ੴ

ਸਿੱਖਬਾਣੀ · SikhBani

Ang 89

Sri Guru Granth Sahib · Siree Raag · 8 shabads, 39 lines
Translations
Shabad Guru Ramdas Ji Siree Raag continued from Ang 88

ਜਿਨ ਕਉ. ਹੋਆ ਕ੍ਰਿਪਾਲੁ ਹਰਿ; ਸੇ. ਸਤਿਗੁਰ ਪੈਰੀ ਪਾਹੀ ॥

jin kau. hoaa kripaal har; se. satigur pairee paahee |

Sant Singh KhalsaThose upon whom the Lord showers His Mercy, fall at the Feet of the True Guru.
Manmohan SinghThey, unto whom God becomes merciful, fall at the True Guru's feet.
Manmohan Singh (Punjabi)ਜਿਨ੍ਹਾਂ ਉਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹ ਸੱਚੇ ਗੁਰਾਂ ਦੇ ਪਗਾਂ ਉਤੇ ਡਿਗਦੇ ਹਨ।
Fareedkot Teekaਪਰੰਤੂ ਜਿਨ੍ਹੋਂ ਪਰ ਕਿਰਪਾ ਕਰਨੇ ਵਾਲਾ ਹਰੀ ਹੋਆ ਹੈ, ਸੋ ਸਤਿਗੁਰੋਂ ਕੀ ਚਰਨੀ ਪੜਤੇ ਹੈਂ॥
Prof. Sahib Singhਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।
SikhNet (Spanish)Aquéllos que tenían la Gracia del Señor, llegaron hasta los Pies del Señor.

ਤਿਨ ਐਥੈ ਓਥੈ ਮੁਖ ਉਜਲੇ; ਹਰਿ ਦਰਗਹ ਪੈਧੇ ਜਾਹੀ ॥੧੪॥

tin aithai othai mukh ujale; har daragah paidhe jaahee |14|

Sant Singh KhalsaHere and hereafter, their faces are radiant; they go to the Lord's Court in robes of honor. ||14||
Manmohan SinghHere and hereafter their faces are bright. They go to God's court arrayed with the robe of honour.
Manmohan Singh (Punjabi)ਏਥੇ ਤੇ ਓਥੇ ਉਨ੍ਹਾਂ ਦੇ ਹਿਰਦੇ ਰੋਸ਼ਨ ਹੁੰਦੇ ਹਨ, ਉਹ ਵਾਹਿਗੁਰੂ ਦੇ ਦਰਬਾਰ ਨੂੰ ਇੱਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।
Fareedkot Teekaਤਿਨ ਪੁਰਸੋਂ ਕੇ ਇਸ ਲੋਕ ਔਰ ਪਰਲੋਕ ਮੇਂ ਮੁਖ ਉਜਲ ਹੈ, ਔਰ ਹਰੀ ਕੀ ਦਰਗਾਹ ਮੇਂ (ਪੈਧੇ) ਵਡਿਆਈ ਕੇ ਸਹਤਿ ਹੂਏ ਜਾਤੇ ਹੈਂ॥
Prof. Sahib Singhਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥
SikhNet (Spanish)Sus semblantes relucen aquí y aquí después, pues son investidos en la Corte de Dios. (14)

Open this shabad (6 lines, Angs 88-89) →

Shabad Guru Angad Dev Ji Siree Raag

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok, Second Guru.
Manmohan Singh (Punjabi)ਸਲੋਕ, ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਜੋ ਸਿਰੁ. ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ ॥

jo sir. saanee naa nivai; so sir deejai ddaar |

Sant Singh KhalsaChop off that head which does not bow to the Lord.
Manmohan SinghCut off the head ; the head which bows not to the Lord.
Manmohan Singh (Punjabi)ਕੱਟ ਦਿਓ ਉਸ ਸੀਸ ਨੂੰ ਜਿਹੜਾ ਸੀਸ ਸੁਆਮੀ ਮੂਹਰੇ ਨਹੀਂ ਝੁਕਦਾ।
Fareedkot Teekaਜੋ ਸੀਸ (ਸਾਈ) ਵਾਹਿਗੁਰੂ ਕੋ ਨ ਨਿਵੈ ਉਸ ਸੀਸ ਕੋ ਡਾਰ ਦੇਈਏ॥
Prof. Sahib Singhਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।

ਪਦ ਅਰਥ ਡਾਰਿ ਦੀਜੈ = ਸੁੱਟ ਦੇਈਏ।

SikhNet (Spanish)Por ningún motivo entres en relación con los que no tienen Reverencia por el Señor.

ਨਾਨਕ. ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ॥੧॥

naanak. jis pinjar meh birahaa nahee; so pinjar lai jaar |1|

Sant Singh KhalsaO Nanak, that human body, in which there is no pain of separation from the Lord-take that body and burn it. ||1||
Manmohan SinghNanak, take and burn the human frame, an which there is not he pang of separation from God.
Manmohan Singh (Punjabi)ਨਾਨਕ, ਉਸ ਮਨੁੱਖੀ ਢਾਚੇ ਨੂੰ ਲੈ ਕੇ ਸਾੜ ਸੁੱਟ ਜਿਹੜੇ ਮਨੁੱਖੀ ਢਾਂਚੇ ਵਿੱਚ ਵਾਹਿਗੁਰੂ ਨਾਲ ਵਿਛੋੜੇ ਦੀ ਪੀੜ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ (ਪਿੰਜਰ) ਸਰੀਰ ਕੇ ਬੀਚ (ਬਿਰਹਾ) ਪ੍ਰੇਮ ਨਹੀਂ ਸੋ ਸਰੀਰ ਲੈ ਕਰ ਜਲਾਇ ਦਈਏ॥
Prof. Sahib Singhਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥

ਪਦ ਅਰਥ ਬਿਰਥਾ = ਪਿਆਰ ਦੀ ਖਿੱਚ ॥੧॥

SikhNet (Spanish)Dice Nanak, el recipiente humano que no está cargado por el Amor de Dios, sirve sólo para la hoguera. (1)

