ਤਿਲੰਗ ਮਹਲਾ ੧ ਘਰੁ ੩ ॥
tilang mahalaa 1 ghar 3 | Ang 721
Sant Singh KhalsaTilang, First Mehl, Third House:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Tilang, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 721
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਇਹੁ ਤਨੁ. ਮਾਇਆ ਪਾਹਿਆ ਪਿਆਰੇ; ਲੀਤੜਾ ਲਬਿ ਰੰਗਾਏ ॥
eihu tan. maaeaa paahiaa piaare; leetarraa lab rangaae | Ang 721
Sant Singh KhalsaThis body fabric is conditioned by Maya, O beloved; this cloth is dyed in greed.
Manmohan SinghMy beloved, this body cloth mercerized by worldly attachments is dyed in greed.
Manmohan Singh (Punjabi)ਮੇਰੇ ਪ੍ਰੀਤਮਾਂ! ਇਹ ਸਰੀਰ ਦਾ ਕੱਪੜਾ ਦੁਨੀਆਦਾਰੀ ਦੀ ਲਾਗ ਅੰਦਰ ਭਿਜਿਆ ਹੋਇਆ ਲਾਲਚ ਅੰਦਰ ਰੰਗਿਆ ਗਿਆ ਹੈ।
Fareedkot Teekaਹੇ ਮੇਰੇ ਪਿਆਰੇ ਕੰਤ! ਇਹ (ਤਨੁ) ਸੂਖ੍ਯਮ ਮਨ ਰੂਪੀ ਬਸਤ੍ਰ ਮਾਯਾ ਛਲ ਰੂਪ ਪਾਹਿ ਸੇ ਪਾਹਿਆ ਹੂਆ ਹੈ ਅਰ (ਲਬਿ) ਲੋਭ ਰੂਪੀ ਰੰਗ ਸੇ ਰੰਗਾਇ ਲੀਆ ਹੂਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ,ਪਦ ਅਰਥ ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆ = ਪਾਹ ਲੱਗੀ ਹੋਈ ਹੈ। ਪਾਹ = ਲਾਗ। {ਨੋਟ: ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲ। ਲਬੁ = ਜੀਭ ਦਾ ਚਸਕਾ। ਰੰਗਾਏ ਲੀਤੜਾ = ਰੰਗਾਇ ਲਿਆ ਹੈ।
SikhNet (Spanish)La tela de mi cuerpo está confeccionada por Maya, está teñida del color de la avaricia.
ਮੇਰੈ ਕੰਤ. ਨ ਭਾਵੈ ਚੋਲੜਾ ਪਿਆਰੇ; ਕਿਉ ਧਨ ਸੇਜੈ ਜਾਏ ॥੧॥
merai kant. na bhaavai cholarraa piaare; kiau dhan sejai jaae |1| Ang 722
Sant Singh KhalsaMy Husband Lord is not pleased by these clothes, O Beloved; how can the soul-bride go to His bed? ||1||
Manmohan SinghMy beloved, such a cloak pleases not my Groom How can the bride go to His couch?
Manmohan Singh (Punjabi)ਮੇਰੇ ਪ੍ਰੀਤਮਾਂ! ਐਹੋ ਜੇਹਾ ਚੋਲਾ ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ। ਵਹੁਟੀ (ਜਗਿਆਸੂ ਰੂਪੀ ਇਸਤਰੀ) ਕਿਸ ਤਰ੍ਹਾਂ ਉਸ ਦੇ ਪਲੰਘ ਤੇ ਜਾ ਸਕਦੀ ਹੈ?
