ੴ

ਸਿੱਖਬਾਣੀ · SikhBani

Ang 240

Sri Guru Granth Sahib · Raag Gauree · 4 shabads, 51 lines
Translations
Shabad Guru Arjan Dev Ji Raag Gauree continued from Ang 239

ਜਿਨਿ ਗੁਰਿ; ਮੋ ਕਉ ਦੀਨਾ ਜੀਉ ॥

jin gur; mo kau deenaa jeeo |

Sant Singh KhalsaThe Guru who gave me my soul,
Manmohan SinghThat Guru, who gave me life,
Manmohan Singh (Punjabi)ਜਿਸ ਗੁਰੂ ਨੇ ਮੈਨੂੰ ਜਿੰਦ ਜਾਨ ਦਿੱਤੀ ਹੈ,
Fareedkot Teekaਜਿਨ ਗੁਰੋਂ ਨੇ ਮੇਰੇ ਕਉ ਜੀ ਦਾਨ ਦੀਆ ਹੈ, ਭਾਵ ਜਨਮ ਮਰਣ ਤੇ ਰਹਤ ਕਰ ਦੀਆ ਹੈ॥
Prof. Sahib Singh(ਹੇ ਭਾਈ!) ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ,

ਪਦ ਅਰਥ ਜਿਨਿ ਗੁਰਿ = ਜਿਸ ਗੁਰੂ ਨੇ। ਜੀਉ = ਆਤਮਕ ਜੀਵਨ।

SikhNet (Spanish)Me postro siempre ante el Guru

ਆਪੁਨਾ ਦਾਸਰਾ; ਆਪੇ ਮੁਲਿ ਲੀਉ ॥੬॥

aapunaa daasaraa; aape mul leeo |6|

Sant Singh Khalsahas Himself purchased me, and made me His slave. ||6||
Manmohan Singhhas himself purchased me and made me his slave.
Manmohan Singh (Punjabi)ਉਸ ਨੇ ਖੁਦ ਮੈਨੂੰ ਖਰੀਦ ਲਿਆ ਹੈ ਤੇ ਆਪਣਾ ਗੋਲਾ ਬਣਾ ਲਿਆ ਹੈ।
Fareedkot Teekaਪੁਨਾ ਮੁਝ ਅਪਨੇ ਦਾਸ ਕਉ ਆਪ ਹੀ ਮੋਲ ਲੀਆ ਹੈ, ਅਰਥਾਤ ਸੇਵਾ ਮੇਂ ਲਗਾ ਲੀਆ ਹੂੰ॥੬॥
Prof. Sahib Singhਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ) ॥੬॥

ਪਦ ਅਰਥ ਦਾਸਰਾ = ਨਿੱਕਾ ਜਿਹਾ ਦਾਸ। ਮੁਲਿ = ਮੁੱਲ ਨਾਲ ॥੬॥

SikhNet (Spanish)que me ha mostrado mi Alma. (6)

ਆਪੇ ਲਾਇਓ; ਅਪਨਾ ਪਿਆਰੁ ॥

aape laaeo; apanaa piaar |

Sant Singh KhalsaHe Himself has blessed me with His Love.
Manmohan SinghOn his own, he has blest me with his affection.
Manmohan Singh (Punjabi)ਉਸ ਨੇ ਖ਼ੁਦ-ਬ-ਖ਼ੁਦ ਮੇਨੂੰ ਆਪਣੀ ਪ੍ਰੀਤ ਦੀ ਦਾਤ ਦਿਤੀ ਹੈ।
Fareedkot Teekaਔਰ ਆਪ ਹੀ ਕ੍ਰਿਪਾ ਕਰ ਕੇ ਅਪਨਾ ਪਿਆਰ ਲਾਯਾ ਹੈ॥
Prof. Sahib Singhਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ,
SikhNet (Spanish)El Guru me ha comprado en el mercado para ser su Esclavo,

ਸਦਾ ਸਦਾ ਤਿਸੁ ਗੁਰ ਕਉ; ਕਰੀ ਨਮਸਕਾਰੁ ॥੭॥

sadaa sadaa tis gur kau; karee namasakaar |7|

Sant Singh KhalsaForever and ever, I humbly bow to the Guru. ||7||
Manmohan SinghFor ever and ever, I make obeisance unto that Guru.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਲਈ ਮੈਂ ਉਸ ਗੁਰੂ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਸਦਾ ਸਦਾ ਤਿਸ ਗੁਰੂ ਕੋ ਮੈਂ ਨਮਸਕਾਰ ਕਰਤਾ ਹੂੰ॥੭॥
Prof. Sahib Singhਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ ॥੭॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ ॥੭॥

SikhNet (Spanish)y siendo suyo, me ha bendecido con todo Su Amor.(7)

ਕਲਿ ਕਲੇਸ; ਭੈ ਭ੍ਰਮ ਦੁਖ ਲਾਥਾ ॥

kal kales; bhai bhram dukh laathaa |

Sant Singh KhalsaMy troubles, conflicts, fears, doubts and pains have been dispelled;
Manmohan SinghMy hankering, strife, dread, doubt and discomfort, have ended.
Manmohan Singh (Punjabi)ਮੇਰੀ ਕਲਪਣਾ, ਝੇੜਾ, ਡਰ, ਸੰਦੇਹ ਅਤੇ ਬੇਆਰਾਮੀ ਮੁਕ ਗਏ ਹਨ।
Fareedkot Teeka(ਕਲਿ) ਕਲਪਨਾ ਔਰ (ਕਲੇਸ) ਅਵਿਦਿਆ ੧, ਅਗਮਤਾ ੨, ਰਾਗ ੩, ਦ੍ਵੈਖ ੪, ਅਭਿਨਵੇਸ ੫, ਪੁਨਾ ਪਾਂਚ ਪ੍ਰਕਾਰ ਕਾ ਭਰਮ ਤਥਾ ਦੁਖ (ਲਾਥਾ) ਦੂਰ ਹੋ ਗਿਆ ਹੈ॥
Prof. Sahib Singhਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ।

ਪਦ ਅਰਥ ਕਲਿ = ਝਗੜੇ। ਭੈ = {'ਭਉ' ਤੋਂ ਬਹੁ-ਵਚਨ}।

SikhNet (Spanish)Todas mis tristezas, riñas, dudas y miedos han terminado al fin;

