ਮੇਰੈ ਅੰਤਰਿ ਹੋਇ ਵਿਗਾਸੁ; ਪ੍ਰਿਉ ਪ੍ਰਿਉ ਸਚੁ ਨਿਤ ਚਵਾ. ਰਾਮ ॥
merai antar hoe vigaas; priau priau sach nit chavaa. raam |
Sant Singh KhalsaMy inner being blossoms forth; I continually utter, "Pri-o! Pri-o! Beloved! Beloved!"
Manmohan SinghMy within is in bloom and I ever utter, "My Beloved, my True Beloved".
Manmohan Singh (Punjabi)ਮੇਰਾ ਅੰਦਰ ਖਿੜਾਉ ਵਿੱਚ ਹੈ ਅਤੇ ਮੈਂ ਸਦਾ "ਮੇਰਾ ਪ੍ਰੀਤਮ, ਮੇਰਾ ਸੱਚ ਪ੍ਰੀਤਮ " ਪੁਕਾਰਦੀ ਹਾਂ।
Fareedkot Teekaਹੇ ਰਾਮ! ਮੈਂ ਤੇਰੇ ਕੋ ਪ੍ਰਿਯ ਪ੍ਰਿਯ ਕਰ ਕੇ ਨਿਤ ਹੀ ਉਚਾਰਨ ਕਰਤਾ ਰਹਾਂ ਔ (ਸਚੁ) ਨਿਸਚੈ ਕਰ ਕੇ ਮੇਰੇ ਰਿਦੇ ਅੰਤਰ (ਵਿਗਾਸੁ) ਅਨੰਦ ਹੋਵੇਗਾ॥
Prof. Sahib Singhਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।ਪਦ ਅਰਥ ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਵਿਗਾਸੁ = ਖਿੜਾਉ, ਖ਼ੁਸ਼ੀ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ! ਨਿਤ = ਸਦਾ। ਚਵਾ = ਚਵਾਂ, ਮੈਂ ਉਚਾਰਦੀ ਹਾਂ।
SikhNet (Spanish)Mi interior está en flor, y canto: Pri-o, Pri-o, Amor, oh Amor.
ਪ੍ਰਿਉ ਚਵਾ ਪਿਆਰੇ. ਸਬਦਿ ਨਿਸਤਾਰੇ; ਬਿਨੁ ਦੇਖੇ ਤ੍ਰਿਪਤਿ. ਨ ਆਵਏ ॥
priau chavaa piaare. sabad nisataare; bin dekhe tripat. na aave |
Sant Singh KhalsaI speak of my Dear Beloved, and through the Shabad, I am saved. Unless I can see Him, I am not satisfied.
Manmohan SinghI utter the praise of my sweet Beloved. I am emancipated through His Name and am satiated not without seeing Him.
Manmohan Singh (Punjabi)ਮੈਂ ਆਪਣੇ ਮਿਠੜੇ ਪ੍ਰੀਤਮ ਦੀ ਕੀਰਤੀ ਉਚਾਰਦੀ ਹਾਂ, ਉਸ ਦੇ ਨਾਮ ਰਾਹੀਂ ਮੁਕਤ ਥੀਵਦੀ ਹਾਂ ਅਤੇ ਉਸ ਨੂੰ ਵੇਖੇ ਬਗੈਰ ਮੈਨੂੰ ਰੱਜ ਨਹੀਂ ਆਉਂਦਾ।
Fareedkot Teekaਹੇ ਪ੍ਯਾਰੇ ਪਤੀ! ਤੇਰੇ (ਚਵਾ) ਉਚਾਰੋਂ ਤੂੰ ਸਬਦ ਸੇ ਹਮਾਰੇ ਕੋ ਨਿਸਤਾਰੇਂਗਾ ਔ ਮੁਝੇ ਤੇਰੇ ਦੇਖੇ ਬਿਨਾਂ ਤ੍ਰਿਪਤ ਨਹੀਂ ਹੋਤੀ॥
Prof. Sahib Singhਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।ਪਦ ਅਰਥ ਪ੍ਰਿਉ ਚਵਾ ਪਿਆਰੇ = ਪਿਆਰੇ ਪਤੀ ਨੂੰ ਯਾਦ ਕਰਦੀ ਹਾਂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਤ੍ਰਿਪਤਿ = (ਮਾਇਆ ਦੀ ਭੁੱਖ ਵੱਲੋਂ) ਰਜੇਵਾਂ। ਆਵਏ = ਆਵੈ, ਆਉਂਦੀ।
SikhNet (Spanish)Sí, canto su Alabanza, emancipado a través de la Palabra del Shabd,
ਸਬਦਿ ਸੀਗਾਰੁ ਹੋਵੈ ਨਿਤ ਕਾਮਣਿ; ਹਰਿ ਹਰਿ ਨਾਮੁ ਧਿਆਵਏ ॥
sabad seegaar hovai nit kaaman; har har naam dhiaave |
Sant Singh KhalsaThat soul-bride who is ever adorned with the Shabad, meditates on the Name of the Lord, Har, Har.
