ੴ

ਸਿੱਖਬਾਣੀ · SikhBani

Ang 710

Sri Guru Granth Sahib · Raag Jaithsree · 7 shabads, 46 lines
Translations
Shabad Guru Arjan Dev Ji Raag Jaithsree continued from Ang 709

ਭਾਹਿ ਬਲੰਦੜੀ. ਬੁਝਿ ਗਈ; ਰਖੰਦੜੋ ਪ੍ਰਭੁ ਆਪਿ ॥

bhaeh balandarree. bujh gee; rakhandarro prabh aap |

Sant Singh KhalsaThe burning fire has been put out; God Himself has saved me.
Manmohan SinghThe burning fire has been quenched and the Lord Himself saved me.
Manmohan Singh (Punjabi)ਮਚਦੀ ਹੋਈ ਅੱਗ ਸ਼ਾਂਤ ਹੋ ਗਈ ਹੈ। ਸੁਆਮੀ ਨੇ ਖੁਦ ਮੈਨੂੰ ਬਚਾ ਲਿਆ ਹੈੌ।
Fareedkot Teekaਹੇ ਭਾਈ: ਜਿਸ ਕੀ ਪ੍ਰਭੂ ਰਖ੍ਯਾ ਕਰਨੇ ਵਾਲਾ ਹੂਆ ਹੈ, ਤਿਸ ਕੀ ਤ੍ਰਿਸ਼ਨਾ ਰੂਪੀ (ਭਾਹਿ) ਅਗਨੀ ਜੋ ਪ੍ਰਜੁਲਤ ਹੋਈ ਹੋਈ ਥੀ ਸੋ ਬੁਝ ਗਈ ਹੈ॥
Prof. Sahib Singhਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।

ਪਦ ਅਰਥ ਭਾਹਿ = ਅੱਗ।

SikhNet (Spanish)Mi fuego interior es extinguido; el Señor Mismo me ha salvado.

ਜਿਨਿ ਉਪਾਈ ਮੇਦਨੀ; ਨਾਨਕ. ਸੋ ਪ੍ਰਭੁ ਜਾਪਿ ॥੨॥

jin upaaee medanee; naanak. so prabh jaap |2|

Sant Singh KhalsaMeditate on that God, O Nanak, who created the universe. ||2||
Manmohan SinghO Nanak, contemplate thou on that Lord, who has created the world.
Manmohan Singh (Punjabi)ਹੇ ਨਾਨਕ! ਤੂੰ ਉਸ ਸਾਹਿਬ ਦਾ ਸਿਮਰਨ ਕਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜਿਸ ਵਾਹਿਗੁਰੂ ਨੇ ਏਹੁ (ਮੇਦਨੀ) ਧਰਤੀ ਅਰਥਾਤ ਸਰਬ ਸ੍ਰਿਸ਼ਟੀ ਉਤਪਤਿ ਕਰੀ ਹੈ, ਤਿਸ ਪ੍ਰਭੂ ਕਾ ਜਾਪ ਕਰ ॥੨॥
Prof. Sahib Singhਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ॥੨॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਮੇਦਨੀ = ਧਰਤੀ, ਸ੍ਰਿਸ਼ਟੀ ॥੨॥

SikhNet (Spanish)Medita en Dios, oh, dice Nanak, Él es el Creador del Universo. (2)

Open this shabad (5 lines, Angs 709-710) →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਾ ਪ੍ਰਭ ਭਏ ਦਇਆਲ; ਨ ਬਿਆਪੈ ਮਾਇਆ ॥

jaa prabh bhe deaal; na biaapai maaeaa |

Sant Singh KhalsaWhen God becomes merciful, Maya does not cling.
Manmohan SinghWhen the Master becomes merciful, then mammon clings not the man.
Manmohan Singh (Punjabi)ਜਦ ਮਾਲਕ ਮਾਇਆਵਾਨ ਹੋ ਜਾਂਦਾ ਹੈ ਤਾਂ ਮੋਹਨੀ ਮਨੁਸ਼ ਨੂੰ ਨਹੀਂ ਚਿਮੜਦੀ।
Fareedkot Teekaਜਬ ਸੇ ਪ੍ਰਭੂ ਦਇਆਲ ਭਏ ਤਬ ਸੋ ਮਾਯਾ ਨਹੀਂ ਵਿਆਪਤੀ ਹੈ॥
Prof. Sahib Singhਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ।

ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।

SikhNet (Spanish)Cuando el Señor es Compasivo, Maya no nos inmuta;

ਕੋਟਿ ਅਘਾ ਗਏ ਨਾਸ; ਹਰਿ ਇਕੁ ਧਿਆਇਆ ॥

kott aghaa ge naas; har ik dhiaaeaa |

Sant Singh KhalsaMillions of sins are eliminated, by meditating on the Naam, the Name of the One Lord.
Manmohan SinghMeditating on One God, millions of sins are removed.
Manmohan Singh (Punjabi)ਇਕ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।
Fareedkot Teekaਅਰ ਤਬ ਕ੍ਰੋੜੋਂ ਪਾਪ ਨਾਸ ਗਏ ਹੈਂ ਜਬ ਏਕ ਹਰੀ ਕੋ ਧਿਆਇਆ ਹੈ॥
Prof. Sahib Singhਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਕੋਟਿ ਅਘਾ = ਕਰੋੜਾਂ ਪਾਪ।

SikhNet (Spanish)millones de nuestros errores son borrados contemplando a Dios.

ਨਿਰਮਲ ਭਏ ਸਰੀਰ; ਜਨ ਧੂਰੀ ਨਾਇਆ ॥

niramal bhe sareer; jan dhooree naaeaa |

Sant Singh KhalsaThe body is made immaculate and pure, bathing in the dust of the feet of the Lord's humble servants.
Manmohan SinghBathing in the dust of the feet of the Lord's slaves, the body is rendered immaculate.
Manmohan Singh (Punjabi)ਸਾਈਂ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ ਦੇਹ ਪਵਿੱਤ੍ਰ ਥੀ ਵੰਞਦੀ ਹੈ।
Fareedkot Teekaਤਿਨੋਂ ਕੇ ਸਰੀਰ ਨਿਰਮਲ ਭਏ ਹੈਂ, ਜਿਨੋਂ ਕਾ ਸਮਦਾਯ ਸੰਤ ਜਨੋਂ ਕੀ ਚਰਨ ਧੂੜੀ ਮੇਂ ਨਾਯਾ ਹੈ॥
Prof. Sahib Singhਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ।

ਪਦ ਅਰਥ ਨਿਰਮਲ = ਪਵਿਤ੍ਰ। ਜਨ ਧੂਰੀ = ਸੰਤ ਜਨਾਂ ਦੀ ਚਰਨ-ਧੂੜ ਵਿਚ। ਨਾਇਆ = ਨ੍ਹਾਤਿਆਂ।

SikhNet (Spanish)Nuestro cuerpo se vuelve inmaculado bañándose en el Polvo de los Santos.

