ਕੋਟਿ ਕਰਮ ਕਰੈ; ਹਉ ਧਾਰੇ ॥
kott karam karai; hau dhaare |
Sant Singh KhalsaIf someone does millions of good deeds, while acting in ego,
Manmohan SinghIf man does millions of good acts and possesses pride,
Manmohan Singh (Punjabi)ਜੇਕਰ ਬੰਦਾ ਕ੍ਰੋੜਾਂ ਚੰਗੇ ਕੰਮ ਕਰਦਾ ਹੋਇਆ ਹੰਕਾਰ ਕਰੇ,
Fareedkot Teekaਇਹੁ ਜੀਵ ਕ੍ਰੋੜੋਂ ਕਰਮ ਕਰਤਾ ਹੈ ਔ ਤਿਸ ਕੇ ਹੰਕਾਰ ਕੌ ਧਾਰਤਾ ਹੈ॥
Prof. Sahib Singh(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ,ਪਦ ਅਰਥ ਕੋਟਿ = ਕਰੋੜ। ਹਉ = ਅਹੰਕਾਰ।
SikhNet (Spanish)Si alguien realiza gran cantidad de obras buenas en aras de reconocimiento y gloria,
ਸ੍ਰਮੁ ਪਾਵੈ; ਸਗਲੇ ਬਿਰਥਾਰੇ ॥
sram paavai; sagale birathaare |
Sant Singh Khalsahe shall incur only trouble; all this is in vain.
Manmohan Singhhe incurs only trouble and all his acts are vain.
Manmohan Singh (Punjabi)ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।
Fareedkot Teekaਸੋ ਤਿਨ ਕੇ ਕਰਨੇ ਕਾ (ਸ੍ਰਮੁ) ਥਕੇਵਾਂ ਪਾਵਤਾ ਹੈ, ਕਿਉਂਕਿ ਵਹੁ ਹੰਕਾਰ ਕਰ ਸਭ ਵਿਅਰਥ ਹੋ ਜਾਤਾ ਹੈ॥
Prof. Sahib Singhਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।ਪਦ ਅਰਥ ਸ੍ਰਮੁ = ਥਕੇਵਾਂ। ਸਗਲੇ = ਸਾਰੇ (ਕਰਮ)। ਬਿਰਥਾਰੇ = ਵਿਅਰਥ, ਬੇਫ਼ਾਇਦਾ।
SikhNet (Spanish)todos sus esfuerzos habrán sido en vano.
ਅਨਿਕ ਤਪਸਿਆ; ਕਰੇ ਅਹੰਕਾਰ ॥
anik tapasiaa; kare ahankaar |
Sant Singh KhalsaIf someone performs great penance, while acting in selfishness and conceit,
Manmohan SinghHe, who does various penances in pride,
Manmohan Singh (Punjabi)ਜੋ ਹੰਕਾਰ ਅੰਦਰ ਘਣੇਰੀਆਂ ਮੁਸ਼ੱਕਤਾ ਘਾਲਦਾ ਹੈ,
Fareedkot Teekaਅਨੇਕ ਪ੍ਰਕਾਰ ਕੀ ਤਪਸਿਆ ਕਰ ਕੇ ਜੋ ਹੰਕਾਰ ਕਰਤਾ ਹੈ॥
Prof. Sahib Singhਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ,ਪਦ ਅਰਥ ਤਪਸਿਆ = ਤਪ ਦੇ ਸਾਧਨ।
SikhNet (Spanish)O si por afirmar su ego se somete a múltiples penitencias,
ਨਰਕ ਸੁਰਗ; ਫਿਰਿ ਫਿਰਿ ਅਵਤਾਰ ॥
narak surag; fir fir avataar |
Sant Singh Khalsahe shall be reincarnated into heaven and hell, over and over again.
Manmohan Singhis born again and again, in hell and paradise.
Manmohan Singh (Punjabi)ਉਹ ਮੁੜ ਮੁੜ ਕੇ ਦੋਜ਼ਕ ਤੇ ਬਹਿਸ਼ਤ ਵਿੱਚ ਜੰਮਦਾ ਹੈ।
Fareedkot Teekaਤਿਸ ਕਰ ਵਾਸ਼ਨਾ ਅਨੁਸਾਰ ਨਰਕ ਔ ਸ੍ਵਰਗ ਮੇਂ ਰਹਿ ਕਰ ਪੁਨਾ ਪੁਨਾ ਜਨਮ ਪਾਵਤਾ ਹੈ॥
Prof. Sahib Singh(ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ)।ਪਦ ਅਰਥ ਅਵਤਾਰ = ਜਨਮ।
SikhNet (Spanish)vagará entre el cielo de la Conciencia y su oscuridad,
ਅਨਿਕ ਜਤਨ ਕਰਿ; ਆਤਮ ਨਹੀ ਦ੍ਰਵੈ ॥
anik jatan kar; aatam nahee dravai |
Sant Singh KhalsaHe makes all sorts of efforts, but his soul is still not softened
Manmohan SinghHe, whose soul, inspite of making many efforts, is not softened say,
Manmohan Singh (Punjabi)ਜਿਸ ਦਾ ਹਿਰਦਾ, ਬਹੁਤੇ ਉਪਰਾਲੇ ਕਰਨ ਦੇ ਬਾਵਜੂਦ ਭੀ ਨਰਮ ਨਹੀਂ ਹੁੰਦਾ,
Fareedkot Teekaਜਿਸ ਕਾ ਰਿਦਾ ਅਨੇਕ ਸਾਧਨ ਰੂਪ ਜਤਨ ਕਰ ਕੇ ਨਹੀਂ ਦ੍ਰਵਤਾ, ਭਾਵ ਕੋਮਲ ਨਹੀਂ ਹੋਤਾ ਹੈ॥
Prof. Sahib Singhਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ,ਪਦ ਅਰਥ ਦ੍ਰਵੈ = ਦ੍ਰਵਦਾ, ਨਰਮ ਹੁੰਦਾ।
SikhNet (Spanish)repitiendo por tiempo inmemorial el ciclo de nacimientos y muertes.
