totally false. ||1||
Manmohan SinghAt the last moment, none of them shall stand by thee as their love if all false.
Manmohan Singh (Punjabi)ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ।
Fareedkot Teekaਜਬ ਅੰਤ ਸਮਾਂ ਆਵੇਗਾ ਤੋ ਇਨਮੇਂ ਸੇ ਕੋਈ ਭੀ ਰਖ੍ਯਾ ਨਮਿਤ ਖੜਾ ਨਹੀਂ ਹੋਵੇਗਾ, ਜਿਤਨੇ (ਅਸ) ਐਸੇ (ਨੇਹੀ) ਪ੍ਰੀਤਮ ਹੈਂ ਸਭ ਝੂਠੇ ਹੀ ਜਾਨੋ॥੧॥
Prof. Sahib Singhਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥

ਪਦ ਅਰਥ ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ ॥੧॥

SikhNet (Spanish)pues al final ninguno prueba ser Verdadero y todas las relaciones se disuelven. (1)

ਰੇ ਨਰ; ਕਾਹੇ ਪਪੋਰਹੁ ਦੇਹੀ ॥

re nar; kaahe paporahu dehee |

Sant Singh KhalsaO man, why do you pamper your body so?
Manmohan SinghO man, why pamperest thou thy body?
Manmohan Singh (Punjabi)ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ?
Fareedkot Teekaਰੇ ਪੁਰਸ਼ੋ! ਕਿਉ (ਪਪੋਰਹੁ) ਪਲੋਸਤੇ, ਭਾਵ ਦੇਹੀ ਕੋ ਪਾਲਤੇ ਹੋ॥
Prof. Sahib Singhਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ?

ਪਦ ਅਰਥ ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ।

SikhNet (Spanish)Oh hombre, ¿por qué alimentarte de esa forma?

ਊਡਿ ਜਾਇਗੋ ਧੂਮੁ ਬਾਦਰੋ; ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥

aoodd jaaeigo dhoom baadaro; ik bhaajahu raam sanehee | rahaau |

Sant Singh KhalsaIt shall disperse like a cloud of smoke; vibrate upon the One, the Beloved Lord. ||Pause||
Manmohan SinghIt shall fly away like a cloud of smoke. Contemplate thou over the One Beloved Lord. Pause.
Manmohan Singh (Punjabi)ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ।
Fareedkot Teekaਇਹੁ ਸਰੀਰ ਤੋ ਧੂਏਂ ਕੇ ਬਾਦਰ ਕੀ ਤਰਹਿ ਛਿਨਮੈ ਦੂਰ ਹੋ ਜਾਇਗਾ, ਇਸ ਤੇ ਤੁਮ ਏਕ ਰਾਮ ਜੋ ਅਪਨਾ ਮਿਤ੍ਰ ਹੈ ਤਿਸ ਕੋ ਭਜੋ॥ ਰਹਾਉ ॥
Prof. Sahib Singh(ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਉ॥

ਪਦ ਅਰਥ ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ ॥ਰਹਾਉ॥

SikhNet (Spanish)Eso se desvanece como una nube de humo, habita sólo en el Amor del Señor. (Pausa)

