ੴ

ਸਿੱਖਬਾਣੀ · SikhBani

Ang 737

Sri Guru Granth Sahib · Raag Soohee · 4 shabads, 55 lines
Translations
Shabad Guru Arjan Dev Ji Raag Soohee continued from Ang 736

ਜਿਸ ਨੋ ਲਾਇ ਲਏ; ਸੋ ਲਾਗੈ ॥

jis no laae le; so laagai |

Sant Singh KhalsaHe alone is attached, whom the Lord Himself attaches.
Manmohan SinghHe whom Lord attaches to His meditation, He alone is attached.
Manmohan Singh (Punjabi)ਜਿਸ ਨੂੰ ਸਾਹਿਬ ਆਪਣੇ ਸਿਮਰਨ ਨਾਲ ਜੋੜਦਾ ਹੈ, ਕੇਵਲ ਉਹ ਹੀ ਜੁੜਦਾ ਹੈ।
Fareedkot Teekaਜਿਸ ਕੋ ਤੂੰ ਅਪਨੀ ਤਰਫ ਲਗਾਇ ਲੇਤਾ ਹੈਂ, ਸੋ ਲਗਤਾ ਹੈ॥
Prof. Sahib Singhਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)Aquél a quien el Señor atrae a Su Servicio, se dedica plenamente a Él,

ਗਿਆਨ ਰਤਨੁ; ਅੰਤਰਿ ਤਿਸੁ ਜਾਗੈ ॥

giaan ratan; antar tis jaagai |

Sant Singh KhalsaThe jewel of spiritual wisdom is awakened deep within.
Manmohan SinghThe gem of divine knowledge becomes manifest within his mind.
Manmohan Singh (Punjabi)ਬ੍ਰਹਿਮ ਵੀਚਾਰ ਦਾ ਹੀਰਾ ਉਸ ਦੇ ਹਿਰਦੇ ਅੰਦਰ ਪ੍ਰਗਟ ਹੋ ਆਉਂਦਾ ਹੈ।
Fareedkot Teekaਅਰ ਤਿਸ ਕੇ ਅੰਤਰ ਗ੍ਯਾਨੁ (ਰਤਨ) ਪ੍ਰਕਾਸਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ।

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਅੰਤਰਿ = ਅੰਦਰ, ਹਿਰਦੇ ਵਿਚ।

SikhNet (Spanish)su mente se ilumina con la Luz de la Joya de la Sabiduría,

ਦੁਰਮਤਿ ਜਾਇ; ਪਰਮ ਪਦੁ ਪਾਏ ॥

duramat jaae; param pad paae |

Sant Singh KhalsaEvil-mindedness is eradicated, and the supreme status is attained.
Manmohan SinghHis evil-intellect is dispelled and he obtains the supreme status,
Manmohan Singh (Punjabi)ਉਸ ਦੀ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਅਤੇ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ,
Fareedkot Teekaਅਰ ਉਸ ਕੀ ਖੋਟੀ ਬੁਧੀ ਨਸ੍ਟ ਹੋਤੀ ਹੈ ਔਰ (ਪਰਮਪਦੁ) ਮੋਖ੍ਯ ਕੋ ਪਾਇ ਲੇਤਾ ਹੈ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਦੁਰਮਤਿ = ਖੋਟੀ ਮਤਿ। ਪਦੁ = ਆਤਮਕ ਦਰਜਾ।

SikhNet (Spanish)su maldad es erradicada y obtiene el Estado Sublime de Éxtasis.

ਗੁਰ ਪਰਸਾਦੀ; ਨਾਮੁ ਧਿਆਏ ॥੩॥

gur parasaadee; naam dhiaae |3|

Sant Singh KhalsaBy Guru's Grace, meditate on the Naam, the Name of the Lord. ||3||
Manmohan Singhand by the Guru's grace, he meditates on the Name.
Manmohan Singh (Punjabi)ਅਤੇ ਉਹ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜੋ ਗੁਰੋਂ ਕੀ ਕ੍ਰਿਪਾ ਕਰ ਕੇ ਤੇਰੇ ਨਾਮ ਕੋ ਧ੍ਯਾਵੇ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
SikhNet (Spanish)Por la Gracia del Guru él vive en el Naam, el Nombre del Señor. (3)

ਦੁਇ ਕਰ ਜੋੜਿ; ਕਰਉ ਅਰਦਾਸਿ ॥

due kar jorr; krau aradaas |

Sant Singh KhalsaPressing my palms together, I offer my prayer;
Manmohan SinghJoining both the hands, I make a supplication before Thee, O my Lord.
Manmohan Singh (Punjabi)ਦੋਨੋਂ ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ, ਹੇ ਮੇਰੇ ਪ੍ਰਭੂ!
Fareedkot Teekaਮੈਂ ਦੋਨੋਂ ਹਾਥ ਜੋੜ ਕਰ ਕੇ ਬੇਨਤੀ ਕਰਤਾ ਹੂੰ:
Prof. Sahib Singh(ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ।

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Con mis manos unidas Te rezo, oh mi Dios,

ਤੁਧੁ ਭਾਵੈ; ਤਾ ਆਣਹਿ ਰਾਸਿ ॥

tudh bhaavai; taa aaneh raas |

Sant Singh Khalsaif it pleases You, Lord, please bless me and fulfill me.
Manmohan SinghIf Thou willest, then alone Thou embellishes me.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਕੇਵਦ ਤਦ ਹੀ ਤੂੰ ਮੈਨੂੰ ਸੰਵਾਰਦਾ ਹੈ।
Fareedkot Teekaਜੇ ਤੈਨੂੰ ਭਾਵੈ ਤਾਂ (ਆਣਹਿ ਰਾਸਿ) ਤੌ ਰਾਸ ਲ੍ਯਾਵਤਾ ਹੈਂ, ਭਾਵ ਯਹਿ ਕਿ ਪ੍ਰਮਾਣ ਕਰਤਾ ਹੈਂ॥☬ਜੇ ਕਹੇ ਬੇਨਤੀ ਮਨਾ੍ਯਕੇ ਕਯਾ ਚਾਹਤਾ ਹੈਂ?☬ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singhਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ।

ਪਦ ਅਰਥ ਆਣਹਿ = ਤੂੰ ਲਿਆਉਂਦਾ ਹੈਂ। ਆਣਹਿ ਰਾਸਿ = ਤੂੰ ਸਫਲ ਕਰਦਾ ਹੈਂ।

SikhNet (Spanish)emancípame si es Tu Voluntad

ਕਰਿ ਕਿਰਪਾ; ਅਪਨੀ ਭਗਤੀ ਲਾਇ ॥

kar kirapaa; apanee bhagatee laae |

Sant Singh KhalsaGrant Your Mercy, Lord, and bless me with devotion.
Manmohan SinghShow Thou mercy unto me, O Lord and bless me with Thine devotional service.
Manmohan Singh (Punjabi)ਤੂੰ ਮੇਰੇ ਉਤੇ ਤਰਸ ਕਰ, ਹੇ ਸੁਆਮੀ! ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਪਰਦਾਨ ਕਰ।
Fareedkot Teekaਹੇ ਵਾਹਿਗੁਰੂ! ਦ੍ਯਾ ਕਰ ਕੇ ਅਪਨੀ ਭਗਤੀ ਮੇਂ ਲਾਏ॥
Prof. Sahib Singhਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)Bendíceme con Tu Misericordia, con Tu Devoción,

ਜਨ ਨਾਨਕ; ਪ੍ਰਭੁ ਸਦਾ ਧਿਆਇ ॥੪॥੨॥

jan naanak; prabh sadaa dhiaae |4|2|

Sant Singh KhalsaServant Nanak meditates on God forever. ||4||2||
Manmohan SinghServant Nanak, ever contemplates his Lord.
Manmohan Singh (Punjabi)ਨੌਕਰ ਨਾਨਕ, ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਔਰ ਮੈਂ ਦਾਸ ਸਦਾ ਤੇਰੇ ਧ੍ਯਾਨ ਮੇਂ ਰਹਾਂ॥੪॥੨॥☬ਸੁਹਾਗਨ ਸਖੀ ਰੂਪ ਜੋ ਗ੍ਯਾਨੀ ਹੈਂ, ਸੋ ਮੱਧ੍ਯਮ ਸਖੀ ਰੂਪ ਜਗ੍ਯਾਸੂ ਕੋ ਉਪਦੇਸ਼ਤੀ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ॥੪॥੨॥
SikhNet (Spanish)oh mi Señor, para que Nanak pueda vivir solamente en Ti. (4-2)