Open this shabad →

Shabad Guru Arjan Dev Ji Siree Raag

ਮਃ ੫ ॥

mahalaa 5 |

Sant Singh KhalsaFifth Mehl:
Manmohan SinghFifth Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁੰਢਹੁ ਭੁਲੀ ਨਾਨਕਾ; ਫਿਰਿ ਫਿਰਿ ਜਨਮਿ ਮੁਈਆਸੁ ॥

mundtahu bhulee naanakaa; fir fir janam mueeaas |

Sant Singh KhalsaForgetting the Primal Lord, O Nanak, people are born and die, over and over again.
Manmohan SinghHaving forgotten the Primal being, O Nanak! (the creative woman) is born and dies, again and again.
Manmohan Singh (Punjabi)ਆਦਿ ਪੁਰਖ ਨੂੰ ਭੁਲਾ ਕੇ, ਹੇ ਨਾਨਕ! (ਜੀਵ ਰੂਪ ਇਸਤ੍ਰੀ) ਮੁੜ ਮੁੜ ਕੇ ਜੰਮਦੀ ਤੇ ਮਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀ (ਮੁੰਢਹੁ) ਮੂਲ ਸਰੂਪ ਵਾਹਿਗੁਰੂ ਸੇ ਭੂਲ ਗਈ ਹੈ, ਸੋ ਬਾਰੰਬਾਰ ਜਨਮ ਕਰ ਮਰੀ ਹੈ॥
Prof. Sahib Singhਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,

ਪਦ ਅਰਥ ਮੁੰਢਹ = ਮੂਲ ਤੋਂ।

SikhNet (Spanish)Habiendo perdido mi camino desde el principio, he nacido para morir y volver a nacer una y otra vez.

ਕਸਤੂਰੀ ਕੈ ਭੋਲੜੈ; ਗੰਦੇ ਡੁੰਮਿ ਪਈਆਸੁ ॥੨॥

kasatooree kai bholarrai; gande ddunm peeaas |2|

Sant Singh KhalsaMistaking it for musk, they have fallen into the stinking pit of filth. ||2||
Manmohan SinghMistaking it for musk, she has fallen into the filthy pit.
Manmohan Singh (Punjabi)ਭੁਲੇਖੇ ਨਾਲ ਇਸ ਨੂੰ ਨਾਂਫ਼ਾ ਜਾਣਕੇ, ਉਹ ਪਲੀਤ ਟੋਏ ਵਿੱਚ ਡਿਗ ਪਈ ਹੈ।
Fareedkot Teekaਜੈਸੇ ਮਿਰਗ ਕਸਤੂਰੀ ਕੇ ਭੁਲਾਵੇ ਕਰ ਕੇ ਕਿਸੀ ਗੰਦੇ ਡੁੰਮ ਮੇਂ ਪੜ ਜਾਵੇ, ਤੈਸੇ ਕਸਤੂਰੀ ਰੂਪ ਸੁਖ ਕੇ ਭੁਲਾਵੇ ਕਰ ਕੇ ਜੀਵ ਵਿਖ੍ਯੋਂ ਰੂਪੀ ਮੈਲੇ ਖਾਤ ਮੇਂ ਪੜ ਗਿਆ, ਸੁਖ ਸਰੂਪ ਆਤਮ ਹੀ ਥਾ, ਸੋ ਪ੍ਰਾਪਤਿ ਨ ਹੂਆ, ਉਲਟਾ ਦੁਖ ਪਾਵਤਾ ਹੈ॥੨॥
Prof. Sahib Singh(ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ ॥੨॥

ਪਦ ਅਰਥ ਭੋਲੜੈ = ਭੁਲਾਵੇ ਵਿਚ। ਡੁੰਮਿ = ਡੂੰਘੇ ਟੋਏ ਵਿਚ ॥੨॥

SikhNet (Spanish)Caminando sin rumbo me eché a un charco, confundiéndolo con una laguna de musgo. (2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਸੋ ਐਸਾ ਹਰਿ ਨਾਮੁ. ਧਿਆਈਐ ਮਨ ਮੇਰੇ; ਜੋ ਸਭਨਾ ਉਪਰਿ ਹੁਕਮੁ ਚਲਾਏ ॥

so aisaa har naam. dhiaaeeai man mere; jo sabhanaa upar hukam chalaae |

Sant Singh KhalsaMeditate on that Name of the Lord, O my mind, whose Command rules over all.
Manmohan SinghMy soul! remember thou that, such, Name of God, who rules over all.
Manmohan Singh (Punjabi)ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਉਸ ਇਹੋ ਜਿਹੇ ਨਾਮ ਦਾ ਸਿਮਰਨ ਕਰ, ਜਿਹੜਾ ਸਾਰਿਆਂ ਉਤੇ ਰਾਜ ਕਰਦਾ ਹੈ।
Fareedkot Teekaਹੇ ਮੇਰੇ ਮਨ! ਸੋ ਐਸਾ ਜੋ ਹਰੀ ਹੈ, ਜੋ ਸਭਨ ਕੇ ਊਪਰ ਹੁਕਮ ਚਲਾਇ ਰਹਾ ਹੈ, ਤਿਸ ਕਾ ਨਾਮ ਸਿਮਰੀਏ ਔਰ ਸਰੂਪ ਕਾ ਧਿਆਨ ਕਰੀਏ॥
Prof. Sahib Singhਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
SikhNet (Spanish)Habita en el Nombre del Señor, Cuyo Escrito prevalece sobre todo.

ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੋ. ਅੰਤੀ ਅਉਸਰਿ ਲਏ ਛਡਾਏ ॥

so aisaa har naam. japeeai man mere; jo. antee aausar le chhaddaae |

Sant Singh KhalsaChant that Name of the Lord, O my mind, which will save you at the very last moment.
Manmohan SinghMy Soul! repeat thou that such Name of God which shall rescue thee at the last moment.
Manmohan Singh (Punjabi)ਮੇਰੀ ਜਿੰਦੇ! ਤੂੰ ਹਰੀ ਦੇ ਉਸ ਇਹੋ ਜਿਹੇ ਨਾਮ ਦਾ ਉਚਾਰਨ ਕਰ, ਜਿਹੜਾ ਅਖ਼ੀਰ ਦੇ ਵੇਲੇ ਤੈਨੂੰ ਬੰਦ ਖ਼ਲਾਸ ਕਰਾਵੇਗੀਂ।
Fareedkot Teekaਹੇ ਮੇਰੇ ਮਨ! ਸੋ ਐਸਾ ਹਰੀ ਹੈ, ਜੋ ਨਾਮੁ ਜਪੀਏ, ਜੋ ਅੰਤ ਕੇ (ਅਉਸਰਿ) ਸਮੇਂ ਮੇਂ ਛੁਡਾਇ ਲੇਵੇ॥
Prof. Sahib Singhਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।

ਪਦ ਅਰਥ ਅੰਤੀ ਅਉਸਰਿ = ਅਖ਼ੀਰਲੇ ਮੌਕੇ ਤੇ।

SikhNet (Spanish)Habita en el Nombre del Señor, Quien te salvará al final.

ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੁ. ਮਨ ਕੀ ਤ੍ਰਿਸਨਾ. ਸਭ ਭੁਖ ਗਵਾਏ ॥

so aisaa har naam. japeeai man mere; ju. man kee trisanaa. sabh bhukh gavaae |

Sant Singh KhalsaChant that Name of the Lord, O my mind, which shall drive out all hunger and desire from your mind.
Manmohan SinghMy soul! repeat thou that, such. Name of God, which shall drive out all thy mind's desires and hungers.
Manmohan Singh (Punjabi)ਮੇਰੀ ਜਿੰਦੇ ਤੂੰ ਹਰੀ ਦੇ ਉਸ ਐਸੇ ਨਾਮ ਦਾ ਜਾਪ ਕਰ ਜਿਹੜਾ ਤੇਰੇ ਚਿੱਤ ਦੀਆਂ ਸਾਰੀਆਂ ਖ਼ਾਹਿਸ਼ਾਂ ਤੇ ਭੁੱਖਾਂ ਨੂੰ ਦੂਰ ਕਰ ਦੇਵੇਗਾ।
Fareedkot Teekaਹੇ ਮੇਰੇ ਮਨ! ਐਸਾ ਹਰੀ ਨਾਮੁ ਜਪੀਏ ਜੋ ਮਨ ਕੀ ਤ੍ਰਿਸਨਾ ਰੂਪ ਸਭ ਭੂਖ ਕੋ ਗਵਾਇ ਦੇਵੇ॥
Prof. Sahib Singhਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।
SikhNet (Spanish)Habita en el Nombre del Señor, Quien satisface todos los deseos y añoranzas de tu mente.

ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ; ਤਿਨ ਨਿੰਦਕ ਦੁਸਟ. ਸਭਿ ਪੈਰੀ ਪਾਏ ॥

so guramukh naam japiaa vaddabhaagee; tin nindak dusatt. sabh pairee paae |

Sant Singh KhalsaVery fortunate and blessed is that Gurmukh who chants the Naam; it shall bring all slanderers and wicked enemies to fall at his feet.
Manmohan SinghThrough the Guru the very fortunate fellow ponders on the Name, which makes all the slanderers and sinners fall at His feet.
Manmohan Singh (Punjabi)ਗੁਰਾਂ ਦੇ ਰਾਹੀਂ ਭਾਰੇ ਨਸੀਬਾਂ ਵਾਲੇ ਜਣੇ ਨੇ ਉਸ ਨਾਮ ਦਾ ਚਿੰਤਨ ਕੀਤਾ ਹੈ ਜਿਹੜਾ ਸਮੂਹ ਬਦ-ਖੋਆ, ਅਤੇ ਪਾਪੀਆਂ ਨੂੰ ਉਸ ਦੇ ਪਗਾਂ ਤੇ ਲਿਆ ਪਾਉਂਦਾ ਹੈ।
Fareedkot Teekaਸੋ ਨਾਮੁ ਵਡਭਾਗੀ ਗੁਰਮੁਖੋਂ ਨੇ ਜਪਿਆ ਹੈ, ਔਰ ਤਿਸੀ ਨਾਮ ਨੇ ਨਿੰਦਕ ਦੁਸਟ ਸਭ ਪੈਰੀ ਪਾਏ ਹੈਂ, ਭਾਵ ਏਹ ਕਿ ਉਨ ਕੀ ਸਭਨੇ ਸਰਨ ਲਈ ਹੈ॥
Prof. Sahib Singhਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।

SikhNet (Spanish)Por la Gracia del Guru, los afortunados Gurmukjs cantan el Nombre del Señor, Quien ahuyentó a todos sus calumniadores y malvados enemigos hasta sus guaridas.

ਨਾਨਕ ਨਾਮੁ ਅਰਾਧਿ. ਸਭਨਾ ਤੇ ਵਡਾ; ਸਭਿ ਨਾਵੈ ਅਗੈ. ਆਣਿ ਨਿਵਾਏ ॥੧੫॥

naanak naam araadh. sabhanaa te vaddaa; sabh naavai agai. aan nivaae |15|

Sant Singh KhalsaO Nanak, worship and adore the Naam, the Greatest Name of all, before which all come and bow. ||15||
Manmohan SinghNanak, do thou deliberates over the most Exalted Name of God, before which Name all come and kneel down.
Manmohan Singh (Punjabi)ਨਾਨਕ, ਤੂੰ ਵਾਹਿਗੁਰੂ ਦੇ ਪ੍ਰਮ ਉਤਕ੍ਰਿਸ਼ਟਤ ਨਾਮ ਦਾ ਸਿਮਰਨ ਕਰ, ਜਿਸ ਨਾਮ ਦੇ ਮੂਹਰੇ ਸਾਰੇ ਆ ਕੇ ਘੁਟਨੇ ਟੇਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭਨਾਂ ਤੇ ਵੱਡਾ ਜੋ ਨਾਮ ਹੈ ਤਿਸ ਕੋ ਅਰਾਧਿ, ਕਿਉਂਕਿ ਸੰਪੂਰਨ ਪੁਰਸ਼ੁ ਨਾਮ ਨੇ ਅਪਨੇ ਜਾਪਕ ਕੇ ਅਗੇ ਨਿਵਾਇ ਦੀਏ ਹੈਂ॥੧੫॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥

ਪਦ ਅਰਥ ਆਣਿ = ਲਿਆ ਕੇ। ਸਭਿ = ਸਾਰੇ ॥੧੫॥

SikhNet (Spanish)Nanak, medita en el Naam, el más Grandioso de todos los nombres, pues todos se postran ante Él. (15)

