ਤੁਖਾਰੀ ਮਹਲਾ ੪ ॥
tukhaaree mahalaa 4 | Ang 1114
Sant Singh KhalsaTukhaari, Fourth Mehl:
Manmohan SinghTukhari 4th Guru.
Manmohan Singh (Punjabi)ਤੁਖਾਰੀ ਚੌਥੀ ਪਾਤਿਸ਼ਾਹੀ।
SikhNet (Spanish)Tukhari, Mejl Guru Ram Das, Cuarto Canal Divino.
ਹਰਿ ਹਰਿ ਅਗਮ ਅਗਾਧਿ; ਅਪਰੰਪਰ, ਅਪਰਪਰਾ ॥
har har agam agaadh; aparanpar, aparaparaa | Ang 1114
Sant Singh KhalsaThe Lord, Har, Har, is Inaccessible, Unfathomable, Infinite, the Farthest of the Far.
Manmohan SinghMy Lord Master is Unapproachable, Unfathomable, Illimitable and the Remotest of the remote.
Manmohan Singh (Punjabi)ਮੇਰਾ ਸੁਆਮੀ ਮਾਲਕ ਅਪੁਜ, ਅਥਾਹ, ਬੇਹੱਦ ਅਤੇ ਪਰੇ ਤੋਂ ਪਰੇ ਹੈ।
Fareedkot Teekaਹੇ ਹਰੀ! ਸਰਬ ਕੇ ਹਰੇ ਕਰਨੇ ਵਾਲੇ, ਮਨ ਤੇ ਅਗਮ, (ਅਗਾਧਿ) ਅਥਾਹ ਰੂਪ ਜੋ ਇਤਰ ਜੀਵ ਹੈਂ ਅਰ ਇਨ ਜੀਵੋਂ ਤੇ ਪਰੇ ਜੋ ਦੇਵਤਾ ਹੈਂ, ਤਿਨ ਤੇ ਪਰੇ ਜੋ ਬ੍ਰਹਮਾਦਿਕ ਹੈਂ, ਤੂੰ ਤਿਨ ਕਾ ਭੀ ਪਰਾ ਰੂਪ ਹੈਂ॥
Prof. Sahib Singhਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਬੇਅੰਤ ਹਰੀ! ਹੇ ਪਰੇ ਤੋਂ ਪਰੇ ਹਰੀ!ਪਦ ਅਰਥ ਅਗਮ = ਹੇ ਅਪਹੁੰਚ ਪ੍ਰਭੂ! ਅਗਾਧਿ = ਹੇ ਅਥਾਹ ਹਰੀ! ਅਪਰੰਪਰ = ਹੇ ਪਰੇ ਤੋਂ ਪਰੇ ਹਰੀ! ਅਪਰਪਰਾ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭਦਾ।
SikhNet (Spanish)Tú, oh Dios, eres Insondable e Infinito.
ਜੋ ਤੁਮ ਧਿਆਵਹਿ ਜਗਦੀਸ; ਤੇ ਜਨ ਭਉ ਬਿਖਮੁ ਤਰਾ ॥
jo tum dhiaaveh jagadees; te jan bhau bikham taraa | Ang 1114
Sant Singh KhalsaThose who meditate on You, O Lord of the Universe - those humble beings cross over the terrifying, treacherous world-ocean.
Manmohan SinghThey, who meditate on Thee, O Lord of the universe; those persons cross the arduous and terrible world-ocean.
Manmohan Singh (Punjabi)ਜਿਹੜੇ ਤੇਰਾ ਸਿਮਰਨ ਕਰਦੇ ਹਨ, ਹੈ ਆਲਮਾਂ ਦੇ ਸੁਆਮੀ! ਉਹ ਪੁਰਸ਼ ਕਠਨ ਅਤੇ ਭਿਆਨਕ ਸੰਸਾਰ ਸੰਮੁਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਹੇ ਜਗਦੀਸ! ਜੋ ਪੁਰਸ ਤੁਝ ਕੋ ਧਿਆਵਤੇ ਹੈਂ ਤੇ ਪੁਰਸੋਂ ਕਾ ਸਮਦਾਉ ਸੰਸਾਰ ਬਿਖਮ ਸੇ ਤਰਾ ਹੈ॥
Prof. Sahib Singhਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।ਪਦ ਅਰਥ ਧਿਆਵਹਿ = ਧਿਆਉਂਦੇ ਹਨ {ਬਹੁ-ਵਚਨ}। ਜਗਦੀਸ = {ਜਗਤ ਈਸ} ਹੇ ਜਗਤ ਦੇ ਮਾਲਕ! ਤੇ ਜਨ = {ਬਹੁ-ਵਚਨ} ਉਹ ਮਨੁੱਖ। ਭਉ = ਭਉਜਲ, ਸੰਸਾਰ-ਸਮੁੰਦਰ। ਬਿਖਮੁ = ਔਖਾ (ਸੰਸਾਰ-ਸਮੁੰਦਰ)। ਤਰਾ = ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ।
SikhNet (Spanish)Oh Señor del Universo, quien sea que Te contemple, cruza el tumultuoso mar de las existencias materiales.
ਬਿਖਮ ਭਉ. ਤਿਨ ਤਰਿਆ ਸੁਹੇਲਾ; ਜਿਨ ਹਰਿ ਹਰਿ ਨਾਮੁ ਧਿਆਇਆ ॥
bikham bhau. tin tariaa suhelaa; jin har har naam dhiaaeaa | Ang 1114
Sant Singh KhalsaThose who meditate on the Name of the Lord, Har, Har, easily cross over the terrifying, treacherous world-ocean.
Manmohan SinghThey who contemplate the Lord God's Name easily swim across the arduous and terrible world ocean.