Open this shabad (19 lines, Angs 736-737) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਧਨੁ ਸੋਹਾਗਨਿ; ਜੋ ਪ੍ਰਭੂ ਪਛਾਨੈ ॥

dhan sohaagan; jo prabhoo pachhaanai |

Sant Singh KhalsaBlessed is that soul-bride, who realizes God.
Manmohan SinghBlessed is the devoted wife, who knows her Lord,
Manmohan Singh (Punjabi)ਸੁਲੱਖਣੀ ਹੈ, ਉਹ ਜਾਨਿਸਾਰ ਪਤਨੀ, ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ,
Fareedkot Teekaਜੋ ਅਪਨੇ (ਪ੍ਰਭੂ) ਭਰਤੇ ਕੋ ਪਛਾਨਤੀ ਹੈ ਅਰ ਧੰਨ੍ਯਤਾ ਜੋਗ ਹੈ॥
Prof. Sahib Singhਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ,

ਪਦ ਅਰਥ ਧਨੁ = ਧਨੁ {धन्य} ਭਾਗਾਂ ਵਾਲੀ, ਸਲਾਹੁਣ-ਯੋਗ। ਸੋਹਾਗਨਿ = {सौभागिनी} ਸੁਹਾਗ-ਭਾਗ ਵਾਲੀ। ਪਛਾਨੈ = ਸਾਂਝ ਪਾਂਦੀ ਹੈ।

SikhNet (Spanish)Bendita es la esposa que conoce a su Maestro Verdadero,

ਮਾਨੈ ਹੁਕਮੁ; ਤਜੈ ਅਭਿਮਾਨੈ ॥

maanai hukam; tajai abhimaanai |

Sant Singh KhalsaShe obeys the Hukam of His Order, and abandons her self-conceit.
Manmohan Singhobeys His order and abandons her self-conceit.
Manmohan Singh (Punjabi)ਉਸ ਦੇ ਫੁਰਮਾਨ ਦਾ ਪਾਲਣ ਕਰਦੀ ਹੈ ਤੇ ਆਪਣੀ ਸਵੈ-ਹੰਗਤਾ ਨੂੰ ਛੱਡਦੀ ਹੈ।
Fareedkot Teekaਅਰ ਹੁਕਮ ਮੰਨ ਕੇ ਅਭਿਮਾਨ ਕੋ ਤਿਆਗਤੀ ਹੈ॥
Prof. Sahib Singhਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ।

ਪਦ ਅਰਥ ਮਾਨੈ = ਮੰਨਦੀ ਹੈ।

SikhNet (Spanish)que se somete a la Voluntad de su Maestro y desecha su falso ego,

ਪ੍ਰਿਅ ਸਿਉ ਰਾਤੀ; ਰਲੀਆ ਮਾਨੈ ॥੧॥

pria siau raatee; raleea maanai |1|

Sant Singh KhalsaImbued with her Beloved, she celebrates in delight. ||1||
Manmohan SinghImbued with her Beloved, she makes merry.
Manmohan Singh (Punjabi)ਆਪਣੇ ਪ੍ਰੀਤਮ ਨਾਲ ਰੰਗੀ ਹੋਈ ਉਹ ਆਨੰਦ ਭੋਗਦੀ ਹੈ।
Fareedkot Teekaਵਹੀ ਭਰਤੇ ਕੇ ਸਾਥ (ਰਾਤੀ) ਮਿਲ ਕੇ ਖੁਸੀਆਂ ਮਾਨਤੀ ਹੈਂ॥੧॥
Prof. Sahib Singhਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ॥੧॥

ਪਦ ਅਰਥ ਪ੍ਰਿਅ ਸਿਉ = ਪਿਆਰੇ ਨਾਲ। ਰਾਤੀ = ਮਗਨ, ਰੰਗੀ ਹੋਈ। ਰਲੀਆ = ਆਤਮਕ ਆਨੰਦ। ਮਾਨੈ = ਮਾਣਦੀ ਹੈ ॥੧॥

SikhNet (Spanish)y, entregada a su Señor, se regocija en Su Amor. (1)

ਸੁਨਿ ਸਖੀਏ; ਪ੍ਰਭ ਮਿਲਣ ਨੀਸਾਨੀ ॥

sun sakhee; prabh milan neesaanee |

Sant Singh KhalsaListen, O my companions - these are the signs on the Path to meet God.
Manmohan SinghO my mate, hear thou the way to meet thy Lord.
Manmohan Singh (Punjabi)ਹੇ ਮੇਰੀ ਸਹੇਲੀਓ! ਤੂੰ ਆਪਣੇ ਸੁਆਮੀ ਨੂੰ ਮਿਲਣ ਦਾ ਮਾਰਗ ਸੁਣ।
Fareedkot Teekaਹੇ ਸਖੀਏ! ਪ੍ਰਭੂ ਕੇ ਮਿਲਨੇ ਕੀ ਨਿਸਾਨੀ ਸੁਨ॥
Prof. Sahib Singhਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ।

ਪਦ ਅਰਥ ਸਖੀਏ = ਹੇ ਸਹੇਲੀ!

SikhNet (Spanish)Oh mi amado compañero, ve cómo la novia Alma logra la Unión con el Señor.

ਮਨੁ ਤਨੁ ਅਰਪਿ; ਤਜਿ ਲਾਜ ਲੋਕਾਨੀ ॥੧॥ ਰਹਾਉ ॥

man tan arap; taj laaj lokaanee |1| rahaau |

Sant Singh KhalsaDedicate your mind and body to Him; stop living to please others. ||1||Pause||
Manmohan SinghDedicate thou thy soul and body to him, and lay aside the idea of feeling shame from the people. Pause.
Manmohan Singh (Punjabi)ਤੂੰ ਆਪਣੀ ਜਿੰਦੜੀ ਅਤੇ ਦੇਹ ਉਸ ਦੇ ਸਮਰਪਨ ਕਰ ਦੇ ਅਤੇ ਲੋਕਾਂ ਤੋਂ ਸ਼ਰਮ ਖਾਣ ਦਾ ਖਿਆਲ ਛੱਡ ਦੇ। ਠਹਿਰਾਉ।
Fareedkot Teekaਜੋ ਲੋਕ ਲਾਜ ਛੋਡ ਕਰ ਵਾਹਿਗੁਰੂ ਕੋ ਮਨ ਔ ਤਨ ਅਰਪਨ ਕਰੇ ਵਹੁ ਸੁਹਾਗਨੀ ਧੰਨਤਾ ਯੋਗ੍ਯ ਹੈ॥੧॥ ਰਹਾਉ ॥
Prof. Sahib Singh(ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥ ਰਹਾਉ ॥

ਪਦ ਅਰਥ ਅਰਪਿ = ਭੇਟਾ ਕਰ ਦੇ। ਤਜਿ = ਤਿਆਗ ਕੇ। ਲਾਜ ਲੋਕਾਨੀ = ਲੋਕ ਦੀ ਲਾਜ, ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ॥੧॥ ਰਹਾਉ ॥

SikhNet (Spanish)Sólo si ella se dedica con total Devoción a su Señor, sin reparar en lo que el mundo diga, la Unión se cristaliza.(1-Pausa)

ਸਖੀ ਸਹੇਲੀ ਕਉ ਸਮਝਾਵੈ ॥

sakhee sahelee kau samajhaavai |

Sant Singh KhalsaOne soul-bride counsels another,
Manmohan SinghOne mate instructs her other mate that
Manmohan Singh (Punjabi)ਇਕ ਸੱਜਣੀ ਆਪਣੀ ਸਹੇਲੀ ਨੂੰ ਸਿਖ-ਮਤ ਦਿੰਦੀ ਹੈ, ਕਿ,
Fareedkot Teekaਤਟਸਥ ਹੋ ਕੇ ਗੁਰੂ ਜੀ ਕਹਤੇ ਹੈਂ: ਉਤਮ ਸਖੀ ਮਧਮ ਸਖੀ ਕੋ ਸਮਝਾਵਤੀ ਹੈ॥
Prof. Sahib Singh(ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ)

ਪਦ ਅਰਥ ਕਉ = ਨੂੰ।

SikhNet (Spanish)Cumpliendo la Voluntad de su Señor,

ਸੋਈ ਕਮਾਵੈ; ਜੋ ਪ੍ਰਭ ਭਾਵੈ ॥

soee kamaavai; jo prabh bhaavai |

Sant Singh Khalsato do only that which pleases God.
Manmohan SinghShe does only that which pleases her Lord.
Manmohan Singh (Punjabi)ਉਹ ਕੇਵਲ ਓਹੀ ਕੁਛ ਕਰਦੀ ਹੈ ਜਿਹੜਾ ਉਸ ਦੇ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਕਿਆ ਕਹਤੀ ਹੈ ਕਿ ਹੇ ਸਖੀ! ਜੋ ਅਪਨੇ ਭਰਤੇ ਕੋ ਭਾਵੇ ਜੇ ਵੇਹੀ ਕਮਾਵੇ॥
Prof. Sahib Singhਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ,

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।

SikhNet (Spanish)instruye con su ejemplo a otras como ella en Su Sabiduría.

