ਸੂਹੀ ਮਹਲਾ ੫ ॥
soohee mahalaa 5 | Ang 736
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਕੀਤਾ ਲੋੜਹਿ; ਸੋ ਪ੍ਰਭ ਹੋਇ ॥
keetaa lorreh; so prabh hoe | Ang 736
Sant Singh KhalsaWhatever God wills, that alone happens.
Manmohan SinghWhatever the Lord wishes to do that alone happens.
Manmohan Singh (Punjabi)ਜਿਹੜਾ ਕੁਛ ਸੁਆਮੀ ਕਰਨਾ ਚਾਹੁੰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਹੇ ਪ੍ਰਭੂ! ਜੋ ਤੂੰ ਕੀਆ ਚਾਹਤਾ ਹੈਂ ਸੋਈ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ,ਪਦ ਅਰਥ ਕੀਤਾ ਲੋੜਹਿ = ਤੂੰ ਕਰਨਾ ਚਾਹੁੰਦਾ ਹੈਂ। ਪ੍ਰਭ = ਹੇ ਪ੍ਰਭੂ!
SikhNet (Spanish)Oh Señor, todo lo que Tú deseas,
ਤੁਝ ਬਿਨੁ; ਦੂਜਾ ਨਾਹੀ ਕੋਇ ॥
tujh bin; doojaa naahee koe | Ang 736
Sant Singh KhalsaWithout You, there is no other at all.
Manmohan SinghWithout Thee, there is not any other.
Manmohan Singh (Punjabi)ਤੇਰੇ ਬਗੈਰ, ਹੋਰ ਕੋਈ ਨਹੀਂ।
Fareedkot Teekaਤੇਰੇ ਬਿਨਾਂ ਦੂਸਰਾ ਸਮ੍ਰਥ ਕੋਈ ਨਹੀਂ॥
Prof. Sahib Singh(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ।
SikhNet (Spanish)se manifiesta, pues Tu Poder no tiene límites.
ਜੋ ਜਨੁ ਸੇਵੇ; ਤਿਸੁ ਪੂਰਨ ਕਾਜ ॥
jo jan seve; tis pooran kaaj | Ang 736
Sant Singh KhalsaThe humble being serves Him, and so all his works are perfectly successful.
Manmohan SinghThe mortal who serves Him, His affairs are fulfilled.
Manmohan Singh (Punjabi)ਜੋ ਪ੍ਰਾਣੀ ਉਸ ਦੀ ਸੇਵਾ ਕਰਦਾ ਹੈ, ਉਸ ਦੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਜੋ (ਜਨੁ) ਪੁਰਸ ਤੇਰੇ ਕੋ ਸੇਵਤਾ ਹੈ ਤਿਸ ਕੇ ਤੂੰ ਕਾਮ ਪੂਰੇ ਕਰਤਾ ਹੈਂ॥
Prof. Sahib Singhਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
SikhNet (Spanish)Aquél que Te sirve conoce la Plenitud;
ਦਾਸ ਅਪੁਨੇ ਕੀ; ਰਾਖਹੁ ਲਾਜ ॥੧॥
daas apune kee; raakhahu laaj |1| Ang 736
Sant Singh KhalsaO Lord, please preserve the honor of Your slaves. ||1||
Manmohan SinghO Lord, save Thou the honour of Thy slave.
Manmohan Singh (Punjabi)ਹੇ ਸਾਈਂ! ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
Fareedkot Teekaਪੁਨਾ ਅਪਨੇ ਦਾਸੋਂ ਕੀ ਸਦਾ ਲਾਜ ਰਖਤ ਹੈਂ॥੧॥
Prof. Sahib Singhਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥ਪਦ ਅਰਥ ਰਾਖਹੁ = ਤੂੰ ਰੱਖਦਾ ਹੈਂ। ਲਾਜ = ਇੱਜ਼ਤ ॥੧॥
SikhNet (Spanish)oh Señor, conserva el honor de Tu Esclavo. (1)
ਤੇਰੀ ਸਰਣਿ; ਪੂਰਨ ਦਇਆਲਾ ॥
teree saran; pooran deaalaa | Ang 736
Sant Singh KhalsaI seek Your Sanctuary, O Perfect, Merciful Lord.
Manmohan SinghO perfectly compassionate Lord, I have sought Thine protection.
Manmohan Singh (Punjabi)ਹੇ ਪੂਰੇ ਮਿਹਰਬਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪੂਰਨ ਰੂਪ ਦਯਾਲ! ਹਮ ਤੇਰੀ ਸਰਨ ਹੈਂ, ਭਾਵ ਤੇਰਾ ਹੀ ਆਸਰਾ ਲਿਆ ਹੈ॥
Prof. Sahib Singhਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਦਇਆਲਾ = ਹੇ ਦਇਆ ਦੇ ਘਰ ਪ੍ਰਭੂ!
