ੴ

ਸਿੱਖਬਾਣੀ · SikhBani

ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥

dhan sohaagan jo prabhoo pachhaanai
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 737 · 15 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਧਨੁ ਸੋਹਾਗਨਿ; ਜੋ ਪ੍ਰਭੂ ਪਛਾਨੈ ॥

dhan sohaagan; jo prabhoo pachhaanai |

Sant Singh KhalsaBlessed is that soul-bride, who realizes God.
Manmohan SinghBlessed is the devoted wife, who knows her Lord,
Manmohan Singh (Punjabi)ਸੁਲੱਖਣੀ ਹੈ, ਉਹ ਜਾਨਿਸਾਰ ਪਤਨੀ, ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ,
Fareedkot Teekaਜੋ ਅਪਨੇ (ਪ੍ਰਭੂ) ਭਰਤੇ ਕੋ ਪਛਾਨਤੀ ਹੈ ਅਰ ਧੰਨ੍ਯਤਾ ਜੋਗ ਹੈ॥
Prof. Sahib Singhਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ,

ਪਦ ਅਰਥ ਧਨੁ = ਧਨੁ {धन्य} ਭਾਗਾਂ ਵਾਲੀ, ਸਲਾਹੁਣ-ਯੋਗ। ਸੋਹਾਗਨਿ = {सौभागिनी} ਸੁਹਾਗ-ਭਾਗ ਵਾਲੀ। ਪਛਾਨੈ = ਸਾਂਝ ਪਾਂਦੀ ਹੈ।

SikhNet (Spanish)Bendita es la esposa que conoce a su Maestro Verdadero,

ਮਾਨੈ ਹੁਕਮੁ; ਤਜੈ ਅਭਿਮਾਨੈ ॥

maanai hukam; tajai abhimaanai |

Sant Singh KhalsaShe obeys the Hukam of His Order, and abandons her self-conceit.
Manmohan Singhobeys His order and abandons her self-conceit.
Manmohan Singh (Punjabi)ਉਸ ਦੇ ਫੁਰਮਾਨ ਦਾ ਪਾਲਣ ਕਰਦੀ ਹੈ ਤੇ ਆਪਣੀ ਸਵੈ-ਹੰਗਤਾ ਨੂੰ ਛੱਡਦੀ ਹੈ।
Fareedkot Teekaਅਰ ਹੁਕਮ ਮੰਨ ਕੇ ਅਭਿਮਾਨ ਕੋ ਤਿਆਗਤੀ ਹੈ॥
Prof. Sahib Singhਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ।

ਪਦ ਅਰਥ ਮਾਨੈ = ਮੰਨਦੀ ਹੈ।

SikhNet (Spanish)que se somete a la Voluntad de su Maestro y desecha su falso ego,

ਪ੍ਰਿਅ ਸਿਉ ਰਾਤੀ; ਰਲੀਆ ਮਾਨੈ ॥੧॥

pria siau raatee; raleea maanai |1|

Sant Singh KhalsaImbued with her Beloved, she celebrates in delight. ||1||
Manmohan SinghImbued with her Beloved, she makes merry.
Manmohan Singh (Punjabi)ਆਪਣੇ ਪ੍ਰੀਤਮ ਨਾਲ ਰੰਗੀ ਹੋਈ ਉਹ ਆਨੰਦ ਭੋਗਦੀ ਹੈ।
Fareedkot Teekaਵਹੀ ਭਰਤੇ ਕੇ ਸਾਥ (ਰਾਤੀ) ਮਿਲ ਕੇ ਖੁਸੀਆਂ ਮਾਨਤੀ ਹੈਂ॥੧॥
Prof. Sahib Singhਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ॥੧॥

ਪਦ ਅਰਥ ਪ੍ਰਿਅ ਸਿਉ = ਪਿਆਰੇ ਨਾਲ। ਰਾਤੀ = ਮਗਨ, ਰੰਗੀ ਹੋਈ। ਰਲੀਆ = ਆਤਮਕ ਆਨੰਦ। ਮਾਨੈ = ਮਾਣਦੀ ਹੈ ॥੧॥

SikhNet (Spanish)y, entregada a su Señor, se regocija en Su Amor. (1)

ਸੁਨਿ ਸਖੀਏ; ਪ੍ਰਭ ਮਿਲਣ ਨੀਸਾਨੀ ॥

sun sakhee; prabh milan neesaanee |

Sant Singh KhalsaListen, O my companions - these are the signs on the Path to meet God.
Manmohan SinghO my mate, hear thou the way to meet thy Lord.
Manmohan Singh (Punjabi)ਹੇ ਮੇਰੀ ਸਹੇਲੀਓ! ਤੂੰ ਆਪਣੇ ਸੁਆਮੀ ਨੂੰ ਮਿਲਣ ਦਾ ਮਾਰਗ ਸੁਣ।
Fareedkot Teekaਹੇ ਸਖੀਏ! ਪ੍ਰਭੂ ਕੇ ਮਿਲਨੇ ਕੀ ਨਿਸਾਨੀ ਸੁਨ॥
Prof. Sahib Singhਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ।

ਪਦ ਅਰਥ ਸਖੀਏ = ਹੇ ਸਹੇਲੀ!

