ੴ

ਸਿੱਖਬਾਣੀ · SikhBani

Ang 722

Sri Guru Granth Sahib · Raag Tilang · 3 shabads, 38 lines
Translations
Shabad Guru Nanak Dev Ji Raag Tilang continued from Ang 721

ਮੇਰੈ ਕੰਤ. ਨ ਭਾਵੈ ਚੋਲੜਾ ਪਿਆਰੇ; ਕਿਉ ਧਨ ਸੇਜੈ ਜਾਏ ॥੧॥

merai kant. na bhaavai cholarraa piaare; kiau dhan sejai jaae |1|

Sant Singh KhalsaMy Husband Lord is not pleased by these clothes, O Beloved; how can the soul-bride go to His bed? ||1||
Manmohan SinghMy beloved, such a cloak pleases not my Groom How can the bride go to His couch?
Manmohan Singh (Punjabi)ਮੇਰੇ ਪ੍ਰੀਤਮਾਂ! ਐਹੋ ਜੇਹਾ ਚੋਲਾ ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ। ਵਹੁਟੀ (ਜਗਿਆਸੂ ਰੂਪੀ ਇਸਤਰੀ) ਕਿਸ ਤਰ੍ਹਾਂ ਉਸ ਦੇ ਪਲੰਘ ਤੇ ਜਾ ਸਕਦੀ ਹੈ?
Fareedkot Teekaਹੇ ਮੇਰੇ (ਕੰਤ) ਪਤੀ ਪਰਮ ਪਿਆਰੇ ਵਾਹਿਗੁਰੂ! ਐਸਾ ਚੋਲਾ ਲਬ ਕਰ ਰੰਗਿਆ ਹੂਆ ਤੈਨੂੰ ਨਹੀਂ ਭਾਂਵਦਾ, ਤਬ ਏਹ ਜਗ੍ਯਾਸੀ ਰੂਪੀ (ਧਨ) ਸਰਧਾ ਕੀ ਸੇਜਾ ਮੇਂ ਹੋ ਕਰ ਤੇਰੇ ਸਾਥ ਕੈਸੇ ਅਭੇਦ ਹੋਵੈ। ਭਾਵ ਯਿਹ ਪਦਾਰਥੋਂ ਕੇ ਲੋਭ ਕਰ ਕੇ ਗ੍ਰਸਾ ਹੂਆ ਇਹ ਜੀਵ ਆਪ ਕੋ ਕਦਾਚਿਤ ਨਹੀਂ ਪਾ ਸਕਤਾ॥੧॥
Prof. Sahib Singhਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ॥੧॥

ਪਦ ਅਰਥ ਚੋਲਾ = ਜਿੰਦ ਦਾ ਚੋਲਾ, ਸਰੀਰ। ਚੋਲੜਾ = ਕੋਝਾ ਚੋਲਾ। ਮੇਰੈ ਕੰਤ = ਮੇਰੇ ਖਸਮ ਨੂੰ। ਭਾਵੈ = ਚੰਗਾ ਲੱਗਦਾ। ਧਨ = ਇਸਤ੍ਰੀ, ਜੀਵ-ਇਸਤ੍ਰੀ। ਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚ। ਜਾਏ = ਪਹੁੰਚੇ ॥੧॥

SikhNet (Spanish)Mi Señor Esposo no está Complacido con esta ropa, oh Bienamado. ¿Cómo puede entonces la novia Alma ir a Su Aposento?(1)

ਹੰਉ ਕੁਰਬਾਨੈ ਜਾਉ ਮਿਹਰਵਾਨਾ; ਹੰਉ ਕੁਰਬਾਨੈ ਜਾਉ ॥

hnau kurabaanai jaau miharavaanaa; hnau kurabaanai jaau |

Sant Singh KhalsaI am a sacrifice, O Dear Merciful Lord; I am a sacrifice to You.
Manmohan SinghI am a sacrifice, O Beneficent Lord, I am a sacrifice unto Thee.
Manmohan Singh (Punjabi)ਮੈਂ ਘੋਲੀ ਵੰਞਦਾ ਹਾਂ, ਹੇ ਮਿਹਰਬਾਨ ਮਾਲਕ! ਮੈਂ ਘੋਲੀ ਵੰਞਦਾ ਹਾਂ, ਤੇਰੇ ਉਤੋਂ।
Fareedkot Teekaਤਾਂ ਤੇ ਹੇ ਪਤੀ! ਮੈਂ ਤੇਰੇ ਪਰ ਮਨ ਕਰ ਕੁਰਬਾਨ ਜਾਤਾ ਹੋਂ, ਪੁਨਾ ਹੇ ਮਿਹਰਵਾਨ! ਮੈਂ ਤਨ ਕਰ ਬੀ ਕੁਰਬਾਨ ਜਾਤਾ ਹਾਂ॥
Prof. Sahib Singhਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ,

ਪਦ ਅਰਥ ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂ।

SikhNet (Spanish)Ofrezco mi ser en sacrificio, en sacrificio a Ti,

ਹੰਉ ਕੁਰਬਾਨੈ ਜਾਉ ਤਿਨਾ ਕੈ; ਲੈਨਿ ਜੋ ਤੇਰਾ ਨਾਉ ॥

hnau kurabaanai jaau tinaa kai; lain jo teraa naau |

Sant Singh KhalsaI am a sacrifice to those who take to Your Name.
Manmohan SinghI am a sacrifice unto those, who take Thy name.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਕਦੇ ਜਾਂਦਾ ਹਾਂ, ਜਿਹੜੇ ਤੇਰਾ ਨਾਮ ਲੈਂਦਾ ਹੈ।
Fareedkot Teekaਪੁਨਾ ਮੈਂ ਕੁਰਬਾਨ ਜਾਤਾ ਹੂੰ ਤਿਨਾਂ ਪਰ ਜੋ ਸੰਤ ਜਨ ਤੇਰੇ ਨਾਮ ਕੋ ਸਰਬ ਦਾ ਉਚਾਰਨ ਕਰਤੇ ਰਹਤੇ ਹੈਂ॥
Prof. Sahib Singhਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ।

ਪਦ ਅਰਥ ਤਿਨਾ ਕੈ = ਉਹਨਾਂ ਤੋਂ।

SikhNet (Spanish)oh Señor Misericordioso y a esos seres bondadosos, que recitan Tu Nombre.

ਲੈਨਿ ਜੋ ਤੇਰਾ ਨਾਉ; ਤਿਨਾ ਕੈ. ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

lain jo teraa naau; tinaa kai. hnau sad kurabaanai jaau |1| rahaau |

Sant Singh KhalsaUnto those who take to Your Name, I am forever a sacrifice. ||1||Pause||
Manmohan SinghThey, who utter Thine name, unto them, I am ever a sacrifice. Pause.
Manmohan Singh (Punjabi)ਜੋ ਤੇਰਾ ਨਾਮ ਉਚਾਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ। ਠਹਿਰਾਉ।
Fareedkot Teekaਔਰ ਪੁਨਾ ਤੇਰਾ ਨਾਮ ਲੈਣ ਵਾਲਿਆਂ ਪਰ ਮੈਂ ਸੌ ਵਾਰ ਵਾ ਹਮੇਸ਼ ਬਲਿਹਾਰਨੇ ਜਾਤਾ ਹਾਂ॥੧॥ ਰਹਾਉ ॥
Prof. Sahib Singhਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਲੈਨਿ = ਲੈਂਦੇ ਹਨ। ਸਦ = ਸਦਾ ॥੧॥ ਰਹਾਉ ॥

SikhNet (Spanish)A aquellos que toman tu nombre, soy por siempre un sacrificio. (1-pausa)

ਕਾਇਆ ਰੰਙਣਿ ਜੇ ਥੀਐ ਪਿਆਰੇ; ਪਾਈਐ ਨਾਉ ਮਜੀਠ ॥

kaaeaa rangan je theeai piaare; paaeeai naau majeetth |

Sant Singh KhalsaIf the body becomes the dyer's vat, O Beloved, and the Name is placed within it as the dye,
Manmohan SinghIf the body becomes the dyer's vat, the name is put into it as madder,
Manmohan Singh (Punjabi)ਜੇਕਰ ਦੇਹ ਲਲਾਰੀ ਦੀ ਮੱਟੀ ਹੋ ਜਾਵੇ ਤੇ ਇਸ ਵਿੱਚ ਨਾਮ ਮਜੀਠ ਵਜੋਂ ਪਾਇਆ ਜਾਵੇ,
Fareedkot Teekaਹੇ ਪਿਆਰੇ! ਜੇਕਰ ਏਹ ਸਰੀਰ ਰੂਪੀ ਮਟੀ ਹੋਵੇ, ਕਿਆ ਸਾਧਨ ਸੰਪੰਨ ਅਧਿਕਾਰੀ ਹੋਵੇ, ਨਾਮ ਰੂਪੀ ਮਜੀਠ ਕਾ ਰੰਗ ਇਸ ਸਰੀਰ ਰੂਪੀ ਮਟੀ ਮੇਂ ਪਾਈਐ॥
Prof. Sahib Singh(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ,

ਪਦ ਅਰਥ ਕਾਇਆ = ਸਰੀਰ। ਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀ। ਥੀਐ = ਬਣ ਜਾਏ। ਮਜੀਠ = {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ}।

SikhNet (Spanish)Si el cuerpo es la tela para teñir y es teñido con el color fijo de la planta rubia de Tu Nombre,