ਮਨ ਤਨ ਭਏ ਸੰਤੋਖ; ਪੂਰਨ ਪ੍ਰਭੁ ਪਾਇਆ ॥

man tan bhe santokh; pooran prabh paaeaa |

Sant Singh KhalsaThe mind and body become contented, finding the Perfect Lord God.
Manmohan SinghThe mind and body become contented and one attains to the Perfect Lord.
Manmohan Singh (Punjabi)ਮਨ ਤੇ ਦੇਹ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਨਸਾਨ ਮੁਕੰਮਲ ਮਾਲਕ ਨੂੰ ਪਾ ਲੈਂਦਾ ਹੈ।
Fareedkot Teekaਸੋਈ ਮਨ ਤਨ ਕਰ ਕੇ ਸੰਤੋਖਵਾਨ ਭਏ ਹੈਂ, ਜਿਨੋਂ ਨੇ ਪੂਰਨ ਪ੍ਰਭੂ ਪਾਯਾ ਹੈ॥
Prof. Sahib Singh(ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ।
SikhNet (Spanish)Nuestra mente es confortada y así obtenemos al Señor Perfecto;

ਤਰੇ ਕੁਟੰਬ ਸੰਗਿ ਲੋਗ; ਕੁਲ ਸਬਾਇਆ ॥੧੮॥

tare kuttanb sang log; kul sabaaeaa |18|

Sant Singh KhalsaOne is saved, along with his family, and all his ancestors. ||18||
Manmohan SinghHe is saved along with his family members and all his lineage.
Manmohan Singh (Punjabi)ਉਹ ਆਪਣੇ ਟੱਬਰ ਦੇ ਜੀਆਂ ਤੇ ਆਪਣੀ ਸਮੂਹ ਵੰਸ਼ ਦੇ ਨਾਲ ਪਾਰ ਉੱਤਰ ਜਾਂਦਾ ਹੈ।
Fareedkot Teekaਤਿਨ ਕੇ ਸਾਥ ਸੰਪੂਰਨ ਕੁਟੰਬ ਕੇ ਲੋਕ ਔਰ ਕੁਲੋਂ ਕਾ ਸਮੁਦਾਇ ਤਰ ਗਿਆ ਹੈ॥੧੮॥☬ਗੁਰੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ॥੧੮॥

ਪਦ ਅਰਥ ਕੁਟੰਬ = ਪਰਵਾਰ। ਸਬਾਇਆ = ਸਾਰੀ ॥੧੮॥

SikhNet (Spanish)pues somos emancipados junto con nuestra gente. (18)

Open this shabad →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਗੁਰ ਗੋਬਿੰਦ ਗੋਪਾਲ ਗੁਰ; ਗੁਰ ਪੂਰਨ ਨਾਰਾਇਣਹ ॥

gur gobind gopaal gur; gur pooran naaraaeinah |

Sant Singh KhalsaThe Guru is the Lord of the Universe; the Guru is the Lord of the world; the Guru is the Perfect Pervading Lord God.
Manmohan SinghThe Guru is the Master, the Guru is the Lord and the Guru is the Pervading God.
Manmohan Singh (Punjabi)ਗੁਰੂ ਜੀ ਹੀ ਸਾਹਿਬ ਹਨ, ਗੁਰੂ ਜੀ ਹੀ ਸੁਆਮੀ ਹਨ ਅਤੇ ਗੁਰੂ ਜੀ ਹੀ ਵਿਆਪਕ ਵਾਹਿਗੁਰੂ ਹਨ।
Fareedkot Teekaਗੁਰੂ ਹੀ ਗੋਬਿੰਦ ਰੂਪ ਹੈ, ਗੁਰੂ ਹੀ ਗੁਪਾਲ ਰੂਪ ਹੈ, ਗੁਰੂ ਪੂਰਨ ਨਾਰਾਇਣ ਸਰੂਪ ਹੈਂ॥
Prof. Sahib Singhਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ।

ਪਦ ਅਰਥ ਪੂਰਨ = ਸਰਬ-ਵਿਆਪਕ।

SikhNet (Spanish)El Guru sostiene la tierra; el Guru es Perfecto en Dios. Es el Señor del Universo,

ਗੁਰ ਦਇਆਲ. ਸਮਰਥ ਗੁਰ; ਗੁਰ ਨਾਨਕ. ਪਤਿਤ, ਉਧਾਰਣਹ ॥੧॥

gur deaal. samarath gur; gur naanak. patit, udhaaranah |1|

Sant Singh KhalsaThe Guru is compassionate; the Guru is all-powerful; the Guru, O Nanak, is the Saving Grace of sinners. ||1||
Manmohan SinghThe Guru is compassionate, the Guru, is Omnipotent and the Guru, O Nanak, is the saviour of sinners.
Manmohan Singh (Punjabi)ਗੁਰੂ ਜੀ ਮਿਹਰਬਾਨ ਹਨ, ਗੁਰੂ ਜੀ ਸਰਬ ਸ਼ਕਤੀਵਾਨ ਹਨ ਅਤੇ ਗੁਰੂ ਜੀ ਹੀ ਹੇ ਨਾਨਕ ਪਾਪੀਆਂ ਨੂੰ ਤਾਰਣਹਾਰ ਹਨ।
Fareedkot Teekaਗੁਰੂ ਹੀ ਦਇਆਲ ਰੂਪ ਹੈ, ਗੁਰੂ ਹੀ ਸਮਰਥ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਹੀ ਪਾਪੀਓਂ ਕੇ ਉਧਾਰ ਕਰਨੇ ਵਾਲੇ ਹੈਂ॥
Prof. Sahib Singhਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਹੇ ਨਾਨਕ! ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥

ਪਦ ਅਰਥ ਪਤਿਤ ਉਧਾਰਣਹ = ਵਿਕਾਰੀਆਂ ਨੂੰ ਤਾਰਨ ਵਾਲਾ ॥੧॥

SikhNet (Spanish)Compasivo y Todopoderoso; es el Dios Purificador de los malvados. (1)

ਭਉਜਲੁ ਬਿਖਮੁ ਅਸਗਾਹੁ; ਗੁਰਿ ਬੋਹਿਥੈ. ਤਾਰਿਅਮੁ ॥

bhaujal bikham asagaahu; gur bohithai. taariam |

Sant Singh KhalsaThe Guru is the boat, to cross over the dangerous, treacherous, unfathomable world-ocean.
Manmohan SinghThe Guru is the ship to cross over the dangerous, formidable and unfathomable world ocean.
Manmohan Singh (Punjabi)ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਤੋਂ ਪਾਰ ਉੱਤਰਨ ਲਈ ਗੁਰੂ ਜੀ ਇਕ ਜਹਾਜ ਹਨ।
Fareedkot Teekaਇਹ ਸੰਸਾਰ ਰੂਪੀ ਸਮੁੰਦ੍ਰ ਜੋ (ਅਸਗਾਹੁ) ਅਥਾਹ ਹੈ, ਤਿਸ ਕੇ (ਬੋਹਥੈ) ਜਹਾਜ ਰੂਪ ਹੋ ਕਰ ਸਤਗੁਰੋਂ ਨੇ ਜਗ੍ਯਾਸੂਓਂ ਕੋ ਤਾਰਯਾ ਹੈ॥
Prof. Sahib Singhਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ।

ਪਦ ਅਰਥ ਭਉਜਲ = ਸੰਸਾਰ-ਸਮੁੰਦਰ। ਬਿਖਮੁ = ਔਖਾ, ਡਰਾਉਣਾ। ਅਸਗਾਹੁ = ਅਥਾਹ। ਗੁਰਿ = ਗੁਰੂ ਨੇ। ਬੋਹਿਥੈ = ਜਹਾਜ਼ ਨੇ। ਗੁਰਿ ਬੋਹਿਥੈ = ਗੁਰੂ ਜਹਾਜ਼ ਨੇ। ਤਾਰਿਅਮੁ = ਮੈਨੂੰ ਤਾਰ ਲਿਆ ਹੈ।

SikhNet (Spanish)El mar del mundo, el mar donde uno viene y va, es profundo y traicionero; en el Barco del Guru uno es cargado y llevado a través.