ਕਹੁ ਨਾਨਕ; ਮੇਰਾ ਗੁਰੁ ਸਮਰਾਥਾ ॥੮॥੯॥

kahu naanak; meraa gur samaraathaa |8|9|

Sant Singh Khalsasays Nanak, my Guru is All-powerful. ||8||9||
Manmohan SinghSays Nanak, so powerful is my Guru.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਐਸਾ ਬਲੀ ਹੈ ਮੇਰਾ ਗੁਰਦੇਵ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਉਕਤ ਕਲਪਨਾ ਕਲੇਸ ਆਦਿਕੋਂ ਕੇ ਦੂਰ ਕਰਨੇ ਕੋ ਮੇਰਾ ਗੁਰੂ ਹੀ ਸਮਰਥ ਹੈ॥੮॥੯॥☬ਪੂਰਬ ਉਕਤ ਗੁਰੋਂ ਕੋ ਮਿਲ ਕਰ ਪਰਮੇਸ੍ਵਰ ਆਗੇ ਜੈਸੇ ਬੇਨਤੀ ਕਰੇ ਸੋ ਪ੍ਰਕਾਰ ਦੇਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ॥੮॥੯॥

ਪਦ ਅਰਥ ਨਾਨਕ = ਹੇ ਨਾਨਕ! ਸਮਰਾਥਾ = ਸਭ ਤਾਕਤਾਂ ਵਾਲਾ ॥੮॥

SikhNet (Spanish)Dice Nanak, así de Poderoso es mi Guru. (8-9)

Open this shabad (19 lines, Angs 239-240) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮਿਲੁ ਮੇਰੇ ਗੋਬਿੰਦ; ਅਪਨਾ ਨਾਮੁ ਦੇਹੁ ॥

mil mere gobind; apanaa naam dehu |

Sant Singh KhalsaMeet me, O my Lord of the Universe. Please bless me with Your Name.
Manmohan SinghMeet me O my World-Lord, bestow on me Thy name.
Manmohan Singh (Punjabi)ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼।
Fareedkot Teekaਹੇ ਮੇਰੇ ਗੋਬਿੰਦ! ਮਿਲਿ ਔਰ ਅਪਨਾ ਨਾਮੁ ਦੇਹੁ॥
Prof. Sahib Singhਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ।

ਪਦ ਅਰਥ ਗੋਬਿੰਦ = ਹੇ ਗੋਬਿੰਦ!

SikhNet (Spanish)Ven conmigo, oh mi Gobind, Señor del Universo, y bendíceme con Tu Nombre,

ਨਾਮ ਬਿਨਾ; ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥

naam binaa; dhrig dhrig asanehu |1| rahaau |

Sant Singh KhalsaWithout the Naam, the Name of the Lord, cursed, cursed is love and intimacy. ||1||Pause||
Manmohan SinghBlasted and blighted is the love which is without the Name. Pause.
Manmohan Singh (Punjabi)ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ।
Fareedkot Teekaਕਿਉਂਕਿ ਤੇਰੇ ਨਾਮ ਬਿਨਾ ਔਰੋਂ ਮੇਂ (ਅਸਨੇਹੁ) ਪ੍ਰੇਮ ਕਰਨੇ ਕੋ ਧਿਕਾਰ ਹੈ। ਇਸ ਲੋਕ ਮੇਂ ਪੁਨਾ ਪ੍ਰਲੋਕ ਮੇਂ ਧਿਕਾਰ ਹੋਤੀ ਹੈ॥੧॥ ਰਹਾਉ ॥
Prof. Sahib Singh(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ॥੧॥ ਰਹਾਉ ॥

ਪਦ ਅਰਥ ਅਸਨੇਹੁ = {स्नेह} ਪਿਆਰ, ਮੋਹ ॥੧॥ ਰਹਾਉ ॥

SikhNet (Spanish)porque sin el Naam, el Nombre del Señor, todo amor es maldecido. (1-Pausa)

ਨਾਮ ਬਿਨਾ; ਜੋ ਪਹਿਰੈ ਖਾਇ ॥

naam binaa; jo pahirai khaae |

Sant Singh KhalsaWithout the Naam, one who dresses and eats well
Manmohan SinghWithout God's Name, he, who wears and eats,
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,।
Fareedkot Teekaਨਾਮ ਸੇ ਬਿਨਾ ਜੋ ਜੀਵ ਪਹਰਤਾ ਖਾਤਾ ਹੈ, ਸੋ ਐਸਾ ਹੈ ਜੈਸੇ ਕੁਤਾ (ਜੂਠਨ) ਰਸੋਈ ਮੇਂ ਪੜ ਜਾਵੇ ਰਸੋਈ ਅਪਵਿਤ੍ਰ ਹੋ ਜਾਤੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ,

ਪਦ ਅਰਥ ਪਹਿਰੈ = ਪਹਿਨਦਾ ਹੈ। ਖਾਇ = ਖਾਂਦਾ ਹੈ।

SikhNet (Spanish)Cuando me visto y como sin el Naam,

ਜਿਉ ਕੂਕਰੁ; ਜੂਠਨ ਮਹਿ ਪਾਇ ॥੧॥

jiau kookar; jootthan meh paae |1|

Sant Singh Khalsais like a dog, who falls in and eats impure foods. ||1||
Manmohan Singhis like a dog, who falls in (on) impure leaf plates.
Manmohan Singh (Punjabi)ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ।
Fareedkot Teekaਵਾ ਕੁਤੇ ਕੇ (ਜੂਠਨ) ਪਾਨੀ ਪੀਨੇ ਕੇ ਠੀਕਰੇ ਮੇਂ ਕੋਈ ਚੀਜ਼ ਪਾਇ ਦੇਈਏ ਸੋ ਅਸੁਧ ਹੋ ਜਾਤੀ ਹੈ। ਤੈਸੇ ਮਨਮੁਖ ਕੇ ਸਰੀਰ ਕੋ ਸਪਰਸ ਕਰ ਸਭ ਪਦਾਰਥ ਅਸੁਧ ਹੋ ਜਾਤੇ ਹੈਂ॥੧॥
Prof. Sahib Singh(ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ॥੧॥

ਪਦ ਅਰਥ ਜੂਠਨ ਮਹਿ = ਜੂਠੀਆਂ ਚੀਜ਼ਾਂ ਵਿਚ ॥੧॥

SikhNet (Spanish)me siento como un perro que traga mugre. (1)

