ੴ

ਸਿੱਖਬਾਣੀ · SikhBani

ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥

bahut prataap gaanau sau paae due lakh ttakaa baraat
Bhagat Kabir Ji ਭਗਤ ਕਬੀਰ ਜੀ · Raag Saarang · Ang 1251, 1252 · 12 lines
Translations

ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥

raag saarang baanee bhagataan kee | kabeer jee | Ang 1251

Sant Singh KhalsaRaag Saarang, The Word Of The Devotees. Kabeer Jee:
Manmohan SinghRag Sarang Hymns of the saints. Reverend Kabir.
Manmohan Singh (Punjabi)ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
Prof. Sahib Singhਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Sarang, Palabras de los Bhaktas, Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1251

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕਹਾ ਨਰ ਗਰਬਸਿ; ਥੋਰੀ ਬਾਤ ॥

kahaa nar garabas; thoree baat | Ang 1251

Sant Singh KhalsaO mortal, why are you so proud of small things?
Manmohan SinghO man, why are thou proud of a small matter?
Manmohan Singh (Punjabi)ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ?
Fareedkot Teekaਹੇ ਪੁਰਸ! ਥੋੜੀ ਬਾਤ ਪੁਰ (ਕਹਾ) ਕਿਸ ਵਾਸਤੇ ਗਰਬੁ ਕਰਤਾ ਹੈਂ?
Prof. Sahib Singhਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?

ਪਦ ਅਰਥ ਗਰਬਸਿ = ਤੂੰ ਹੰਕਾਰ ਕਰਦਾ ਹੈਂ। ਨਰ = ਹੇ ਮਨੁੱਖ! ਥੋਰੀ ਬਾਤ = ਥੋੜ੍ਹੀ ਜਿਹੀ ਗੱਲ ਪਿੱਛੇ।

SikhNet (Spanish)Oh ser humano ¿por qué te enorgulleces de tus pequeños logros?

ਮਨ ਦਸ ਨਾਜੁ. ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ॥੧॥ ਰਹਾਉ ॥

man das naaj. ttakaa chaar gaantthee; ainddau ttedtau jaat |1| rahaau | Ang 1251

Sant Singh KhalsaWith a few pounds of grain and a few coins in your pocket, you are totally puffed up with pride. ||1||Pause||
Manmohan SinghWith ten maunds of corn and four coins in thy knot, thou are puffed up so much. Pause.
Manmohan Singh (Punjabi)ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ।
Fareedkot Teekaਦਸਕ ਮਣ ਅਨਾਜ ਔਰ ਚਾਰਕ (ਟਕਾ) ਰੁਪਏ ਪਲੇ ਹੋ ਗਏ ਤੇ (ਐਡੌ) ਆਕੜ ਕਰ ਟੇਢਾ, ਭਾਵ ਹੰਕਾਰੀ ਹੋ ਕਰ ਕੁਮਾਰਗ ਮੇਂ ਚਲਣੇ ਲਗ ਜਾਤਾ ਹੈਂ॥੧॥ ਰਹਾਉ ॥
Prof. Sahib Singhਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥

ਪਦ ਅਰਥ ਮਨ = ਮਣ। ਨਾਜੁ = ਅਨਾਜ। ਟਕਾ ਚਾਰਿ = ਚਾਰ ਟਕੇ, ਥੋੜ੍ਹੀ ਜਿਹੀ ਮਾਇਆ। ਗਾਂਠੀ = ਪੱਲੇ। ਐਂਡੌ = ਇਤਨਾ ॥੧॥ ਰਹਾਉ ॥

SikhNet (Spanish)Si tienes unas cuantas toneladas de granos en tu granero y unas cuantas monedas más que los demás, ¿qué?, ¿por qué te vanaglorias por eso? (1.Pausa)