ਤੀਨਿ ਸੰਙਿਆ ਕਰਿ. ਦੇਹੀ ਕੀਨੀ; ਜਲ ਕੂਕਰ ਭਸਮੇਹੀ ॥

teen sangiaa kar. dehee keenee; jal kookar bhasamehee |

Sant Singh KhalsaThere are three ways in which the body can be consumed - it can be thrown into water, given to the dogs, or cremated to ashes.
Manmohan SinghFixing three as the number for its consumption, the body was created, it is thrown into water, to the dogs, or burnt to ashes.
Manmohan Singh (Punjabi)ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ।
Fareedkot Teekaਏਹ ਜੋ ਦੇਹੀ ਈਸਰ ਨੇ ਬਣਾਵਣ ਕਰੀ ਹੈ ਅੰਤ ਕੋ ਇਸ ਕੀ ਤੀਨ (ਸੰਙਿਆ) ਦਸਾ ਕੀਤੀ ਹੈ: ਏਕ ਤੋ ਜਲ ਮੇਂ ਪ੍ਰਵਾਹ, ਵਾ ਕੂਕਰਾਦਿ ਖਾਤੇ ਹੈਂ, ਵਾ ਅਗਨੀ ਮੇਂ ਦਾਹਿਕਰ ਭਸਮ ਕਰੀਤੀ ਹੈ। ਵਾ ਜਲ ਸਤੋਗੁਨ, (ਕੂ) ਪਿਰਥੀ ਉਪਲਖਤ ਰਜੋ ਗੁਣ, (ਭਸਮੇਹੀ) ਤਮੋ ਗੁਨੁ, ਇਨ ਤੀਨੋਂ ਕਰ ਦੇਹ ਰਚੀ ਹੈ॥
Prof. Sahib Singhਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ।

ਪਦ ਅਰਥ ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ।

SikhNet (Spanish)El cuerpo es consumido de muchas formas, por el agua, por los animales de carroña o por el fuego,

ਹੋਇ ਆਮਰੋ ਗ੍ਰਿਹ ਮਹਿ ਬੈਠਾ; ਕਰਣ ਕਾਰਣ ਬਿਸਰੋਹੀ ॥੨॥

hoe aamaro grih meh baitthaa; karan kaaran bisarohee |2|

Sant Singh KhalsaHe considers himself to be immortal; he sits in his home, and forgets the Lord, the Cause of causes. ||2||
Manmohan SinghDeeming himself immortals, the man, sits in him home, and forgets the cause of causes.
Manmohan Singh (Punjabi)ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ।
Fareedkot Teekaਇਹ ਜੀਵ ਅਮਰ ਹੋ ਕਰ ਸਰੀਰ ਘਰ ਮੇਂ ਬੈਠਾ ਹੂਆ ਹੈ ਔ ਕਰਣ ਕਾਰਣ ਪਰਮੇਸਰ ਇਸ ਕੋ ਬਿਸਰਿਆ ਹੂਆ ਹੈ॥੨॥
Prof. Sahib Singhਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥

ਪਦ ਅਰਥ ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ ॥੨॥

SikhNet (Spanish)y aun sabiendo esto uno piensa que es inmortal, y habita en sus mansiones, olvidando la Causa de todas las causas. (2)

ਅਨਿਕ ਭਾਤਿ ਕਰਿ ਮਣੀਏ ਸਾਜੇ; ਕਾਚੈ ਤਾਗਿ ਪਰੋਹੀ ॥

anik bhaat kar manee saaje; kaachai taag parohee |

Sant Singh KhalsaIn various ways, the Lord has fashioned the beads, and strung them on a slender thread.
Manmohan SinghIn various ways, the Lord has fashioned the beads and has strung them on a frail thread.
Manmohan Singh (Punjabi)ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ।
Fareedkot Teekaਪਸੂ ਪੰਖੀ ਮਾਨੁਖ ਦੇਵਤਾ ਰੂਪ ਸਰੀਰ ਏਹੁ ਅਨੇਕ ਪ੍ਰਕਾਰ ਕੇ ਮਣਕੇ ਰਚ ਕਰ ਕੇ ਔ ਪ੍ਰਾਣੋਂ ਰੂਪ ਕਾਚੇ ਤਾਗੇ ਮੇਂ ਪੁਰੋਏ ਹੂਏ ਹੈਂ॥
Prof. Sahib Singhਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ।

ਪਦ ਅਰਥ ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ।

SikhNet (Spanish)Con millones de formas el Señor ha creado a Sus criaturas;

