ੴ

ਸਿੱਖਬਾਣੀ · SikhBani

ਨਾਮ ਬਿਨਾ ਜੋ ਪਹਿਰੈ ਖਾਇ ॥

naam binaa jo pahirai khaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 240 · 19 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮਿਲੁ ਮੇਰੇ ਗੋਬਿੰਦ; ਅਪਨਾ ਨਾਮੁ ਦੇਹੁ ॥

mil mere gobind; apanaa naam dehu |

Sant Singh KhalsaMeet me, O my Lord of the Universe. Please bless me with Your Name.
Manmohan SinghMeet me O my World-Lord, bestow on me Thy name.
Manmohan Singh (Punjabi)ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼।
Fareedkot Teekaਹੇ ਮੇਰੇ ਗੋਬਿੰਦ! ਮਿਲਿ ਔਰ ਅਪਨਾ ਨਾਮੁ ਦੇਹੁ॥
Prof. Sahib Singhਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ।

ਪਦ ਅਰਥ ਗੋਬਿੰਦ = ਹੇ ਗੋਬਿੰਦ!

SikhNet (Spanish)Ven conmigo, oh mi Gobind, Señor del Universo, y bendíceme con Tu Nombre,

ਨਾਮ ਬਿਨਾ; ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥

naam binaa; dhrig dhrig asanehu |1| rahaau |

Sant Singh KhalsaWithout the Naam, the Name of the Lord, cursed, cursed is love and intimacy. ||1||Pause||
Manmohan SinghBlasted and blighted is the love which is without the Name. Pause.
Manmohan Singh (Punjabi)ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ।
Fareedkot Teekaਕਿਉਂਕਿ ਤੇਰੇ ਨਾਮ ਬਿਨਾ ਔਰੋਂ ਮੇਂ (ਅਸਨੇਹੁ) ਪ੍ਰੇਮ ਕਰਨੇ ਕੋ ਧਿਕਾਰ ਹੈ। ਇਸ ਲੋਕ ਮੇਂ ਪੁਨਾ ਪ੍ਰਲੋਕ ਮੇਂ ਧਿਕਾਰ ਹੋਤੀ ਹੈ॥੧॥ ਰਹਾਉ ॥
Prof. Sahib Singh(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ॥੧॥ ਰਹਾਉ ॥

ਪਦ ਅਰਥ ਅਸਨੇਹੁ = {स्नेह} ਪਿਆਰ, ਮੋਹ ॥੧॥ ਰਹਾਉ ॥

SikhNet (Spanish)porque sin el Naam, el Nombre del Señor, todo amor es maldecido. (1-Pausa)

ਨਾਮ ਬਿਨਾ; ਜੋ ਪਹਿਰੈ ਖਾਇ ॥

naam binaa; jo pahirai khaae |

Sant Singh KhalsaWithout the Naam, one who dresses and eats well
Manmohan SinghWithout God's Name, he, who wears and eats,
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,।
Fareedkot Teekaਨਾਮ ਸੇ ਬਿਨਾ ਜੋ ਜੀਵ ਪਹਰਤਾ ਖਾਤਾ ਹੈ, ਸੋ ਐਸਾ ਹੈ ਜੈਸੇ ਕੁਤਾ (ਜੂਠਨ) ਰਸੋਈ ਮੇਂ ਪੜ ਜਾਵੇ ਰਸੋਈ ਅਪਵਿਤ੍ਰ ਹੋ ਜਾਤੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ,

ਪਦ ਅਰਥ ਪਹਿਰੈ = ਪਹਿਨਦਾ ਹੈ। ਖਾਇ = ਖਾਂਦਾ ਹੈ।

SikhNet (Spanish)Cuando me visto y como sin el Naam,

ਜਿਉ ਕੂਕਰੁ; ਜੂਠਨ ਮਹਿ ਪਾਇ ॥੧॥

jiau kookar; jootthan meh paae |1|

Sant Singh Khalsais like a dog, who falls in and eats impure foods. ||1||
Manmohan Singhis like a dog, who falls in (on) impure leaf plates.
Manmohan Singh (Punjabi)ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ।
Fareedkot Teekaਵਾ ਕੁਤੇ ਕੇ (ਜੂਠਨ) ਪਾਨੀ ਪੀਨੇ ਕੇ ਠੀਕਰੇ ਮੇਂ ਕੋਈ ਚੀਜ਼ ਪਾਇ ਦੇਈਏ ਸੋ ਅਸੁਧ ਹੋ ਜਾਤੀ ਹੈ। ਤੈਸੇ ਮਨਮੁਖ ਕੇ ਸਰੀਰ ਕੋ ਸਪਰਸ ਕਰ ਸਭ ਪਦਾਰਥ ਅਸੁਧ ਹੋ ਜਾਤੇ ਹੈਂ॥੧॥
Prof. Sahib Singh(ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ॥੧॥

