ੴ

ਸਿੱਖਬਾਣੀ · SikhBani

Ang 609

Sri Guru Granth Sahib · Raag Sorath · 4 shabads, 37 lines
Translations
Shabad Guru Arjan Dev Ji Raag Sorath continued from Ang 608

ਵਡਭਾਗੀ ਗੁਰੁ ਪਾਇਆ ਭਾਈ; ਹਰਿ ਹਰਿ ਨਾਮੁ ਧਿਆਇ ॥੩॥

vaddabhaagee gur paaeaa bhaaee; har har naam dhiaae |3|

Sant Singh KhalsaBy great good fortune, I found the Guru, O Siblings of Destiny, and I meditate on the Name of the Lord, Har, Har. ||3||
Manmohan SinghThrough the greatest good fortune, I have obtained the Guru, O brother and I, now, meditate on the Lord God's Name.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਜੀ ਪ੍ਰਾਪਤ ਹੋਏ ਹਨ, ਹੇ ਵੀਰ! ਅਤੇ ਹੁਣ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਾਈ ਜਿਨ ਵਡਭਾਗੀਓਂ ਨੇ ਸਤੁਗਰੋਂ ਕੋ ਪਾਇਆ ਹੈ, ਤਿਨੋਂ ਨੇ ਹਰੀ ਕਾ ਨਾਮ ਹਰ ਪ੍ਰਕਾਰ ਕਰ ਕੇ ਧਿਆਇਆ ਹੈ॥੩॥
Prof. Sahib Singhਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥

ਪਦ ਅਰਥ ਧਿਆਇ = ਧਿਆਉਂਦਾ ਹੈ ॥੩॥

SikhNet (Spanish)Por buena fortuna, encontré al Guru, oh Hermanos del Destino, y así medito en el Nombre del Señor, Jar, Jar. (3)

ਸਚੁ ਸਦਾ ਹੈ ਨਿਰਮਲਾ ਭਾਈ; ਨਿਰਮਲ ਸਾਚੇ ਸੋਇ ॥

sach sadaa hai niramalaa bhaaee; niramal saache soe |

Sant Singh KhalsaThe Truth is forever pure, O Siblings of Destiny; those who are true are pure.
Manmohan SinghEver pure is the Truth O brother! and pure are they who are True.
Manmohan Singh (Punjabi)ਸੱਚ ਹਮੇਸ਼ਾਂ ਹੀ ਪਵਿੱਤਰ ਹੈ, ਹੇ ਵੀਰ, ਅਤੇ ਕੇਵਲ ਉਹ ਹੀ ਪਵਿੱਤ੍ਰ ਹਨ ਜੋ ਸੱਚੇ ਹਨ।
Fareedkot Teekaਹੇ ਭਾਈ! ਸਚਾ ਵਾਹਿਗੁਰੂ ਸਦਾ ਹੀ ਨਿਰਮਲ ਹੈ, ਜਿਨੋਂ ਨੇ ਸਾਚੇ ਕੋ ਜਪਿਆ ਹੈ, ਸੋ ਭੀ ਨਿਰਮਲ ਔ ਸੋਭਾ ਯੁਕਤ ਹੂਏ ਹੈਂ॥
Prof. Sahib Singhਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਪਵਿਤ੍ਰ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਨਿਰਮਲਾ = ਪਵਿਤ੍ਰ। ਸਾਚੇ ਸੋਇ = ਸਦਾ-ਥਿਰ ਪ੍ਰਭੂ ਦੀ ਸੋਭਾ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ।

SikhNet (Spanish)Oh hermano, la Verdad es siempre Pura y puros son aquéllos que son Verdad.

ਨਦਰਿ ਕਰੇ ਜਿਸੁ ਆਪਣੀ ਭਾਈ; ਤਿਸੁ ਪਰਾਪਤਿ ਹੋਇ ॥

nadar kare jis aapanee bhaaee; tis paraapat hoe |

Sant Singh KhalsaWhen the Lord bestows His Glance of Grace, O Siblings of Destiny, then one obtains Him.
Manmohan SinghHe, on whom is the Lord's grace, by him alone is the Lord attained, O brother.
Manmohan Singh (Punjabi)ਜਿਸ ਉਤੇ ਪ੍ਰਭੂ ਦੀ ਮਿਹਰ ਹੈ, ਉਸ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਹੇ ਭਾਈ!
Fareedkot Teekaਹੇ ਭਾਈ! ਜਿਸ ਪਰ ਸੋ ਵਾਹਿਗੁਰੂ ਆਪਨੀ ਕ੍ਰਿਪਾ ਦ੍ਰਿਸਟਿ ਕਰਤਾ ਹੈ ਤਿਸ ਕੋ ਹਰੀ ਪ੍ਰਾਪਤ ਹੋਤਾ ਹੈ॥
Prof. Sahib Singhਹੇ ਭਾਈ! ਇਹ ਸਿਫ਼ਤ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)Aquél sobre quien se posa la Gracia del Señor,

ਕੋਟਿ ਮਧੇ ਜਨੁ ਪਾਈਐ ਭਾਈ; ਵਿਰਲਾ ਕੋਈ ਕੋਇ ॥

kott madhe jan paaeeai bhaaee; viralaa koee koe |

Sant Singh KhalsaAmong millions, O Siblings of Destiny, hardly one humble servant of the Lord is found.
Manmohan SinghAmongst millions of men, rarely a serf of the Lord is found, O brother.
Manmohan Singh (Punjabi)ਕ੍ਰੋੜਾਂ ਹੀ ਇਨਸਾਨਾਂ ਵਿਚੋਂ ਕੋਈ ਟਾਂਵਾਂ ਟੱਲਾ ਹੀ ਸੁਆਮੀ ਦਾ ਗੋਲਾ ਮਿਲਦਾ ਹੈ, ਹੇ ਭਰਾਵਾ!
Fareedkot Teekaਜਿਸ ਕੋ ਪ੍ਰਾਪਤਿ ਹੂਆ ਹੈ, ਹੇ ਭਾਈ! ਵਹੁ ਪੁਰਸ ਕਰੋੜੋਂ ਮੇਂ ਸੇ ਕੋਈ ਕੋਈ ਵਿਰਲਾ ਹੀ ਦੇਖੀਤਾ ਹੈ॥
Prof. Sahib Singhਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ।

ਪਦ ਅਰਥ ਮਧੇ = ਵਿਚ।

SikhNet (Spanish)obtiene al Señor, pero excepcional es aquél que sirve al Señor.