ਨਾਮ ਬਿਨਾ; ਜੇਤਾ ਬਿਉਹਾਰੁ ॥

naam binaa; jetaa biauhaar |

Sant Singh KhalsaWithout the Naam, all occupations are useless,
Manmohan SinghWithout the Name the entire business is futile,
Manmohan Singh (Punjabi)ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ,
Fareedkot Teekaਨਾਮ ਸੇ ਬਿਨਾਂ ਜਿਤਨਾ ਕੁਛ ਬਿਹਾਰੁ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ,

ਪਦ ਅਰਥ ਜੇਤਾ = ਜਿਤਨਾ ਭੀ।

SikhNet (Spanish)Todas las acciones sin el Naam,

ਜਿਉ ਮਿਰਤਕ; ਮਿਥਿਆ ਸੀਗਾਰੁ ॥੨॥

jiau miratak; mithiaa seegaar |2|

Sant Singh KhalsaLike decorations on a dead body. ||2||
Manmohan Singhlike the decoration of a corpse.
Manmohan Singh (Punjabi)ਜਿਵੇਂ ਲੋਥ ਉਤੇ ਹਾਰ ਸ਼ਿੰਗਾਰ ਪਾਇਆ ਹੋਵੇ
Fareedkot Teekaਸੋ ਐਸਾ ਹੈ ਜੈਸਾ ਕਿ ਮ੍ਰਿਤਕ ਪੁਰਸ ਕੋ ਸਿੰਗਾਰ ਕਰਨਾ ਬਿਅਰਥ ਹੈ॥੨॥
Prof. Sahib Singh(ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ॥੨॥

ਪਦ ਅਰਥ ਮਿਰਤਕ = ਮੁਰਦਾ। ਮਿਥਿਆ = ਝੂਠਾ ॥੨॥

SikhNet (Spanish)son como los adornos que les ponen a los muertos. (2)

ਨਾਮੁ ਬਿਸਾਰਿ; ਕਰੇ ਰਸ ਭੋਗ ॥

naam bisaar; kare ras bhog |

Sant Singh KhalsaOne who forgets the Naam and indulges in pleasures,
Manmohan SinghForgetting the Name, he, who indulges in revelments,
Manmohan Singh (Punjabi)ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ,
Fareedkot Teekaਜੋ ਨਾਮ ਕੋ ਬਿਸਾਰ ਕਰ ਕੇ ਰਸ ਭੋਗ ਕਰਤਾ ਹੈ॥
Prof. Sahib Singh(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ,

ਪਦ ਅਰਥ ਬਿਸਾਰਿ = ਵਿਸਾਰ ਕੇ।

SikhNet (Spanish)Embelesarse en placeres sin el Naam, no trae ninguna satisfacción,

ਸੁਖੁ ਸੁਪਨੈ ਨਹੀ; ਤਨ ਮਹਿ ਰੋਗ ॥੩॥

sukh supanai nahee; tan meh rog |3|

Sant Singh Khalsashall find no peace, even in dreams; his body shall become diseased. ||3||
Manmohan Singhhas no peace even in dream and his body becomes diseased.
Manmohan Singh (Punjabi)ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ।
Fareedkot Teekaਤਿਸ ਕੋ ਸੁਖ ਸੁਪਨੇ ਮੇਂ ਭੀ ਨਹੀਂ ਸਰੀਰ ਮੇਂ ਰੋਗ ਉਤਪਤ ਹੋਤੇ ਹੈਂ॥੩॥
Prof. Sahib Singhਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ॥੩॥
SikhNet (Spanish)ni aun en sueños, y el cuerpo se retuerce de dolor.(3)

ਨਾਮੁ ਤਿਆਗਿ; ਕਰੇ ਅਨ ਕਾਜ ॥

naam tiaag; kare an kaaj |

Sant Singh KhalsaOne who renounces the Naam and engages in other occupations,
Manmohan SinghAbandoning Lord's Name, if man engages in other occupations,
Manmohan Singh (Punjabi)ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।
Fareedkot Teekaਔਰ ਜੋ ਨਾਮ ਕੋ ਤਿਆਗ ਕਰ ਕੇ ਔਰ ਕਾਮ ਕਰਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,

ਪਦ ਅਰਥ ਅਨ ਕਾਜ = ਹੋਰ ਹੋਰ ਕੰਮ।

SikhNet (Spanish)Sin el Naam, lo que sea que uno haga

ਬਿਨਸਿ ਜਾਇ; ਝੂਠੇ ਸਭਿ ਪਾਜ ॥੪॥

binas jaae; jhootthe sabh paaj |4|

Sant Singh Khalsashall see all of his false pretenses fall away. ||4||
Manmohan Singhthe whole of his false gilding would fall off.
Manmohan Singh (Punjabi)ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ।
Fareedkot Teekaਸੋ ਕੰਮ ਝੂਠੇ ਪਾਜ ਸਮ ਤਿਸ ਕੇ ਸਭ ਬਿਨਸ ਜਾਵੈਂਗੇ॥੪॥
Prof. Sahib Singhਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ॥੪॥

ਪਦ ਅਰਥ ਸਭਿ = ਸਾਰੇ। ਪਾਜ = ਵਿਖਾਵੇ ॥੪॥

SikhNet (Spanish)es puro espectáculo vano, y no lleva a nada.(4)

ਨਾਮ ਸੰਗਿ ਮਨਿ; ਪ੍ਰੀਤਿ ਨ ਲਾਵੈ ॥

naam sang man; preet na laavai |

Sant Singh KhalsaOne whose mind does not embrace love for the Naam
Manmohan SinghThe man, who embraces not affection for the Name,
Manmohan Singh (Punjabi)ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ,
Fareedkot Teekaਜੋ ਮਨ ਕੀ ਪ੍ਰੀਤੀ ਨਾਮ ਕੇ ਸਾਥ ਨਹੀਂ ਲਗਾਵਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ,

ਪਦ ਅਰਥ ਮਨਿ = ਮਨ ਵਿਚ। ਸੰਗਿ = ਨਾਲ।

SikhNet (Spanish)Sin el Amor del Nombre,

ਕੋਟਿ ਕਰਮ ਕਰਤੋ; ਨਰਕਿ ਜਾਵੈ ॥੫॥

kott karam karato; narak jaavai |5|

Sant Singh Khalsashall go to hell, even though he may perform millions of ceremonial rituals. ||5||
Manmohan Singhgoes to hell even though he perform millions of ceremonial rites.
Manmohan Singh (Punjabi)ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ।
Fareedkot Teekaਸੋ ਕ੍ਰੋੜੋਂ ਕਰਮ ਕਰਤਾ ਹੂਆ ਭੀ ਨਰਕ ਮੇਂ ਜਾਤਾ ਹੈ॥੫॥
Prof. Sahib Singhਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ॥੫॥