ਸਾ ਸੋਹਾਗਣਿ ਅੰਕਿ ਸਮਾਵੈ ॥੨॥

saa sohaagan ank samaavai |2|

Sant Singh KhalsaSuch a soul-bride merges into the Being of God. ||2||
Manmohan SinghSuch a bride merges in the Being of her Lord.
Manmohan Singh (Punjabi)ਐਸੀ ਪਤਨੀ ਆਪਣੇ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸੋਈ ਸੁਹਾਗਨ (ਅੰਕਿ ਸਮਾਵੈ) ਭਰਤੇ ਕੋ ਮਿਲਤੀ ਹੈ॥੨॥
Prof. Sahib Singhਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ॥੨॥

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਅੰਕਿ = ਗੋਦ ਵਿਚ ॥੨॥

SikhNet (Spanish)Esa Esposa se funde en el Ser de su Señor. (2)

ਗਰਬਿ ਗਹੇਲੀ; ਮਹਲੁ. ਨ ਪਾਵੈ ॥

garab gahelee; mehal. na paavai |

Sant Singh KhalsaOne who is in the grip of pride does not obtain the Mansion of the Lord's Presence.
Manmohan SinghThe bride, grasped by ego obtains not her Husband's presence.
Manmohan Singh (Punjabi)ਹੰਕਾਰ ਦੀ ਪਕੜੀ ਹੋਈ ਪਤਨੀ ਆਪਣੇ ਪਤੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ।
Fareedkot Teekaਜੇਹੜੀ ਗਰਬ ਕਰ ਕੇ ਗ੍ਰਸੀ ਹੋਈ ਹੈ, ਸੋ ਭਰਤੇ ਕੋ ਨਹੀਂ ਪਾਵਤੀ॥
Prof. Sahib Singh(ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ।

ਪਦ ਅਰਥ ਗਰਬਿ = ਅਹੰਕਾਰ ਵਿਚ। ਗਹੇਲੀ = ਫਸੀ ਹੋਈ। ਮਹਲੁ = ਟਿਕਾਣਾ।

SikhNet (Spanish)Aquéllos que viven dominados por su falso ego, no alcanzan el Palacio del Señor

ਫਿਰਿ ਪਛੁਤਾਵੈ; ਜਬ ਰੈਣਿ ਬਿਹਾਵੈ ॥

fir pachhutaavai; jab rain bihaavai |

Sant Singh KhalsaShe regrets and repents, when her life-night passes away.
Manmohan SinghWhen the night (life)passes away, then does she regret.
Manmohan Singh (Punjabi)ਜਦਾ ਰਾਤ੍ਰੀ ਜੀਵਨ ਬੀਤ ਜਾਂਦੀ ਹੈ, ਤਦ ਉਹ ਪਸਚਾਤਾਪ ਕਰਦੀ ਹੈ।
Fareedkot Teekaਜਬ ਅਵਸਥਾ ਬੀਤਤੀ ਹੈ ਫੇਰ ਮਨਮੁਖਤਾ ਕਰ ਕੇ ਪਸਚਾਤਾਪ ਕਰਤੀ ਹੈ॥
Prof. Sahib Singhਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ।

ਪਦ ਅਰਥ ਰੈਣਿ = (ਜ਼ਿੰਦਗੀ ਦੀ) ਰਾਤ।

SikhNet (Spanish)y se lamentan sin consuelo

ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥

karamaheen manamukh dukh paavai |3|

Sant Singh KhalsaThe unfortunate self-willed manmukhs suffer in pain. ||3||
Manmohan SinghThe unfortunate willful wife suffers pain.
Manmohan Singh (Punjabi)ਨਿਕਰਮਣ ਆਪ-ਹੁਦਰੀ ਦੁੱਖ ਪਾਂਦੀ ਹੈ।
Fareedkot Teekaਪਤੀ ਪ੍ਰਸੰਨ ਕਰਣੇ ਕੋ ਕਰਮੋਂ ਸੇ ਹੀਣ ਹੋਈ ਹੋਈ ਜਨਮ ਮਰਣ ਦੁਖ ਪਾਵੈ ਹੈ॥੩॥☬ਮਧਮ ਸਖੀ ਕਹਿਤੀ ਹੈ: ਹੇ ਪਿਆਰੀ ਸਖੀ! ਤੂੰ ਮੇਰੇ ਲੀਏ ਵੀ ਬੇਨਤੀ ਕਰ। ਤਿਸ ਪਰ ਉਤਮ ਸਖੀ ਕਹਿਤੀ ਹੈ:
Prof. Sahib Singhਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ॥੩॥

ਪਦ ਅਰਥ ਕਰਮ ਹੀਣਿ = ਮੰਦ-ਭਾਗਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ॥੩॥

SikhNet (Spanish)cuando la noche de la vida ha pasado.(3)

ਬਿਨਉ ਕਰੀ ਜੇ ਜਾਣਾ ਦੂਰਿ ॥

binau karee je jaanaa door |

Sant Singh KhalsaI pray to God, but I think that He is far away.
Manmohan SinghI may pray to my Lord, if I deem Him far.
Manmohan Singh (Punjabi)ਮੈਂ ਆਪਣੇ ਸੁਆਮੀ ਅੱਗੇ ਅਰਦਾਸ ਕਰਾਂ, ਜੇਕਰ ਮੈਂ ਉਸ ਨੂੰ ਦੁਰੇਡੇ ਸਮਝਦੀ ਹੋਵਾਂ।
Fareedkot Teekaਬੇਨਤੀ ਤੌ ਕਰਾਂ ਜੇ ਮੈਂ ਦੂਰ ਜਾਣਾ॥
Prof. Sahib Singhਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ।

ਪਦ ਅਰਥ ਬਿਨਉ = {विनय} ਬੇਨਤੀ। ਕਰੀ = ਕਰੀਂ, ਮੈਂ ਕਰਦਾ ਹਾਂ। ਜਾਣਾ = ਜਾਣਾਂ, ਮੈਂ ਸਮਝਾਂ।

SikhNet (Spanish)Clamaría por mi Señor si considerara que está lejos,

ਪ੍ਰਭੁ ਅਬਿਨਾਸੀ; ਰਹਿਆ ਭਰਪੂਰਿ ॥

prabh abinaasee; rahiaa bharapoor |

Sant Singh KhalsaGod is imperishable and eternal; He is pervading and permeating everywhere.
Manmohan SinghThe imperishable Lord is fully pervading everywhere.
Manmohan Singh (Punjabi)ਨਾਸ-ਰਹਿਤ ਸੁਆਮੀ ਸਾਰੀ ਥਾਈਂ ਪਰੀਪੂਰਨ ਹੋ ਰਿਹਾ ਹੈ।
Fareedkot Teekaਪ੍ਰਭੂ ਜੋ ਅਬਿਨਾਸ਼ੀ ਹੈ ਵਹੁ ਤੌ ਭਰਪੂਰ ਹੋ ਰਹਾ ਹੈ॥
Prof. Sahib Singhਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ।

ਪਦ ਅਰਥ ਰਹਿਆ ਭਰਪੂਰਿ = ਹਰ ਥਾਂ ਮੌਜੂਦ।

SikhNet (Spanish)pero nuestro Señor Eterno lo llena todo en todas partes,

ਜਨੁ ਨਾਨਕੁ ਗਾਵੈ; ਦੇਖਿ ਹਦੂਰਿ ॥੪॥੩॥

jan naanak gaavai; dekh hadoor |4|3|

Sant Singh KhalsaServant Nanak sings of Him; I see Him Ever-present everywhere. ||4||3||
Manmohan SinghSeeing the Lord just present, slave Nanak sings His praise.
Manmohan Singh (Punjabi)ਸੁਆਮੀ ਨੂੰ ਐਨ ਹਾਜ਼ਰ ਹਜ਼ੂਰ ਵੇਖ ਕੇ ਗੋਲਾ ਨਾਨਕ ਉਸ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਨਾਲ ਮਿਲ ਕੇ ਵਾਹਿਗੁਰੂ ਕਾ ਜਸ ਗਾਵਤੇ ਹੈਂ ਵਹੁ ਵਾਹਿਗੁਰੂ ਕੋ ਨਿਕਟ ਹੀ ਦੇਖ ਕੇ ਉਸ ਕੇ ਜਸ ਕੋ ਗਾਵਤੇ ਹੈਂ॥੪॥੩॥☬ਸਨਮੁਖ ਬੇਨਤੀ:
Prof. Sahib Singhਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੩॥