ਨਾਨਕ. ਪੂਰ ਕਰੰਮ; ਸਤਿਗੁਰ ਚਰਣੀ ਲਗਿਆ ॥੨॥

naanak. poor karam; satigur charanee lagiaa |2|

Sant Singh KhalsaO Nanak, by perfect good karma, one is attached to the feet of the True Guru. ||2||
Manmohan SinghNanak, perfect is the destiny of him, who is attached to the True Guru's feet.
Manmohan Singh (Punjabi)ਨਾਨਕ ਪੂਰਨ ਹੈ ਪ੍ਰਾਲਭਧ ਉਸ ਦੀ, ਜੋ ਸੱਚੇ ਗੁਰਾਂ ਦੇ ਪੈਰੀ ਨਾਲ ਜੁੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਪੂਰਨ ਕਰਮ ਹੈਂ, ਸੋ ਗੁਰੋਂ ਕੀ ਚਰਨੀ ਲਗਾ ਹੈ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ॥੨॥

ਪਦ ਅਰਥ ਪੂਰ ਕਰੰਮ = ਪੂਰੇ ਭਾਗ, ਚੰਗੇ ਭਾਗ ॥੨॥

SikhNet (Spanish)Dice Nanak, el Destino se vuelve perfecto si uno se postra a los Pies del Guru. (2)

Open this shabad →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧੰਨੁ ਧੰਨੁ ਗੁਰਦੇਵ; ਜਿਸੁ ਸੰਗਿ ਹਰਿ ਜਪੇ ॥

dhan dhan guradev; jis sang har jape |

Sant Singh KhalsaBlessed, blessed is the Divine Guru; associating with Him, one meditates on the Lord.
Manmohan SinghBlessed! blessed is the Divine Guru, in whose association the Lord is meditated upon.
Manmohan Singh (Punjabi)ਮੁਬਾਰਕ! ਮੁਬਾਰਕ! ਹਨ, ਰੱਬ-ਰੂਪ ਗੁਰੂ ਮਹਾਰਾਜ ਜਿਨ੍ਹਾਂ ਦੀ ਸੰਗਤ ਅੰਦਰ ਸਾਹਿਬ ਸਿਮਰਿਆ ਜਾਂਦਾ ਹੈ।
Fareedkot Teekaਸੋ (ਦੇਵ) ਪ੍ਰਕਾਸ ਰੂਪ ਸਤਿਗੁਰੂ ਮਨ ਬਾਣੀ ਕਰ ਕੇ ਧੰਨ ਹੈਂ, ਜਿਨ ਕੇ ਸਾਥ ਮਿਲ ਕਰ ਕੇ ਹਮ ਨੇ ਹਰੀ ਕੇ ਨਾਮ ਜਪੇ ਹੈਂ॥
Prof. Sahib Singhਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ,

ਪਦ ਅਰਥ ਧੰਨੁ ਗੁਰਦੇਵ = ਸਦਕੇ ਹਾਂ ਗੁਰੂ ਤੋਂ, ਸ਼ਾਬਾਸ਼ੇ ਗੁਰੂ ਨੂੰ। ਜਿਸੁ ਸੰਗਿ = ਜਿਸ ਦੀ ਸੰਗਤਿ ਵਿਚ।

SikhNet (Spanish)Bendito es el Gran Guru que nos hace vivir en Dios.

ਗੁਰ ਕ੍ਰਿਪਾਲ ਜਬ ਭਏ; ਤ ਅਵਗੁਣ ਸਭਿ ਛਪੇ ॥

gur kripaal jab bhe; ta avagun sabh chhape |

Sant Singh KhalsaWhen the Guru becomes merciful, then all one's demerits are dispelled.
Manmohan SinghWhen the Guru becomes merciful, then all the demerits disappear.
Manmohan Singh (Punjabi)ਜਦ ਗੁਰੂ ਜੀ ਦਇਆਵਾਨ ਹੋ ਜਾਂਦੇ ਹਨ, ਤਦ ਸਾਰੀਆਂ ਬਦੀਆਂ ਅਲੋਪ ਹੋ ਵੰਞਦੀਆਂ ਹਨ।
Fareedkot Teekaਜਬ ਸਤਿਗੁਰੂ ਕ੍ਰਿਪਾਲ ਭਏ ਹੈਂ ਤਬ ਸੰਪੂਰਨ ਅਵਗੁਣ ਛਪੇ ਹੈਂ, ਭਾਵ ਸੇ ਦੂਰ ਭਏ ਹੈਂ॥
Prof. Sahib Singhਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ,

ਪਦ ਅਰਥ ਸਭਿ ਅਵਗੁਣ = ਸਾਰੇ ਐਬ। ਛਪੇ = ਦੂਰ ਹੋ ਜਾਂਦੇ ਹਨ।

SikhNet (Spanish)Cuando el Guru tiene Compasión de nosotros, nuestros errores son borrados.

ਪਾਰਬ੍ਰਹਮ ਗੁਰਦੇਵ; ਨੀਚਹੁ ਉਚ ਥਪੇ ॥

paarabraham guradev; neechahu uch thape |

Sant Singh KhalsaThe Supreme Lord God, the Divine Guru, uplifts and exalts the lowly.
Manmohan SinghThe illumined Guru, my Transcendent Lord, makes the low exalted.
Manmohan Singh (Punjabi)ਮੇਰੇ ਪਰਮ ਪ੍ਰਭੂ! ਪ੍ਰਕਾਸ਼ਵਾਨ ਗੁਰੂ ਜੀ, ਨੀਵਨੂੰ ਨੂੰ ਉਚਾ ਕਰ ਦਿੰਦੇ ਹਨ।
Fareedkot Teekaਪਾਰਬ੍ਰਹਮ ਰੂਪ ਸਤਿਗੁਰੂ ਦੇਵ ਨੇ ਨੀਚ ਜੀਵ ਊਚ ਅਸਥਾਨ ਮੇਂ ਇਸਥਾਪਨ ਕੀਏ ਹੈਂ॥
Prof. Sahib Singhਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ।

ਪਦ ਅਰਥ ਨੀਚਹੁ = ਨੀਵੇਂ ਤੋਂ। ਉਚ ਥਪੇ = ਉੱਚੇ ਥਾਪ ਦੇਂਦਾ ਹੈ।

SikhNet (Spanish)El Guru, nuestro Dios Trascendente, a lo bajo lo vuelve alto,

ਕਾਟਿ ਸਿਲਕ ਦੁਖ ਮਾਇਆ; ਕਰਿ ਲੀਨੇ ਅਪ ਦਸੇ ॥

kaatt silak dukh maaeaa; kar leene ap dase |

Sant Singh KhalsaCutting away the painful noose of Maya, He makes us His own slaves.
Manmohan SinghCutting the painful noose of mammon, He makes us his slaves.
Manmohan Singh (Punjabi)ਮੋਹਨੀ ਦੀ ਦੁਖਦਾਈ ਫਾਹੀ ਨੂੰ ਕੱਟ ਕੇ, ਉਹ ਸਾਨੂੰ ਆਪਣਾ ਦਾਸ ਬਣਾ ਲੈਂਦੇ ਹਨ।
Fareedkot Teekaਅਰ ਗੁਰੋਂ ਨੇ ਦੁਖਰੂਪ ਮਾਯਾ ਕੀ (ਸਿਲਕ) ਫਾਸੀ ਕਾਟ ਕਰ ਕੇ (ਅਪ ਦਸੇ) ਅਪਨੇ ਦਾਸ ਕਰ ਲੀਏ ਹੈਂ॥
Prof. Sahib Singhਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ,

ਪਦ ਅਰਥ ਸਿਲਕ = {ਅ} ਫਾਹੀ, ਰੱਸੀ। ਅਪ ਦਸੇ = ਆਪਣੇ ਦਾਸ।

SikhNet (Spanish)y rompiendo las amarras de Maya, nos hace sus Esclavos.