ਪਦ ਅਰਥ ਕੋਟਿ = ਕ੍ਰੋੜਾਂ। ਨਰਕਿ = ਨਰਕ ਵਿਚ ॥੫॥

SikhNet (Spanish)uno se hunde en la oscuridad de su conciencia, por más acciones piadosas que haga.(5)

ਹਰਿ ਕਾ ਨਾਮੁ; ਜਿਨਿ. ਮਨਿ ਨ ਆਰਾਧਾ ॥

har kaa naam; jin. man na aaraadhaa |

Sant Singh KhalsaOne whose mind does not contemplate the Name of the Lord
Manmohan SinghHe who remembers not God's Name in his heart,
Manmohan Singh (Punjabi)ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
Fareedkot Teekaਔਰ ਜਿਸ ਨੇ ਹਰੀ ਕਾ ਨਾਮ ਮਨ ਮੇਂ ਅਰਾਧਨ ਨਹੀਂ ਕੀਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,

ਪਦ ਅਰਥ ਜਿਨਿ = ਜਿਸ ਨੇ। ਮਨਿ = ਮਨ ਵਿਚ।

SikhNet (Spanish)La mente de aquél que no ha habitado en el Señor,

ਚੋਰ ਕੀ ਨਿਆਈ; ਜਮ ਪੁਰਿ ਬਾਧਾ ॥੬॥

chor kee niaaee; jam pur baadhaa |6|

Sant Singh Khalsais bound like a thief, in the City of Death. ||6||
Manmohan Singhis bound like a thief, in the city of death.
Manmohan Singh (Punjabi)ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ।
Fareedkot Teekaਸੋ ਪੁਰਸ ਜਮ ਪੁਰੀ ਮੇਂ ਚੋਰ ਕੀ ਨ੍ਯਾਂਈ ਬਾਂਧਾ ਜਾਵੇਗਾ॥੬॥
Prof. Sahib Singhਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ॥੬॥

ਪਦ ਅਰਥ ਜਮਪੁਰਿ = ਜਮ ਦੀ ਪੁਰੀ ਵਿਚ ॥੬॥

SikhNet (Spanish)provoca que sea encadenado como un ladrón en el lugar de la muerte. (6)

ਲਾਖ ਅਡੰਬਰ; ਬਹੁਤੁ ਬਿਸਥਾਰਾ ॥

laakh addanbar; bahut bisathaaraa |

Sant Singh KhalsaHundreds of thousands of ostentatious shows and great expanses
Manmohan SinghLacs of ostentaions and great extensions,
Manmohan Singh (Punjabi)ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ।
Fareedkot Teekaਬਹੁ ਬਿਸਥਾਰ ਪੂਰਬਕ ਲਾਖੋਂ ਜਗ੍ਯ ਆਦਿ ਕਰਮੋਂ ਕੇ ਜੋ (ਅਡੰਬਰ) ਪ੍ਰਾਰੰਭ ਕਰਨੇ ਹੈਂ॥
Prof. Sahib Singh(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ-

ਪਦ ਅਰਥ ਅਡੰਬਰ = ਵਿਖਾਵੇ ਦੇ ਸਾਮਾਨ। ਬਿਸਥਾਰਾ = ਖਿਲਾਰਾ।

SikhNet (Spanish)Hay un sinnúmero de juegos sin sustancia

ਨਾਮ ਬਿਨਾ; ਝੂਠੇ ਪਾਸਾਰਾ ॥੭॥

naam binaa; jhootthe paasaaraa |7|

Sant Singh Khalsa- without the Naam, all these displays are false. ||7||
Manmohan SinghWithout God's Name, false are the displays.
Manmohan Singh (Punjabi)ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ।
Fareedkot Teekaਸੋ ਸੰਪੂਰਨ ਪਸਾਰੇ ਨਾਮ ਸੇ ਬਿਨਾਂ ਝੂਠੇ ਹੈਂ॥੭॥
Prof. Sahib Singhਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ॥੭॥
SikhNet (Spanish)en la vasta extensión del Universo que son inútiles sin el Nombre. (7)

ਹਰਿ ਕਾ ਨਾਮੁ; ਸੋਈ ਜਨੁ ਲੇਇ ॥

har kaa naam; soee jan lee |

Sant Singh KhalsaThat humble being repeats the Name of the Lord,
Manmohan SinghThat man alone repeats God's Name, to whom,
Manmohan Singh (Punjabi)ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ,
Fareedkot Teekaਹਰੀ ਕਾ ਨਾਮ ਸੋਈ ਪੁਰਸ ਲੇਤਾ ਹੈ॥
Prof. Sahib Singh(ਪਰ) ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਪਦ ਅਰਥ ਲੇਇ = ਲੈਂਦਾ ਹੈ।

SikhNet (Spanish)Pero sólo aquél que ha sido supremamente bendecido por Dios,

ਕਰਿ ਕਿਰਪਾ; ਨਾਨਕ ਜਿਸੁ ਦੇਇ ॥੮॥੧੦॥

kar kirapaa; naanak jis dee |8|10|

Sant Singh KhalsaO Nanak, whom the Lord blesses with His Mercy. ||8||10||
Manmohan SinghO Nanak, he mercifully grants this.
Manmohan Singh (Punjabi)ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਕ੍ਰਿਪਾ ਕਰ ਕੇ ਦੇਤਾ ਹੈ॥੮॥੧੦॥☬ਅਪਨਾ ਪ੍ਰੇਮ ਪ੍ਰਗਟਾਵਤੇ ਹੈਂ:
Prof. Sahib Singhਹੇ ਨਾਨਕ! ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ॥੮॥੧੦॥