ਪਦ ਅਰਥ ਦੇਖਿ = ਵੇਖ ਕੇ। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ ॥੪॥੩॥

SikhNet (Spanish)y viendo ante él Su Presencia, Nanak canta siempre Su Alabanza. (4-3)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗ੍ਰਿਹੁ ਵਸਿ. ਗੁਰਿ ਕੀਨਾ; ਹਉ ਘਰ ਕੀ ਨਾਰਿ ॥

grihu vas. gur keenaa; hau ghar kee naar |

Sant Singh KhalsaThe Giver has put this household of my being under my own control. I am now the mistress of the Lord's Home.
Manmohan SinghThe Guru has put the household under my control and I have become the mistress of the house.
Manmohan Singh (Punjabi)ਗੁਰੂ ਜੀ ਨੇ ਘਰ ਮੇਰੇ ਇਖਤਿਆਰ ਵਿੱਚ ਕਰ ਦਿੱਤਾ ਹੈ ਅਤੇ ਮੈਂ ਘਰ ਦੀ ਮਾਲਕਣ ਬਣ ਗਈ ਹਾਂ।
Fareedkot Teekaਘਰ ਵਾਲਾ ਕੰਤ ਜੋ ਮੈਂ ਗੁਰੋਂ ਕੀ ਕਿਰਪਾ ਤੇ ਵਸ ਕੀਆ ਹੈ, ਇਸੀ ਤੇ ਮੇਰੇ ਕੋ ਘਰ ਕੀ ਨਾਰ ਪਰਮੇਸਰ ਨੇ ਜਾਣਿਆ ਹੈ॥
Prof. Sahib Singh(ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ।

ਪਦ ਅਰਥ ਗ੍ਰਿਹੁ = (ਸਰੀਰ-) ਘਰ। ਵਸਿ = ਵੱਸ ਵਿਚ। ਗੁਰਿ = ਗੁਰੂ ਦੀ ਰਾਹੀਂ। ਹਉ = ਹਉਂ, ਮੈਂ। ਨਾਰਿ = ਇਸਤ੍ਰੀ, ਮਾਲਕਾ।

SikhNet (Spanish)Yo, la Esposa del Señor, he asumido el absoluto control del Hogar, donde mi mente habita por la Gracia del Guru.

ਦਸ ਦਾਸੀ ਕਰਿ ਦੀਨੀ; ਭਤਾਰਿ ॥

das daasee kar deenee; bhataar |

Sant Singh KhalsaMy Husband Lord has made the ten senses and organs of actions my slaves.
Manmohan SinghMy Spouse has made the ten sensory and action organs my slaves.
Manmohan Singh (Punjabi)ਮੇਰੇ ਕੰਤ ਨੇ ਦੱਸੇ ਗਿਆਨ ਤੇ ਕਰਮ ਇੰਦ੍ਰੀਆਂ ਨੂੰ ਮੇਰੀਆਂ ਗੋਲੀਆਂ ਬਣਾ ਦਿੱਤਾ ਹੈ।
Fareedkot Teekaਦਸ ਇੰਦ੍ਰੀਆਂ ਦਾਸੀਆਂ ਕਰ ਛੋਡੀਆਂ ਹੈਂ, ਭਾਵ ਕਰਤਾ ਨੇ ਸਭ ਇੰਦਰੇ ਮੇਰੇ ਵਸ ਵਰਤੀ ਕੀਏ ਹੈਂ॥
Prof. Sahib Singhਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ।

ਪਦ ਅਰਥ ਦਸ = ਦਸ ਇੰਦ੍ਰੀਆਂ। ਦਾਸੀ = ਦਾਸੀਆਂ, ਨੌਕਰਿਆਣੀਆਂ। ਭਤਾਰਿ = ਖਸਮ-ਪ੍ਰਭੂ ਨੇ।

SikhNet (Spanish)Y por la Misericordia del Señor, mis diez órganos sensoriales me obedecen.

ਸਗਲ ਸਮਗ੍ਰੀ; ਮੈ ਘਰ ਕੀ ਜੋੜੀ ॥

sagal samagree; mai ghar kee jorree |

Sant Singh KhalsaI have gathered together all the faculties and facilities of this house.
Manmohan SinghI have assembled all the things of the house.
Manmohan Singh (Punjabi)ਮੈਂ ਘਰ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਹਨ।
Fareedkot Teekaਸਭ ਸਮਗ੍ਰੀ ਜਬ ਮੈਂ ਜੋੜੀ, ਭਾਵ ਇਹ ਜਬ ਮੈਂ ਸਾਧਨ ਸੰਪੰਨ ਹੂਈ ਹੂੰ॥
Prof. Sahib Singh(ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ।

ਪਦ ਅਰਥ ਸਗਲ = ਸਾਰੀ। ਸਮਗ੍ਰੀ = ਰਾਸਿ-ਪੂੰਜੀ, ਉੱਚੇ ਆਤਮਕ ਗੁਣ।

SikhNet (Spanish)He integrado todas las facultades de mi ser en un sólo punto

ਆਸ ਪਿਆਸੀ; ਪਿਰ ਕਉ ਲੋੜੀ ॥੧॥

aas piaasee; pir kau lorree |1|

Sant Singh KhalsaI am thirsty with desire and longing for my Husband Lord. ||1||
Manmohan SinghWith thirsty desire I long for my Beloved.
Manmohan Singh (Punjabi)ਉਤਾਵਲੀ ਖਾਹਿਸ਼ ਨਾਲ ਮੈਂ ਆਪਣੇ ਪ੍ਰੀਤਮ ਨੂੰ ਲੋਚਦੀ ਹਾਂ।
Fareedkot Teekaਅਰ ਆਸ਼ਾ ਕਰ ਕੇ ਪਿਆਸੀ ਹੋਈ ਹੋਈ ਮੈਂ ਪਤੀ ਕੋ ਚਾਹੁਤੀ ਹੂੰ॥੧॥
Prof. Sahib Singhਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ ॥੧॥

ਪਦ ਅਰਥ ਕਉ = ਨੂੰ। ਲੋੜੀ = ਲੋੜੀਂ, ਮੈਂ ਲੱਭਦੀ ਹਾਂ ॥੧॥

SikhNet (Spanish)y mi única añoranza es ver a mi Amado Señor.(1)

ਕਵਨ ਕਹਾ ਗੁਨ; ਕੰਤ ਪਿਆਰੇ ॥

kavan kahaa gun; kant piaare |

Sant Singh KhalsaWhat Glorious Virtues of my Beloved Husband Lord should I describe?
Manmohan SinghWhat merits of my darling Spouse should I mention?
Manmohan Singh (Punjabi)ਮੈਂ ਆਪਣੇ ਲਾਡਲੇ ਭਰਤੇ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਬਿਆਨ ਕਰਾਂ?
Fareedkot Teekaਪਿਆਰੇ ਸੁਆਮੀ ਕੇ ਮੈਂ ਕੌਨ ਕੌਨ ਗੁਣ ਕਹਾਂ॥
Prof. Sahib Singh(ਹੇ ਸਖੀ!) ਪਿਆਰੇ ਕੰਤ ਪ੍ਰਭੂ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ?

