ਸੋਰਠਿ ਮਹਲਾ ੫ ॥
soratth mahalaa 5 | Ang 609
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥
gur pooraa bhettio vaddabhaagee; maneh bheaa paragaasaa | Ang 609
Sant Singh KhalsaI met the True Guru, by great good fortune, and my mind has been enlightened.
Manmohan SinghMy Perfect Guru, I have met through the greatest good fortune and my mind is illumined.
Manmohan Singh (Punjabi)ਆਪਣੇ ਪੂਰਨ ਗੁਰਾਂ ਨੂੰ ਮੈਂ ਪਰਮ ਸ੍ਰੇਸ਼ਟ ਨਸੀਬਾਂ ਰਾਹੀਂ ਮਿਲ ਪਿਆ ਹਾਂ ਤੇ ਮੇਰਾ ਹਿਰਦਾ ਰੋਸ਼ਨ ਹੋ ਗਿਆ ਹੈ।
Fareedkot Teekaਹਮ ਕੋ ਵਡਭਾਗੀ ਗੁਰੁ ਪੂਰਾ ਮਿਲਿਆ ਹੈ, ਇਸੀ ਤੇ ਹਮਾਰੇ ਮਨ ਮੇਂ ਪ੍ਰਗਾਸ ਭਇਆ ਹੈ॥
Prof. Sahib Singhਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।ਪਦ ਅਰਥ ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ।
SikhNet (Spanish)Conocí al Perfecto Guru por una buena fortuna y mi mente se iluminó.
ਕੋਇ. ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥
koe. na pahuchanahaaraa doojaa; apune saahib kaa bharavaasaa |1| Ang 609
Sant Singh KhalsaNo one else can equal me, because I have the loving support of my Lord and Master. ||1||
Manmohan SinghNone else can equal me, as I have the support of my Lord.
Manmohan Singh (Punjabi)ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ।
Fareedkot Teekaਅਪਨੇ ਮਾਲਕ ਕਾ ਭਰਵਾਸਾ ਲੀਆ ਹੈ, ਇਸੀ ਤੇ ਹਮਾਰੇ ਕੋ ਔ ਕੋਈ ਦੂਜਾ ਪਹੁੰਚਨੇਹਾਰਾ, ਭਾਵ ਦੁਖ ਦਾਤਾ ਵਾ ਤੁਲ ਨਹੀਂ ਹੈ॥੧॥
Prof. Sahib Singhਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ਪਦ ਅਰਥ ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ ॥੧॥
SikhNet (Spanish)Ahora nadie me puede desafiar porque tengo el Soporte de mi Señor. (1)
ਅਪੁਨੇ ਸਤਿਗੁਰ ਕੈ ਬਲਿਹਾਰੈ ॥
apune satigur kai balihaarai | Ang 609
Sant Singh KhalsaI am a sacrifice to my True Guru.
Manmohan SinghUnto my True Guru, I am a sacrifice.
Manmohan Singh (Punjabi)ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਹਾਂ।
Fareedkot Teekaਅਪਨੇ ਸਤਿਗੁਰੋਂ ਕੇ ਬਲਿਹਾਰ ਜਾਤੇ ਹੈਂ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਕੈ = ਤੋਂ। ਬਲਿਹਾਰੈ = ਸਦਕੇ।
SikhNet (Spanish)Ofrezco mi ser en sacrificio al Verdadero Guru;
ਆਗੈ ਸੁਖੁ. ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥
aagai sukh. paachhai sukh sahajaa; ghar aanand hamaarai | rahaau | Ang 609
Sant Singh KhalsaI am at peace in this world, and I shall be in celestial peace in the next; my home is filled with bliss. ||Pause||
Manmohan SinghBefore me, now, there is peace, Hereafter I shall have celestial bliss and in my home there is eternal joy. Pause.