ਪਦ ਅਰਥ ਦੇਇ = ਦੇਂਦਾ ਹੈ ॥੮॥

SikhNet (Spanish)en Su Misericordia, oh, dice Nanak, habita en el Naam, el Nombre del Señor. (8-10)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਆਦਿ ਮਧਿ; ਜੋ ਅੰਤਿ ਨਿਬਾਹੈ ॥

aad madh; jo ant nibaahai |

Sant Singh KhalsaMy mind longs for that Friend,
Manmohan SinghOne who stands by me in the beginning, middle and the end,
Manmohan Singh (Punjabi)ਜੋ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਮੇਰਾ ਪੱਖ ਪੂਰਦਾ ਹੈ,
Fareedkot Teeka(ਆਦਿ) ਮਾਤਾ ਕੇ ਗਰਭ ਮੇਂ ਜਿਸ ਨੇ ਰਖਿਆ ਕਰੀ ਹੈ ਔਰ (ਮਧਿ) ਵਰਤਮਾਨ ਕਾਲ ਮੇਂ ਜੋ ਹੈ, ਪੁਨਾ ਅੰਤ ਕੋ ਜੋ ਪ੍ਰਲੋਕ ਮੇਂ ਨਿਬਾਹੇਗਾ ਅਰਥਾਤ ਸੁਖ ਦੇਵੇਗਾ॥
Prof. Sahib Singh(ਹੇ ਭਾਈ!) ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ,

ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = (ਜ਼ਿੰਦਗੀ ਦੇ) ਵਿਚਕਾਰ। ਅੰਤਿ = (ਜੀਵਨ ਦੇ) ਅਖ਼ੀਰ ਵਿਚ। ਨਿਬਾਹੈ = ਸਾਥ ਦੇਂਦਾ ਹੈ।

SikhNet (Spanish)Busco a Aquél que ha estado conmigo desde el principio,

ਸੋ ਸਾਜਨੁ; ਮੇਰਾ ਮਨੁ ਚਾਹੈ ॥੧॥

so saajan; meraa man chaahai |1|

Sant Singh KhalsaWho shall stand by me in the beginning, in the middle and in the end. ||1||
Manmohan Singhmy soul longs for that Friend.
Manmohan Singh (Punjabi)ਉਸ ਮਿਤ੍ਰ ਨੂੰ ਮੇਰੀ ਜਿੰਦੜੀ ਲੋੜਦੀ ਹੈ।
Fareedkot Teekaਸੋ ਸਾਜਨ ਪਰਮੇਸ੍ਵਰ ਹੈ। ਤਿਸ ਕੋ ਮੇਰਾ ਮਨ ਚਾਹਤਾ ਹੈ॥੧॥ਜੇ ਕਹੇ ਕਿਉਂ ਚਾਹੇ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ॥੧॥
SikhNet (Spanish)ahora y para siempre busco solamente a ese Amigo en mi mente. (1)

ਹਰਿ ਕੀ ਪ੍ਰੀਤਿ; ਸਦਾ ਸੰਗਿ ਚਾਲੈ ॥

har kee preet; sadaa sang chaalai |

Sant Singh KhalsaThe Lord's Love goes with us forever.
Manmohan SinghGod's love, ever goes with the mortal.
Manmohan Singh (Punjabi)ਵਾਹਿਗੁਰੂ ਦਾ ਪਿਆਰ, ਹਮੇਸ਼ਾਂ, ਪ੍ਰਾਣੀ ਦੇ ਸਾਥ ਜਾਂਦਾ ਹੈ।
Fareedkot Teekaਹਰੀ ਕੀ ਪ੍ਰੀਤੀ ਸਦਾ ਪ੍ਰਲੋਕ ਮੇਂ ਸਾਥ ਚਲਤੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ।

ਪਦ ਅਰਥ ਸੰਗਿ = ਨਾਲ।

SikhNet (Spanish)El Amor del Señor nunca me falla, porque Él,

ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥

deaal purakh pooran pratipaalai |1| rahaau |

Sant Singh KhalsaThe Perfect and Merciful Lord cherishes all. ||1||Pause||
Manmohan SinghThe Omnipresent and Merciful Master cherishes all. Pause.
Manmohan Singh (Punjabi)ਸਰਬ-ਵਿਆਪਕ ਅਤੇ ਮਿਹਰਬਾਨ ਮਾਲਕ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ। ਠਹਿਰਾਉ।
Fareedkot Teekaਸਰਬ ਮੇਂ ਪੂਰਨ ਜੋ ਦਿਆਲ ਪੁਰਖ ਹੈ, ਸੋ ਪ੍ਰਤਿਪਾਲਾ ਕਰਤਾ ਹੈ, ਪ੍ਰੀਤੀ ਕੀ ਪ੍ਰੌਢਤਾ ਨਮਿੱਤ॥੧॥ ਰਹਾਉ ॥☬ਪੁਨਾ ਕਹਤੇ ਹੈਂ:
Prof. Sahib Singhਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਦਇਆਲ = ਦਇਆ ਦਾ ਘਰ। ਪੁਰਖ = ਸਰਬ-ਵਿਆਪਕ। ਪੂਰਨ = ਸਭ ਗੁਣਾਂ ਦਾ ਮਾਲਕ ॥੧॥ ਰਹਾਉ ॥

SikhNet (Spanish)el Benéfico Espíritu, el Ser Perfecto, sostiene todo. (1-Pausa)

ਬਿਨਸਤ ਨਾਹੀ; ਛੋਡਿ ਨ ਜਾਇ ॥

binasat naahee; chhodd na jaae |

Sant Singh KhalsaHe shall never perish, and He shall never abandon me.
Manmohan SinghThe Lord perishes not, and leaving his servant goes no where.
Manmohan Singh (Punjabi)ਪ੍ਰਭੂ ਨਾਸ ਨਹੀਂ ਹੁੰਦਾ ਅਤੇ ਆਪਣੇ ਨੌਕਰ ਨੂੰ ਤਿਆਗ ਕੇ ਕਿਧਰੇ ਨਹੀਂ ਜਾਂਦਾ।
Fareedkot Teekaਬਿਨਸਤਾ ਨਹੀਂ ਔਰ ਛੋਡ ਕਰ ਨਹੀਂ ਜਾਤਾ॥
Prof. Sahib Singhਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ।

ਪਦ ਅਰਥ ਛੋਡਿ = ਛੱਡ ਕੇ।

SikhNet (Spanish)Él es Eterno y no me deja nunca,

ਜਹ ਪੇਖਾ; ਤਹ ਰਹਿਆ ਸਮਾਇ ॥੨॥

jeh pekhaa; teh rahiaa samaae |2|

Sant Singh KhalsaWherever I look, there I see Him pervading and permeating. ||2||
Manmohan SinghWherever I gaze, there is He contained.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਰਮ ਰਿਹਾ ਹੈ।
Fareedkot Teekaਜਹਾਂ ਦੇਖਤਾ ਹੂੰ ਤਹਾਂ ਹੀ ਸਮਾਇ ਰਹਾ ਹੈ॥
Prof. Sahib Singh(ਹੇ ਭਾਈ!) ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ ॥੨॥