Open this shabad →

Shabad Guru Amardas Ji Siree Raag

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵੇਸ ਕਰੇ ਕੁਰੂਪਿ ਕੁਲਖਣੀ; ਮਨਿ ਖੋਟੈ ਕੂੜਿਆਰਿ ॥

ves kare kuroop kulakhanee; man khottai koorriaar |

Sant Singh KhalsaShe may wear good clothes, but the bride is ugly and rude; her mind is false and impure.
Manmohan SinghThe unsightly and of evil-disposition bride wears good clothes but her soul is impure and false.
Manmohan Singh (Punjabi)ਬਦ-ਸ਼ਕਲ ਤੇ ਬਦ-ਚਲਨ ਪਤਨੀ ਚੰਗੇ ਬਸਤ੍ਰ ਪਹਿਣਦੀ ਹੈ ਪ੍ਰੰਤੂ ਉਸ ਦੀ ਆਤਮਾ ਅਪਵਿੱਤ੍ਰ ਤੇ ਝੂਠੀ ਹੈ।
Fareedkot Teekaਬਨਾਵਟ ਕੇ (ਵੇਸ) ਭੇਸ ਕਰਤੀ ਹੈ, ਭਾਵ ਦੰਵ (ਕਰੂਪਿ) ਕੁਟਲ ਔਰ (ਕੁਲਖਣੀ) ਖੋਟੇ ਲਖਣਾਂ ਵਾਲੀ, ਜਿਸ ਕੇ ਮਨ ਕੇ ਸੰਕਲਪ ਖੋਟੇ ਹੈਂ ਔਰ (ਕੂੜਿਆਰਿ) ਝੂਠੀ ਹੈ॥
Prof. Sahib Singhਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;
SikhNet (Spanish)La horrible mujer, sin ningún mérito se viste de bellas ropas, pero su mente se conserva impura,

ਪਿਰ ਕੈ ਭਾਣੈ. ਨਾ ਚਲੈ; ਹੁਕਮੁ ਕਰੇ ਗਾਵਾਰਿ ॥

pir kai bhaanai. naa chalai; hukam kare gaavaar |

Sant Singh KhalsaShe does not walk in harmony with the Will of her Husband Lord. Instead, she foolishly gives Him orders.
Manmohan SinghShe walks not according to the will of her spouse. The ignorant bide, rather, gives Him orders.
Manmohan Singh (Punjabi)ਉਹ ਆਪਣੇ ਕੰਤ ਦੀ ਰਜਾ ਅਨੁਸਾਰ ਨਹੀਂ ਟੁਰਦੀ ਬੇਸਮਝ ਤ੍ਰੀਮਤ ਸਗੋਂ ਉਸ ਤੇ ਹੁਕਮ ਚਲਾਉਂਦੀ ਹੈ।
Fareedkot Teekaਪਤੀ ਕੀ ਆਗ੍ਯਾ ਮੇਂ ਤੌ ਚਲਤੀ ਨਹੀਂ, (ਗਾਵਾਰਿ) ਮੂਰਖ ਹੁਕਮ ਕਰਤੀ ਹੈ॥
Prof. Sahib Singh(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ)।
SikhNet (Spanish)pues ella no camina en el sendero de su esposo, y se quiere guiar por sí misma.

ਗੁਰ ਕੈ ਭਾਣੈ ਜੋ ਚਲੈ; ਸਭਿ ਦੁਖ ਨਿਵਾਰਣਹਾਰਿ ॥

gur kai bhaanai jo chalai; sabh dukh nivaaranahaar |

Sant Singh KhalsaBut she who walks in harmony with the Guru's Will, shall be spared all pain and suffering.
Manmohan SinghShe who walks in the will of the Guru, escapes all the miseries.
Manmohan Singh (Punjabi)ਜਿਹੜੀ ਗੁਰਾਂ ਦੀ ਰਜ਼ਾ ਵਿੱਚ ਤੁਰਦੀ ਹੈ, ਉਹ ਸਾਰਿਆਂ ਦੁਖੜਿਆਂ ਤੋਂ ਬਚ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਭਾਣੇ ਮੇਂ ਚਲਤੀ ਹੈ, ਸੋ ਸਰਬ ਦੁਖੋਂ ਕੇ ਦੂਰ ਕਰਨੇ ਵਾਲੀ ਹੂਈ ਹੈ॥ ਕਦਾਚਿਤ ਐਸੀ ਅਸੰਕਾ ਹੋ ਕਿ ਸਭ ਕੋਈ ਭਾਣਾ ਮਾਨ ਕਰ ਕਿਉਂ ਨਹੀਂ ਪਾ ਲੇਤੀ? ਤਿਸ ਕਾ ਸਮਾਧਾਨ:
Prof. Sahib Singhਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।

ਪਦ ਅਰਥ ਨਿਵਾਰਣਹਾਰਿ = ਨਿਵਾਰਨ ਜੋਗੀ (ਹੋ ਜਾਂਦੀ ਹੈ)।

SikhNet (Spanish)El que camina en el Sendero del Guru, todo su dolor desaparece.

ਲਿਖਿਆ. ਮੇਟਿ ਨ ਸਕੀਐ; ਜੋ ਧੁਰਿ ਲਿਖਿਆ ਕਰਤਾਰਿ ॥

likhiaa. mett na sakeeai; jo dhur likhiaa karataar |

Sant Singh KhalsaThat destiny which was pre-ordained by the Creator cannot be erased.
Manmohan SinghThe one which the Creator had pre-ordained, that writ cannot be erased.
Manmohan Singh (Punjabi)ਉਹ ਜਿਹੜੀ ਸਿਰਜਣਹਾਰ ਨੇ ਐਨ ਆਰੰਭ ਵਿੱਚ ਲਿਖੀ ਸੀ, ਉਹ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ।
Fareedkot Teekaਜੋ ਆਦ ਸੇ ਕਰਤਾਰ ਨੇ ਕਰਮ ਲਿਖ ਦੀਆ ਹੈ, ਸੋ ਲਿਖਿਆ ਹੂਆ ਮੇਟ ਨਹੀਂ ਸਕਤਾ ਹੈ, ਭਾਵ ਉਨ ਕੋ ਪੂਰਬਲੇ ਪਾਪ ਮਿਲਣ ਨਹੀਂ ਦਿੰਦੇ ॥☬ਪ੍ਰਸ਼ਨ: ਪਤੀ ਕੀ ਪ੍ਰਤੀਤੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Pues nadie puede borrar el Destino que el Señor escribió desde la Eternidad.