ਨਾਨਕ. ਰਤਾ ਸਚਿ ਨਾਮਿ ਭਾਈ; ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥

naanak. rataa sach naam bhaaee; sun man tan niramal hoe |4|2|

Sant Singh KhalsaNanak is imbued with the True Name, O Siblings of Destiny; hearing it, the mind and body become immaculately pure. ||4||2||
Manmohan SinghO brother, Nanak is imbued with the True Name, hearing which the mind and body are rendered pure.
Manmohan Singh (Punjabi)ਹੇ ਭਰਾ! ਨਾਨਕ ਸੱਚੇ ਨਾਮ ਨਾਲ ਰੰਗਿਆ ਗਿਆ ਹੈ ਜਿਸ ਨੂੰ ਸੁਣਨ ਦੁਆਰਾ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ (ਨਾਮਿ) ਵਾਹਿਗੁਰੂ ਮੇਂ ਰਤਾ ਹੈ, ਹੇ ਭਾਈ! ਮੁਖ ਸੇ ਜੇ ਵਾਹਿਗੁਰੂ ਕਾ ਨਾਮ ਸੁਣੀਏ ਤੌ ਮਨ ਔ ਸਰੀਰ ਭੀ ਨਿਰਮਲ ਅਰਥਾਤ ਪਾਪ ਰਹਿਤ ਸੁਧ ਹੋ ਜਾਤਾ ਹੈ॥੪॥੨॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ॥੪॥੨॥

ਪਦ ਅਰਥ ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰੀ ਦੇ ਨਾਮ ਵਿਚ। ਸੁਣਿ = (ਸੋਇ) ਸੁਣ ਕੇ ॥੪॥੨॥

SikhNet (Spanish)Nanak está imbuido en el Verdadero Nombre, y Escuchándolo su cuerpo y su mente se han vuelto puros. (4-2)

Open this shabad (19 lines, Angs 608-609) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ਦੁਤੁਕੇ ॥

soratth mahalaa 5 dutuke |

Sant Singh KhalsaSorat'h, Fifth Mehl, Dho-Thukay:
Manmohan SinghSorath 5th Guru. Dotukas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਤੁਕੇ।
Prof. Sahib Singh

ਪਦ ਅਰਥ ਦੁਤੁਕੇ= ਦੁ-ਤੁਕੇ, ਦੋ ਦੋ ਤੁਕਾਂ ਵਾਲੇ 'ਬੰਦ'।

SikhNet (Spanish)Sorath, Mejl Guru Aryan, Quinto Canal Divino, Du-Tukas.

ਜਉ ਲਉ. ਭਾਉ ਅਭਾਉ ਇਹੁ ਮਾਨੈ; ਤਉ ਲਉ ਮਿਲਣੁ ਦੂਰਾਈ ॥

jau lau. bhaau abhaau ihu maanai; tau lau milan dooraaee |

Sant Singh KhalsaAs long as this person believes in love and hate, it is difficult for him to meet the Lord.
Manmohan SinghAs long as this man believes in friendship and enmity, so long it is difficult for him to meet God.
Manmohan Singh (Punjabi)ਜਦ ਤਾਂਈਂ ਇਹ ਬੰਦਾ ਦੋਸਤੀ ਤੇ ਦੁਸ਼ਮਣੀ ਵਿੱਚ ਯਕੀਨ ਰੱਖਦਾ ਹੈ, ਉਦੋਂ ਤਾਂਈਂ ਉਸ ਲਈ ਵਾਹਿਗੁਰੂ ਨੂੰ ਮਿਲਣਾ ਔਖਾ ਹੈ।
Fareedkot Teekaਜਬ ਲਗ ਇਹ ਜੀਵ ਭਾਵ ਅਭਾਵ ਇਸਟ ਅਨਿਸਟ ਅਰਥਾਤ ਰਾਗ ਦ੍ਵੈਸ ਮਾਨਤਾ ਹੈ ਤਬ ਲਗ ਇਸ ਕੋ ਹਰੀ ਸਾਥ ਮਿਲਨਾ ਕਠਨ ਹੋਤਾ ਹੈ॥
Prof. Sahib Singhਹੇ ਭਾਈ! ਜਦੋਂ ਤਕ (ਮਨੁੱਖ ਦਾ) ਇਹ ਮਨ (ਕਿਸੇ ਨਾਲ) ਮੋਹ (ਤੇ ਕਿਸੇ ਨਾਲ) ਵੈਰ ਮੰਨਦਾ ਹੈ, ਤਦੋਂ ਤਕ (ਇਸ ਦਾ ਪਰਮਾਤਮਾ ਨਾਲ) ਮਿਲਾਪ ਦੂਰ ਦੀ ਗੱਲ ਹੁੰਦੀ ਹੈ,

ਪਦ ਅਰਥ ਜਉ ਲਉ = ਜਦ ਤਕ। ਭਾਉ = ਪਿਆਰ। ਅਭਾਉ = ਵੈਰ। ਤਉ ਲਉ = ਤਦ ਤਕ। ਦੂਰਾਈ = ਦੂਰ, ਮੁਸ਼ਕਿਲ।

SikhNet (Spanish)Mientras uno esté engañado por el apego y por el odio, así de difícil y tardado será su encuentro con el Señor.

ਆਨ ਆਪਨਾ ਕਰਤ ਬੀਚਾਰਾ; ਤਉ ਲਉ ਬੀਚੁ ਬਿਖਾਈ ॥੧॥

aan aapanaa karat beechaaraa; tau lau beech bikhaaee |1|

Sant Singh KhalsaAs long as he discriminates between himself and others, he will distance himself from the Lord. ||1||
Manmohan SinghSo long as man discriminates between, him-self and another, till then there remains and difference between him and the Lord.
Manmohan Singh (Punjabi)ਜਦ ਤੋੜੀ ਆਦਮੀ ਆਪਣੇ ਤੇ ਪਰਾਏ ਦਾ ਖਿਆਲ ਕਰਦਾ ਹੈ, ਤਦ ਤੋੜੀ ਉਸ ਦੇ ਤੇ ਸੁਆਮੀ ਦੇ ਵਿਚਕਾਰ ਵਿੱਥ ਰਹਿੰਦੀ ਹੈ।
Fareedkot Teekaਜਬ ਤਕ ਅਪਨਾ ਔ ਬਿਗਾਨਾ ਬੀਚਾਰ ਕਰਤਾ ਹੈ ਤਬ ਲਗ ਇਸ ਕੇ ਬੀਚ (ਬਿਖਾਈ) ਜਹਰ ਅਰਥਾਤ ਦੁਖ ਕੀ ਪ੍ਰਾਪਤੀ ਬਿਖਮਤਾ ਵਾ ਕਠਨਤਾ ਆਈ ਹੋਈ ਹੈ॥੧॥
Prof. Sahib Singh(ਕਿਉਂਕਿ ਜਦੋਂ ਤਕ ਇਹ ਕਿਸੇ ਨੂੰ) ਆਪਣਾ (ਤੇ ਕਿਸੇ ਨੂੰ) ਬਿਗਾਨਾ (ਮੰਨਣ ਦੀਆਂ) ਵਿਚਾਰਾਂ ਕਰਦਾ ਹੈ, ਤਦੋਂ ਤਕ (ਇਸ ਦੇ ਅੰਦਰ) ਮਾਇਆ (ਦੇ ਮੋਹ ਦਾ) ਪਰਦਾ ਬਣਿਆ ਰਹਿੰਦਾ ਹੈ (ਜੋ ਇਸ ਨੂੰ ਪਰਮਾਤਮਾ ਨਾਲੋਂ ਵਿਛੋੜੀ ਰੱਖਦਾ ਹੈ) ॥੧॥

ਪਦ ਅਰਥ ਆਨ = ਬਿਗਾਨਾ। ਬੀਚੁ = ਵਿੱਥ, ਪਰਦਾ। ਬਿਖਾਈ = ਬਿਖਿਆ ਦਾ, ਮਾਇਆ (ਦੇ ਮੋਹ) ਦਾ ॥੧॥

SikhNet (Spanish)Mientras uno discrimine entre su ser y otro, la dualidad en su mente actuará. (1)