ਪਦ ਅਰਥ ਜੂਠਨ ਮਹਿ = ਜੂਠੀਆਂ ਚੀਜ਼ਾਂ ਵਿਚ ॥੧॥

SikhNet (Spanish)me siento como un perro que traga mugre. (1)

ਨਾਮ ਬਿਨਾ; ਜੇਤਾ ਬਿਉਹਾਰੁ ॥

naam binaa; jetaa biauhaar |

Sant Singh KhalsaWithout the Naam, all occupations are useless,
Manmohan SinghWithout the Name the entire business is futile,
Manmohan Singh (Punjabi)ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ,
Fareedkot Teekaਨਾਮ ਸੇ ਬਿਨਾਂ ਜਿਤਨਾ ਕੁਛ ਬਿਹਾਰੁ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ,

ਪਦ ਅਰਥ ਜੇਤਾ = ਜਿਤਨਾ ਭੀ।

SikhNet (Spanish)Todas las acciones sin el Naam,

ਜਿਉ ਮਿਰਤਕ; ਮਿਥਿਆ ਸੀਗਾਰੁ ॥੨॥

jiau miratak; mithiaa seegaar |2|

Sant Singh KhalsaLike decorations on a dead body. ||2||
Manmohan Singhlike the decoration of a corpse.
Manmohan Singh (Punjabi)ਜਿਵੇਂ ਲੋਥ ਉਤੇ ਹਾਰ ਸ਼ਿੰਗਾਰ ਪਾਇਆ ਹੋਵੇ
Fareedkot Teekaਸੋ ਐਸਾ ਹੈ ਜੈਸਾ ਕਿ ਮ੍ਰਿਤਕ ਪੁਰਸ ਕੋ ਸਿੰਗਾਰ ਕਰਨਾ ਬਿਅਰਥ ਹੈ॥੨॥
Prof. Sahib Singh(ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ॥੨॥

ਪਦ ਅਰਥ ਮਿਰਤਕ = ਮੁਰਦਾ। ਮਿਥਿਆ = ਝੂਠਾ ॥੨॥

SikhNet (Spanish)son como los adornos que les ponen a los muertos. (2)

ਨਾਮੁ ਬਿਸਾਰਿ; ਕਰੇ ਰਸ ਭੋਗ ॥

naam bisaar; kare ras bhog |

Sant Singh KhalsaOne who forgets the Naam and indulges in pleasures,
Manmohan SinghForgetting the Name, he, who indulges in revelments,
Manmohan Singh (Punjabi)ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ,
Fareedkot Teekaਜੋ ਨਾਮ ਕੋ ਬਿਸਾਰ ਕਰ ਕੇ ਰਸ ਭੋਗ ਕਰਤਾ ਹੈ॥
Prof. Sahib Singh(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ,

ਪਦ ਅਰਥ ਬਿਸਾਰਿ = ਵਿਸਾਰ ਕੇ।

SikhNet (Spanish)Embelesarse en placeres sin el Naam, no trae ninguna satisfacción,

ਸੁਖੁ ਸੁਪਨੈ ਨਹੀ; ਤਨ ਮਹਿ ਰੋਗ ॥੩॥

sukh supanai nahee; tan meh rog |3|

Sant Singh Khalsashall find no peace, even in dreams; his body shall become diseased. ||3||
Manmohan Singhhas no peace even in dream and his body becomes diseased.
Manmohan Singh (Punjabi)ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ।
Fareedkot Teekaਤਿਸ ਕੋ ਸੁਖ ਸੁਪਨੇ ਮੇਂ ਭੀ ਨਹੀਂ ਸਰੀਰ ਮੇਂ ਰੋਗ ਉਤਪਤ ਹੋਤੇ ਹੈਂ॥੩॥
Prof. Sahib Singhਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ॥੩॥
SikhNet (Spanish)ni aun en sueños, y el cuerpo se retuerce de dolor.(3)