ਰੰਙਣ ਵਾਲਾ, ਜੇ ਰੰਙੈ ਸਾਹਿਬੁ; ਐਸਾ ਰੰਗੁ. ਨ ਡੀਠ ॥੨॥

rangan vaalaa, je rangai saahib; aisaa rang. na ddeetth |2|

Sant Singh Khalsaand if the Dyer who dyes this cloth is the Lord Master - O, such a color has never been seen before! ||2||
Manmohan Singhand the Lord, the Dyer, Himself dyes, then, such a colour would appear, as had never been seen O beloved.
Manmohan Singh (Punjabi)ਤੇ ਜੇਕਰ ਸਾਈਂ ਲਲਾਰੀ ਉਸ ਨਾਲ ਰੰਗੇ, ਤਾਂ ਐਹੋ ਜੇਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਬੰਦੇ ਨੇ ਨਹੀਂ ਦੇਖਿਆ, ਹੇ ਪ੍ਰੀਤਮਾ!
Fareedkot Teekaਰੰਗਣ ਵਾਲਾ ਜੋ ਸਾਹਿਬ ਸਤਿਗੁਰੂ ਹੈ, ਸੋ ਤਿਸ ਨਾਮ ਰੂਪੀ ਮਜੀਠ ਕੇ ਰੰਗ ਮੇਂ ਅੰਤਸ਼ਕਰਣ ਰੂਪੀ ਚੋਲੇ ਕੋ ਜੇ ਕਦੀ ਰੰਗ ਭੀ ਦੇਵੇ ਤਾਂ ਐਸਾ ਰੰਗ ਚੜੇ ਜੋ ਕਦੀ ਨ ਦੇਖਿਆ ਹੋਵੇ, ਭਾਵ ਇਹ ਕਿ ਆਤਮ ਆਨੰਦ ਕੀ ਪ੍ਰਾਪਤੀ ਹੋਵੇ॥੨॥
Prof. Sahib Singhਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ॥੨॥

ਪਦ ਅਰਥ ਸਾਹਿਬੁ = ਮਾਲਿਕ-ਪ੍ਰਭੂ ॥੨॥

SikhNet (Spanish)y si Tú, oh Señor Maestro, eres Quien tiñe, entonces Raro y Maravilloso es ese Color.(2)

ਜਿਨ ਕੇ ਚੋਲੇ ਰਤੜੇ ਪਿਆਰੇ; ਕੰਤੁ ਤਿਨਾ ਕੈ ਪਾਸਿ ॥

jin ke chole ratarre piaare; kant tinaa kai paas |

Sant Singh KhalsaThose whose shawls are so dyed, O Beloved, their Husband Lord is always with them.
Manmohan SinghThey, whose cloaks are thus dyed, O Beloved, the spouse is ever near them.
Manmohan Singh (Punjabi)ਜਿਨ੍ਹਾਂ ਦੇ ਅੰਗਰੱਖੇ ਇਸ ਤਰ੍ਹਾਂ ਰੰਗੇ ਹਨ, ਹੇ ਪ੍ਰੀਤਮਾਂ! ਭਰਤਾ ਸਦਾ ਹੀ ਉਨ੍ਹਾਂ ਦੇ ਨੇੜੇ ਹੈ।
Fareedkot Teekaਪੂਰਬੋਕਤ ਪ੍ਰਕਾਰ ਸੇ ਜਿਨਾਂ ਮਹਾਤਮਾਂ ਦੇ ਅੰਤਸ਼ਕਰਣ ਰੂਪੀ ਚੋਲੇ ਰੰਗੇ ਹੂਏ ਹੈਂ, ਹੇ ਮੇਰੇ ਪਿਆਰੇ ਪਤੀ! ਤਿਨ ਸੰਤ ਜਨਾ ਰੂਪੀ ਸੁਹਾਗਣੀ ਇਸਤ੍ਰੀਆਂ ਪਾਸ ਤੂੰ ਸਦਾ ਹੀ ਨਿਵਾਸ ਕਰਤਾ ਹੈਂ॥
Prof. Sahib Singhਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ।

ਪਦ ਅਰਥ ਰਤੜੇ = ਰੰਗੇ ਹੋਏ।

SikhNet (Spanish)Aquéllos cuya túnica es teñida de ésta manera, tendrán siempre al Señor con ellos.

ਧੂੜਿ ਤਿਨਾ ਕੀ ਜੇ ਮਿਲੈ. ਜੀ ਕਹੁ; ਨਾਨਕ ਕੀ ਅਰਦਾਸਿ ॥੩॥

dhoorr tinaa kee je milai. jee kahu; naanak kee aradaas |3|

Sant Singh KhalsaBless me with the dust of those humble beings, O Dear Lord. Says Nanak, this is my prayer. ||3||
Manmohan SinghO Lord, somehow bless Nanak with the dust of those persons. O Sire Nanak makes this supplication.
Manmohan Singh (Punjabi)ਹੇ ਸਾਈਂ! ਕਿਵੇਂ ਨਾਂ ਕਿਵੇਂ ਨਾਨਕ ਨੂੰ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਦੀ ਖਾਕ ਬਖਸ਼। ਹੇ ਮਹਾਰਾਜ! ਉਹ ਇਹ ਬੇਨਤੀ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ ਜੀ! ਮੇਰੀ ਏਕ ਇਹੀ (ਅਰਦਾਸਿ) ਬੇਨਤੀ ਹੈ, ਜੇਕਰ ਤਿਨ ਸੰਤ ਜਨਾਂ ਕੀ ਚਰਣ ਧੂੜੀ ਮੇਰੇ ਕੋ ਪ੍ਰਾਪਤਿ ਹੋਵੇ, ਤਬ ਸਫਲ ਹੋਈਏ॥੩॥
Prof. Sahib Singhਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੩॥

ਪਦ ਅਰਥ ਕਹੁ = ਆਖ। ਅਰਦਾਸਿ = ਬੇਨਤੀ ॥੩॥

SikhNet (Spanish)Nanak busca nada más que el Polvo de sus Pies y sólo reza por esto.(3)

ਆਪੇ ਸਾਜੇ ਆਪੇ ਰੰਗੇ; ਆਪੇ ਨਦਰਿ ਕਰੇਇ ॥

aape saaje aape range; aape nadar karee |

Sant Singh KhalsaHe Himself creates, and He Himself imbues us. He Himself bestows His Glance of Grace.
Manmohan SinghThe Lord Himself creates, Himself stains and Himself He caste the merciful glance.
Manmohan Singh (Punjabi)ਸੁਆਮੀ ਖੁਦ ਰਚਦਾ ਹੈ, ਖੁਦ ਰੰਗਦਾ ਹੈ ਅਤੇ ਖੁਦ ਹੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਤੇ ਮੇਰੀ ਇਹ ਦ੍ਰਿਸ਼ਟੀ ਹੋ ਜਾਵੇ ਸਰਬ ਰੂਪ ਆਪ ਹੀ ਕੋ ਦੇਖਾਂ, ਸੋ ਕੈਸੇ ਆਪ ਹੀ ਤੂੰ ਸਾਧਨ ਸਪੰਨ ਕਰਤਾ ਹੈਂ, ਆਪ ਨਾਮ ਰੂਪੀ ਮਜੀਠ ਮੇਂ ਰੰਗ ਕਾ ਆਪ ਹੀ ਗਿਆਨ ਦ੍ਰਿਸ਼ਟੀ ਕੋ ਪ੍ਰਾਪਤ ਕਰਤਾ ਹੈਂ, ਵਾ ਆਪ ਉਤਪਤ ਕਰਤਾ ਹੈਂ, ਆਪ ਹੀ ਕ੍ਰਿਪਾ ਦ੍ਰਿਸ਼ਟੀ ਸੇ ਨਾਮ ਰੰਗ ਮੇਂ ਰੰਗਤਾ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ।

ਪਦ ਅਰਥ ਸਾਜੇ = ਸਵਾਰਦਾ ਹੈ। ਨਦਰਿ = ਮਿਹਰ ਦੀ ਨਜ਼ਰ। ਕਰੇਇ = ਕਰਦਾ ਹੈ, ਕਰੈ।

SikhNet (Spanish)Él, el Señor Mismo, por Su Gracia, nos brinda Su Color.

ਨਾਨਕ. ਕਾਮਣਿ ਕੰਤੈ ਭਾਵੈ; ਆਪੇ ਹੀ ਰਾਵੇਇ ॥੪॥੧॥੩॥

naanak. kaaman kantai bhaavai; aape hee raavee |4|1|3|

Sant Singh KhalsaO Nanak, if the soul-bride becomes pleasing to her Husband Lord, He Himself enjoys her. ||4||1||3||
Manmohan SinghNanak, if the bride becomes pleasing to her Bridegroom, He enjoys her of His own accord.
Manmohan Singh (Punjabi)ਨਾਨਕ, ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਵੇ ਤਾਂ ਉਹ ਖੁਦ ਬਖੁਦ ਹੀ ਉਸ ਨੂੰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਦ੍ਰਿਸਟੀ ਵਾਲੀ ਜਗ੍ਯਾਸੀ ਰੂਪੀ ਇਸਤ੍ਰੀ ਜਬ ਹੇ ਪਤੀ! ਤੇਰੇ ਕੋ ਭਾਵਤੀ ਹੈ, ਤਬ (ਆਪੇ ਹੀ ਰਾਵੇਇ) ਆਪ ਹੀ ਤੂੰ ਭੋਗਤਾ ਹੈਂ, ਭਾਵ ਯਿਹ ਕਿ ਤਿਨ ਕੋ ਅਪਨੇ ਮੇਂ ਅਭੇਦ ਕਰ ਲੇਤਾ ਹੈਂ॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੧॥੩॥

ਪਦ ਅਰਥ ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਰਾਵੇਇ = ਮਾਣਦਾ ਹੈ, ਆਪਣੇ ਨਾਲ ਮਿਲਾਂਦਾ ਹੈ ॥੪॥੧॥੩॥

* ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Dice Nanak, si la novia Alma está complaciendo al Señor, entonces Él, de Sí Mismo, disfruta de ella.(4-1-3)

Open this shabad (13 lines, Angs 721-722) →

Shabad Guru Nanak Dev Ji Raag Tilang

ਤਿਲੰਗ ਮਃ ੧ ॥

tilang mahalaa 1 |

Sant Singh KhalsaTilang, First Mehl:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
SikhNet (Spanish)Tilang, Mejl Guru Nanak, Primer Canal Divino.

