ਜੈਤਸਰੀ ਬਾਣੀ ਭਗਤਾ ਕੀ ॥
jaitasaree baanee bhagataa kee |
Sant Singh KhalsaJaitsree, The Word Of The Devotees:
Manmohan SinghJaitsri Hymns of the saints.
Manmohan Singh (Punjabi)ਜੈਤਸਰੀ ਸਾਧੂਆਂ ਦੇ ਸ਼ਬਦ।
SikhNet (Spanish)Yaitsri, palabras de los Bhaktas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨਾਥ; ਕਛੂਅ. ਨ ਜਾਨਉ ॥
naath; kachhooa. na jaanau |
Sant Singh KhalsaO my Lord and Master, I know nothing.
Manmohan SinghMy Lord, I know nothing.
Manmohan Singh (Punjabi)ਮੇਰੇ ਸੁਆਮੀ, ਮੈਂ ਕੁਝ ਭੀ ਨਹੀਂ ਜਾਣਦਾ।
Fareedkot Teekaਹੇ ਨਾਥ! ਮੈਂ ਤੋ ਕਛ ਨਹੀਂ ਜਾਨਤਾ ਹੂੰ॥
Prof. Sahib Singhਹੇ ਪ੍ਰਭੂ! ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ।ਪਦ ਅਰਥ ਨਾਥ = ਹੇ ਨਾਥ! ਹੇ ਪ੍ਰਭੂ! ਨ ਜਾਨਉ = ਮੈਂ ਨਹੀਂ ਜਾਣਦਾ। ਕਛੂਅ ਨ ਜਾਨਉ = ਮੈਂ ਕੁਝ ਭੀ ਨਹੀਂ ਜਾਣਦਾ, ਮੈਨੂੰ ਕੁਛ ਭੀ ਨਹੀਂ ਅਹੁੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ।
SikhNet (Spanish)Yaitsri, palabras de los Bhaktas.
ਮਨੁ; ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
man; maaeaa kai haath bikaanau |1| rahaau |
Sant Singh KhalsaMy mind has sold out, and is in Maya's hands. ||1||Pause||
Manmohan SinghMy soul is sold out in the mammon's hand. Pause.
Manmohan Singh (Punjabi)ਸੁਆਮੀ ਆਤਮਾ ਮੈਂ ਮੋਹਨੀ ਦੇ ਹੱਥ ਵੇਚ ਛੱਡੀ ਹੈ। ਠਹਿਰਾਉ।
Fareedkot Teekaਕਿਉਂਕਿ ਮੇਰਾ ਮਨ ਤੇਰੀ ਮਾਇਆ ਕੇ ਹਾਥ ਬਿਕਾ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ ॥੧॥ ਰਹਾਉ ॥ਪਦ ਅਰਥ ਬਿਕਾਨਉ = ਮੈਂ ਵੇਚ ਦਿੱਤਾ ਹੈ ॥੧॥ ਰਹਾਉ ॥
SikhNet (Spanish)Oh Dios, yo no sé nada; mi mente la he vendido a Maya. (1-Pausa)
ਤੁਮ ਕਹੀਅਤ ਹੌ; ਜਗਤ ਗੁਰ ਸੁਆਮੀ ॥
tum kaheeat hau; jagat gur suaamee |
Sant Singh KhalsaYou are called the Lord and Master, the Guru of the World.
Manmohan SinghThou art called the great Lord of the world,
Manmohan Singh (Punjabi)ਤੂੰ ਸੰਸਾਰ ਦਾ ਵਿਸ਼ਾਲ ਸਾਹਿਬ ਆਖਿਆ ਜਾਂਦਾ ਹੈ,
Fareedkot Teekaਹੇ ਸੁਆਮੀ! ਤੁਮ ਤੋ ਜਗਤ ਕੇ ਗੁਰ ਕਹੀਤੇ ਹੋ॥
Prof. Sahib Singhਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ,ਪਦ ਅਰਥ ਕਹੀਅਤ ਹੌ = ਤੂੰ ਅਖਵਾਉਂਦਾ ਹੈਂ।
SikhNet (Spanish)Tú eres el Guru, el Maestro del Universo,
ਹਮ ਕਹੀਅਤ; ਕਲਿਜੁਗ ਕੇ ਕਾਮੀ ॥੧॥
ham kaheeat; kalijug ke kaamee |1|
Sant Singh KhalsaI am called a lustful being of the Dark Age of Kali Yuga. ||1||
Manmohan Singhand I am styled the sensualist of the Darkage.