ਨਾਮੁ ਤਿਆਗਿ; ਕਰੇ ਅਨ ਕਾਜ ॥

naam tiaag; kare an kaaj |

Sant Singh KhalsaOne who renounces the Naam and engages in other occupations,
Manmohan SinghAbandoning Lord's Name, if man engages in other occupations,
Manmohan Singh (Punjabi)ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।
Fareedkot Teekaਔਰ ਜੋ ਨਾਮ ਕੋ ਤਿਆਗ ਕਰ ਕੇ ਔਰ ਕਾਮ ਕਰਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,

ਪਦ ਅਰਥ ਅਨ ਕਾਜ = ਹੋਰ ਹੋਰ ਕੰਮ।

SikhNet (Spanish)Sin el Naam, lo que sea que uno haga

ਬਿਨਸਿ ਜਾਇ; ਝੂਠੇ ਸਭਿ ਪਾਜ ॥੪॥

binas jaae; jhootthe sabh paaj |4|

Sant Singh Khalsashall see all of his false pretenses fall away. ||4||
Manmohan Singhthe whole of his false gilding would fall off.
Manmohan Singh (Punjabi)ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ।
Fareedkot Teekaਸੋ ਕੰਮ ਝੂਠੇ ਪਾਜ ਸਮ ਤਿਸ ਕੇ ਸਭ ਬਿਨਸ ਜਾਵੈਂਗੇ॥੪॥
Prof. Sahib Singhਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ॥੪॥

ਪਦ ਅਰਥ ਸਭਿ = ਸਾਰੇ। ਪਾਜ = ਵਿਖਾਵੇ ॥੪॥

SikhNet (Spanish)es puro espectáculo vano, y no lleva a nada.(4)

ਨਾਮ ਸੰਗਿ ਮਨਿ; ਪ੍ਰੀਤਿ ਨ ਲਾਵੈ ॥

naam sang man; preet na laavai |

Sant Singh KhalsaOne whose mind does not embrace love for the Naam
Manmohan SinghThe man, who embraces not affection for the Name,
Manmohan Singh (Punjabi)ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ,
Fareedkot Teekaਜੋ ਮਨ ਕੀ ਪ੍ਰੀਤੀ ਨਾਮ ਕੇ ਸਾਥ ਨਹੀਂ ਲਗਾਵਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ,

ਪਦ ਅਰਥ ਮਨਿ = ਮਨ ਵਿਚ। ਸੰਗਿ = ਨਾਲ।

SikhNet (Spanish)Sin el Amor del Nombre,

ਕੋਟਿ ਕਰਮ ਕਰਤੋ; ਨਰਕਿ ਜਾਵੈ ॥੫॥

kott karam karato; narak jaavai |5|

Sant Singh Khalsashall go to hell, even though he may perform millions of ceremonial rituals. ||5||
Manmohan Singhgoes to hell even though he perform millions of ceremonial rites.
Manmohan Singh (Punjabi)ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ।
Fareedkot Teekaਸੋ ਕ੍ਰੋੜੋਂ ਕਰਮ ਕਰਤਾ ਹੂਆ ਭੀ ਨਰਕ ਮੇਂ ਜਾਤਾ ਹੈ॥੫॥
Prof. Sahib Singhਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ॥੫॥

ਪਦ ਅਰਥ ਕੋਟਿ = ਕ੍ਰੋੜਾਂ। ਨਰਕਿ = ਨਰਕ ਵਿਚ ॥੫॥

SikhNet (Spanish)uno se hunde en la oscuridad de su conciencia, por más acciones piadosas que haga.(5)

ਹਰਿ ਕਾ ਨਾਮੁ; ਜਿਨਿ. ਮਨਿ ਨ ਆਰਾਧਾ ॥

har kaa naam; jin. man na aaraadhaa |

Sant Singh KhalsaOne whose mind does not contemplate the Name of the Lord
Manmohan SinghHe who remembers not God's Name in his heart,
Manmohan Singh (Punjabi)ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
Fareedkot Teekaਔਰ ਜਿਸ ਨੇ ਹਰੀ ਕਾ ਨਾਮ ਮਨ ਮੇਂ ਅਰਾਧਨ ਨਹੀਂ ਕੀਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,

ਪਦ ਅਰਥ ਜਿਨਿ = ਜਿਸ ਨੇ। ਮਨਿ = ਮਨ ਵਿਚ।

SikhNet (Spanish)La mente de aquél que no ha habitado en el Señor,

ਚੋਰ ਕੀ ਨਿਆਈ; ਜਮ ਪੁਰਿ ਬਾਧਾ ॥੬॥

chor kee niaaee; jam pur baadhaa |6|

Sant Singh Khalsais bound like a thief, in the City of Death. ||6||
Manmohan Singhis bound like a thief, in the city of death.
Manmohan Singh (Punjabi)ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ।
Fareedkot Teekaਸੋ ਪੁਰਸ ਜਮ ਪੁਰੀ ਮੇਂ ਚੋਰ ਕੀ ਨ੍ਯਾਂਈ ਬਾਂਧਾ ਜਾਵੇਗਾ॥੬॥
Prof. Sahib Singhਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ॥੬॥