Manmohan SinghThe Lord's bride, who is ever adorned with the Guru's word, contemplates the Lord Master's Name.
Manmohan Singh (Punjabi)ਸਾਈਂ ਦੀ ਪਤਨੀ, ਜੋ ਸਦਾ ਗੁਰਬਾਣੀ ਨਾਲ ਸ਼ਿੰਗਾਰੀ ਹੋਈ ਹੈ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੀ ਹੈ।
Fareedkot Teekaਜਬ ਜਗ੍ਯਾਸੂ ਇਸਤ੍ਰੀ ਕੋ ਨਿਤ ਗੁਰ ਸਬਦ ਕਾ ਸੀਂਗਾਰ ਹੋਤਾ ਹੈ ਤਬ ਹਰਿ ਨਾਮੁ ਧਿਆਵਤੀ ਹੈ॥
Prof. Sahib Singhਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।ਪਦ ਅਰਥ ਕਾਮਣਿ = (ਜੀਵ-) ਇਸਤ੍ਰੀ। ਧਿਆਵਏ = ਧਿਆਵੈ, ਧਿਆਉਂਦੀ ਹੈ।
SikhNet (Spanish)y contemplo sólo el Nombre del Señor, Jar, Jar.
ਦਇਆ ਦਾਨੁ ਮੰਗਤ ਜਨ ਦੀਜੈ; ਮੈ. ਪ੍ਰੀਤਮੁ ਦੇਹੁ ਮਿਲਾਏ ॥
deaa daan mangat jan deejai; mai. preetam dehu milaae |
Sant Singh KhalsaPlease bless this beggar, Your humble servant, with the Gift of Mercy; please unite me with my Beloved.
Manmohan SinghO my Guru, bless then me, thy beggar, with the bounty of thy mercy and unite me with my love.
Manmohan Singh (Punjabi)ਹੇ ਮੇਰੇ ਗੁਰਦੇਵ! ਮੈਂ ਆਪਣੇ ਮੰਗਤੇ, ਨੂੰ ਤੂੰ ਆਪਣੀ ਰਹਿਮਤ ਦੀ ਦਾਤ ਬਖਸ਼ ਅਤੇ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ।
Fareedkot Teekaਮੈਂ ਭਿਛਕ ਜਨ ਪਰ ਦਯਾ ਕਰੋ ਅਰ ਇਹ ਦਾਨ ਦੀਜੀਏ, ਜੋ ਮੇਰੇ ਕੋ ਹੇ ਪ੍ਰੀਤਮ! (ਦੇਹਿ) ਸਰੀਰ ਸਹਿਤ ਹੋਤੇ ਹੀ ਮਿਲਾਇ ਲੀਜੀਏ, ਭਾਵ ਅਭੇਦ ਕੀਜੀਏ॥
Prof. Sahib Singh(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।ਪਦ ਅਰਥ ਮੰਗਤ ਜਨ ਦੀਜੈ = ਮੰਗਤੇ ਦਾਸ ਨੂੰ ਦੇਹੁ। ਮੈ = ਮੈਨੂੰ। ਦੇਹੁ ਮਿਲਾਏ = ਮਿਲਾ ਦੇਹ।
SikhNet (Spanish)Oh Guru, muestra Tu Misericordia y guíame hasta mi Señor.