ਪਦ ਅਰਥ ਜਹ = ਜਿਥੇ (ਭੀ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉਥੇ (ਹੀ) ॥੨॥

SikhNet (Spanish)y en lo que sea que veo, veo al Uno prevaleciendo en todo.(2)

ਸੁੰਦਰੁ ਸੁਘੜੁ; ਚਤੁਰੁ ਜੀਅ ਦਾਤਾ ॥

sundar sugharr; chatur jeea daataa |

Sant Singh KhalsaHe is Beautiful, All-knowing, the most Clever, the Giver of life.
Manmohan SinghThe Lord is Beautiful, Skilful, Sharp-willed and the Giver of life.
Manmohan Singh (Punjabi)ਸਾਹਿਬ ਸੁਹਣਾ, ਸਿਆਣਾ, ਤੇਜ਼ ਸਮਝ ਵਾਲਾ ਅਤੇ ਜਿੰਦ-ਜਾਨ ਦੇਣਹਾਰ ਹੈ।
Fareedkot Teekaਸੁੰਦਰ ਹੈ ਔਰ ਚਤਰ ਹੈ, ਪੁਨਾ (ਸੁਘੜੁ) ਸ੍ਰੇਸਟ ਘਾੜਤ ਵਾਲਾ ਜਿੰਦ-ਜਾਨ ਦੇਨਹਾਰ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ,

ਪਦ ਅਰਥ ਸੁਘੜ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਜੀਅ ਦਾਤਾ = ਜਿੰਦ ਦੇਣ ਵਾਲਾ।

SikhNet (Spanish)Él, el Bello Señor, el Sabio, es la Vida de nuestra vida,

ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥

bhaaee poot pitaa prabh maataa |3|

Sant Singh KhalsaGod is my Brother, Son, Father and Mother. ||3||
Manmohan SinghThe Master is my brother, son, father and mother.
Manmohan Singh (Punjabi)ਮਾਲਕ ਮੇਰਾ ਵੀਰ, ਪੁੱਤ੍ਰ, ਬਾਬਲ ਅਤੇ ਅੰਮੜੀ ਹੈ।
Fareedkot Teekaਮੇਰਾ ਭਾਈ, ਪੁ~ਤਰ, ਪਿਤਾ ਔਰ ਮਾਤਾ ਭੀ ਹੈ॥ (ਭਾਵ ਏਹਿ ਕਿ ਜਿਸਕੇ ਰਚੇ ਹੂਏ ਜਗਤ ਮੇਂ ਸਰਬ ਅੰਗ ਸਮਾਨ ਹੋਤੇ ਭੀ ਏਕ ਦੂਸਰੇ ਸਾਥ ਨਹੀਂ ਮਿਲ ਸਕਤਾ ਹੈ)॥੩॥
Prof. Sahib Singhਉਹੀ ਸਾਡਾ (ਅਸਲ) ਭਰਾ ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ॥੩॥
SikhNet (Spanish)nuestro Hermano, Hijo, Padre, Madre y Maestro. (3)

ਜੀਵਨ ਪ੍ਰਾਨ ਅਧਾਰ; ਮੇਰੀ ਰਾਸਿ ॥

jeevan praan adhaar; meree raas |

Sant Singh KhalsaHe is the Support of the breath of life; He is my Wealth.
Manmohan SinghHe is the support of my life and soul He is my capital.
Manmohan Singh (Punjabi)ਉਹ ਮੇਰੀ ਜਿੰਦਗੀ ਅਤੇ ਜਿੰਦੜੀ ਦਾ ਆਸਰਾ ਹੈ। ਉਹ ਮੇਰੀ ਪੂੰਜੀ ਹੈ।
Fareedkot Teekaਜੀਵ ਭਾਵ ਦੇਣੇ ਵਾਲਾ ਪੁਨਾ ਪ੍ਰਾਣੋਂ ਕਾ ਆਸਰਾ ਔਰ ਮੇਰੀ (ਰਾਸਿ) ਪੂੰਜੀ ਸੋਈ ਵਾਹਗੁਰੂ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ।

ਪਦ ਅਰਥ ਅਧਾਰ = ਆਸਰਾ।

SikhNet (Spanish)Él es el Capital de mi vida, mi Asta Principal;

ਪ੍ਰੀਤਿ ਲਾਈ; ਕਰਿ ਰਿਦੈ ਨਿਵਾਸਿ ॥੪॥

preet laaee; kar ridai nivaas |4|

Sant Singh KhalsaAbiding within my heart, He inspires me to enshrine love for Him. ||4||
Manmohan SinghAbiding within my mind, the Lord has caused me to enshrine love for Him.
Manmohan Singh (Punjabi)ਮੇਰੇ ਅੰਤਰ ਆਤਮੇ ਵਾਸਾ ਕਰ ਕੇ, ਪ੍ਰਭੂ ਨੇ ਮੇਰੀ ਆਪਣੇ ਨਾਲ ਪਿਰਹੜੀ ਪਾਈ ਹੈ।
Fareedkot Teekaਯਾਂ ਤੇ ਤਿਸੀ ਮੇਂ ਪ੍ਰੀਤ ਲਾਈ ਹੈ, ਜੋ ਸਰਬ ਰਿਦਿਓਂ ਮੇਂ ਸਾਖੀ ਰੂਪਤਾ ਕਰ ਵਸਿ ਰਹਿਆ ਹੈ॥੪॥
Prof. Sahib Singhਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ॥੪॥

ਪਦ ਅਰਥ ਕਰਿ = ਕਰ ਕੇ। ਰਿਦੈ ਨਿਵਾਸਿ = ਹਿਰਦੇ ਦਾ ਨਿਵਾਸੀ ॥੪॥

SikhNet (Spanish)Yo Lo amo y Lo enaltezco en mi corazón. (4)

ਮਾਇਆ ਸਿਲਕ ਕਾਟੀ; ਗੋਪਾਲਿ ॥

maaeaa silak kaattee; gopaal |

Sant Singh KhalsaThe Lord of the World has cut away the noose of Maya.
Manmohan SinghThe World-cherisher has cut off my halter of mammon.
Manmohan Singh (Punjabi)ਸ੍ਰਿਸ਼ਟੀ ਦੇ ਪਾਲਣਹਾਰ ਨੇ ਮੇਰੀ ਮੋਹਣੀ ਦੀ ਫਾਹੀ ਵੱਢ ਸੁੱਟੀ ਹੈ।
Fareedkot Teekaਗੋਪਾਲ ਨੇ ਹਮਾਰੀ ਮਾਇਆ ਰੂਪੀ (ਸਿਲਕ) ਫਾਸੀ ਕਾਟੀ ਹੈ॥
Prof. Sahib Singh(ਹੇ ਭਾਈ!) ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ।