ਮਨੁ ਤਨੁ ਸਉਪੇ ਕੰਤ ਕਉ; ਸਬਦੇ ਧਰੇ ਪਿਆਰੁ ॥

man tan saupe kant kau; sabade dhare piaar |

Sant Singh KhalsaShe must dedicate her mind and body to her Husband Lord, and enshrine love for the Word of the Shabad.
Manmohan SinghShe ought to dedicate her soul and body to her spouse, and nurture affection for His world.
Manmohan Singh (Punjabi)ਉਸ ਨੂੰ ਆਪਣੀ ਅਤਮਾ ਤੇ ਦੇਹਿ ਆਪਣੇ ਪਰਤੇ ਨੂੰ ਸਮਰਪਣ ਕਰਨੀ ਅਤੇ ਉਸ ਦੇ ਬਚਨ ਨਾਲ ਪ੍ਰੀਤ ਪਾਉਣੀ ਉਚਿਤ ਹੈ।
Fareedkot Teeka(ਕੰਤ) ਪਤੀ ਵਾਹਿਗੁਰੂ ਕੋ ਮਨ ਔਰ ਤਨ ਸਉਪੇ, ਔਰ ਗੁਰ ਉਪਦੇਸ ਮੇਂ ਪਿਆਰ ਧਾਰਨ ਕਰੇ॥
Prof. Sahib Singh(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।
SikhNet (Spanish)Él entrega su cuerpo y mente a su Esposo, y ama la Palabra. Dime,

ਬਿਨੁ ਨਾਵੈ. ਕਿਨੈ ਨ ਪਾਇਆ; ਦੇਖਹੁ ਰਿਦੈ ਬੀਚਾਰਿ ॥

bin naavai. kinai na paaeaa; dekhahu ridai beechaar |

Sant Singh KhalsaWithout His Name, no one has found Him; see this and reflect upon it in your heart.
Manmohan SinghSee and reflect on this in thy mind, without the Name's meditation, none has obtained the Lord.
Manmohan Singh (Punjabi)ਆਪਣੇ ਚਿੱਤ ਅੰਦਰ ਵੇਖ ਅਤੇ ਇਸ ਨੂੰ ਸੋਚ ਸਮਝ ਕਿ ਨਾਮ ਦੇ ਸਿਮਰਨ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ।
Fareedkot Teekaਨਾਮ ਸੇ ਬਿਨਾ ਕਿਸੇ ਨੇ ਤਿਸ ਪਤੀ ਵਾਹਿਗੁਰੂ ਕੋ ਨਹੀਂ ਪਾਇਆ, ਰਿਦੇ ਮੇਂ ਬੀਚਾਰ ਕਰ ਕੇ ਦੇਖ ਲੇਵੋ॥
Prof. Sahib Singhਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
SikhNet (Spanish)¿quién Lo ha recibido, sin haber habitado en el Nombre del Señor?

ਨਾਨਕ. ਸਾ ਸੁਆਲਿਓ ਸੁਲਖਣੀ; ਜਿ ਰਾਵੀ ਸਿਰਜਨਹਾਰਿ ॥੧॥

naanak. saa suaalio sulakhanee; ji raavee sirajanahaar |1|

Sant Singh KhalsaO Nanak, she is beautiful and graceful; the Creator Lord ravishes and enjoys her. ||1||
Manmohan SinghNanak, beauteous and well-conducted is she, whom the creator enjoys.
Manmohan Singh (Punjabi)ਨਾਨਕ ਸਨੁੱਖੀ ਅਤੇ ਚੰਗੇ ਚਾਲ ਚੱਲਣ ਵਾਲੀ ਹੈ ਉਹ ਜਿਸਨੂੰ ਕਰਤਾਰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਰੂਪੀ ਇਸਤ੍ਰੀ (ਸੁਆਲਿਓਂ) ਸੁੰਦਰ ਵਾ ਸਾਲਾਹਣੇ ਜੋਗ ਅਰਥਾਤ ਨੇਕ ਬਖਤ ਹੈ, ਔਰ ਸ੍ਰੇਸਟ ਲਖਣੋਂ ਵਾਲੀ ਹੈ, ਜੋ ਰਚਨਹਾਰ ਵਾਹਿਗੁਰੂ ਨੇ ਰਾਵੀ ਹੈ, ਭਾਵ ਏਹ ਕਿ ਅਪਨੇ ਸੰਗ ਮੇਲੀ ਹੈ॥੧॥
Prof. Sahib Singhਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ ॥੧॥

ਪਦ ਅਰਥ ਸੁਆਲਿਉ = ਸੋਹਣੀ। ਰਾਵੀ = ਮਾਣੀ ਹੈ। ਸਿਰਜਨਹਾਰਿ = ਸਿਰਜਨਹਾਰ ਨੇ ॥੧॥

SikhNet (Spanish)Dice Nanak, aquél que el Mismo Creador disfruta con Dicha, es el más bello ser y de más mérito. (1)

Open this shabad →

Shabad Guru Amardas Ji Siree Raag

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਾਇਆ ਮੋਹੁ ਗੁਬਾਰੁ ਹੈ; ਤਿਸ ਦਾ. ਨ ਦਿਸੈ ਉਰਵਾਰੁ, ਨ ਪਾਰੁ ॥

maaeaa mohu gubaar hai; tis daa. na disai uravaar, na paar |

Sant Singh KhalsaAttachment to Maya is an ocean of darkness; neither this shore nor the one beyond can be seen.
Manmohan SinghThe love of wealth is darkness. It's this shore and yonder one are not seen.
Manmohan Singh (Punjabi)ਧਨ ਦੌਲਤ ਦੀ ਲਗਨ ਅੰਨ੍ਹੇਰਾ ਹੈ। ਇਸਦਾ ਇਹ ਕਿਨਾਰਾ ਤੇ ਪਰਲਾ ਕਿਨਾਰਾ ਨਜ਼ਰੀਂ ਨਹੀਂ ਪੈਦੇ।
Fareedkot Teekaਮਾਇਆ ਕਾ ਜੋ ਮੋਹ ਹੈ, ਸੋ (ਗੁਬਾਰੁ) ਅੰਧੇਰਾ ਹੈ, ਤਿਸ ਕਾ ਨ ਉਰਵਾਰ ਅਰ ਨਾ ਪਾਰ ਦਿਖਾਈ ਦੇਤਾ ਹੈ॥
Prof. Sahib Singhਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।