Manmohan Singh (Punjabi)ਅਤੇ ਮੈਂ ਕਲਜੁਗ ਦਾ ਵਿਸ਼ਈ ਸੱਦਿਆ ਜਾਂਦਾ ਹਾਂ।
Fareedkot Teekaਔਰ ਹਮ ਕਲਿਜੁਗ ਕੇ (ਕਾਮੀ) ਜੀਵ ਕਹੀਤੇ ਹੈਂ॥੧॥
Prof. Sahib Singhਅਸੀਂ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ॥੧॥ਪਦ ਅਰਥ ਕਾਮੀ = ਵਿਸ਼ਈ ॥੧॥
SikhNet (Spanish)mientras que yo soy un simple ser que comete errores en la Era de Kali Yug. (1)
ਇਨ ਪੰਚਨ; ਮੇਰੋ ਮਨੁ ਜੁ ਬਿਗਾਰਿਓ ॥
ein panchan; mero man ju bigaario |
Sant Singh KhalsaThe five vices have corrupted my mind.
Manmohan SinghThese five vices have corrupted my mind.
Manmohan Singh (Punjabi)ਏਨਾ ਪੰਜਾਂ ਵਿਕਾਰਾਂ ਨੇ ਮੇਰਾ ਚਿੱਤ ਪਲੀਤ ਕਰ ਦਿੱਤਾ ਹੈ।
Fareedkot Teekaਇਨ ਪੰਚੋਂ ਕਾਮ ਆਦਿਕੋਂ ਨੇ ਮੇਰਾ ਮਨ ਜੋ ਬਿਗਾੜਿਆ ਹੈ॥
Prof. Sahib Singh(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ,ਪਦ ਅਰਥ ਪੰਚਨ = ਕਾਮਾਦਿਕ ਪੰਜ ਵਿਕਾਰਾਂ ਨੇ। ਜੁ = ਇਤਨ-ਕੁ।
SikhNet (Spanish)Los cinco enemigos han desviado mi mente
ਪਲੁ ਪਲੁ ਹਰਿ ਜੀ ਤੇ; ਅੰਤਰੁ ਪਾਰਿਓ ॥੨॥
pal pal har jee te; antar paario |2|
Sant Singh KhalsaMoment by moment, they lead me further away from the Lord. ||2||
Manmohan SinghEvery moment they remove me away from God.
Manmohan Singh (Punjabi)ਹਰ ਮੁਹਤ ਉਹ ਮੇਰੀ ਆਤਮਾ ਨੂੰ ਪੂਜਯ ਪ੍ਰਭੂ ਨਾਲੋਂ ਪਾੜਦੇ ਹਨ।
Fareedkot Teekaਸੋ ਹੇ ਹਰਿ ਜੀ! ਤੇਰੇ ਸੇ ਇਨੋਂ ਨੇ ਪਲ ਪਲ ਮੇਂ (ਅੰਤਰੁ) ਫਰਕ ਪਾਇਆ ਹੈ॥੨॥
Prof. Sahib Singhਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ॥੨॥ਪਦ ਅਰਥ ਤੇ = ਤੋਂ। ਅੰਤਰੁ = ਵਿੱਥ ॥੨॥
SikhNet (Spanish)y me han apartado muy lejos de Ti, oh mi Dios. (2)
ਜਤ ਦੇਖਉ; ਤਤ ਦੁਖ ਕੀ ਰਾਸੀ ॥
jat dekhau; tat dukh kee raasee |
Sant Singh KhalsaWherever I look, I see loads of pain and suffering.
Manmohan SinghWithersoever I look, there is a stock of troubles.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਦੁੱਖਾਂ ਦੀ ਪੂੰਜੀ ਹੈ।
Fareedkot Teekaਜਹਾਂ ਜਹਾਂ ਮੈਂ ਦੇਖਤਾ ਹੂੰ ਤੂੰ ਤਹਾਂ ਇਹੀ ਵਿਕਾਰ ਦੁਖੋਂ ਕੀ ਰਾਸ ਹੈ॥
Prof. Sahib Singh(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ।ਪਦ ਅਰਥ ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਰਾਸੀ = ਖਾਣ, ਸਾਮਾਨ।
SikhNet (Spanish)Donde sea que volteo a ver, sólo veo dolor, y aunque los Vedas Te atestiguan, mi mente no cree en Ti.
ਅਜੌਂ. ਨ ਪਤੵਾਇ; ਨਿਗਮ ਭਏ ਸਾਖੀ ॥੩॥
ajauan. na patayaae; nigam bhe saakhee |3|
Sant Singh KhalsaI do not have faith, even though the Vedas bear witness to the Lord. ||3||
Manmohan SinghThough the Vedas bear testimony, even then my mind believers not in God.