Manmohan Singh (Punjabi)ਮੇਰੇ ਮੂਹਰੇ, ਹੁਣ ਆਰਾਮ ਹੈ। ਏਦੂੰ ਮਗਰੋਂ ਮੈਨੂੰ ਬੈਕੁੰਠੀ ਆਨੰਦ ਮਿਲੇਗਾ। ਮੇਰੇ ਗ੍ਰਿਹ ਵਿੱਚ ਸਮੂਹ-ਖੁਸ਼ੀ ਹੈ। ਠਹਿਰਾਉ।
Fareedkot Teekaਪਰਲੋਕ ਮੇਂ ਭੀ ਸੁਖ ਹੋਵੇਗਾ ਔਰ (ਪੀਛੇ), ਭਾਵ ਇਸ ਲੋਕ ਮੇਂ ਭੀ ਗ੍ਯਾਨ ਕਰ ਕੇ ਸੁਖੁ ਹੀ ਹੈ। ਕਿਉਂਕਿ ਹਮਾਰੇ ਰਿਦੇ ਮੇਂ ਜੋ ਆਨੰਦ ਸਰੂਪ ਪਰਮਾਤਮਾ ਪ੍ਰਗਟਿਆ ਹੈ॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਰਹਾਉ॥ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ-ਘਰ ਵਿਚ ॥ਰਹਾਉ॥
SikhNet (Spanish)ahora sí, la Melodía de Dicha y Éxtasis resuena en mi hogar para siempre. (Pausa)
ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥
antarajaamee karanaihaaraa; soee khasam hamaaraa | Ang 609
Sant Singh KhalsaHe is the Inner-knower, the Searcher of hearts, the Creator, my Lord and Master.
Manmohan SinghHe, the Creator and Inner-knower, is my Master.
Manmohan Singh (Punjabi)ਅੰਦਰਲੀਆਂ ਜਾਣਨ ਵਾਲਾ ਉਹ ਸਿਰਜਣਹਾਰ ਹੀ ਮੇਰਾ ਮਾਲਕ ਹੈ।
Fareedkot Teekaਜੋ ਅੰਤਰਿਜਾਮੀ ਸਭ ਕੇ ਕਰਨੇਹਾਰਾ ਹੈ ਹਮਾਰਾ ਸੋਈ ਖਸਮ ਹੈ॥
Prof. Sahib Singhਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ।
SikhNet (Spanish)El Conocedor Íntimo, el Señor Creador, es mi Único Maestro;
ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥
nirbhau bhe gur charanee laage; ik raam naam aadhaaraa |2| Ang 609
Sant Singh KhalsaI have become fearless, attached to the Guru's feet; I take the Support of the Name of the One Lord. ||2||
Manmohan SinghHaving the prop of the unique Lord's Name and repairing to the Guru's feet, I have become fear-free.
Manmohan Singh (Punjabi)ਅਦੁੱਤੀ ਸਾਈਂ ਦੇ ਨਾਮ ਦਾ ਆਸਰਾ ਲੈ ਅਤੇ ਗੁਰਾਂ ਦੇ ਪੈਰੀ ਪੈਂ, ਮੈਂ ਡਰ-ਹਿੱਤ ਹੋ ਗਿਆ ਹੈ।
Fareedkot Teekaਜਬ ਕੇ ਹਮ ਗੁਰੋਂ ਕੀ ਚਰਨੀ ਲਾਗੇ ਹੈਂ ਪੁਨਾ ਏਕ ਰਾਮ ਨਾਮ ਕਾ ਹੀ ਆਸਰਾ ਲੀਆ ਹੈ ਤਬ ਤੇ ਹੀ ਹਮ ਨਿਰਭਉ ਹੂਏ ਹੈਂ॥੨॥
Prof. Sahib Singhਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥ਪਦ ਅਰਥ ਆਧਾਰਾ = ਆਸਰਾ ॥੨॥
SikhNet (Spanish)apoyándome en Su Nombre y postrándome a los Pies del Guru, el miedo me ha dejado. (2)
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥
safal darasan akaal moorat prabh; hai bhee hovanahaaraa | Ang 609
Sant Singh KhalsaFruitful is the Blessed Vision of His Darshan; the Form of God is deathless; He is and shall always be.
Manmohan SinghFruitful is the vision and immortal the form of my Master, who is and shall also be.
