ਰਾਮਕਲੀ ਮਹਲਾ ੫ ॥
raamakalee mahalaa 5 | Ang 888
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਪੰਚ ਸਬਦ ਤਹ; ਪੂਰਨ ਨਾਦ ॥
panch sabad teh; pooran naad | Ang 888
Sant Singh KhalsaThe Panch Shabad, the five primal sounds, echo the perfect sound current of the Naad.
Manmohan SinghThere in the society of saints are the full sounds of the melody of the five musical instruments.
Manmohan Singh (Punjabi)ਓਥੇ ਸਤਿਸੰਗਤ ਅੰਦਰ ਪੰਜ ਸੰਗੀਤਕ ਸਾਜਾਂ ਦੀ ਧੁਨੀ ਦੀਆਂ ਪੂਰੀਆਂ ਆਵਾਜਾਂ ਹਨ।
Fareedkot Teekaਸਤਸੰਗ ਮੇਂ ਪੰਚ ਸਬਦੋਂ ਕਾ ਪੂਰਨ ਨਾਦ ਹੋ ਰਹਾ ਹੈ, ਭਾਵ ਸਤ, ਸੰਤੋਖਾਦਿ ਗੁਨੋਂ ਕਾ ਉਪਦੇਸ਼ ਕਰਤੇ ਹੈਂ॥
Prof. Sahib Singhਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ,ਪਦ ਅਰਥ ਪੰਚ ਸਬਦ = (ਤੰਤੀ, ਚੰਮ, ਧਾਤ, ਘੜਾ, ਫੂਕ ਮਾਰ ਕੇ ਵਜਾਣ ਵਾਲੇ , ਇਹ) ਪੰਜ ਕਿਸਮਾਂ ਦੇ ਸਾਜ਼। ਤਹ = ਉਸ ਆਤਮਕ ਅਵਸਥਾ ਵਿਚ। ਨਾਦ = ਆਵਾਜ਼। ਪੂਰਨ ਨਾਦ = ਘਨਘੋਰ ਆਵਾਜ਼।
SikhNet (Spanish)Ahí en la Saad Sangat, la Sociedad de los Santos uno escucha la Sinfonía de los cinco sonidos;
ਅਨਹਦ ਬਾਜੇ; ਅਚਰਜ ਬਿਸਮਾਦ ॥
anahad baaje; acharaj bisamaad | Ang 888
Sant Singh KhalsaThe wondrous, amazing unstruck melody vibrates.
Manmohan SinghWithout being struck, they play wondrously and marvelously.
Manmohan Singh (Punjabi)ਬਿਨਾਂ ਵਜਾਏ ਦੇ, ਉਹ ਅਸਚਰਜ ਅਤੇ ਅਦਭੁਤ ਤਰੀਕੇ ਨਾਲ ਵੱਜਦੇ ਹਨ।
Fareedkot Teekaਵਾ (ਪੰਚ) ਸੰਤ ਤਹਾਂ ਪੂਰਨ (ਸਬਦ) ਬ੍ਰਹਮ ਕਾ (ਨਾਦ) ਸਬਦ, ਭਾਵ ਉਪਦੇਸ਼ ਕਰਤੇ ਹੈਂ। ਔਰ ਉਪਦੇਸ਼ ਰੂਪ ਬਾਜੇ ਇਕ ਰਸ ਵਜ ਰਹੇ ਹੈਂ ਔ ਅਸਚਰਜ ਸੇ ਅਸਚਰਜ ਅਨੰਦੁ ਰਹਿਤਾ ਹੈ॥
Prof. Sahib Singh(ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ।ਪਦ ਅਰਥ ਅਨਹਦ = {अनहत} ਬਿਨਾ ਵਜਾਏ ਵੱਜ ਰਹੇ। ਬਿਸਮਾਦ = ਹੈਰਾਨੀ ਪੈਦਾ ਕਰਨ ਵਾਲੀ ਅਵਸਥਾ।
SikhNet (Spanish)sí, ahí resuena la Melodía Divina y uno se pierde en su Trance Maravilloso
ਕੇਲ ਕਰਹਿ; ਸੰਤ ਹਰਿ ਲੋਗ ॥
kel kareh; sant har log | Ang 888
Sant Singh KhalsaThe Saintly people play there with the Lord.