ਪਦ ਅਰਥ ਗੁਬਾਰੁ = ਹਨੇਰਾ।

SikhNet (Spanish)El amor a Maya es la oscuridad, sus límites son desconocidos,

ਮਨਮੁਖ ਅਗਿਆਨੀ, ਮਹਾ ਦੁਖੁ ਪਾਇਦੇ; ਡੁਬੇ. ਹਰਿ ਨਾਮੁ ਵਿਸਾਰਿ ॥

manamukh agiaanee, mahaa dukh paaeide; ddube. har naam visaar |

Sant Singh KhalsaThe ignorant, self-willed manmukhs suffer in terrible pain; they forget the Lord's Name and drown.
Manmohan SinghThe ignorant self -willed person suffer supreme pain and are drowned, forgetting God's Name.
Manmohan Singh (Punjabi)ਬੇ-ਸਮਝ ਮਨ-ਮਤੀਏ ਪੁਰਸ਼ ਪਰਮ ਤਕਲਫ਼ਿ ਉਠਾਉਂਦੇ ਹਨ ਅਤੇ ਰੱਬ ਦੇ ਨਾਮ ਨੂੰ ਭੁਲਾ ਕੇ ਡੁੱਬ ਗਏ ਹਨ।
Fareedkot Teekaਜੋ ਮਨਮੁਖ ਅਗਿਆਨੀ ਹੈਂ, ਸੋ ਅਤੀ ਦੁਖ ਪਾਵਤੇ ਹੈਂ, ਅਰ ਹਰੀ ਕਾ ਨਾਮ ਵਿਸਾਰ ਕਰ ਮੋਹ ਰੂਪੀ ਅੰਧੇਰੇ ਕਰ ਸੰਸਾਰ ਰੂਪੀ ਸਮੁੰਦਰ ਮੇਂ ਡੂਬੇ ਹੈਂ॥
Prof. Sahib Singhਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।
SikhNet (Spanish)los arrogantes Manmukjs sufren gran pena y se ahogan olvidándose del Nombre del Señor.

ਭਲਕੇ ਉਠਿ ਬਹੁ ਕਰਮ ਕਮਾਵਹਿ; ਦੂਜੈ ਭਾਇ ਪਿਆਰੁ ॥

bhalake utth bahu karam kamaaveh; doojai bhaae piaar |

Sant Singh KhalsaThey arise in the morning and perform all sorts of rituals, but they are caught in the love of duality.
Manmohan SinghArising in the morning they perform many rituals and their attachment is with duality.
Manmohan Singh (Punjabi)ਸਵੇਰ ਸਾਰ ਉਠ ਕੇ ਉਹ ਘਨ੍ਹੇਰੇ ਕਰਮ ਕਾਂਡ ਕਰਦੇ ਹਨ ਅਤੇ ਉਨ੍ਹਾਂ ਦੀ ਲਗਨ ਦਵੈਤ-ਭਾਵ ਨਾਲ ਹੈ।
Fareedkot Teekaਦ੍ਵੈਤ ਭਾਵ ਵਿਖੇ ਪ੍ਯਾਰ ਕਰ ਕੇ ਨਿਤਾਪ੍ਰਤਿ ਉਠ ਕਰ ਬਹੁਤ ਕਰਮ ਕਮਾਵਤੇ ਹੈਂ॥
Prof. Sahib Singhਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)।

ਪਦ ਅਰਥ ਭਲਕੇ = ਨਿੱਤ ਸਵੇਰੇ, ਹਰ ਰੋਜ਼।

SikhNet (Spanish)A diario hacen buenas acciones, pero su amor es a la dualidad.

ਸਤਿਗੁਰੁ ਸੇਵਹਿ ਆਪਣਾ; ਭਉਜਲੁ ਉਤਰੇ ਪਾਰਿ ॥

satigur seveh aapanaa; bhaujal utare paar |

Sant Singh KhalsaThose who serve the True Guru cross over the terrifying world-ocean.
Manmohan SinghThey who serve their True Guru, cross the terrible -ocean.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦੇ ਹਨ, ਉਹ ਭੈ-ਦਾਇਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਔਰ ਜੋ ਪੁਰਸ ਆਪਣਾ ਜੋ ਸਤਿਗੁਰੂ ਹੈ ਤਿਸ ਕੋ ਸੇਵਤੇ ਹੈਂ, ਸੋ ਸੰਸਾਰ ਸਮੁੰਦਰ ਸੇ ਪਾਰ ਉਤਰੇ ਹੈਂ ॥
Prof. Sahib Singh(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ।

SikhNet (Spanish)Quien sirve al Verdadero Guru, nada a través del mar de las existencias.

ਨਾਨਕ. ਗੁਰਮੁਖਿ ਸਚਿ ਸਮਾਵਹਿ; ਸਚੁ ਨਾਮੁ ਉਰ ਧਾਰਿ ॥੨॥

naanak. guramukh sach samaaveh; sach naam ur dhaar |2|

Sant Singh KhalsaO Nanak, the Gurmukhs keep the True Name enshrined in their hearts; they are absorbed into the True One. ||2||
Manmohan SinghNanak, the Guruwards keep the True Name clasped to their heart and get absorbed in the True Lord.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਸਤਿਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਨਾਮ ਰਿਦੇ ਮੇਂ ਧਾਰ ਕਰ ਗੁਰਮੁਖਿ ਸਚੇ ਵਾਹਿਗੁਰੂ ਮੇਂ ਸਮਾਵਤੇ ਹੈਂ॥੨॥
Prof. Sahib Singhਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ ॥੨॥

ਪਦ ਅਰਥ ਉਰ = ਹਿਰਦਾ ॥੨॥

SikhNet (Spanish)Dice Nanak, los Gurmukjs están inmersos en la Verdad; pues ellos conservan el Nombre Verdadero del Señor en su corazón. (2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਹਰਿ ਜਲਿ ਥਲਿ ਮਹੀਅਲਿ ਭਰਪੂਰਿ; ਦੂਜਾ ਨਾਹਿ ਕੋਇ ॥

har jal thal maheeal bharapoor; doojaa naeh koe |

Sant Singh KhalsaThe Lord pervades and permeates the water, the land and the sky; there is no other at all.
Manmohan SinghGod is fully pervading the ocean, the sandy tracts, the earth and the sky, Besides Him there is no other second.
Manmohan Singh (Punjabi)ਵਾਹਿਗੁਰੂ ਸਮੁੰਦਰਾਂ, ਮਾਰੂਥਲਾਂ, ਧਰਤੀ ਤੇ ਆਕਾਸ਼ ਅੰਦਰ ਪਰੀ-ਪੂਰਨ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
Fareedkot Teekaਹੇ ਭਾਈ! ਹਰੀ ਜਲ ਥਲ ਪ੍ਰਿਥੀ ਅਕਾਸ ਮੇਂ ਭਰਪੂਰ ਹੈ, ਤਿਸ ਸੇ ਬਿਨਾ ਦੂਜਾ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਉਪਰ।

SikhNet (Spanish)El Señor prevalece en la tierra, las aguas, los espacios y los espacios inferiores, y no hay nadie más que Él,