ਮਾਧਵੇ; ਐਸੀ ਦੇਹੁ ਬੁਝਾਈ ॥

maadhave; aisee dehu bujhaaee |

Sant Singh KhalsaO Lord, grant me such understanding,
Manmohan SinghO the Lord of wealth, grant me such an understanding,
Manmohan Singh (Punjabi)ਹੇ ਮਾਇਆ ਦੇ ਸੁਆਮੀ! ਮੈਨੂੰ ਏਹੋ ਜਿਹੀ ਸਮਝ ਦੇ,
Fareedkot Teekaਹੇ ਮਾਧਵੇ! ਐਸੀ ਸਮਝ ਦੇਹੁ॥
Prof. Sahib Singhਹੇ ਪ੍ਰਭੂ! ਮੈਨੂੰ ਇਹੋ ਜਿਹੀ ਅਕਲ ਬਖ਼ਸ਼,

ਪਦ ਅਰਥ ਮਾਧਵੇ = {ਮਾ = ਮਾਇਆ। ਧਵ = ਪਤੀ} ਹੇ ਲੱਛਮੀ-ਪਤੀ! ਹੇ ਪ੍ਰਭੂ! ਬੁਝਾਈ = ਮਤਿ, ਸਮਝ।

SikhNet (Spanish)Oh Señor, instrúyeme, para que pueda servir sólo a Tus Santos,

ਸੇਵਉ ਸਾਧ ਗਹਉ ਓਟ ਚਰਨਾ; ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥

sevau saadh ghau ott charanaa; neh bisarai muhat chasaaee | rahaau |

Sant Singh Khalsathat I might serve the Holy Saints, and seek the protection of their feet, and not forget them, for a moment, even an instant. ||Pause||
Manmohan Singhthat I serve only the saints, seek their feet's protection and forget not the Lord, even for a moment and trice. Pause.
Manmohan Singh (Punjabi)ਕਿ ਮੈਂ ਸੰਤਾਂ ਦੀ ਸੇਵਾ ਕਰਾਂ, ਉਨ੍ਹਾਂ ਦੇ ਪੈਰਾਂ ਦੀ ਪਨਾਹ ਪਕਵਾਂ, ਤੇ ਸੁਆਮੀ ਨੂੰ ਇਕ ਲੰਮ੍ਹੇ ਤੇ ਛਿਨ ਭਰ ਲਈ ਭੀ ਨਾਂ ਭੂੱਲਾਂ। ਠਹਿਰਾਉ।
Fareedkot Teekaਜੋ ਮੈਂ ਸਾਧੋਂ ਕੋ ਸੇਵੋਂ ਔ ਆਸਰਾ ਭੀ ਸੰਤੋਂ ਕੇ ਚਰਣੋਂ ਕਾ ਗ੍ਰਹਣ ਕਰੋਂ, ਪਰੰਤੂ ਮੇਰੇ ਕੋ ਅਧੀ ਘੜੀ ਔ ਪਲ ਭੀ ਏਹੁ ਭਾਵਨਾ ਬਿਸਰੇ ਨਹੀਂ॥ ਰਹਾਉ ॥
Prof. Sahib Singh(ਕਿ) ਮੈਂ ਗੁਰੂ ਦੀ (ਦੱਸੀ) ਸੇਵਾ ਕਰਦਾ ਰਹਾਂ, ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ। (ਇਹ ਆਸਰਾ) ਮੈਨੂੰ ਰਤਾ-ਭਰ ਸਮੇ ਲਈ ਭੀ ਨਾਹ ਭੁੱਲੇ ਰਹਾਉ॥

ਪਦ ਅਰਥ ਸੇਵਉ = ਮੈਂ ਸੇਵਾ ਕਰਦਾ ਰਹਾਂ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜੀ ਰੱਖਾਂ। ਬਿਸਰੈ = ਭੁੱਲ ਜਾਏ। ਮੁਹਤੁ = ਮੁਹੂਰਤ, ਰਤਾ-ਭਰ ਸਮੇ ਲਈ ਭੀ। ਚਸਾਈ = ਚਸਾ-ਭਰ ਲਈ ਭੀ, ਥੋੜੇ ਜਿਤਨੇ ਸਮੇ ਲਈ ਭੀ ॥ਰਹਾਉ॥

SikhNet (Spanish)para que busque el Refugio de Sus Pies, y para que no los abandone ni por un momento. (Pausa)

ਰੇ ਮਨ ਮੁਗਧ. ਅਚੇਤ ਚੰਚਲ ਚਿਤ; ਤੁਮ ਐਸੀ ਰਿਦੈ. ਨ ਆਈ ॥

re man mugadh. achet chanchal chit; tum aisee ridai. na aaee |

Sant Singh KhalsaO foolish, thoughtless and fickle mind, such understanding did not come into your heart.
Manmohan SinghO my foolish, unthoughtful and fickle mind, such a thing did not occur to thee,
Manmohan Singh (Punjabi)ਹੇ ਮੇਰੀ ਮੂਰਖ, ਬੇਖਬਰ ਅਤੇ ਚੁਲਬਲੀ ਤਬੀਅਤ ਵਾਲੀ ਜਿੰਦੜੀਏ! ਤੇਰੇ ਚਿੱਤ ਨੂੰ ਇਹੋ ਜਿਹੀ ਗੱਲ ਨਾਂ ਸੁੱਝੀ,
Fareedkot Teekaਅਰੁ ਮੈਂ ਮਨ ਪ੍ਰਤੀ ਐਸੇ ਸਮਝਾਵਤਾ ਹਾਂ: ਹੇ ਮਨ ਮੂਰਖ (ਅਚੇਤ) ਜੜ! ਤੂੰ ਚੰਚਲਤਾਈਆਂ ਹੀ ਚਿਤਵਤਾ ਹੈਂ, ਪੁਨਾ ਤੇਰੇ ਰਿਦੇ ਮੇਂ ਐਸੀ ਨਹੀਂ ਆਈ ਕਿ ਇਹੁ ਚਪਲਤਾਈ ਦੁਖਦਾਈ ਹੈਂ॥
Prof. Sahib Singhਹੇ ਮੂਰਖ ਗ਼ਾਫ਼ਿਲ ਮਨ! ਹੇ ਚੰਚਲ ਮਨ! ਤੈਨੂੰ ਕਦੇ ਇਹ ਨਹੀਂ ਸੁੱਝੀ,

ਪਦ ਅਰਥ ਮੁਗਧ = ਮੂਰਖ! ਅਚੇਤ = ਗਾਫ਼ਿਲ! ਚਿਤ = ਹੇ ਚਿੱਤ! ਰਿਦੈ = ਹਿਰਦੇ ਵਿਚ। ਰਿਦੈ ਨ ਆਈ = ਨਾਹ ਸੁੱਝੀ।

SikhNet (Spanish)Oh mi mente tonta, inestable e inconsciente, no te has consagrado ni un momento a pensar en esto,