ਪਦ ਅਰਥ ਕਹਾ = ਕਹਾਂ, ਮੈਂ ਆਖਾਂ। ਕੰਤ = ਕੰਤ ਦੇ।

SikhNet (Spanish)¿Qué méritos de mi Señor podría recitar si Él es Sabio,

ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥

sugharr saroop deaal muraare |1| rahaau |

Sant Singh KhalsaHe is All-knowing, totally beautiful and merciful; He is the Destroyer of ego. ||1||Pause||
Manmohan SinghHe is Wise, beauteous and compassionate Lord. Pause.
Manmohan Singh (Punjabi)ਉਹ ਸਿਆਣਾ, ਸੁੰਦਰ ਤੇ ਮਿਹਰਬਾਨ ਮਾਲਕ ਹੈ। ਠਹਿਰਾਉ।
Fareedkot Teekaਸੁੰਦਰ ਦਇਆ ਕੇ ਘਰ ਮੁਰਦੈਤ ਕੇ ਮਾਰਣੇਹਾਰੇ॥੧॥ ਰਹਾਉ ॥☬ਅਬ ਸਮਗ੍ਰੀ ਕੋ ਸਫੁਟ ਕਰਤੇ ਹੈਂ:
Prof. Sahib Singhਸੁਚੱਜੇ, ਦਇਆਵਾਨ, ਪ੍ਰਭੂ ਦੇ- ॥੧॥ ਰਹਾਉ ॥

ਪਦ ਅਰਥ ਸੁਘੜ = ਸੁਚੱਜਾ। ਸਰੂਪ = ਸੋਹਣਾ। ਮੁਰਾਰੇ = {ਮੁਰ-ਅਰਿ} ਪਰਮਾਤਮਾ (ਦੇ) ॥੧॥ ਰਹਾਉ ॥

SikhNet (Spanish)Compasivo y el Destructor de la maldad? (1-Pausa)

ਸਤੁ ਸੀਗਾਰੁ; ਭਉ ਅੰਜਨੁ ਪਾਇਆ ॥

sat seegaar; bhau anjan paaeaa |

Sant Singh KhalsaI am adorned with Truth, and I have applied the mascara of the Fear of God to my eyes.
Manmohan SinghI am embellished with truth and I have applied the pigment of Lord's fear to mine eye.
Manmohan Singh (Punjabi)ਮੈਂੈਂ ਸੱਚ ਨਾਲ ਸ਼ੁਸ਼ੋਭਤ ਹੋਈ ਹੋਈ ਹਾਂ ਅਤੇ ਸਾਈਂ ਦੇ ਡਰ ਦਾ ਮੈਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੋਇਆ ਹੈ।
Fareedkot Teekaਸਤ ਬੋਲਣ ਰੂਪ ਸ਼ੀਂਗਾਰ ਅਰ ਭੈ ਰੂਪ ਸੁਰਮਾ ਪਾਇਆ ਹੈ॥
Prof. Sahib Singh(ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ।

ਪਦ ਅਰਥ ਸਤੁ = ਸੁੱਚਾ ਆਚਰਨ। ਅੰਜਨੁ = ਸੁਰਮਾ।

SikhNet (Spanish)He embellecido mi ser con la Verdad del Señor y he aplicado el Colirio de Su Fervor en mis ojos.

ਅੰਮ੍ਰਿਤ ਨਾਮੁ; ਤੰਬੋਲੁ ਮੁਖਿ ਖਾਇਆ ॥

amrit naam; tanbol mukh khaaeaa |

Sant Singh KhalsaI have chewed the betel-leaf of the Ambrosial Naam, the Name of the Lord.
Manmohan SinghThe Nectar Name is the betel, which I have chewed with my mouth.
Manmohan Singh (Punjabi)ਸੁਧਾ-ਸਰੂਪ ਦਾ ਪਾਨ ਮੈਂ ਆਪਣੇ ਮੂੰਹ ਨਾਲ ਖਾਧਾ ਹੈ।
Fareedkot Teekaਅੰਮ੍ਰਿਤ ਨਾਮ ਪਾਨੋਂ ਕਾ ਬੀੜਾ ਮੁਖ ਮੇਂ ਖਾਇਆ ਹੈ॥
Prof. Sahib Singh(ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ।

ਪਦ ਅਰਥ ਤੰਬੋਲੁ = ਪਾਨ। ਮੁਖਿ = ਮੂੰਹ ਨਾਲ।

SikhNet (Spanish)Su Nombre Ambrosial es la hoja de areca en mis labios;

ਕੰਗਨ ਬਸਤ੍ਰ ਗਹਨੇ; ਬਨੇ ਸੁਹਾਵੇ ॥

kangan basatr gahane; bane suhaave |

Sant Singh KhalsaMy bracelets, robes and ornaments beautifully adorn me.
Manmohan SinghMy bracelets, dress and ornaments beautifully adorn me.
Manmohan Singh (Punjabi)ਮੇਰੇ ਕੜੇ, ਕਪੜੇ ਅਤੇ ਜੇਵਰ ਮੈਨੂੰ ਸੁਹਣੇ ਫੱਬਦੇ ਹਨ।
Fareedkot Teekaਕੰਗਨ ਤੇ ਬਸਤ੍ਰ ਗਹਨੇ ਸਭ ਸੋਭਾ ਲਾਇਕ ਬਨੇ॥
Prof. Sahib Singhਹੇ ਸਖੀ! ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ)

ਪਦ ਅਰਥ ਸੁਹਾਵੇ = ਸੋਹਣੇ।

SikhNet (Spanish)estoy adornado con los brazaletes y tocados de la Virtud.

ਧਨ ਸਭ ਸੁਖ ਪਾਵੈ; ਜਾਂ ਪਿਰੁ ਘਰਿ ਆਵੈ ॥੨॥

dhan sabh sukh paavai; jaan pir ghar aavai |2|

Sant Singh KhalsaThe soul-bride becomes totally happy, when her Husband Lord comes to her home. ||2||
Manmohan SinghThe bride obtains all the happiness, when beloved Comes into her home.
Manmohan Singh (Punjabi)ਜਦ ਉਸ ਦਾ ਪ੍ਰੀਤਮ ਉਸ ਦੇ ਧਾਮ ਵਿੱਚ ਆਉਂਦਾ ਹੈ ਤਾਂ ਪਤਨੀ ਨੂੰ ਸਮੂਹ ਖੁਸ਼ੀ ਪਰਾਪਤ ਹੋ ਜਾਂਦੀ ਹੈ।
Fareedkot Teekaਸਭ ਸੁਖੋਂ ਕੋ ਤੌ ਹੀ ਪਾਵਤੀ ਹੈ ਜਾਂ ਪਤੀ ਘਰ ਮੇਂ ਆਵਤਾ ਹੈ, ਭਾਵ ਏਹ ਹੈ ਜਗ੍ਯਾਸੂ ਕੇ ਸਾਧਨ ਤੋ ਸਫਲ ਹੈਂ। ਜੋ ਸਾਖਿਆਤ ਹੋਵੈ ਨਹੀਂ ਤੌ ਸਭ ਸਾਧਨ ਨਿਸਫਲ ਹੈਂ॥੨॥
Prof. Sahib Singhਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੨॥

ਪਦ ਅਰਥ ਧਨ = ਜੀਵ-ਇਸਤ੍ਰੀ। ਜਾਂ = ਜਦੋਂ। ਘਰਿ = ਹਿਰਦੇ-ਘਰ ਵਿਚ ॥੨॥

SikhNet (Spanish)Cuando el Bienamado Señor entra a mi hogar, mi ser se abrasa en inefable Felicidad. (2)

ਗੁਣ ਕਾਮਣ ਕਰਿ; ਕੰਤੁ ਰੀਝਾਇਆ ॥

gun kaaman kar; kant reejhaaeaa |

Sant Singh KhalsaBy the charms of virtue, I have enticed and fascinated my Husband Lord.
Manmohan SinghBy the charm of virtues, I have fascinated my Groom.
Manmohan Singh (Punjabi)ਨੇਕੀਆਂ ਦੇ ਜਾਦੂ ਨਾਲ ਮੈਂ ਆਪਣੇ ਪਤੀ ਨੂੰ ਮੋਹਿਤ ਕਰ ਲਿਆ ਹੈ।
Fareedkot Teekaਦੈਵੀ ਗੁਣ ਧਾਰਨ ਰੂਪ ਜਾਦੂ ਕਰ ਕੇ ਜਬ ਕੰਤ ਪ੍ਰਸੰਨ ਕੀਆ ਤੋ ਗੁਰੂ ਮਿਲੇ॥
Prof. Sahib Singhਹੇ ਸਖੀ! ਗੁਣਾਂ ਦੇ ਟੂਣੇ ਬਣਾ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ,

ਪਦ ਅਰਥ ਕਾਮਣ = ਟੂਣੇ। ਕਰਿ = ਬਣਾ ਕੇ। ਰੀਝਾਇਆ = ਖ਼ੁਸ਼ ਕੀਤਾ।

SikhNet (Spanish)Con los encantos de la Virtud, fasciné a mi Señor,

ਵਸਿ ਕਰਿ ਲੀਨਾ; ਗੁਰਿ. ਭਰਮੁ ਚੁਕਾਇਆ ॥

vas kar leenaa; gur. bharam chukaaeaa |

Sant Singh KhalsaHe is under my power - the Guru has dispelled my doubts.
Manmohan SinghI have made Him subject to me and the made Him subject to me and the Guru has dispelled my doubt.
Manmohan Singh (Punjabi)ਮੈਂ ਉਸ ਨੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਗੁਰਾਂ ਨੇ ਮੇਰਾ ਸਹਿਸਾ ਦੂਰ ਕਰ ਦਿੱਤਾ ਹੈ।
Fareedkot Teekaਜਬ ਗੁਰਾਂ ਨੇ ਭਰਮ ਦੂਰ ਕੀਆ ਤੋ ਪਤੀ ਵਸ ਕਰ ਲੀਆ, ਭਾਵ ਸਾਖਿਆਤਕਾਰ ਹੂਆ॥
Prof. Sahib Singhਗੁਰੂ ਨੇ (ਜਿਸ ਦੀ) ਭਟਕਣਾ ਦੂਰ ਕਰ ਦਿੱਤੀ। ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ।

ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭਟਕਣਾ। ਤੇ = ਤੋਂ।

SikhNet (Spanish)y disolviendo mi duda a través del Guru, he cautivado Su Corazón.

