ਜਬ ਲਗੁ ਜਾਨੈ; ਮੁਝ ਤੇ ਕਛੁ ਹੋਇ ॥
jab lag jaanai; mujh te kachh hoe |
Sant Singh KhalsaAs long as someone thinks that he is the one who acts,
Manmohan SinghSo long as he thinks that he does something,
Manmohan Singh (Punjabi)ਜਦ ਤਾਂਈ ਉਹ ਖਿਆਲ ਕਰਦਾ ਹੈ, ਕਿ ਉਹ ਕੁਛ ਕਰ ਸਕਦਾ ਹੈ,
Fareedkot Teekaਜਬ ਤਕ ਇਹੁ ਜੀਵ ਜਾਨਤਾ ਹੈ ਕਿ ਮੁਝ ਤੇ ਕਿਛੁ ਹੋਤਾ ਹੈ, ਭਾਵ ਜਬ ਲਗ ਅਹੰ ਮਮ ਕੋ ਧਾਰਤਾ ਹੈ॥
Prof. Sahib Singhਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,ਪਦ ਅਰਥ ਜਬ ਲਗੁ = ਜਦੋਂ ਤਕ। ਮੁਝ ਤੇ = ਮੇਰੇ ਪਾਸੋਂ। ਕਛੁ = ਕੁਝ।
SikhNet (Spanish)Mientras el hombre siga considerando que puede hacer algo por sí mismo,
ਤਬ ਇਸ ਕਉ; ਸੁਖੁ ਨਾਹੀ ਕੋਇ ॥
tab is kau; sukh naahee koe |
Sant Singh Khalsahe shall have no peace.
Manmohan Singhtill then he has absolutely no peace.
Manmohan Singh (Punjabi)ਉਦੋਂ ਤਾਂਈ ਉਸ ਨੂੰ ਕੋਈ ਆਰਾਮ ਨਹੀਂ ਹੁੰਦਾ।
Fareedkot Teekaਤਬ ਲਗ ਇਸ ਕੌ ਕੋਈ ਸੁਖ ਨਹੀਂ ਹੋਤਾ ਹੈ॥
Prof. Sahib Singhਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।
SikhNet (Spanish)no encontrará la Paz.
ਜਬ ਇਹ ਜਾਨੈ; ਮੈ ਕਿਛੁ ਕਰਤਾ ॥
jab ih jaanai; mai kichh karataa |
Sant Singh KhalsaAs long as this mortal thinks that he is the one who does things,
Manmohan SinghAs long as this man deems that he is the doer of something,
Manmohan Singh (Punjabi)ਜਦ ਤਕ ਆਦਮੀ ਇਹ ਸਮਝਦਾ ਹੈ ਕਿ ਉਹ ਕਿਸੇ ਸ਼ੈ ਦੇ ਕਰਨ ਵਾਲਾ ਹੈ,
Fareedkot Teekaਜਬ ਤਕ ਇਹੁ ਜਾਨਤਾ ਹੈ, ਜੋ ਮੈਂ ਕਿਛ ਕਰਤਾ ਹੂੰ॥
Prof. Sahib Singhਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,
SikhNet (Spanish)Mientras busque crédito por lo que ha realizado,
ਤਬ ਲਗੁ; ਗਰਭ ਜੋਨਿ ਮਹਿ ਫਿਰਤਾ ॥
tab lag; garabh jon meh firataa |
Sant Singh Khalsahe shall wander in reincarnation through the womb.
Manmohan Singhuntil then he wanders in the wombs for different existences.
Manmohan Singh (Punjabi)ਤਦ ਤਕ ਉਹ ਗਰਭ ਦੀਆਂ ਜੂਨਾਂ ਅੰਦਰ ਭਟਕਦਾ ਹੈ।
Fareedkot Teekaਤਬ ਤਕ ਗਰਭ ਮੇਂ ਪੜ ਕਰ ਜੀਵ ਜੋਨੀਓਂ ਮੇਂ ਫਿਰਤਾ ਹੈ॥
Prof. Sahib Singhਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।
SikhNet (Spanish)continuará naciendo una y otra vez.
ਜਬ ਧਾਰੈ; ਕੋਊ ਬੈਰੀ ਮੀਤੁ ॥
jab dhaarai; koaoo bairee meet |
Sant Singh KhalsaAs long as he considers one an enemy, and another a friend,
Manmohan SinghAs long as he deems one man an enemy and another a friend,
Manmohan Singh (Punjabi)ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,
Fareedkot Teekaਜਬ ਤਕ ਇਹੁ ਜੀਵ ਕੋਈ ਅਪਨਾ ਵੈਰੀ ਔ ਕੋਈ ਮਿਤ੍ਰ ਚਿਤ ਮੇਂ ਧਾਰਤਾ ਹੈ॥
Prof. Sahib Singhਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,ਪਦ ਅਰਥ ਧਾਰੈ = ਮਿਥਦਾ ਹੈ, ਖ਼ਿਆਲ ਕਰਦਾ ਹੈ।
SikhNet (Spanish)Mientras piense que unos son sus amigos y otros sus enemigos,
ਤਬ ਲਗੁ; ਨਿਹਚਲੁ ਨਾਹੀ ਚੀਤੁ ॥
tab lag; nihachal naahee cheet |
Sant Singh Khalsahis mind shall not come to rest.