ਅਨਦਿਨੁ ਗੁਰੁ ਗੋਪਾਲੁ ਧਿਆਈ; ਹਮ. ਸਤਿਗੁਰ ਵਿਟਹੁ ਘੁਮਾਏ ॥੨॥
anadin gur gopaal dhiaaee; ham. satigur vittahu ghumaae |2|
Sant Singh KhalsaNight and day, I meditate on the Guru, the Lord of the World; I am a sacrifice to the True Guru. ||2||
Manmohan SinghNight and day meditate I on my Guru-God and am a sacrifice unto the True Guru.
Manmohan Singh (Punjabi)ਰਾਤ ਅਤੇ ਦਿਨ ਮੈਂ ਆਪਣੇ ਗੁਰੂ-ਪ੍ਰਮੇਸ਼ਰ ਨੂੰ ਯਾਦ ਕਰਦੀ ਹਾਂ ਅਤੇ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦੀ ਹਾਂ।
Fareedkot Teekaਹੇ ਗੋਪਾਲ! ਜਿਨ ਗੁਰੋਂ ਦ੍ਵਾਰੇ ਰਾਤ੍ਰਿ ਦਿਨ ਤੈਨੂੰ ਧਿਆਵਤਾ ਹੂੰ, ਜਿਸ ਸਤਿਗੁਰ ਊਪਰ ਸੇ ਮੇਂ (ਘੁਮਾਏ) ਬਲਿਹਾਰੇ ਜਾਤਾ ਹੂੰ॥੨॥
Prof. Sahib Singhਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੋਪਾਲੁ = {ਗੋ = ਸ੍ਰਿਸ਼ਟੀ} ਸ੍ਰਿਸ਼ਟੀ ਨੂੰ ਪਾਲਣ ਵਾਲਾ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਵਿਟਹੁ = ਤੋਂ। ਘੁਮਾਏ = ਘੁਮਾਈ, ਸਦਕੇ, ਕੁਰਬਾਨ ॥੨॥
SikhNet (Spanish)Habito siempre en Ti, oh Dios Guru, y ofrezco para siempre mi ser en sacrificio a Ti. (2)
ਹਮ ਪਾਥਰ. ਗੁਰੁ ਨਾਵ; ਬਿਖੁ ਭਵਜਲੁ ਤਾਰੀਐ. ਰਾਮ ॥
ham paathar. gur naav; bikh bhavajal taareeai. raam |
Sant Singh KhalsaI am a stone in the Boat of the Guru. Please carry me across the terrifying ocean of poison.
Manmohan SinghI am a stone in thy boat. O Guru. Take thou me across the dreadful ocean of poison.
Manmohan Singh (Punjabi)ਹੇ ਗੁਰਦੇਵ! ਤੇਰੀ ਬੇੜੀ ਵਿੱਚ ਮੈਂ ਇਕ ਪੱਥਰ ਹਾਂ। ਤੂੰ ਮੈਨੂੰ ਜ਼ਹਿਰ ਦੇ ਡਰਾਉਣੇ ਸਮੁੰਦਰ ਤੋਂ ਪਾਰ ਕਰ ਦੇ!
Fareedkot Teekaਹੇ ਰਾਮ! ਗੁਰੋਂ ਦ੍ਵਾਰੇ ਭਗਤੀ ਨਾਵ ਦੇ ਕਰ ਹਮ ਪੱਥਰ ਵਤ ਜੜੋਂ ਕੋ ਵਿਖ ਰੂਪ (ਭਵਜਲੁ) ਸੰਸਾਰ ਸਮੁੰਦਰ ਸੇ ਤਰੀਏ॥
Prof. Sahib Singhਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।ਪਦ ਅਰਥ ਹਮ = ਅਸੀਂ ਜੀਵ। ਪਾਥਰ = ਪੱਥਰ {ਬਹੁ-ਵਚਨ}। ਨਾਵ = ਬੇੜੀ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਭਵਜਲੁ = ਸੰਸਾਰ-ਸਮੁੰਦਰ। ਤਾਰੀਐ = ਪਾਰ ਲੰਘਾ ਲੈ।
SikhNet (Spanish)Soy sólo una piedra en Tu Barca, oh Guru, llévame ahora a través del mar del veneno.
