ਰਾਜਾਸ੍ਰਮ; ਮਿਤਿ. ਨਹੀ ਜਾਨੀ ਤੇਰੀ ॥
raajaasram; mit. nahee jaanee teree |
Sant Singh KhalsaI do not know the limits of Your Royal Ashram.
Manmohan SinghO God, I know not the limit of Thine Royal place.
Manmohan Singh (Punjabi)ਹੇ ਵਾਹਿਗੁਰੂ! ਮੈਂ ਤੇਰੇ ਰਾਜ ਆਸ਼ਰਮ ਦਾ ਅੰਤ ਨਹੀਂ ਜਾਣਾ।
Fareedkot Teekaਤੇਰੀ ਰਾਜ ਅਸਰਮ ਰਾਜਧਾਨੀ ਕੀ ਮ੍ਰਿਯਾਦਾ ਜਾਨੀ ਨਹੀਂ ਜਾਤੀ॥
Prof. Sahib Singhਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,ਪਦ ਅਰਥ ਰਾਜਾਸ੍ਰਮ = ਰਾਜ-ਆਸ਼੍ਰਮ (ਰਾਜ = ਵੱਡਾ, ਉੱਚਾ। ਆਸ਼੍ਰਮ = ਅਸਥਾਨ, ਮਹੱਲ, ਟਿਕਾਣਾ) ਹੇ ਉੱਚੇ ਅਸਥਾਨ ਵਾਲੇ ਪ੍ਰਭੂ! ਮਿਤਿ = ਅੰਦਾਜ਼ਾ, ਮਾਪ, ਅੰਤ।
SikhNet (Spanish)Oh Dios, no podría conocer los límites de Tu Creación;
ਤੇਰੇ ਸੰਤਨ ਕੀ. ਹਉ ਚੇਰੀ ॥੧॥ ਰਹਾਉ ॥
tere santan kee. hau cheree |1| rahaau |
Sant Singh KhalsaI am the humble slave of Your Saints. ||1||Pause||
Manmohan SinghI am the hand-maiden of Thine saints. Pause.
Manmohan Singh (Punjabi)ਮੈਂ ਤੇਰੇ ਸਾਧੂਆਂ ਦੀ ਨੌਕਰਾਨੀ ਹਾਂ। ਠਹਿਰਾਉ।
Fareedkot Teekaਤੇਰੇ ਸੰਤੋਂ ਕੀ ਮੈਂ (ਚੇਰੀ) ਦਾਸੀ ਹੂੰ॥੧॥ਰਹਾਉ॥☬ਵਹੁ ਰਾਜਧਾਨੀ ਕੈਸੀ ਹੈ? ਸੋ ਕਹਿਤੇ ਹੈਂ:
Prof. Sahib Singh(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ॥੧॥ ਰਹਾਉ ॥ਪਦ ਅਰਥ ਹਉ = ਮੈਂ। ਚੇਰੀ = ਦਾਸੀ ॥੧॥ ਰਹਾਉ ॥
SikhNet (Spanish)mi búsqueda sólo implica el ser el Devoto de Tus Santos. (1-Pausa)
ਹਸਤੋ ਜਾਇ. ਸੁ ਰੋਵਤੁ ਆਵੈ; ਰੋਵਤੁ ਜਾਇ. ਸੁ ਹਸੈ ॥
hasato jaae. su rovat aavai; rovat jaae. su hasai |
Sant Singh KhalsaThe one who goes laughing returns crying, and the one who goes crying returns laughing.
Manmohan SinghHe, who goes laughing, returns weeping and he, who goes weeping and he, who goes weeping, returns laughing.