Manmohan Singh (Punjabi)ਭਾਵੇਂ ਵੇਦ ਗਵਾਹੀ ਦਿੰਦੇ ਹਨ, ਤਾਂ ਭੀ ਮੇਰਾ ਮਨ ਵਾਹਿਗੁਰੂ ਤੇ ਭਰੋਸਾ ਨਹੀਂ ਧਾਰਦਾ।
Fareedkot Teekaਇਸ ਬਾਤ ਕੇ ਵੇਦ ਭੀ ਸਾਖੀ ਭਏ ਹੈਂ ਅਰਥਾਤ ਗਵਾਹੀ ਦੇਤੇ ਭਏ ਹੈਂ, ਪਰੰਤੂ ਅਜੇ ਭੀ ਮਨ ਪਤੀਆਵਤਾ ਨਹੀਂ ਹੈ॥੩॥
Prof. Sahib Singhਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ॥੩॥ਪਦ ਅਰਥ ਨ ਪਤ੍ਯ੍ਯਾਇ = ਪਤੀਜਦਾ ਨਹੀਂ, ਮੰਨਦਾ ਨਹੀਂ। ਨਿਗਮ = ਵੇਦ ਆਦਿਕ ਧਰਮ = ਪੁਸਤਕ। ਸਾਖੀ = ਗਵਾਹ ॥੩॥
SikhNet (Spanish)Así como Shiva trató de cortar la cabeza de Brahma, pero se quedó con la cabeza pegada a su mano. (3)
ਗੋਤਮ ਨਾਰਿ; ਉਮਾਪਤਿ ਸ੍ਵਾਮੀ ॥
gotam naar; umaapat svaamee |
Sant Singh KhalsaShiva cut off Brahma's head, and Gautam's wife and the Lord Indra mated;
Manmohan SinghO Lord, the body of Indar, who mated with Gautam's wife, came to bear a thousands vaginal marks.
Manmohan Singh (Punjabi)ਹੇ ਪ੍ਰਭੂ! ਗੋਤਮ ਦੀ ਪਤਨੀ ਨੂੰ ਭੋਗਣ ਵਾਲੇ ਇੰਦਰ ਦੀ ਦੇਹ ਉਤੇ ਭੋਗ ਦੇ ਹਜਾਰ ਚਿੰਨ੍ਹ ਹੋ ਗਏ।
Fareedkot Teekaਹੇ ਸ੍ਵਾਮੀ ਵਾ ਬਿਸ਼ਨ ਜੀ! ਬ੍ਰਿਦਾ, ਭਾਵ ਜਲੰਧਰ ਕੀ ਇਸਤ੍ਰੀ ਕੇ ਵਾਸਤੇ ਦੁਖੀ ਹੂਏ, ਗੋਤਮ ਰਿਖੀ ਕੀ ਇਸਤ੍ਰੀ ਅਹਿਲਿਆ ਸਾਥ ਪ੍ਰੇਮ ਕਰਨੇ ਸੇ, (ਉਮਾਪਤਿ) ਸ਼ਿਵਜੀ ਮੋਹਣੀ ਅਵਤਾਰ ਸਮੇਂ ਵਿਆਕਲੁ ਹੂਏ॥
Prof. Sahib Singhਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ,ਪਦ ਅਰਥ ਗੋਤਮ ਨਾਰਿ = ਗੌਤਮ ਦੀ ਵਹੁਟੀ, ਅਹੱਲਿਆ। ਉਮਾਪਤਿ = ਪਾਰਵਤੀ ਦਾ ਪਤੀ, ਸ਼ਿਵ।
SikhNet (Spanish)Así como Indra fue maldecido por Gautama por haber seducido a su esposa,
ਸੀਸੁ ਧਰਨਿ; ਸਹਸ ਭਗ ਗਾਂਮੀ ॥੪॥
sees dharan; sehas bhag gaamee |4|
Sant Singh KhalsaBrahma's head got stuck to Shiva's hand, and Indra came to bear the marks of a thousand female organs. ||4||
Manmohan SinghBrahma's head got stuck to the hand of Shiva, the husband of Parbati.