Manmohan Singh (Punjabi)ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹ ਕਠਨ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦੇ ਹਨ।
Fareedkot Teekaਕਠਨ ਸੰਸਾਰੁ ਸਮੁੰਦ੍ਰ ਤਿਨੋਂ ਨੇ (ਸੁਹੇਲਾ) ਸੁਖੈਨ ਹੀ ਤਰ ਲੀਆ ਹੈ, ਜਿਨੋਂ ਨੇ ਹੇ ਹਰੀ! ਤੇਰੇ ਹਰਿ ਨਾਮ ਕੋ ਧ੍ਯਾਵਨਾ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਜਾਂਦੇ ਹਨ।ਪਦ ਅਰਥ ਤਿਨ ਤਰਿਆ = ਉਹਨਾਂ ਮਨੁੱਖਾਂ ਨੇ ਤਰਿਆ, ਉਹ ਮਨੁੱਖ ਪਾਰ ਲੰਘੇ। ਸੁਹੇਲਾ = ਸੌਖੇ ਹੀ।
SikhNet (Spanish)Sí, lo cruzan con facilidad aquéllos que habitan en Tu Nombre y a los que siguen la Palabra del Guru,
ਗੁਰ ਵਾਕਿ ਸਤਿਗੁਰ. ਜੋ ਭਾਇ ਚਲੇ; ਤਿਨ ਹਰਿ ਹਰਿ ਆਪਿ ਮਿਲਾਇਆ ॥
gur vaak satigur. jo bhaae chale; tin har har aap milaaeaa | Ang 1114
Sant Singh KhalsaThose who lovingly walk in harmony with the Word of the Guru, the True Guru - the Lord, Har, Har, unites them with Himself.
Manmohan SinghThey, who lovingly walk according to the Guru, the True Guru's word, them the Lord God blends with Himself.
Manmohan Singh (Punjabi)ਜੋ ਗੁਰਾਂ, ਸੱਚੇ ਗੁਰੂ ਦੇ ਬਚਨ ਅਨੁਸਾਰ ਪਿਆਰ ਨਾਲ ਟੁਰਦੇ ਹਨ, ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਪੁਰਸ (ਭਾਇ) ਪ੍ਰੇਮ ਕਰ ਕੇ ਸਤਿਗੁਰੋਂ ਕੇ ਵਾਕੋਂ ਅਨਸਾਰ ਚਲੇ ਹੈਂ, ਤਿਨ ਕੋ ਹਰੇ ਕਰਨੇ ਵਾਲੇ ਹਰੀ! ਤੈਨੇ ਆਪਣੇ ਮੇਂ ਮਿਲਾਇ ਲੀਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ।ਪਦ ਅਰਥ ਗੁਰ ਵਾਕਿ ਸਤਿਗੁਰ = ਗੁਰ ਸਤਿਗੁਰ ਵਾਕਿ, ਗੁਰੂ ਦੇ ਬਚਨ ਅਨੁਸਾਰ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ। ਭਾਇ = ਪ੍ਰੇਮ ਵਿਚ, ਪ੍ਰੇਮ ਦੇ ਆਸਰੇ। ਚਲੇ = ਜੀਵਨ-ਸਫ਼ਰ ਵਿਚ ਤੁਰਦੇ ਰਹੇ, ਜੀਵਨ ਬਿਤੀਤ ਕਰਦੇ ਰਹੇ।
SikhNet (Spanish)a ellos el Señor los une en Su Ser.
ਜੋਤੀ ਜੋਤਿ ਮਿਲਿ ਜੋਤਿ ਸਮਾਣੀ; ਹਰਿ ਕ੍ਰਿਪਾ ਕਰਿ ਧਰਣੀਧਰਾ ॥
jotee jot mil jot samaanee; har kripaa kar dharaneedharaa | Ang 1114
Sant Singh KhalsaThe mortal's light meets the Light of God, and blends with that Divine Light when the Lord, the Support of the Earth, grants His Grace.
Manmohan SinghWhen God, the Support of the world, shows mercy, then one's Light merges in the Luminous Lord.
Manmohan Singh (Punjabi)ਜਦ ਜਗਤ ਦਾ ਆਸਰਾ, ਵਾਹਿਗੁਰੂ ਮਿਹਰ ਧਾਰਦਾ ਹੈ ਤਾਂ ਜੀਵ ਦਾ ਨੂਰ ਪਰਮ ਨੂਰ ਨਾਲ ਮਿਲਾ ਕੇ, ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਹਰੀ ਧਰਣੀਧਾਰ ਜੋਤੀ ਸ੍ਵਰੂਪ! ਜੋ (ਜੋਤੀ) ਚੰਦ੍ਰਮਾ, ਸੂਰਜਾਦਕ ਹੈਂ ਤਿਨ ਮੇਂ ਤੇਰੀ ਜੋਤਿ ਸਮਾਈ ਹੂਈ ਹੈ, ਜਬ ਤੈਨੇ ਕ੍ਰਿਪਾ ਕਰੀ ਤਬ ਤੇਰੇ ਵਿਖੇ ਤਿਸ ਗੁਰਮੁਖਿ ਕੀ ਜੋਤਿ ਮਿਲੀ ਹੈ॥
Prof. Sahib Singhਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹਿੰਦੀ ਹੈ।ਪਦ ਅਰਥ ਜੋਤੀ ਜੋਤਿ ਮਿਲਿ = ਚਾਨਣ-ਰੂਪ ਪ੍ਰਭੂ ਦੀ ਜੋਤਿ ਵਿਚ ਮਿਲ ਕੇ। ਮਿਲਿ = ਮਿਲ ਕੇ। ਜੋਤਿ ਸਮਾਣੀ = ਉਹਨਾਂ ਦੀ ਜਿੰਦ ਲੀਨ ਹੋ ਗਈ। ਕਰਿ = ਕਰੀ, ਕੀਤੀ। ਧਰਣੀ ਧਰਾ = ਧਰਤੀ ਦਾ ਆਸਰਾ ਹਰੀ। ਧਰਣੀ = ਧਰਤੀ। ਧਰਾ = ਆਸਰਾ।
SikhNet (Spanish)Oh Soporte de la Tierra, ten Compasión para que mi luz se inmerja en Tu Luz.