ਗੁਰ ਦੇਵਹੁ ਸਬਦੁ ਸੁਭਾਇ; ਮੈ ਮੂੜ ਨਿਸਤਾਰੀਐ. ਰਾਮ ॥
gur devahu sabad subhaae; mai moorr nisataareeai. raam |
Sant Singh KhalsaO Guru, please, lovingly bless me with the Word of the Shabad. I am such a fool - please save me!
Manmohan SinghLovingly bless me thou with the Lord's Name and emancipate me, the fool, O Guru.
Manmohan Singh (Punjabi)ਪਿਆਰ ਨਾਲ ਤੂੰ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕਰ ਅਤੇ ਮੈਂ ਮੂਰਖ ਦੀ ਕਲਿਆਣ ਕਰ ਦੇ, ਹੈ ਗੁਰਦੇਵ!
Fareedkot Teekaਹੇ ਰਾਮ! ਮੇਰੇ ਕੋ ਗੁਰ ਉਪਦੇਸ਼ ਕਾ (ਸੁ) ਸ੍ਰੇਸਟ (ਭਾਇ) ਪ੍ਰੇਮ ਦੇ ਕਰ ਮੁਝ ਮੂਰਖ ਕੋ ਤਾਰ ਲੀਜੀਏ॥
Prof. Sahib Singhਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।ਪਦ ਅਰਥ ਗੁਰ ਸਬਦੁ = ਗੁਰੂ ਦਾ ਸ਼ਬਦ। ਸੁਭਾਇ = ਪਿਆਰ ਵਿਚ (ਜੋੜ ਕੇ)। ਮੈ = ਮੈਨੂੰ।
SikhNet (Spanish)Bendíceme, oh Señor, con Tu Palabra, con Tu Amor, a mí, que soy una piltrafa ignorante.
ਹਮ ਮੂੜ ਮੁਗਧ ਕਿਛੁ ਮਿਤਿ. ਨਹੀ ਪਾਈ; ਤੂ ਅਗੰਮੁ ਵਡ ਜਾਣਿਆ ॥
ham moorr mugadh kichh mit. nahee paaee; too agam vadd jaaniaa |
Sant Singh KhalsaI am a fool and an idiot; I know nothing of Your extent. You are known as Inaccessible and Great.
Manmohan SinghI, a fool and an idiot, know not Thine extent even a Little. Thou are known to be great and beyond reach.
Manmohan Singh (Punjabi)ਮੈਂ ਮੂਰਖ ਅਤੇ ਬੁਧੂ, ਭੋਰਾ ਭਰ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ। ਤੂੰ ਵਿਸ਼ਾਲ ਅਤੇ ਪਹੁੰਚ ਤੋਂ ਪਰੇ ਜਾਣਿਆ ਜਾਂਦਾ ਹੈ।
Fareedkot Teekaਹਮ ਅਤੀ ਮੂਰਖ ਹੈਂ ਇਸੀ ਤੇ ਤੇਰੀ ਥੋੜੀ ਭੀ (ਮਿਤਿ) ਮਿਰਯਾਦਾ ਨਹੀਂ ਪਾਈ, ਤੂੰ ਅਗਮ ਹੈਂ ਔਰ ਸਭ ਸੇ ਤੇਰੇ ਕੋ ਵੱਡਾ ਕਰ ਕੇ ਜਾਨਾ ਹੈ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ।ਪਦ ਅਰਥ ਮੂੜ = ਮੂਰਖ। ਮੁਗਧ = ਮੂਰਖ, ਅਗਿਆਨੀ। ਮਿਤਿ = ਮਾਪ, ਤੇਰੀ ਮਿਤਿ, ਤੇਰਾ ਮਾਪ, ਤੂੰ ਕੇਡਾ ਵੱਡਾ ਹੈਂ, ਇਹ ਗੱਲ। ਅਗੰਮੁ = ਅਪਹੁੰਚ। ਵਡ = ਵੱਡਾ।
SikhNet (Spanish)Emancípame, no conozco Tu Extensión, oh Dios Insondable en las alturas.
