ੴ

ਸਿੱਖਬਾਣੀ · SikhBani

ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥

mundtahu bhulee naanakaa fir fir janam mueeaas
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 89 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan SinghFifth Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁੰਢਹੁ ਭੁਲੀ ਨਾਨਕਾ; ਫਿਰਿ ਫਿਰਿ ਜਨਮਿ ਮੁਈਆਸੁ ॥

mundtahu bhulee naanakaa; fir fir janam mueeaas |

Sant Singh KhalsaForgetting the Primal Lord, O Nanak, people are born and die, over and over again.
Manmohan SinghHaving forgotten the Primal being, O Nanak! (the creative woman) is born and dies, again and again.
Manmohan Singh (Punjabi)ਆਦਿ ਪੁਰਖ ਨੂੰ ਭੁਲਾ ਕੇ, ਹੇ ਨਾਨਕ! (ਜੀਵ ਰੂਪ ਇਸਤ੍ਰੀ) ਮੁੜ ਮੁੜ ਕੇ ਜੰਮਦੀ ਤੇ ਮਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀ (ਮੁੰਢਹੁ) ਮੂਲ ਸਰੂਪ ਵਾਹਿਗੁਰੂ ਸੇ ਭੂਲ ਗਈ ਹੈ, ਸੋ ਬਾਰੰਬਾਰ ਜਨਮ ਕਰ ਮਰੀ ਹੈ॥
Prof. Sahib Singhਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,

ਪਦ ਅਰਥ ਮੁੰਢਹ = ਮੂਲ ਤੋਂ।

SikhNet (Spanish)Habiendo perdido mi camino desde el principio, he nacido para morir y volver a nacer una y otra vez.

ਕਸਤੂਰੀ ਕੈ ਭੋਲੜੈ; ਗੰਦੇ ਡੁੰਮਿ ਪਈਆਸੁ ॥੨॥

kasatooree kai bholarrai; gande ddunm peeaas |2|

Sant Singh KhalsaMistaking it for musk, they have fallen into the stinking pit of filth. ||2||
Manmohan SinghMistaking it for musk, she has fallen into the filthy pit.
Manmohan Singh (Punjabi)ਭੁਲੇਖੇ ਨਾਲ ਇਸ ਨੂੰ ਨਾਂਫ਼ਾ ਜਾਣਕੇ, ਉਹ ਪਲੀਤ ਟੋਏ ਵਿੱਚ ਡਿਗ ਪਈ ਹੈ।
Fareedkot Teekaਜੈਸੇ ਮਿਰਗ ਕਸਤੂਰੀ ਕੇ ਭੁਲਾਵੇ ਕਰ ਕੇ ਕਿਸੀ ਗੰਦੇ ਡੁੰਮ ਮੇਂ ਪੜ ਜਾਵੇ, ਤੈਸੇ ਕਸਤੂਰੀ ਰੂਪ ਸੁਖ ਕੇ ਭੁਲਾਵੇ ਕਰ ਕੇ ਜੀਵ ਵਿਖ੍ਯੋਂ ਰੂਪੀ ਮੈਲੇ ਖਾਤ ਮੇਂ ਪੜ ਗਿਆ, ਸੁਖ ਸਰੂਪ ਆਤਮ ਹੀ ਥਾ, ਸੋ ਪ੍ਰਾਪਤਿ ਨ ਹੂਆ, ਉਲਟਾ ਦੁਖ ਪਾਵਤਾ ਹੈ॥੨॥
Prof. Sahib Singh(ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ ॥੨॥

ਪਦ ਅਰਥ ਭੋਲੜੈ = ਭੁਲਾਵੇ ਵਿਚ। ਡੁੰਮਿ = ਡੂੰਘੇ ਟੋਏ ਵਿਚ ॥੨॥

SikhNet (Spanish)Caminando sin rumbo me eché a un charco, confundiéndolo con una laguna de musgo. (2)
Answers quote the Granth verbatim with Ang citations. AI commentary is not Gurbani and not a religious ruling.