Manmohan Singh (Punjabi)ਫਲਦਾਇਕ ਹੈ ਦੀਦਾਰ ਅਮਰ ਸਰੂਪ ਮੇਰੇ ਮਾਲਕ ਦਾ। ਉਹ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
Fareedkot Teekaਕੈਸਾ ਹੈ ਰਾਮ ਜਿਸ ਕਾ ਦਰਸਨ ਫਲ ਸਹਿਤ ਹੈ, ਪੁਨਃ ਜਿਸ ਪ੍ਰਭੂ ਕੀ ਕਾਲ ਰਹਿਤ ਮੂਰਤੀ ਹੈ ਔ ਤੀਨ ਕਾਲ ਮੇਂ ਹੋਵਨੇਹਾਰਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ-ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ।
SikhNet (Spanish)Fructífera es Su Visión; Su Ser está más allá del tiempo; Él es, y siempre será.
ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥
kantth lagaae apune jan raakhe; apunee preet piaaraa |3| Ang 609
Sant Singh KhalsaHe hugs His humble servants close, and protects and preserves them; their love for Him is sweet to Him. ||3||
Manmohan SinghHugging to His bosom the Lord saves His slaves and their love for Him is sweet unto the Lord.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਉਸ ਵਾਸਤੇ ਮੁਹੱਬਤ ਸੁਆਮੀ ਨੂੰ ਮਿੱਠੜੀ ਲੱਗਦੀ ਹੈ।
Fareedkot Teekaਪੁਨ: ਅਪੁਨੇ ਦਾਸ ਜਿਸ ਨੇ ਕੰਠ ਸਾਥ ਲਾਇ ਰਾਖੇ ਹੈਂ ਔ ਅਪਨੀ ਪ੍ਰੀਤੀ ਕਾ ਪਿਆਰਾ ਹੈ॥੩॥
Prof. Sahib Singhਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥ਪਦ ਅਰਥ ਕੰਠਿ = ਗਲ ਨਾਲ। ਲਗਾਇ = ਲਾ ਕੇ ॥੩॥
SikhNet (Spanish)En Su Amor, salva a Sus Sirvientes abrazándolos a todos en Su Pecho. (3)
ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥
vaddee vaddiaaee acharaj sobhaa; kaaraj aaeaa raase | Ang 609
Sant Singh KhalsaGreat is His glorious greatness, and wondrous is His magnificence; through Him, all affairs are resolved.
Manmohan SinghGreat is the glory and wondrous the magnificence of the Lord and through Him the affairs are resolved.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਅਤੇ ਅਦਭੁਤ ਤੇਜ ਪ੍ਰਤਾਪ ਪ੍ਰਭੂ ਦਾ। ਉਸ ਦੇ ਰਾਹੀਂ ਕੰਮ-ਕਾਜ ਦਰੁਸਤ ਹੋ ਜਾਂਦੇ ਹਨ।
Fareedkot Teekaਪੁਨਾ ਜਿਸ ਕੀ ਵਡਿਆਈ ਵੱਡੀ ਹੈ ਔ ਸਭਾ ਭੀ ਅਸਚਰਜ ਹੈ, ਐਸੇ ਪ੍ਰਭੂ ਕਾ ਜਿਸ ਨੇ ਆਸਰਾ ਲੀਆ ਹੈ ਤਿਸ ਕਾ ਕਾਰਜ ਰਾਸ ਆਇਆ ਹੈ॥
Prof. Sahib Singhਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।ਪਦ ਅਰਥ ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ।
SikhNet (Spanish)Magnífica es Su Gloria; Maravilloso Su Esplendor, mediante Él, todos nuestros asuntos son arreglados. P
ਨਾਨਕ ਕਉ. ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥੫॥
naanak kau. gur pooraa bhettio; sagale dookh binaase |4|5| Ang 610
Sant Singh KhalsaNanak has met with the Perfect Guru; all his sorrows have been dispelled. ||4||5||
Manmohan SinghNanak has met with the Perfect Guru and all him sorrows are dispelled.
Manmohan Singh (Punjabi)ਨਾਨਕ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੋ ਗੁਰ ਪੂਰਾ ਮਿਲਿਆ ਹੈ, ਜਿਸ ਤੇ ਸਭ ਦੂਖ ਨਸ੍ਟ ਹੋਏ ਹੈਂ॥੪॥੫॥
Prof. Sahib Singhਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥ਪਦ ਅਰਥ ਸਗਲੇ = ਸਾਰੇ ॥੪॥੫॥
SikhNet (Spanish)Nanak ha encontrado al Perfecto Guru, y todas sus aflicciones han desaparecido. (4‑5)