ਤੂ ਆਪਿ ਦਇਆਲੁ ਦਇਆ ਕਰਿ ਮੇਲਹਿ; ਹਮ ਨਿਰਗੁਣੀ ਨਿਮਾਣਿਆ ॥
too aap deaal deaa kar meleh; ham niragunee nimaaniaa |
Sant Singh KhalsaYou Yourself are Merciful; please, mercifully bless me. I am unworthy and dishonored - please, unite me with Yourself!
Manmohan SinghThou Thyself are Merciful and mercifully unite me, the virtueless and honourless one, with Thee, O Lord.
Manmohan Singh (Punjabi)ਤੂੰ ਖੁਦ ਮਿਹਰਬਾਨ ਹੈ ਅਤੇ ਮਿਹਰਬਾਨੀ ਕਰ ਕੇ ਮੈਂ ਨੇਕੀ-ਵਿਹੁਣ ਅਤੇ ਬੇਇਜ਼ਤੇ ਨੂੰ ਆਪਦੇ ਨਾਲ ਮਿਲਾ ਲੈਂਦਾ ਹੈ।
Fareedkot Teekaਤੂੰ ਆਪ ਦਯਾਲ ਹੈਂ ਔਰ ਦਯਾ ਕਰ ਕੇ ਆਪਣੇ ਸਾਥ ਮੇਲ ਲੇਤਾ ਹੈਂ ਔ ਹਮ ਗੁਣਹੀਨ ਔਰ ਮਾਨ ਸੇ ਰਹਿਤ ਹੈਂ॥
Prof. Sahib Singhਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।ਪਦ ਅਰਥ ਦਰਿਆਲੁ = ਦਇਆ ਦਾ ਘਰ। ਕਰਿ = ਕਰ ਕੇ। ਨਿਰਗੁਣੀ = ਗੁਣ-ਹੀਨ। ਨਿਮਾਣਿਆ = ਨਿਆਸਰਿਆਂ ਨੂੰ। ਕਰਿ = ਕਰ ਕੇ।
SikhNet (Spanish)Bendíceme con Tu Unión, en Tu Misericordia, parado en Tu Puerta, sin mérito y sin poder.
ਅਨੇਕ ਜਨਮ. ਪਾਪ ਕਰਿ ਭਰਮੇ; ਹੁਣਿ ਤਉ ਸਰਣਾਗਤਿ ਆਏ ॥
anek janam. paap kar bharame; hun tau saranaagat aae |
Sant Singh KhalsaThrough countless lifetimes, I wandered in sin; now, I have come seeking Your Sanctuary.
Manmohan SinghThrough sons, I have wandered is various species and now have sought Thine refuge, O Lord.
Manmohan Singh (Punjabi)ਗੁਨਾਹਾਂ ਕਰਕੇ ਮੈਂ ਅਨੇਕਾਂ ਜੂਨੀਆਂ ਅੰਦਰ ਭਟਕਿਆਂ ਹਾਂ ਅਤੇ ਹੁਣ ਤੇਰੀ ਪਲਾਹ ਲਈ ਹੈ, ਹੇ ਸੁਆਮੀ!
Fareedkot Teekaਹਮ ਪਾਪ ਕਰ ਕੇ ਅਨੇਕ ਜਨਮੋਂ ਮੇਂ ਭਰਮਤੇ ਰਹੇ ਅਬ ਆਪ ਕੀ ਸਰਨ ਪ੍ਰਾਪਤਿ ਹੂਏ ਹੈਂ॥
Prof. Sahib Singhਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ।ਪਦ ਅਰਥ ਭਰਮੇ = ਭਟਕਦੇ ਰਹੇ। ਤਉ = ਤੇਰੀ।
SikhNet (Spanish)He buscado Tu Refugio, cometiendo errores a través de miles de encarnaciones.
ਦਇਆ ਕਰਹੁ. ਰਖਿ ਲੇਵਹੁ ਹਰਿ ਜੀਉ; ਹਮ ਲਾਗਹ ਸਤਿਗੁਰ ਪਾਏ ॥੩॥
deaa karahu. rakh levahu har jeeo; ham laagah satigur paae |3|
Sant Singh KhalsaTake pity on me and save me, Dear Lord; I have grasped the Feet of the True Guru. ||3||
Manmohan SinghTake Thou pity on me, O Sire Master and save me. I have, now, repaired to the True Guru's feet.