ਹਰਿ ਆਪਿ ਬਹਿ ਕਰੇ ਨਿਆਉ; ਕੂੜਿਆਰ ਸਭ ਮਾਰਿ ਕਢੋਇ ॥

har aap beh kare niaau; koorriaar sabh maar kadtoe |

Sant Singh KhalsaThe Lord Himself sits upon His Throne and administers justice. He beats and drives out the false-hearted.
Manmohan SinghSeated (on the throne), God Himself administers justice and thrashing all the false, He drives them off.
Manmohan Singh (Punjabi)(ਤਖਤ ਤੇ) ਬੈਠ ਕੇ, ਵਾਹਿਗੁਰੂ ਖੁਦ ਇਨਸਾਫ ਕਰਦਾ ਹੈ ਤੇ ਸਾਰੇ ਝੂਠਿਆਂ ਨੂੰ ਕੁਟ ਫਾਟ ਕੇ, ਬਾਹਰ ਕੱਢ ਦਿੰਦਾ ਹੈ।
Fareedkot Teekaਹਰੀ ਆਪ ਬੈਠ ਕਰ ਕੇ ਨਿਆਉਂ ਕਰਤਾ ਹੈ, ਜੋ ਝੂਠੇ ਹੈਂ ਸਭ ਮਾਰ ਕੇ ਸ੍ਰੇਸਟੋਂ ਮੇਂ ਸੇ ਕਢ ਦੀਏ ਹੈਂ॥
Prof. Sahib Singhਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ।)

ਪਦ ਅਰਥ ਕੂੜਿਆਰ = ਖੋਟੇ ਮਨ ਵਾਲੇ।

SikhNet (Spanish)Él Mismo juzga y destierra a los falsos. Él confiere todos los Honores a quien es verdadero.

ਸਚਿਆਰਾ. ਦੇਇ ਵਡਿਆਈ; ਹਰਿ. ਧਰਮ ਨਿਆਉ ਕੀਓਇ ॥

sachiaaraa. dee vaddiaaee; har. dharam niaau keeoe |

Sant Singh KhalsaThe Lord bestows glorious greatness upon those who are truthful. He administers righteous justice.
Manmohan SinghTo the truthful God grants greatness and administers even handed justice.
Manmohan Singh (Punjabi)ਸੱਚਿਆ ਨੂੰ ਵਾਹਿਗੁਰੂ ਬਜ਼ੁਰਗੀ ਬਖ਼ਸ਼ਦਾ ਹੈ ਅਤੇ ਐਨ ਸੱਚਾ ਸੁੱਚਾ ਇਨਸਾਫ ਕਰਦਾ ਹੈ।
Fareedkot Teekaਸਚੇ ਪੁਰਸੋਂ ਕੋ ਵਡਿਆਈ ਦੇਤਾ ਹੈ, ਹਰੀ ਨੇ ਐਸਾ ਧਰਮ ਕਾ ਨਿਆਉਂ ਕੀਆ ਹੈ॥
Prof. Sahib Singhਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।
SikhNet (Spanish)Verdad, Verdad es Su Justicia.

ਸਭ. ਹਰਿ ਕੀ ਕਰਹੁ ਉਸਤਤਿ; ਜਿਨਿ ਗਰੀਬ ਅਨਾਥ ਰਾਖਿ ਲੀਓਇ ॥

sabh. har kee karahu usatat; jin gareeb anaath raakh leeoe |

Sant Singh KhalsaSo praise the Lord, everybody; He protects the poor and the lost souls.
Manmohan SinghYe all praise the Lord, who protects the poor and the masterless.
Manmohan Singh (Punjabi)ਤੁਸੀਂ ਸਾਰੇ ਪ੍ਰਭੂ ਦੀ ਪਰਸੰਸਾ ਕਰੋ, ਜੋ ਕੰਗਾਲਾਂ ਤੇ ਨਿਖਸਮਿਆਂ ਦੀ ਰਖਿਆ ਕਰਦਾ ਹੈ।
Fareedkot Teekaਤਾਂ ਤੇ ਸਭ ਹਰੀ ਕੀ ਉਸਤਤੀ ਕਰੋ, ਜਿਸ ਨੇ ਗ੍ਰੀਬੋਂ ਕੋ ਔਰ ਅਨਾਥੋਂ ਕੋ ਰਾਖ ਲੀਆ ਹੈ।
Prof. Sahib Singh(ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।

ਪਦ ਅਰਥ ਜਿਨਿ = ਜਿਸ (ਹਰੀ) ਨੇ।

SikhNet (Spanish)Recen al Señor, Quien es el Refugio del desamparado y del pobre,

ਜੈਕਾਰੁ ਕੀਓ ਧਰਮੀਆ ਕਾ; ਪਾਪੀ ਕਉ ਡੰਡੁ ਦੀਓਇ ॥੧੬॥

jaikaar keeo dharameea kaa; paapee kau ddandd deeoe |16|

Sant Singh KhalsaHe honors the righteous and punishes the sinners. ||16||
Manmohan SinghHe grants laurels to the virtuous and to the evil-doer He awards punishment.
Manmohan Singh (Punjabi)ਉਹ ਨੇਕਾਂ ਨੂੰ ਮਾਣ ਪ੍ਰਤਿਸ਼ਟਾਂ ਬਖਸ਼ਦਾ ਹੈ ਅਤੇ ਗੁਨਾਹਗਾਰ ਨੂੰ ਉਹ ਸਜ਼ਾ ਦਿੰਦਾ ਹੈ।
Fareedkot Teekaਔਰ ਧਰਮਾਤਮਾ ਪੁਰਸੋਂ ਕਾ ਜੈਕਾਰ ਕੀਆ ਹੈ, ਔਰ ਪਾਪੀ ਪੁਰਸੋਂ ਕੋ ਡੰਡੁ ਦੀਆ ਹੈ॥੧੬॥
Prof. Sahib Singhਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ ॥੧੬॥

ਪਦ ਅਰਥ ਜੈਕਾਰੁ = ਵਡਿਆਈ। ਡੰਡੁ = ਸਜ਼ਾ ॥੧੬॥

SikhNet (Spanish)Él es Quien honra a los seres rectos y ve que los malhechores paguen su Karma. (16)