ਹਰਿ ਹਰਿ ਅਗਮ ਅਗਾਧਿ; ਅਪਰੰਪਰ ਅਪਰਪਰਾ ॥੧॥
har har agam agaadh; aparanpar aparaparaa |1| Ang 1114
Sant Singh KhalsaThe Lord, Har, Har, is Inaccessible, Unfathomable, Infinite, the Farthest of the Far. ||1||
Manmohan SinghMy Lord God is Unapproachable, Unknowable, Illimitable and the Remotest of the remote.
Manmohan Singh (Punjabi)ਮੇਰਾ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ, ਸਮਝ ਤੋਂ ਬਾਹਰ, ਬੇਹਤ ਅਤੇ ਪਰੇਡੇ ਤੋਂ ਪਰੇਡੇ ਹੈ।
Fareedkot Teekaਹੇ ਹਰੇ ਕਰਨੇ ਵਾਲੇ ਹਰੀ! ਤੂੰ ਅਗਮ, ਅਗਾਧ, ਇਤਰ ਜੀਵ ਔਰ ਦੇਵਤਾ ਪੁਨਃ ਬ੍ਰਹਮਾਦਿਕ ਸਰਬ ਕਾ ਪਰਾ ਹੈਂ॥੧॥
Prof. Sahib Singhਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਬੇਅੰਤ ਹਰੀ! (ਇਹ ਸਭ ਤੇਰੀ ਕ੍ਰਿਪਾ ਦੁਆਰਾ ਹੀ ਹੋ ਸਕਦਾ ਹੈ) ॥੧॥
SikhNet (Spanish)Tú, oh Dios, eres Insondable e Infinito. (1)
ਤੁਮ ਸੁਆਮੀ ਅਗਮ ਅਥਾਹ; ਤੂ ਘਟਿ ਘਟਿ ਪੂਰਿ ਰਹਿਆ ॥
tum suaamee agam athaah; too ghatt ghatt poor rahiaa | Ang 1114
Sant Singh KhalsaO my Lord and Master, You are Inaccessible and Unfathomable. You are totally pervading and permeating each and every heart.
Manmohan SinghMy Master, Thou are beyond reach and fathomless. Thou are fully contained in every heart.
Manmohan Singh (Punjabi)ਮੇਰੇ ਮਾਲਕ, ਤੂੰ ਪਹੁੰਚ ਤੋਂ ਪਰੇ ਅਤੇ ਬੇ-ਇਨਤਹਾ ਹੈ। ਤੂੰ ਹਰ ਦਿਲ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਹੇ ਸ੍ਵਾਮੀ! ਤੂੰ ਅਗਮ ਔਰ ਅਥਾਹ ਹੈਂ ਔਰ ਤੂੰ (ਘਟਿ ਘਟਿ) ਸਰਬ ਘਟੋਂ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।ਪਦ ਅਰਥ ਸੁਆਮੀ = ਮਾਲਕ। ਅਗਮ = ਹੇ ਅਪਹੁੰਚ! ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਤੂ ਪੂਰਿ ਰਹਿਆ = ਤੂੰ ਵਿਆਪਕ ਹੈਂ।
SikhNet (Spanish)Oh Maestro, Insondable eres Tú y aun así prevaleces en todo. Sí, Misterioso e Incognoscible eres Tú y aun así,
ਤੂ ਅਲਖ ਅਭੇਉ ਅਗੰਮੁ; ਗੁਰ ਸਤਿਗੁਰ ਬਚਨਿ ਲਹਿਆ ॥
too alakh abheo agam; gur satigur bachan lahiaa | Ang 1114
Sant Singh KhalsaYou are Unseen, Unknowable and Unfathomable; You are found through the Word of the Guru, the True Guru.
Manmohan SinghThou, o Lord, are Unseen, Inscrutable and Limitless and are found through the great True Guru's word.
Manmohan Singh (Punjabi)ਤੂੰ ਹੇ ਸੁਆਮੀ! ਅਦ੍ਰਿਸ਼ਟ ਭੇਦ-ਰਹਿਤ ਅਤੇ ਹਦਬੰਨਾ-ਰਹਿਤ ਹੈ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੁਆਰਾ ਲਭਦਾ ਹੈ।
Fareedkot Teekaਤੂੰ ਅਲਖ ਹੈਂ, ਅਭੇਉ ਹੈਂ ਅਰਥਾਤ ਤੇਰਾ ਕੋਈ ਭੇਦ ਨਹੀਂ ਜਾਨ ਸਕਤਾ, ਪੁਨਾ ਅਗੰਮ ਹੈਂ, (ਗੁਰ) ਪੂਜ੍ਯ ਸਤਿਗੁਰੋਂ ਕੇ ਸਬਦ ਕਰ ਤੇਰੇ ਕੋ ਅਧਿਕਾਰੀਓਂ ਨੇ ਲਖਾ ਹੈ॥
Prof. Sahib Singhਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਪ੍ਰਭੂ ਗੁਰੂ ਸਤਿਗੁਰੂ ਦੇ ਬਚਨ ਦੀ ਰਾਹੀਂ ਲੱਭ ਪੈਂਦਾ ਹੈ।ਪਦ ਅਰਥ ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਉ = ਅ-ਭੇਉ, ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਅਗੰਮੁ = ਅਪਹੁੰਚ। ਬਚਨਿ = ਬਚਨ ਦੀ ਰਾਹੀਂ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ। ਲਹਿਆ = ਲੱਭ ਲਿਆ।
SikhNet (Spanish)eres encontrado a través de la Palabra del Guru.
ਧਨੁ ਧੰਨੁ ਤੇ ਜਨ. ਪੁਰਖ ਪੂਰੇ; ਜਿਨ. ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥
dhan dhan te jan. purakh poore; jin. gur santasangat mil gun rave | Ang 1114
Sant Singh KhalsaBlessed, blessed are those humble, powerful and perfect people, who join the Guru's Sangat, the Society of the Saints, and chant His Glorious Praises.
