ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਸੋ ਐਸਾ ਹਰਿ ਨਾਮੁ. ਧਿਆਈਐ ਮਨ ਮੇਰੇ; ਜੋ ਸਭਨਾ ਉਪਰਿ ਹੁਕਮੁ ਚਲਾਏ ॥
so aisaa har naam. dhiaaeeai man mere; jo sabhanaa upar hukam chalaae |
Sant Singh KhalsaMeditate on that Name of the Lord, O my mind, whose Command rules over all.
Manmohan SinghMy soul! remember thou that, such, Name of God, who rules over all.
Manmohan Singh (Punjabi)ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਉਸ ਇਹੋ ਜਿਹੇ ਨਾਮ ਦਾ ਸਿਮਰਨ ਕਰ, ਜਿਹੜਾ ਸਾਰਿਆਂ ਉਤੇ ਰਾਜ ਕਰਦਾ ਹੈ।
Fareedkot Teekaਹੇ ਮੇਰੇ ਮਨ! ਸੋ ਐਸਾ ਜੋ ਹਰੀ ਹੈ, ਜੋ ਸਭਨ ਕੇ ਊਪਰ ਹੁਕਮ ਚਲਾਇ ਰਹਾ ਹੈ, ਤਿਸ ਕਾ ਨਾਮ ਸਿਮਰੀਏ ਔਰ ਸਰੂਪ ਕਾ ਧਿਆਨ ਕਰੀਏ॥
Prof. Sahib Singhਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
SikhNet (Spanish)Habita en el Nombre del Señor, Cuyo Escrito prevalece sobre todo.
ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੋ. ਅੰਤੀ ਅਉਸਰਿ ਲਏ ਛਡਾਏ ॥
so aisaa har naam. japeeai man mere; jo. antee aausar le chhaddaae |
Sant Singh KhalsaChant that Name of the Lord, O my mind, which will save you at the very last moment.
Manmohan SinghMy Soul! repeat thou that such Name of God which shall rescue thee at the last moment.
Manmohan Singh (Punjabi)ਮੇਰੀ ਜਿੰਦੇ! ਤੂੰ ਹਰੀ ਦੇ ਉਸ ਇਹੋ ਜਿਹੇ ਨਾਮ ਦਾ ਉਚਾਰਨ ਕਰ, ਜਿਹੜਾ ਅਖ਼ੀਰ ਦੇ ਵੇਲੇ ਤੈਨੂੰ ਬੰਦ ਖ਼ਲਾਸ ਕਰਾਵੇਗੀਂ।
Fareedkot Teekaਹੇ ਮੇਰੇ ਮਨ! ਸੋ ਐਸਾ ਹਰੀ ਹੈ, ਜੋ ਨਾਮੁ ਜਪੀਏ, ਜੋ ਅੰਤ ਕੇ (ਅਉਸਰਿ) ਸਮੇਂ ਮੇਂ ਛੁਡਾਇ ਲੇਵੇ॥
Prof. Sahib Singhਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।ਪਦ ਅਰਥ ਅੰਤੀ ਅਉਸਰਿ = ਅਖ਼ੀਰਲੇ ਮੌਕੇ ਤੇ।
SikhNet (Spanish)Habita en el Nombre del Señor, Quien te salvará al final.
ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੁ. ਮਨ ਕੀ ਤ੍ਰਿਸਨਾ. ਸਭ ਭੁਖ ਗਵਾਏ ॥
so aisaa har naam. japeeai man mere; ju. man kee trisanaa. sabh bhukh gavaae |
Sant Singh KhalsaChant that Name of the Lord, O my mind, which shall drive out all hunger and desire from your mind.
Manmohan SinghMy soul! repeat thou that, such. Name of God, which shall drive out all thy mind's desires and hungers.
Manmohan Singh (Punjabi)ਮੇਰੀ ਜਿੰਦੇ ਤੂੰ ਹਰੀ ਦੇ ਉਸ ਐਸੇ ਨਾਮ ਦਾ ਜਾਪ ਕਰ ਜਿਹੜਾ ਤੇਰੇ ਚਿੱਤ ਦੀਆਂ ਸਾਰੀਆਂ ਖ਼ਾਹਿਸ਼ਾਂ ਤੇ ਭੁੱਖਾਂ ਨੂੰ ਦੂਰ ਕਰ ਦੇਵੇਗਾ।
Fareedkot Teekaਹੇ ਮੇਰੇ ਮਨ! ਐਸਾ ਹਰੀ ਨਾਮੁ ਜਪੀਏ ਜੋ ਮਨ ਕੀ ਤ੍ਰਿਸਨਾ ਰੂਪ ਸਭ ਭੂਖ ਕੋ ਗਵਾਇ ਦੇਵੇ॥
Prof. Sahib Singhਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।
SikhNet (Spanish)Habita en el Nombre del Señor, Quien satisface todos los deseos y añoranzas de tu mente.