Manmohan Singh (Punjabi)ਜੋ ਕੋਈ ਹਸਦਾ ਜਾਂਦਾ ਹੈ, ਉਹ ਰੋਂਦਾ ਆਉਂਦਾ ਹੈ ਅਤੇ ਜੋ ਕੋਈ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ।
Fareedkot Teekaਜੋ ਹਸਤਾ ਹੂਆ ਜਾਵਤਾ ਹੈ, ਸੋ ਰੋਤਾ ਆਵਤਾ ਹੈ। ਯਥਾ- ਜੈ ਬਿਜੈ ਹਸਤੇ ਗਏ ਔਰ ਸਨਕਾਦਕੋਂ ਕੇ ਸਰਾਪ ਕਰ ਰੋਤੇ ਆਏ। ਔਰ ਜੋ ਰੋਤਾ ਜਾਤਾ ਹੈ, ਸੋ ਹਸਤਾ ਆਵਤਾ ਹੈ। ਦੇਵਤੇ ਕਿਸੀ ਸਮੇਂ ਦੈਤੋਂ ਕੇ ਨਿਕਾਲੇ ਹੂਏ ਰੋਤੇ ਗਏ, ਤੇ ਤਿਨਾਂ ਦੀ ਅਰਜ ਮਨਜੂਰ ਹੋਈ ਯਾਂ ਤੇ ਹਸਤੇ ਆਏ॥
Prof. Sahib Singh(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ।ਪਦ ਅਰਥ ਹਸਤੋ = ਹੱਸਦਾ।
SikhNet (Spanish)Quien llega riéndose al mundo, lo deja lleno de aflicción, pero quien llora por la separación, sonríe al final.
ਬਸਤੋ ਹੋਇ. ਹੋਇ ਸੋੁ ਊਜਰੁ; ਊਜਰੁ ਹੋਇ. ਸੁ ਬਸੈ ॥੧॥
basato hoe. hoe suo aoojar; aoojar hoe. su basai |1|
Sant Singh KhalsaWhat is inhabited becomes deserted, and what is deserted becomes inhabited. ||1||
Manmohan SinghWhat is inhabited, that becomes deserted and what is deserted that becomes inhabited.
Manmohan Singh (Punjabi)ਜਿਹੜਾ ਵਸਦਾ ਰਸਦਾ ਹੈ, ਉਹ ਉਜੜ ਜਾਂਦਾ ਹੈ ਅਤੇ ਜਿਹੜਾ ਉਜੜਿਆ ਹੋਇਆ ਹੈ, ਉਹ ਵਸ ਜਾਂਦਾ ਹੈ।
Fareedkot Teekaਜੋ ਬਸਤਾ ਹੋਵੈ ਸੋ ਉਜੜ ਹੋ ਜਾਤਾ ਹੈ, ਯਥਾ- ਬਾਲੀ। ਔਰ ਉਜੜਾ ਹੂਆ ਬਸਤਾ ਜਾਤਾ ਹੈ, ਯਥਾ- ਸੁਗ੍ਰੀਵ॥੧॥
Prof. Sahib Singhਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ ॥੧॥ਪਦ ਅਰਥ ਬਸਤੋ = ਵੱਸਦਾ। ਊਜਰੁ = ਉਜਾੜ। ਸੁ = ਉਹ (ਥਾਂ)। ਬਸੈ = ਵੱਸ ਪੈਂਦਾ ਹੈ ॥੧॥
SikhNet (Spanish)Lo que no se establece en Tu Nombre se vuelve una ruina, pero de aquella ruina en la que habitas Tú, nace la vida. (1)
ਜਲ ਤੇ. ਥਲ ਕਰਿ, ਥਲ ਤੇ. ਕੂਆ; ਕੂਪ ਤੇ. ਮੇਰੁ ਕਰਾਵੈ ॥
jal te. thal kar, thal te. kooaa; koop te. mer karaavai |
Sant Singh KhalsaThe water turns into a desert, the desert turns into a well, and the well turns into a mountain.
Manmohan SinghThe Lord turns water into desert and desert into a well and from a well, He makes a mountain.
