ੴ

ਸਿੱਖਬਾਣੀ · SikhBani

ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥

bhettat sang paarabraham chit aaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 889 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਭੇਟਤ ਸੰਗਿ; ਪਾਰਬ੍ਰਹਮੁ ਚਿਤਿ ਆਇਆ ॥

bhettat sang; paarabraham chit aaeaa |

Sant Singh KhalsaMeeting with the Sangat, the Congregation, the Supreme Lord God has come into my consciousness.
Manmohan SinghMeeting with the society of saints, I have meditated on my Transcendent Lord.
Manmohan Singh (Punjabi)ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ।
Fareedkot Teekaਜਿਨ ਕੇ ਸੰਗ ਮਿਲਨੇ ਸੇ ਸਰਬ ਕਾ ਪਰਾ ਜੋ ਬ੍ਰਹਮ ਹੈ, ਸੋ ਅੰਤਸਕਰਣ ਮੇਂ ਯਾਦ ਆਇਆ॥
Prof. Sahib Singhਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,

ਪਦ ਅਰਥ ਭੇਟਤ = ਮਿਲਦਿਆਂ। ਸੰਗਿ = ਨਾਲ। ਚਿਤਿ = ਚਿੱਤ ਵਿਚ।

SikhNet (Spanish)Encontrando al Santo, alabé a mi Dios,

ਸੰਗਤਿ ਕਰਤ; ਸੰਤੋਖੁ ਮਨਿ ਪਾਇਆ ॥

sangat karat; santokh man paaeaa |

Sant Singh KhalsaIn the Sangat, my mind has found contentment.
Manmohan SinghAssociating with the saints, my soul has acquired contentment.
Manmohan Singh (Punjabi)ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ।
Fareedkot Teekaਅਰ ਸੰਗਤਿ ਕਰਤਿਆਂ ਹੀ ਮਨ ਨੇ ਸੰਤੋਖ ਪਾਇ ਲੀਆ ਹੈ॥
Prof. Sahib Singhਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਕਰਤ = ਕਰਦਿਆਂ। ਮਨਿ = ਮਨ ਵਿਚ।

SikhNet (Spanish)me asocié con Él y mi mente se alegró.

ਸੰਤਹ ਚਰਨ; ਮਾਥਾ ਮੇਰੋ ਪਉਤ ॥

santah charan; maathaa mero paut |

Sant Singh KhalsaI touch my forehead to the feet of the Saints.
Manmohan SinghMy forehead falls at the feet of saints.
Manmohan Singh (Punjabi)ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ।
Fareedkot Teekaਤਿਨ ਸੰਤੋਂ ਕੇ ਚਰਨੋਂ ਪਰ ਮੇਰਾ ਮਾਥਾ ਪੜਤਾ ਹੈ॥
Prof. Sahib Singh(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,

ਪਦ ਅਰਥ ਪਉਤ = ਪਿਆ ਰਹੇ।

SikhNet (Spanish)Postro mi cabeza a los Pies del Santo;

ਅਨਿਕ ਬਾਰ ਸੰਤਹ ਡੰਡਉਤ ॥੧॥

anik baar santah ddanddaut |1|

Sant Singh KhalsaCountless times, I humbly bow to the Saints. ||1||
Manmohan SinghMany a time, I make prostration before the saints.
Manmohan Singh (Punjabi)ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ।
Fareedkot Teekaਅਨੇਕ ਬੇਰ ਹਮ ਸੰਤੋਂ ਕੋ ਡੰਡਵਤ ਕਰਤੇ ਹੈਂ॥੧॥
Prof. Sahib Singhਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥

ਪਦ ਅਰਥ ਡੰਡਉਤ = ਨਮਸਕਾਰ ॥੧॥

SikhNet (Spanish)me postro ante Él un millón de veces. (1)