Manmohan SinghThere the saints, God's people play with their Lord.
Manmohan Singh (Punjabi)ਵਾਹਿਗੁਰੂ ਦੇ ਬੰਦੇ ਸਾਧੂ ਓਥੇ ਆਪਣੇ ਸੁਆਮੀ ਨਾਲ ਖੇਡਦੇ ਹਨ।
Fareedkot Teekaਸੰਤ ਜੋ ਹਰੀ ਕੇ ਲੋਗ ਹੈਂ, ਸੋ ਅਨੰਦ ਕੀ ਲੀਲਾ ਕਰਤੇ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ,ਪਦ ਅਰਥ ਕੇਲ = ਆਤਮਕ ਆਨੰਦ, ਕਲੋਲ। ਕੇਲ ਕਰਹਿ = ਆਤਮਕ ਆਨੰਦ ਮਾਣਦੇ ਹਨ।
SikhNet (Spanish)Ahí los Santos se divierten con su Señor
ਪਾਰਬ੍ਰਹਮ ਪੂਰਨ ਨਿਰਜੋਗ ॥੧॥
paarabraham pooran nirajog |1| Ang 888
Sant Singh KhalsaThey remain totally detached, absorbed in the Supreme Lord God. ||1||
Manmohan SinghRemaining perfectly detached, the saints contemplate their Supreme Lord.
Manmohan Singh (Punjabi)ਪੂਰੀ ਤਰ੍ਹਾਂ ਨਿਰਲੇਪ ਰਹਿੰਦੇ ਹੋਏ, ਸੰਤ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਪਾਰਬ੍ਰਹਮ ਪੂਰਨ ਕੇ ਸਾਥ ਤਿਨ ਕਾ ਵਿਸੇਸ ਕਰ ਕੇ (ਜੋਗ) ਮਿਲਾਪ ਹੂਆ ਹੈ॥੧॥
Prof. Sahib Singh(ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ) ਨਿਰਲੇਪ ਤੇ ਸਰਬ-ਵਿਆਪਕ ਹੈ ॥੧॥ਪਦ ਅਰਥ ਨਿਰਜੋਗ = ਨਿਰਲੇਪ ॥੧॥
SikhNet (Spanish)y viviendo desapegados, están íntegramente entonados en su Dios Trascendente. (1)
ਸੂਖ ਸਹਜ ਆਨੰਦ ਭਵਨ ॥
sookh sehaj aanand bhavan | Ang 888
Sant Singh KhalsaIt is the realm of celestial peace and bliss.
Manmohan SinghThe congregation of saints is the seat of peace, poise and pleasure.
Manmohan Singh (Punjabi)ਸਾਧ ਸੰਗਤ ਆਰਾਮ, ਅਡੋਲਤਾ ਅਤੇ ਪ੍ਰਸੰਨਤਾ ਦਾ ਅਸਥਾਨ ਹੈ।
Fareedkot Teekaਸੂਖ ਸਹਜ ਆਤਮ ਅਨੰਦ ਅਰ ਬਿਵਹਾਰਕ ਸੁਖ ਕਾ ਸਤ ਸੰਗਤਿ ਘਰੁ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ,ਪਦ ਅਰਥ ਸਹਜ = ਆਤਮਕ ਅਡੋਲਤਾ। ਭਵਨ = ਅਸਥਾਨ।
SikhNet (Spanish)Tienen Paz en su mente y viven en Éxtasis.
ਸਾਧਸੰਗਿ ਬੈਸਿ ਗੁਣ ਗਾਵਹਿ; ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
saadhasang bais gun gaaveh; teh rog sog nahee janam maran |1| rahaau | Ang 888
Sant Singh KhalsaThe Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
Manmohan SinghThe galaxy of the saints sit and sing the Lord's praises. There is no malady, sorrow, birth and death there. Pause.