ਬਹੁਤੁ ਪ੍ਰਤਾਪੁ, ਗਾਂਉ ਸਉ ਪਾਏ; ਦੁਇ ਲਖ ਟਕਾ ਬਰਾਤ ॥

bahut prataap, gaanau sau paae; due lakh ttakaa baraat | Ang 1251

Sant Singh KhalsaWith great pomp and ceremony, you control a hundred villages, with an income of hundreds of thousands of dollars.
Manmohan SinghIn case of greater grandeur, thou may have a hundred villages and an income of two lakhs of rupees.
Manmohan Singh (Punjabi)ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ।
Fareedkot Teekaਜੇਕਰ ਬਹੁਤ ਪ੍ਰਤਾਪ ਹੂਆ ਤੌ ਸੌ ਗਾਉ ਪਾਇ ਲੀਏ ਔਰ ਦੋ ਇਕ ਲਖ ਰੁਪ੍ਯਾ (ਬਰਾਤ) ਆਮਦਨ ਬ੍ਰਸਦੀ, ਵਾ ਦੁਮਾਹੇ ਦੀ ਨੌਕਰੀ ਹੋ ਗਈ॥
Prof. Sahib Singhਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,

ਪਦ ਅਰਥ ਗਾਂਉ = ਪਿੰਡ। ਬਰਾਤ = ਜਗੀਰ।

SikhNet (Spanish)Si eres honrado por otros y llegas a tener cientos de villas, heredas títulos y utilidades de millones de monedas.

ਦਿਵਸ ਚਾਰਿ ਕੀ ਕਰਹੁ ਸਾਹਿਬੀ; ਜੈਸੇ ਬਨ ਹਰ ਪਾਤ ॥੧॥

divas chaar kee karahu saahibee; jaise ban har paat |1| Ang 1251

Sant Singh KhalsaThe power you exert will last for only a few days, like the green leaves of the forest. ||1||
Manmohan SinghLike the tree leaves of the forest, thou may enjoy thy chieftainship for four days.
Manmohan Singh (Punjabi)ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ।
Fareedkot Teekaਸੋ ਯਿਹ ਚਾਰ ਦਿਨ ਕੇ ਲੀਏ ਸਰਦਾਰੀ ਕਰਤੇ ਹੋ। ਕੈਸੇ ਕਰਤੇ ਹੋ? ਜੈਸੇ ਬਨ ਮੇਂ ਪਤੇ ਚਾਰ ਦਿਨ ਹਰੇ ਰਹਤੇ ਹੈਂ; ਵਾ ਜੈਸੇ ਪਤੇ ਊਪਰ ਕਾਜਲ ਗਿਰ ਪੜਤਾ ਹੈ, ਤੈਸੇ ਪਦਾਰਥ ਛਿਨ ਭੰਗਰ ਹੈ॥੧॥
Prof. Sahib Singhਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥

ਪਦ ਅਰਥ ਸਾਹਿਬੀ = ਸਰਦਾਰੀ। ਬਨ = ਜੰਗਲ ਦੇ। ਹਰ ਪਾਤ = ਹਰੇ ਪੱਤਰ ॥੧॥

SikhNet (Spanish)Créeme, tu señorío sólo durará algunos días así como lo verde en el bosque. (1)

ਨਾ ਕੋਊ ਲੈ ਆਇਓ ਇਹੁ ਧਨੁ; ਨਾ ਕੋਊ ਲੈ ਜਾਤੁ ॥

naa koaoo lai aaeo ihu dhan; naa koaoo lai jaat | Ang 1251

Sant Singh KhalsaNo one has brought this wealth with him, and no one will take it with him when he goes.
Manmohan SinghNo one has brought this wealth with him and no one shall take it away.
Manmohan Singh (Punjabi)ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ।
Fareedkot Teekaਇਸ ਧਨ ਕੋ ਨਾ ਤੋ ਕੋਈ ਲੈ ਕਰ ਕੇ ਆਯਾ ਹੈ ਔਰ ਨਾ ਕੋਈ ਸਾਥ ਹੀ ਲੈ ਜਾਤਾ ਹੈ॥
Prof. Sahib Singh(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
SikhNet (Spanish)Nadie ha traído ninguna riqueza al mundo ni nunca se ha llevado tampoco nada.

