ਬ੍ਰਹਮ ਗਿਆਨੀ; ਸਗਲ ਕੀ ਰੀਨਾ ॥
braham giaanee; sagal kee reenaa | Ang 272
Sant Singh KhalsaThe God-conscious being is the dust of all.
Manmohan SinghThe God-divine is the dust of all.
Manmohan Singh (Punjabi)ਰੱਬ ਦਾ ਗਿਆਤਾ ਸਾਰਿਆਂ ਦੀ ਧੂੜ ਹੈ।
Fareedkot Teekaਬ੍ਰਹਮ ਗਿਆਨੀ ਕਾ ਮਨ ਸਭ ਕੀ (ਰੀਨਾ) ਚਰਨ ਧੂੜੀ ਵਤ ਹੋ ਜਾਤਾ ਹੈ ਅਰਥਾਤ ਨਿਰਅਭਿਮਾਨ ਹੋ ਜਾਤਾ ਹੈ॥
Prof. Sahib Singhਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;ਪਦ ਅਰਥ ਰੀਨਾ (ਚਰਨਾਂ ਦੀ) ਧੂੜ।
SikhNet (Spanish)El hombre despierto en Dios se compara a sí mismo con el polvo que los demás pisan y,
ਆਤਮ ਰਸੁ; ਬ੍ਰਹਮ ਗਿਆਨੀ ਚੀਨਾ ॥
aatam ras; braham giaanee cheenaa | Ang 272
Sant Singh KhalsaThe God-conscious being knows the nature of the soul.
Manmohan SinghThe God-divine realises the spiritual bliss.
Manmohan Singh (Punjabi)ਰੱਬ ਦਾ ਗਿਆਤਾ ਰੂਹਾਨੀ ਅਨੰਦ ਨੂੰ ਅਨੁਭਵ ਕਰਦਾ ਹੈ।
Fareedkot Teekaਆਤਮ ਅਨੰਦ ਕੋ ਬ੍ਰਹਮ ਗਿਆਨੀ ਨੇ ਜਾਣਿਆ ਹੈ॥
Prof. Sahib Singhਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।ਪਦ ਅਰਥ ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ।
SikhNet (Spanish)sin embargo, él conoce la Esencia del Alma.
ਬ੍ਰਹਮ ਗਿਆਨੀ ਕੀ; ਸਭ ਊਪਰਿ ਮਇਆ ॥
braham giaanee kee; sabh aoopar meaa | Ang 272
Sant Singh KhalsaThe God-conscious being shows kindness to all.
Manmohan SinghThe God-divine shows kindness to all.
Manmohan Singh (Punjabi)ਰੱਬ ਦਾ ਗਿਆਤਾ ਸਾਰਿਆਂ ਉਤੇ ਮਿਹਰਬਾਨੀ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੀ ਸਭ ਊਪਰ ਕ੍ਰਿਪਾ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)ਪਦ ਅਰਥ ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ।
SikhNet (Spanish)Participa de su bondad a todos y es incapaz de dañar a alguien.
ਬ੍ਰਹਮ ਗਿਆਨੀ ਤੇ; ਕਛੁ ਬੁਰਾ ਨ ਭਇਆ ॥
braham giaanee te; kachh buraa na bheaa | Ang 272
Sant Singh KhalsaNo evil comes from the God-conscious being.
Manmohan SinghFrom the God-divine nothing evil emanates.
Manmohan Singh (Punjabi)ਰੱਬ ਦਾ ਗਿਆਤੇ ਪਾਸੋਂ ਕੋਈ ਬੁਰਾਈ ਨਹੀਂ ਹੁੰਦੀ।
Fareedkot Teekaਪੁਨਾ ਬ੍ਰਹਮ ਗਿਆਨੀ ਸੇ ਕਿਸੀ ਕਾ (ਕੁਛ) ਰੰਚਕ ਮਾਤ੍ਰ ਬੁਰਾ ਨਹੀਂ ਭਯਾ ਹੈ॥
Prof. Sahib Singhਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।ਪਦ ਅਰਥ ਕਛੁ = ਕੋਈ, ਕੋਈ (ਕੰਮ ਜਾਂ ਗੱਲ)।
SikhNet (Spanish)No hace distinción entre unos y otros.
ਬ੍ਰਹਮ ਗਿਆਨੀ; ਸਦਾ ਸਮਦਰਸੀ ॥
braham giaanee; sadaa samadarasee | Ang 272
Sant Singh KhalsaThe God-conscious being is always impartial.
Manmohan SinghThe God-divine is, ever impartial.
Manmohan Singh (Punjabi)ਰੱਬ ਦਾ ਗਿਆਤਾ ਹਮੇਸ਼ਾ, ਪਖਪਾਤ-ਰਹਿਤ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਸਦਾ ਸਮਦ੍ਰਿਸਟੀ ਹੈ॥
Prof. Sahib Singhਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,ਪਦ ਅਰਥ ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ।
SikhNet (Spanish)Donde quiera que el ser conciente de Dios,
ਬ੍ਰਹਮ ਗਿਆਨੀ ਕੀ ਦ੍ਰਿਸਟਿ; ਅੰਮ੍ਰਿਤੁ ਬਰਸੀ ॥
braham giaanee kee drisatt; amrit barasee | Ang 273
Sant Singh KhalsaNectar rains down from the glance of the God-conscious being.
