ਸਹਸ ਖਟੇ; ਲਖ ਕਉ ਉਠਿ ਧਾਵੈ ॥
sehas khatte; lakh kau utth dhaavai | Ang 278
Sant Singh KhalsaEarning a thousand, he runs after a hundred thousand.
Manmohan SinghEarning a thousand, man runs after a lakh.
Manmohan Singh (Punjabi)ਹਜ਼ਾਰਾਂ ਕਮਾ ਕੇ ਬੰਦਾ ਲੱਖ ਮਗਰ ਉਠ ਭਜਦਾ ਹੈ।
Fareedkot Teekaਇਹ ਜੀਵ ਤ੍ਰਿਸ਼ਨਾ ਸੇ ਗ੍ਰਸਾ ਹੂਆ ਸੈਂਕੜੇ ਵਾ ਹਜ਼ਾਰੋਂ ਕੌ ਖਾਟ ਕਰ ਲਾਖੋਂ ਕੋ ਉਠ ਧਾਵਤਾ ਹੈ॥
Prof. Sahib Singh(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ;ਪਦ ਅਰਥ ਸਹਸ = ਹਜ਼ਾਰਾਂ (ਰੁਪਏ)। ਖਟੇ = ਕਮਾਉਂਦਾ ਹੈ। ਲਖ ਕਉ = ਲੱਖਾਂ (ਰੁਪਇਆਂ) ਦੀ ਖ਼ਾਤਰ। ਧਾਵੈ = ਦੌੜਦਾ ਹੈ।
SikhNet (Spanish)Si un hombre ha ganado mil monedas, después querrá tener un millón;
ਤ੍ਰਿਪਤਿ ਨ ਆਵੈ; ਮਾਇਆ ਪਾਛੈ ਪਾਵੈ ॥
tripat na aavai; maaeaa paachhai paavai | Ang 279
Sant Singh KhalsaSatisfaction is not obtained by chasing after Maya.
Manmohan SinghSatisfaction he attains not in his pursuit of wealth.
Manmohan Singh (Punjabi)ਦੌਲਤ ਦੀ ਖੌਜ ਭਾਲ ਅੰਦਰ ਉਸ ਨੂੰ ਰੱਜ ਨਹੀਂ ਆਉਂਦਾ।
Fareedkot Teekaਮਾਯਕ ਪਾਦਰਥੋਂ ਸੇ ਇਸ ਕੋ ਤ੍ਰਿਪਤਿ ਆਵਤੀ ਨਹੀਂ (ਪਾਛੈ ਪਾਵੈ) ਸੰਚਯ ਕਰਤਾ ਹੈ॥
Prof. Sahib Singhਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ।ਪਦ ਅਰਥ ਤ੍ਰਿਪਤਿ = ਰਜੇਵਾਂ। ਪਾਛੈ ਪਾਵੈ = ਜਮ੍ਹਾ ਕਰਦਾ ਹੈ।
SikhNet (Spanish)nunca estará satisfecho con lo que atesore.
ਅਨਿਕ ਭੋਗ; ਬਿਖਿਆ ਕੇ ਕਰੈ ॥
anik bhog; bikhiaa ke karai | Ang 279
Sant Singh KhalsaHe may enjoy all sorts of corrupt pleasures,
Manmohan SinghMan indulges in the enjoyment of many evil passions,
Manmohan Singh (Punjabi)ਆਦਮੀ ਘਨੇਰੇ ਮੰਦ ਵਿਸ਼ੇ-ਵੇਗ ਮਾਨਣ ਵਿੱਚ ਲੱਗਾ ਹੋਇਆ ਹੈ,
Fareedkot Teekaਅਨਿਕ ਪ੍ਰਕਾਰ ਕਰ ਵਿਸਿਅਹੁ ਕੇ ਭੋਗੋਂ ਕੌ ਭੋਗਤਾ ਹੂਆ॥
Prof. Sahib Singhਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,ਪਦ ਅਰਥ ਬਿਖਿਆ = ਮਾਇਆ।
SikhNet (Spanish)Se entregará sin freno a los placeres de la vida en la dualidad,
ਨਹ ਤ੍ਰਿਪਤਾਵੈ; ਖਪਿ ਖਪਿ ਮਰੈ ॥
neh tripataavai; khap khap marai | Ang 279
Sant Singh Khalsabut he is still not satisfied; he indulges again and again, wearing himself out, until he dies.
Manmohan Singhbut he is not satiated, and kills himself by hankering after them.
Manmohan Singh (Punjabi)ਪ੍ਰੰਤੂ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਲਾਲਸਾ ਕਰਦਾ ਹੋਇਆ ਹੀ ਮਰ ਮੁਕਦਾ ਹੈ।
Fareedkot Teekaਤ੍ਰਿਪਤਿ ਆਵਤੀ ਨਹੀਂ, ਖਪ ਖਪ ਕਰ ਕੇ ਮਰ ਜਾਤਾ ਹੈ॥
Prof. Sahib Singhਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।ਪਦ ਅਰਥ ਤ੍ਰਿਪਤਾਵੈ = ਰੱਜਦਾ ਹੈ। ਖਪਿ ਖਪਿ = ਦੁੱਖੀ ਹੋ ਹੋ ਕੇ।
SikhNet (Spanish)pero en vez de encontrar satisfacción, hallará sólo un progresivo debilitamiento.
ਬਿਨਾ ਸੰਤੋਖ; ਨਹੀ ਕੋਊ ਰਾਜੈ ॥
binaa santokh; nahee koaoo raajai | Ang 279
Sant Singh KhalsaWithout contentment, no one is satisfied.
Manmohan SinghWithout contentment, no one is sated.