Manmohan Singhso long his mind is not at rest.
Manmohan Singh (Punjabi)ਉਦੋਂ ਤਾਈਂ ਉਸ ਦਾ ਮਨ ਸਥਿਰ ਨਹੀਂ ਹੁੰਦਾ।
Fareedkot Teekaਤਬ ਤਕ ਇਸ ਕਾ ਚਿਤ ਅਚਲ ਨਹੀਂ ਹੋਤਾ॥
Prof. Sahib Singhਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।ਪਦ ਅਰਥ ਨਿਹਚਲੁ = ਅਡੋਲ, ਟਿਕਾਣੇ, ਥਾਂ ਸਿਰ। ਚੀਤੁ = ਚਿੱਤ।
SikhNet (Spanish)no hallará reposo en su mente.
ਜਬ ਲਗੁ; ਮੋਹ ਮਗਨ ਸੰਗਿ ਮਾਇ ॥
jab lag; moh magan sang maae |
Sant Singh KhalsaAs long as he is intoxicated with attachment to Maya,
Manmohan SinghSo long as the man is intoxicated with the love of mammon,
Manmohan Singh (Punjabi)ਜਦ ਤੋੜੀ ਇਨਸਾਨ ਮਾਇਆ ਦੀ ਮੁਹੱਬਤ ਨਾਲ ਮਤਵਾਲਾ ਹੋਇਆ ਹੋਇਆ ਹੈ,
Fareedkot Teekaਜਬ ਤਕ ਮੋਹਿ ਕਰ ਕੇ ਮਾਇਆ ਸਾਥ ਮਗਨ ਹੋ ਰਹਾ ਹੈ॥
Prof. Sahib Singhਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,ਪਦ ਅਰਥ ਮੋਹ ਮਗਨ ਸੰਗਿ ਮਾਇ = ਮਾਇ ਮੋਹ ਸੰਗਿ ਮਗਨ, ਮਾਇਆ ਦੇ ਮੋਹ ਵਿਚ ਡੁੱਬਾ ਹੋਇਆ। ਮਗਨ = ਗ਼ਰਕ, ਡੁੱਬਾ ਹੋਇਆ।
SikhNet (Spanish)Mientras le atraigan las alegrías ilusorias de Maya,
ਤਬ ਲਗੁ; ਧਰਮ ਰਾਇ ਦੇਇ ਸਜਾਇ ॥
tab lag; dharam raae dee sajaae |
Sant Singh Khalsathe Righteous Judge shall punish him.
Manmohan Singhtill then the Lord of law inflicts punishment on him.
Manmohan Singh (Punjabi)ਤਦ ਤੋੜੀ ਕਾਨੂੰਨ ਦਾ ਸੁਆਮੀ ਉਸ ਨੂੰ ਸਜ਼ਾ ਦਿੰਦਾ ਹੈ।
Fareedkot Teekaਤਬ ਤਕ ਧਰਮ ਰਾਜਾ ਤਿਸ ਕੌ ਸਜਾਇ ਦੇਤਾ ਹੈ॥
Prof. Sahib Singhਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।ਪਦ ਅਰਥ ਦੇਇ = ਦੇਂਦਾ ਹੈ।
SikhNet (Spanish)seguirá sujeto a los Karmas.
ਪ੍ਰਭ ਕਿਰਪਾ ਤੇ; ਬੰਧਨ ਤੂਟੈ ॥
prabh kirapaa te; bandhan toottai |
Sant Singh KhalsaBy God's Grace, his bonds are shattered;
Manmohan SinghBy Lord's grace, mortal's shackles are shattered.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਪ੍ਰਾਣੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਪ੍ਰਭੂ ਕੀ ਕਿਰਪਾ ਤੇ ਜਿਨ ਕੇ ਬੰਧਨ ਤੂਟੇ ਹੈਂ॥
Prof. Sahib Singh(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,
SikhNet (Spanish)Pero, si por la Gracia de Dios, sus velos fueran quitados,
ਗੁਰ ਪ੍ਰਸਾਦਿ; ਨਾਨਕ. ਹਉ ਛੂਟੈ ॥੪॥
gur prasaad; naanak. hau chhoottai |4|
Sant Singh Khalsaby Guru's Grace, O Nanak, his ego is eliminated. ||4||
Manmohan SinghBy Guru's kindness, O Nanak egotism is effaced.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਹੇ ਨਾਨਕ! ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਸੋਈ ਇਸ ਅਹੰਤਾ ਸੇ ਛੂਟੇ ਹੈਂ॥੪॥
Prof. Sahib Singhਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ॥੪॥ਪਦ ਅਰਥ ਹਉ = ਅਹੰਕਾਰ, ਵੱਖਰਾ-ਪਨ। ਛੂਟੈ = ਮੁੱਕਦਾ ਹੈ ॥੪॥
SikhNet (Spanish)Por la gracia de Dios , lograría liberarse de su ego.(4)