SikhNet (Spanish)Oh mi amado compañero, ve cómo la novia Alma logra la Unión con el Señor.

ਮਨੁ ਤਨੁ ਅਰਪਿ; ਤਜਿ ਲਾਜ ਲੋਕਾਨੀ ॥੧॥ ਰਹਾਉ ॥

man tan arap; taj laaj lokaanee |1| rahaau |

Sant Singh KhalsaDedicate your mind and body to Him; stop living to please others. ||1||Pause||
Manmohan SinghDedicate thou thy soul and body to him, and lay aside the idea of feeling shame from the people. Pause.
Manmohan Singh (Punjabi)ਤੂੰ ਆਪਣੀ ਜਿੰਦੜੀ ਅਤੇ ਦੇਹ ਉਸ ਦੇ ਸਮਰਪਨ ਕਰ ਦੇ ਅਤੇ ਲੋਕਾਂ ਤੋਂ ਸ਼ਰਮ ਖਾਣ ਦਾ ਖਿਆਲ ਛੱਡ ਦੇ। ਠਹਿਰਾਉ।
Fareedkot Teekaਜੋ ਲੋਕ ਲਾਜ ਛੋਡ ਕਰ ਵਾਹਿਗੁਰੂ ਕੋ ਮਨ ਔ ਤਨ ਅਰਪਨ ਕਰੇ ਵਹੁ ਸੁਹਾਗਨੀ ਧੰਨਤਾ ਯੋਗ੍ਯ ਹੈ॥੧॥ ਰਹਾਉ ॥
Prof. Sahib Singh(ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥ ਰਹਾਉ ॥

ਪਦ ਅਰਥ ਅਰਪਿ = ਭੇਟਾ ਕਰ ਦੇ। ਤਜਿ = ਤਿਆਗ ਕੇ। ਲਾਜ ਲੋਕਾਨੀ = ਲੋਕ ਦੀ ਲਾਜ, ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ॥੧॥ ਰਹਾਉ ॥

SikhNet (Spanish)Sólo si ella se dedica con total Devoción a su Señor, sin reparar en lo que el mundo diga, la Unión se cristaliza.(1-Pausa)

ਸਖੀ ਸਹੇਲੀ ਕਉ ਸਮਝਾਵੈ ॥

sakhee sahelee kau samajhaavai |

Sant Singh KhalsaOne soul-bride counsels another,
Manmohan SinghOne mate instructs her other mate that
Manmohan Singh (Punjabi)ਇਕ ਸੱਜਣੀ ਆਪਣੀ ਸਹੇਲੀ ਨੂੰ ਸਿਖ-ਮਤ ਦਿੰਦੀ ਹੈ, ਕਿ,
Fareedkot Teekaਤਟਸਥ ਹੋ ਕੇ ਗੁਰੂ ਜੀ ਕਹਤੇ ਹੈਂ: ਉਤਮ ਸਖੀ ਮਧਮ ਸਖੀ ਕੋ ਸਮਝਾਵਤੀ ਹੈ॥
Prof. Sahib Singh(ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ)

ਪਦ ਅਰਥ ਕਉ = ਨੂੰ।

SikhNet (Spanish)Cumpliendo la Voluntad de su Señor,

ਸੋਈ ਕਮਾਵੈ; ਜੋ ਪ੍ਰਭ ਭਾਵੈ ॥

soee kamaavai; jo prabh bhaavai |

Sant Singh Khalsato do only that which pleases God.
Manmohan SinghShe does only that which pleases her Lord.
Manmohan Singh (Punjabi)ਉਹ ਕੇਵਲ ਓਹੀ ਕੁਛ ਕਰਦੀ ਹੈ ਜਿਹੜਾ ਉਸ ਦੇ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਕਿਆ ਕਹਤੀ ਹੈ ਕਿ ਹੇ ਸਖੀ! ਜੋ ਅਪਨੇ ਭਰਤੇ ਕੋ ਭਾਵੇ ਜੇ ਵੇਹੀ ਕਮਾਵੇ॥
Prof. Sahib Singhਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ,

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।

SikhNet (Spanish)instruye con su ejemplo a otras como ella en Su Sabiduría.