ਇਹੁ ਮਨੁ; ਸੰਤਨ ਕੈ ਬਲਿਹਾਰੀ ॥

eihu man; santan kai balihaaree |

Sant Singh KhalsaThis mind is a sacrifice to the Saints;
Manmohan SinghThis soul is a sacrifice unto the saints,
Manmohan Singh (Punjabi)ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਞਦੀ ਹੈ,
Fareedkot Teekaਹਮ ਨੇ ਤੋ ਇਹ ਅਪਨਾ ਮਨ ਸੰਤੋਂ ਕੇ ਊਪਰ ਸੇ ਬਲਿਹਾਰ ਕੀਆ ਹੈ॥
Prof. Sahib Singhਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,

ਪਦ ਅਰਥ ਕੈ = ਤੋਂ। ਬਲਿਹਾਰੀ = ਕੁਰਬਾਨ।

SikhNet (Spanish)Entrego mi mente en sacrificio al Santo;

ਜਾ ਕੀ ਓਟ ਗਹੀ ਸੁਖੁ ਪਾਇਆ; ਰਾਖੇ ਕਿਰਪਾ ਧਾਰੀ ॥੧॥ ਰਹਾਉ ॥

jaa kee ott gahee sukh paaeaa; raakhe kirapaa dhaaree |1| rahaau |

Sant Singh Khalsaholding tight to their support, I have found peace, and in their mercy, they have protected me. ||1||Pause||
Manmohan Singhclinging to whose refuge, I have attained peace and who have mercifully saved me. Pause.
Manmohan Singh (Punjabi)ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ। ਠਹਿਰਾਓ।
Fareedkot Teekaਜਿਨ ਸੰਤੋਂ ਕੀ (ਓਟ) ਸਰਨ ਗ੍ਰਹਿਨ ਕਰਨੇ ਤੇ ਸੁਖ ਪਾਇਆ ਹੈ, ਤਿਨੋਂ ਨੇ ਕ੍ਰਿਪਾ ਧਾਰ ਕੇ ਸੰਸਾਰ ਥੀਂ ਹਮ ਕੋ ਰਖਿਆ ਹੈ॥੧॥ ਰਹਾਉ ॥
Prof. Sahib Singhਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥

ਪਦ ਅਰਥ ਜਾ ਕੀ = ਜਿਨ੍ਹਾਂ ਦੀ। ਗਹੀ = ਫੜਿਆਂ। ਧਾਰੀ = ਧਾਰਿ, ਧਾਰ ਕੇ ॥੧॥ ਰਹਾਉ ॥

SikhNet (Spanish)en su Refugio encuentro la Paz y su Misericordia me salva.(1-Pausa)

ਸੰਤਹ ਚਰਣ; ਧੋਇ ਧੋਇ ਪੀਵਾ ॥

santah charan; dhoe dhoe peevaa |

Sant Singh KhalsaI wash the feet of the Saints, and drink in that water.
Manmohan SinghI wash the feet of the saints and drink that wash.
Manmohan Singh (Punjabi)ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Fareedkot Teekaਸੰਤੋਂ ਕੇ ਚਰਣ ਹਮ ਧੋਇ ਧੋਇ ਕੇ ਪੀਵਤੇ ਹੈਂ॥
Prof. Sahib Singhਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,

ਪਦ ਅਰਥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਆਂ।

SikhNet (Spanish)Me bebo el agua con la que lavo los Pies del Santo;

ਸੰਤਹ ਦਰਸੁ; ਪੇਖਿ ਪੇਖਿ ਜੀਵਾ ॥

santah daras; pekh pekh jeevaa |

Sant Singh KhalsaGazing upon the Blessed Vision of the Saints' Darshan, I live.
Manmohan SinghI live by seeing, seeing the saints' sight.
Manmohan Singh (Punjabi)ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ।
Fareedkot Teekaਸੰਤੋਂ ਕਾ ਦਰਸਨ ਹਮ ਦੇਖ ਦੇਖ ਕੇ ਜੀਵਤੇ ਹੈਂ॥
Prof. Sahib Singhਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।

ਪਦ ਅਰਥ ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।

SikhNet (Spanish)me siento vivo sólo cuando tengo la Visión del Santo.