ਸਭ ਤੇ ਊਚਾ; ਮੰਦਰੁ ਮੇਰਾ ॥

sabh te aoochaa; mandar meraa |

Sant Singh KhalsaMy mansion is lofty and elevated.
Manmohan SinghThe highest of all is may mansion.
Manmohan Singh (Punjabi)ਸਾਰਿਆਂ ਨਾਲੋਂ ਉਚਾ ਹੈ ਮੇਰਾ ਮਹਿਲ।
Fareedkot Teekaਸਭ ਤੇ ਬਡਾ ਨਿਸਚਾ ਰੂਪ ਮੇਰਾ ਮੰਦਰ ਅਸਥਾਨ ਹੈ॥
Prof. Sahib Singh(ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ।

ਪਦ ਅਰਥ ਮੰਦਰੁ = ਹਿਰਦਾ-ਘਰ।

SikhNet (Spanish)Ahora mi Recinto está en lo Alto de lo alto,

ਸਭ ਕਾਮਣਿ ਤਿਆਗੀ; ਪ੍ਰਿਉ ਪ੍ਰੀਤਮੁ ਮੇਰਾ ॥੩॥

sabh kaaman tiaagee; priau preetam meraa |3|

Sant Singh KhalsaRenouncing all other brides, my Beloved has become my lover. ||3||
Manmohan SinghForsaking all other brides, my Beloved has become my lover.
Manmohan Singh (Punjabi)ਸਾਰੀਆਂ ਪਤਨੀਆਂ ਨੂੰ ਛੱਡ ਕੇ, ਮੇਰਾ ਦਿਲਬਰ ਮੇਰਾ ਆਸ਼ਕ ਬਣ ਗਿਆ ਹੈ।
Fareedkot Teekaਅਰ ਅਗਿਆਤ ਜੀਵੋਂ ਰੂਪੀ ਸਭ ਇਸਤ੍ਰੀਆਂ ਕੋ ਤਿਆਗ ਕਰ ਪਤੀ ਮੇਰਾ ਪਿਆਰਾ ਹੂਆ ਹੈ॥੩॥
Prof. Sahib Singhਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ ॥੩॥

ਪਦ ਅਰਥ ਕਾਮਣਿ = ਇਸਤ੍ਰੀ ॥੩॥

SikhNet (Spanish)y abandonando lo demás, pertenezco al Señor como Su Propiedad. (3)

ਪ੍ਰਗਟਿਆ ਸੂਰੁ; ਜੋਤਿ ਉਜੀਆਰਾ ॥

pragattiaa soor; jot ujeeaaraa |

Sant Singh KhalsaThe sun has risen, and its light shines brightly.
Manmohan SinghThe sun has risen and its light has illumined everything.
Manmohan Singh (Punjabi)ਸੂਰਜ ਚੜ੍ਹ ਪਿਆ ਹੈ ਅਤੇ ਇਸ ਦੇ ਚਾਨਣ ਨੇ ਹਰ ਸ਼ੈ ਨੂੰ ਰੌਸ਼ਨ ਕਰ ਦਿੱਤਾ ਹੈ।
Fareedkot Teekaਅਬ ਸੋ ਪਰਮਾਤਮਾ ਪ੍ਰਗਟਿਆ ਹੈ, ਜਿਸ ਜੋਤੀ ਕਾ ਸੂਰਜ ਆਦਿਕੋਂ ਮੇਂ ਪਰਕਾਸ਼ ਹੈ॥
Prof. Sahib Singhਹੇ ਸਖੀ! (ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ।

ਪਦ ਅਰਥ ਸੂਰੁ = ਸੂਰਜ। ਉਜੀਆਰਾ = ਚਾਨਣ।

SikhNet (Spanish)El sol brilla en sublime esplendor;

ਸੇਜ ਵਿਛਾਈ; ਸਰਧ ਅਪਾਰਾ ॥

sej vichhaaee; saradh apaaraa |

Sant Singh KhalsaI have prepared my bed with infinite care and faith.
Manmohan SinghWith immense faith in Him I have spread my couch
Manmohan Singh (Punjabi)ਉਸ ਵਿੱਚ ਅਤਿਅੰਤ ਭਰੋਸਾ ਧਾਰ ਕੇ ਮੈਂ ਆਪਣਾ ਪਲੰਘ ਵਿਛਾਇਆ ਹੈ।
Fareedkot Teekaਪਰੰਤੂ ਜਬ ਅਪਾਰ ਸਰਧਾ ਰੂਪ ਸੇਜ ਵਿਛਾਈ, ਭਾਵ ਅੰਤਸ਼ਕਰਨ ਕੀ ਸਫਾਈ ਕਰੀ॥
Prof. Sahib Singhਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ),

ਪਦ ਅਰਥ ਸਰਧ = ਸਰਧਾ।

SikhNet (Spanish)con inmensa Fe he tendido el tálamo nupcial para mi Señor.

ਨਵ ਰੰਗ ਲਾਲੁ; ਸੇਜ ਰਾਵਣ ਆਇਆ ॥

nav rang laal; sej raavan aaeaa |

Sant Singh KhalsaMy Darling Beloved is new and fresh; He has come to my bed to enjoy me.
Manmohan SinghMy darling of ever-new colour has come to my couch to enjoy me.
Manmohan Singh (Punjabi)ਸਦੀਵੀ-ਨਵੇਨੁੱਕ ਰੰਗ ਵਾਲਾ ਮੇਰਾ ਪਿਆਰਾ ਮੈਨੂੰ ਮਾਨਣ ਲਈ ਮੇਰੇ ਪਲੰਘ ਤੇ ਆਇਆ ਹੈ।
Fareedkot Teekaਤਬ ਨਵੀਨ ਅਨੰਦ ਵਾਲਾ ਪਿਆਰਾ ਭਰਤਾ ਸੇਜ ਪਰ ਰਾਵਣ ਆਇਆ॥
Prof. Sahib Singh(ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ।

ਪਦ ਅਰਥ ਨਵ ਰੰਗ ਲਾਲੁ = ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ। ਸੇਜ = ਹਿਰਦਾ-ਸੇਜ।

SikhNet (Spanish)Él llega Radiante para gozar conmigo y yo,

ਜਨ ਨਾਨਕ. ਪਿਰ ਧਨ ਮਿਲਿ; ਸੁਖੁ ਪਾਇਆ ॥੪॥੪॥

jan naanak. pir dhan mil; sukh paaeaa |4|4|

Sant Singh KhalsaO Servant Nanak, my Husband Lord has come; the soul-bride has found peace. ||4||4||
Manmohan SinghMeeting her Spouse, O slave Nanak, the bride has obtained happiness.
Manmohan Singh (Punjabi)ਆਪਣੇ ਪਤੀ ਨੂੰ ਮਿਲ ਕੇ, ਹੇ ਗੋਲੇ ਨਾਨਕ! ਪਤਨੀ ਨੂੰ ਖੁਸ਼ੀ ਪਰਾਪਤ ਹੋ ਗਈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ (ਪਿਰ) ਪਤੀ ਕੋ (ਧਨ) ਪਤਨੀ ਮਿਲੀ ਤਬ ਅਨੰਦ ਪਾਇਆ, ਭਾਵ ਅਭੇਦ ਹੋ ਕੇ ਅਤਿਅੰਤ ਸੁਖ ਪਾਇਆ॥੪॥੪॥☬ਨਿਜ ਦਸ਼ਾ:
Prof. Sahib Singhਹੇ ਦਾਸ ਨਾਨਕ! (ਆਖ-) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ ॥੪॥੪॥

ਪਦ ਅਰਥ ਪਿਰ ਮਿਲਿ = ਪਤੀ ਨੂੰ ਮਿਲ ਕੇ। ਧਨ = ਇਸਤ੍ਰੀ (ਨੇ) ॥੪॥੪॥

SikhNet (Spanish)Su esposa, obtengo la profunda Paz de mi Esposo.(4-4)

Open this shabad →

Shabad Guru Arjan Dev Ji Raag Soohee continues on Ang 738

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Ram Ras, Cuarto Canal Divino.