Manmohan Singh (Punjabi)ਸਤਿਸੰਗਤ ਬੈਠ ਕੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦੀ ਹੈ। ਓਥੇ ਬੀਮਾਰੀ, ਅਫਸੋਸ, ਜੰਮਣਾ ਅਤੇ ਮਰਨਾ ਨਹੀਂ। ਠਹਿਰਾਓ।
Fareedkot Teekaਐਸੀ ਸਾਧ ਸੰਗਤ ਮੇਂ ਜੋ ਬੈਠ ਕੇ ਗੁਨ ਗਾਵਤੇ ਹੈਂ ਤਿਨ ਪੁਰਸੋਂ ਕੋ ਸਰੀਰ ਕਰ ਕੇ ਰੋਗ, ਮਨ ਕਰ ਸੋਗ ਨਹੀਂ ਹੋਤਾ ਪੁਨਹ ਜਨਮ ਮਰਣ ਭੀ ਨਹੀਂ ਹੈ॥੧॥ ਰਹਾਉ ॥
Prof. Sahib Singhਜੇਹੜੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ ॥੧॥ ਰਹਾਉ ॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਬੈਸਿ = ਬੈਠ ਕੇ। ਤਹ = ਉਸ ਅਵਸਥਾ ਵਿਚ। ਸੋਗ = ਗ਼ਮ ॥੧॥ ਰਹਾਉ ॥
SikhNet (Spanish)Cantando la Alabanza del Señor en la Saad Sangat, la Sociedad de los Santos, la tristeza no les aflige, ni tampoco el ciclo de nacimientos y muertes. (1-Pausa)
ਊਹਾ ਸਿਮਰਹਿ; ਕੇਵਲ ਨਾਮੁ ॥
aoohaa simareh; keval naam | Ang 888
Sant Singh KhalsaThere, they meditate only on the Naam, the Name of the Lord.
Manmohan SinghThere, only the Lord's Name is meditated upon.
Manmohan Singh (Punjabi)ਓਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਆਰਾਧਨ ਕੀਤਾ ਜਾਂਦਾ ਹੈ।
Fareedkot Teekaਉਸ ਅਸਥਾਨ ਮੇਂ ਕੇਵਲ ਨਾਮ ਹੀ ਸਿਮਰਣ ਹੋਤਾ ਹੈ॥
Prof. Sahib Singhਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ।ਪਦ ਅਰਥ ਊਹਾ = ਉਥੇ, ਉਸ ਆਤਮਕ ਅਵਸਥਾ ਵਿਚ। ਕੇਵਲ = ਸਿਰਫ਼।
SikhNet (Spanish)Ahí meditan en el Naam,
ਬਿਰਲੇ ਪਾਵਹਿ; ਓਹੁ ਬਿਸ੍ਰਾਮੁ ॥
birale paaveh; ohu bisraam | Ang 888
Sant Singh KhalsaHow rare are those who find this place of rest.
Manmohan SinghRare are they, who attain to that seat of rest.
Manmohan Singh (Punjabi)ਬਹੁਤ ਥੋੜ੍ਹੇ ਹਨ ਉਹ ਜੋ ਉਸ ਆਰਾਮ ਦੇ ਅਸਥਾਨ ਨੂੰ ਪਾਉਂਦੇ ਹਨ।
Fareedkot Teekaਕੋਈ ਬਿਰਲੇ ਹੀ ਉਸ ਅਸਥਾਨ ਮੇਂ ਬਿਸਰਾਮ ਪਾਵਤੇ ਹੈਂ॥
Prof. Sahib Singhਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ।ਪਦ ਅਰਥ ਓਹੁ ਬਿਸ੍ਰਾਮ = ਉਹ ਆਤਮਕ ਟਿਕਾਣਾ।
SikhNet (Spanish)pero extraordinarios son los que encuentran este lugar de descanso,
ਭੋਜਨੁ ਭਾਉ ਕੀਰਤਨ ਆਧਾਰੁ ॥
bhojan bhaau keeratan aadhaar | Ang 888
Sant Singh KhalsaThe love of God is their food, and the Kirtan of the Lord's Praise is their support.