ਹਰਿ ਦਰਗਹ; ਕਹੁ ਕੈਸੇ ਗਵੈ ॥
har daragah; kahu kaise gavai |
Sant Singh Khalsahow can he go to the Court of the Lord?
Manmohan Singhhow can he go to God's court?
Manmohan Singh (Punjabi)ਦੱਸੋ, ਉਹ ਜੀਵ, ਕਿਸ ਤਰ੍ਹਾਂ ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ?
Fareedkot Teekaਹੇ ਭਾਈ! ਸੋ ਪੁਰਸ ਕਹੋ ਤੌ ਹਰੀ ਕੀ ਦਹਗਹਿ ਮੇਂ ਕੈਸੇ (ਗਵੈ) ਜਾਵੈਗਾ ਅਰਥਾਤ ਨਹੀਂ ਜਾ ਸਕਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ?ਪਦ ਅਰਥ ਗਵੈ = ਜਾਵੇ, ਪਹੁੰਚੇ।
SikhNet (Spanish)Puede realizar grandes esfuerzos, pero sin Compasión en su Alma,
ਆਪਸ ਕਉ; ਜੋ ਭਲਾ ਕਹਾਵੈ ॥
aapas kau; jo bhalaa kahaavai |
Sant Singh KhalsaOne who calls himself good
Manmohan SinghHe who calls himself good,
Manmohan Singh (Punjabi)ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ,
Fareedkot Teekaਜੋ ਪੁਰਸ਼ ਅਪਨੇ ਆਪ ਕੌ ਭਲਾ ਕਹਾਵਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ,ਪਦ ਅਰਥ ਆਪਸ ਕਉ = ਆਪਣੇ ਆਪ ਨੂੰ।
SikhNet (Spanish)¿cómo podría entrar al Reino de Dios?
ਤਿਸਹਿ ਭਲਾਈ; ਨਿਕਟਿ ਨ ਆਵੈ ॥
tiseh bhalaaee; nikatt na aavai |
Sant Singh Khalsagoodness shall not draw near him.
Manmohan Singhgoodness does not draw near him.
Manmohan Singh (Punjabi)ਚਗਿਆਈ ਉਸ ਦੇ ਨੇੜੇ ਨਹੀਂ ਲਗਦੀ।
Fareedkot Teekaਤਿਸ ਕੇ ਨਿਕਟ ਭਲਿਆਈ ਨਹੀਂ ਆਵਤੀ ਹੈ॥
Prof. Sahib Singhਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।ਪਦ ਅਰਥ ਤਿਸਹਿ = ਉਸ ਨੂੰ। ਨਿਕਟਿ = ਨੇੜੇ।
SikhNet (Spanish)Aquél que quiere ser reconocido como bueno, ahuyenta cualquier posibilidad de Bondad.
ਸਰਬ ਕੀ ਰੇਨ; ਜਾ ਕਾ ਮਨੁ ਹੋਇ ॥
sarab kee ren; jaa kaa man hoe |
Sant Singh KhalsaOne whose mind is the dust of all
Manmohan SinghHe whose mind is rendered the dust of all men's feet,
Manmohan Singh (Punjabi)ਜਿਸ ਦਾ ਮਨੂਆ ਸਾਰੇ ਆਦਮੀਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ,
Fareedkot Teekaਜਿਸ ਕਾ ਮਨ ਸਰਬ ਕੀ (ਰੇਨ) ਧੂੜੀ ਰੂਪ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ,ਪਦ ਅਰਥ ਰੇਨ = ਚਰਨਾਂ ਦੀ ਧੂੜ।
SikhNet (Spanish)Pero aquél que se compara mentalmente con el polvo que los demás pisan,
ਕਹੁ ਨਾਨਕ; ਤਾ ਕੀ ਨਿਰਮਲ ਸੋਇ ॥੩॥
kahu naanak; taa kee niramal soe |3|
Sant Singh Khalsa- says Nanak, his reputation is spotlessly pure. ||3||
Manmohan Singhpure is the celebrity of him, Says Nanak.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਸੋਭਾ ਨਿਰਮਲ ਹੋਤੀ ਹੈ॥੩॥
Prof. Sahib Singhਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ॥੩॥ਪਦ ਅਰਥ ਸੋਇ = ਸੋਭਾ ॥੩॥
SikhNet (Spanish)será reconocido como crisol de pureza.(3)