Manmohan Singh (Punjabi)ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ।
Fareedkot Teekaਸੰਤੋਖ ਸੇ ਬਿਨਾਂ ਇਨ ਪਦਾਰਥੋਂ ਕਰ ਕੋਈ (ਰਾਜੈ) ਤ੍ਰਿਪਤ ਨਹੀਂ ਹੋਤਾ ਹੈ॥
Prof. Sahib Singhਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,
SikhNet (Spanish)Sin el Contentamiento interior, no puede existir satisfacción alguna;
ਸੁਪਨ ਮਨੋਰਥ; ਬ੍ਰਿਥੇ ਸਭ ਕਾਜੈ ॥
supan manorath; brithe sabh kaajai | Ang 279
Sant Singh KhalsaLike the objects in a dream, all his efforts are in vain.
Manmohan SinghLike the objects of a dream, all his works are vain.
Manmohan Singh (Punjabi)ਸੁਪਨੇ ਦੇ ਪਰਯੋਜਨਾ ਦੀ ਤਰ੍ਹਾਂ ਉਸ ਦੇ ਸਾਰੇ ਕੰਮ ਬੇਫਾਇਦਾ ਹਨ।
Fareedkot Teekaਸੁਪਨੇ ਔਰ ਮਨੋ ਰਾਜ ਵਤ ਇਹੁ ਕਾਰਜ ਸੰਪੂਰਨ ਵਿਅਰਥ ਹੈਂ॥
Prof. Sahib Singhਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।ਪਦ ਅਰਥ ਮਨੋਰਥ = ਮਨ ਦੇ ਰਥ, ਮਨ ਦੀਆਂ ਦੌੜਾਂ, ਮਨ ਦੇ ਫੁਰਨੇ, ਖ਼ਾਹਸ਼ਾਂ। ਬ੍ਰਿਥੇ = ਵਿਅਰਥ।
SikhNet (Spanish)todos los actos se vuelven vanos, sin consecuencia, es como si transcurriera en un sueño.
ਨਾਮ ਰੰਗਿ; ਸਰਬ ਸੁਖੁ ਹੋਇ ॥
naam rang; sarab sukh hoe | Ang 279
Sant Singh KhalsaThrough the love of the Naam, all peace is obtained.
Manmohan SinghThrough the love of God's name, all the peace is gained.
Manmohan Singh (Punjabi)ਹਰੀ ਦੇ ਨਾਮ ਦੀ ਪ੍ਰੀਤ ਰਾਹੀਂ ਸਮੂਹ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਨਾਮ ਮੇਂ (ਰੰਗਿ) ਪ੍ਰੇਮ ਕਰਨੇ ਸੇ ਸਰਬ ਸੁਖ ਹੋਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,
SikhNet (Spanish)La Paz, la Absoluta Paz, sólo se encuentra en el Amor del Nombre;
ਬਡਭਾਗੀ; ਕਿਸੈ ਪਰਾਪਤਿ ਹੋਇ ॥
baddabhaagee; kisai paraapat hoe | Ang 279
Sant Singh KhalsaOnly a few obtain this, by great good fortune.
Manmohan SinghBy great good fortune, only a few obtain the name.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ, ਵਿਰਲੇ ਹੀ ਨਾਮ ਨੂੰ ਹਾਸਲ ਕਰਦੇ ਹਨ।
Fareedkot Teekaਸੋ ਨਾਮ ਕਿਸੀ ਵਡਭਾਗੀ ਕੋ ਹੀ ਪ੍ਰਾਪਤਿ ਹੋਤਾ ਹੈ॥
Prof. Sahib Singh(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ।
SikhNet (Spanish)es en verdad por la más grande fortuna, que un hombre llega a concebir tal Estado.
ਕਰਨ ਕਰਾਵਨ; ਆਪੇ ਆਪਿ ॥
karan karaavan; aape aap | Ang 279
Sant Singh KhalsaHe Himself is Himself the Cause of causes.
Manmohan SinghThe Lord Himself is the cause of causes.
Manmohan Singh (Punjabi)ਪ੍ਰਭੂ ਖੁਦ ਹੀ ਸਬੱਬਾਂ ਦਾ ਸਬੱਬ ਹੈ।
Fareedkot Teekaਜੋ ਵਾਹਿਗੁਰੂ ਅਪਨੇ ਆਪ ਸੁਤੰਤਰ ਸਰਬ ਕਾਰਨ ਮਹਤਤ ਆਦਿਕੋਂ ਸੇ ਰਚਨਾ ਕਰਾਵਣੇ ਹਾਰਾ ਹੈ॥
Prof. Sahib Singh(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,
SikhNet (Spanish)El Señor es el Único que actúa y el Único que propicia los actos;
ਸਦਾ ਸਦਾ; ਨਾਨਕ ਹਰਿ ਜਾਪਿ ॥੫॥
sadaa sadaa; naanak har jaap |5| Ang 279
Sant Singh KhalsaForever and ever, O Nanak, chant the Lord's Name. ||5||
Manmohan SinghFor ever and aye, O Nanak, repeat God's Name.
Manmohan Singh (Punjabi)ਹਮੇਸ਼ਾਂ ਤੇ ਸਦੀਵ ਲਈ ਹੇ ਨਾਨਕ! ਰੱਬ ਦੇ ਨਾਮ ਦਾ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹਰੀ ਕੇ ਜਾਪ ਕੌ ਸਰਬ ਸਮੈ ਮੇਂ, ਵਾ ਮਨ ਬਾਣੀ ਕਰ ਸਦਾ ਕਰ॥
Prof. Sahib Singhਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥
SikhNet (Spanish)por eso Nanak habita en Él ahora y para siempre.(5)