Manmohan SinghThe Lord's love is their food and the singing of His praise their support.
Manmohan Singh (Punjabi)ਪ੍ਰਭੂ ਦਾ ਪ੍ਰੇਮ ਉਹਨਾਂ ਆਹਾਰ ਹੈ ਅਤੇ ਉਸ ਦੀ ਮਹਿਮਾਂ ਗਾਇਨ ਕਰਨੀ ਉਹਨਾਂ ਦਾ ਆਸਰਾ।
Fareedkot Teekaਊਹਾਂ ਵਹੁ ਸੰਤ ਗਿਆਨ ਕਾ ਭੋਜਨ ਕਰਤੇ ਹੈਂ ਔ ਕੀਰਤਨ ਕੇ ਆਸਰੇ ਰਹਿਤੇ ਹੈਂ॥
Prof. Sahib Singhਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ।ਪਦ ਅਰਥ ਭਾਉ = ਪ੍ਰੇਮ। ਆਧਾਰੁ = ਆਸਰਾ।
SikhNet (Spanish)el Amor del Señor es su alimento y el Kirtan de las Alabanzas del Señor es Su Soporte.
ਨਿਹਚਲ ਆਸਨੁ; ਬੇਸੁਮਾਰੁ ॥੨॥
nihachal aasan; besumaar |2| Ang 889
Sant Singh KhalsaThey obtain a permanent seat in the infinite. ||2||
Manmohan SinghThey acquire permanent seat in the Infinite mansion.
Manmohan Singh (Punjabi)ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ।
Fareedkot Teeka(ਬੇਸੁਮਾਰੁ) ਪਰਮੇਸ੍ਵਰ ਮੇਂ ਤਿਨ ਕਾ ਆਸਣ ਨਿਹਚਲਤਾ ਵਾ ਇਸਥਿਤੀ ਹੈ॥੨॥
Prof. Sahib Singhਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥ਪਦ ਅਰਥ ਨਿਹਚਲ = ਨਾਹ ਡੋਲਣ ਵਾਲਾ। ਬੇਸੁਮਾਰੁ = ਅੰਦਾਜ਼ੇ ਤੋਂ ਪਰੇ ॥੨॥
SikhNet (Spanish)Obtienen entonces un sitio permanente en el Infinito. (2)
ਡਿਗਿ. ਨ ਡੋਲੈ; ਕਤਹੂ. ਨ ਧਾਵੈ ॥
ddig. na ddolai; katahoo. na dhaavai | Ang 889
Sant Singh KhalsaNo one falls there, or wavers, or goes anywhere.
Manmohan SinghFrom there no one falls, wavers or goes anywhere.
Manmohan Singh (Punjabi)ਓਥੋਂ ਕੋਈ ਡਿੱਗਦਾ, ਥਿੜਕਦਾ, ਜਾਂ ਕਿਧਰੇ ਨਹੀਂ ਜਾਂਦਾ ਹੈ।
Fareedkot Teeka(ਡਿਗਿ) ਗਿਰਤੇ ਨਹੀਂ, ਭਾਵ ਵਿੰਗਿਆਂ ਰਸਤਿਆਂ ਮੇਂ ਤਿਨ ਕਾ ਮਨ ਨਹੀਂ ਡੋਲਤਾ ਔ ਨਾ ਕਹੀਂ ਧਾਵਤੇ ਹੈਂ॥
Prof. Sahib Singhਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।ਪਦ ਅਰਥ ਡਿਗਿ = ਡਿੱਗ ਕੇ। ਕਤਹੁ = ਕਿਸੇ ਭੀ ਪਾਸੇ। ਧਾਵੈ = ਦੌੜਦਾ, ਭਟਕਦਾ।
SikhNet (Spanish)Su Mansión ni tiembla, ni se mueve, ni se va,
ਗੁਰ ਪ੍ਰਸਾਦਿ; ਕੋ ਇਹੁ ਮਹਲੁ ਪਾਵੈ ॥
gur prasaad; ko ihu mehal paavai | Ang 889
Sant Singh KhalsaBy Guru's Grace, some find this mansion.