ਸੰਤਹ ਕੀ; ਮੇਰੈ ਮਨਿ ਆਸ ॥

santah kee; merai man aas |

Sant Singh KhalsaMy mind rests its hopes in the Saints.
Manmohan SinghMy mind's hope rests on, the saints.
Manmohan Singh (Punjabi)ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ।
Fareedkot Teekaਸੰਤੋਂ ਕੀ ਹੀ ਮੇਰੇ ਮਨ ਮੇਂ ਆਸ ਹੈ॥
Prof. Sahib Singhਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
SikhNet (Spanish)Todas mis esperanzas las he puesto en él, pues el Santo

ਸੰਤ ਹਮਾਰੀ; ਨਿਰਮਲ ਰਾਸਿ ॥੨॥

sant hamaaree; niramal raas |2|

Sant Singh KhalsaThe Saints are my immaculate wealth. ||2||
Manmohan SinghThe saints are my immaculate wealth.
Manmohan Singh (Punjabi)ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ।
Fareedkot Teekaਸੰਤ ਹੀ ਹਮਾਰੀ ਨਿਰਮਲ ਪੂੰਜੀ ਹੈ॥੨॥
Prof. Sahib Singhਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੨॥

SikhNet (Spanish)es mi único capital. (2)

ਸੰਤ ਹਮਾਰਾ ਰਾਖਿਆ ਪੜਦਾ ॥

sant hamaaraa raakhiaa parradaa |

Sant Singh KhalsaThe Saints have covered my faults.
Manmohan SinghThe saints ever screen my sins.
Manmohan Singh (Punjabi)ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ।
Fareedkot Teekaਸੰਤੋਂ ਨੇ ਹਮਾਰਾ ਪੜਦਾ ਰਾਖਿਆ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,

ਪਦ ਅਰਥ ਪੜਦਾ = ਲਾਜ, ਇੱਜ਼ਤ।

SikhNet (Spanish)El Santo salva mi honor siempre;

ਸੰਤ ਪ੍ਰਸਾਦਿ; ਮੋਹਿ ਕਬਹੂ. ਨ ਕੜਦਾ ॥

sant prasaad; mohi kabahoo. na karradaa |

Sant Singh KhalsaBy the Grace of the Saints, I am no longer tormented.
Manmohan SinghBy the grace of saints I am tormented not ever.
Manmohan Singh (Punjabi)ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ।
Fareedkot Teekaਸੰਤੋਂ ਕੀ ਕ੍ਰਿਪਾ ਸੇ ਮੈਂ ਕਬੀ ਨਹੀਂ ਝੂਰਤਾ ਹੂੰ॥
Prof. Sahib Singhਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਮੋਹਿ = ਮੈਨੂੰ। ਕੜਦਾ = ਝੋਰਾ, ਚਿੰਤਾ-ਫ਼ਿਕਰ।

SikhNet (Spanish)por su Gracia nunca me lamento.

ਸੰਤਹ ਸੰਗੁ; ਦੀਆ ਕਿਰਪਾਲ ॥

santah sang; deea kirapaal |

Sant Singh KhalsaThe Merciful Lord has blessed me with the Saints' Congregation.
Manmohan SinghThe Merciful Master has blessed me with the society of the saints.
Manmohan Singh (Punjabi)ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ।
Fareedkot Teekaਹਮਾਰੇ ਕੋ (ਕਿਰਪਾਲ) ਭਗਵੰਤ ਨੇ ਸੰਤੋਂ ਕਾ ਸੰਗ ਦੀਆ ਹੈ॥
Prof. Sahib Singhਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)El Señor Benévolo me ha bendecido con la Sociedad del Santo;

ਸੰਤ ਸਹਾਈ; ਭਏ ਦਇਆਲ ॥੩॥

sant sahaaee; bhe deaal |3|

Sant Singh KhalsaThe Compassionate Saints have become my help and support. ||3||
Manmohan SinghThe compassionate saints have become my succourer.
Manmohan Singh (Punjabi)ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ।
Fareedkot Teekaਸੰਤ ਦਿਆਲੂ ਮੇਰੇ ਸਹਾਈ ਹੂਏ ਹੈਂ॥੩॥
Prof. Sahib Singhਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥

ਪਦ ਅਰਥ ਸਹਾਈ = ਮਦਦਗਾਰ ॥੩॥

SikhNet (Spanish)el Santo es mi compañía constante y él tiene Compasión de mí.(3)

ਸੁਰਤਿ ਮਤਿ ਬੁਧਿ ਪਰਗਾਸੁ ॥

surat mat budh paragaas |

Sant Singh KhalsaMy consciousness, intellect and wisdom have been enlightened.
Manmohan SinghMy understanding, wisdom and intellect are illuminated,
Manmohan Singh (Punjabi)ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ,
Fareedkot Teekaਸੰਤ ਹੀ ਸੁਸਟੂ ਪ੍ਰੀਤੀ ਔ ਵਿਹਾਰਕ ਬੁਧੀ ਪੁਨਹ ਆਤਮ ਵਿਸੈਣੀ ਮਤੀ ਕੇ ਪ੍ਰਕਾਸ਼ਕ ਹੈਂ॥
Prof. Sahib Singh(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਪਰਗਾਸੁ = ਚਾਨਣ।

SikhNet (Spanish)Mi mente, mi intuición y mi sabiduría han despertado;

ਗਹਿਰ ਗੰਭੀਰ ਅਪਾਰ ਗੁਣਤਾਸੁ ॥

gahir ganbheer apaar gunataas |

Sant Singh KhalsaThe Lord is profound, unfathomable, infinite, the treasure of virtue.
Manmohan Singhby the Profound, Unfathomable and Infinite Lord, the treasure of virtues.
Manmohan Singh (Punjabi)ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ।
Fareedkot Teekaਪੁਨਹ ਸੰਤ ਕੈਸੇ ਹੈਂ? ਡੂੰਘੇ ਔ ਨਿਰਹਲ ਹੈਂ ਔ ਗੁਣੋਂ ਕੇ ਅਪਾਰ ਸਮੁੰਦਰ ਹੈਂ॥
Prof. Sahib Singhਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,

ਪਦ ਅਰਥ ਗਹਿਰ = ਡੂੰਘਾ। ਗੰਭੀਰ = ਜਿਗਰੇ ਵਾਲਾ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)a través de la Misericordia del Santo, he encontrado el Tesoro Insondable de Virtud.

ਜੀਅ ਜੰਤ ਸਗਲੇ ਪ੍ਰਤਿਪਾਲ ॥

jeea jant sagale pratipaal |

Sant Singh KhalsaHe cherishes all beings and creatures.
Manmohan SinghThe Lord cherishes all the sentient beings.
Manmohan Singh (Punjabi)ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ।
Fareedkot Teekaਪੁਨਹ ਸੂਖਮ ਅਸਥੂਲ ਜੀਵੋਂ ਕੇ ਪ੍ਰਤਿਪਾਲਕ ਹੈਂ॥
Prof. Sahib Singhਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
SikhNet (Spanish)El Señor sostiene a todas Sus Criaturas

ਨਾਨਕ; ਸੰਤਹ ਦੇਖਿ ਨਿਹਾਲ ॥੪॥੧੦॥੨੧॥

naanak; santah dekh nihaal |4|10|21|

Sant Singh KhalsaNanak is enraptured, seeing the Saints. ||4||10||21||
Manmohan SinghNanak is enraptured by seeing the Lord's saints.
Manmohan Singh (Punjabi)ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸੰਤੋਂ ਕੋ ਦੇਖ ਕੇ ਅਗ੍ਯਾਨ ਕੇ ਦੁਖ ਥੀਂ ਰਹਿਤ ਹੂਏ ਹੈਂ॥੪॥੧੦॥੨੧॥☬ਜੀਵੋਂ ਕੋ ਉਪਦੇਸ ਔ ਸੰਤੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥

ਪਦ ਅਰਥ ਨਿਹਾਲ = ਪ੍ਰਸੰਨ, ਖ਼ੁਸ਼ ॥੪॥੧੦॥੨੧॥

SikhNet (Spanish)y Nanak es bendecido al ver al Santo del Señor.(4-10-21)
Answers quote the Granth verbatim with Ang citations. AI commentary is not Gurbani and not a religious ruling.