ਸਾ ਸੋਹਾਗਣਿ ਅੰਕਿ ਸਮਾਵੈ ॥੨॥

saa sohaagan ank samaavai |2|

Sant Singh KhalsaSuch a soul-bride merges into the Being of God. ||2||
Manmohan SinghSuch a bride merges in the Being of her Lord.
Manmohan Singh (Punjabi)ਐਸੀ ਪਤਨੀ ਆਪਣੇ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸੋਈ ਸੁਹਾਗਨ (ਅੰਕਿ ਸਮਾਵੈ) ਭਰਤੇ ਕੋ ਮਿਲਤੀ ਹੈ॥੨॥
Prof. Sahib Singhਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ॥੨॥

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਅੰਕਿ = ਗੋਦ ਵਿਚ ॥੨॥

SikhNet (Spanish)Esa Esposa se funde en el Ser de su Señor. (2)

ਗਰਬਿ ਗਹੇਲੀ; ਮਹਲੁ. ਨ ਪਾਵੈ ॥

garab gahelee; mehal. na paavai |

Sant Singh KhalsaOne who is in the grip of pride does not obtain the Mansion of the Lord's Presence.
Manmohan SinghThe bride, grasped by ego obtains not her Husband's presence.
Manmohan Singh (Punjabi)ਹੰਕਾਰ ਦੀ ਪਕੜੀ ਹੋਈ ਪਤਨੀ ਆਪਣੇ ਪਤੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ।
Fareedkot Teekaਜੇਹੜੀ ਗਰਬ ਕਰ ਕੇ ਗ੍ਰਸੀ ਹੋਈ ਹੈ, ਸੋ ਭਰਤੇ ਕੋ ਨਹੀਂ ਪਾਵਤੀ॥
Prof. Sahib Singh(ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ।

ਪਦ ਅਰਥ ਗਰਬਿ = ਅਹੰਕਾਰ ਵਿਚ। ਗਹੇਲੀ = ਫਸੀ ਹੋਈ। ਮਹਲੁ = ਟਿਕਾਣਾ।

SikhNet (Spanish)Aquéllos que viven dominados por su falso ego, no alcanzan el Palacio del Señor

ਫਿਰਿ ਪਛੁਤਾਵੈ; ਜਬ ਰੈਣਿ ਬਿਹਾਵੈ ॥

fir pachhutaavai; jab rain bihaavai |

Sant Singh KhalsaShe regrets and repents, when her life-night passes away.
Manmohan SinghWhen the night (life)passes away, then does she regret.
Manmohan Singh (Punjabi)ਜਦਾ ਰਾਤ੍ਰੀ ਜੀਵਨ ਬੀਤ ਜਾਂਦੀ ਹੈ, ਤਦ ਉਹ ਪਸਚਾਤਾਪ ਕਰਦੀ ਹੈ।
Fareedkot Teekaਜਬ ਅਵਸਥਾ ਬੀਤਤੀ ਹੈ ਫੇਰ ਮਨਮੁਖਤਾ ਕਰ ਕੇ ਪਸਚਾਤਾਪ ਕਰਤੀ ਹੈ॥
Prof. Sahib Singhਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ।

ਪਦ ਅਰਥ ਰੈਣਿ = (ਜ਼ਿੰਦਗੀ ਦੀ) ਰਾਤ।

SikhNet (Spanish)y se lamentan sin consuelo

ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥

karamaheen manamukh dukh paavai |3|

Sant Singh KhalsaThe unfortunate self-willed manmukhs suffer in pain. ||3||
Manmohan SinghThe unfortunate willful wife suffers pain.
Manmohan Singh (Punjabi)ਨਿਕਰਮਣ ਆਪ-ਹੁਦਰੀ ਦੁੱਖ ਪਾਂਦੀ ਹੈ।
Fareedkot Teekaਪਤੀ ਪ੍ਰਸੰਨ ਕਰਣੇ ਕੋ ਕਰਮੋਂ ਸੇ ਹੀਣ ਹੋਈ ਹੋਈ ਜਨਮ ਮਰਣ ਦੁਖ ਪਾਵੈ ਹੈ॥੩॥☬ਮਧਮ ਸਖੀ ਕਹਿਤੀ ਹੈ: ਹੇ ਪਿਆਰੀ ਸਖੀ! ਤੂੰ ਮੇਰੇ ਲੀਏ ਵੀ ਬੇਨਤੀ ਕਰ। ਤਿਸ ਪਰ ਉਤਮ ਸਖੀ ਕਹਿਤੀ ਹੈ:
Prof. Sahib Singhਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ॥੩॥