ਪਦ ਅਰਥ ਸਿਲਕ = ਫਾਹੀ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਪਾਲਣਹਾਰੇ ਨੇ।

SikhNet (Spanish)Él, el Señor, ha cortado mis ataduras a Maya,

ਕਰਿ ਅਪੁਨਾ ਲੀਨੋ; ਨਦਰਿ ਨਿਹਾਲਿ ॥੫॥

kar apunaa leeno; nadar nihaal |5|

Sant Singh KhalsaHe has made me His own, blessing me with His Glance of Grace. ||5||
Manmohan SinghBeholding me with a gracious glance, he has make me His own.
Manmohan Singh (Punjabi)ਮਿਹਰ ਦੀ ਨਿਗ੍ਹਾ ਨਾਲ ਮੇਰੇ ਵੱਲ ਝਾਕ ਕੇ ਉਸਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਔਰ ਕ੍ਰਿਪਾ ਦ੍ਰਿਸਟੀ ਕਰ ਕੇ ਅਪਨਾ ਕਰ ਲੀਆ ਹੈ ਤੇ ਨਿਹਾਲ ਹੋ ਗਿਆ ਹੂੰ॥੫॥
Prof. Sahib Singh(ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ॥੫॥

ਪਦ ਅਰਥ ਨਿਹਾਲਿ = ਵੇਖ ਕੇ ॥੫॥

SikhNet (Spanish)y me ha hecho Suyo, bendiciéndome con Su Mirada de Gracia. (5)

ਸਿਮਰਿ ਸਿਮਰਿ; ਕਾਟੇ ਸਭਿ ਰੋਗ ॥

simar simar; kaatte sabh rog |

Sant Singh KhalsaRemembering, remembering Him in meditation, all diseases are healed.
Manmohan SinghBy continually remembering Him, all the diseases are healed.
Manmohan Singh (Punjabi)ਉਸ ਦਾ ਇਕ-ਰਸ ਆਰਾਧਨ ਕਰਨ ਦੁਆਰਾ ਸਾਰੀਆਂ ਜਹਿਮਤਾ ਟਲ ਗਈਆਂ ਹਨ।
Fareedkot Teekaਮਨ ਬਾਣੀ ਕਰ ਸਿਮਰਣ ਕਰ ਕੇ ਸੰਪੂਰਨ ਰੋਗ ਕਾਟ ਦੀਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ।

ਪਦ ਅਰਥ ਸਿਮਰ = ਸਿਮਰ ਕੇ। ਕਾਟੇ = ਕੱਟੇ ਜਾਂਦੇ ਹਨ। ਸਭਿ = ਸਾਰੇ।

SikhNet (Spanish)Habitando en Él, todas mis aflicciones se han ido,

ਚਰਣ ਧਿਆਨ; ਸਰਬ ਸੁਖ ਭੋਗ ॥੬॥

charan dhiaan; sarab sukh bhog |6|

Sant Singh KhalsaMeditating on His Feet, all comforts are enjoyed. ||6||
Manmohan SinghFixing attention on his feet all the comforts are enjoyed.
Manmohan Singh (Punjabi)ਉਸ ਦੇ ਚਰਨਾ ਨਾਲ ਬਿਰਤੀ ਜੋੜ ਕੇ, ਸਾਰੇ ਆਰਾਮ ਮਾਣ ਲਏ ਜਾਂਦੇ ਹਨ।
Fareedkot Teekaਔਰ ਚਰਨ ਕਵਲੋਂ ਕਾ ਧਿਆਨੁ ਕਰ ਕੇ ਸਰਬ ਪ੍ਰਕਾਰ ਸੁਖੋਂ ਕੋ ਭੋਗਤੇ ਹਾਂ॥੬॥
Prof. Sahib Singhਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ ॥੬॥
SikhNet (Spanish)y fijando mi mente en Sus Pies, he logrado la Paz. (6)

ਪੂਰਨ ਪੁਰਖੁ; ਨਵਤਨੁ ਨਿਤ ਬਾਲਾ ॥

pooran purakh; navatan nit baalaa |

Sant Singh KhalsaThe Perfect Primal Lord is Ever-fresh and Ever-young.
Manmohan SinghThe Omnipresent Lord is ever fresh and ever youthful.
Manmohan Singh (Punjabi)ਸਰਬ-ਵਿਆਪਕ ਸੁਆਮੀ ਸਦਾ ਨਵਾਂਨੁੱਕ ਅਤੇ ਸਦਾ ਜੁਆਨ ਹੈ।
Fareedkot Teekaਜੋ ਪੂਰਨ ਪੁਰਖ ਔਰ ਨਿਤ ਨਵੀਨ ਤਥਾ ਸਰਬ ਸੇ (ਬਾਲਾ) ਵੱਡਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ।)

ਪਦ ਅਰਥ ਨਵਤਨੁ = ਨਵਾਂ। ਨਿਤ = ਸਦਾ। ਬਾਲਾ = ਜਵਾਨ।

SikhNet (Spanish)Él es el Espíritu Divino, el Perfecto Purusha, siempre Fresco, siempre Joven,

ਹਰਿ ਅੰਤਰਿ ਬਾਹਰਿ; ਸੰਗਿ ਰਖਵਾਲਾ ॥੭॥

har antar baahar; sang rakhavaalaa |7|

Sant Singh KhalsaThe Lord is with me, inwardly and outwardly, as my Protector. ||7||
Manmohan SinghWithin and without, God is with me as my Protector.
Manmohan Singh (Punjabi)ਅੰਦਰ ਅਤੇ ਬਾਹਰ ਵਾਹਿਗੁਰੂ ਮੇਰੇ ਰਾਖੇ ਵਜੋਂ ਮੇਰੇ ਨਾਲ ਹੈ।
Fareedkot Teekaਸੋ ਹਰੀ ਅੰਤਰ ਬਾਹਰ ਅਰਥਾਤ ਸਰਬ ਅਸਥਾਨ ਮੇਂ ਸਾਥ ਹੋ ਕਰ ਰਖ੍ਯਾ ਕਰਤਾ ਹੈ॥੭॥
Prof. Sahib Singhਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ ॥੭॥
SikhNet (Spanish)y Él es mi Protector, dentro y fuera de mí.(7)