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ; ਤਿਨ ਨਿੰਦਕ ਦੁਸਟ. ਸਭਿ ਪੈਰੀ ਪਾਏ ॥
so guramukh naam japiaa vaddabhaagee; tin nindak dusatt. sabh pairee paae |
Sant Singh KhalsaVery fortunate and blessed is that Gurmukh who chants the Naam; it shall bring all slanderers and wicked enemies to fall at his feet.
Manmohan SinghThrough the Guru the very fortunate fellow ponders on the Name, which makes all the slanderers and sinners fall at His feet.
Manmohan Singh (Punjabi)ਗੁਰਾਂ ਦੇ ਰਾਹੀਂ ਭਾਰੇ ਨਸੀਬਾਂ ਵਾਲੇ ਜਣੇ ਨੇ ਉਸ ਨਾਮ ਦਾ ਚਿੰਤਨ ਕੀਤਾ ਹੈ ਜਿਹੜਾ ਸਮੂਹ ਬਦ-ਖੋਆ, ਅਤੇ ਪਾਪੀਆਂ ਨੂੰ ਉਸ ਦੇ ਪਗਾਂ ਤੇ ਲਿਆ ਪਾਉਂਦਾ ਹੈ।
Fareedkot Teekaਸੋ ਨਾਮੁ ਵਡਭਾਗੀ ਗੁਰਮੁਖੋਂ ਨੇ ਜਪਿਆ ਹੈ, ਔਰ ਤਿਸੀ ਨਾਮ ਨੇ ਨਿੰਦਕ ਦੁਸਟ ਸਭ ਪੈਰੀ ਪਾਏ ਹੈਂ, ਭਾਵ ਏਹ ਕਿ ਉਨ ਕੀ ਸਭਨੇ ਸਰਨ ਲਈ ਹੈ॥
Prof. Sahib Singhਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
SikhNet (Spanish)Por la Gracia del Guru, los afortunados Gurmukjs cantan el Nombre del Señor, Quien ahuyentó a todos sus calumniadores y malvados enemigos hasta sus guaridas.
ਨਾਨਕ ਨਾਮੁ ਅਰਾਧਿ. ਸਭਨਾ ਤੇ ਵਡਾ; ਸਭਿ ਨਾਵੈ ਅਗੈ. ਆਣਿ ਨਿਵਾਏ ॥੧੫॥
naanak naam araadh. sabhanaa te vaddaa; sabh naavai agai. aan nivaae |15|
Sant Singh KhalsaO Nanak, worship and adore the Naam, the Greatest Name of all, before which all come and bow. ||15||
Manmohan SinghNanak, do thou deliberates over the most Exalted Name of God, before which Name all come and kneel down.
Manmohan Singh (Punjabi)ਨਾਨਕ, ਤੂੰ ਵਾਹਿਗੁਰੂ ਦੇ ਪ੍ਰਮ ਉਤਕ੍ਰਿਸ਼ਟਤ ਨਾਮ ਦਾ ਸਿਮਰਨ ਕਰ, ਜਿਸ ਨਾਮ ਦੇ ਮੂਹਰੇ ਸਾਰੇ ਆ ਕੇ ਘੁਟਨੇ ਟੇਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭਨਾਂ ਤੇ ਵੱਡਾ ਜੋ ਨਾਮ ਹੈ ਤਿਸ ਕੋ ਅਰਾਧਿ, ਕਿਉਂਕਿ ਸੰਪੂਰਨ ਪੁਰਸ਼ੁ ਨਾਮ ਨੇ ਅਪਨੇ ਜਾਪਕ ਕੇ ਅਗੇ ਨਿਵਾਇ ਦੀਏ ਹੈਂ॥੧੫॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥ਪਦ ਅਰਥ ਆਣਿ = ਲਿਆ ਕੇ। ਸਭਿ = ਸਾਰੇ ॥੧੫॥
SikhNet (Spanish)Nanak, medita en el Naam, el más Grandioso de todos los nombres, pues todos se postran ante Él. (15)