SikhNet (Spanish)Busco sólo Tu Refugio, oh Ser Compasivo y Perfecto.
ਤੁਝ ਬਿਨੁ; ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥
tujh bin; kavan kare pratipaalaa |1| rahaau | Ang 736
Sant Singh KhalsaWithout You, who would cherish and love me? ||1||Pause||
Manmohan SinghWithout Thee, who is going to cherish me? Pause.
Manmohan Singh (Punjabi)ਤੇਰੇ ਬਾਝੋਂ ਮੇਰੀ ਕੌਣ ਪਰਵਰਸ਼ ਕਰੇਗਾ? ਠਹਿਰਾਉ।
Fareedkot Teekaਪ੍ਰਤਿਪਾਲਾ ਕਰਣੇ ਕੋ ਤੇਰੇ ਬਿਨਾਂ ਔਰ ਕੌਨ ਸਮਰੱਥ ਹੈ, ਭਾਵ ਕੋਈ ਨਹੀਂ॥੧॥ ਰਹਾਉ ॥
Prof. Sahib Singhਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥ਪਦ ਅਰਥ ਕਵਨੁ = ਹੋਰ ਕੌਣ? ॥੧॥ ਰਹਾਉ ॥
SikhNet (Spanish)Oh Dios, ¿quién, si no Tú, me va sostener?
ਜਲਿ ਥਲਿ ਮਹੀਅਲਿ; ਰਹਿਆ ਭਰਪੂਰਿ ॥
jal thal maheeal; rahiaa bharapoor | Ang 736
Sant Singh KhalsaHe is permeating and pervading the water, the land and the sky.
Manmohan SinghThe Lord is fully pervading the ocean, land, nether-world and the firmament.
Manmohan Singh (Punjabi)ਸੁਆਮੀ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜਲੋਂ ਕੇ ਅਸਥਲ ਮੇਂ ਅਰ ਪ੍ਰਿਥ੍ਵੀ ਪੁਨਾ ਅਕਾਸ ਮੇਂ ਤੂੰ ਭਰਪੂਰ ਹੋ ਰਹਾ ਹੈਂ॥
Prof. Sahib Singhਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ।ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)El Señor prevalece en la tierra, en las aguas y en los mundos inferiores;
ਨਿਕਟਿ ਵਸੈ; ਨਾਹੀ ਪ੍ਰਭੁ ਦੂਰਿ ॥
nikatt vasai; naahee prabh door | Ang 736
Sant Singh KhalsaGod dwells near at hand; He is not far away.
Manmohan SinghThe Lord abides near and is not far.
Manmohan Singh (Punjabi)ਸਾਹਿਬ ਨੇੜੇ ਹੀ ਵਸਦਾ ਹੈ ਅਤੇ ਦੁਰੇਡੇ ਨਹੀਂ।
Fareedkot Teekaਇਸੀ ਤੇ ਸਭ ਕੇ ਨੇੜੇ ਹੀ ਵਸਤਾ ਹੈਂ, ਹੇ ਪ੍ਰਭੂ! ਤੇਰੇ ਸੇ ਕੋਈ ਦੂਰ ਨਹੀਂ॥
Prof. Sahib Singh(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ।ਪਦ ਅਰਥ ਨਿਕਟਿ = ਨੇੜੇ।
SikhNet (Spanish)Él está cerca y no lejos.
ਲੋਕ ਪਤੀਆਰੈ; ਕਛੂ. ਨ ਪਾਈਐ ॥
lok pateeaarai; kachhoo. na paaeeai | Ang 736
Sant Singh KhalsaBy trying to please other people, nothing is accomplished.
Manmohan SinghBy pleasing people, nothing is obtained.
Manmohan Singh (Punjabi)ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਲੋਕੋਂ ਕੇ ਪਤੀਆਉਣੇ ਕਰ ਕੁਛ ਨਹੀਂ ਪ੍ਰਾਪਤਿ ਹੋਤਾ॥
Prof. Sahib Singhਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ।ਪਦ ਅਰਥ ਪਤੀਆਰੈ = ਪਤਿਆਣ ਨਾਲ, ਤਸੱਲੀ ਕਰਾਣ ਨਾਲ।
SikhNet (Spanish)¿De qué nos sirve complacer al mundo?
ਸਾਚਿ ਲਗੈ; ਤਾ ਹਉਮੈ ਜਾਈਐ ॥੨॥
saach lagai; taa haumai jaaeeai |2| Ang 736
Sant Singh KhalsaWhen someone is attached to the True Lord, his ego is taken away. ||2||
Manmohan SinghIf the mortal is attached to the True Lord, then is his ego eradicated.