ਤੂਟਿ ਜਾਇਗੋ ਸੂਤੁ ਬਾਪੁਰੇ; ਫਿਰਿ ਪਾਛੈ ਪਛੁਤੋਹੀ ॥੩॥

toott jaaeigo soot baapure; fir paachhai pachhutohee |3|

Sant Singh KhalsaThe thread shall break, O wretched man, and then, you shall repent and regret. ||3||
Manmohan SinghThe thread shall break, O wretched man, and then thou shalt repent afterwards.
Manmohan Singh (Punjabi)ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ।
Fareedkot Teekaਹੇ ਬਿਚਾਰੇ ਜੀਵ! ਜਬ ਪ੍ਰਾਣੋਂ ਰੂਪ ਸੂਤ ਟੂਟ ਜਾਇਗਾ ਅਰਥਾਤ ਜਬ ਸ੍ਵਾਸ ਪੂਰੇ ਹੋ ਜਾਵੇਂਗੇ ਤਬ ਪੀਛੇ ਸੇ ਪਸਚਾਤਾਪ ਕਰੇਗਾ, ਭਾਵ ਸੇਂ ਦੁਖੀ ਹੋਵੇਗਾ॥੩॥
Prof. Sahib Singhਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥

ਪਦ ਅਰਥ ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ)! ॥੩॥

SikhNet (Spanish)pero como perlas están engarzadas en el hilo vulnerable de la respiración. Y cuando el hilo se rompe, el pobre se lamenta. (3)

ਜਿਨਿ ਤੁਮ ਸਿਰਜੇ ਸਿਰਜਿ ਸਵਾਰੇ; ਤਿਸੁ ਧਿਆਵਹੁ ਦਿਨੁ ਰੈਨੇਹੀ ॥

jin tum siraje siraj savaare; tis dhiaavahu din rainehee |

Sant Singh KhalsaHe created you, and after creating you, He adorned you - meditate on Him day and night.
Manmohan SinghDay and night meditate thou on Him, who created thee and having created has bedecked thee.
Manmohan Singh (Punjabi)ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਪੰਚ ਤਤ ਰਚ ਕੇ ਪੁਨਃ ਸਰੀਰ ਰਚੇ ਔ ਤੁਮਾਰੇ ਅੰਗ ਪ੍ਰਤਿ ਅੰਗ ਸਵਾਰੇ ਹੈਂ, ਇਸਤੇ ਤਿਸ ਸਾਮ੍ਰਥ ਵਾਹਿਗੁਰੂ ਕੋ ਦਿਨ ਰਾਤ ਧਿਆਵੋ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ।

SikhNet (Spanish)¿Por qué no habitar en Aquél que ha creado al ser humano y lo adorna?

ਜਨ ਨਾਨਕ. ਪ੍ਰਭ ਕਿਰਪਾ ਧਾਰੀ; ਮੈ ਸਤਿਗੁਰ ਓਟ ਗਹੇਹੀ ॥੪॥੪॥

jan naanak. prabh kirapaa dhaaree; mai satigur ott gahehee |4|4|

Sant Singh KhalsaGod has showered His Mercy upon servant Nanak; I hold tight to the Support of the True Guru. ||4||4||
Manmohan SinghThe Lord has extended His mercy to slave Nanak and he has held fast to the True Guru's protection.
Manmohan Singh (Punjabi)ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਪਰ ਪ੍ਰਭੂ ਨੇ ਜਬ ਕਿਰਪਾ ਕਰੀ ਤਬ ਹੀ ਮੈਨੇ ਸਤਿਗੁਰੋਂ ਕੀ ਸਰਨ ਅੰਗੀਕਾਰ ਕਰੀ ਹੈ, ਤਾਂ ਤੇ ਤੁਮ ਭੀ ਗੁਰੋਂ ਕੀ ਸਰਨ ਲੇਵੋ॥੪॥੪॥
Prof. Sahib Singhਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥

ਪਦ ਅਰਥ ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ ॥੪॥੪॥

SikhNet (Spanish)Dice Nanak, sólo cuando el Señor tiene Compasión de él, entonces él encuentra el Refugio del Verdadero Guru. (4‑4)
Answers quote the Granth verbatim with Ang citations. AI commentary is not Gurbani and not a religious ruling.