Fareedkot Teekaਹੇ ਮੇਰੇ (ਕੰਤ) ਪਤੀ ਪਰਮ ਪਿਆਰੇ ਵਾਹਿਗੁਰੂ! ਐਸਾ ਚੋਲਾ ਲਬ ਕਰ ਰੰਗਿਆ ਹੂਆ ਤੈਨੂੰ ਨਹੀਂ ਭਾਂਵਦਾ, ਤਬ ਏਹ ਜਗ੍ਯਾਸੀ ਰੂਪੀ (ਧਨ) ਸਰਧਾ ਕੀ ਸੇਜਾ ਮੇਂ ਹੋ ਕਰ ਤੇਰੇ ਸਾਥ ਕੈਸੇ ਅਭੇਦ ਹੋਵੈ। ਭਾਵ ਯਿਹ ਪਦਾਰਥੋਂ ਕੇ ਲੋਭ ਕਰ ਕੇ ਗ੍ਰਸਾ ਹੂਆ ਇਹ ਜੀਵ ਆਪ ਕੋ ਕਦਾਚਿਤ ਨਹੀਂ ਪਾ ਸਕਤਾ॥੧॥
Prof. Sahib Singhਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ॥੧॥ਪਦ ਅਰਥ ਚੋਲਾ = ਜਿੰਦ ਦਾ ਚੋਲਾ, ਸਰੀਰ। ਚੋਲੜਾ = ਕੋਝਾ ਚੋਲਾ। ਮੇਰੈ ਕੰਤ = ਮੇਰੇ ਖਸਮ ਨੂੰ। ਭਾਵੈ = ਚੰਗਾ ਲੱਗਦਾ। ਧਨ = ਇਸਤ੍ਰੀ, ਜੀਵ-ਇਸਤ੍ਰੀ। ਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚ। ਜਾਏ = ਪਹੁੰਚੇ ॥੧॥
SikhNet (Spanish)Mi Señor Esposo no está Complacido con esta ropa, oh Bienamado. ¿Cómo puede entonces la novia Alma ir a Su Aposento?(1)
ਹੰਉ ਕੁਰਬਾਨੈ ਜਾਉ ਮਿਹਰਵਾਨਾ; ਹੰਉ ਕੁਰਬਾਨੈ ਜਾਉ ॥
hnau kurabaanai jaau miharavaanaa; hnau kurabaanai jaau | Ang 722
Sant Singh KhalsaI am a sacrifice, O Dear Merciful Lord; I am a sacrifice to You.
Manmohan SinghI am a sacrifice, O Beneficent Lord, I am a sacrifice unto Thee.
Manmohan Singh (Punjabi)ਮੈਂ ਘੋਲੀ ਵੰਞਦਾ ਹਾਂ, ਹੇ ਮਿਹਰਬਾਨ ਮਾਲਕ! ਮੈਂ ਘੋਲੀ ਵੰਞਦਾ ਹਾਂ, ਤੇਰੇ ਉਤੋਂ।
Fareedkot Teekaਤਾਂ ਤੇ ਹੇ ਪਤੀ! ਮੈਂ ਤੇਰੇ ਪਰ ਮਨ ਕਰ ਕੁਰਬਾਨ ਜਾਤਾ ਹੋਂ, ਪੁਨਾ ਹੇ ਮਿਹਰਵਾਨ! ਮੈਂ ਤਨ ਕਰ ਬੀ ਕੁਰਬਾਨ ਜਾਤਾ ਹਾਂ॥
Prof. Sahib Singhਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ,ਪਦ ਅਰਥ ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂ।
SikhNet (Spanish)Ofrezco mi ser en sacrificio, en sacrificio a Ti,
ਹੰਉ ਕੁਰਬਾਨੈ ਜਾਉ ਤਿਨਾ ਕੈ; ਲੈਨਿ ਜੋ ਤੇਰਾ ਨਾਉ ॥
hnau kurabaanai jaau tinaa kai; lain jo teraa naau | Ang 722
Sant Singh KhalsaI am a sacrifice to those who take to Your Name.
Manmohan SinghI am a sacrifice unto those, who take Thy name.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਕਦੇ ਜਾਂਦਾ ਹਾਂ, ਜਿਹੜੇ ਤੇਰਾ ਨਾਮ ਲੈਂਦਾ ਹੈ।
Fareedkot Teekaਪੁਨਾ ਮੈਂ ਕੁਰਬਾਨ ਜਾਤਾ ਹੂੰ ਤਿਨਾਂ ਪਰ ਜੋ ਸੰਤ ਜਨ ਤੇਰੇ ਨਾਮ ਕੋ ਸਰਬ ਦਾ ਉਚਾਰਨ ਕਰਤੇ ਰਹਤੇ ਹੈਂ॥
Prof. Sahib Singhਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ।ਪਦ ਅਰਥ ਤਿਨਾ ਕੈ = ਉਹਨਾਂ ਤੋਂ।
SikhNet (Spanish)oh Señor Misericordioso y a esos seres bondadosos, que recitan Tu Nombre.
ਲੈਨਿ ਜੋ ਤੇਰਾ ਨਾਉ; ਤਿਨਾ ਕੈ. ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
lain jo teraa naau; tinaa kai. hnau sad kurabaanai jaau |1| rahaau | Ang 722
Sant Singh KhalsaUnto those who take to Your Name, I am forever a sacrifice. ||1||Pause||
Manmohan SinghThey, who utter Thine name, unto them, I am ever a sacrifice. Pause.