Manmohan Singh (Punjabi)ਜੇਕਰ ਪ੍ਰਾਣੀ ਸੱਚੇ ਸੁਆਮੀ ਨਾਲ ਜੁੜ ਜਾਵੇ, ਤਦ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।
Fareedkot Teekaਜੇ ਮਨ ਹਮਾਰਾ ਤੇਰੇ ਸੱਚੇ ਨਾਮ ਮੇਂ ਲਗੇ ਤਾਂ ਹੰਤਾ ਮਮਤਾ ਜਾਇ॥੨॥
Prof. Sahib Singhਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ ॥੨॥
SikhNet (Spanish)Si uno está entonado en la Verdad de Dios, trasciende su ego limitado. (2)
ਜਿਸ ਨੋ ਲਾਇ ਲਏ; ਸੋ ਲਾਗੈ ॥
jis no laae le; so laagai | Ang 737
Sant Singh KhalsaHe alone is attached, whom the Lord Himself attaches.
Manmohan SinghHe whom Lord attaches to His meditation, He alone is attached.
Manmohan Singh (Punjabi)ਜਿਸ ਨੂੰ ਸਾਹਿਬ ਆਪਣੇ ਸਿਮਰਨ ਨਾਲ ਜੋੜਦਾ ਹੈ, ਕੇਵਲ ਉਹ ਹੀ ਜੁੜਦਾ ਹੈ।
Fareedkot Teekaਜਿਸ ਕੋ ਤੂੰ ਅਪਨੀ ਤਰਫ ਲਗਾਇ ਲੇਤਾ ਹੈਂ, ਸੋ ਲਗਤਾ ਹੈ॥
Prof. Sahib Singhਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)Aquél a quien el Señor atrae a Su Servicio, se dedica plenamente a Él,
ਗਿਆਨ ਰਤਨੁ; ਅੰਤਰਿ ਤਿਸੁ ਜਾਗੈ ॥
giaan ratan; antar tis jaagai | Ang 737
Sant Singh KhalsaThe jewel of spiritual wisdom is awakened deep within.
Manmohan SinghThe gem of divine knowledge becomes manifest within his mind.
Manmohan Singh (Punjabi)ਬ੍ਰਹਿਮ ਵੀਚਾਰ ਦਾ ਹੀਰਾ ਉਸ ਦੇ ਹਿਰਦੇ ਅੰਦਰ ਪ੍ਰਗਟ ਹੋ ਆਉਂਦਾ ਹੈ।
Fareedkot Teekaਅਰ ਤਿਸ ਕੇ ਅੰਤਰ ਗ੍ਯਾਨੁ (ਰਤਨ) ਪ੍ਰਕਾਸਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ।ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਅੰਤਰਿ = ਅੰਦਰ, ਹਿਰਦੇ ਵਿਚ।
SikhNet (Spanish)su mente se ilumina con la Luz de la Joya de la Sabiduría,
ਦੁਰਮਤਿ ਜਾਇ; ਪਰਮ ਪਦੁ ਪਾਏ ॥
duramat jaae; param pad paae | Ang 737
Sant Singh KhalsaEvil-mindedness is eradicated, and the supreme status is attained.
Manmohan SinghHis evil-intellect is dispelled and he obtains the supreme status,
Manmohan Singh (Punjabi)ਉਸ ਦੀ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਅਤੇ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ,
Fareedkot Teekaਅਰ ਉਸ ਕੀ ਖੋਟੀ ਬੁਧੀ ਨਸ੍ਟ ਹੋਤੀ ਹੈ ਔਰ (ਪਰਮਪਦੁ) ਮੋਖ੍ਯ ਕੋ ਪਾਇ ਲੇਤਾ ਹੈ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਦੁਰਮਤਿ = ਖੋਟੀ ਮਤਿ। ਪਦੁ = ਆਤਮਕ ਦਰਜਾ।
SikhNet (Spanish)su maldad es erradicada y obtiene el Estado Sublime de Éxtasis.
ਗੁਰ ਪਰਸਾਦੀ; ਨਾਮੁ ਧਿਆਏ ॥੩॥
gur parasaadee; naam dhiaae |3| Ang 737
Sant Singh KhalsaBy Guru's Grace, meditate on the Naam, the Name of the Lord. ||3||
Manmohan Singhand by the Guru's grace, he meditates on the Name.