ਪ੍ਰਾਨਪਤਿ ਤਿਆਗਿ. ਆਨ ਤੂ ਰਚਿਆ; ਉਰਝਿਓ ਸੰਗਿ ਬੈਰਾਈ ॥੨॥

praanapat tiaag. aan too rachiaa; urajhio sang bairaaee |2|

Sant Singh KhalsaRenouncing the Lord of Life, you have become engrossed in other things, and you are involved with your enemies. ||2||
Manmohan Singhthat, forsaking the Lord of life, thou art engrossed in the other and art attached with thine enemies.
Manmohan Singh (Punjabi)ਕਿ ਜਿੰਦ-ਜਾਨ ਦੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਹੋਰਸ ਵਿੱਚ ਖੱਚਤ ਹੋਈ ਹੋਈ, ਆਪਣੇ ਵੈਰੀਆਂ ਨਾਲ ਜੁੜੀ ਬੈਠੀ ਹੈਂ।
Fareedkot Teeka(ਪ੍ਰਾਨ ਪਤਿ) ਪਰਮੇਸਰ ਕੋ ਤਿਆਗ ਕੇ ਤੂੰ ਦ੍ਵੈਤ ਮੇਂ ਰਚਿਆ ਹੈਂ ਅਰੁ ਬੈਰੀਓਂ ਕੇ ਸਾਥ ਫਸਿਆ ਹੈਂ, ਭਾਵ ਜਿਨ ਕੋ ਤੂੰ ਅਪਨੇ ਸਨਬੰਧੀ ਜਾਨਤਾ ਹੈਂ ਵਹੀ ਤੇਰੇ ਵੈਰੀ ਹੈਂ॥੨॥
Prof. Sahib Singhਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾਂ (ਦੇ ਮੋਹ) ਵਿਚ ਮਸਤ ਰਹਿੰਦਾ ਹੈਂ, (ਤੇ ਕਾਮਾਦਿਕ) ਵੈਰੀਆਂ ਨਾਲ ਜੋੜ ਜੋੜੀ ਰੱਖਦਾ ਹੈਂ ॥੨॥

ਪਦ ਅਰਥ ਤਿਆਗਿ = ਛੱਡ ਕੇ। ਆਨ = ਹੋਰਨਾਂ ਨਾਲ। ਸੰਗਿ = ਨਾਲ। ਬੈਰਾਈ = ਵੈਰੀ ॥੨॥

SikhNet (Spanish)y abandonando la Vida de toda vida, viviste en la dualidad, preferiste guardar la compañía de tus deseos y de tus pasiones. (2)

ਸੋਗੁ ਨ ਬਿਆਪੈ. ਆਪੁ ਨ ਥਾਪੈ; ਸਾਧਸੰਗਤਿ ਬੁਧਿ ਪਾਈ ॥

sog na biaapai. aap na thaapai; saadhasangat budh paaee |

Sant Singh KhalsaSorrow does not afflict one who does not harbor self-conceit; in the Saadh Sangat, the Company of the Holy, I have attained this understanding.
Manmohan SinghIf the mortal harbour not egoism then woe affects him not, From the society of saint, I have received this understanding.
Manmohan Singh (Punjabi)ਜੇਕਰ ਪ੍ਰਾਣੀ ਅਪੱਣਤ ਧਾਰਨ ਨਾਂ ਕਰੇ, ਤਦ ਉਸ ਨੂੰ ਅਫਸੋਸ ਨਹੀਂ ਪੋਂਹਦਾ। ਸਤਿ ਸੰਗਤ ਵਿਚੋਂ ਮੈਨੂੰ ਇਹ ਸਮਝ ਪ੍ਰਾਪਤ ਹੋਈ ਹੈ।
Fareedkot Teekaਪੁਨ: ਜਿਨੋਂ ਨੇ ਸਾਧ ਸੰਗਤ ਦੁਆਰਾ ਭਜਨ ਕੀ ਬੁਧੀ ਪਾਈ ਹੈ, ਤਿਨ ਕੋ ਕੁਟੰਬ ਮੇਂ ਰਹਿਕੇ ਭੀ ਸੋਗ ਨਹੀਂ ਬ੍ਯਾਪਤਾ ਔ ਆਪਾ ਭਾਵ ਭੀ ਨਹੀਂ ਬ੍ਯਾਪਤਾ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚੋਂ ਮੈਂ ਤਾਂ ਇਹ ਅਕਲ ਸਿੱਖੀ ਹੈ ਕਿ ਜੇਹੜਾ ਮਨੁੱਖ ਅਪਣੱਤ ਨਾਲ ਨਹੀਂ ਚੰਬੜਿਆ ਰਹਿੰਦਾ, ਉਸ ਉਤੇ ਚਿੰਤਾ-ਫ਼ਿਕਰ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾਂਦਾ। ਆਪੁ = ਅਪਣੱਤ, ਹਉਮੈ। ਥਾਪੈ = ਸਾਂਭੀ ਰੱਖਦਾ।

SikhNet (Spanish)Si uno no se arraiga a lo mundano, entonces no hay sufrimientos;

ਸਾਕਤ ਕਾ ਬਕਨਾ ਇਉ ਜਾਨਉ; ਜੈਸੇ ਪਵਨੁ ਝੁਲਾਈ ॥੩॥

saakat kaa bakanaa iau jaanau; jaise pavan jhulaaee |3|

Sant Singh KhalsaKnow that the babbling of the faithless cynic is like wind passing by. ||3||
Manmohan SinghDeem the prating of the mammon-worshipper as vain as the waft of wind.
Manmohan Singh (Punjabi)ਮਾਇਆ ਦੇ ਉਪਾਸ਼ਕ, ਦੀ ਬਕਵਾਸ ਨੂੰ ਐਸ ਤਰ੍ਹਾਂ ਜਾਣ, ਜਿਸ ਤਰ੍ਹਾਂ ਦਾ ਹਵਾ ਦਾ ਬੁੱਲਾ।
Fareedkot Teekaਮਨਮੁਖੋਂ ਕਾ ਬੋਲਨਾਂ ਤੋ ਐਸੇ ਜਾਨੋਂ ਜੈਸੇ ਪਵਨ ਝੂਲਤਾ ਹੈ, ਭਾਵ ਸੇ ਵਿਅਰਥ ਵਾ ਅਨਿਸਿਥਿਰ ਹੈ॥੩॥
Prof. Sahib Singh(ਤਾਂਹੀਏਂ) ਮੈਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛਡਦਾ ਹਾਂ ਜਿਵੇਂ ਇਹ ਹਵਾ ਦਾ ਝੋਕਾ ਹੈ (ਇਕ ਪਾਸਿਓਂ ਆਇਆ, ਦੂਜੇ ਪਾਸੇ ਲੰਘ ਗਿਆ) ॥੩॥

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਜਾਨਉ = ਜਾਨਉਂ, ਮੈਂ ਜਾਣਦਾ ਹਾਂ। ਪਵਨੁ ਝੁਲਾਈ = ਹਵਾ ਦਾ ਝੋਕਾ ॥੩॥

SikhNet (Spanish)ésta es la instrucción que he recibido de los Santos. El convivir con las pasiones es tan vano como el viento que va y viene. (3)

