ਬ੍ਰਹਮ ਗਿਆਨੀ; ਏਕ ਊਪਰਿ ਆਸ ॥
braham giaanee; ek aoopar aas |
Sant Singh KhalsaThe God-conscious being centers his hopes on the One alone.
Manmohan SinghLord's-divine has his hope on the One Master.
Manmohan Singh (Punjabi)ਸੁਆਮੀ ਨੂੰ ਜਾਨਣ ਵਾਲੇ ਦੀ ਇਕ ਮਾਲਕ ਉਤੇ ਹੀ ਉਮੀਦ ਹੁੰਦੀ ਹੈ।
Fareedkot Teekaਏਕ ਬ੍ਰਹਮ ਗਿਆਨੀ ਕੀ ਬ੍ਰਿਤੀ ਸਰਬ ਆਸ ਸੇ (ਊਪਰਿ) ਉਪਰਾਮ ਹੋਤੀ ਹੈ ਔਰ ਸਰਬ ਜੀਵੋਂ ਕੀ ਬੁਧੀ ਆਸਾ ਕਰ ਦਬਾਈ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;ਪਦ ਅਰਥ ਆਸ = ਟੇਕ, ਆਸਰਾ।
SikhNet (Spanish)El hombre conciente de Dios centra sus esperanzas en el Uno Solo.
ਬ੍ਰਹਮ ਗਿਆਨੀ ਕਾ; ਨਹੀ ਬਿਨਾਸ ॥
braham giaanee kaa; nahee binaas |
Sant Singh KhalsaThe God-conscious being shall never perish.
Manmohan SinghLord-divine suffers no doom.
Manmohan Singh (Punjabi)ਸੁਆਮੀ ਨੂੰ ਜਾਨਣ ਵਾਲੇ ਦਾ ਨਾਸ ਨਹੀਂ ਹੁੰਦਾ।
Fareedkot Teekaਤਿਸੀ ਤੇ ਬ੍ਰਹਮ ਗਿਆਨੀ ਕਾ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।ਪਦ ਅਰਥ ਬਿਨਾਸ = ਨਾਸ, ਅਭਾਵ।
SikhNet (Spanish)El ser conciente de Dios, nunca perecerá.
ਬ੍ਰਹਮ ਗਿਆਨੀ ਕੈ; ਗਰੀਬੀ ਸਮਾਹਾ ॥
braham giaanee kai; gareebee samaahaa |
Sant Singh KhalsaThe God-conscious being is steeped in humility.
Manmohan SinghLord's realiser is steeped in humility.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਨਿਮਰਤਾ ਅੰਦਰ ਭਿੰਨਾ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਗਰੀਬੀ ਧਾਰਨੇ ਸੇ (ਸਮਾਹਾ) ਅਨੰਦ ਹੋ ਰਹਾ ਹੈ॥
Prof. Sahib Singhਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,ਪਦ ਅਰਥ ਬ੍ਰਹਮਗਿਆਨੀ ਕੈ = ਬ੍ਰਹਮਗਿਆਨੀ ਦੇ ਮਨ ਵਿਚ। ਸਮਾਹਾ = ਸਮਾਈ ਹੋਈ ਹੈ, ਟਿਕੀ ਹੋਈ ਹੈ।
SikhNet (Spanish)El ser conciente de Dios, procura humildad en su mente.
ਬ੍ਰਹਮ ਗਿਆਨੀ; ਪਰਉਪਕਾਰ ਉਮਾਹਾ ॥
braham giaanee; praupakaar umaahaa |
Sant Singh KhalsaThe God-conscious being delights in doing good to others.
Manmohan SinghLord's realiser takes delight in doing good to others.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਹੋਰਨਾ ਦਾ ਭਲਾ ਕਰਨ ਵਿੱਚ ਖੁਸ਼ੀ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਪਰਉਪਕਾਰ ਕਾ ਹੀ (ਉਮਾਹਾ) ਉਤਸ਼ਾਹ ਰਹਿਤਾ ਹੈ॥
Prof. Sahib Singhਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।ਪਦ ਅਰਥ ਉਮਾਹਾ = ਉਤਸ਼ਾਹ, ਚਾਉ।
SikhNet (Spanish)El ser conciente de Dios, tiene como único deleite, hacer el Bien a otros.
ਬ੍ਰਹਮ ਗਿਆਨੀ ਕੈ; ਨਾਹੀ ਧੰਧਾ ॥
braham giaanee kai; naahee dhandhaa |
Sant Singh KhalsaThe God-conscious being has no worldly entanglements.
Manmohan SinghLord's realiser has no worldly entanglements.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਸੰਸਾਰੀ ਪੁਆੜੇ ਨਹੀਂ ਹੁੰਦੇ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਕੋਈ ਧੰਧਾ ਅਰਥਾਤ ਜੰਜਾਲ ਨਹੀਂ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,
SikhNet (Spanish)El ser conciente de Dios no tiene limitaciones ni ataduras mundanas.
ਬ੍ਰਹਮ ਗਿਆਨੀ; ਲੇ ਧਾਵਤੁ ਬੰਧਾ ॥
braham giaanee; le dhaavat bandhaa |
Sant Singh KhalsaThe God-conscious being holds his wandering mind under control.