Manmohan SinghBlessed, Blessed are those powerful and perfect persons, who associating with the Saint-Guru's association utter God's praise.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਬਲਵਾਨ ਤੇ ਪੂਰਨ ਪੁਰਸ਼ ਜੋ ਸਾਧੂ-ਗੁਰਾਂ ਦੀ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਵਹੁ ਪੂਰੇ ਪੁਰਖ ਜਨੁ ਧੰਨ੍ਯਤਾ ਜੋਗ ਧੰਨ ਹੈਂ, ਜਿਨੋਂ ਨੇ ਗੁਰ ਸੰਤੋਂ ਕੀ ਸੰਗਤਿ ਮੇਂ ਮਿਲਿ ਕੇ ਤੇਰੇ ਗੁਣ ਉਚਾਰਨ ਕੀਏ ਹੈਂ॥
Prof. Sahib Singhਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ।ਪਦ ਅਰਥ ਧਨੁ ਧੰਨੁ = ਧੰਨ ਹਨ ਧੰਨ ਹਨ, ਭਾਗਾਂ ਵਾਲੇ ਹਨ। ਤੇ ਜਨ = {ਬਹੁ-ਵਚਨ} ਉਹ ਮਨੁੱਖ। ਮਿਲਿ = ਮਿਲ ਕੇ। ਰਵੇ = ਚੇਤੇ ਕੀਤੇ, ਯਾਦ ਕੀਤੇ।
SikhNet (Spanish)Benditos son esos seres perfectos, que encontrándose con el Santo Guru, recitan Tu Alabanza,
ਬਿਬੇਕ ਬੁਧਿ ਬੀਚਾਰਿ ਗੁਰਮੁਖਿ; ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥
bibek budh beechaar guramukh; gur sabad khin khin har nit chave | Ang 1114
Sant Singh KhalsaWith clear and precise understanding, the Gurmukhs contemplate the Guru's Shabad; each and every instant, they continually speak of the Lord.
Manmohan SinghThe Guru-wards of discriminating intellect, every moment reflect on the Guru's word and ever utter the Lord's Name.
Manmohan Singh (Punjabi)ਪ੍ਰਬੀਨ ਮੱਤ ਵਾਲੇ ਗੁਰੂ-ਅਨੁਸਾਰੀ ਹਰ ਮੁਹਤ ਗੁਰਾਂ ਦੀ ਖਾਣੀ ਨੂੰ ਸੋਚਦੇ ਵੀਚਾਰਦੇ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦੇ ਹਨ।
Fareedkot Teekaਬਿਬੇਕ ਬੁਧੀ ਜੋ ਗੁਰਮੁਖਿ ਹੈਂ, ਸੋ ਗੁਰ ਸਬਦ ਕਾ ਬੀਚਾਰ ਕਰਕੇ, ਹੇ ਹਰੀ! ਖਿਨ ਖਿਨ ਵਿਖੇ ਤੇਰੇ ਨਾਮ ਕੋ ਨਿਤ (ਚਵੇ) ਉਚਾਰਨ ਕਰਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ।ਪਦ ਅਰਥ ਬਿਬੇਕ = ਪਰਖ, ਚੰਗੇ ਮੰਦੇ ਦੀ ਪਰਖ। ਬਿਬੇਕ ਬੁਧਿ = ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ। ਬੀਚਾਰਿ = (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ, ਮਨ ਵਿਚ ਵਸਾ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਚਵੇ = ਉਚਾਰੇ।
SikhNet (Spanish)discriminan y reflexionan en Ti a cada momento, a través de la Palabra del Guru.
ਜਾ ਬਹਹਿ ਗੁਰਮੁਖਿ. ਹਰਿ ਨਾਮੁ ਬੋਲਹਿ; ਜਾ ਖੜੇ ਗੁਰਮੁਖਿ. ਹਰਿ ਹਰਿ ਕਹਿਆ ॥
jaa baheh guramukh. har naam boleh; jaa kharre guramukh. har har kahiaa | Ang 1114
Sant Singh KhalsaWhen the Gurmukh sits down, he chants the Lord's Name. When the Gurmukh stands up, he chants the Lord's Name, Har, Har.
Manmohan SinghWhen the Guru-ward sits, he utters the Lord's Name and when the Guru-ward stands, m even then he repeats the Lord's Name.
Manmohan Singh (Punjabi)ਜਦ ਗੁਰੂ-ਅਨੁਸਾਰੀ ਬਹਿੰਦਾ ਹੈ, ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਜਦ ਗੁਰੂ-ਅਨੁਸਾਰੀ ਖਲੋਦਾ ਹੈ ਉਦੋਂ ਭੀ ਉਹ ਪ੍ਰਭੂ ਦੇ ਨਾਮ ਨੂੰ ਹੀ ਜਪਦਾ ਹੈ।
Fareedkot Teekaਜਬ ਗੁਰਮੁਖ ਇਕਤ੍ਰ ਹੋ ਕਰ ਬੈਠਤੇ ਹੈਂ ਤਬ ਹਰਿ ਨਾਮ ਕੋ ਬੋਲਤੇ ਹੈਂ ਔਰ ਜਬ ਗੁਰਮੁਖ ਖੜੇ ਹੋਤੇ ਹੈਂ ਤਬ ਭੀ ਤਿਨ ਗੁਰਮੁਖੋਂ ਨੇ ਹਰਿ ਹਰਿ ਨਾਮ ਕੋ ਉਚਾਰਨ ਕੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ)।ਪਦ ਅਰਥ ਜਾ = ਜਦੋਂ। ਬਹਹਿ = ਬਹਿੰਦੇ ਹਨ {ਬਹੁ-ਵਚਨ}। ਖੜੇ = ਖਲੋਤੇ ਹੋਏ ਹਨ। ਕਹਿਆ = ਸਿਮਰਿਆ।
SikhNet (Spanish)El Hombre de Dios recita Tu Nombre, sentado o parado.