ਇਆਨੜੀਏ; ਮਾਨੜਾ ਕਾਇ ਕਰੇਹਿ ॥

eaanarree; maanarraa kaae karehi |

Sant Singh KhalsaO foolish and ignorant soul-bride, why are you so proud?
Manmohan SinghO silly woman, why takest thou pride?
Manmohan Singh (Punjabi)ਹੇ ਕਮਲੀਏ ਤ੍ਰੀਮਤੇ! ਤੂੰ ਹੰਕਾਰ ਕਿਉਂ ਕਰਦੀ ਹੈ।
Fareedkot Teekaਹੇ ਅਗਿਯਾਤ ਜੀਵ ਰੂਪ ਇਸਤ੍ਰੀ! (ਮਾਨੜਾ) ਗੁਮਾਨੁ (ਕਾਇ) ਕਿਸ ਵਾਸਤੇ ਕਰਤੀ ਹੈਂ॥
Prof. Sahib Singhਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ?

ਪਦ ਅਰਥ ਇਆਨੀ = ਅੰਞਾਣ ਕੁੜੀ। ਇਆਨੜੀ = ਬਹੁਤ ਅੰਞਾਣ ਕੁੜੀ। ਇਆਨੜੀਏ = ਹੇ ਬਹੁਤ ਅੰਞਾਣ ਜਿੰਦੇ! ਮਾਨੜਾ = ਕੋਝਾ ਮਾਣ। ਕਾਇ = ਕਿਉਂ? ਕਰੇਹਿ = ਤੂੰ ਕਰਦੀ ਹੈਂ।

SikhNet (Spanish)Oh, novia ignorante, ¿Por qué te enorgulleces tanto,

ਆਪਨੜੈ ਘਰਿ ਹਰਿ; ਰੰਗੋ. ਕੀ ਨ ਮਾਣੇਹਿ ॥

aapanarrai ghar har; rango. kee na maanehi |

Sant Singh KhalsaWithin the home of your own self, why do you not enjoy the Love of your Lord?
Manmohan SinghWhy enjoyest thou not the love of God, in Thy own home?
Manmohan Singh (Punjabi)ਤੂੰ ਆਪਣੇ ਨਿੱਜ ਦੇ ਗ੍ਰਹਿ ਅੰਦਰ ਕਿਉਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਨਹੀਂ ਲੈਂਦੀ?
Fareedkot Teekaਅਪਨੇ ਸਰੀਰ ਹੀ ਅੰਦਰ ਹਰੀ ਹੈ, ਤਿਸ ਕੇ (ਰੰਗੋਂ) ਅਨੰਦ ਕੋ ਕਿਉਂ ਨਹੀਂ ਭੋਗਤੀ॥ ਪ੍ਰਮਾਣੁ-☬"ਕਾਹੇ ਰੇ ਬਨੁ ਖੋਜਨ ਜਾਈ॥☬ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥"
Prof. Sahib Singhਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ?

ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਰੰਗੋ = ਰੰਗੁ, ਆਨੰਦ। ਕੀ = ਕਿਉਂ?

SikhNet (Spanish)y no gozas del Amor de tu Esposo en tu propio hogar?

ਸਹੁ ਨੇੜੈ. ਧਨ ਕੰਮਲੀਏ; ਬਾਹਰੁ. ਕਿਆ ਢੂਢੇਹਿ ॥

sahu nerrai. dhan kamalee; baahar. kiaa dtoodtehi |

Sant Singh KhalsaYour Husband Lord is so very near, O foolish bride; why do you search for Him outside?
Manmohan SinghThy Bridegroom is quite near, O foolish bride, What for searchest thou abroad?
Manmohan Singh (Punjabi)ਤੇਰਾ ਪਤੀ ਨਜਦੀਕ ਹੀ ਹੈ। ਹੇ ਪਗਲੀਏ ਪਤਨੀਏ ਤੂੰ ਕਾਹਦੇ ਲਈ ਬਾਹਰ ਭਾਲਦੀ ਫਿਰਦੀ ਹੈ।
Fareedkot Teekaਸਹੁ ਜੋ ਵਾਹਿਗੁਰੂ ਪਤੀ ਹੈ, ਸੋ ਅਤੀ ਨਜੀਕ ਹੈ, ਕਿਆ ਅਪਨਾ ਆਪ ਹੀ ਸਰੂਪ ਹੈ। (ਧਨ) ਹੇ ਜਗ੍ਯਾਸੀ ਰੂਪੀ ਕਮਲੀ ਇਸਤ੍ਰੀ! ਬਾਹਿਰ ਕਿਆ ਢੂੰਢਤੀ ਹੈਂ॥ ਯਥਾ-☬"ਸੋ ਪ੍ਰਭ ਨੇਰੈ ਹੂੰ ਤੇ ਨੇਰੈ॥"☬ਜੇ ਕਹੇ ਪਤੀ ਕੈਸੇ ਪ੍ਰਾਪਤਿ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ?

ਪਦ ਅਰਥ ਧਨ ਕੰਮਲੀਏ = ਹੇ ਭੋਲੀ ਜੀਵ-ਇਸਤ੍ਰੀਏ! ਬਾਹਰੁ = ਬਾਹਰਲਾ ਜਗਤ {ਨੋਟ: 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Pues tan cerca está tu Señor y lo buscas tan lejos y por otras partes.

ਭੈ ਕੀਆ ਦੇਹਿ ਸਲਾਈਆ ਨੈਣੀ; ਭਾਵ ਕਾ ਕਰਿ ਸੀਗਾਰੋ ॥

bhai keea dehi salaaeea nainee; bhaav kaa kar seegaaro |

Sant Singh KhalsaApply the Fear of God as the maascara to adorn your eyes, and make the Love of the Lord your ornament.
Manmohan SinghPut the slave needles of God's fear into thine eyes and make the decoration of the Lord's love.
Manmohan Singh (Punjabi)ਰੱਬ ਦੇ ਡਰ ਦੇ ਸੁਰਮੇ ਦਾ ਸਰੁਚੂ ਆਪਣੀਆਂ ਅੱਖਾਂ ਵਿੱਚ ਪਾ ਅਤੇ ਪ੍ਰਭੂ ਦੀ ਪ੍ਰੀਤ ਦਾ ਹਾਰਸ਼ਿੰਗਾਰ ਬਣਾ।
Fareedkot Teekaਵਾਹਿਗੁਰੂ ਜੀ ਕਾ ਜੋ ਭੈ ਧਾਰਨ ਕਰਨਾ ਹੈ ਇਹ ਬੁਧ ਰੂਪੀ ਨੇਤ੍ਰਾਂ ਮੇਂ ਸੁਰਮੇਂ ਕੀ ਸਲਾਈਆਂ ਦੇਹ, ਭਾਵ ਪਾਉ ਔਰ ਪ੍ਰੇਮ ਕਾ ਸਿੰਗਾਰ ਧਾਰਨ ਕਰੁ॥
Prof. Sahib Singh(ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ।

ਪਦ ਅਰਥ ਭਾਵ ਕਾ = ਪ੍ਰੇਮ ਦਾ। ਸਲਾਈ = ਸੁਰਮਚੂ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਈਦਾ ਹੈ।

SikhNet (Spanish)Aplica el Colirio de Su Reverencia a tus ojos y decora tu ser con Su Amor,

ਤਾ ਸੋਹਾਗਣਿ ਜਾਣੀਐ ਲਾਗੀ; ਜਾ ਸਹੁ ਧਰੇ ਪਿਆਰੋ ॥੧॥

taa sohaagan jaaneeai laagee; jaa sahu dhare piaaro |1|

Sant Singh KhalsaThen, you shall be known as a devoted and committed soul-bride, when you enshrine love for your Husband Lord. ||1||
Manmohan SinghThen alone shall thou be known as devoted wife, attached to thy spouse, if thou bearest Him love.
Manmohan Singh (Punjabi)ਕੇਵਲ ਤਦ ਹੀ ਤੰ ਾਅਪਣੇ ਪਤੀ ਨਾਲ ਜੁੜੀ ਹੋੲ ਜਾਂ-ਨਿਸਾਰ ਪਤਨੀ ਜਾਣੀ ਜਾਵੇਗੀ। ਜੇਕਰ ਤੂੰ ਉਸ ਨਾਲ ਪ੍ਰੇਮ ਕਰੇਗੀ।
Fareedkot Teekaਹੇ ਜਗ੍ਯਾਸੀ ਰੂਪੀ ਸੁਹਾਗਣੀ! ਤਬ ਤੂੰ ਤਿਸ ਵਾਹਿਗੁਰੂ ਕੇ ਸਾਥ ਤਤਪਰ ਹੋਈ ਜਾਣੀਏਗੀ ਜਬ ਸੋ (ਸਹੁ) ਪਤੀ ਤੇਰੇ ਮੇਂ ਪਿਆਰ ਧਾਰਨ ਕਰੇਗਾ॥੧॥☬ਪ੍ਰਸ਼ਨ: ਏਹ ਜਗ੍ਯਾਸੀ ਇਸਤ੍ਰੀ ਅਪਨੇ ਬਲ ਕਰ ਕਿਉਂ ਨਹੀਂ ਪਾ ਲੈਂਦੀ? ਤਿਸ ਪਰ ਕਹਤੇ ਹੈਂ:
Prof. Sahib Singhਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥

ਪਦ ਅਰਥ ਲਾਗੀ = ਲੱਗੀ ਹੋਈ, ਜੁੜੀ ਹੋਈ ॥੧॥

SikhNet (Spanish)pues sólo así serás la verdadera Esposa, cuando ames a tu Señor. (1)

ਇਆਣੀ ਬਾਲੀ ਕਿਆ ਕਰੇ; ਜਾ ਧਨ. ਕੰਤ ਨ ਭਾਵੈ ॥

eaanee baalee kiaa kare; jaa dhan. kant na bhaavai |

Sant Singh KhalsaWhat can the silly young bride do, if she is not pleasing to her Husband Lord?
Manmohan SinghWhat can the silly young bride do, if she pleases not her Groom?
Manmohan Singh (Punjabi)ਮਤ-ਹੀਣ ਜੁਆਨ ਪਤਨੀ ਕੀ ਕਰ ਸਕਦੀ ਹੈ। ਜੇਕਰ ਆਪਣੇ ਅਪਣੇ ਪਤੀ ਨੂੰ ਪ੍ਰਸੰਨ ਨਹੀਂ ਕਰਦੀ।
Fareedkot Teekaਜੋ ਤਿਸ ਪਤੀ ਕੋ ਨ ਭਾਵੇ (ਇਆਣੀ ਬਾਲੀ) ਅਗ੍ਯਾਤ ਇਸਤ੍ਰੀ ਰੂਪ ਜਗ੍ਯਾਸੀ ਭੈ ਔ ਪ੍ਰੇਮ ਸੇ ਬਿਨਾ ਕ੍ਯਾ ਕਰ ਸਕਤੀ ਹੈ॥
Prof. Sahib Singh(ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ?

ਪਦ ਅਰਥ ਕਿਆ ਕਰੇ = ਕੀਹ ਕਰ ਸਕਦੀ ਹੈ? ਕੰਤ ਨ ਭਾਵੈ = ਕੰਤ ਨੂੰ ਚੰਗੀ ਨਾਹ ਲੱਗੇ।

SikhNet (Spanish)Oh tonto ignorante, ¿De qué te sirve tu belleza cuando al Mismo Señor no le gusta?

ਕਰਣ ਪਲਾਹ ਕਰੇ ਬਹੁਤੇਰੇ; ਸਾ ਧਨ. ਮਹਲੁ ਨ ਪਾਵੈ ॥

karan palaah kare bahutere; saa dhan. mehal na paavai |

Sant Singh KhalsaShe may plead and implore so many times, but still, such a bride shall not obtain the Mansion of the Lord's Presence.
Manmohan SinghThough she may make good many implorations, ye, such a bride cannot obtain her spouse's mansion.
Manmohan Singh (Punjabi)ਭਾਵੇਂ ਉਹ ਘਣੇਰੇ ਹਾੜੇ, ਤਰਲੇ ਕੱਢੇ, ਤਾਂ ਭੀ ਐਸੀ ਪਤਨੀ ਆਪਣੇ ਪਤੀ ਦੇ ਟਿਕਾਣੇ ਨੂੰ ਨਹੀਂ ਪਾ ਸਕਦੀ।
Fareedkot Teekaਊਚਾ ਰੁਦਨ ਕਰਨੇ ਆਦੀ ਯਤਨ ਬਹੁਤ ਹੀ ਕਰਤੀ ਹੈ, ਪ੍ਰੰਤੂ ਬਿਨਾ ਹਰੀ ਕੀ ਦਯਾ ਤੇ ਉਹ ਇਸਤ੍ਰੀ ਸਰੂਪ ਕੋ ਕਦਾਚਿਤ ਨਹੀਂ ਪਾਵਤੀ॥
Prof. Sahib Singhਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ।

ਪਦ ਅਰਥ ਕਰਣ ਪਲਾਹ = {करूणाप्रलाप} ਤਰਲੇ, ਕੀਰਨੇ। ਸਾਧਨ = ਜੀਵ-ਇਸਤ੍ਰੀ।

SikhNet (Spanish)Lloras y gritas por Él, pero no te posas en la Mansión del Señor.

ਵਿਣੁ ਕਰਮਾ. ਕਿਛੁ ਪਾਈਐ ਨਾਹੀ; ਜੇ ਬਹੁਤੇਰਾ ਧਾਵੈ ॥

vin karamaa. kichh paaeeai naahee; je bahuteraa dhaavai |

Sant Singh KhalsaWithout the karma of good deeds, nothing is obtained, although she may run around frantically.
Manmohan SinghWithout good deeds, nothing can be obtained though she may run about a great deal.
Manmohan Singh (Punjabi)ਵਾਹਿਗੁਰੂ ਦੇ ਮਿਹਰ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ। ਭਾਵੇਂ ਕਿੰਨਾ ਹੀ ਬਹੁਸੰਤ ਹੈ। ਭਾਵੇਂ ਉਹ ਕਿੰਨਾ ਹੀ ਵੱਡਾ ਕਿਉਂ ਨਾਂ ਨੱਠ ਭੱਜ ਲਵੇ।
Fareedkot Teekaਜੇਕਰ ਬਹੁਤੇਰਾ ਹੀ ਧਾਵਤੀ ਫਿਰੇ, ਨਿਸਕਾਮ ਕਰਮ ਬਿਨਾ (ਕਿਛੁ) ਰੰਚਕ ਮਾਤ੍ਰ ਭੀ ਨਹੀਂ ਪਾਈਤਾ॥
Prof. Sahib Singh(ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ।

ਪਦ ਅਰਥ ਕਰਮਾ = ਕਰਮ, ਬਖ਼ਸ਼ਸ਼। ਧਾਵੈ = ਦੌੜ-ਭੱਜ ਕਰੇ।

SikhNet (Spanish)Sin acciones verdaderas, por más que uno vaya y venga por todas partes, ¿qué puede uno en realidad encontrar?

ਲਬ ਲੋਭ ਅਹੰਕਾਰ ਕੀ ਮਾਤੀ; ਮਾਇਆ ਮਾਹਿ ਸਮਾਣੀ ॥

lab lobh ahankaar kee maatee; maaeaa maeh samaanee |

Sant Singh KhalsaShe is intoxicated with greed, pride and egotism, and engrossed in Maya.
Manmohan SinghInebriated with avarice, covetousness and pride, she is engrossed in worldliness.
Manmohan Singh (Punjabi)ਲਾਲਚ, ਤਮ੍ਹਾਂ ਅਤੇ ਹਉੇਮੈ ਨਾਲ ਮਤਵਾਲੀ ਹੋਈ ਹੋਈ ਐਸੀ ਇਸਤਰੀ ਦੁਨੀਆ ਦਾਰੀ ਅੰਦਰ ਖੱਚਤ ਹੈ।
Fareedkot Teeka(ਲਬ) ਖਾਣੇ ਕਾ ਲਾਲਚ (ਲੋਭ) ਜਮਾ ਕਰਨੇ ਕਾ ਅਰੁ ਅਹੰਕਾਰ ਆਦੀ ਵਿਕਾਰ ਕੀ (ਮਾਤੀ) ਮਸਤੀ ਕਰ ਮਾਇਆ ਬੀਚ ਸਮਾਈ ਹੋਈ ਕ੍ਯਾ ਤਤਪਰ ਹੋਈ ਹੋਈ ਹੈ॥
Prof. Sahib Singhਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ,

ਪਦ ਅਰਥ ਮਾਤੀ = ਮੱਤੀ ਹੋਈ, ਮਸਤ।

SikhNet (Spanish)? Intoxicada con el ego, la avaricia y el orgullo,

ਇਨੀ ਬਾਤੀ. ਸਹੁ ਪਾਈਐ ਨਾਹੀ; ਭਈ ਕਾਮਣਿ ਇਆਣੀ ॥੨॥

einee baatee. sahu paaeeai naahee; bhee kaaman eaanee |2|

Sant Singh KhalsaShe cannot obtain her Husband Lord in these ways; the young bride is so foolish! ||2||
Manmohan SinghBy these things the Groom is obtained not, Ignorant is the young bride.
Manmohan Singh (Punjabi)ਇਨ੍ਹਾਂ ਗੱਲਾ ਨਾਲ ਪਤੀ ਪ੍ਰਾਪਤ ਨਹੀਂ ਹੁੰਦਾ, ਬੇਸਮਝ ਹੈ ਨੌਜਵਾਨ ਪਤਨੀ।
Fareedkot Teekaਇਨਾਂ ਪੂਰਬੋਕਤ ਵਿਕਾਰੋਂ ਕੀਆਂ ਬਾਤਾਂ ਕਰ ਕੇ ਪਤੀ ਵਾਹਿਗੁਰੂ ਨਹੀਂ ਪਾਈਤਾ, ਤਾਂ ਤੇ ਜਗ੍ਯਾਸੀ ਇਸਤ੍ਰੀ ਅਗ੍ਯਾਤ (ਭਈ) ਹੋਇ ਰਹੀ ਹੈ॥੨॥☬ਪ੍ਰਸ਼ਨ: ਇਹ ਅਗ੍ਯਾਤ ਇਸਤ੍ਰੀ ਕੈਸੇ ਤਿਸ ਪਤੀ ਕੋ ਪ੍ਰਾਪਤਿ ਹੋਵੈ?
Prof. Sahib Singhਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥

ਪਦ ਅਰਥ ਇਨੀ ਬਾਤੀ = ਇਹਨਾਂ ਗੱਲਾਂ ਨਾਲ। ਕਾਮਣਿ = ਇਸਤ੍ਰੀ ॥੨॥

SikhNet (Spanish)la esposa es envuelta en la ilusión y de ésta forma la pobre ignorante no encuentra a su Esposo.(2)

ਜਾਇ ਪੁਛਹੁ. ਸੋਹਾਗਣੀ ਵਾਹੈ; ਕਿਨੀ ਬਾਤੀ. ਸਹੁ ਪਾਈਐ ॥

jaae puchhahu. sohaaganee vaahai; kinee baatee. sahu paaeeai |

Sant Singh KhalsaGo and ask the happy, pure soul-brides, how did they obtain their Husband Lord?
Manmohan SinghGo and ask the chaste brides, by what actions is the Spouse obtained.
Manmohan Singh (Punjabi)ਜਾ ਕੇ ਸਤਵੰਤਿਆਂ ਵਹੁਟੀ ਕੋਲੋ ਵਹੁਟੀਆਂ ਪਾਸੋਂ ਪਤਾ ਕਰ ਲਓ ਕਿ ਕਿਹੜੀਆਂ ਅਮਲਾਂ ਦੁਆਰਾ ਕੰਤ ਪਾਇਆ ਜਾਂਦਾ ਹੈ।
Fareedkot Teeka(ਵਾਹੈ) ਓਹ ਜੋ ਸੰਤ ਜਨ ਰੂਪੀ ਸੋਹਾਗਣੀਆਂ ਹੈਂ ਤਿਨ ਕੇ ਪਾਸ ਜਾਇਕਰ ਪੂਛੇ, ਜੋ ਕਿਨੀ (ਬਾਤੀ) ਗਲਾਂ ਕਰ ਪਤੀ ਕੋ ਪਾਈਤਾ ਹੈ॥
Prof. Sahib Singh(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ,

ਪਦ ਅਰਥ ਵਾਹੈ = ਉਹਨਾਂ ਨੂੰ।

SikhNet (Spanish)Ve y pregunta a las verdaderas Esposas, ¿Cómo lograron estar con su Señor?

ਜੋ ਕਿਛੁ ਕਰੇ. ਸੋ ਭਲਾ ਕਰਿ ਮਾਨੀਐ; ਹਿਕਮਤਿ ਹੁਕਮੁ ਚੁਕਾਈਐ ॥

jo kichh kare. so bhalaa kar maaneeai; hikamat hukam chukaaeeai |

Sant Singh KhalsaWhatever the Lord does, accept that as good; do away with your own cleverness and self-will.
Manmohan SinghWhatever the Lord does, accept that as good and do away with thy cleverness and will.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਨੂੰ ਚੰਗਾ ਕਰ ਕੇ ਮੰਨ ਅਤੇ ਆਪਣੀ ਚਾਲਾਕੀ ਤੇ ਜਿੰਦ ਨੂੰ ਛੱਡ ਦੇ।
Fareedkot Teekaਤਬ ਓਹ ਸੁਹਾਗਣੀ ਸੰਤ ਜਨ ਉਤ੍ਰ ਦੇਤੇ ਹੈਂ: ਜੋ ਕਿਛ ਸੋ ਵਾਹਿਗੁਰੂ ਪਤੀ ਕਰੇ ਤਿਸ ਕੋ ਭਲਾ ਕਰ ਕੇ ਹੀ ਮੱਨੀਏ, (ਹਿਕਮਤਿ) ਸਿਆਣਪਾਂ (ਹੁਕਮੁ) ਜੋ ਹੇ ਪ੍ਰਮੇਸਰ! ਇਉਂ ਤੈਨੇ ਕਿਉਂ ਕੀਆ ਅਬ ਐਸੇ ਕਰ ਸੋ ਇਨਾਂ ਨੂੰ ਚਿਤ ਸੇ ਉਠਾਇ ਦੇਈਏ, ਭਾਵ ਯਹਿ ਵਾਹਿਗੁਰੂ ਕੇ ਭਾਣੇ ਮੇਂ ਪ੍ਰਸੰਨ ਰਹੀਏ॥
Prof. Sahib Singh(ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ,

ਪਦ ਅਰਥ ਹਿਕਮਤਿ = ਚਲਾਕੀ। ਹੁਕਮੁ = ਧੱਕਾ, ਵਧੀਕੀ, ਜੋਰਾਵਰੀ।

SikhNet (Spanish)Ellas dicen que se someten a Su Voluntad, dejando de ser voluntariosas y dejando atrás su astucia.

ਜਾ ਕੈ. ਪ੍ਰੇਮਿ ਪਦਾਰਥੁ ਪਾਈਐ; ਤਉ ਚਰਣੀ ਚਿਤੁ ਲਾਈਐ ॥

jaa kai. prem padaarath paaeeai; tau charanee chit laaeeai |

Sant Singh KhalsaBy His Love, true wealth is obtained; link your consciousness to His lotus feet.
Manmohan SinghAttach thou thy mind to His feet, by whose love the wealth of emancipation is attained.
Manmohan Singh (Punjabi)ਤੂੰ ਆਪਣਾ ਮਨ ਉਸ ਦੇ ਚਰਨਾਂ ਨਾਲ ਜੋੜ, ਜਿਸ ਦੀ ਪ੍ਰੀਤ ਦੁਆਰਾ, ਮੋਖਸ਼ ਦੀ ਦੌਲਤ ਪਿਆਰੀ ਹੁੰਦੀ ਹੈ।
Fareedkot Teekaਜਿਸ ਸਤਿਗੁਰਾਂ ਕੇ ਵਿਖੇ ਪ੍ਰੇਮ ਕਰਨੇ ਸੇਂ (ਪਦਾਰਥੁ) ਗਿਆਨ ਪ੍ਰਾਪਤਿ ਹੋਤਾ ਹੈ, ਤਬ ਉਸੀ ਕੇ ਚਰਣਾਰਬਿੰਦ ਮੇਂ ਚਿਤ ਕੋ ਲਗਾਈਐ॥
Prof. Sahib Singhਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ,

ਪਦ ਅਰਥ ਜਾ ਕੈ ਪ੍ਰੇਮਿ = ਜਿਸ ਦੇ ਪ੍ਰੇਮ ਦੀ ਰਾਹੀਂ। ਤਉ = ਉਸ ਦੀ।

SikhNet (Spanish)A través del Amor de Dios encuentra el Tesoro de tu vida, enaltece Sus Pies en tu mente.

ਸਹੁ ਕਹੈ ਸੋ ਕੀਜੈ. ਤਨੁ ਮਨੋ ਦੀਜੈ; ਐਸਾ ਪਰਮਲੁ ਲਾਈਐ ॥

sahu kahai so keejai. tan mano deejai; aisaa paramal laaeeai |

Sant Singh KhalsaAs your Husband Lord directs, so you must act; surrender your body and mind to Him, and apply this perfume to yourself.
Manmohan SinghDo thou that, what is spouse bids thee. Surrender thy body and soul to Him and apply thou such a perfume.
Manmohan Singh (Punjabi)ਜਿਹੜਾ ਕੁੱਛ ਭਰਤਾ ਆਖਦਾ ਹੈ, ਤੂੰ ਓਹੀ ਕੁਝ ਕਰ। ਆਪਣੀ ਦੇਹ ਤੇ ਆਤਮਾ ਉਸ ਦੇ ਸਮਰਪਨ ਕਰਦੇ। ਤੂੰ ਐਹੋ ਜੇਹੀ ਸੁਗੰਧੀ ਮਲ।
Fareedkot Teekaਜੋ ਸੁਆਮੀ ਕਹੇ ਸੋ ਕਰੀਏ ਤਨ ਮਨ ਅਪਣਾ ਤਿਸੀ ਕੋ ਸਮਰਪਣ ਕਰ ਦੇਈਏ, ਐਸੀ ਧਾਰਨਾ ਰੂਪੀ ਚੰਦਨ ਕਾ ਲਗਾਵਣਾ ਕਰੀਏ॥
Prof. Sahib Singhਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ।

ਪਦ ਅਰਥ ਮਨੋ = ਮਨੁ। ਪਰਮਲੁ = ਸੁਗੰਧੀ।

SikhNet (Spanish)Obedece Su Comando, y Entrégale tu cuerpo y tu mente, ésta es la fragancia que aplicas a tu ser.