ਪਦ ਅਰਥ ਕਰਮ ਹੀਣਿ = ਮੰਦ-ਭਾਗਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ॥੩॥

SikhNet (Spanish)cuando la noche de la vida ha pasado.(3)

ਬਿਨਉ ਕਰੀ ਜੇ ਜਾਣਾ ਦੂਰਿ ॥

binau karee je jaanaa door |

Sant Singh KhalsaI pray to God, but I think that He is far away.
Manmohan SinghI may pray to my Lord, if I deem Him far.
Manmohan Singh (Punjabi)ਮੈਂ ਆਪਣੇ ਸੁਆਮੀ ਅੱਗੇ ਅਰਦਾਸ ਕਰਾਂ, ਜੇਕਰ ਮੈਂ ਉਸ ਨੂੰ ਦੁਰੇਡੇ ਸਮਝਦੀ ਹੋਵਾਂ।
Fareedkot Teekaਬੇਨਤੀ ਤੌ ਕਰਾਂ ਜੇ ਮੈਂ ਦੂਰ ਜਾਣਾ॥
Prof. Sahib Singhਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ।

ਪਦ ਅਰਥ ਬਿਨਉ = {विनय} ਬੇਨਤੀ। ਕਰੀ = ਕਰੀਂ, ਮੈਂ ਕਰਦਾ ਹਾਂ। ਜਾਣਾ = ਜਾਣਾਂ, ਮੈਂ ਸਮਝਾਂ।

SikhNet (Spanish)Clamaría por mi Señor si considerara que está lejos,

ਪ੍ਰਭੁ ਅਬਿਨਾਸੀ; ਰਹਿਆ ਭਰਪੂਰਿ ॥

prabh abinaasee; rahiaa bharapoor |

Sant Singh KhalsaGod is imperishable and eternal; He is pervading and permeating everywhere.
Manmohan SinghThe imperishable Lord is fully pervading everywhere.
Manmohan Singh (Punjabi)ਨਾਸ-ਰਹਿਤ ਸੁਆਮੀ ਸਾਰੀ ਥਾਈਂ ਪਰੀਪੂਰਨ ਹੋ ਰਿਹਾ ਹੈ।
Fareedkot Teekaਪ੍ਰਭੂ ਜੋ ਅਬਿਨਾਸ਼ੀ ਹੈ ਵਹੁ ਤੌ ਭਰਪੂਰ ਹੋ ਰਹਾ ਹੈ॥
Prof. Sahib Singhਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ।

ਪਦ ਅਰਥ ਰਹਿਆ ਭਰਪੂਰਿ = ਹਰ ਥਾਂ ਮੌਜੂਦ।

SikhNet (Spanish)pero nuestro Señor Eterno lo llena todo en todas partes,

ਜਨੁ ਨਾਨਕੁ ਗਾਵੈ; ਦੇਖਿ ਹਦੂਰਿ ॥੪॥੩॥

jan naanak gaavai; dekh hadoor |4|3|

Sant Singh KhalsaServant Nanak sings of Him; I see Him Ever-present everywhere. ||4||3||
Manmohan SinghSeeing the Lord just present, slave Nanak sings His praise.
Manmohan Singh (Punjabi)ਸੁਆਮੀ ਨੂੰ ਐਨ ਹਾਜ਼ਰ ਹਜ਼ੂਰ ਵੇਖ ਕੇ ਗੋਲਾ ਨਾਨਕ ਉਸ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਨਾਲ ਮਿਲ ਕੇ ਵਾਹਿਗੁਰੂ ਕਾ ਜਸ ਗਾਵਤੇ ਹੈਂ ਵਹੁ ਵਾਹਿਗੁਰੂ ਕੋ ਨਿਕਟ ਹੀ ਦੇਖ ਕੇ ਉਸ ਕੇ ਜਸ ਕੋ ਗਾਵਤੇ ਹੈਂ॥੪॥੩॥☬ਸਨਮੁਖ ਬੇਨਤੀ:
Prof. Sahib Singhਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੩॥

ਪਦ ਅਰਥ ਦੇਖਿ = ਵੇਖ ਕੇ। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ ॥੪॥੩॥

SikhNet (Spanish)y viendo ante él Su Presencia, Nanak canta siempre Su Alabanza. (4-3)
Answers quote the Granth verbatim with Ang citations. AI commentary is not Gurbani and not a religious ruling.