Manmohan SinghLord's realiser takes captive his wandering mind.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਆਪਣੇ ਭੱਜੇ ਫਿਰਦੇ ਮਨੂਏ ਨੂੰ ਕੈਦੀ ਬਣਾ ਲੈਦਾ ਹੈ।
Fareedkot Teekaਕਿਉਂਕਿ ਬ੍ਰਹਮ ਗਿਆਨੀ ਨੇ ਮਨ ਧਾਵਤੇ ਕੋ ਵਸ ਮੇਂ ਲੈ ਕਰ ਬੰਧ ਲੀਆ ਹੈ॥
Prof. Sahib Singh(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।ਪਦ ਅਰਥ ਲੇ = ਲੈ ਕੇ, ਕਾਬੂ ਕਰ ਕੇ। ਬੰਧਾ = ਰੋਕ ਰੱਖਦਾ ਹੈ, ਬੰਨ੍ਹ ਰੱਖਦਾ ਹੈ।
SikhNet (Spanish)El ser conciente de Dios, somete a voluntad su mente inquieta.
ਬ੍ਰਹਮ ਗਿਆਨੀ ਕੈ; ਹੋਇ ਸੁ ਭਲਾ ॥
braham giaanee kai; hoe su bhalaa |
Sant Singh KhalsaThe God-conscious being acts in the common good.
Manmohan SinghVery sublime are the act of the man, who realises the Lord
Manmohan Singh (Punjabi)ਪਰਮ ਸਰੇਸ਼ਟ ਹਨ ਕਰਮ ਉਸ ਬੰਦੇ ਦੇ, ਜੋ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਪਾਸੋਂ ਵਾ ਉਪਦੇਸ ਸੇ ਸਭ ਕਾ ਭਲਾ ਹੋਤਾ ਹੈ॥
Prof. Sahib Singhਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,
SikhNet (Spanish)El ser conciente de Dios, actúa por el Bien común.
ਬ੍ਰਹਮ ਗਿਆਨੀ; ਸੁਫਲ ਫਲਾ ॥
braham giaanee; sufal falaa |
Sant Singh KhalsaThe God-conscious being blossoms in fruitfulness.
Manmohan SinghThe Lord realiser fruitions well.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁਲਦਾ ਹੈ।
Fareedkot Teekaਬ੍ਰਹਮ ਗਿਆਨੀ ਸ੍ਰੇਸ਼ਟ ਗੁਣੋਂ ਰੂਪੀ ਫਲੋਂ ਕਰ ਕੇ ਫਲਯਾ ਹੂਆ ਹੈ॥
Prof. Sahib Singhਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।ਪਦ ਅਰਥ ਸੁਫਲ = ਚੰਗੇ ਫਲ ਵਾਲਾ ਹੋ ਕੇ, ਚੰਗੀ ਮੁਰਾਦ ਨਾਲ। ਫਲਾ = ਫਲਦਾ ਹੈ, ਕਾਮਯਾਬ ਹੁੰਦਾ ਹੈ।
SikhNet (Spanish)El ser conciente de Dios destella en flor.
ਬ੍ਰਹਮ ਗਿਆਨੀ ਸੰਗਿ; ਸਗਲ ਉਧਾਰੁ ॥
braham giaanee sang; sagal udhaar |
Sant Singh KhalsaIn the Company of the God-conscious being, all are saved.
Manmohan SinghIn the company of the Lord's realiser all are saved.
Manmohan Singh (Punjabi)ਸਾਹਿਬ ਨੂੰ ਅਨੁਭਵ ਕਰਨ ਵਾਲੇ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
Fareedkot Teekaਬ੍ਰਹਮ ਗਿਆਨੀ ਕੀ ਸੰਗਤ ਕਰਨੇ ਸੇ ਸਭ ਕਾ ਉਧਾਰੁ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,
SikhNet (Spanish)En la compañía del ser conciente de Dios, todos encuentran la Salvación.
ਨਾਨਕ. ਬ੍ਰਹਮ ਗਿਆਨੀ; ਜਪੈ ਸਗਲ ਸੰਸਾਰੁ ॥੪॥
naanak. braham giaanee; japai sagal sansaar |4|
Sant Singh KhalsaO Nanak, through the God-conscious being, the whole world meditates on God. ||4||
Manmohan SinghNanak, the whole world praises the man, who realises his Lord.
Manmohan Singh (Punjabi)ਨਾਨਕ, ਸਾਰਾ ਜਹਾਨ ਉਸ ਬੰਦੇ ਦੀ ਪਰਸੰਸਾ ਕਰਦਾ ਹੈ, ਜੋ ਆਪਣੇ ਸੁਆਮੀ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਕੌ ਹਰੀ ਰੂਪ ਹੋਨੇ ਕਰ ਸੰਸਾਰ ਜਪਤਾ ਅਰਥਾਤ ਪੂਜਤਾ ਹੈ॥੪॥
Prof. Sahib Singh(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥ਪਦ ਅਰਥ ਬ੍ਰਹਮਗਿਆਨੀ ਜਪੈ = ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ ॥੪॥
SikhNet (Spanish)Oh, dice Nanak, a través del ser conciente de Dios, el mundo entero medita en Dios. (4)