ਤੁਮ ਸੁਆਮੀ ਅਗਮ ਅਥਾਹ; ਤੂ ਘਟਿ ਘਟਿ ਪੂਰਿ ਰਹਿਆ ॥੨॥
tum suaamee agam athaah; too ghatt ghatt poor rahiaa |2| Ang 1114
Sant Singh KhalsaO my Lord and Master, You are Inaccessible and Unfathomable. You are totally pervading and permeating each and every heart. ||2||
Manmohan SinghThou, O my Lord, are beyond reach and Unfathomable. Thou are Fully-filling all the hearts.
Manmohan Singh (Punjabi)ਤੂੰ ਹੇ ਮੇਰੇ ਸਾਈਂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ। ਤੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਹੇ ਸ੍ਵਾਂਮੀ! ਤੁਮ ਅਗੰਮ ਅਥਾਹ ਹੋ ਅਰ ਤੂੰ ਘਟ ਘਟ ਮੇਂ ਬ੍ਯਾਪਕ ਹੋ ਰਹਾ ਹੈਂ॥੨॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ॥੨॥ਪਦ ਅਰਥ ਸੁਆਮੀ = ਮਾਲਕ ॥੨॥
SikhNet (Spanish)Oh Maestro, aún siendo Insondable, prevaleces en todo. (2)
ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥
sevak jan seveh te paravaan; jin seviaa guramat hare | Ang 1114
Sant Singh KhalsaThose humble servants who serve are accepted. They serve the Lord, and follow the Guru's Teachings.
Manmohan SinghThe servants who serve God and who serve Him under the Guru's instruction, they become acceptable.
Manmohan Singh (Punjabi)ਦਾਸ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਤਾਬੇ ਉਸ ਦੀ ਸੇਵਾ ਕਰਦੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ ਸੇਵਕ ਜਨ ਤੇਰੇ ਕੋ ਸੇਵਤੇ ਹੈਂ, ਸੋ ਪਰਵਾਣ ਹੂਏ ਹੈਂ, ਪਰੰਤੂ ਹੇ ਹਰੀ! ਜਿਨੋਂ ਨੇ ਤੇਰੇ ਕੋ ਗੁਰਮਤਿ ਲੈਕਰ ਸੇਵਨ ਕੀਆ ਹੈ॥
Prof. Sahib Singhਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ,ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ, ਸਿਮਰਦੇ ਹਨ। ਤੇ = {ਬਹੁ-ਵਚਨ} ਉਹ ਮਨੁੱਖ। ਗੁਰਮਤਿ = ਗੁਰੂ ਦੀ ਮੱਤ ਉਤੇ ਤੁਰ ਕੇ।
SikhNet (Spanish)Es aprobado ese sirviente que Te sirve a través de la Palabra del Shabd del Guru,
ਤਿਨ ਕੇ. ਕੋਟਿ ਸਭਿ ਪਾਪ; ਖਿਨੁ ਪਰਹਰਿ. ਹਰਿ ਦੂਰਿ ਕਰੇ ॥
tin ke. kott sabh paap; khin parahar. har door kare | Ang 1114
Sant Singh KhalsaAll their millions of sins are taken away in an instant; the Lord takes them far away.
Manmohan SinghMillions of their sins, God all effaces and casts off in an instant.
Manmohan Singh (Punjabi)ਉਹਨਾਂ ਦੇ ਕ੍ਰੋੜਾ ਹੀ ਗੁਨਾਹ ਵਾਹਿਗੁਰੂ ਇਕ ਮੁਹਤ ਵਿੱਚ ਸਮੂਹ ਮੇਟ ਕੇ ਦੂਰ ਕਰ ਦਿੰਦਾ ਹੈ।
Fareedkot Teekaਤਿਨ ਕੇ ਕਰੋੜ ਹੀ ਪਾਪ ਖਿਨ ਵਿਖੇ ਪ੍ਰਹਾਰ ਕਰ, ਹੇ ਹਰੀ! ਆਪ ਨੇ ਦੂਰ ਕਰ ਦੀਏ ਹੈਂ॥
Prof. Sahib Singhਪਰਮਾਤਮਾ ਨੇ ਉਹਨਾਂ ਦੇ ਸਾਰੇ ਕ੍ਰੋੜਾਂ ਹੀ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ।ਪਦ ਅਰਥ ਕੋਟਿ ਪਾਪ = ਕ੍ਰੋੜਾਂ ਪਾਪ। ਸਭਿ = ਸਾਰੇ। ਪਰਹਰਿ = ਦੂਰ ਕਰ ਕੇ।
SikhNet (Spanish)a ese ser le condonas millones de faltas y errores en un instante, sí, en él, sufrimientos y faltas desaparecen, él alaba y adora al Señor con su mente conciente.
ਤਿਨ ਕੇ ਪਾਪ ਦੋਖ ਸਭਿ ਬਿਨਸੇ; ਜਿਨ ਮਨਿ ਚਿਤਿ. ਇਕੁ ਅਰਾਧਿਆ ॥
tin ke paap dokh sabh binase; jin man chit. ik araadhiaa | Ang 1114
Sant Singh KhalsaAll their sin and blame is washed away. They worship and adore the One Lord with their conscious minds.
Manmohan SinghOf them all sins and blames are washed off, who with their mind and heart mediate on the one Lord.
Manmohan Singh (Punjabi)ਉਨ੍ਹਾਂ ਦੇ ਸਾਰੇ ਕਸਮਲ ਅਤੇ ਦੂਸ਼ਨ ਧੋਤੇ ਜਾਂਦੇ ਹਨ ਜੋ ਆਪਦੇ ਮਨ ਤੇ ਦਿਲ ਨਾਲ ਇਕ ਸੁਆਮੀ ਨੂੰ ਸਿਮਰਦੇ ਹਨ।
Fareedkot Teekaਤਿਨ ਕੇ ਪਾਪ ਅਰ ਦੋਖ ਸਭ ਨਸ੍ਟ ਭਏ ਹੈਂ, ਜਿਨੋਂ ਨੇ ਮਨ ਅਰ ਚਿਤ ਕਰ ਕੇ ਏਕ ਤੇਰਾ ਹੀ ਅਰਾਧਨਾ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣ ਨਾਸ ਹੋ ਗਏ।ਪਦ ਅਰਥ ਦੋਖ = ਐਬ, ਔਗੁਣ। ਬਿਨਸੇ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਇਕੁ = ਇਕ ਪਰਮਾਤਮਾ ਨੂੰ।
SikhNet (Spanish)El Creador vuelve fructíferas las vidas de quienes, mediante la Palabra del Guru, cantan el Nombre Verdadero.
ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ; ਜਿਨ ਗੁਰ ਬਚਨੀ ਸਚੁ ਭਾਖਿਆ ॥
tin kaa janam safalio sabh keea karatai; jin gur bachanee sach bhaakhiaa | Ang 1115
Sant Singh KhalsaThe Creator makes fruitful the lives of all those who, through the Guru's Word, chant the True Name.
Manmohan SinghFruitful is made by the Creator, the life of those, who through the Guru's word, utter the True Name.
Manmohan Singh (Punjabi)ਫਲਦਾਇਕ ਬਣਾ ਦਿੰਦਾ ਹੈ, ਸਿਰਜਣਹਾਰ ਜੀਵਨ ਉਹਨਾਂ ਦਾ, ਜੋ ਗੁਰਾਂ ਦੇ ਸ਼ਬਦ ਰਾਹੀਂ ਸੱਚੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜਿਨੋਂ ਨੇ ਗੁਰ ਬਚਨੋਂ ਕਰ ਸਚ ਕੋ ਉਚਾਰਨ ਕੀਆ ਹੈ, ਹੇ ਕਰਤੇ! ਤਿਨ ਕਾ ਜਨਮੁ ਸਭੀ ਆਪ ਨੇ ਸਫਲੁ ਕਰ ਦੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ।ਪਦ ਅਰਥ ਸਫਲਿਓ = ਕਾਮਯਾਬ। ਸਭ = ਸਾਰਾ। ਕਰਤੈ = ਕਰਤਾਰ ਨੇ। ਬਚਨੀ = ਬਚਨਾਂ ਦੀ ਰਾਹੀਂ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਾਖਿਆ = ਉਚਾਰਿਆ, ਜਪਿਆ।
SikhNet (Spanish)Benditos, benditos sean tales seres humildes, esa gente grandiosa que siguen la Enseñanza del Guru,
ਤੇ ਧੰਨੁ ਜਨ ਵਡ ਪੁਰਖ ਪੂਰੇ; ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥
te dhan jan vadd purakh poore; jo guramat har jap bhau bikham tare | Ang 1115
Sant Singh KhalsaBlessed are those humble beings, those great and perfect people, who follow the Guru's Teachings and meditate on the Lord; they cross over the terrifying and treacherous world-ocean.
Manmohan SinghBlessed are the men and great and perfect the persons, who contemplating God, by Guru's instruction cross the terrible and arduous world-ocean.
Manmohan Singh (Punjabi)ਮੁਬਾਰਕ ਹਨ ਉਹ ਇਨਸਾਨ ਅਤੇ ਵਡੇ ਤੇ ਪੂਰਨ ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਸਿਮਰ ਕੇ ਭਿਆਨਕ ਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
Fareedkot Teekaਤੇ ਜਨ ਧੰਨ੍ਯਤਾ ਜੋਗ ਹੈਂ ਅਰ ਵਹੁ ਵੱਡੇ ਪੂਰਨ ਪੁਰਖ ਹੈਂ, ਜੋ ਗੁਰਮਤਿ ਸੋ ਹੇ ਹਰੀ! ਤੇਰੇ ਕੋ ਜਪ ਕਰ ਕਠਨ ਸੰਸਾਰ ਸਮੁੰਦ੍ਰ ਸੇ ਤਰੇ ਹੈਂ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਮਹਾ ਪੁਰਖ ਹਨ, ਗੁਣਾਂ ਦੇ ਭਾਂਡੇ ਹਨ, ਜਿਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।ਪਦ ਅਰਥ ਧੰਨੁ = ਭਾਗਾਂ ਵਾਲੇ। ਪੂਰੇ = ਸਭ ਗੁਣਾਂ ਵਾਲੇ। ਜਪਿ = ਜਪ ਕੇ। ਭਉ = ਭਉ ਸਾਗਰ, ਸੰਸਾਰ-ਸਮੁੰਦਰ। ਬਿਖਮੁ = ਔਖਾ ਤਰਿਆ ਜਾਣ ਵਾਲਾ। ਤਰੇ = ਪਾਰ ਲੰਘ ਗਏ।
SikhNet (Spanish)y medita en el Señor. Ellos logran cruzar el traicionero e infranqueable mar de las existencias.
ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥੩॥
sevak jan seveh te paravaan; jin seviaa guramat hare |3| Ang 1115
Sant Singh KhalsaThose humble servants who serve are accepted. They follow the Guru's Teachings, and serve the Lord. ||3||
Manmohan SinghThe servants, who serve God and who serve Him under Guru's instruction, they become acceptable.
Manmohan Singh (Punjabi)ਦਾਸਰੇ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਅਨੁਸਾਰ ਸੇਵਾ ਕਰਦੇ ਹਨ ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ ਸੇਵਕ ਜਨ ਤੇਰੇ ਕੋ ਸੇਵਨ ਕਰਤੇ ਹੈਂ ਸੇ ਪਰਵਾਨ ਹੂਏ ਹੈਂ, ਪਰੰਤੂ ਪ੍ਰਵਾਨ ਵਹੁ ਹੂਏ ਹੈਂ, ਹੇ ਹਰੀ! ਜਿਨੋਂ ਨੇ ਗੁਰਮਤਿ ਲੈਕਰ ਤੇਰੇ ਕੋ ਸੇਵਨ ਕੀਆ ਹੈ॥੩॥
Prof. Sahib Singhਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ (ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ) ॥੩॥
SikhNet (Spanish)Aprobados son tales sirvientes que Te sirven, ellos siguen la Enseñanza del Guru y sirven al Señor. (3)
ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥
too antarajaamee har aap; jiau too chalaaveh piaare. hau tivai chalaa | Ang 1115
Sant Singh KhalsaYou Yourself, Lord, are the Inner-knower, the Searcher of hearts; as You make me walk, O my Beloved, so do I walk.