Manmohan Singh (Punjabi)ਤੂੰ ਮੇਰੇ ਉਤੇ ਤਰਸ ਕਰ, ਹੇ ਮਹਾਰਾਜ, ਮਾਲਕ! ਅਤੇ ਮੇਰੀ ਰੱਖਿਆ ਕਰ! ਮੈਂ ਹੁਣ ਸੱਚੇ ਗੁਰਾਂ ਦੇ ਪੈਰੀ ਲਗ ਗਿਆ ਹਾਂ।
Fareedkot Teekaਹੇ ਹਰਿ ਜੀਉ! ਹਮਾਰੇ ਪਰ ਦਯਾ ਕਰੋ ਜਨਮੋਂ ਸੇ ਰਾਖ ਲੇਵਹੁ ਔਰ ਹਮ ਸਤਿਗੁਰੋਂ ਕੀ ਚਰਨੀ ਲਾਗੇ ਰਹੀਏ॥੩॥
Prof. Sahib Singhਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥ਪਦ ਅਰਥ ਹਮ ਲਾਗਹ = ਅਸੀਂ ਲੱਗੇ ਰਹੀਏ। ਪਾਏ = ਪੈਰੀਂ ॥੩॥
SikhNet (Spanish)Oh Dios, ten Compasión y sálvame, pues me he postrado a los Pies del Guru. (3)
ਗੁਰ ਪਾਰਸ. ਹਮ ਲੋਹ; ਮਿਲਿ ਕੰਚਨੁ ਹੋਇਆ. ਰਾਮ ॥
gur paaras. ham loh; mil kanchan hoeaa. raam |
Sant Singh KhalsaThe Guru is the Philosopher's Stone; by His touch, iron is transformed into gold.
Manmohan SinghThe Guru is the philosopher's stone and through his tough, I, the iron have been transmuted into gold.
Manmohan Singh (Punjabi)ਗੁਰੂ ਜੀ ਰਸਾਇਣ ਹਨ ਅਤੇ ਉਨ੍ਹਾਂ ਦੀ ਛੂਹ ਰਾਹੀਂ ਮੈ, ਲੋਹਾ, ਸੋਨਾ ਹੋ ਗਿਆ ਹਾਂ।
Fareedkot Teekaਹੇ ਰਾਮ! ਮੈਂ ਜੋ ਲੋਹਾ ਰੂਪ ਥਾ ਗੁਰੂ ਪਾਰਸ ਕੇ ਸਾਥ ਮਿਲਕਰ ਸ੍ਵਰਨ ਹੂਆ ਹੂੰ, ਭਾਵ ਸੁਧ ਰੂਪ ਅਰ ਅਮੋਲਕ ਹੋਇ ਗਿਆ ਹੂੰ॥
Prof. Sahib Singhਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ,ਪਦ ਅਰਥ ਲੋਹ = ਲੋਹਾ। ਮਿਲਿ = (ਗੁਰੂ-ਪਾਰਸ ਨੂੰ) ਮਿਲ ਕੇ। ਕੰਚਨੁ = ਸੋਨਾ।
SikhNet (Spanish)El Guru es la Piedra Filosofal, Su Toque ha transmutado mi hierro en oro.
ਜੋਤੀ ਜੋਤਿ ਮਿਲਾਇ; ਕਾਇਆ ਗੜੁ ਸੋਹਿਆ. ਰਾਮ ॥
jotee jot milaae; kaaeaa garr sohiaa. raam |
Sant Singh KhalsaMy light merges into the Light, and my body-fortress is so beautiful.
Manmohan SinghMy light is merged in the Lord's Light, and now my body fortress looks beauteous.