ਉਮਕਿਓ ਹੀਉ; ਮਿਲਨ ਪ੍ਰਭ ਤਾਈ ॥

aumakio heeo; milan prabh taaee |

Sant Singh KhalsaAn intense yearning to meet God has welled up in my heart.
Manmohan SinghDesire has welled up in my mind to meet by Lord.
Manmohan Singh (Punjabi)ਆਪਣੇ ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਖਾਹਿਸ਼ ਉਤਪੰਨ ਹੋ ਗਈ ਹੈ।
Fareedkot Teekaਪ੍ਰਭੂ ਕੇ ਮਿਲਨੇ ਕੋ (ਹੀਉ) ਹ੍ਰਿਦਾ ਪ੍ਰੇਮ ਯੁਕਤ ਹੂਆ॥
Prof. Sahib Singhਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ,

ਪਦ ਅਰਥ ਉਮਕਿਓ = ਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉ = ਹਿਰਦਾ। ਤਾਈ = ਵਾਸਤੇ।

SikhNet (Spanish)Ha crecido en mi mente el deseo por conocer a mi Señor;

ਖੋਜਤ ਚਰਿਓ; ਦੇਖਉ ਪ੍ਰਿਅ ਜਾਈ ॥

khojat chario; dekhau pria jaaee |

Sant Singh KhalsaI have gone out searching to find my Beloved Husband Lord.
Manmohan SinghI go out to search and see my dear Spouse.
Manmohan Singh (Punjabi)ਮੈਂ ਆਪਣੇ ਪਿਆਰੇ ਪਤੀ ਨੂੰ ਭਾਲਣ ਅਤੇ ਵੇਖਣ ਲਈ ਬਾਹਰ ਜਾਂਦੀ ਹਾਂ।
Fareedkot Teekaਅਰ ਖੋਜਤੇ ਹੂਏ ਨੇ ਵਿਚਾਰਿਆ ਕਿ ਕਹੀਂ ਪ੍ਰਭੂ ਕੋ ਜਾਕਰ ਦੇਖਉਂ॥
Prof. Sahib Singh(ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ।

ਪਦ ਅਰਥ ਖੋਜਤ ਚਰਿਓ = ਲੱਭਣ ਚੜ੍ਹ ਪਿਆ ਹੈ। ਦੇਖਉ = ਦੇਖਉਂ, ਮੈਂ ਵੇਖਾਂ। ਪ੍ਰਿਅ ਜਾਈ = ਪਿਆਰੇ (ਦੇ ਰਹਿਣ) ਦੀ ਥਾਂ।

SikhNet (Spanish)salgo a buscar a mi Dios.

ਸੁਨਤ ਸਦੇਸਰੋ ਪ੍ਰਿਅ; ਗ੍ਰਿਹਿ ਸੇਜ ਵਿਛਾਈ ॥

sunat sadesaro pria; grihi sej vichhaaee |

Sant Singh KhalsaHearing news of my Beloved, I have laid out my bed in my home.
Manmohan SinghHearing my Beloved's Message, I have spread out the couch in my home.
Manmohan Singh (Punjabi)ਆਪਣੇ ਪ੍ਰੀਤਮ ਦਾ ਸੁਨੇਹਾ ਸੁਣ ਕੇ, ਮੈਂ ਆਪਣੇ ਘਰ ਵਿੱਚ ਪਲੰਘ ਵਿਛਾਇਆ ਹੈ।
Fareedkot Teekaਅਰੁ ਜਬ ਸੰਤ ਮਿਲੇ ਤਿਨ ਕਾ ਉਪਦੇਸ ਰੂਪੀ ਸੰਦੇਸਾ ਸੁਨਤੇ ਹੀ ਤਬ ਸਰੀਰ ਮੇਂ ਨਿਸਕਾਮ ਕਰਮੋਂ ਕਰ ਅੰਤਸਕਰਨ ਕੀ ਸੁਧੀ ਰੂਪ ਸੇਜ੍ਯ ਬਿਛਾਈ॥
Prof. Sahib Singhਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ।

ਪਦ ਅਰਥ ਸਦੇਸਰੋ ਪ੍ਰਿਅ = ਪਿਆਰੇ ਦਾ ਸਨੇਹਾ। ਗ੍ਰਿਹਿ = ਹਿਰਦੇ-ਘਰ ਵਿਚ।

SikhNet (Spanish)Escuchando Su Palabra he preparado en mi corazón el aposento para Recibirlo.

ਭ੍ਰਮਿ ਭ੍ਰਮਿ ਆਇਓ; ਤਉ ਨਦਰਿ. ਨ ਪਾਈ ॥੧॥

bhram bhram aaeo; tau nadar. na paaee |1|

Sant Singh KhalsaWandering, wandering all around, I came, but I did not even see Him. ||1||
Manmohan SinghRoaming and rambling I returned and even then I saw my spouse not.
Manmohan Singh (Punjabi)ਭੌ ਭਟਕ ਕੇ ਮੈਂ ਮੁੜ ਆਈ ਤਦ ਵੀ ਮੈਨੂੰ ਮੇਰੇ ਕੰਤ ਨਜ਼ਰ ਨਾਂ ਪਿਆ।
Fareedkot Teekaਪਹਿਲੇ ਭ੍ਰਮ ਯੁਕ੍ਤ ਹੂਆ ਹੂਆ ਦੇਸਾਂਤ੍ਰੋਂ ਮੇਂ ਭ੍ਰਮ ਆਇਆ ਥਾ, ਤਬ ਤੌ ਚੈਤੰਨ੍ਯ ਸੱਤਾ ਦ੍ਰਿਸ੍ਟੀ ਮੇਂ ਨਹੀਂ ਪਾਈ ਥੀ॥੧॥
Prof. Sahib Singh(ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ ॥੧॥

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤਉ = ਤਾਂ ਭੀ। ਨਦਰਿ = ਮੇਹਰ ਦੀ ਨਿਗਾਹ ॥੧॥

SikhNet (Spanish)Lo he buscado en todas partes sin poderlo hallar. (1)

ਕਿਨ ਬਿਧਿ; ਹੀਅਰੋ ਧੀਰੈ ਨਿਮਾਨੋ ॥

kin bidh; heearo dheerai nimaano |

Sant Singh KhalsaHow can this poor heart be comforted?
Manmohan SinghIn what way can this poor soul of mine take courage?
Manmohan Singh (Punjabi)ਕਿਸ ਤਰੀਕੇ ਨਾਲ ਮੇਰੀ ਇਹ ਗਰੀਬ ਜਿੰਦੜੀ ਹੋਸਲਾ ਧਾਰ ਸਕਦੀ ਹੈ।
Fareedkot Teekaਮਿਲੇ ਬਿਨਾਂ ਮੈਂ ਗਰੀਬ ਕਾ ਹ੍ਰਿਦਾ ਕਿਸ ਪ੍ਰਕਾਰ ਧੀਰਜ ਕੋ ਪ੍ਰਾਪਤਿ ਹੋਵੇ॥
Prof. Sahib Singh(ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?

ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋ = ਇਹ ਵਿਚਾਰਾ ਹਿਰਦਾ।

SikhNet (Spanish)Y ahora, ¿cómo podría estar contento mi corazón sin Él?

ਮਿਲੁ ਸਾਜਨ; ਹਉ ਤੁਝੁ ਕੁਰਬਾਨੋ ॥੧॥ ਰਹਾਉ ॥

mil saajan; hau tujh kurabaano |1| rahaau |

Sant Singh KhalsaCome and meet me, O Friend; I am a sacrifice to You. ||1||Pause||
Manmohan SinghMeet me, O my Friend, I am a sacrifice unto Thee. Pause.
Manmohan Singh (Punjabi)ਮੈਨੂੰ ਦਰਸ਼ਨ ਦੇ ਹੇ ਮੇਰੇ ਮਿੱਤਰ! ਮੈਂ ਤੇਰੇ ਉਤੋਂ ਘੋਲੀ ਜਾਂਦੀ ਹਾਂ। ਠਹਿਰਾਉ।
Fareedkot Teekaਮੈਂ ਐਸੇ ਬੇਨਤੀ ਕਰਤਾ ਥਾ ਕੇ ਹੇ ਮਿਤ੍ਰ! ਤੂ ਮਿਲੁ, ਤੇਰੇ ਊਪਰਿ ਮੈਂ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਸੱਜਣ ਪ੍ਰਭੂ! (ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ ॥੧॥ ਰਹਾਉ ॥