Manmohan SinghThou Thyself, O my loved God, are the searcher of hearts. As Thou Thyself, of hearts. As Thou make me walk, so do walk I.
Manmohan Singh (Punjabi)ਤੂੰ ਆਪੇ ਹੀ ਹੇ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੇਨੂੰ ਟੋਰਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਹੇ ਹਰੀ! ਤੂੰ ਆਪ ਅੰਤਰਜਾਮੀ ਹੈਂ। ਹੇ ਪ੍ਯਾਰੇ! ਮੇਰੇ ਕੋ ਜਿਸ ਤਰਾਂ ਤੂੰ ਚਲਾਵਤਾ ਹੈਂ, ਤਿਸੀ ਤਰਾਂ ਚਲਤਾ ਹੂੰ॥
Prof. Sahib Singhਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੁਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ।ਪਦ ਅਰਥ ਅੰਤਰਜਾਮੀ = {अन्तर् = या} ਅੰਦਰ ਤਕ ਪਹੁੰਚ ਵਾਲਾ, ਅੰਦਰ ਦੀ ਜਾਣਨ ਵਾਲਾ। ਜਿਉ = ਜਿਉਂ, ਜਿਵੇਂ, ਜਿਸ ਤਰ੍ਹਾਂ। ਚਲਾਵਹਿ = ਜੀਵਨ-ਰਾਹ ਤੇ ਤੂੰ ਤੋਰਦਾ ਹੈਂ। ਹਉ = ਹਉਂ, ਮੈਂ। ਚਲਾ = ਚੱਲਾਂ, ਮੈਂ ਚੱਲਦਾ ਹਾਂ।
SikhNet (Spanish)Eres el Conocedor Íntimo de mi corazón, oh Dios, y yo actúo así como es Tu Voluntad.
ਹਮਰੈ ਹਾਥਿ ਕਿਛੁ ਨਾਹਿ; ਜਾ ਤੂ ਮੇਲਹਿ. ਤਾ ਹਉ ਆਇ ਮਿਲਾ ॥
hamarai haath kichh naeh; jaa too meleh. taa hau aae milaa | Ang 1115
Sant Singh KhalsaNothing is in my hands; when You unite me, then I come to be united.
Manmohan SinghNothing is in my hand. When Thou unite, then I come and unite with Thee.
Manmohan Singh (Punjabi)ਮੈਰੇ ਹੱਥ ਵਸ ਕੁਝ ਭੀ ਨਹੀਂ। ਜਦ ਤੂੰ ਮਿਲਾਉਂਦਾ ਹੈ, ਤਦ ਮੈਂ ਆ ਕੇ ਤੇਰੇ ਨਾਲ ਮਿਲ ਜਾਂਦਾ ਹਾਂ।
Fareedkot Teekaਹਮਾਰੇ ਹਾਥ ਕੁਛ ਨਹੀਂ ਹੈ ਜੌ ਤੂੰ ਆਪ ਹਮਾਰੇ ਕੋ ਆਪਣੇ ਸਾਥ ਮੇਲ ਲੇਵੇ ਤੌ ਮੈਂ ਤੇਰੇ ਕੋ ਆਇ ਕਰ ਮਿਲੋਂ॥
Prof. Sahib Singhਹੇ ਹਰੀ! ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਜਦੋਂ ਤੂੰ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ, ਤਦੋਂ (ਹੀ) ਮੈਂ ਆ ਕੇ ਮਿਲਦਾ ਹਾਂ।ਪਦ ਅਰਥ ਹਾਥਿ = ਹੱਥ ਵਿਚ। ਜਾ = ਜਦੋਂ। ਆਇ = ਆ ਕੇ। ਮਿਲਾ = ਮਿਲਾਂ, ਮੈਂ ਮਿਲਦਾ ਹਾਂ।
SikhNet (Spanish)No hay nada que esté en mis manos, y sólo cuando me unes, me uno a Ti.
ਜਿਨ ਕਉ ਤੂ ਹਰਿ ਮੇਲਹਿ ਸੁਆਮੀ; ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥
jin kau too har meleh suaamee; sabh tin kaa lekhaa chhuttak geaa | Ang 1115
Sant Singh KhalsaThose whom You unite with Yourself, O my Lord and Master - all their accounts are settled.
Manmohan SinghThey whom Thou unite with Thyself, O Lord God, all their account is finally settled.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੈ ਪ੍ਰਭੂ ਪ੍ਰਮੇਸ਼ਰ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।
Fareedkot Teekaਜਿਨ ਕੋ ਹੇ ਹਰੀ! ਸ੍ਵਾਂਮੀ ਤੂੰ ਮੇਲਤਾ ਹੈਂ ਤਿਨ ਕੇ ਕਰਮੋਂ ਕਾ ਲੇਖਾ ਸਭ ਛੁਟ ਜਾਤਾ ਭ੍ਯਾ ਹੈ ਅਰ ਧਰਮ ਰਾਜ ਅਪਨੇ ਦੂਤੋਂ ਕੋ ਐਸੇ ਕਹਿਤਾ ਹੈ:
Prof. Sahib Singhਹੇ ਹਰੀ! ਹੇ ਸੁਆਮੀ! ਜਿਨ੍ਹਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜਦਾ ਹੈਂ, ਉਹਨਾਂ ਦੇ (ਪਿਛਲੇ ਕੀਤੇ ਕਰਮਾਂ ਦਾ) ਸਾਰਾ ਲੇਖ ਮੁੱਕ ਜਾਂਦਾ ਹੈ। (ਉਹਨਾਂ ਦੇ ਅੰਦਰੋਂ ਪਿਛਲੇ ਕੀਤੇ ਸਾਰੇ ਮੰਦ ਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ)।ਪਦ ਅਰਥ ਕਉ = ਨੂੰ। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਸਭੁ = ਸਾਰਾ। ਛੁਟਕਿ ਗਇਆ = ਮੁੱਕ ਗਿਆ, ਮੁੱਕ ਜਾਂਦਾ ਹੈ।
SikhNet (Spanish)Sí, las cuentas de quienes son unidos por Ti en Tu Ser, son finalmente saldadas; esas acciones ya no pesan sobre ellos.