ਗੁਣ ਗਾਏ ਬੇਅੰਤ; ਰਸਨਾ ਹਰਿ ਜਸੇ ॥੧੯॥

gun gaae beant; rasanaa har jase |19|

Sant Singh KhalsaWith my tongue, I sing the Glorious Praises of the infinite Lord God. ||19||
Manmohan SinghMy tongue sings the virtues and praises of the Infinite Lord.
Manmohan Singh (Punjabi)ਮੇਰੀ ਜੀਭਾ ਅਨੰਤ ਸੁਆਮੀ ਦੀਆਂ ਨੇਕੀਆਂ ਤੇ ਸਿਫਤਾਂ ਗਾਇਨ ਕਰਦੀ ਹੈ।
Fareedkot Teekaਤਿਨ ਸਤਿਗੁਰੋਂ ਕੀ ਕ੍ਰਿਪਾ ਸੇ ਹੀ ਦਾਸੋਂ ਨੇ ਰਸਨਾ ਤੇ ਬਿਅੰਤ ਹਰੀ ਕੇ ਜਸ ਰੂਪ ਗੁਣ ਗਾਏ ਹੈਂ॥੧੯॥☬ਬੇਨਤੀ ਕਰਤੇ ਹੈਂ:
Prof. Sahib Singh(ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ ॥੧੯॥

ਪਦ ਅਰਥ ਰਸਨਾ = ਜੀਭ (ਨਾਲ)। ਜਸੇ = ਜਸ ॥੧੯॥

SikhNet (Spanish)Entonces nuestras lenguas recitan la Alabanza Infinita de Dios. (19)

Open this shabad →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦ੍ਰਿਸਟੰਤ ਏਕੋ. ਸੁਨੀਅੰਤ ਏਕੋ; ਵਰਤੰਤ ਏਕੋ ਨਰਹਰਹ ॥

drisattant eko. suneeant eko; varatant eko naraharah |

Sant Singh KhalsaI see only the One Lord; I hear only the One Lord; the One Lord is all-pervading.
Manmohan SinghOnly the One Creator I see, the One I hear and the One I find pervading all.
Manmohan Singh (Punjabi)ਇਕੋ ਸਿਰਜਣਹਾਰ ਨੂੰ ਹੀ ਵੇਖਦਾ ਹਾਂ, ਇਕ ਨੂੰ ਹੀ ਸੁਣਦਾ ਹਾਂ ਅਤੇ ਇਕੋ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਹੇ ਅਕਾਲ ਪੁਰਖ! ਤੂੰ ਏਕ ਹੀ ਹਮ ਕੌ ਦ੍ਰਿਸਟ ਆਵਤਾ ਹੈਂ ਔਰ ਤੇਰਾ ਏਕ ਕਾ ਹੀ ਜਸ ਸੁਨਤੇ ਹੈਂ, ਹੇ ਨਰੋਂ ਕੇ ਹਰੇ ਕਰਨੇਹਾਰੇ! ਵਾ ਹੇ ਨਰਹਰੀ! ਤੂੰ ਏਕ ਹੀ ਸਭ ਮੇਂ ਵਰਤ ਰਹਾ ਹੈਂ॥
Prof. Sahib Singhਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,

ਪਦ ਅਰਥ ਏਕੋ = ਇਕ ਪ੍ਰਭੂ ਹੀ। ਦ੍ਰਿਸਟੰਤ = ਦਿੱਸਦਾ ਹੈ। ਵਰਤੰਤ = ਮੌਜੂਦ ਹੈ। ਨਰਹਰਹ = ਨਰਾਂ ਦਾ ਸਾਈਂ, ਖ਼ਲਕਤ ਦਾ ਮਾਲਕ।

SikhNet (Spanish)Sólo veo al Uno, sólo escucho al Uno; sólo el Uno prevalece en todo.

ਨਾਮ ਦਾਨੁ ਜਾਚੰਤਿ ਨਾਨਕ; ਦਇਆਲ ਪੁਰਖ ਕ੍ਰਿਪਾ ਕਰਹ ॥੧॥

naam daan jaachant naanak; deaal purakh kripaa karah |1|

Sant Singh KhalsaNanak begs for the gift of the Naam; O Merciful Lord God, please grant Your Grace. ||1||
Manmohan SinghNanak asks for the gift of God's Name. O my merciful Lord, grant me this boon.
Manmohan Singh (Punjabi)ਨਾਨਕ ਰੱਬ ਦੇ ਨਾਮ ਦੀ ਦਾਤ ਦੀ ਜਾਚਨਾ ਕਰਦਾ ਹੈ। ਹੇ ਮੇਰੇ ਮਿਹਰਬਾਨ ਮਾਲਕ! ਦਇਆ ਧਾਰ ਕੇ ਮੈਨੂੰ ਇਹ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਨਾਮ ਕਾ ਦਾਨ ਹੀ (ਜਾਚੰਤਿ) ਮਾਂਗਤੇ ਹੈਂ, ਕਿਉਂਕਿ ਹੇ ਦਿਆਲ ਪੁਰਖ! ਜਬ ਤੂੰ ਕ੍ਰਿਪਾ ਕਰੇਂ ਤਬ ਤੇਰਾ ਨਾਮ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ। ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥

ਪਦ ਅਰਥ ਜਾਚੰਤਿ = ਜੋ ਮੰਗਦੇ ਹਨ। ਦਾਨੁ = ਖੈਰ ॥੧॥

SikhNet (Spanish)Nanak busca de su Señor Compasivo sólo la Bienaventuranza de Su Nombre. (1)

ਹਿਕੁ ਸੇਵੀ. ਹਿਕੁ ਸੰਮਲਾ; ਹਰਿ ਇਕਸੁ ਪਹਿ ਅਰਦਾਸਿ ॥

hik sevee. hik samalaa; har ikas peh aradaas |

Sant Singh KhalsaI serve the One Lord, I contemplate the One Lord, and to the One Lord, I offer my prayer.
Manmohan SinghThe One Lord I serve, the One I remember and to the One, I make supplication.
Manmohan Singh (Punjabi)ਇਕੱਲੇ ਸੁਆਮੀ ਦੀ ਹੀ ਮੈਂ ਸੇਵਾ ਕਮਾਉਂਦਾ ਹਾਂ, ਇਕੱਲੇ ਨੂੰ ਮੈਂ ਯਾਦ ਕਰਦਾ ਹਾਂ ਅਤੇ ਇਕੱਲੇ ਅੱਗੇ ਹੀ ਮੈਂ ਬਿਨੈ ਕਰਦਾ ਹਾਂ।
Fareedkot Teekaਹੇ ਹਰੀ! ਏਕ ਤੇਰੇ ਕੋ ਹੀ ਮੈਂ ਸੇਵਤਾ ਹੂੰ ਔਰ ਏਕ ਤੇਰੇ ਕੋ ਹੀ (ਸੰਮਲਾ) ਯਾਦ ਅਰਥਾਤ ਧਿਆਨ ਕਰਤਾ ਹੂੰ, ਪੁਨਾ ਏਕ ਤੇਰੇ ਪਾਸ ਹੀ ਮੇਰੀ (ਅਰਦਾਸਿ) ਬੇਨਤੀ ਹੈ॥
Prof. Sahib Singhਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ।

ਪਦ ਅਰਥ ਸੇਵੀ = ਮੈਂ ਸਿਮਰਾਂ। ਸੰਮਲਾ = ਮੈਂ ਹਿਰਦੇ ਵਿਚ ਸੰਭਾਲ ਰੱਖਾਂ।

SikhNet (Spanish)He servido y alabado a Dios y le he rezado sólo a Él. Aquél que atesora las Riquezas del Nombre del Señor,