Manmohan SinghBy Guru's grace, a few attain to this mansion.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਟਿਕਾਣੇ (ਅਵਸਥਾ) ਨੂੰ ਪਾਉਂਦੇ ਹਨ।
Fareedkot Teekaਕੋਈ ਬਿਰਲਾ ਹੀ ਗੁਰੋਂ ਕੀ ਕ੍ਰਿਪਾ ਸੇ ਇਹ ਅਸਥਾਨ ਪਾਵਤਾ ਹੈ॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਹਲੁ = ਉੱਚਾ ਆਤਮਕ ਟਿਕਾਣਾ।
SikhNet (Spanish)pero extraordinario es aquél que llega hasta ella por la Gracia del Guru,
ਭ੍ਰਮ ਭੈ ਮੋਹ ਨ ਮਾਇਆ ਜਾਲ ॥
bhram bhai moh na maaeaa jaal | Ang 889
Sant Singh KhalsaThey are not touched by doubt, fear, attachment or the traps of Maya.
Manmohan SinghThey are affected not by doubt, dread, worldly love and secular entanglements.
Manmohan Singh (Punjabi)ਸੰਦੇਹ, ਡਰ, ਦੁਨਿਆਵੀ ਮਮਤਾ ਅਤੇ ਸੰਸਾਰੀ ਜੰਜਾਲਾਂ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ।
Fareedkot Teekaਤਿਸ ਕਾ ਸੰਸਾਰ ਮੇਂ ਭ੍ਰਮਨਾ ਨਹੀਂ ਹੈ ਔ ਮੋਹ ਕਰ ਕੇ ਮਾਇਆ ਕਾ ਜਾਲ ਭੀ ਤਿਸ ਕੋ ਨਹੀਂ ਹੈ॥
Prof. Sahib Singhਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।
SikhNet (Spanish)ni el engaño ni la duda, ni el apego emocional le afectan, tampoco es atrapado en la red de Maya;
ਸੁੰਨ ਸਮਾਧਿ; ਪ੍ਰਭੂ ਕਿਰਪਾਲ ॥੩॥
sun samaadh; prabhoo kirapaal |3| Ang 889
Sant Singh KhalsaThey enter the deepest state of Samaadhi, through the kind mercy of God. ||3||
Manmohan SinghThrough the Lord, has no end or limit. He, the Lord, has no end or limit.
Manmohan Singh (Punjabi)ਸਾਈਂ ਦੀ ਮਿਹਰ ਰਾਹੀਂ ਉਹ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਪ੍ਰਭੂ ਕ੍ਰਿਪਾਲ ਕੀ ਅਫੁਰ ਸਮਾਧੀ ਮੇਂ ਵਹੁ ਰਹਤੇ ਹੈਂ॥੩॥
Prof. Sahib Singhਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥ਪਦ ਅਰਥ ਸੁੰਨ = ਸੁੰਞ {शुन्य}। ਸਮਾਧਿ = ਜੁੜੀ ਹੋਈ ਸੁਰਤਿ। ਸੁੰਨ ਸਮਾਧਿ = ਉਹ ਜੁੜੀ ਹੋਈ ਸੁਰਤਿ ਜਿਸ ਵਿਚ ਮਾਇਕ ਫੁਰਨਿਆਂ ਵਲੋਂ ਸੁੰਞ ਹੈ ॥੩॥
SikhNet (Spanish)por la Bondadosa Misericordia de Dios entra en el Estado Profundo de Samadhi. (3)
ਤਾ ਕਾ ਅੰਤੁ ਨ ਪਾਰਾਵਾਰੁ ॥
taa kaa ant na paaraavaar | Ang 889
Sant Singh KhalsaHe has no end or limitation.
Manmohan SinghHe, the Lord, has no end or limit.