Manmohan Singh (Punjabi)ਅਤੇ ਉਹ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜੋ ਗੁਰੋਂ ਕੀ ਕ੍ਰਿਪਾ ਕਰ ਕੇ ਤੇਰੇ ਨਾਮ ਕੋ ਧ੍ਯਾਵੇ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
SikhNet (Spanish)Por la Gracia del Guru él vive en el Naam, el Nombre del Señor. (3)
ਦੁਇ ਕਰ ਜੋੜਿ; ਕਰਉ ਅਰਦਾਸਿ ॥
due kar jorr; krau aradaas | Ang 737
Sant Singh KhalsaPressing my palms together, I offer my prayer;
Manmohan SinghJoining both the hands, I make a supplication before Thee, O my Lord.
Manmohan Singh (Punjabi)ਦੋਨੋਂ ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ, ਹੇ ਮੇਰੇ ਪ੍ਰਭੂ!
Fareedkot Teekaਮੈਂ ਦੋਨੋਂ ਹਾਥ ਜੋੜ ਕਰ ਕੇ ਬੇਨਤੀ ਕਰਤਾ ਹੂੰ:
Prof. Sahib Singh(ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ।ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ।
SikhNet (Spanish)Con mis manos unidas Te rezo, oh mi Dios,
ਤੁਧੁ ਭਾਵੈ; ਤਾ ਆਣਹਿ ਰਾਸਿ ॥
tudh bhaavai; taa aaneh raas | Ang 737
Sant Singh Khalsaif it pleases You, Lord, please bless me and fulfill me.
Manmohan SinghIf Thou willest, then alone Thou embellishes me.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਕੇਵਦ ਤਦ ਹੀ ਤੂੰ ਮੈਨੂੰ ਸੰਵਾਰਦਾ ਹੈ।
Fareedkot Teekaਜੇ ਤੈਨੂੰ ਭਾਵੈ ਤਾਂ (ਆਣਹਿ ਰਾਸਿ) ਤੌ ਰਾਸ ਲ੍ਯਾਵਤਾ ਹੈਂ, ਭਾਵ ਯਹਿ ਕਿ ਪ੍ਰਮਾਣ ਕਰਤਾ ਹੈਂ॥☬ਜੇ ਕਹੇ ਬੇਨਤੀ ਮਨਾ੍ਯਕੇ ਕਯਾ ਚਾਹਤਾ ਹੈਂ?☬ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singhਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ।ਪਦ ਅਰਥ ਆਣਹਿ = ਤੂੰ ਲਿਆਉਂਦਾ ਹੈਂ। ਆਣਹਿ ਰਾਸਿ = ਤੂੰ ਸਫਲ ਕਰਦਾ ਹੈਂ।
SikhNet (Spanish)emancípame si es Tu Voluntad
ਕਰਿ ਕਿਰਪਾ; ਅਪਨੀ ਭਗਤੀ ਲਾਇ ॥
kar kirapaa; apanee bhagatee laae | Ang 737
Sant Singh KhalsaGrant Your Mercy, Lord, and bless me with devotion.
Manmohan SinghShow Thou mercy unto me, O Lord and bless me with Thine devotional service.
Manmohan Singh (Punjabi)ਤੂੰ ਮੇਰੇ ਉਤੇ ਤਰਸ ਕਰ, ਹੇ ਸੁਆਮੀ! ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਪਰਦਾਨ ਕਰ।
Fareedkot Teekaਹੇ ਵਾਹਿਗੁਰੂ! ਦ੍ਯਾ ਕਰ ਕੇ ਅਪਨੀ ਭਗਤੀ ਮੇਂ ਲਾਏ॥
Prof. Sahib Singhਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ,ਪਦ ਅਰਥ ਕਰਿ = ਕਰ ਕੇ।
SikhNet (Spanish)Bendíceme con Tu Misericordia, con Tu Devoción,
ਜਨ ਨਾਨਕ; ਪ੍ਰਭੁ ਸਦਾ ਧਿਆਇ ॥੪॥੨॥
jan naanak; prabh sadaa dhiaae |4|2| Ang 737
Sant Singh KhalsaServant Nanak meditates on God forever. ||4||2||
Manmohan SinghServant Nanak, ever contemplates his Lord.
Manmohan Singh (Punjabi)ਨੌਕਰ ਨਾਨਕ, ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਔਰ ਮੈਂ ਦਾਸ ਸਦਾ ਤੇਰੇ ਧ੍ਯਾਨ ਮੇਂ ਰਹਾਂ॥੪॥੨॥☬ਸੁਹਾਗਨ ਸਖੀ ਰੂਪ ਜੋ ਗ੍ਯਾਨੀ ਹੈਂ, ਸੋ ਮੱਧ੍ਯਮ ਸਖੀ ਰੂਪ ਜਗ੍ਯਾਸੂ ਕੋ ਉਪਦੇਸ਼ਤੀ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ॥੪॥੨॥
SikhNet (Spanish)oh mi Señor, para que Nanak pueda vivir solamente en Ti. (4-2)