ਕੋਟਿ ਪਰਾਧ ਅਛਾਦਿਓ ਇਹੁ ਮਨੁ; ਕਹਣਾ ਕਛੂ ਨ ਜਾਈ ॥

kott paraadh achhaadio ihu man; kahanaa kachhoo na jaaee |

Sant Singh KhalsaThis mind is inundated by millions of sins - what can I say?
Manmohan SinghWith millions of sins this mind is enveloped. What can, then man say?
Manmohan Singh (Punjabi)ਕ੍ਰੋੜਾਂ ਹੀ ਪਾਪਾਂ ਨਾਲ ਇਹ ਜਿੰਦੜੀ ਲਪੇਟੀ ਹੋਈ ਹੈ। ਫੇਰ ਆਦਮੀ ਦੇ ਕੀ ਵੱਸ ਹੋਇਆ?
Fareedkot Teekaਕ੍ਰੋੜੋਂ ਅਪਾਰਾਧੋਂ ਸੇ ਇਹੁ ਮਨੁ ਢਕਿਆ ਹੂਆ ਹੈ, ਇਸ ਤੇ ਕੁਛੁ ਕਹਾ ਨਹੀਂ ਜਾਤਾ, ਭਾਵ ਸੇ ਏਕ ਛਿਨ ਭੀ ਭਜਨੁ ਨਹੀਂ ਹੋਤਾ॥☬ਤਾਂ ਤੇ ਐਸ ਬੇਨਤੀ ਕਰੋ:
Prof. Sahib Singhਹੇ ਭਾਈ! (ਮਨੁੱਖ ਦਾ) ਇਹ ਮਨ ਕ੍ਰੋੜਾਂ ਪਾਪਾਂ ਹੇਠ ਦਬਿਆ ਰਹਿੰਦਾ ਹੈ (ਇਸ ਮਨ ਦੀ ਮੰਦ-ਭਾਗਤਾ ਬਾਬਤ) ਕੁਝ ਕਿਹਾ ਨਹੀਂ ਜਾ ਸਕਦਾ।

ਪਦ ਅਰਥ ਕੋਟਿ = ਕ੍ਰੋੜਾਂ। ਅਛਾਦਿਓ = ਢਕਿਆ ਹੋਇਆ, ਦਬਾਇਆ ਹੋਇਆ।

SikhNet (Spanish)¿Qué puede uno decir cuando la mente está enmarañada por millones de faltas?

ਜਨ ਨਾਨਕ ਦੀਨ. ਸਰਨਿ ਆਇਓ ਪ੍ਰਭ; ਸਭੁ ਲੇਖਾ ਰਖਹੁ ਉਠਾਈ ॥੪॥੩॥

jan naanak deen. saran aaeo prabh; sabh lekhaa rakhahu utthaaee |4|3|

Sant Singh KhalsaNanak, Your humble servant has come to Your Sanctuary, God; please, erase all his accounts. ||4||3||
Manmohan SinghO Lord, Nanak, Thine meek slave, has entered Thy asylum; Pray write Thou off all his accounts.
Manmohan Singh (Punjabi)ਹੇ ਸੁਆਮੀ! ਨਾਨਕ, ਤੇਰੇ ਮਸਕੀਨ ਗੋਲੇ ਨੇ ਤੇਰੀ ਪਨਾਹ ਲਈ ਹੈ। ਉਸ ਦੇ ਸਾਰੇ ਲੇਖੇ-ਪੱਤੇ ਤੇ ਤੂੰ ਕਲਮ ਫੇਰ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨੁ ਦੀਨ ਹੋ ਕੇ ਸਰਣ ਆਇਆ ਹੂੰ, ਹੇ ਪ੍ਰਭੂ! ਮੇਰਾ ਸਭੁ ਲੇਖਾ ਹੀ ਉਠਾਇ ਰਾਖੋ॥੪॥੩॥☬ਵੈਰਾਗ ਕਰ ਪ੍ਰਪੰਚ ਕੋ ਮਿਥ੍ਯਾ ਜਨਾਵਤੇ ਸਭ ਪ੍ਰਤਿ ਸਾਂਝਾ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਪ੍ਰਭੂ-ਦਰ ਤੇ ਹੀ ਅਰਦਾਸਿ ਕਰ ਤੇ ਆਖ-) ਹੇ ਪ੍ਰਭੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ (ਮੇਰੇ ਵਿਕਾਰਾਂ ਦਾ) ਸਾਰਾ ਲੇਖਾ ਮੁਕਾ ਦੇਹ ॥੪॥੩॥

ਪਦ ਅਰਥ ਰਖਹੁ ਉਠਾਈ = ਮੁਕਾ ਦੇਹ ॥੪॥੩॥

SikhNet (Spanish)Oh Señor, Nanak, Tu Humilde Esclavo, busca Refugio en Ti; por favor no le pidas entregar las cuentas de sus acciones. (4‑3)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ; ਮਾਇਆ ਸਨਬੰਧੇਹੀ ॥

putr kalatr lok grih banitaa; maaeaa sanabandhehee |

Sant Singh KhalsaChildren, spouses, men and women in one's household, are all bound by Maya.
Manmohan SinghSons, wife, people and women of thy household are the kinsmen of wealth.
Manmohan Singh (Punjabi)ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ।
Fareedkot Teekaਪੁਤ੍ਰ ਅਰੁ ਪੁਤ੍ਰ ਦੀ ਇਸਤ੍ਰੀ ਅਰਥਾਤ ਨੋਹ ਔ ਘਰੁ ਤਥਾ ਅਪਨੀ ਇਸਤ੍ਰੀ, ਇਹੁ ਸਭ ਲੋਕ ਮਾਯਾ ਕੇ ਸਨਬੰਧੀ ਹੈਂ, ਭਾਵ ਸੇ ਮਾਯਾ ਕਰ ਕੇ ਇਨ ਕਾ ਸਬੰਧ ਹੈ॥
Prof. Sahib Singhਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ।

ਪਦ ਅਰਥ ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ।

SikhNet (Spanish)Hijos, esposa, parientes y mujeres están apegados a nosotros por Maya,

ਅੰਤ ਕੀ ਬਾਰ. ਕੋ ਖਰਾ. ਨ ਹੋਸੀ; ਸਭ ਮਿਥਿਆ ਅਸਨੇਹੀ ॥੧॥

ant kee baar. ko kharaa. na hosee; sabh mithiaa asanehee |1|

Sant Singh KhalsaAt the very last moment, none of them shall stand by you; their love is totally false. ||1||
Manmohan SinghAt the last moment, none of them shall stand by thee as their love if all false.
Manmohan Singh (Punjabi)ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ।
Fareedkot Teekaਜਬ ਅੰਤ ਸਮਾਂ ਆਵੇਗਾ ਤੋ ਇਨਮੇਂ ਸੇ ਕੋਈ ਭੀ ਰਖ੍ਯਾ ਨਮਿਤ ਖੜਾ ਨਹੀਂ ਹੋਵੇਗਾ, ਜਿਤਨੇ (ਅਸ) ਐਸੇ (ਨੇਹੀ) ਪ੍ਰੀਤਮ ਹੈਂ ਸਭ ਝੂਠੇ ਹੀ ਜਾਨੋ॥੧॥
Prof. Sahib Singhਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥

ਪਦ ਅਰਥ ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ ॥੧॥

SikhNet (Spanish)pues al final ninguno prueba ser Verdadero y todas las relaciones se disuelven. (1)

ਰੇ ਨਰ; ਕਾਹੇ ਪਪੋਰਹੁ ਦੇਹੀ ॥

re nar; kaahe paporahu dehee |

Sant Singh KhalsaO man, why do you pamper your body so?
Manmohan SinghO man, why pamperest thou thy body?
Manmohan Singh (Punjabi)ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ?
Fareedkot Teekaਰੇ ਪੁਰਸ਼ੋ! ਕਿਉ (ਪਪੋਰਹੁ) ਪਲੋਸਤੇ, ਭਾਵ ਦੇਹੀ ਕੋ ਪਾਲਤੇ ਹੋ॥
Prof. Sahib Singhਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ?