Manmohan Singh (Punjabi)ਜੋ ਤੇਰਾ ਨਾਮ ਉਚਾਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ। ਠਹਿਰਾਉ।
Fareedkot Teekaਔਰ ਪੁਨਾ ਤੇਰਾ ਨਾਮ ਲੈਣ ਵਾਲਿਆਂ ਪਰ ਮੈਂ ਸੌ ਵਾਰ ਵਾ ਹਮੇਸ਼ ਬਲਿਹਾਰਨੇ ਜਾਤਾ ਹਾਂ॥੧॥ ਰਹਾਉ ॥
Prof. Sahib Singhਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ਪਦ ਅਰਥ ਲੈਨਿ = ਲੈਂਦੇ ਹਨ। ਸਦ = ਸਦਾ ॥੧॥ ਰਹਾਉ ॥
SikhNet (Spanish)A aquellos que toman tu nombre, soy por siempre un sacrificio. (1-pausa)
ਕਾਇਆ ਰੰਙਣਿ ਜੇ ਥੀਐ ਪਿਆਰੇ; ਪਾਈਐ ਨਾਉ ਮਜੀਠ ॥
kaaeaa rangan je theeai piaare; paaeeai naau majeetth | Ang 722
Sant Singh KhalsaIf the body becomes the dyer's vat, O Beloved, and the Name is placed within it as the dye,
Manmohan SinghIf the body becomes the dyer's vat, the name is put into it as madder,
Manmohan Singh (Punjabi)ਜੇਕਰ ਦੇਹ ਲਲਾਰੀ ਦੀ ਮੱਟੀ ਹੋ ਜਾਵੇ ਤੇ ਇਸ ਵਿੱਚ ਨਾਮ ਮਜੀਠ ਵਜੋਂ ਪਾਇਆ ਜਾਵੇ,
Fareedkot Teekaਹੇ ਪਿਆਰੇ! ਜੇਕਰ ਏਹ ਸਰੀਰ ਰੂਪੀ ਮਟੀ ਹੋਵੇ, ਕਿਆ ਸਾਧਨ ਸੰਪੰਨ ਅਧਿਕਾਰੀ ਹੋਵੇ, ਨਾਮ ਰੂਪੀ ਮਜੀਠ ਕਾ ਰੰਗ ਇਸ ਸਰੀਰ ਰੂਪੀ ਮਟੀ ਮੇਂ ਪਾਈਐ॥
Prof. Sahib Singh(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ,ਪਦ ਅਰਥ ਕਾਇਆ = ਸਰੀਰ। ਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀ। ਥੀਐ = ਬਣ ਜਾਏ। ਮਜੀਠ = {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ}।
SikhNet (Spanish)Si el cuerpo es la tela para teñir y es teñido con el color fijo de la planta rubia de Tu Nombre,
ਰੰਙਣ ਵਾਲਾ, ਜੇ ਰੰਙੈ ਸਾਹਿਬੁ; ਐਸਾ ਰੰਗੁ. ਨ ਡੀਠ ॥੨॥
rangan vaalaa, je rangai saahib; aisaa rang. na ddeetth |2| Ang 722
Sant Singh Khalsaand if the Dyer who dyes this cloth is the Lord Master - O, such a color has never been seen before! ||2||
Manmohan Singhand the Lord, the Dyer, Himself dyes, then, such a colour would appear, as had never been seen O beloved.
Manmohan Singh (Punjabi)ਤੇ ਜੇਕਰ ਸਾਈਂ ਲਲਾਰੀ ਉਸ ਨਾਲ ਰੰਗੇ, ਤਾਂ ਐਹੋ ਜੇਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਬੰਦੇ ਨੇ ਨਹੀਂ ਦੇਖਿਆ, ਹੇ ਪ੍ਰੀਤਮਾ!