ਨਾਮ ਵਖਰੁ ਧਨੁ ਸੰਚਿਆ; ਨਾਨਕ ਸਚੀ ਰਾਸਿ ॥੨॥

naam vakhar dhan sanchiaa; naanak sachee raas |2|

Sant Singh KhalsaNanak has gathered in the wealth, the merchandise of the Naam; this is the true capital. ||2||
Manmohan SinghNanak has amassed the merchandise and wealth of the Name, the real capital.
Manmohan Singh (Punjabi)ਨਾਨਕ ਨੇ ਅਸਲੀ ਪੂੰਜੀ, ਨਾਮ ਦਾ ਮਾਲ ਅਤੇ ਪਦਾਰਥ ਇਕੱਤਰ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਹਮ ਨੇ (ਧਨ) ਉਸਤਤੀ ਜੋਗ ਸਤਿਗੁਰੋਂ ਕੋ ਸਰਧਾ ਰੂਪ ਸਚੀ ਪੂੰਜੀ ਦੇ ਕਰ ਕੇ ਤੇਰਾ ਨਾਮ ਜਾਪ ਰੂਪ ਹੀ (ਵਖਰੁ) ਸੌਦਾ ਸੰਚਿਨਾ ਕੀਆ ਹੈ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥

ਪਦ ਅਰਥ ਵਖਰੁ = ਸਉਦਾ। ਸੰਚਿਆ = ਜੋੜਿਆ ਹੈ। ਰਾਸਿ = ਪੂੰਜੀ ॥੨॥

SikhNet (Spanish)atesora la Verdad, la siempre duradera Verdad. (2)

Open this shabad →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪ੍ਰਭ ਦਇਆਲ ਬੇਅੰਤ; ਪੂਰਨ ਇਕੁ ਏਹੁ ॥

prabh deaal beant; pooran ik ehu |

Sant Singh KhalsaGod is merciful and infinite. The One and Only is all-pervading.
Manmohan SinghThe Lord is compassionate and limitless. He alone is All-pervading.
Manmohan Singh (Punjabi)ਸਾਹਿਬ ਦਇਆਵਾਨ ਅਤੇ ਹੱਦਬੰਨਾ-ਰਹਿਤ ਹੈ। ਕੇਵਲ ਓਹੀ ਸਰਬ-ਵਿਆਪਕ ਹੈ।
Fareedkot Teekaਹੇ ਦਇਆਲ ਰੂਪ ਪ੍ਰਭੂ ਬਿਅੰਤ! ਸਰਬ ਮੇਂ ਪੂਰਨ ਇਕ ਤੂੰਹੀ (ਏਹੁ) ਜੀਵ ਰੂਪ ਹੈਂ॥
Prof. Sahib Singhਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,

ਪਦ ਅਰਥ ਪੂਰਨ = ਹਰ ਥਾਂ ਵਿਆਪਕ। ਇਕੁ ਏਹੁ = ਸਿਰਫ਼ ਇਕ ਬੇਅੰਤ ਪ੍ਰਭੂ।

SikhNet (Spanish)Mi Señor es Compasivo y lo compenetra todo; es Todo en todo.

ਸਭੁ ਕਿਛੁ ਆਪੇ ਆਪਿ; ਦੂਜਾ ਕਹਾ ਕੇਹੁ ॥

sabh kichh aape aap; doojaa kahaa kehu |

Sant Singh KhalsaHe Himself is all-in-all. Who else can we speak of?
Manmohan SinghHe Himself is All in all. whom else should I refer to as like Him?
Manmohan Singh (Punjabi)ਉਹ ਸਾਰਾ ਕੁਛ ਖੁਦ-ਬਖੁਦ ਹੀ ਹੈ। ਹੋਰ ਕਿਸ ਨੂੰ ਮੈਂ ਉਹਦੇ ਵਰਗਾ ਬਿਆਨ ਕਰਾਂ?
Fareedkot Teekaਸਭ ਕਿਛੁ ਆਪੇ ਆਪਿ ਹੈਂ, ਦੂਸਰਾ ਤੇਰੇ ਬਿਨਾਂ ਕੈਸੇ ਕਹੀਏ, ਭਾਵ ਸੇ ਔਰ ਦੂਸਰਾ ਕੋਈ ਨਹੀਂ ਹੈ ਸਭ ਤੁਹੀ ਹੈਂ॥
Prof. Sahib Singhਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?

ਪਦ ਅਰਥ ਕਹਾ ਕੇਹੁ = ਕੇਹੜਾ ਦੱਸਾਂ? (ਭਾਵ, ਕੋਈ ਹੋਰ ਦੱਸ ਨਹੀਂ ਸਕਦਾ)।

SikhNet (Spanish)¿Por qué decir que existe algún otro? Él Mismo nos bendice con Sus Regalos;

ਆਪਿ ਕਰਹੁ ਪ੍ਰਭ ਦਾਨੁ; ਆਪੇ ਆਪਿ ਲੇਹੁ ॥

aap karahu prabh daan; aape aap lehu |

Sant Singh KhalsaGod Himself grants His gifts, and He Himself receives them.
Manmohan SinghThe Lord Himself grants gifts and He Himself receives them.
Manmohan Singh (Punjabi)ਸੁਆਮੀ ਖੁਦ ਦਾਤਾ ਬਖਸ਼ਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਲੈਂਦਾ ਹੈ।
Fareedkot Teekaਹੇ ਪ੍ਰਭੂ! ਤੁਮ ਆਪ ਹੀ ਦਾਨ ਕਰਤੇ ਹੋ ਪੁਨਾ ਆਪ ਹੀ ਆਪ ਹੋ ਕਰ ਲੇਤੇ ਹੋ, ਭਾਵ ਸੇ ਗੁਰੂ ਔਰ ਜਗ੍ਯਾਸੀ ਰੂਪ ਸਭ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ।

ਪਦ ਅਰਥ ਆਪੇ = ਆਪ ਹੀ।

SikhNet (Spanish)Él Mismo los recibe también. Todo va y viene conforme a Su Voluntad.

ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ਥੇਹੁ ॥

aavan jaanaa hukam sabh; nihachal tudh thehu |

Sant Singh KhalsaComing and going are all by the Hukam of Your Will; Your place is steady and unchanging.
Manmohan SinghComing and going is all in Thy will, O Lord and Eternal is Thine abode.
Manmohan Singh (Punjabi)ਆਉਣਾ ਤੇ ਜਾਣਾ ਸਮੂਹ ਤੇਰੀ ਰਜ਼ਾ ਅੰਦਰ ਹੈ, ਹੇ ਸਾਈਂ! ਅਹਿੱਲ ਹੈ ਤੇਰਾ ਨਿਵਾਸ-ਅਸਥਾਨ।
Fareedkot Teekaਇਹ ਜੀਵੋਂ ਕਾ ਆਵਣਾ ਜਾਣਾ ਸਭ ਤੇਰੇ ਹੁਕਮ ਮੇਂ ਹੀ ਹੈ, ਏਕ ਤੇਰਾ (ਥੇਹੁ) ਸਰੂਪ ਹੀ ਅਚਲ ਹੈ॥
Prof. Sahib Singh(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ।

ਪਦ ਅਰਥ ਆਵਣ ਜਾਣਾ = ਜੰਮਣਾ ਤੇ ਮਰਨਾ। ਨਿਹਚਲੁ = ਅਟੱਲ। ਥੇਹੁ = ਟਿਕਾਣਾ। ਤੁਧੁ = ਤੇਰਾ।

SikhNet (Spanish)Él es Eterno y siempre Duradero. Nanak busca sólo el Regalo del Nombre;

ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ਦੇਹੁ ॥੨੦॥੧॥

naanak mangai daan; kar kirapaa naam dehu |20|1|

Sant Singh KhalsaNanak begs for this gift; by Your Grace, Lord, please grant me Your Name. ||20||1||
Manmohan SinghNanak begs a boon: Mercifully bless me with Thy Name.
Manmohan Singh (Punjabi)ਨਾਨਕ ਇਕ ਦਾਤ ਦੀ ਯਾਚਨਾ ਕਰਦਾ ਹੈ: ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਪਾਸੋਂ ਇਹੀ ਦਾਨ ਮਾਂਗਤਾ ਹੂੰ ਸੋ ਤੁਮ ਕਿਰਪਾ ਕਰ ਕੇ ਮੇਰੇ ਕੋ ਅਪਨਾ ਨਾਮ ਦੇਵੋ॥੨੦॥੧॥☬ਸ੍ਰੀ ਅਕਾਲ ਪੁਰਖ ਕੇ ਸਨਮੁਖ ਰਵਿਦਾਸ ਭਗਤ ਜੀ ਬੇਨਤੀ ਕਰਤੇ ਹੈਂ:
Prof. Sahib Singhਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥
SikhNet (Spanish)oh Señor, por Tu Misericordia bendícelo con el Naam. (20-1)

Open this shabad →

Shabad Bhagat Ravidas Ji Raag Jaithsree

ਜੈਤਸਰੀ ਬਾਣੀ ਭਗਤਾ ਕੀ ॥

jaitasaree baanee bhagataa kee |

Sant Singh KhalsaJaitsree, The Word Of The Devotees:
Manmohan SinghJaitsri Hymns of the saints.
Manmohan Singh (Punjabi)ਜੈਤਸਰੀ ਸਾਧੂਆਂ ਦੇ ਸ਼ਬਦ।
SikhNet (Spanish)Yaitsri, palabras de los Bhaktas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਾਥ; ਕਛੂਅ. ਨ ਜਾਨਉ ॥

naath; kachhooa. na jaanau |

Sant Singh KhalsaO my Lord and Master, I know nothing.
Manmohan SinghMy Lord, I know nothing.
Manmohan Singh (Punjabi)ਮੇਰੇ ਸੁਆਮੀ, ਮੈਂ ਕੁਝ ਭੀ ਨਹੀਂ ਜਾਣਦਾ।
Fareedkot Teekaਹੇ ਨਾਥ! ਮੈਂ ਤੋ ਕਛ ਨਹੀਂ ਜਾਨਤਾ ਹੂੰ॥
Prof. Sahib Singhਹੇ ਪ੍ਰਭੂ! ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਨਾਥ = ਹੇ ਨਾਥ! ਹੇ ਪ੍ਰਭੂ! ਨ ਜਾਨਉ = ਮੈਂ ਨਹੀਂ ਜਾਣਦਾ। ਕਛੂਅ ਨ ਜਾਨਉ = ਮੈਂ ਕੁਝ ਭੀ ਨਹੀਂ ਜਾਣਦਾ, ਮੈਨੂੰ ਕੁਛ ਭੀ ਨਹੀਂ ਅਹੁੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ।

SikhNet (Spanish)Yaitsri, palabras de los Bhaktas.

ਮਨੁ; ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥

man; maaeaa kai haath bikaanau |1| rahaau |

Sant Singh KhalsaMy mind has sold out, and is in Maya's hands. ||1||Pause||
Manmohan SinghMy soul is sold out in the mammon's hand. Pause.
Manmohan Singh (Punjabi)ਸੁਆਮੀ ਆਤਮਾ ਮੈਂ ਮੋਹਨੀ ਦੇ ਹੱਥ ਵੇਚ ਛੱਡੀ ਹੈ। ਠਹਿਰਾਉ।
Fareedkot Teekaਕਿਉਂਕਿ ਮੇਰਾ ਮਨ ਤੇਰੀ ਮਾਇਆ ਕੇ ਹਾਥ ਬਿਕਾ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ ॥੧॥ ਰਹਾਉ ॥

ਪਦ ਅਰਥ ਬਿਕਾਨਉ = ਮੈਂ ਵੇਚ ਦਿੱਤਾ ਹੈ ॥੧॥ ਰਹਾਉ ॥

SikhNet (Spanish)Oh Dios, yo no sé nada; mi mente la he vendido a Maya. (1-Pausa)

ਤੁਮ ਕਹੀਅਤ ਹੌ; ਜਗਤ ਗੁਰ ਸੁਆਮੀ ॥

tum kaheeat hau; jagat gur suaamee |

Sant Singh KhalsaYou are called the Lord and Master, the Guru of the World.
Manmohan SinghThou art called the great Lord of the world,
Manmohan Singh (Punjabi)ਤੂੰ ਸੰਸਾਰ ਦਾ ਵਿਸ਼ਾਲ ਸਾਹਿਬ ਆਖਿਆ ਜਾਂਦਾ ਹੈ,
Fareedkot Teekaਹੇ ਸੁਆਮੀ! ਤੁਮ ਤੋ ਜਗਤ ਕੇ ਗੁਰ ਕਹੀਤੇ ਹੋ॥
Prof. Sahib Singhਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ,

ਪਦ ਅਰਥ ਕਹੀਅਤ ਹੌ = ਤੂੰ ਅਖਵਾਉਂਦਾ ਹੈਂ।

SikhNet (Spanish)Tú eres el Guru, el Maestro del Universo,

ਹਮ ਕਹੀਅਤ; ਕਲਿਜੁਗ ਕੇ ਕਾਮੀ ॥੧॥

ham kaheeat; kalijug ke kaamee |1|

Sant Singh KhalsaI am called a lustful being of the Dark Age of Kali Yuga. ||1||
Manmohan Singhand I am styled the sensualist of the Darkage.
Manmohan Singh (Punjabi)ਅਤੇ ਮੈਂ ਕਲਜੁਗ ਦਾ ਵਿਸ਼ਈ ਸੱਦਿਆ ਜਾਂਦਾ ਹਾਂ।
Fareedkot Teekaਔਰ ਹਮ ਕਲਿਜੁਗ ਕੇ (ਕਾਮੀ) ਜੀਵ ਕਹੀਤੇ ਹੈਂ॥੧॥
Prof. Sahib Singhਅਸੀਂ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ॥੧॥

ਪਦ ਅਰਥ ਕਾਮੀ = ਵਿਸ਼ਈ ॥੧॥

SikhNet (Spanish)mientras que yo soy un simple ser que comete errores en la Era de Kali Yug. (1)

ਇਨ ਪੰਚਨ; ਮੇਰੋ ਮਨੁ ਜੁ ਬਿਗਾਰਿਓ ॥

ein panchan; mero man ju bigaario |

Sant Singh KhalsaThe five vices have corrupted my mind.
Manmohan SinghThese five vices have corrupted my mind.
Manmohan Singh (Punjabi)ਏਨਾ ਪੰਜਾਂ ਵਿਕਾਰਾਂ ਨੇ ਮੇਰਾ ਚਿੱਤ ਪਲੀਤ ਕਰ ਦਿੱਤਾ ਹੈ।
Fareedkot Teekaਇਨ ਪੰਚੋਂ ਕਾਮ ਆਦਿਕੋਂ ਨੇ ਮੇਰਾ ਮਨ ਜੋ ਬਿਗਾੜਿਆ ਹੈ॥
Prof. Sahib Singh(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ,

ਪਦ ਅਰਥ ਪੰਚਨ = ਕਾਮਾਦਿਕ ਪੰਜ ਵਿਕਾਰਾਂ ਨੇ। ਜੁ = ਇਤਨ-ਕੁ।

SikhNet (Spanish)Los cinco enemigos han desviado mi mente

ਪਲੁ ਪਲੁ ਹਰਿ ਜੀ ਤੇ; ਅੰਤਰੁ ਪਾਰਿਓ ॥੨॥

pal pal har jee te; antar paario |2|

Sant Singh KhalsaMoment by moment, they lead me further away from the Lord. ||2||
Manmohan SinghEvery moment they remove me away from God.
Manmohan Singh (Punjabi)ਹਰ ਮੁਹਤ ਉਹ ਮੇਰੀ ਆਤਮਾ ਨੂੰ ਪੂਜਯ ਪ੍ਰਭੂ ਨਾਲੋਂ ਪਾੜਦੇ ਹਨ।
Fareedkot Teekaਸੋ ਹੇ ਹਰਿ ਜੀ! ਤੇਰੇ ਸੇ ਇਨੋਂ ਨੇ ਪਲ ਪਲ ਮੇਂ (ਅੰਤਰੁ) ਫਰਕ ਪਾਇਆ ਹੈ॥੨॥
Prof. Sahib Singhਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ॥੨॥