ਤਿਨ ਕੀ ਗਣਤ. ਨ ਕਰਿਅਹੁ, ਕੋ ਭਾਈ; ਜੋ ਗੁਰ ਬਚਨੀ ਹਰਿ ਮੇਲਿ ਲਇਆ ॥
tin kee ganat. na kariahu, ko bhaaee; jo gur bachanee har mel leaa | Ang 1115
Sant Singh KhalsaNo one can go through the accounts of those, O Siblings of Destiny, who through the Word of the Guru's Teachings are united with the Lord.
Manmohan SinghNo one, O brother, should go into the account of those, whom through the Guru's instruction, God has united with Himself.
Manmohan Singh (Punjabi)ਕੋਈ ਜਣਾ, ਹੇ ਭਰਾਵਾ, ਉਸ ਦਾ ਲੇਖਾ ਪੱਤਾ ਨਾਂ ਕਰੇ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜਿਨ ਪੁਰਸੋਂ ਕੋ ਗੁਰ ਬਚਨੋਂ ਦ੍ਵਾਰਾ ਹਰੀ ਨੇ ਆਪਣੇ ਸਾਥ ਮੇਲ ਲੀਆ ਹੈ, ਹੇ ਭਾਈ! ਤਿਨ ਕੀ ਕੋਈ ਗਿਣਤੀ ਮਤਿ ਕਰੋ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਬਚਨਾਂ ਉਤੇ ਤੋਰ ਕੇ (ਆਪਣੇ ਨਾਲ) ਮਿਲਾਂਦਾ ਹੈ, ਕੋਈ ਭੀ ਧਿਰ ਉਹਨਾਂ ਦੇ (ਪਿਛਲੇ ਕਰਮਾਂ ਦੀ) ਵਿਚਾਰ ਨਾਹ ਕਰਿਓ (ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਹਨ)।ਪਦ ਅਰਥ ਗਣਤ = ਦੰਦ-ਕਥਾ, ਨੁਕਤਾ-ਚੀਨੀ, ਕਰਮਾਂ ਦੀ ਗਿਣਤੀ-ਵਿਚਾਰ। ਕੋ = ਕੋਈ ਧਿਰ। ਭਾਈ = ਹੇ ਭਾਈ! ਗੁਰ ਬਚਨੀ = ਗੁਰ ਬਚਨੀਂ, ਗੁਰੂ ਦੇ ਬਚਨਾਂ ਦੀ ਰਾਹੀਂ।
SikhNet (Spanish)Escuchen oh seres humanos, ellos han sido unidos en su ser por Dios.
ਨਾਨਕ ਦਇਆਲੁ ਹੋਆ ਤਿਨ ਊਪਰਿ; ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥
naanak deaal hoaa tin aoopar; jin gur kaa bhaanaa maniaa bhalaa | Ang 1115
Sant Singh KhalsaO Nanak, the Lord shows Mercy to those who accept the Guru's Will as good.
Manmohan SinghThe Lord becomes merciful into those, who accept the Guru's will as good, O Nanak.
Manmohan Singh (Punjabi)ਪ੍ਰਭੂ ਉਹਨਾਂ ਉਤੇ ਮਾਇਆਵਾਨ ਹੋ ਜਾਂਦਾ ਹੈ, ਜੋ ਗੁਰਾਂ ਦੀ ਰਜਾ ਨੂੰ ਚੰਗਾ ਜਾਣ ਕਬੂਲ ਕਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਗੁਰੋਂ ਕਾ ਭਾਣਾ ਭਲਾ ਕਰ ਕੇ ਮਾਨਾ ਹੈ, ਤਿਨ ਕੇ ਉਪਰ ਵਾਹਿਗੁਰੂ ਦਯਾਲ ਹੂਆ ਹੈ॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ, ਪਰਮਾਤਮਾ ਉਹਨਾਂ ਉੱਤੇ ਆਪ ਦਇਆਵਾਨ ਹੁੰਦਾ ਹੈ।ਪਦ ਅਰਥ ਨਾਨਕ = ਹੇ ਨਾਨਕ! ਭਲਾ = ਭਲਾ ਜਾਣ ਕੇ। ਭਾਣਾ = ਰਜ਼ਾ, ਹੁਕਮ।
SikhNet (Spanish)Dice Nanak, el Señor es Compasivo con aquéllos que aceptan la Voluntad del Guru con Gracia.
ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥੪॥੨॥
too antarajaamee har aap; jiau too chalaaveh piaare. hau tivai chalaa |4|2| Ang 1115
Sant Singh KhalsaYou Yourself, Lord, are the Inner-knower, the Searcher of hearts; as You make me walk, O my Beloved, so do I walk. ||4||2||
Manmohan SinghThou Thyself, O my beloved God, are the Searcher of hearts. As Thou make me walk, so do walk I.
Manmohan Singh (Punjabi)ਤੂੰ ਆਪੇ ਹੀ, ਹੈ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੈਨੂੰ ਟੋਰਦਾ ਹੈ ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਤਾਂ ਤੇ ਹੇ ਹਰੀ ਪਿਆਰੇ! ਤੂੰ ਆਪ ਅੰਤਰਜਾਮੀ ਹੈਂ, ਜਿਸ ਤਰਹ ਤੂੰ ਚਲਾਵਤਾ ਹੈਂ, ਮੈਂ ਤਿਸੀ ਤਰਾਂ ਚਲਤਾ ਹੂੰ॥੪॥੨॥
Prof. Sahib Singhਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ॥੪॥੨॥
SikhNet (Spanish)Oh Dios, eres el Conocedor Íntimo de mi corazón y yo actúo así como es Tu Voluntad. (4-2)