Fareedkot Teekaਰੰਗਣ ਵਾਲਾ ਜੋ ਸਾਹਿਬ ਸਤਿਗੁਰੂ ਹੈ, ਸੋ ਤਿਸ ਨਾਮ ਰੂਪੀ ਮਜੀਠ ਕੇ ਰੰਗ ਮੇਂ ਅੰਤਸ਼ਕਰਣ ਰੂਪੀ ਚੋਲੇ ਕੋ ਜੇ ਕਦੀ ਰੰਗ ਭੀ ਦੇਵੇ ਤਾਂ ਐਸਾ ਰੰਗ ਚੜੇ ਜੋ ਕਦੀ ਨ ਦੇਖਿਆ ਹੋਵੇ, ਭਾਵ ਇਹ ਕਿ ਆਤਮ ਆਨੰਦ ਕੀ ਪ੍ਰਾਪਤੀ ਹੋਵੇ॥੨॥
Prof. Sahib Singhਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ॥੨॥ਪਦ ਅਰਥ ਸਾਹਿਬੁ = ਮਾਲਿਕ-ਪ੍ਰਭੂ ॥੨॥
SikhNet (Spanish)y si Tú, oh Señor Maestro, eres Quien tiñe, entonces Raro y Maravilloso es ese Color.(2)
ਜਿਨ ਕੇ ਚੋਲੇ ਰਤੜੇ ਪਿਆਰੇ; ਕੰਤੁ ਤਿਨਾ ਕੈ ਪਾਸਿ ॥
jin ke chole ratarre piaare; kant tinaa kai paas | Ang 722
Sant Singh KhalsaThose whose shawls are so dyed, O Beloved, their Husband Lord is always with them.
Manmohan SinghThey, whose cloaks are thus dyed, O Beloved, the spouse is ever near them.
Manmohan Singh (Punjabi)ਜਿਨ੍ਹਾਂ ਦੇ ਅੰਗਰੱਖੇ ਇਸ ਤਰ੍ਹਾਂ ਰੰਗੇ ਹਨ, ਹੇ ਪ੍ਰੀਤਮਾਂ! ਭਰਤਾ ਸਦਾ ਹੀ ਉਨ੍ਹਾਂ ਦੇ ਨੇੜੇ ਹੈ।
Fareedkot Teekaਪੂਰਬੋਕਤ ਪ੍ਰਕਾਰ ਸੇ ਜਿਨਾਂ ਮਹਾਤਮਾਂ ਦੇ ਅੰਤਸ਼ਕਰਣ ਰੂਪੀ ਚੋਲੇ ਰੰਗੇ ਹੂਏ ਹੈਂ, ਹੇ ਮੇਰੇ ਪਿਆਰੇ ਪਤੀ! ਤਿਨ ਸੰਤ ਜਨਾ ਰੂਪੀ ਸੁਹਾਗਣੀ ਇਸਤ੍ਰੀਆਂ ਪਾਸ ਤੂੰ ਸਦਾ ਹੀ ਨਿਵਾਸ ਕਰਤਾ ਹੈਂ॥
Prof. Sahib Singhਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ।ਪਦ ਅਰਥ ਰਤੜੇ = ਰੰਗੇ ਹੋਏ।
SikhNet (Spanish)Aquéllos cuya túnica es teñida de ésta manera, tendrán siempre al Señor con ellos.
ਧੂੜਿ ਤਿਨਾ ਕੀ ਜੇ ਮਿਲੈ. ਜੀ ਕਹੁ; ਨਾਨਕ ਕੀ ਅਰਦਾਸਿ ॥੩॥
dhoorr tinaa kee je milai. jee kahu; naanak kee aradaas |3| Ang 722
Sant Singh KhalsaBless me with the dust of those humble beings, O Dear Lord. Says Nanak, this is my prayer. ||3||
Manmohan SinghO Lord, somehow bless Nanak with the dust of those persons. O Sire Nanak makes this supplication.
Manmohan Singh (Punjabi)ਹੇ ਸਾਈਂ! ਕਿਵੇਂ ਨਾਂ ਕਿਵੇਂ ਨਾਨਕ ਨੂੰ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਦੀ ਖਾਕ ਬਖਸ਼। ਹੇ ਮਹਾਰਾਜ! ਉਹ ਇਹ ਬੇਨਤੀ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ ਜੀ! ਮੇਰੀ ਏਕ ਇਹੀ (ਅਰਦਾਸਿ) ਬੇਨਤੀ ਹੈ, ਜੇਕਰ ਤਿਨ ਸੰਤ ਜਨਾਂ ਕੀ ਚਰਣ ਧੂੜੀ ਮੇਰੇ ਕੋ ਪ੍ਰਾਪਤਿ ਹੋਵੇ, ਤਬ ਸਫਲ ਹੋਈਏ॥੩॥
Prof. Sahib Singhਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੩॥ਪਦ ਅਰਥ ਕਹੁ = ਆਖ। ਅਰਦਾਸਿ = ਬੇਨਤੀ ॥੩॥
SikhNet (Spanish)Nanak busca nada más que el Polvo de sus Pies y sólo reza por esto.(3)
ਆਪੇ ਸਾਜੇ ਆਪੇ ਰੰਗੇ; ਆਪੇ ਨਦਰਿ ਕਰੇਇ ॥
aape saaje aape range; aape nadar karee | Ang 722
Sant Singh KhalsaHe Himself creates, and He Himself imbues us. He Himself bestows His Glance of Grace.