ਪਦ ਅਰਥ ਤੇ = ਤੋਂ। ਅੰਤਰੁ = ਵਿੱਥ ॥੨॥

SikhNet (Spanish)y me han apartado muy lejos de Ti, oh mi Dios. (2)

ਜਤ ਦੇਖਉ; ਤਤ ਦੁਖ ਕੀ ਰਾਸੀ ॥

jat dekhau; tat dukh kee raasee |

Sant Singh KhalsaWherever I look, I see loads of pain and suffering.
Manmohan SinghWithersoever I look, there is a stock of troubles.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਦੁੱਖਾਂ ਦੀ ਪੂੰਜੀ ਹੈ।
Fareedkot Teekaਜਹਾਂ ਜਹਾਂ ਮੈਂ ਦੇਖਤਾ ਹੂੰ ਤੂੰ ਤਹਾਂ ਇਹੀ ਵਿਕਾਰ ਦੁਖੋਂ ਕੀ ਰਾਸ ਹੈ॥
Prof. Sahib Singh(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ।

ਪਦ ਅਰਥ ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਰਾਸੀ = ਖਾਣ, ਸਾਮਾਨ।

SikhNet (Spanish)Donde sea que volteo a ver, sólo veo dolor, y aunque los Vedas Te atestiguan, mi mente no cree en Ti.

ਅਜੌਂ. ਨ ਪਤੵਾਇ; ਨਿਗਮ ਭਏ ਸਾਖੀ ॥੩॥

ajauan. na patayaae; nigam bhe saakhee |3|

Sant Singh KhalsaI do not have faith, even though the Vedas bear witness to the Lord. ||3||
Manmohan SinghThough the Vedas bear testimony, even then my mind believers not in God.
Manmohan Singh (Punjabi)ਭਾਵੇਂ ਵੇਦ ਗਵਾਹੀ ਦਿੰਦੇ ਹਨ, ਤਾਂ ਭੀ ਮੇਰਾ ਮਨ ਵਾਹਿਗੁਰੂ ਤੇ ਭਰੋਸਾ ਨਹੀਂ ਧਾਰਦਾ।
Fareedkot Teekaਇਸ ਬਾਤ ਕੇ ਵੇਦ ਭੀ ਸਾਖੀ ਭਏ ਹੈਂ ਅਰਥਾਤ ਗਵਾਹੀ ਦੇਤੇ ਭਏ ਹੈਂ, ਪਰੰਤੂ ਅਜੇ ਭੀ ਮਨ ਪਤੀਆਵਤਾ ਨਹੀਂ ਹੈ॥੩॥
Prof. Sahib Singhਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ॥੩॥

ਪਦ ਅਰਥ ਨ ਪਤ੍ਯ੍ਯਾਇ = ਪਤੀਜਦਾ ਨਹੀਂ, ਮੰਨਦਾ ਨਹੀਂ। ਨਿਗਮ = ਵੇਦ ਆਦਿਕ ਧਰਮ = ਪੁਸਤਕ। ਸਾਖੀ = ਗਵਾਹ ॥੩॥

SikhNet (Spanish)Así como Shiva trató de cortar la cabeza de Brahma, pero se quedó con la cabeza pegada a su mano. (3)

ਗੋਤਮ ਨਾਰਿ; ਉਮਾਪਤਿ ਸ੍ਵਾਮੀ ॥

gotam naar; umaapat svaamee |

Sant Singh KhalsaShiva cut off Brahma's head, and Gautam's wife and the Lord Indra mated;
Manmohan SinghO Lord, the body of Indar, who mated with Gautam's wife, came to bear a thousands vaginal marks.
Manmohan Singh (Punjabi)ਹੇ ਪ੍ਰਭੂ! ਗੋਤਮ ਦੀ ਪਤਨੀ ਨੂੰ ਭੋਗਣ ਵਾਲੇ ਇੰਦਰ ਦੀ ਦੇਹ ਉਤੇ ਭੋਗ ਦੇ ਹਜਾਰ ਚਿੰਨ੍ਹ ਹੋ ਗਏ।
Fareedkot Teekaਹੇ ਸ੍ਵਾਮੀ ਵਾ ਬਿਸ਼ਨ ਜੀ! ਬ੍ਰਿਦਾ, ਭਾਵ ਜਲੰਧਰ ਕੀ ਇਸਤ੍ਰੀ ਕੇ ਵਾਸਤੇ ਦੁਖੀ ਹੂਏ, ਗੋਤਮ ਰਿਖੀ ਕੀ ਇਸਤ੍ਰੀ ਅਹਿਲਿਆ ਸਾਥ ਪ੍ਰੇਮ ਕਰਨੇ ਸੇ, (ਉਮਾਪਤਿ) ਸ਼ਿਵਜੀ ਮੋਹਣੀ ਅਵਤਾਰ ਸਮੇਂ ਵਿਆਕਲੁ ਹੂਏ॥
Prof. Sahib Singhਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ,

ਪਦ ਅਰਥ ਗੋਤਮ ਨਾਰਿ = ਗੌਤਮ ਦੀ ਵਹੁਟੀ, ਅਹੱਲਿਆ। ਉਮਾਪਤਿ = ਪਾਰਵਤੀ ਦਾ ਪਤੀ, ਸ਼ਿਵ।

SikhNet (Spanish)Así como Indra fue maldecido por Gautama por haber seducido a su esposa,

ਸੀਸੁ ਧਰਨਿ; ਸਹਸ ਭਗ ਗਾਂਮੀ ॥੪॥

sees dharan; sehas bhag gaamee |4|

Sant Singh KhalsaBrahma's head got stuck to Shiva's hand, and Indra came to bear the marks of a thousand female organs. ||4||
Manmohan SinghBrahma's head got stuck to the hand of Shiva, the husband of Parbati.
Manmohan Singh (Punjabi)ਬ੍ਰਰਮਾ ਦਾ ਸਿਰ, ਪਾਰਵਤੀ ਦੇ ਪਤੀ ਸ਼ਿਵਜੀ ਦੇ ਹੱਥ ਨਾਲ ਚਿਮੜ ਗਿਆ।
Fareedkot Teekaਇੰਦਰ ਹਜਾਰ ਭਗ ਵਾਲਾ ਭਇਆ ਹੈ ਔਰ ਬ੍ਰਹਮਾ ਪੁਤ੍ਰੀ ਹੇਤ ਚਾਰ ਸੀਸ ਧਾਰਨ ਕੀਏ, ਵਾ ਸ਼ਿਵਜੀ ਬ੍ਰਹਮਾ ਕੇ ਸੀਸ ਕ੍ਰੋਧ ਸੇ ਕਾਟਣੇ ਤੇ ਕਪਾਲੀ ਧਾਰਨ ਕਰਤੇ ਭਏ ਹੈਂ॥੪॥
Prof. Sahib Singhਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ॥੪॥