Manmohan Singh (Punjabi)ਬ੍ਰਰਮਾ ਦਾ ਸਿਰ, ਪਾਰਵਤੀ ਦੇ ਪਤੀ ਸ਼ਿਵਜੀ ਦੇ ਹੱਥ ਨਾਲ ਚਿਮੜ ਗਿਆ।
Fareedkot Teekaਇੰਦਰ ਹਜਾਰ ਭਗ ਵਾਲਾ ਭਇਆ ਹੈ ਔਰ ਬ੍ਰਹਮਾ ਪੁਤ੍ਰੀ ਹੇਤ ਚਾਰ ਸੀਸ ਧਾਰਨ ਕੀਏ, ਵਾ ਸ਼ਿਵਜੀ ਬ੍ਰਹਮਾ ਕੇ ਸੀਸ ਕ੍ਰੋਧ ਸੇ ਕਾਟਣੇ ਤੇ ਕਪਾਲੀ ਧਾਰਨ ਕਰਤੇ ਭਏ ਹੈਂ॥੪॥
Prof. Sahib Singhਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ॥੪॥ਪਦ ਅਰਥ ਸੀਸੁ ਧਰਨਿ = (ਬ੍ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੋਟ: ਜਦੋਂ ਬ੍ਰਹਮਾ ਆਪਣੀ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ ਜਿੱਧਰ ਉਹ ਜਾਏ ਉੱਧਰ ਬ੍ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਏ; ਉਹ ਅਕਾਸ਼ ਵੱਲ ਉੱਡ ਖਲੋਤੀ, ਬ੍ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ। ਸ਼ਿਵ ਜੀ ਨੇ ਇਹ ਅੱਤ ਵੇਖ ਕੇ ਬ੍ਰਹਮਾ ਦਾ ਇਹ ਸਿਰ ਕੱਟ ਦਿਤਾ, ਪਰ ਬ੍ਰਹਮ-ਹਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ)। ਸਹਸ = ਹਜ਼ਾਰ। ਭਗ = ਤ੍ਰੀਮਤ ਦਾ ਗੁਪਤ ਅੰਗ। ਸਹਸ ਭਗ ਗਾਂਮੀ = ਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੋਟ: ਜਦੋਂ ਇੰਦਰ ਨੇ ਗੌਤਮ ਦੀ ਵਹੁਟੀ ਨਾਲ ਵਿਭਚਾਰ ਕੀਤਾ, ਤਾਂ ਗੌਤਮ ਦੇ ਸ੍ਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ) ॥੪॥
SikhNet (Spanish)y mil órganos femeninos se pegaron a su cuerpo sólo para humillarlo. (4)
ਇਨ ਦੂਤਨ; ਖਲੁ. ਬਧੁ ਕਰਿ ਮਾਰਿਓ ॥
ein dootan; khal. badh kar maario |
Sant Singh KhalsaThese demons have fooled, bound and destroyed me.
Manmohan SinghThese demons have bound and destroyed me, a fool.
Manmohan Singh (Punjabi)ਇਨ੍ਹਾਂ ਭੂਤਨਿਆਂ ਨੇ, ਮੈਂ ਮੂਰਖ ਨੂੰ ਬੰਨ੍ਹ ਕੇ ਮਾਰ ਸੁੱਟਿਆ ਹੈ।
Fareedkot Teekaਇਨ ਵਿਕਾਰ ਰੂਪੀ ਦੂਤੋਂ ਨੇ ਇਸ ਮੂਰਖ ਮਨ ਕੋ ਬੰਧਨ ਕਰ ਕੇ ਮਾਰਿਆ ਹੈ॥
Prof. Sahib Singhਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ,ਪਦ ਅਰਥ ਦੂਤਨ = ਦੂਤਾਂ ਨੇ, ਭੈੜਿਆਂ ਨੇ। ਖਲੁ = ਮੂਰਖ। ਬਧੁ = ਮਾਰ ਕੁਟਾਈ। ਬਧੁ ਕਰਿ ਮਾਰਿਓ = ਮਾਰ ਮਾਰ ਕੇ ਮਾਰਿਆ ਹੈ, ਬੁਰੀ ਤਰ੍ਹਾਂ ਮਾਰਿਆ ਹੈ।
SikhNet (Spanish)Así he sido engañado por los cinco enemigos,
ਬਡੋ ਨਿਲਾਜੁ; ਅਜਹੂ. ਨਹੀ ਹਾਰਿਓ ॥੫॥
baddo nilaaj; ajahoo. nahee haario |5|
Sant Singh KhalsaI am very shameless - even now, I am not tired of them. ||5||
Manmohan SinghI am every shameless, for, even now, I grow not weary of their company.