Manmohan SinghThe Lord Himself creates, Himself stains and Himself He caste the merciful glance.
Manmohan Singh (Punjabi)ਸੁਆਮੀ ਖੁਦ ਰਚਦਾ ਹੈ, ਖੁਦ ਰੰਗਦਾ ਹੈ ਅਤੇ ਖੁਦ ਹੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਤੇ ਮੇਰੀ ਇਹ ਦ੍ਰਿਸ਼ਟੀ ਹੋ ਜਾਵੇ ਸਰਬ ਰੂਪ ਆਪ ਹੀ ਕੋ ਦੇਖਾਂ, ਸੋ ਕੈਸੇ ਆਪ ਹੀ ਤੂੰ ਸਾਧਨ ਸਪੰਨ ਕਰਤਾ ਹੈਂ, ਆਪ ਨਾਮ ਰੂਪੀ ਮਜੀਠ ਮੇਂ ਰੰਗ ਕਾ ਆਪ ਹੀ ਗਿਆਨ ਦ੍ਰਿਸ਼ਟੀ ਕੋ ਪ੍ਰਾਪਤ ਕਰਤਾ ਹੈਂ, ਵਾ ਆਪ ਉਤਪਤ ਕਰਤਾ ਹੈਂ, ਆਪ ਹੀ ਕ੍ਰਿਪਾ ਦ੍ਰਿਸ਼ਟੀ ਸੇ ਨਾਮ ਰੰਗ ਮੇਂ ਰੰਗਤਾ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ।ਪਦ ਅਰਥ ਸਾਜੇ = ਸਵਾਰਦਾ ਹੈ। ਨਦਰਿ = ਮਿਹਰ ਦੀ ਨਜ਼ਰ। ਕਰੇਇ = ਕਰਦਾ ਹੈ, ਕਰੈ।
SikhNet (Spanish)Él, el Señor Mismo, por Su Gracia, nos brinda Su Color.
ਨਾਨਕ. ਕਾਮਣਿ ਕੰਤੈ ਭਾਵੈ; ਆਪੇ ਹੀ ਰਾਵੇਇ ॥੪॥੧॥੩॥
naanak. kaaman kantai bhaavai; aape hee raavee |4|1|3| Ang 722
Sant Singh KhalsaO Nanak, if the soul-bride becomes pleasing to her Husband Lord, He Himself enjoys her. ||4||1||3||
Manmohan SinghNanak, if the bride becomes pleasing to her Bridegroom, He enjoys her of His own accord.
Manmohan Singh (Punjabi)ਨਾਨਕ, ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਵੇ ਤਾਂ ਉਹ ਖੁਦ ਬਖੁਦ ਹੀ ਉਸ ਨੂੰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਦ੍ਰਿਸਟੀ ਵਾਲੀ ਜਗ੍ਯਾਸੀ ਰੂਪੀ ਇਸਤ੍ਰੀ ਜਬ ਹੇ ਪਤੀ! ਤੇਰੇ ਕੋ ਭਾਵਤੀ ਹੈ, ਤਬ (ਆਪੇ ਹੀ ਰਾਵੇਇ) ਆਪ ਹੀ ਤੂੰ ਭੋਗਤਾ ਹੈਂ, ਭਾਵ ਯਿਹ ਕਿ ਤਿਨ ਕੋ ਅਪਨੇ ਮੇਂ ਅਭੇਦ ਕਰ ਲੇਤਾ ਹੈਂ॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੧॥੩॥ਪਦ ਅਰਥ ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਰਾਵੇਇ = ਮਾਣਦਾ ਹੈ, ਆਪਣੇ ਨਾਲ ਮਿਲਾਂਦਾ ਹੈ ॥੪॥੧॥੩॥
* ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)Dice Nanak, si la novia Alma está complaciendo al Señor, entonces Él, de Sí Mismo, disfruta de ella.(4-1-3)