ਪਦ ਅਰਥ ਸੀਸੁ ਧਰਨਿ = (ਬ੍ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੋਟ: ਜਦੋਂ ਬ੍ਰਹਮਾ ਆਪਣੀ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ ਜਿੱਧਰ ਉਹ ਜਾਏ ਉੱਧਰ ਬ੍ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਏ; ਉਹ ਅਕਾਸ਼ ਵੱਲ ਉੱਡ ਖਲੋਤੀ, ਬ੍ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ। ਸ਼ਿਵ ਜੀ ਨੇ ਇਹ ਅੱਤ ਵੇਖ ਕੇ ਬ੍ਰਹਮਾ ਦਾ ਇਹ ਸਿਰ ਕੱਟ ਦਿਤਾ, ਪਰ ਬ੍ਰਹਮ-ਹਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ)। ਸਹਸ = ਹਜ਼ਾਰ। ਭਗ = ਤ੍ਰੀਮਤ ਦਾ ਗੁਪਤ ਅੰਗ। ਸਹਸ ਭਗ ਗਾਂਮੀ = ਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੋਟ: ਜਦੋਂ ਇੰਦਰ ਨੇ ਗੌਤਮ ਦੀ ਵਹੁਟੀ ਨਾਲ ਵਿਭਚਾਰ ਕੀਤਾ, ਤਾਂ ਗੌਤਮ ਦੇ ਸ੍ਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ) ॥੪॥

SikhNet (Spanish)y mil órganos femeninos se pegaron a su cuerpo sólo para humillarlo. (4)

ਇਨ ਦੂਤਨ; ਖਲੁ. ਬਧੁ ਕਰਿ ਮਾਰਿਓ ॥

ein dootan; khal. badh kar maario |

Sant Singh KhalsaThese demons have fooled, bound and destroyed me.
Manmohan SinghThese demons have bound and destroyed me, a fool.
Manmohan Singh (Punjabi)ਇਨ੍ਹਾਂ ਭੂਤਨਿਆਂ ਨੇ, ਮੈਂ ਮੂਰਖ ਨੂੰ ਬੰਨ੍ਹ ਕੇ ਮਾਰ ਸੁੱਟਿਆ ਹੈ।
Fareedkot Teekaਇਨ ਵਿਕਾਰ ਰੂਪੀ ਦੂਤੋਂ ਨੇ ਇਸ ਮੂਰਖ ਮਨ ਕੋ ਬੰਧਨ ਕਰ ਕੇ ਮਾਰਿਆ ਹੈ॥
Prof. Sahib Singhਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ,

ਪਦ ਅਰਥ ਦੂਤਨ = ਦੂਤਾਂ ਨੇ, ਭੈੜਿਆਂ ਨੇ। ਖਲੁ = ਮੂਰਖ। ਬਧੁ = ਮਾਰ ਕੁਟਾਈ। ਬਧੁ ਕਰਿ ਮਾਰਿਓ = ਮਾਰ ਮਾਰ ਕੇ ਮਾਰਿਆ ਹੈ, ਬੁਰੀ ਤਰ੍ਹਾਂ ਮਾਰਿਆ ਹੈ।

SikhNet (Spanish)Así he sido engañado por los cinco enemigos,

ਬਡੋ ਨਿਲਾਜੁ; ਅਜਹੂ. ਨਹੀ ਹਾਰਿਓ ॥੫॥

baddo nilaaj; ajahoo. nahee haario |5|

Sant Singh KhalsaI am very shameless - even now, I am not tired of them. ||5||
Manmohan SinghI am every shameless, for, even now, I grow not weary of their company.
Manmohan Singh (Punjabi)ਮੈਂ ਵੱਡਾ ਬੇਸ਼ਰਮ ਹਾਂ। ਅਜੇ ਭੀ ਮੈਂ ਉਨ੍ਹਾਂ ਦੀ ਸੰਗਤ ਨਾਲੋਂ ਹੰਭਦਾ ਨਹੀਂ।
Fareedkot Teekaਪਰੰਤੂ ਇਹ ਮਨ ਵਡਾ ਨਿਲਾਜ ਹੈ, ਅਜੇ ਤਕ ਇਨੋਂ ਕੀ ਤਰਫੋਂ ਹਾਰਿਆ ਨਹੀਂ ਹੈ, ਭਾਵ ਪੁਨਾ ਇਨੋਂ ਮੇਂ ਹੀ ਪ੍ਰਵਿਰਤ ਹੋਤਾ ਹੈ॥੫॥
Prof. Sahib Singhਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ॥੫॥
SikhNet (Spanish)pero qué sinvergüenza soy que no los abandono. (5)

ਕਹਿ ਰਵਿਦਾਸ; ਕਹਾ ਕੈਸੇ ਕੀਜੈ ॥

keh ravidaas; kahaa kaise keejai |

Sant Singh KhalsaSays Ravi Daas, what am I to do now?
Manmohan SinghSays Ravidas, what way should I adopt now.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਹੁਣ ਕਿਸ ਤਰ੍ਹਾਂ ਕਰਾਂ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਹਰੀ! ਇਨ ਸੇ ਭਾਜ ਕਰ ਕਹਾਂ ਜਾਈਏ ਔ ਕੈਸੇ ਕੀਜੀਏ?
Prof. Sahib Singhਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ?

ਪਦ ਅਰਥ ਕਹਿ = ਕਹੇ, ਆਖਦਾ ਹੈ। ਕਹਾ = ਕਿੱਥੇ (ਜਾਵਾਂ)?

SikhNet (Spanish)Dice Ravi Das,

ਬਿਨੁ ਰਘੁਨਾਥ; ਸਰਨਿ. ਕਾ ਕੀ ਲੀਜੈ ॥੬॥੧॥

bin raghunaath; saran. kaa kee leejai |6|1|

Sant Singh KhalsaWithout the Sanctuary of the Lord's Protection, who else's should I seek? ||6||1||
Manmohan SinghExcept God's protection, whose else should I seek.
Manmohan Singh (Punjabi)ਵਾਹਿਗੁਰੂ ਦੀ ਪਨਾਹ ਦੇ ਬਗੈਰ ਮੈਂ ਹੋਰ ਕੀਹਦੀ ਪਨਾਹ ਲਵਾਂ?
Fareedkot Teekaਤਾਂ ਤੇ ਹੇ ਰਘੁਨਾਥ! ਇਨ ਸੇ ਬਚਣੇ ਹੇਤ ਤੇਰੇ ਸੇ ਬਿਨਾਂ ਔਰ ਕਿਸ ਕੀ ਸ਼ਰਣ ਲਈਏ, ਭਾਵ ਸੇ ਤੇਰੀ ਸ਼ਰਨ ਹੂੰ, ਇਨ ਵਿਕਾਰੋਂ ਸੇ ਤੁਮ ਹੀ ਮੇਰੀ ਰਖਿਆ ਕਰੋ॥੬॥੧॥☬ਨਿਜ ਮਨ ਕਾ ਪ੍ਰੇਮ ਜਨਾਵਤੇ ਹੈਂ:
Prof. Sahib Singh(ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ॥੬॥੧॥

ਪਦ ਅਰਥ ਰਘੁਨਾਥ = ਪਰਮਾਤਮਾ ॥੬॥੧॥

* ਸ਼ਬਦ ਦਾ ਭਾਵ: ਵਿਕਾਰਾਂ ਦੀ ਮਾਰ ਤੋਂ ਬਚਣ ਲਈ ਪਰਮਾਤਮਾ ਦਾ ਆਸਰਾ ਲੈਣਾ ਹੀ ਇਕੋ ਇਕ ਤਰੀਕਾ ਹੈ। * ਨੋਟ: ਇਸ ਸ਼ਬਦ ਵਿਚ ਜਿਸ ਨੂੰ ਲਫ਼ਜ਼ 'ਰਘੁਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗੁਰ ਸੁਆਮੀ' ਭੀ ਵਰਤਿਆ ਹੈ। ਲਫ਼ਜ਼ 'ਰਘੁਨਾਥ' ਸਤਿਗੁਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ।

SikhNet (Spanish)¿Qué voy a hacer ahora sin Ti, oh mi Dios? (6-1)

Open this shabad →

Ang 710 of 1430