ਪਦ ਅਰਥ ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ।

SikhNet (Spanish)Oh hombre, ¿por qué alimentarte de esa forma?

ਊਡਿ ਜਾਇਗੋ ਧੂਮੁ ਬਾਦਰੋ; ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥

aoodd jaaeigo dhoom baadaro; ik bhaajahu raam sanehee | rahaau |

Sant Singh KhalsaIt shall disperse like a cloud of smoke; vibrate upon the One, the Beloved Lord. ||Pause||
Manmohan SinghIt shall fly away like a cloud of smoke. Contemplate thou over the One Beloved Lord. Pause.
Manmohan Singh (Punjabi)ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ।
Fareedkot Teekaਇਹੁ ਸਰੀਰ ਤੋ ਧੂਏਂ ਕੇ ਬਾਦਰ ਕੀ ਤਰਹਿ ਛਿਨਮੈ ਦੂਰ ਹੋ ਜਾਇਗਾ, ਇਸ ਤੇ ਤੁਮ ਏਕ ਰਾਮ ਜੋ ਅਪਨਾ ਮਿਤ੍ਰ ਹੈ ਤਿਸ ਕੋ ਭਜੋ॥ ਰਹਾਉ ॥
Prof. Sahib Singh(ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਉ॥

ਪਦ ਅਰਥ ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ ॥ਰਹਾਉ॥

SikhNet (Spanish)Eso se desvanece como una nube de humo, habita sólo en el Amor del Señor. (Pausa)

ਤੀਨਿ ਸੰਙਿਆ ਕਰਿ. ਦੇਹੀ ਕੀਨੀ; ਜਲ ਕੂਕਰ ਭਸਮੇਹੀ ॥

teen sangiaa kar. dehee keenee; jal kookar bhasamehee |

Sant Singh KhalsaThere are three ways in which the body can be consumed - it can be thrown into water, given to the dogs, or cremated to ashes.
Manmohan SinghFixing three as the number for its consumption, the body was created, it is thrown into water, to the dogs, or burnt to ashes.
Manmohan Singh (Punjabi)ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ।
Fareedkot Teekaਏਹ ਜੋ ਦੇਹੀ ਈਸਰ ਨੇ ਬਣਾਵਣ ਕਰੀ ਹੈ ਅੰਤ ਕੋ ਇਸ ਕੀ ਤੀਨ (ਸੰਙਿਆ) ਦਸਾ ਕੀਤੀ ਹੈ: ਏਕ ਤੋ ਜਲ ਮੇਂ ਪ੍ਰਵਾਹ, ਵਾ ਕੂਕਰਾਦਿ ਖਾਤੇ ਹੈਂ, ਵਾ ਅਗਨੀ ਮੇਂ ਦਾਹਿਕਰ ਭਸਮ ਕਰੀਤੀ ਹੈ। ਵਾ ਜਲ ਸਤੋਗੁਨ, (ਕੂ) ਪਿਰਥੀ ਉਪਲਖਤ ਰਜੋ ਗੁਣ, (ਭਸਮੇਹੀ) ਤਮੋ ਗੁਨੁ, ਇਨ ਤੀਨੋਂ ਕਰ ਦੇਹ ਰਚੀ ਹੈ॥
Prof. Sahib Singhਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ।

ਪਦ ਅਰਥ ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ।

SikhNet (Spanish)El cuerpo es consumido de muchas formas, por el agua, por los animales de carroña o por el fuego,

ਹੋਇ ਆਮਰੋ ਗ੍ਰਿਹ ਮਹਿ ਬੈਠਾ; ਕਰਣ ਕਾਰਣ ਬਿਸਰੋਹੀ ॥੨॥

hoe aamaro grih meh baitthaa; karan kaaran bisarohee |2|

Sant Singh KhalsaHe considers himself to be immortal; he sits in his home, and forgets the Lord, the Cause of causes. ||2||
Manmohan SinghDeeming himself immortals, the man, sits in him home, and forgets the cause of causes.
Manmohan Singh (Punjabi)ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ।
Fareedkot Teekaਇਹ ਜੀਵ ਅਮਰ ਹੋ ਕਰ ਸਰੀਰ ਘਰ ਮੇਂ ਬੈਠਾ ਹੂਆ ਹੈ ਔ ਕਰਣ ਕਾਰਣ ਪਰਮੇਸਰ ਇਸ ਕੋ ਬਿਸਰਿਆ ਹੂਆ ਹੈ॥੨॥
Prof. Sahib Singhਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥

ਪਦ ਅਰਥ ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ ॥੨॥

SikhNet (Spanish)y aun sabiendo esto uno piensa que es inmortal, y habita en sus mansiones, olvidando la Causa de todas las causas. (2)

ਅਨਿਕ ਭਾਤਿ ਕਰਿ ਮਣੀਏ ਸਾਜੇ; ਕਾਚੈ ਤਾਗਿ ਪਰੋਹੀ ॥

anik bhaat kar manee saaje; kaachai taag parohee |

Sant Singh KhalsaIn various ways, the Lord has fashioned the beads, and strung them on a slender thread.
Manmohan SinghIn various ways, the Lord has fashioned the beads and has strung them on a frail thread.
Manmohan Singh (Punjabi)ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ।
Fareedkot Teekaਪਸੂ ਪੰਖੀ ਮਾਨੁਖ ਦੇਵਤਾ ਰੂਪ ਸਰੀਰ ਏਹੁ ਅਨੇਕ ਪ੍ਰਕਾਰ ਕੇ ਮਣਕੇ ਰਚ ਕਰ ਕੇ ਔ ਪ੍ਰਾਣੋਂ ਰੂਪ ਕਾਚੇ ਤਾਗੇ ਮੇਂ ਪੁਰੋਏ ਹੂਏ ਹੈਂ॥
Prof. Sahib Singhਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ।

ਪਦ ਅਰਥ ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ।

SikhNet (Spanish)Con millones de formas el Señor ha creado a Sus criaturas;

ਤੂਟਿ ਜਾਇਗੋ ਸੂਤੁ ਬਾਪੁਰੇ; ਫਿਰਿ ਪਾਛੈ ਪਛੁਤੋਹੀ ॥੩॥

toott jaaeigo soot baapure; fir paachhai pachhutohee |3|

Sant Singh KhalsaThe thread shall break, O wretched man, and then, you shall repent and regret. ||3||
Manmohan SinghThe thread shall break, O wretched man, and then thou shalt repent afterwards.
Manmohan Singh (Punjabi)ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ।
Fareedkot Teekaਹੇ ਬਿਚਾਰੇ ਜੀਵ! ਜਬ ਪ੍ਰਾਣੋਂ ਰੂਪ ਸੂਤ ਟੂਟ ਜਾਇਗਾ ਅਰਥਾਤ ਜਬ ਸ੍ਵਾਸ ਪੂਰੇ ਹੋ ਜਾਵੇਂਗੇ ਤਬ ਪੀਛੇ ਸੇ ਪਸਚਾਤਾਪ ਕਰੇਗਾ, ਭਾਵ ਸੇਂ ਦੁਖੀ ਹੋਵੇਗਾ॥੩॥
Prof. Sahib Singhਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥

ਪਦ ਅਰਥ ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ)! ॥੩॥

SikhNet (Spanish)pero como perlas están engarzadas en el hilo vulnerable de la respiración. Y cuando el hilo se rompe, el pobre se lamenta. (3)

ਜਿਨਿ ਤੁਮ ਸਿਰਜੇ ਸਿਰਜਿ ਸਵਾਰੇ; ਤਿਸੁ ਧਿਆਵਹੁ ਦਿਨੁ ਰੈਨੇਹੀ ॥

jin tum siraje siraj savaare; tis dhiaavahu din rainehee |

Sant Singh KhalsaHe created you, and after creating you, He adorned you - meditate on Him day and night.
Manmohan SinghDay and night meditate thou on Him, who created thee and having created has bedecked thee.
Manmohan Singh (Punjabi)ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਪੰਚ ਤਤ ਰਚ ਕੇ ਪੁਨਃ ਸਰੀਰ ਰਚੇ ਔ ਤੁਮਾਰੇ ਅੰਗ ਪ੍ਰਤਿ ਅੰਗ ਸਵਾਰੇ ਹੈਂ, ਇਸਤੇ ਤਿਸ ਸਾਮ੍ਰਥ ਵਾਹਿਗੁਰੂ ਕੋ ਦਿਨ ਰਾਤ ਧਿਆਵੋ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ।

SikhNet (Spanish)¿Por qué no habitar en Aquél que ha creado al ser humano y lo adorna?

ਜਨ ਨਾਨਕ. ਪ੍ਰਭ ਕਿਰਪਾ ਧਾਰੀ; ਮੈ ਸਤਿਗੁਰ ਓਟ ਗਹੇਹੀ ॥੪॥੪॥

jan naanak. prabh kirapaa dhaaree; mai satigur ott gahehee |4|4|

Sant Singh KhalsaGod has showered His Mercy upon servant Nanak; I hold tight to the Support of the True Guru. ||4||4||
Manmohan SinghThe Lord has extended His mercy to slave Nanak and he has held fast to the True Guru's protection.
Manmohan Singh (Punjabi)ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਪਰ ਪ੍ਰਭੂ ਨੇ ਜਬ ਕਿਰਪਾ ਕਰੀ ਤਬ ਹੀ ਮੈਨੇ ਸਤਿਗੁਰੋਂ ਕੀ ਸਰਨ ਅੰਗੀਕਾਰ ਕਰੀ ਹੈ, ਤਾਂ ਤੇ ਤੁਮ ਭੀ ਗੁਰੋਂ ਕੀ ਸਰਨ ਲੇਵੋ॥੪॥੪॥
Prof. Sahib Singhਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥

ਪਦ ਅਰਥ ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ ॥੪॥੪॥

SikhNet (Spanish)Dice Nanak, sólo cuando el Señor tiene Compasión de él, entonces él encuentra el Refugio del Verdadero Guru. (4‑4)

Open this shabad →

Shabad Guru Arjan Dev Ji Raag Sorath continues on Ang 610

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥

gur pooraa bhettio vaddabhaagee; maneh bheaa paragaasaa |

Sant Singh KhalsaI met the True Guru, by great good fortune, and my mind has been enlightened.
Manmohan SinghMy Perfect Guru, I have met through the greatest good fortune and my mind is illumined.
Manmohan Singh (Punjabi)ਆਪਣੇ ਪੂਰਨ ਗੁਰਾਂ ਨੂੰ ਮੈਂ ਪਰਮ ਸ੍ਰੇਸ਼ਟ ਨਸੀਬਾਂ ਰਾਹੀਂ ਮਿਲ ਪਿਆ ਹਾਂ ਤੇ ਮੇਰਾ ਹਿਰਦਾ ਰੋਸ਼ਨ ਹੋ ਗਿਆ ਹੈ।
Fareedkot Teekaਹਮ ਕੋ ਵਡਭਾਗੀ ਗੁਰੁ ਪੂਰਾ ਮਿਲਿਆ ਹੈ, ਇਸੀ ਤੇ ਹਮਾਰੇ ਮਨ ਮੇਂ ਪ੍ਰਗਾਸ ਭਇਆ ਹੈ॥
Prof. Sahib Singhਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।

ਪਦ ਅਰਥ ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ।

SikhNet (Spanish)Conocí al Perfecto Guru por una buena fortuna y mi mente se iluminó.

ਕੋਇ. ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥

koe. na pahuchanahaaraa doojaa; apune saahib kaa bharavaasaa |1|

Sant Singh KhalsaNo one else can equal me, because I have the loving support of my Lord and Master. ||1||
Manmohan SinghNone else can equal me, as I have the support of my Lord.
Manmohan Singh (Punjabi)ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ।
Fareedkot Teekaਅਪਨੇ ਮਾਲਕ ਕਾ ਭਰਵਾਸਾ ਲੀਆ ਹੈ, ਇਸੀ ਤੇ ਹਮਾਰੇ ਕੋ ਔ ਕੋਈ ਦੂਜਾ ਪਹੁੰਚਨੇਹਾਰਾ, ਭਾਵ ਦੁਖ ਦਾਤਾ ਵਾ ਤੁਲ ਨਹੀਂ ਹੈ॥੧॥
Prof. Sahib Singhਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥

ਪਦ ਅਰਥ ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ ॥੧॥

SikhNet (Spanish)Ahora nadie me puede desafiar porque tengo el Soporte de mi Señor. (1)

ਅਪੁਨੇ ਸਤਿਗੁਰ ਕੈ ਬਲਿਹਾਰੈ ॥

apune satigur kai balihaarai |

Sant Singh KhalsaI am a sacrifice to my True Guru.
Manmohan SinghUnto my True Guru, I am a sacrifice.
Manmohan Singh (Punjabi)ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਹਾਂ।
Fareedkot Teekaਅਪਨੇ ਸਤਿਗੁਰੋਂ ਕੇ ਬਲਿਹਾਰ ਜਾਤੇ ਹੈਂ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,

ਪਦ ਅਰਥ ਕੈ = ਤੋਂ। ਬਲਿਹਾਰੈ = ਸਦਕੇ।

SikhNet (Spanish)Ofrezco mi ser en sacrificio al Verdadero Guru;

ਆਗੈ ਸੁਖੁ. ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥

aagai sukh. paachhai sukh sahajaa; ghar aanand hamaarai | rahaau |

Sant Singh KhalsaI am at peace in this world, and I shall be in celestial peace in the next; my home is filled with bliss. ||Pause||
Manmohan SinghBefore me, now, there is peace, Hereafter I shall have celestial bliss and in my home there is eternal joy. Pause.
Manmohan Singh (Punjabi)ਮੇਰੇ ਮੂਹਰੇ, ਹੁਣ ਆਰਾਮ ਹੈ। ਏਦੂੰ ਮਗਰੋਂ ਮੈਨੂੰ ਬੈਕੁੰਠੀ ਆਨੰਦ ਮਿਲੇਗਾ। ਮੇਰੇ ਗ੍ਰਿਹ ਵਿੱਚ ਸਮੂਹ-ਖੁਸ਼ੀ ਹੈ। ਠਹਿਰਾਉ।
Fareedkot Teekaਪਰਲੋਕ ਮੇਂ ਭੀ ਸੁਖ ਹੋਵੇਗਾ ਔਰ (ਪੀਛੇ), ਭਾਵ ਇਸ ਲੋਕ ਮੇਂ ਭੀ ਗ੍ਯਾਨ ਕਰ ਕੇ ਸੁਖੁ ਹੀ ਹੈ। ਕਿਉਂਕਿ ਹਮਾਰੇ ਰਿਦੇ ਮੇਂ ਜੋ ਆਨੰਦ ਸਰੂਪ ਪਰਮਾਤਮਾ ਪ੍ਰਗਟਿਆ ਹੈ॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਰਹਾਉ॥

ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ-ਘਰ ਵਿਚ ॥ਰਹਾਉ॥

SikhNet (Spanish)ahora sí, la Melodía de Dicha y Éxtasis resuena en mi hogar para siempre. (Pausa)

ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥

antarajaamee karanaihaaraa; soee khasam hamaaraa |

Sant Singh KhalsaHe is the Inner-knower, the Searcher of hearts, the Creator, my Lord and Master.
Manmohan SinghHe, the Creator and Inner-knower, is my Master.
Manmohan Singh (Punjabi)ਅੰਦਰਲੀਆਂ ਜਾਣਨ ਵਾਲਾ ਉਹ ਸਿਰਜਣਹਾਰ ਹੀ ਮੇਰਾ ਮਾਲਕ ਹੈ।
Fareedkot Teekaਜੋ ਅੰਤਰਿਜਾਮੀ ਸਭ ਕੇ ਕਰਨੇਹਾਰਾ ਹੈ ਹਮਾਰਾ ਸੋਈ ਖਸਮ ਹੈ॥
Prof. Sahib Singhਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।

ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ।

SikhNet (Spanish)El Conocedor Íntimo, el Señor Creador, es mi Único Maestro;

ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥

nirbhau bhe gur charanee laage; ik raam naam aadhaaraa |2|

Sant Singh KhalsaI have become fearless, attached to the Guru's feet; I take the Support of the Name of the One Lord. ||2||
Manmohan SinghHaving the prop of the unique Lord's Name and repairing to the Guru's feet, I have become fear-free.
Manmohan Singh (Punjabi)ਅਦੁੱਤੀ ਸਾਈਂ ਦੇ ਨਾਮ ਦਾ ਆਸਰਾ ਲੈ ਅਤੇ ਗੁਰਾਂ ਦੇ ਪੈਰੀ ਪੈਂ, ਮੈਂ ਡਰ-ਹਿੱਤ ਹੋ ਗਿਆ ਹੈ।
Fareedkot Teekaਜਬ ਕੇ ਹਮ ਗੁਰੋਂ ਕੀ ਚਰਨੀ ਲਾਗੇ ਹੈਂ ਪੁਨਾ ਏਕ ਰਾਮ ਨਾਮ ਕਾ ਹੀ ਆਸਰਾ ਲੀਆ ਹੈ ਤਬ ਤੇ ਹੀ ਹਮ ਨਿਰਭਉ ਹੂਏ ਹੈਂ॥੨॥
Prof. Sahib Singhਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥

ਪਦ ਅਰਥ ਆਧਾਰਾ = ਆਸਰਾ ॥੨॥

SikhNet (Spanish)apoyándome en Su Nombre y postrándome a los Pies del Guru, el miedo me ha dejado. (2)

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥

safal darasan akaal moorat prabh; hai bhee hovanahaaraa |

Sant Singh KhalsaFruitful is the Blessed Vision of His Darshan; the Form of God is deathless; He is and shall always be.
Manmohan SinghFruitful is the vision and immortal the form of my Master, who is and shall also be.
Manmohan Singh (Punjabi)ਫਲਦਾਇਕ ਹੈ ਦੀਦਾਰ ਅਮਰ ਸਰੂਪ ਮੇਰੇ ਮਾਲਕ ਦਾ। ਉਹ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
Fareedkot Teekaਕੈਸਾ ਹੈ ਰਾਮ ਜਿਸ ਕਾ ਦਰਸਨ ਫਲ ਸਹਿਤ ਹੈ, ਪੁਨਃ ਜਿਸ ਪ੍ਰਭੂ ਕੀ ਕਾਲ ਰਹਿਤ ਮੂਰਤੀ ਹੈ ਔ ਤੀਨ ਕਾਲ ਮੇਂ ਹੋਵਨੇਹਾਰਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ-ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ।

SikhNet (Spanish)Fructífera es Su Visión; Su Ser está más allá del tiempo; Él es, y siempre será.

ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥

kantth lagaae apune jan raakhe; apunee preet piaaraa |3|

Sant Singh KhalsaHe hugs His humble servants close, and protects and preserves them; their love for Him is sweet to Him. ||3||
Manmohan SinghHugging to His bosom the Lord saves His slaves and their love for Him is sweet unto the Lord.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਉਸ ਵਾਸਤੇ ਮੁਹੱਬਤ ਸੁਆਮੀ ਨੂੰ ਮਿੱਠੜੀ ਲੱਗਦੀ ਹੈ।
Fareedkot Teekaਪੁਨ: ਅਪੁਨੇ ਦਾਸ ਜਿਸ ਨੇ ਕੰਠ ਸਾਥ ਲਾਇ ਰਾਖੇ ਹੈਂ ਔ ਅਪਨੀ ਪ੍ਰੀਤੀ ਕਾ ਪਿਆਰਾ ਹੈ॥੩॥
Prof. Sahib Singhਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥

ਪਦ ਅਰਥ ਕੰਠਿ = ਗਲ ਨਾਲ। ਲਗਾਇ = ਲਾ ਕੇ ॥੩॥

SikhNet (Spanish)En Su Amor, salva a Sus Sirvientes abrazándolos a todos en Su Pecho. (3)

ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥

vaddee vaddiaaee acharaj sobhaa; kaaraj aaeaa raase |

Sant Singh KhalsaGreat is His glorious greatness, and wondrous is His magnificence; through Him, all affairs are resolved.
Manmohan SinghGreat is the glory and wondrous the magnificence of the Lord and through Him the affairs are resolved.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਅਤੇ ਅਦਭੁਤ ਤੇਜ ਪ੍ਰਤਾਪ ਪ੍ਰਭੂ ਦਾ। ਉਸ ਦੇ ਰਾਹੀਂ ਕੰਮ-ਕਾਜ ਦਰੁਸਤ ਹੋ ਜਾਂਦੇ ਹਨ।
Fareedkot Teekaਪੁਨਾ ਜਿਸ ਕੀ ਵਡਿਆਈ ਵੱਡੀ ਹੈ ਔ ਸਭਾ ਭੀ ਅਸਚਰਜ ਹੈ, ਐਸੇ ਪ੍ਰਭੂ ਕਾ ਜਿਸ ਨੇ ਆਸਰਾ ਲੀਆ ਹੈ ਤਿਸ ਕਾ ਕਾਰਜ ਰਾਸ ਆਇਆ ਹੈ॥
Prof. Sahib Singhਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ।

SikhNet (Spanish)Magnífica es Su Gloria; Maravilloso Su Esplendor, mediante Él, todos nuestros asuntos son arreglados. P

Open this shabad (11 lines, Angs 609-610) →

Ang 609 of 1430