Manmohan Singh (Punjabi)ਸੁਆਮੀ ਪਾਣੀ ਨੂੰ ਮਾਰੂਥਲ ਬਣਾ ਦਿੰਦਾ ਹੈ ਅਤੇ ਮਾਰੂਥਲ ਨੂੰ ਖੂਹ ਅਤੇ ਖੂਹ ਤੋਂ ਉਹ ਪਹਾੜ ਬਣਾ ਦਿੰਦਾ ਹੈ।
Fareedkot Teekaਜਲ ਵਾਲੇ ਅਸਥਲ ਤੇ ਥਲ ਕਰ ਦੇਤਾ ਹੈ ਔਰ (ਥਲ) ਰੇਤ ਕੇ ਅਸਥਲ ਤੇ (ਕੂਪ) ਖੂਹਾ ਵਾ ਛਪੜੁ ਬਨਾਇ ਦੇਤਾ ਹੈ। ਪੁਨਹ ਖੂਹੇ ਵਾ ਛਪੜ ਸੇ ਸੁਮੇਰ ਬਨਾਇ ਦੇਤਾ ਹੈ। ਪਦਾਰਥਾਂ ਵਾਲਿਓਂ ਕੋ ਬਭੂਤੀ ਰਹਿਤ ਅਰੁ ਰਹਤੋ ਕੋ ਬਭੂਤੀ ਸਹਿਤ ਕਰ ਦੇਤਾ ਹੈ॥
Prof. Sahib Singh(ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।ਪਦ ਅਰਥ ਕੂਆ = ਖੂਹ। ਕੂਪ = ਖੂਹ। ਮੇਰੁ = ਪਰਬਤ।
SikhNet (Spanish)Tú secas los mares y del desierto nace el agua y el pozo lo conviertes en montaña.
ਧਰਤੀ ਤੇ. ਆਕਾਸਿ ਚਢਾਵੈ; ਚਢੇ ਅਕਾਸਿ ਗਿਰਾਵੈ ॥੨॥
dharatee te. aakaas chadtaavai; chadte akaas giraavai |2|
Sant Singh KhalsaFrom the earth, the mortal is exalted to the Akaashic ethers; and from the ethers on high, he is thrown down again. ||2||
Manmohan SinghFrom the earth, God raises man to the sky and when he has ascended to the sky, He dashes him down.
Manmohan Singh (Punjabi)ਜ਼ਮੀਨ ਤੋਂ, ਵਾਹਿਗੁਰੂ ਬੰਦੇ ਨੂੰ ਆਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਅਸਮਾਨ ਤੇ ਚੜ੍ਹੇ ਹੋਏ ਨੂੰ ਹੇਠਾ ਪਟਕਾ ਮਾਰਦਾ ਹੈ।
Fareedkot Teeka(ਧਰਤੀ) ਪ੍ਰਿਥਵੀ ਪੁਰ ਸੇ ਅਕਾਸ ਮੇਂ ਚੜਾਇ ਦੇਤਾ ਹੈ ਔਰ ਅਕਾਸ ਮੇਂ ਚਡੇ ਹੂਏ ਕੋ ਰਾਜਾ ਨਹੁਖ ਕੀ ਤਰਹ ਨੀਚੇ ਗਿਰਾਇ ਦੇਤਾ ਹੈ॥੨॥
Prof. Sahib Singhਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ ॥੨॥
SikhNet (Spanish)Eres Tú Quien esparce la bóveda celeste sobre la tierra y lo más alto del cielo también está bajo Tu Voluntad. (2)
ਭੇਖਾਰੀ ਤੇ. ਰਾਜੁ ਕਰਾਵੈ; ਰਾਜਾ ਤੇ. ਭੇਖਾਰੀ ॥
bhekhaaree te. raaj karaavai; raajaa te. bhekhaaree |
Sant Singh KhalsaThe beggar is transformed into a king, and the king into a beggar.
Manmohan SinghA beggar, He makes rule an empire and a king, He turns into a beggar.
Manmohan Singh (Punjabi)ਇਕ ਮੰਗਤੇ ਪਾਸੋਂ ਉਹ ਪਾਤਿਸ਼ਾਹੀ ਕਰਵਾਉਂਦਾ ਹੈ ਅਤੇ ਇਕ ਪਾਤਿਸ਼ਾਹ ਨੂੰ ਉਹ ਮੰਗਤਾ ਬਣਾ ਦਿੰਦਾ ਹੈ।
Fareedkot Teekaਭਿਛਕ ਸੇ ਰਾਜ ਕਰਾਵਤਾ ਹੈ ਔਰ ਰਾਜਾ ਸੇ ਭਿਛਕ ਬਨਾਇ ਦੇਤਾ ਹੈ॥
Prof. Sahib Singhਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ;ਪਦ ਅਰਥ ਭੇਖਾਰੀ = ਮੰਗਤਾ। ਰਾਜੁ = ਹਕੂਮਤ, ਬਾਦਸ਼ਾਹੀ।
SikhNet (Spanish)De un rey haces un pordiosero y de un pordiosero haces un rey.