ਏਵ ਕਹਹਿ ਸੋਹਾਗਣੀ ਭੈਣੇ; ਇਨੀ ਬਾਤੀ ਸਹੁ ਪਾਈਐ ॥੩॥

ev kaheh sohaaganee bhaine; inee baatee sahu paaeeai |3|

Sant Singh KhalsaSo speaks the happy soul-bride, O sister; in this way, the Husband Lord is obtained. ||3||
Manmohan SinghThus says the true wife, O sister. By these means the Bridegroom is obtained.
Manmohan Singh (Punjabi)ਐਸ ਤਰ੍ਹਾਂ ਸੋਹਾਗਵੰਤੀ ਆਖਦੀ ਹੈ, ਹੇ ਅੰਮਾ ਜਾਈਏ! ਇਨ੍ਹਾਂ ਤਰੀਕਿਆ ਦੁਆਰਾ ਪਤੀ ਪ੍ਰਾਪਤ ਹੁੰਦਾ ਹੈ।
Fareedkot Teekaਇਸ ਪ੍ਰਕਾਰ ਸੋ ਸੰਤਜਨ ਸੋਹਾਗਣੀ ਕਹਿਤੀ ਹੈਂ: ਹੇ ਜਗ੍ਯਾਸੀ ਰੂਪੀ ਭੈਣੇ! ਇਨਾਂ ਬਾਤਾਂ ਕਰ ਕੇ ਸੋ ਸੁਆਮੀ ਪ੍ਰਾਪਤਿ ਹੋਤਾ ਹੈ॥੩॥
Prof. Sahib Singhਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥

ਪਦ ਅਰਥ ਏਵ = ਇਸ ਤਰ੍ਹਾਂ। ਕਹਹਿ = ਕਹਿੰਦੀਆਂ ਹਨ ॥੩॥

SikhNet (Spanish)Dicen las verdaderas Esposas: oh hermana, así es como el Verdadero Señor es obtenido. (3)

ਆਪੁ ਗਵਾਈਐ. ਤਾ ਸਹੁ ਪਾਈਐ; ਅਉਰੁ ਕੈਸੀ ਚਤੁਰਾਈ ॥

aap gavaaeeai. taa sahu paaeeai; aaur kaisee chaturaaee |

Sant Singh KhalsaGive up your selfhood, and so obtain your Husband Lord; what other clever tricks are of any use?
Manmohan SinghEfface thy ownself and then shalt thou obtain the Groom. What can other cleverness avail?
Manmohan Singh (Punjabi)ਆਪਣੇ ਆਪ ਨੂੰ ਮਿਟਾ ਦੇ, ਤਦ ਤੂੰ ਆਪਣੇ ਪਤੀ ਨੂੰ ਪਾ ਲਵੇਗੀ। ਹੋਰਸ ਚਾਲਾਕੀ ਕਿਹੜੇ ਕੰਮ ਆ ਸਕਦੀ ਹੈ?
Fareedkot Teekaਪੁਨਾ (ਆਪ ਗਵਾਈਐ) ਮੈਂ ਮੇਰੀ ਰਿਦੇ ਤੇ ਗਵਾਈਏ ਤਬ ਤਿਸ ਪਤੀ ਕੋ ਪਾਈਤਾ ਹੈ ਔਰ ਕੋਈ ਕਿਸੀ ਪ੍ਰਕਾਰ ਕੀ ਚਤਰਾਈ ਕਿਆ ਹੈ ਅਰਥਾਤ ਕਿਸੀ ਕੰਮ ਨਹੀਂ॥
Prof. Sahib Singhਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ।

ਪਦ ਅਰਥ ਆਪੁ = ਆਪਾ-ਭਾਵ। ਅਉਰੁ = ਕੋਈ ਹੋਰ ਉੱਦਮ। ਕੈਸੀ ਚਤੁਰਾਈ = ਵਿਅਰਥ ਚਲਾਕੀ।

SikhNet (Spanish)Si nos deshacemos de nuestro ego negativo, encontramos a nuestro Señor, por ningún otro artificio

ਸਹੁ ਨਦਰਿ ਕਰਿ ਦੇਖੈ. ਸੋ ਦਿਨੁ ਲੇਖੈ; ਕਾਮਣਿ ਨਉ ਨਿਧਿ ਪਾਈ ॥

sahu nadar kar dekhai. so din lekhai; kaaman nau nidh paaee |

Sant Singh KhalsaWhen the Husband Lord looks upon the soul-bride with His Gracious Glance, that day is historic - the bride obtains the nine treasures.
Manmohan SinghThe day when the Spouse looks with grace is of signal accounts, and the bride obtains nine treasures.
Manmohan Singh (Punjabi)ਉਹ ਦਿਹਾੜਾ ਹਿਸਾਬ ਕਿਤਾਬ (ਮਹੱਤਵਪੂਰਨ) ਵਿੱਚ ਹੈ, ਜਦ ਕੰਤ ਮਿਹਰ ਨਾਲ ਵੇਖਦਾ ਹੈ, ਅਤੇ ਪਤਨੀ (ਹਰੀ-ਭਗਤ) ਨੌ ਖਜਾਨੇ ਪਾ ਲੈਂਦੀ ਹੈ।
Fareedkot Teekaਸੋ ਵਾਹਿਗੁਰੂ ਪਤੀ ਜਬ ਕ੍ਰਿਪਾ ਦ੍ਰਿਸਟਿ ਕਰ ਦੇਖੇ ਸੋਈ ਦਿਨ ਲੇਖੇ ਪੜਤਾ ਹੈ, ਭਾਵ ਏਹ ਸੋਈ ਦਿਨ ਸਫਲ ਹੋਤਾ ਹੈ, ਅਰ ਜਿਸ ਪਰ ਕਿਰਪਾ ਕਰੀ ਹੈ ਤਿਸ ਜਗਿ੍ਯਾਸੀ ਇਸਤ੍ਰੀ ਨੇ ਨੌ ਨਿਧ ਰੂਪ ਸੁਆਮੀ ਕੀ ਪ੍ਰੀਤੀ ਪਾਇ ਲਈ ਹੈ॥
Prof. Sahib Singh(ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ।

ਪਦ ਅਰਥ ਲੇਖੈ = ਲੇਖੇ ਵਿਚ, ਸਫਲ। ਨਉਨਿਧਿ = ਨੌ ਖ਼ਜ਼ਾਨੇ।

SikhNet (Spanish)Él es obtenido y el día en que el Señor posa Su Mirada de Gracia en la Esposa, ella logra alcanzar en su ser los Nueve Tesoros de Éxtasis.

ਆਪਣੇ ਕੰਤ ਪਿਆਰੀ. ਸਾ ਸੋਹਾਗਣਿ; ਨਾਨਕ. ਸਾ ਸਭਰਾਈ ॥

aapane kant piaaree. saa sohaagan; naanak. saa sabharaaee |

Sant Singh KhalsaShe who is loved by her Husband Lord, is the true soul-bride; O Nanak, she is the queen of all.
Manmohan SinghShe, who is the beloved of her Bridegroom, is the happy wife, Nanak, she is the queen of all.
Manmohan Singh (Punjabi)ਜੋ ਆਪਣੇ ਭਰਤੇ ਨੂੰ ਚੰਗੀ ਲੱਗਦੀ ਹੈ, ਓਹੀ ਸੋਹਾਗਣ ਪਤਨੀ ਹੈ, ਨਾਨਕ ਉਹ ਸਾਰਿਆਂ ਦੀ ਰਾਣੀ ਹੈ।
Fareedkot Teekaਇਸ ਪ੍ਰਕਾਰ ਜੋ ਜਗ੍ਯਾਸੀ ਰੂਪ ਇਸਤ੍ਰੀ ਅਪਣੇ ਸੁਆਮੀ ਵਾਹਿਗੁਰੂ ਕੋ ਪਿਆਰੀ ਹੋਈ ਹੈ, ਸੋਈ ਸੁਹਾਗਣ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸਭ ਜੀਵਾਂ ਵਿਚੋਂ ਰਾਜਾ ਦੀ ਸਿਰੋਮਣਿ ਰਾਣੀ ਭਈ ਹੈ; ਵਾ ਸਹਤ ਭਿਰਾਵਾਂ ਕੇ ਹੈ ਕਿਆ ਦੈਵੀ ਸੰਪਦਾ ਕੇ ਗੁਣਾਂ ਸੰਯੁਕਿਤ ਹੈ॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ।

ਪਦ ਅਰਥ ਸਭਰਾਈ = ਭਰਾਵਾਂ ਵਾਲੀ, ਸਾਰੇ ਪਰਵਾਰ ਵਿਚ ਆਦਰ ਵਾਲੀ।

SikhNet (Spanish)Dice Nanak, quien es la Bienamada del Señor, ella y sólo ella es la verdadera Esposa, ella es la verdadera Hermana de Hermanos.