ਰਾਵਨ ਹੂੰ ਤੇ ਅਧਿਕ ਛਤ੍ਰਪਤਿ; ਖਿਨ ਮਹਿ ਗਏ ਬਿਲਾਤ ॥੨॥

raavan hoon te adhik chhatrapat; khin meh ge bilaat |2| Ang 1251

Sant Singh KhalsaEmperors, even greater than Raawan, passed away in an instant. ||2||
Manmohan SinghThe sovereigns, greater than even Rawan, passed away in an instant.
Manmohan Singh (Punjabi)ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ।
Fareedkot Teekaਰਾਵਣ ਸੇ ਭੀ ਅਧਿਕ ਛਤਰਪਤੀ ਛਿਨ ਵਿਖੇ ਨਸਟ ਹੋ ਜਾਤੇ ਭਏ ਹੈਂ॥੨॥☬ਜੇ ਕਹੇਂ ਕੋਈ ਸੰਸਾਰ ਮੇਂ ਇਸਥਿਤ ਭੀ ਰਹਿਤਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥

ਪਦ ਅਰਥ ਅਧਿਕ = ਵੱਡੇ। ਛਤ੍ਰਪਤਿ = ਰਾਜੇ। ਗਏ ਬਿਲਾਤ = ਚਲੇ ਗਏ ॥੨॥

SikhNet (Spanish)Aún reyes más grandiosos que Ravana se han ido en un instante. (2)

ਹਰਿ ਕੇ ਸੰਤ ਸਦਾ ਥਿਰੁ ਪੂਜਹੁ; ਜੋ ਹਰਿ ਨਾਮੁ ਜਪਾਤ ॥

har ke sant sadaa thir poojahu; jo har naam japaat | Ang 1252

Sant Singh KhalsaThe Lord's Saints are steady and stable forever; they worship and adore Him, and chant the Lord's Name.
Manmohan SinghGod's saints, who utter God's Name and worship Him, remain ever stable.
Manmohan Singh (Punjabi)ਰੱਬ ਦੇ ਸਾਧੂ, ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਅਤੇ ਉਸ ਦਾ ਉਪਾਸ਼ਨਾ ਕਰਦੇ ਹਨ, ਸਦੀਵੀ ਸਥਿਰ ਰਹਿੰਦੇ ਹਨ।
Fareedkot Teekaਹਰੀ ਕੇ ਸੰਤ ਜੋ ਰਾਤ੍ਰਿ ਦਿਨ ਨਾਮ ਕੋ ਜਪਤੇ ਹੈਂ, ਸੋ ਸਦੀਵ ਇਸਥਿਤ ਰਹਿਤੇ ਹੈਂ, ਤਾਂ ਤੇ ਤਿਸ ਕੋ ਪੂਜੋ॥
Prof. Sahib Singh(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ), ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ।

ਪਦ ਅਰਥ ਜਪਾਤ = ਜਪਦੇ।

SikhNet (Spanish)Alaba siempre a los Santos, son perennes los que nos inspiran a meditar en el Nombre del Señor.

ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ; ਤੇ ਸਤਸੰਗਿ ਮਿਲਾਤ ॥੩॥

jin kau kripaa karat hai gobid; te satasang milaat |3| Ang 1252

Sant Singh KhalsaThose who are mercifully blessed by the Lord of the Universe, join the Sat Sangat, the True Congregation. ||3||
Manmohan SinghThey, unto whom the World-Lord shows mercy, meet with the society of the saints.
Manmohan Singh (Punjabi)ਜਿਨ੍ਹਾਂ ਉਤੇ ਸ਼੍ਰਿਸ਼ਟੀ ਦਾ ਸੁਆਮੀ ਮਿਹਰ ਧਾਰਦਾ ਹੈ, ਉਹ ਸਾਧ ਸੰਗਤ ਨਾਲ ਜੁੜ ਜਾਂਦੇ ਹਨ।
Fareedkot Teekaਜਿਨ ਕੋ ਗੋਬਿੰਦ ਜੀ ਕਿਰਪਾ ਕਰਤੇ ਹੈਂ, ਸੋ ਪੁਰਸ ਸਤਸੰਗ ਮੇਂ ਮਿਲਤੇ ਹੈਂ॥੩॥
Prof. Sahib Singhਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ ॥੩॥