Manmohan Singh (Punjabi)ਮੇਰਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ, ਅਤੇ ਹੁਣ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਲਗਦਾ ਹੈ।
Fareedkot Teekaਹੇ ਰਾਮ ਜੋਤੀ! ਤੇਰੇ ਵਿਖੇ ਜੋਤਿ ਕੋ ਮਿਲਾਇ ਕਰ ਦੇਹ ਰੂਪ ਗੜ ਸੋਭਤਾ ਭਯਾ ਹੈ॥
Prof. Sahib Singh(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ।ਪਦ ਅਰਥ ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਕਾਇਆ = ਸਰੀਰ। ਗੜੁ = ਕਿਲ੍ਹਾ। ਸੋਹਿਆ = ਸੋਹਣਾ ਬਣ ਗਿਆ ਹੈ।
SikhNet (Spanish)Ahora mi luz se ha disuelto en la Luz de Dios y la fortaleza del cuerpo se mira bella y dulce.
ਕਾਇਆ ਗੜੁ ਸੋਹਿਆ. ਮੇਰੈ ਪ੍ਰਭਿ ਮੋਹਿਆ; ਕਿਉ ਸਾਸਿ ਗਿਰਾਸਿ ਵਿਸਾਰੀਐ ॥
kaaeaa garr sohiaa. merai prabh mohiaa; kiau saas giraas visaareeai |
Sant Singh KhalsaMy body-fortress is so beautiful; I am fascinated by my God. How could I forget Him, for even a breath, or a morsel of food?
Manmohan SinghCaptivated by my Lord, my body fortress looks beauteous How can I forget Him with every breath and morsel of mine?
Manmohan Singh (Punjabi)ਮੇਰੇ ਸੁਆਮੀ ਦਾ ਮੋਹਤ ਕੀਤਾ ਹੋਇਆ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਦਿਸਦਾ ਹੈ। ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੈਂ ਉਸ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ?
Fareedkot Teekaਕਾਯਾਂ ਗੜੁ ਸੋਭਨੀਕ ਹੂਆ ਹੈ, ਹੇ ਪ੍ਰਭੂ! ਮੇਰੇ ਮਨ ਕੋ ਤੈਨੇ ਮੋਹਿਤ ਕਰ ਲੀਆ ਹੈ, ਤੇਰੇ ਕੋ ਸ੍ਵਾਸ ਸ੍ਵਾਸ ਕੈਸੇ ਭੁਲਾਵਣਾ ਕਰੂੰ॥
Prof. Sahib Singh(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ।ਪਦ ਅਰਥ ਪ੍ਰਭਿ = ਪ੍ਰਭੂ ਨੇ। ਮੋਹਿਆ = ਮੋਹ ਲਿਆ ਹੈ, ਆਪਣੇ ਪ੍ਰੇਮ ਵਿਚ ਜਕੜ ਲਿਆ ਹੈ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਕਿਉ ਵਿਸਾਰੀਐ = ਨਹੀਂ ਵਿਸਾਰਨਾ ਚਾਹੀਦਾ।
SikhNet (Spanish)En la Gloria está ahora mi ser, llena del Señor, ¿cómo podría Abandonarlo siquiera por un instante?
ਅਦ੍ਰਿਸਟੁ ਅਗੋਚਰੁ. ਪਕੜਿਆ ਗੁਰਸਬਦੀ; ਹਉ. ਸਤਿਗੁਰ ਕੈ ਬਲਿਹਾਰੀਐ ॥
adrisatt agochar. pakarriaa gurasabadee; hau. satigur kai balihaareeai |
Sant Singh KhalsaI have seized the Unseen and Unfathomable Lord, through the Word of the Guru's Shabad. I am a sacrifice to the True Guru.
Manmohan SinghThe Unseeable and Incomprehensible Lord, I have seized through the Guru's word. Unto my True Guru, I am a sacrifice.
Manmohan Singh (Punjabi)ਅਡਿੱਠ ਅਤੇ ਅਗਾਧ ਪ੍ਰਭੂ ਨੂੰ ਮੈਂ ਗੁਰਾਂ ਦੀ ਬਾਣੀ ਰਾਹੀਂ ਫੜ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਹੇ ਦ੍ਰਿਸਟ ਅਗੋਚਰ! ਤੇਰੇ ਕੋ ਗੁਰੋਂ ਕੇ ਸਬਦ ਕਰ ਮੈਨੇ ਪਕੜਾ ਹੈ, ਭਾਵ ਤੇਰੇ ਮੇਂ ਦ੍ਰਿੜ ਨਿਸਚਾ ਕੀਆ ਹੈ, ਤਾਂ ਤੇ ਤਿਸ ਸਬਦ ਦਾਤਾ ਗੁਰੂ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ।ਪਦ ਅਰਥ ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਬਦੀ = ਸ਼ਬਦ ਦੀ ਰਾਹੀਂ। ਹਉ = ਹਉ, ਮੈਂ। ਕੈ = ਤੋਂ।
SikhNet (Spanish)Sí, me he percatado de lo Invisible, del Dios Imperceptible, a través de la Palabra del Shabd del Guru.