Manmohan Singh (Punjabi)ਮੈਂ ਵੱਡਾ ਬੇਸ਼ਰਮ ਹਾਂ। ਅਜੇ ਭੀ ਮੈਂ ਉਨ੍ਹਾਂ ਦੀ ਸੰਗਤ ਨਾਲੋਂ ਹੰਭਦਾ ਨਹੀਂ।
Fareedkot Teekaਪਰੰਤੂ ਇਹ ਮਨ ਵਡਾ ਨਿਲਾਜ ਹੈ, ਅਜੇ ਤਕ ਇਨੋਂ ਕੀ ਤਰਫੋਂ ਹਾਰਿਆ ਨਹੀਂ ਹੈ, ਭਾਵ ਪੁਨਾ ਇਨੋਂ ਮੇਂ ਹੀ ਪ੍ਰਵਿਰਤ ਹੋਤਾ ਹੈ॥੫॥
Prof. Sahib Singhਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ॥੫॥
SikhNet (Spanish)pero qué sinvergüenza soy que no los abandono. (5)
ਕਹਿ ਰਵਿਦਾਸ; ਕਹਾ ਕੈਸੇ ਕੀਜੈ ॥
keh ravidaas; kahaa kaise keejai |
Sant Singh KhalsaSays Ravi Daas, what am I to do now?
Manmohan SinghSays Ravidas, what way should I adopt now.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਹੁਣ ਕਿਸ ਤਰ੍ਹਾਂ ਕਰਾਂ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਹਰੀ! ਇਨ ਸੇ ਭਾਜ ਕਰ ਕਹਾਂ ਜਾਈਏ ਔ ਕੈਸੇ ਕੀਜੀਏ?
Prof. Sahib Singhਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ?ਪਦ ਅਰਥ ਕਹਿ = ਕਹੇ, ਆਖਦਾ ਹੈ। ਕਹਾ = ਕਿੱਥੇ (ਜਾਵਾਂ)?
SikhNet (Spanish)Dice Ravi Das,
ਬਿਨੁ ਰਘੁਨਾਥ; ਸਰਨਿ. ਕਾ ਕੀ ਲੀਜੈ ॥੬॥੧॥
bin raghunaath; saran. kaa kee leejai |6|1|
Sant Singh KhalsaWithout the Sanctuary of the Lord's Protection, who else's should I seek? ||6||1||
Manmohan SinghExcept God's protection, whose else should I seek.
Manmohan Singh (Punjabi)ਵਾਹਿਗੁਰੂ ਦੀ ਪਨਾਹ ਦੇ ਬਗੈਰ ਮੈਂ ਹੋਰ ਕੀਹਦੀ ਪਨਾਹ ਲਵਾਂ?
Fareedkot Teekaਤਾਂ ਤੇ ਹੇ ਰਘੁਨਾਥ! ਇਨ ਸੇ ਬਚਣੇ ਹੇਤ ਤੇਰੇ ਸੇ ਬਿਨਾਂ ਔਰ ਕਿਸ ਕੀ ਸ਼ਰਣ ਲਈਏ, ਭਾਵ ਸੇ ਤੇਰੀ ਸ਼ਰਨ ਹੂੰ, ਇਨ ਵਿਕਾਰੋਂ ਸੇ ਤੁਮ ਹੀ ਮੇਰੀ ਰਖਿਆ ਕਰੋ॥੬॥੧॥☬ਨਿਜ ਮਨ ਕਾ ਪ੍ਰੇਮ ਜਨਾਵਤੇ ਹੈਂ:
Prof. Sahib Singh(ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ॥੬॥੧॥ਪਦ ਅਰਥ ਰਘੁਨਾਥ = ਪਰਮਾਤਮਾ ॥੬॥੧॥
* ਸ਼ਬਦ ਦਾ ਭਾਵ: ਵਿਕਾਰਾਂ ਦੀ ਮਾਰ ਤੋਂ ਬਚਣ ਲਈ ਪਰਮਾਤਮਾ ਦਾ ਆਸਰਾ ਲੈਣਾ ਹੀ ਇਕੋ ਇਕ ਤਰੀਕਾ ਹੈ। * ਨੋਟ: ਇਸ ਸ਼ਬਦ ਵਿਚ ਜਿਸ ਨੂੰ ਲਫ਼ਜ਼ 'ਰਘੁਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗੁਰ ਸੁਆਮੀ' ਭੀ ਵਰਤਿਆ ਹੈ। ਲਫ਼ਜ਼ 'ਰਘੁਨਾਥ' ਸਤਿਗੁਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ।
SikhNet (Spanish)¿Qué voy a hacer ahora sin Ti, oh mi Dios? (6-1)