Manmohan Singh (Punjabi)ਉਸ ਸਾਹਿਬ ਦਾ ਕੋਈ ਅੰਤ ਜਾਂ ਓੜਕ ਨਹੀਂ।
Fareedkot Teekaਕੈਸਾ ਵਹੁ ਪ੍ਰਭੂ ਹੈ? ਤਿਸ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,ਪਦ ਅਰਥ ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।
SikhNet (Spanish)Infinito y sin medida
ਆਪੇ ਗੁਪਤੁ; ਆਪੇ ਪਾਸਾਰੁ ॥
aape gupat; aape paasaar | Ang 889
Sant Singh KhalsaHe Himself is unmanifest, and He Himself is manifest.
Manmohan SinghHe Himself is Unmanifest and Himself manifest.
Manmohan Singh (Punjabi)ਉਹ ਖੁਦ ਅਲੋਪ ਹੈ ਅਤੇ ਖੁਦ ਹੀ ਪ੍ਰਗਟ।
Fareedkot Teekaਆਪ ਹੀ ਵਹੁ ਗੁਪਤ ਰੂਪ ਅਰਥਾਤ ਨਿਰਗੁਣ ਹੈ ਔ ਆਪ ਹੀ ਪਸਾਰੇ ਵਾਲਾ ਅਰਥਾਤ ਸਰਗੁਣ ਰੂਪ ਹੈ॥
Prof. Sahib Singhਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।ਪਦ ਅਰਥ ਆਪੇ = ਆਪ ਹੀ। ਗੁਪਤੁ = ਸਭ ਵਿਚ ਲੁਕਿਆ ਹੋਇਆ। ਪਾਸਾਰੁ = (ਜਗਤ-ਰੂਪ) ਖਿਲਾਰਾ।
SikhNet (Spanish)es nuestro Señor, el Dios;
ਜਾ ਕੈ ਅੰਤਰਿ; ਹਰਿ ਹਰਿ ਸੁਆਦੁ ॥
jaa kai antar; har har suaad | Ang 889
Sant Singh KhalsaOne who enjoys the taste of the Lord, Har, Har, deep within himself,
Manmohan SinghHe, who within his mind enjoys the relish of the God's Name;
Manmohan Singh (Punjabi)ਜੋ ਆਪਣੈ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਦੀ ਲੱਜਤ ਨੂੰ ਮਾਣਦਾ ਹੈ,
Fareedkot Teekaਜਿਨ ਕੇ ਅੰਤਰਿ ਸਰਬ ਪਾਪੋਂ ਕੇ ਹਰਨਹਾਰੇ ਹਰੀ ਕੇ ਭਜਨ ਕਾ ਸ੍ਵਾਦ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,ਪਦ ਅਰਥ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।
SikhNet (Spanish)es No Manifiesto y también Manifiesto.
ਕਹਨੁ. ਨ ਜਾਈ; ਨਾਨਕ ਬਿਸਮਾਦੁ ॥੪॥੯॥੨੦॥
kehan. na jaaee; naanak bisamaad |4|9|20| Ang 889
Sant Singh KhalsaO Nanak, his wondrous state cannot be described. ||4||9||20||
Manmohan Singhhis wondrous state can be described not, O Nanak.
Manmohan Singh (Punjabi)ਉਸ ਦੀ ਅਸਚਰਜ ਅਵਸਥਾ ਵਰਣਨ ਕੀਤੀ ਨਹੀਂ ਜਾ ਸਕਦੀ। ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਸਚਰਜ ਰੂਪ ਹੈਂ ਔਰ ਤਿਸ ਕੀ ਮਹਿਮਾ ਕਹੀ ਨਹੀ ਜਾਤੀ॥੪॥੯॥੨੦॥
Prof. Sahib Singhਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥ਪਦ ਅਰਥ ਨਾਨਕ = ਹੇ ਨਾਨਕ! ਬਿਸਮਾਦੁ = ਅਸਚਰਜ ॥੪॥੯॥੨੦॥
SikhNet (Spanish)Dice Nanak, el que participa del Amor de Dios, logra un Estado Maravilloso e Indescriptible. (4-9-20)