ਸਤਿਗੁਰ ਆਗੈ. ਸੀਸੁ ਭੇਟ ਦੇਉ; ਜੇ ਸਤਿਗੁਰ ਸਾਚੇ ਭਾਵੈ ॥
satigur aagai. sees bhett deo; je satigur saache bhaavai |
Sant Singh KhalsaI place my head in offering before the True Guru, if it truly pleases the True Guru.
Manmohan SinghI would surrender my head to my to my True Guru, if the True Satguru so wills.
Manmohan Singh (Punjabi)ਜੇਕਰ ਸੱਚੇ ਸਤਿਗੁਰ ਨੂੰ ਇਸ ਇਸ ਤਰ੍ਹਾ ਚੰਗਾ ਲਗੇ, ਤਾਂ ਮੈਂ ਆਪਣਾ ਸਿਰ ਸੱਚੇ ਗੁਰਾਂ ਨੂੰ ਸਮਰਪਨ ਕਰ ਦੇਵਾਗਾ।
Fareedkot Teekaਜੇ ਸਚੇ ਸਤਿਗੁਰੂ ਕੋ ਭਾਵੈ, ਭਾਵ ਜੇ ਮੈਨੂੰ ਅਧਕਾਰੀ ਜਾਂਨ ਕਰ ਪ੍ਰਸੰਨ ਹੋਵਨ ਤੌ ਤਿਨ ਸਤਿਗੁਰੋਂ ਕੇ ਆਗੇ ਮੈਂ ਆਪਣਾ ਸੀਸ ਭੇਟ ਕਰ ਦੇਵੋ॥
Prof. Sahib Singhਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।ਪਦ ਅਰਥ ਸੀਸੁ = ਸਿਰ। ਦੇਉ = ਦੇਉਂ, ਮੈਂ ਦੇ ਦਿਆਂ। ਭਾਵੇ = ਚੰਗਾ ਲੱਗੇ।
SikhNet (Spanish)Oh, yo ofrezco mi ser al Guru Verdadero. Entregaría mi cabeza al Guru,
ਆਪੇ ਦਇਆ ਕਰਹੁ ਪ੍ਰਭ ਦਾਤੇ; ਨਾਨਕ ਅੰਕਿ ਸਮਾਵੈ ॥੪॥੧॥
aape deaa karahu prabh daate; naanak ank samaavai |4|1|
Sant Singh KhalsaTake pity on me, O God, Great Giver, that Nanak may merge in Your Being. ||4||1||
Manmohan SinghSays Nanak, O my Beneficent Lord, Thou Thyself show mercy unto me, that I may merge in Thine Being.
Manmohan Singh (Punjabi)ਗੁਰੂ ਜੀ ਆਖਦੇ ਹਨ, ਹੈ ਮੇਰੇ ਦਾਤਾਰ ਸੁਆਮੀ! ਤੂੰ ਖੁਦ ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਸਰੂਪ ਅੰਦਰ ਲੀਨ ਹੋ ਜਾਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਦਾਤੇ! ਮੇਰੇ ਪਰ ਆਪ ਦਯਾ ਕਰੋ ਤੌ ਹਮ ਤੇਰੇ (ਅੰਕਿ) ਸਰੂਪ ਮੇਂ ਸਮਾਵੈਂ॥੪॥੧॥
Prof. Sahib Singhਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥ਪਦ ਅਰਥ ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ ॥੪॥੧॥
SikhNet (Spanish)si el Guru Verdadero así lo deseara. Oh Dios Compasivo, ten Compasión para que Nanak se inmerja en Tu Ser. (4-1)