ਪਦ ਅਰਥ ਸਾਜਨ = ਹੇ ਸਾਜਨ! ਹਉ = ਹਉਂ, ਮੈਂ ॥੧॥ ਰਹਾਉ ॥

SikhNet (Spanish)Oh Dios, mi Amigo, déjame Encontrarte; permite que me postre ante Ti. (1-Pausa)

ਏਕਾ ਸੇਜ ਵਿਛੀ; ਧਨ ਕੰਤਾ ॥

ekaa sej vichhee; dhan kantaa |

Sant Singh KhalsaOne bed is spread out for the bride and her Husband Lord.
Manmohan SinghThe same one bed is spread for the bride and her Bridegroom.
Manmohan Singh (Punjabi)ਪਤਨੀ ਅਤੇ ਉਸ ਦੇ ਪਤੀ ਲਈ ਇਕੋਂ ਹੀ ਸੇਜ ਵਿਛੀ ਹੋਈ ਹੈ।
Fareedkot Teekaਜੀਵ ਇਸਤ੍ਰੀ ਅਰੁ ਸਾਖੀ ਪਤੀ ਕੀ ਏਕ ਅੰਤਸਕਰਨ ਰੂਪ ਸੇਜ ਬਿਛੀ ਹੈ, ਭਾਵ ਅੰਤਹਕਰਣ ਬਿਸਿਸ੍ਟ ਜੀਵ ਇਸਤ੍ਰੀ ਹੈ ਅਰ ਅੰਤਹਕਰਣ ਉਪਹਤ ਈਸ੍ਵਰ ਪਤੀ ਹੈ॥
Prof. Sahib Singhਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ;

ਪਦ ਅਰਥ ਧਨ = ਇਸਤ੍ਰੀ।

SikhNet (Spanish)El mismo aposento lo es para la esposa como para el esposo,

ਧਨ ਸੂਤੀ; ਪਿਰੁ ਸਦ ਜਾਗੰਤਾ ॥

dhan sootee; pir sad jaagantaa |

Sant Singh KhalsaThe bride is asleep, while her Husband Lord is always awake.
Manmohan SinghThe bride is asleep and the Groom is ever-awake.
Manmohan Singh (Punjabi)ਪਤਨੀ ਸੁੱਤੀ ਪਈ ਹੈ ਅਤੇ ਪਤੀ ਹਮੇਸ਼ਾਂ ਹੀ ਜਾਗਦਾ ਹੈ।
Fareedkot Teekaਜੀਵ ਇਸਤ੍ਰੀ ਅਵਿਦ੍ਯਾ ਨੀਂਦ ਕਰ ਸੂਤੀ ਹੋਈ ਹੈ ਪਤੀ ਸਦਾ ਜਾਗਤਾ ਹੈ, ਭਾਵ ਅਵਿਦ੍ਯਾ ਨੀਂਦ ਤੇ ਰਹਿਤ ਹੈ॥
Prof. Sahib Singhਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ)।

ਪਦ ਅਰਥ ਪਿਰੁ = ਪਤੀ।

SikhNet (Spanish)mientras la esposa duerme, su Señor siempre la vela.

ਪੀਓ ਮਦਰੋ; ਧਨ ਮਤਵੰਤਾ ॥

peeo madaro; dhan matavantaa |

Sant Singh KhalsaThe bride is intoxicated, as if she has drunk wine.
Manmohan SinghThe wife is intoxicated as if she has taken wine.
Manmohan Singh (Punjabi)ਵਹੁਟੀ ਮਤਵਾਲੀ ਹੋਈ ਹੈ, ਜਿਸ ਤਰ੍ਹਾਂ ਕਿ ਉਸ ਨੇ ਸ਼ਰਾਬ ਕੀਤੀ ਹੋਈ ਹੈ।
Fareedkot Teekaਜੀਵ ਰੂਪ ਇਸਤ੍ਰੀ ਨੇ ਅਹੰਕਾਰ ਰੂਪ ਮਦਰਾ ਪੀਆ ਹੈ ਇਸੀ ਤੇ ਮਸਤ ਸੁਭਾਵ ਵਾਲੀ ਹੋਈ ਹੈ, ਭਾਵ ਪਰਮੇਸਰ ਦੀ ਕਿਰਪਾ ਤੇ ਜੀਵ ਕੀ ਅਵਿਦਿਆ ਦੂਰ ਹੋਤੀ ਹੈ॥
Prof. Sahib Singhਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ।

ਪਦ ਅਰਥ ਪੀਓ = ਪੀਤਾ ਹੋਇਆ ਹੈ। ਮਦਰੋ = ਮਦਿਰਾ, ਸ਼ਰਾਬ। ਮਤਵੰਤਾ = ਮਸਤ।

SikhNet (Spanish)Con el vino del deseo, la esposa se embriaga,

ਧਨ ਜਾਗੈ; ਜੇ ਪਿਰੁ ਬੋਲੰਤਾ ॥੨॥

dhan jaagai; je pir bolantaa |2|

Sant Singh KhalsaThe soul-bride only awakens when her Husband Lord calls to her. ||2||
Manmohan SinghThe wife awakes from slumber, if the Groom gives her a call.
Manmohan Singh (Punjabi)ਵਹੁਟੀ ਨੀਂਦ੍ਰ ਤੋਂ ਜਾਗ ਉਠਦੀ ਹੈ, ਜੇਕਰ ਪਤੀ ਉਸ ਨੂੰ ਹੋਕਰਾ ਮਾਰੇ।
Fareedkot Teekaਇਸਤ੍ਰੀ ਤੌ ਜਾਗਤੀ ਹੈ ਜੌ ਪਤੀ ਕ੍ਰਿਪਾ ਕਰ ਕੇ ਬੁਲਾਵੇ॥
Prof. Sahib Singh(ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ ॥੨॥

ਪਦ ਅਰਥ ਜਾਗੈ = ਜਾਗ ਪੈਂਦਾ ਹੈ। ਬੋਲੰਤਾ = ਬੁਲਾਂਦਾ ਹੈ, ਸੱਦਦਾ ਹੈ ॥੨॥

SikhNet (Spanish)pero ella despertaría de su sueño si recibiera el Llamado de su Señor. (2)

ਭਈ ਨਿਰਾਸੀ; ਬਹੁਤੁ ਦਿਨ ਲਾਗੇ ॥

bhee niraasee; bahut din laage |

Sant Singh KhalsaShe has lost hope - so many days have passed.
Manmohan SinghMany days have passed and the bride has become hopeless.
Manmohan Singh (Punjabi)ਬੜੇ ਦਿਹਾੜੇ ਬੀਤ ਗਏ ਹਨ ਅਤੇ ਪਤਨੀ ਨਾਂ-ਉਮੀਦ ਹੋ ਗਈ ਹੈ।
Fareedkot Teekaਮੈਂ ਇਸਤ੍ਰੀ ਨਿਰਾਸ ਹੋ ਗਈ ਜਬ ਸਾਧਨ ਕਰਤਿਆਂ ਬਹੁਤੁ ਦਿਨ ਲਾਗੇ॥
Prof. Sahib Singhਹੇ ਸਖੀ! (ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, (ਹੁਣ) ਮੈਂ ਨਿਰਾਸ ਹੋ ਗਈ ਹਾਂ।

ਪਦ ਅਰਥ ਨਿਰਾਸੀ = ਉਦਾਸ। ਦਿਸੰਤਰ = ਦੇਸ ਅੰਤਰ।

SikhNet (Spanish)La esposa pierde la esperanza si por algún tiempo no encuentra a su Señor.

ਦੇਸ ਦਿਸੰਤਰ; ਮੈ ਸਗਲੇ ਝਾਗੇ ॥

des disantar; mai sagale jhaage |

Sant Singh KhalsaI have travelled through all the lands and the countries.
Manmohan SinghI have wandered through all the countries and foreign lands.
Manmohan Singh (Punjabi)ਮੈਂ ਸਾਰਿਆਂ ਮੁਲਕਾਂ ਅਤੇ ਪ੍ਰਦੇਸਾਂ ਦਾ ਚੱਕਰ ਕੱਟਿਆ ਹੈ।
Fareedkot Teekaਔਰ ਬਹੁਤ ਹੀ ਦੇਸ ਦਿਸਾਂਤ੍ਰ ਮੈਂ (ਝਾਗੇ) ਲੰਘੇ ਥੇ॥
Prof. Sahib Singhਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ।)

ਪਦ ਅਰਥ ਦੇਸ ਦਿਸੰਤਰ = ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ = ਫਿਰੇ ਹਨ।

SikhNet (Spanish)Lo empieza buscando por fuera y se va muy lejos, por tierras y países.

Open this shabad (21 lines, Angs 737-738) →

Ang 737 of 1430