Open this shabad →

Shabad Guru Amardas Ji Siree Raag

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਮੁਖ ਮੈਲੀ ਕਾਮਣੀ; ਕੁਲਖਣੀ ਕੁਨਾਰਿ ॥

manamukh mailee kaamanee; kulakhanee kunaar |

Sant Singh KhalsaThe self-willed manmukh, the foolish bride, is a filthy, rude and evil wife.
Manmohan SinghThe waywards woman is filthy, ill-natured and an evil wife.
Manmohan Singh (Punjabi)ਆਪ-ਹੁਦਰੀ ਤ੍ਰੀਮਤ, ਮਲੀਣ, ਬਦ-ਖ਼ਸਲਤ ਅਤੇ ਮੰਦੀ-ਵਹੁਟੀ ਹੈ।
Fareedkot Teekaਜੋ ਮਨਮੁਖ ਜੀਵ ਰੂਪੀ (ਕੁਨਾਰਿ) ਖੋਟੀ ਇਸਤ੍ਰੀ ਔਰ (ਕਾਮਣੀ) ਕਾਮਨਾ ਸਹਤਿ (ਕੁਲਖਣੀ) ਖੋਟੇ ਲਖਣਾਂ ਵਾਲੀ ਹੈ॥
Prof. Sahib Singhਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,

ਪਦ ਅਰਥ ਕਾਮਣੀ = ਜ਼ਨਾਨੀ। ਕੁਨਾਰਿ = ਭੈੜੀ ਨਾਰ।

SikhNet (Spanish)La mujer fea y voluntariosa, sin mérito y de mala reputación,

ਪਿਰੁ ਛੋਡਿਆ ਘਰਿ ਆਪਣਾ; ਪਰ ਪੁਰਖੈ ਨਾਲਿ ਪਿਆਰੁ ॥

pir chhoddiaa ghar aapanaa; par purakhai naal piaar |

Sant Singh KhalsaForsaking her Husband Lord and leaving her own home, she gives her love to another.
Manmohan SinghShe leaves her Husband and home and bears affection to another person.
Manmohan Singh (Punjabi)ਉਹ ਆਪਣੇ ਖ਼ਸਮ ਤੇ ਗ੍ਰਹਿ ਨੂੰ ਤਜ ਦਿੰਦੀ ਹੈ ਅਤੇ ਪਰਾਏ ਪੁਰਸ਼ ਨਾਲ ਪ੍ਰੀਤ ਕਰਦੀ ਹੈ!
Fareedkot Teekaਤਿਸ ਨੇ ਆਪਣਾ ਜੋ (ਪਿਰੁ) ਪਤੀ ਵਾਹਿਗੁਰੂ (ਘਰਿ) ਅੰਤਸਕਰਣ ਮੇਂ ਸਾਖੀ ਸਰੂਪ ਹੈ, ਸੋ ਛੋਡ ਦੀਆ ਹੈ, ਔਰ ਕਾਮਨਾ ਅਰਥ (ਪਰ ਪੁਰਖੈ) ਇਤ੍ਰ ਦੇਵਨ ਕੇ ਸਾਥ ਪਿਆਰ ਕਰਤੀ ਹੈ॥
Prof. Sahib Singh(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।

ਪਦ ਅਰਥ ਘਰਿ = ਘਰ ਵਿਚ।

SikhNet (Spanish)abandona su hogar y a su esposo y se va con otro hombre.

ਤ੍ਰਿਸਨਾ. ਕਦੇ ਨ ਚੁਕਈ; ਜਲਦੀ ਕਰੇ ਪੂਕਾਰ ॥

trisanaa. kade na chukee; jaladee kare pookaar |

Sant Singh KhalsaHer desires are never satisfied, and she burns and cries out in pain.
Manmohan SinghHer passion is never extinguished she burns and cries aloud.
Manmohan Singh (Punjabi)ਉਸ ਦਾ ਚਿੱਤ-ਵੇਗ ਕਦਾਚਿਤ ਮਾਤ ਨਹੀਂ ਪੈਦਾ, ਉਹ ਸੜਦੀ ਹੈ ਅਤੇ ਉੱਚੀ ਉਚੀ ਕੂਕਦੀ ਹੈ।
Fareedkot Teekaਤ੍ਰਿਸਨਾ ਕਬੀ ਦੂਰ ਨਹੀਂ ਹੋਤੀ, ਤ੍ਰਿਸਨਾ ਅਗਨੀ ਮੇਂ ਜਲਤੀ ਹੂਈ ਪੁਕਾਰ ਕਰਤੀ ਹੈ॥
Prof. Sahib Singhਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।

ਪਦ ਅਰਥ ਤ੍ਰਿਸਨਾ = (ਕਾਮ ਦੀ) ਵਾਸਨਾ।

SikhNet (Spanish)Su deseo nunca la llega a satisfacer, su lujuria la consume cada vez más y así ella sufre.

ਨਾਨਕ. ਬਿਨੁ ਨਾਵੈ, ਕੁਰੂਪਿ ਕੁਸੋਹਣੀ; ਪਰਹਰਿ ਛੋਡੀ ਭਤਾਰਿ ॥੧॥

naanak. bin naavai, kuroop kusohanee; parahar chhoddee bhataar |1|

Sant Singh KhalsaO Nanak, without the Name, she is ugly and ungraceful. She is abandoned and left behind by her Husband Lord. ||1||
Manmohan SinghNanak, without God's Name, she is unsightly and unhandsome, and her Husband has forsaken and abandoned her.0
Manmohan Singh (Punjabi)ਨਾਨਕ, ਹਰੀ ਨਾਮ ਦੇ ਬਾਝੋਂ, ਉਹ ਬਦਨੁਮਾ ਤੇ ਬਦਸ਼ਕਲ ਹੈ, ਅਤੇ ਉਸ ਦੇ ਕੰਤ ਨੇ ਉਸ ਨੂੰ ਤਿਆਗ ਤੇ ਛਡ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਕੇ ਨਾਮ ਸੇ ਬਿਨਾ ਜੀਵ ਰੂਪੀ ਇਸਤ੍ਰੀ ਤਨ ਮਨ ਕਰ ਕੇ ਕਰੂਪ ਹੈ, ਇਸੀ ਤੇ ਪਤੀ ਨੇ ਤ੍ਯਾਗ ਛੋਡੀ ਹੈ॥੧॥
Prof. Sahib Singhਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ॥੧॥

ਪਦ ਅਰਥ ਕੁਰੂਪਿ = ਭੈੜੈ ਰੂਪ ਵਾਲੀ। ਭਤਾਰਿ = ਭਤਾਰ ਨੇ। ਪਰਹਰਿ ਛੋਡੀ = ਤਿਆਗ ਛੱਡੀ ਹੈ ॥੧॥

SikhNet (Spanish)Dice Nanak, el hombre que vive sin el Naam, el Nombre del Señor, es como la horrible mujer que abandona a su Esposo.(1)

Open this shabad →

Ang 89 of 1430