ਪਦ ਅਰਥ ਜਮਪੁਰਿ = ਜਮ ਦੀ ਪੁਰੀ ਵਿਚ ॥੬॥

SikhNet (Spanish)provoca que sea encadenado como un ladrón en el lugar de la muerte. (6)

ਲਾਖ ਅਡੰਬਰ; ਬਹੁਤੁ ਬਿਸਥਾਰਾ ॥

laakh addanbar; bahut bisathaaraa |

Sant Singh KhalsaHundreds of thousands of ostentatious shows and great expanses
Manmohan SinghLacs of ostentaions and great extensions,
Manmohan Singh (Punjabi)ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ।
Fareedkot Teekaਬਹੁ ਬਿਸਥਾਰ ਪੂਰਬਕ ਲਾਖੋਂ ਜਗ੍ਯ ਆਦਿ ਕਰਮੋਂ ਕੇ ਜੋ (ਅਡੰਬਰ) ਪ੍ਰਾਰੰਭ ਕਰਨੇ ਹੈਂ॥
Prof. Sahib Singh(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ-

ਪਦ ਅਰਥ ਅਡੰਬਰ = ਵਿਖਾਵੇ ਦੇ ਸਾਮਾਨ। ਬਿਸਥਾਰਾ = ਖਿਲਾਰਾ।

SikhNet (Spanish)Hay un sinnúmero de juegos sin sustancia

ਨਾਮ ਬਿਨਾ; ਝੂਠੇ ਪਾਸਾਰਾ ॥੭॥

naam binaa; jhootthe paasaaraa |7|

Sant Singh Khalsa- without the Naam, all these displays are false. ||7||
Manmohan SinghWithout God's Name, false are the displays.
Manmohan Singh (Punjabi)ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ।
Fareedkot Teekaਸੋ ਸੰਪੂਰਨ ਪਸਾਰੇ ਨਾਮ ਸੇ ਬਿਨਾਂ ਝੂਠੇ ਹੈਂ॥੭॥
Prof. Sahib Singhਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ॥੭॥
SikhNet (Spanish)en la vasta extensión del Universo que son inútiles sin el Nombre. (7)

ਹਰਿ ਕਾ ਨਾਮੁ; ਸੋਈ ਜਨੁ ਲੇਇ ॥

har kaa naam; soee jan lee |

Sant Singh KhalsaThat humble being repeats the Name of the Lord,
Manmohan SinghThat man alone repeats God's Name, to whom,
Manmohan Singh (Punjabi)ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ,
Fareedkot Teekaਹਰੀ ਕਾ ਨਾਮ ਸੋਈ ਪੁਰਸ ਲੇਤਾ ਹੈ॥
Prof. Sahib Singh(ਪਰ) ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਪਦ ਅਰਥ ਲੇਇ = ਲੈਂਦਾ ਹੈ।

SikhNet (Spanish)Pero sólo aquél que ha sido supremamente bendecido por Dios,

ਕਰਿ ਕਿਰਪਾ; ਨਾਨਕ ਜਿਸੁ ਦੇਇ ॥੮॥੧੦॥

kar kirapaa; naanak jis dee |8|10|

Sant Singh KhalsaO Nanak, whom the Lord blesses with His Mercy. ||8||10||
Manmohan SinghO Nanak, he mercifully grants this.
Manmohan Singh (Punjabi)ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਕ੍ਰਿਪਾ ਕਰ ਕੇ ਦੇਤਾ ਹੈ॥੮॥੧੦॥☬ਅਪਨਾ ਪ੍ਰੇਮ ਪ੍ਰਗਟਾਵਤੇ ਹੈਂ:
Prof. Sahib Singhਹੇ ਨਾਨਕ! ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ॥੮॥੧੦॥

ਪਦ ਅਰਥ ਦੇਇ = ਦੇਂਦਾ ਹੈ ॥੮॥

SikhNet (Spanish)en Su Misericordia, oh, dice Nanak, habita en el Naam, el Nombre del Señor. (8-10)
Answers quote the Granth verbatim with Ang citations. AI commentary is not Gurbani and not a religious ruling.