ਐਸੈ ਰੰਗਿ ਰਾਤੀ. ਸਹਜ ਕੀ ਮਾਤੀ; ਅਹਿਨਿਸਿ ਭਾਇ ਸਮਾਣੀ ॥

aisai rang raatee. sehaj kee maatee; ahinis bhaae samaanee |

Sant Singh KhalsaThus she is imbued with His Love, intoxicated with delight; day and night, she is absorbed in His Love.
Manmohan SinghLike this she remains imbued with pleasure, intoxicated with glee and day and night absorbed in the Lord's love.
Manmohan Singh (Punjabi)ਐਕੁਰ ਉਹ ਖੁਸ਼ੀ ਨਾਲ ਰੰਗੀਜੀ, ਅਨੰਦ ਨਾਲ ਮਤਵਾਲੀ ਅਤੇ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
Fareedkot Teekaਇਸ ਪ੍ਰਕਾਰ ਜੋ ਅਨੰਦ ਮੇਂ ਰਤੀ ਹੈ ਅਰ (ਸਹਜ) ਸਾਂਤਿ ਪਦ ਕੀ (ਮਾਤੀ) ਮਸਤ ਹੋਈ ਹੈ, ਦਿਨੇ ਰਾਤ ਪ੍ਰੇਮ ਵਿਖੇ ਸਮਾਇ ਰਹੀ ਹੈ॥
Prof. Sahib Singhਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ,

ਪਦ ਅਰਥ ਰੰਗਿ = ਰੰਗ ਵਿਚ। ਰਾਤੀ = ਰੱਤੀ ਹੋਈ, ਰੰਗੀ ਹੋਈ। ਅਹਿ = ਦਿਨ। ਨਿਸਿ = ਰਾਤ। ਭਾਇ = ਭਾਉ ਵਿਚ, ਪ੍ਰੇਮ ਵਿਚ।

SikhNet (Spanish)Sumergida en el Color del Señor y en el Equilibrio, y sumergida día y noche en Su Amor,

ਸੁੰਦਰਿ ਸਾਇ ਸਰੂਪ ਬਿਚਖਣਿ; ਕਹੀਐ ਸਾ ਸਿਆਣੀ ॥੪॥੨॥੪॥

sundar saae saroop bichakhan; kaheeai saa siaanee |4|2|4|

Sant Singh KhalsaShe is beautiful, glorious and brilliant; she is known as truly wise. ||4||2||4||
Manmohan SinghShe is spoken of as comely, beauteous and intelligent and she alone is wise.
Manmohan Singh (Punjabi)ਉਹ ਸੋਹਣੀ, ਸੁਨੱਖੀ ਅਤੇ ਸਮਝਦਾਰ ਆਖੀ ਜਾਂਦੀ ਹੈ ਅਤੇ ਕੇਵਲ ਓਹੀ ਅਕਲਮੰਦ ਹੈ।
Fareedkot Teekaਸੋ ਜਗ੍ਯਾਸੀ ਰੂਪ ਇਸਤ੍ਰੀ (ਸੁੰਦਰਿ) ਸਰੂਪ ਵਾਲੀ ਅਰ (ਬਿਚਖਣਿ) ਬਿਸੇਸ ਕਰ ਗਿਆਨ ਵੈਰਾਗ ਨੇਤ੍ਰਾਂ ਵਾਲੀ ਹੈ ਔਰ ਸੋਈ ਸਰਬ ਪ੍ਰਕਾਰ ਚਤਰ ਕਹੀਤੀ ਹੈ॥੪॥੨॥੪॥☬ਜਿਸ ਸਮੈਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਏਮਨਾਵਾਦ ਮੇਂ ਗਏ ਨਗਰ ਸੇ ਬਾਹਿਰ ਹੀ ਉਤਰੇ ਹੈਂ। ਭਾਈ ਮਰਦਾਨਾ ਨਗਰ ਮੇਂ ਭੋਜਨ ਹੇਤ ਗਿਆ। ਪਠਾਣੋ ਨੇ ਤਿਸ ਕੀ ਅਵਗ੍ਯਾ ਕਰੀ ਪੁਨਾ ਭਾਈ ਲਾਲੋ ਜੀ ਕੋ ਸਾਥ ਲੇ ਕਰ ਆਇਆ। ਤਬ ਅਪਨੇ ਦਾਸ ਕੀ ਅਵਗ੍ਯਾ ਦੇਖ ਕਰ ਪਠਾਣੋ ਪਰ ਕੋਪ ਸੇ ਲਾਲੋ ਜੀ ਕੋ ਸੁਨਾਵਤੇ ਹੂਏ ਭਾਵੀ ਕਾ ਸੁਚਕ ਸਬਦ ਉਚਾਰਨ ਕਰਤੇ ਭਏ: ਪੂਰਾ ਪ੍ਰਸੰਗ ਆਸਾ ਰਾਗ ਮੇਂ ਕਹ ਆਏ ਹੈਂ ਦੇਖ ਲੈਣਾ।
Prof. Sahib Singhਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥

ਪਦ ਅਰਥ ਸੁੰਦਰਿ = ਸੁੰਦਰੀ, ਸੋਹਣੀ। ਸਾਈ = ਉਹੀ ਇਸਤ੍ਰੀ। ਸਰੂਪ = ਰੂਪ ਵਾਲੀ। ਬਿਚਖਣਿ = ਅਕਲ ਵਾਲੀ {विचक्षण = ਤੀਖਣ-ਬੁਧਿ}। ਸਾ = ਉਹ ਇਸਤ੍ਰੀ ॥੪॥੨॥੪॥

SikhNet (Spanish)ella es bella, gloriosa, brillante, sabia y vive despierta.(4-2-4)

Open this shabad →

Shabad Guru Nanak Dev Ji Raag Tilang continues on Ang 723

ਤਿਲੰਗ ਮਹਲਾ ੧ ॥

tilang mahalaa 1 |

Sant Singh KhalsaTilang, First Mehl:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
SikhNet (Spanish)Tilang, Mejl Guru Nanak, Primer Canal Divino.

ਜੈਸੀ ਮੈ ਆਵੈ, ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ. ਵੇ ਲਾਲੋ ॥

jaisee mai aavai, khasam kee baanee; taisarraa karee giaan. ve laalo |

Sant Singh KhalsaAs the Word of the Forgiving Lord comes to me, so do I express it, O Lalo.
Manmohan SinghAs the word of the Lord comes to me, so do I utter, O Lalo.
Manmohan Singh (Punjabi)ਜੇਹੋ ਜੇਹਾ ਸੁਆਮੀ ਦਾ ਸ਼ਬਦ ਮੈਨੂੰ ਆਉਂਦਾ ਹੈ, ਓਹੋ ਜੇਹਾ ਹੀ ਮੈਂ ਉਚਾਰਨ ਕਰਦਾ ਹਾਂ, ਹੇ ਲਾਲੋ!
Fareedkot Teekaਹੇ ਲਾਲੋ! ਜੈਸੀ ਕਰਤਾਰ ਕੀ ਪ੍ਰੇਰੀ ਹੋਈ ਬਾਣੀ ਮੇਰੇ ਕੋ ਆਵੇ ਹੈ, ਤੈਸਾ ਗਿਆਨ ਮੈਂ ਤੇਰੇ ਪ੍ਰਤਿ ਕਥਨ ਕਰਤਾ ਹਾਂ॥
Prof. Sahib Singhਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿਚ ਵਾਪਰੀ ਹੈ)।

ਪਦ ਅਰਥ ਮੈ = ਮੈਨੂੰ। ਬਾਣੀ = ਪ੍ਰੇਰਨਾ। ਕਰੀ = ਮੈਂ ਕਰਦਾ ਹਾਂ। ਗਿਆਨੁ = ਵਾਕਫ਼ੀਅਤ, ਜਾਣ-ਪਛਾਣ। ਕਰੀ ਗਿਆਨੁ = ਮੈਂ ਵਾਕਫ਼ੀਅਤ ਕਰਾਂਦਾ ਹਾਂ, ਮੈਂ ਹਾਲ ਦੱਸਦਾ ਹਾਂ। ਵੇ = ਹੇ!

SikhNet (Spanish)Así como la Palabra del Shabd del Dios Perdonador viene a mí, así también La recito, oh, dice Lalo.

ਪਾਪ ਕੀ ਜੰਞ ਲੈ. ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ. ਵੇ ਲਾਲੋ ॥

paap kee jany lai. kaabalahu dhaaeaa; joree mangai daan. ve laalo |

Sant Singh KhalsaBringing the marriage party of sin, Babar has invaded from Kaabul, demanding our land as his wedding gift, O Lalo.
Manmohan SinghBringing the marriage party of sin, Babar has hastened from Kabul and demands perforce the gift of our Land, etc O Lalo.
Manmohan Singh (Punjabi)ਗੁਨਾਹ ਦੀ ਜੰਜ ਲੈ ਕੇ, ਬਾਬਰ ਕਾਬਲੋ ਮਾਰੋ ਮਾਰ ਕਰਦਾ ਆਇਆ ਹੈ ਅਤੇ ਧਿੰਗੋਜੋਰੀ ਇਸ ਮਾਤ੍ਰ ਭੂੰਮੀ ਆਦਿ ਦੇ ਖਜਾਨੇ ਦੀ ਮੰਗ ਕਰਦਾ ਹੈ ਹੇ ਲਾਲੋ!
Fareedkot Teekaਇਨ ਪਠਾਣੋਂ ਕੇ ਪਾਪੋਂ ਰੂਪ ਕਰਮੋਂ ਕੀ ਜੰਞ ਸਾਥ ਲੇ ਕਰ ਬਾਬਰ ਇਨ ਪਠਾਣੋਂ ਊਪਰ ਅਬ ਕਾਬਲ ਸੇ ਚਢਾਈ ਕਰ ਦੌੜਿਆ ਹੈ, (ਜੋਰੀ) ਜੋਰ ਸੇ ਵਾ ਇਸਤ੍ਰੀ ਇਨਕੀਆ ਦਾਨ ਮਾਂਗੇਗਾ, ਭਾਵ ਇਹ ਹੈ ਲੂਟ ਕਰ ਇਨ ਕਾ ਸਤਰ ਦੂਰ ਕਰੇਗਾ॥
Prof. Sahib Singh(ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ।

ਪਦ ਅਰਥ ਕਾਬਲਹੁ = ਕਾਬਲ ਤੋਂ। ਧਾਇਆ = ਹੱਲਾ ਕਰ ਕੇ ਆਇਆ। ਜੋਰੀ = ਧੱਕੇ ਨਾਲ, ਜੋਰ ਨਾਲ। ਦਾਨੁ = {ਨੋਟ: ਵਿਆਹ ਦੇ ਸਮੇ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਞ ਬਣਾ ਕੇ ਆਉਂਦੇ ਹਨ। ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ-ਦਾਨ ਕਰਦੇ ਹਨ, ਦਾਨ ਦੇ ਤੌਰ ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇ ਜਾਂਞੀਆਂ ਉਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਰਾਹੀਂ ਦੱਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋ, ਪਾਪ-ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ-ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤ੍ਰੀਆਂ ਦੀ ਬਹੁਤ ਬੇ-ਪਤੀ ਕੀਤੀ, ਇਹ, ਮਾਨੋ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਰ ਦੀਆਂ ਗਲੀਆਂ ਬਜ਼ਾਰਾਂ ਵਿਚ ਲਹੂ ਹੀ ਲਹੂ ਸੀ, ਇਹ, ਮਾਨੋ ਉਹ ਖ਼ੂਨੀ ਵਿਆਹ ਵਿਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਿਲਿਆਂ ਦੇ ਥਾਂ ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਹਨ}।

SikhNet (Spanish)Babar, el mongol, llegó de Kabul con la maldad como séquito nupcial y violentamente trató de obligarnos a entregar nuestra patria, oh, dice Lalo.