Manmohan SinghAmbrosia rains from the glance of him, who knows God.
Manmohan Singh (Punjabi)ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ!
Fareedkot Teekaਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸਟੀ ਅੰਮ੍ਰਿਤ ਰੂਪ ਹੋ ਕਰ ਬਰਸਤੀ ਹੈ, ਭਾਵ ਉਪਦੇਸ਼ ਕਰ ਮੁਕਤੀ ਕਰਤੇ ਹੈਂ॥
Prof. Sahib Singhਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ।ਪਦ ਅਰਥ ਬਰਸੀ = ਵਰਖਾ ਕਰਨ ਵਾਲੀ।
SikhNet (Spanish)posa su mirada, sus ojos derraman Néctar.
ਬ੍ਰਹਮ ਗਿਆਨੀ; ਬੰਧਨ ਤੇ ਮੁਕਤਾ ॥
braham giaanee; bandhan te mukataa | Ang 273
Sant Singh KhalsaThe God-conscious being is free from entanglements.
Manmohan SinghThe knower of God is free from entanglements.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਉਲਝੇਵਿਆਂ ਤੋਂ ਆਜ਼ਾਦ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਬੰਧਨੋਂ ਸੇ ਮੁਕਤਾ ਹੈ॥
Prof. Sahib Singhਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,ਪਦ ਅਰਥ ਮੁਕਤਾ = ਆਜ਼ਾਦ।
SikhNet (Spanish)El ser conciente de Dios está libre de enredos.
ਬ੍ਰਹਮ ਗਿਆਨੀ ਕੀ; ਨਿਰਮਲ ਜੁਗਤਾ ॥
braham giaanee kee; niramal jugataa | Ang 273
Sant Singh KhalsaThe lifestyle of the God-conscious being is spotlessly pure.
Manmohan SinghPure is the way of life of the knower of God.
Manmohan Singh (Punjabi)ਪਵਿੱਤ੍ਰ ਹੈ ਜੀਵਨ ਰਹੁ-ਰੀਤੀ ਰੱਬ ਨੂੰ ਜਾਨਣ ਵਾਲੇ ਦੀ।
Fareedkot Teekaਬ੍ਰਹਮ ਗਿਆਨੀ ਕੀਆਂ ਜੁਗਤਾਂ ਜਗ੍ਯਾਸੂ ਕੇ ਸਮਝਾਵਣੇ ਹੇਤ ਪਰਮ ਨਿਰਮਲ ਹੈਂ, ਵਾ ਬ੍ਰਹਮ ਗਿਆਨੀ ਕੀ ਬ੍ਰਿਤੀ (ਨਿਰਮਲ) ਸੁਧ ਸਰੂਪ ਮੇਂ ਜੁੜੀ ਹੂਈ ਹੈ॥
Prof. Sahib Singhਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।ਪਦ ਅਰਥ ਜੁਗਤਾ = ਜੁਗਤੀ, ਤਰੀਕਾ, ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।
SikhNet (Spanish)La vida del ser conciente de Dios es impecablemente Pura.
ਬ੍ਰਹਮ ਗਿਆਨੀ ਕਾ; ਭੋਜਨੁ ਗਿਆਨ ॥
braham giaanee kaa; bhojan giaan | Ang 273
Sant Singh KhalsaSpiritual wisdom is the food of the God-conscious being.
Manmohan SinghDivine knowledge is the food of the man who knows God.
Manmohan Singh (Punjabi)ਈਸ਼ਵਰੀ ਗਿਆਤ ਹੈ ਖਾਣਾ ਰੱਬ ਨੂੰ ਜਾਨਣ ਵਾਲੇ ਬੰਦੇ ਦਾ।
Fareedkot Teekaਬ੍ਰਹਮ ਗਿਆਨੀ ਕੋ ਭੋਜਨ ਗਿਆਨ ਹੀ ਹੈ, ਭਾਵ ਕੇਵਲ ਗਿਆਨ ਕਰ ਕੇ ਹੀ ਤ੍ਰਿਪਤਿ ਰਹਿਤਾ ਹੈ॥
Prof. Sahib Singh(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),
SikhNet (Spanish)La Sabiduría es el alimento del ser conciente de Dios.
ਨਾਨਕ. ਬ੍ਰਹਮ ਗਿਆਨੀ ਕਾ; ਬ੍ਰਹਮ ਧਿਆਨੁ ॥੩॥
naanak. braham giaanee kaa; braham dhiaan |3| Ang 273
Sant Singh KhalsaO Nanak, the God-conscious being is absorbed in God's meditation. ||3||
Manmohan SinghNanak, the Lord's knower is absorbed in Lord's meditation alone.
Manmohan Singh (Punjabi)ਨਾਨਕ, ਸਾਹਿਬ ਨੂੰ ਜਾਨਣ ਵਾਲਾ ਸਾਹਿਬ ਦੇ ਸਿਮਰਨ ਅੰਦਰ ਹੀ ਲੀਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਕਾ ਧਿਆਨ ਬ੍ਰਹਮ ਮੇਂ ਹੀ ਹੋਤਾ ਹੈ॥੩॥
Prof. Sahib Singhਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥
SikhNet (Spanish)Oh, dice Nanak, el ser conciente de Dios vive absorto en la Meditación del Señor.(3)