ਖਲ ਮੂਰਖ ਤੇ. ਪੰਡਿਤੁ ਕਰਿਬੋ; ਪੰਡਿਤ ਤੇ. ਮੁਗਧਾਰੀ ॥੩॥
khal moorakh te. panddit karibo; panddit te. mugadhaaree |3|
Sant Singh KhalsaThe idiotic fool is transformed into a Pandit, a religious scholar, and the Pandit into a fool. ||3||
Manmohan SinghFrom an idiot and a blackhead God makes a scholar and from a scholar of fool.
Manmohan Singh (Punjabi)ਇਕ ਬੁਧੂ ਅਤੇ ਮੂੜ੍ਹ ਤੋਂ ਹਰੀ ਵਿਦਵਾਨ ਬਣਾ ਦਿੰਦਾ ਹੈ ਅਤੇ ਇਕ ਆਲਮ ਤੋਂ ਂ ਬੇਵਕੂਫ।
Fareedkot Teeka(ਖਲ ਮੂਰਖ) ਅਤੀ ਮੂਰਖ ਸੇ ਪੰਡਿਤ ਕਰ ਦੇਤਾ ਹੈ ਔਰ ਪੰਡਿਤ ਸੇ (ਮੁਗਧਾਰੀ) ਮੂਰਖ ਬਨਾਵਤਾ ਹੈ। ਅਜਾਮੇਲ ਕਾਲੀਦਾਸ ਵਤ॥੩॥
Prof. Sahib Singhਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ ॥੩॥ਪਦ ਅਰਥ ਖਲ = ਕੁੰਢ, ਮੂੜ੍ਹ। ਕਰਿਬੋ = ਕਰ ਦੇਂਦਾ ਹੈ (ਕਰ ਦੇਵੇਗਾ)। ਮੁਗਧਾਰੀ = ਮੂਰਖ ॥੩॥
SikhNet (Spanish)Sí, si tal es Tu Voluntad entonces el idiota se vuelve sabio y el sabio se convierte en idiota. (3)
ਨਾਰੀ ਤੇ. ਜੋ ਪੁਰਖੁ ਕਰਾਵੈ; ਪੁਰਖਨ ਤੇ. ਜੋ ਨਾਰੀ ॥
naaree te. jo purakh karaavai; purakhan te. jo naaree |
Sant Singh KhalsaThe woman is transformed into a man, and the men into women.
Manmohan SinghSuch is the Lord, who turns a woman into a man and the males into females.
Manmohan Singh (Punjabi)ਐਹੋ ਜਿਹਾ ਹੈ ਸੁਆਮੀ, ਜਿਹੜਾ ਇਸਤਰੀ ਤੋਂ ਆਦਮੀ ਬਣਾ ਦਿੰਦਾ ਹੈ ਅਤੇ ਮਰਦਾ ਨੂੰ ਜਨਾਲੀਆਂ।
Fareedkot Teekaਹੇ ਭਗਵਨ! ਜੋ ਤੂੰ ਇਸਤ੍ਰੀ ਸੇ ਪੁਰਸ਼ ਬਨਾਇ ਦੇਤਾ ਹੈ ਔਰ ਜੋ ਪੁਰਸ਼ ਹੋ ਤਿਸ ਕੋ ਇਸਤ੍ਰੀ ਬਨਾਇ ਦੇਤਾ ਹੈ॥ ਸਿਖੰਡੀ ਆਦਕੋਂ ਵਤ।
Prof. Sahib Singh(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ,ਪਦ ਅਰਥ ਕਰਾਵੈ = ਪੈਦਾ ਕਰਾਉਂਦਾ ਹੈ। ਪੁਰਖਨ ਤੇ = ਮਨੁੱਖਾਂ ਤੋਂ।
SikhNet (Spanish)Y mira, de la mujer, el hombre nace y a través de los hombres las mujeres nacen.
