ੴ

ਸਿੱਖਬਾਣੀ · SikhBani

ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥

prabh deaal beant pooran ik ehu
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 710 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪ੍ਰਭ ਦਇਆਲ ਬੇਅੰਤ; ਪੂਰਨ ਇਕੁ ਏਹੁ ॥

prabh deaal beant; pooran ik ehu |

Sant Singh KhalsaGod is merciful and infinite. The One and Only is all-pervading.
Manmohan SinghThe Lord is compassionate and limitless. He alone is All-pervading.
Manmohan Singh (Punjabi)ਸਾਹਿਬ ਦਇਆਵਾਨ ਅਤੇ ਹੱਦਬੰਨਾ-ਰਹਿਤ ਹੈ। ਕੇਵਲ ਓਹੀ ਸਰਬ-ਵਿਆਪਕ ਹੈ।
Fareedkot Teekaਹੇ ਦਇਆਲ ਰੂਪ ਪ੍ਰਭੂ ਬਿਅੰਤ! ਸਰਬ ਮੇਂ ਪੂਰਨ ਇਕ ਤੂੰਹੀ (ਏਹੁ) ਜੀਵ ਰੂਪ ਹੈਂ॥
Prof. Sahib Singhਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,

ਪਦ ਅਰਥ ਪੂਰਨ = ਹਰ ਥਾਂ ਵਿਆਪਕ। ਇਕੁ ਏਹੁ = ਸਿਰਫ਼ ਇਕ ਬੇਅੰਤ ਪ੍ਰਭੂ।

SikhNet (Spanish)Mi Señor es Compasivo y lo compenetra todo; es Todo en todo.

ਸਭੁ ਕਿਛੁ ਆਪੇ ਆਪਿ; ਦੂਜਾ ਕਹਾ ਕੇਹੁ ॥

sabh kichh aape aap; doojaa kahaa kehu |

Sant Singh KhalsaHe Himself is all-in-all. Who else can we speak of?
Manmohan SinghHe Himself is All in all. whom else should I refer to as like Him?
Manmohan Singh (Punjabi)ਉਹ ਸਾਰਾ ਕੁਛ ਖੁਦ-ਬਖੁਦ ਹੀ ਹੈ। ਹੋਰ ਕਿਸ ਨੂੰ ਮੈਂ ਉਹਦੇ ਵਰਗਾ ਬਿਆਨ ਕਰਾਂ?
Fareedkot Teekaਸਭ ਕਿਛੁ ਆਪੇ ਆਪਿ ਹੈਂ, ਦੂਸਰਾ ਤੇਰੇ ਬਿਨਾਂ ਕੈਸੇ ਕਹੀਏ, ਭਾਵ ਸੇ ਔਰ ਦੂਸਰਾ ਕੋਈ ਨਹੀਂ ਹੈ ਸਭ ਤੁਹੀ ਹੈਂ॥
Prof. Sahib Singhਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?

ਪਦ ਅਰਥ ਕਹਾ ਕੇਹੁ = ਕੇਹੜਾ ਦੱਸਾਂ? (ਭਾਵ, ਕੋਈ ਹੋਰ ਦੱਸ ਨਹੀਂ ਸਕਦਾ)।

SikhNet (Spanish)¿Por qué decir que existe algún otro? Él Mismo nos bendice con Sus Regalos;

ਆਪਿ ਕਰਹੁ ਪ੍ਰਭ ਦਾਨੁ; ਆਪੇ ਆਪਿ ਲੇਹੁ ॥

aap karahu prabh daan; aape aap lehu |

Sant Singh KhalsaGod Himself grants His gifts, and He Himself receives them.
Manmohan SinghThe Lord Himself grants gifts and He Himself receives them.
Manmohan Singh (Punjabi)ਸੁਆਮੀ ਖੁਦ ਦਾਤਾ ਬਖਸ਼ਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਲੈਂਦਾ ਹੈ।
Fareedkot Teekaਹੇ ਪ੍ਰਭੂ! ਤੁਮ ਆਪ ਹੀ ਦਾਨ ਕਰਤੇ ਹੋ ਪੁਨਾ ਆਪ ਹੀ ਆਪ ਹੋ ਕਰ ਲੇਤੇ ਹੋ, ਭਾਵ ਸੇ ਗੁਰੂ ਔਰ ਜਗ੍ਯਾਸੀ ਰੂਪ ਸਭ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ।

ਪਦ ਅਰਥ ਆਪੇ = ਆਪ ਹੀ।

SikhNet (Spanish)Él Mismo los recibe también. Todo va y viene conforme a Su Voluntad.

ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ਥੇਹੁ ॥

aavan jaanaa hukam sabh; nihachal tudh thehu |

Sant Singh KhalsaComing and going are all by the Hukam of Your Will; Your place is steady and unchanging.
Manmohan SinghComing and going is all in Thy will, O Lord and Eternal is Thine abode.
Manmohan Singh (Punjabi)ਆਉਣਾ ਤੇ ਜਾਣਾ ਸਮੂਹ ਤੇਰੀ ਰਜ਼ਾ ਅੰਦਰ ਹੈ, ਹੇ ਸਾਈਂ! ਅਹਿੱਲ ਹੈ ਤੇਰਾ ਨਿਵਾਸ-ਅਸਥਾਨ।
Fareedkot Teekaਇਹ ਜੀਵੋਂ ਕਾ ਆਵਣਾ ਜਾਣਾ ਸਭ ਤੇਰੇ ਹੁਕਮ ਮੇਂ ਹੀ ਹੈ, ਏਕ ਤੇਰਾ (ਥੇਹੁ) ਸਰੂਪ ਹੀ ਅਚਲ ਹੈ॥
Prof. Sahib Singh(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ।

ਪਦ ਅਰਥ ਆਵਣ ਜਾਣਾ = ਜੰਮਣਾ ਤੇ ਮਰਨਾ। ਨਿਹਚਲੁ = ਅਟੱਲ। ਥੇਹੁ = ਟਿਕਾਣਾ। ਤੁਧੁ = ਤੇਰਾ।

SikhNet (Spanish)Él es Eterno y siempre Duradero. Nanak busca sólo el Regalo del Nombre;

ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ਦੇਹੁ ॥੨੦॥੧॥

naanak mangai daan; kar kirapaa naam dehu |20|1|

Sant Singh KhalsaNanak begs for this gift; by Your Grace, Lord, please grant me Your Name. ||20||1||
Manmohan SinghNanak begs a boon: Mercifully bless me with Thy Name.
Manmohan Singh (Punjabi)ਨਾਨਕ ਇਕ ਦਾਤ ਦੀ ਯਾਚਨਾ ਕਰਦਾ ਹੈ: ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਪਾਸੋਂ ਇਹੀ ਦਾਨ ਮਾਂਗਤਾ ਹੂੰ ਸੋ ਤੁਮ ਕਿਰਪਾ ਕਰ ਕੇ ਮੇਰੇ ਕੋ ਅਪਨਾ ਨਾਮ ਦੇਵੋ॥੨੦॥੧॥☬ਸ੍ਰੀ ਅਕਾਲ ਪੁਰਖ ਕੇ ਸਨਮੁਖ ਰਵਿਦਾਸ ਭਗਤ ਜੀ ਬੇਨਤੀ ਕਰਤੇ ਹੈਂ:
Prof. Sahib Singhਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥
SikhNet (Spanish)oh Señor, por Tu Misericordia bendícelo con el Naam. (20-1)
Answers quote the Granth verbatim with Ang citations. AI commentary is not Gurbani and not a religious ruling.