ਸਰਮੁ ਧਰਮੁ ਦੁਇ. ਛਪਿ ਖਲੋਏ; ਕੂੜੁ ਫਿਰੈ ਪਰਧਾਨੁ. ਵੇ ਲਾਲੋ ॥

saram dharam due. chhap khaloe; koorr firai paradhaan. ve laalo |

Sant Singh KhalsaModesty and righteousness both have vanished, and falsehood struts around like a leader, O Lalo.
Manmohan SinghModesty and righteousness both has vanished, and falsehood moves about as the leader, O Lalo.
Manmohan Singh (Punjabi)ਲੱਜਿਆ ਦੀ ਸਚਾਈ ਦੋਨੋ ਹੀ ਅਲੋਪ ਹੋ ਗਏ ਹਨ ਅਤੇ ਝੂਠ ਆਗੂ ਹੋਇਆ ਫਿਰਦਾ ਹੈ, ਹੇ ਲਾਲੋ!
Fareedkot Teekaਹੇ ਲਾਲੋ! (ਸਰਮੁ) ਲਜਿਆ ਔ ਧਰਮ ਦੋਨੋਂ ਛਪ ਖਲੋਵੈਂਗੇ ਔਰ ਈਹਾਂ ਝੂਠ ਹੀ ਪ੍ਰਧਾਨ ਹੋਇ ਕਰ ਫਿਰੈਗਾ। ਭਾਵ ਯਹਿ ਹੈ ਭੈ ਕਰ ਕੇ ਲੋਕ ਝੂਠ ਬੋਲੇਂਗੇ, ਅਪਨੀ ਜਾਨ ਬਚਾਨੇ ਵਾਸਤੇ ਆਪਣਾ ਆਪ ਲੁਕਾ ਕਰ ਕੁਛ ਔਰ ਹੀ ਕਹੇਂਗੇ॥
Prof. Sahib Singh(ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।

ਪਦ ਅਰਥ ਸਰਮੁ = ਸ਼ਰਮ, ਹਯਾ। ਪਰਧਾਨੁ = ਚੌਧਰੀ।

SikhNet (Spanish)La Modestia y la Rectitud han desaparecido, ahora la falsedad anda por doquier.

ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ. ਵੇ ਲਾਲੋ ॥

kaajeea baamanaa kee gal thakee; agad parrai saitaan. ve laalo |

Sant Singh KhalsaThe Qazis and the Brahmins have lost their roles, and Satan now conducts the marriage rites, O Lalo.
Manmohan SinghThe function of the Qazis and the Brahmans is over and the Satan now reads the marriage rites.
Manmohan Singh (Punjabi)ਕਾਜੀਆਂ ਤੇ ਬ੍ਰਹਾਮਣਾਂ ਦਾ ਕੰਮ ਧੰਦਾ ਮੁੱਕ ਗਿਆ ਹੈ ਅਤੇ ਹੁਣ ਵਿਆਹ ਦੀ ਰਸਮ ਸ਼ੈਤਾਨ ਹੀ ਪੜ੍ਹਦਾ ਹੈ।
Fareedkot Teekaਕਾਜੀਆਂ ਔ ਬ੍ਰਾਮਣਾਂ ਕੀ ਗਲ (ਥਕੀ) ਰਹਿ ਚੁਕੀ ਜਾਣੋਂ, (ਅਗਦੁ) ਨਕਾਹ ਸ਼ੈਤਾਨ ਹੀ ਪੜੇਗਾ। ਭਾਵ ਇਹ ਹੇ ਲਾਲੋ! ਕਾਮ ਕਰ ਪੀੜਤ ਹੂਏ ਲੋਕ ਬਿਨਾਂ ਸ਼ਰਾ ਕੀਏ ਪਰਇਸਤ੍ਰੀਓਂ ਸਾਥ ਗਮਨ ਆਦੀ ਖਰਾਬੀ ਕਰੇਂਗੇ॥
Prof. Sahib Singh(ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ।

ਪਦ ਅਰਥ ਥਕੀ = ਰਹਿ ਗਈ, ਮੁੱਕ ਗਈ। ਅਗਦੁ = ਅਕਦ, ਨਕਾਹ, ਵਿਆਹ।

SikhNet (Spanish)Los días de los Quazis y de los Brahmanes han terminado, y la maldad encarnada la hace de sacerdote.

ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ. ਵੇ ਲਾਲੋ ॥

musalamaaneea parreh katebaa; kasatt meh kareh khudaae. ve laalo |

Sant Singh KhalsaThe Muslim women read the Koran, and in their misery, they call upon God, O Lalo.
Manmohan SinghThe Muslim women read the Quran and in suffering call upon God, O Lalo.
Manmohan Singh (Punjabi)ਮੁਸਲਮਾਨ ਜਨਾਨੀਆਂ ਕੁਰਾਨ ਵਾਚਦੀਆਂ ਹਨ ਅਤੇ ਦੁੱਖ ਵਿੱਚ ਅੱਲਾ ਅੱਲਾ ਪੁਕਾਰਦੀਆਂ ਹਨ, ਹੇ ਲਾਲੋ!
Fareedkot Teekaਜੋ ਮੁਸਲਮਾਨੀਆਂ ਪੜਦਿਆਂ ਵਿਚ ਬੈਠਕੇ ਕਿਤਾਬਾਂ ਪੜ੍ਹਦੀਆਂ ਹੈਂ, ਵਹ ਇਸ ਕਸ਼ਟ ਮੇਂ ਯਾ ਖੁਦਾਇ ਕਿਆ ਹੂਆ ਐਸੇ, ਵਾ ਖੁਦਾਇ ਕੇ ਵਾਸਤੇ ਕਰਹਿਗੀਆਂ॥
Prof. Sahib Singhਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ।

ਪਦ ਅਰਥ ਕਰਹਿ ਖੁਦਾਇ = ਖ਼ੁਦਾ ਖ਼ੁਦਾ ਕਰਦੀਆਂ ਹਨ, ਖ਼ੁਦਾ ਅੱਗੇ ਪੁਕਾਰ ਕਰਦੀਆਂ ਹਨ।

SikhNet (Spanish)Las mujeres musulmanas leen el Corán, y en su miseria le rezan a Dios,

ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ. ਵੇ ਲਾਲੋ ॥

jaat sanaatee hor hidavaaneea; ehi bhee lekhai laae. ve laalo |

Sant Singh KhalsaThe Hindu women of high social status, and others of lowly status as well, are put into the same category, O Lalo.
Manmohan SinghThe Hindu women of high caste and others of low caste, may also be put in the same account, O Lalo.
Manmohan Singh (Punjabi)ਉਚੀ ਜਾਤੀ ਅਤੇ ਨੀਵੀ ਜਾਤੀ ਦੀਆਂ ਹਿੰਦੂ ਤ੍ਰੀਮਤਾਂ, ਇਨ੍ਹਾਂ ਨੂੰ ਭੀ ਉਸੇ ਹੀ ਹਿਸਾਬ ਕਿਤਾਬ ਵਿੱਚ ਸਮਝ ਲਓ।
Fareedkot Teekaਜੋ ਸ਼ਹਿਰ ਮੇਂ ਹਿੰਦਵਾਣੀਆਂ ਹੈਂ ਔਰ ਨੀਚ ਜਾਤੀਆਂ ਭੀ ਹੈਂ, ਇਹ ਭੀ ਉਸੀ ਲੇਖੈ ਲਾਈ ਜਾਵੈਂਗੀ, ਭਾਵ ਇਹ ਉਨ ਮੁਸਲਮਾਨੀਓਂ ਸਮਾਨ ਇਨਕੋ ਭੀ ਕਸ਼ਟ ਹੋਵੇਗਾ॥
Prof. Sahib Singhਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ।

ਪਦ ਅਰਥ ਸਨਾਤੀ = ਨੀਵੀਂ ਜਾਤਿ। ਏਹਿ ਭੀ = ਇਹ ਭੀ ਸਾਰੀਆਂ। ਲੇਖੈ ਲਾਇ = ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ।

SikhNet (Spanish)y también preocupadas, le rezan a Él las mujeres hindúes de todas las castas, oh, dice Lalo.

Open this shabad (14 lines, Angs 722-723) →

Ang 722 of 1430