ਪਦ ਅਰਥ ਮਿਲਾਤ = ਮਿਲਦੇ ਹਨ ॥੩॥

SikhNet (Spanish)Sí, aquél que obtiene la Gracia del Señor, sólo él llega a la Sociedad de los Santos. (3)

ਮਾਤ ਪਿਤਾ ਬਨਿਤਾ ਸੁਤ ਸੰਪਤਿ; ਅੰਤਿ. ਨ ਚਲਤ ਸੰਗਾਤ ॥

maat pitaa banitaa sut sanpat; ant. na chalat sangaat | Ang 1252

Sant Singh KhalsaMother, father, spouse, children and wealth will not go along with you in the end.
Manmohan SinghThe Mother, father, wife, sons and wealth go not with the mortal in the end.
Manmohan Singh (Punjabi)ਮਾਂ, ਪਿਓ, ਵਹੁਟੀ, ਪੁਤ੍ਰ ਅਤੇ ਧਨ-ਦੌਲਤ ਅਖੀਰ ਨੂੰ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Fareedkot Teekaਮਾਤਾ, ਪਿਤਾ, ਇਸਤ੍ਰੀ, ਪੁਤ੍ਰ, (ਸੰਪਤਿ) ਧਨ, ਪਦਾਰਥਾਦਿ ਅੰਤ ਕੋ ਕੋਈ ਸੰਗ ਨਹੀਂ ਚਲਤਾ ਹੈ॥
Prof. Sahib Singhਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ-ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ।

ਪਦ ਅਰਥ ਬਨਿਤਾ = ਵਹੁਟੀ। ਸਤੁ = ਪੁੱਤਰ। ਸੰਪਤਿ = ਧਨ। ਸੰਗਾਤ = ਨਾਲ।

SikhNet (Spanish)Ni el padre, ni la madre, ni la esposa o el esposo, ni los hijos, ni las riquezas se irán contigo.

ਕਹਤ ਕਬੀਰੁ ਰਾਮ ਭਜੁ ਬਉਰੇ; ਜਨਮੁ ਅਕਾਰਥ ਜਾਤ ॥੪॥੧॥

kehat kabeer raam bhaj baure; janam akaarath jaat |4|1| Ang 1252

Sant Singh KhalsaSays Kabeer, meditate and vibrate on the Lord, O madman. Your life is uselessly wasting away. ||4||1||
Manmohan SinghSays Kabir, contemplate thou thy Lord, O mad man, Thy life is passing away in vain.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਹੇ ਪਗਲੇ ਪ੍ਰਾਣੀ। ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
Fareedkot Teekaਤਾਂ ਤੇ ਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਨਰ ਬਾਵਰੇ! ਰਾਮ ਕੋ ਭਜ, ਮਾਨੁਖ ਜਨਮੁ (ਅਕਾਰਥ) ਬ੍ਯਰਥ ਚਲਾ ਜਾਤਾ ਹੈ॥੪॥੧॥
Prof. Sahib Singhਕਬੀਰ ਆਖਦਾ ਹੈ ਕਿ (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ ॥੪॥੧॥

ਪਦ ਅਰਥ ਬਉਰੇ = ਹੇ ਕਮਲੇ! ਅਕਾਰਥ = ਵਿਅਰਥ ॥੪॥੧॥

* ਸ਼ਬਦ ਦਾ ਭਾਵ: ਧਨ, ਸੰਪਤਿ, ਸੰਬੰਧੀਆਂ ਦਾ ਮਾਣ ਕੂੜਾ ਹੈ, ਸਦਾ ਨਾਲ ਨਹੀਂ ਨਿੱਭਦਾ।

SikhNet (Spanish)Dice Kabir, medita en Tu Dios, oh loco, de otra forma la oportunidad de éste nacimiento humano pasará en vano. (4-1)
Answers quote the Granth verbatim with Ang citations. AI commentary is not Gurbani and not a religious ruling.