ਕਹੁ ਕਬੀਰ. ਸਾਧੂ ਕੋ ਪ੍ਰੀਤਮੁ; ਤਿਸੁ ਮੂਰਤਿ ਬਲਿਹਾਰੀ ॥੪॥੨॥
kahu kabeer. saadhoo ko preetam; tis moorat balihaaree |4|2|
Sant Singh KhalsaSays Kabeer, God is the Beloved of the Holy Saints. I am a sacrifice to His image. ||4||2||
Manmohan SinghSays Kabir, God is the Beloved of His saints, Unto His vision, I am a sacrifice.
Manmohan Singh (Punjabi)ਕਬੀਰ ਜੀ ਆਖਦੇ ਹਨ ਹਰੀ ਆਪਣੇ ਸੰਤਾਂ ਦਾ ਪਿਆਰਾ ਹੈ। ਉਸ ਦੇ ਦਰਸ਼ਨ ਉਤੇ ਮੈਂ ਘੋਲੀ ਜਾਂਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੂੰ ਸਾਧੂਓਂ ਕਾ ਪ੍ਰੀਤਮ ਹੈਂ, ਮੈਂ ਤਿਸ ਤੇਰੀ ਮੂਰਤੀ ਪਰ ਸੇ ਬਲਿਹਾਰਨੇ ਜਾਤਾ ਹੂੰ॥੪॥੨॥
Prof. Sahib Singhਕਬੀਰ ਆਖਦਾ ਹੈ- ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ ॥੪॥੨॥* ਸ਼ਬਦ ਦਾ ਭਾਵ: ਦੁਨੀਆ ਵਿਚ ਕਦੇ ਸੁਖ ਹੈ ਕਦੇ ਦੁੱਖ। ਨਾਹ ਸੁਖ ਵਿਚ ਅਹੰਕਾਰ ਕਰੇ, ਨਾਹ ਦੁੱਖ ਵਿਚ ਥੱਲੇ ਲਹਿ ਜਾਏ। ਸੁਖ-ਦੁੱਖ ਦਾ ਇਹ ਚੱਕਰ ਪ੍ਰਭੂ ਦੇ ਹੱਥ ਵਿਚ ਹੈ। * ਨੋਟ: ਨਾਰੀ ਤੋਂ ਪੁਰਖ ਪੈਦਾ ਕਰਨ ਅਤੇ ਪੁਰਖ ਤੋਂ ਨਾਰੀ ਪੈਦਾ ਕਰਨ ਦਾ ਖ਼ਿਆਲ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਸਤਿਗੁਰੂ ਜੀ ਭੀ ਅਕਾਲ ਪੁਰਖ ਦੀ ਅਗਾਧ ਕਥਾ ਹੀ ਬਿਆਨ ਕਰਨ ਸਮੇ ਇਹ ਖ਼ਿਆਲ ਪਰਗਟ ਕਰਦੇ ਹਨ: ਰਾਮਕਲੀ ਮ: ੧ ॥ ਸਾਗਰ ਮਹਿ ਬੂੰਦ, ਮਹਿ ਬੂੰਦ ਸਾਗਰੁ, ਕਵਣੁ ਬੂਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ, ਆਪੇ ਤਤੁ ਪਛਾਣੈ ॥੧॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ਰਹਾਉ॥ ਦਿਨ ਮਹਿ ਰੈਣਿ, ਰੈਣਿ ਮਹਿ ਦਿਨੀਅਰੁ, ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥੨॥ ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ, ਧਿਆਨ ਮਹਿ ਜਾਨਿਆ, ਗੁਰਮੁਖਿ ਅਕਥ ਕਹਾਨੀ ॥੩॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ, ਪੰਚ ਮਿਲੇ ਗੁਰਭਾਈ ॥ ਨਾਨਕ ਤਿਨ ਕੇ ਸਦ ਬਲਿਹਾਰੀ, ਜਿਨ ਏਕ ਸਬਦਿ ਲਿਵ ਲਾਈ ॥੪॥੯॥ (ਪੰਨਾ ੮੭੮)।
SikhNet (Spanish)Dice Kabir, Tú, oh Dios, eres el Bienamado de los Santos y yo ofrezco mi ser en sacrificio a Tu Visión. (4-2)