ਕਹੁ ਨਾਨਕ; ਹਰਿ ਹਰਿ ਪਦੁ ਚੀਨ ॥

kahu naanak; har har pad cheen |

Sant Singh KhalsaSays Nanak, that devotee who realizes the state of the Lord, Har, Har,
Manmohan SinghSays Nanak, one who realises Lord God's dignity,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਜੋ ਵਾਹਿਗੁਰੂ ਮਾਲਕ ਦੇ ਮਰਤਬੇ ਨੂੰ ਅਨੁਭਵ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤੋ ਤਿਸ (ਹਰੀ) ਹਰੇ ਕਰਨੇ ਵਾਲੇ ਕੇ ਪਦ ਕੋ ਜਾਣਿਆ ਹੈ॥
Prof. Sahib Singhਨਾਨਕ ਆਖਦਾ ਹੈ- (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ।

ਪਦ ਅਰਥ ਹਰਿ ਪਦੁ = ਪ੍ਰਭੂ-ਮਿਲਾਪ ਦਾ ਦਰਜਾ। ਪਦੁ = ਦਰਜਾ।

SikhNet (Spanish)Dice Nanak, conoce el Estado de Éxtasis Supremo, oh buscador,

ਸਰਬਸੁ ਨਾਮੁ; ਭਗਤ ਕਉ ਦੀਨ ॥੮॥੧੧॥

sarabas naam; bhagat kau deen |8|11|

Sant Singh Khalsais blessed with the treasure of the Naam. ||8||11||
Manmohan Singhto that Saint He gives His Name as all the wealth.
Manmohan Singh (Punjabi)ਉਹ ਸਾਧੂਆਂ ਨੂੰ ਉਹ ਉਸ ਦੀ ਸਮੂਹ ਦੌਲਤ ਵਜੋ ਆਪਣਾ ਨਾਮ ਦਿੰਦਾ ਹੈ।
Fareedkot Teekaਜਿਸ ਨੇ ਸਰਬੰਸ ਰੂਪ ਨਾਮ ਅਪਨੇ ਭਗਤੋਂ ਕੋ ਦੀਆ ਹੈ॥੮॥੧੧॥☬ਜੈਸੇ ਸੰਤੋਂ ਕੀ ਕ੍ਰਿਪਾ ਸੇ ਪਰਮੇਸ੍ਵਰ ਕੀ ਪ੍ਰਾਪਤੀ ਹੋਈ ਹੈ, ਸੋ ਪ੍ਰਕਾਰ ਦੇਖਾਵਤੇ ਹੈਂ:
Prof. Sahib Singhਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ ॥੮॥੧੧॥

ਪਦ ਅਰਥ ਕਉ = ਨੂੰ। ਸਰਬਸੁ = {सर्वस्व। सर्व = ਸਾਰਾ। स्व = ਸ੍ਵ, ਧਨ} ਸਾਰਾ ਹੀ ਧਨ-ਪਦਾਰਥ, ਸਭ ਕੁਝ ॥੮॥

SikhNet (Spanish)para que seas bendecido con el Tesoro del Nombre. (8-11)

Open this shabad →

Shabad Guru Arjan Dev Ji Raag Gauree continues on Ang 241

ਰਾਗੁ ਗਉੜੀ ਮਾਝ ਮਹਲਾ ੫ ॥

raag gaurree maajh mahalaa 5 |

Sant Singh KhalsaRaag Gauree Maajh, Fifth Mehl:
Manmohan SinghMeasure Gauri Majh 5th Guru.
Manmohan Singh (Punjabi)ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Mall, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਖੋਜਤ ਫਿਰੇ ਅਸੰਖ; ਅੰਤੁ ਨ ਪਾਰੀਆ ॥

khojat fire asankh; ant na paareea |

Sant Singh KhalsaCountless are those who wander around searching for You, but they do not find Your limits.
Manmohan SinghMyriads walk about searching Thee, O Lord, but they find not Thy limits.
Manmohan Singh (Punjabi)ਅਣਗਿਣਤ ਤੈਨੂੰ ਭਾਲਦੇ ਫਿਰਦੇ ਹਨ, ਹੇ ਸੁਆਮੀ! ਪਰ ਉਨ੍ਹਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਦਾ।
Fareedkot Teekaਅਨਗਿਣਤ ਹੀ ਪੁਰਸ ਪਰਮੇਸ੍ਵਰ ਕੋ ਖੋਜਤੇ ਫਿਰਤੇ ਹੈਂ। ਅੰਤ ਕਿਸੇ ਨੇ ਨਹੀਂ ਪਾਇਆ॥
Prof. Sahib Singhਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ।

ਪਦ ਅਰਥ ਖੋਜਤ = ਢੂੰਢਤੇ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨਾਹ ਹੋ ਸਕੇ। ਪਾਰੀਆ = ਪਾਇਆ, ਲੱਭਾ।

SikhNet (Spanish)Millones tratan de encontrarte, oh Señor, pero nadie llega a conocer el Límite de Tu Vastedad,

ਸੇਈ ਹੋਏ ਭਗਤ; ਜਿਨਾ ਕਿਰਪਾਰੀਆ ॥੧॥

seee hoe bhagat; jinaa kirapaareea |1|

Sant Singh KhalsaThey alone are Your devotees, who are blessed by Your Grace. ||1||
Manmohan SinghThey alone becomes Thine devotees on whom is Thy grace.
Manmohan Singh (Punjabi)ਕੇਵਲ ਉਹੀ ਤੇਰੇ ਅਨੁਰਾਗੀ ਹੁੰਦੇ ਹਨ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ।
Fareedkot Teekaਸੋਈ ਪੁਰਸ ਪਰਮੇਸ੍ਵਰ ਕੇ ਭਗਤ ਹੂਏ ਹੈਂ ਜਿਨ੍ਹੋਂ ਪਰ ਤਿਸ ਕੀ ਕ੍ਰਿਪਾ ਹੂਈ ਹੈ॥੧॥
Prof. Sahib Singhਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ॥੧॥

ਪਦ ਅਰਥ ਸੇਈ = ਉਹੀ ਬੰਦੇ। ਭਗਤ = {ਬਹੁ-ਵਚਨ} ॥੧॥

SikhNet (Spanish)y es solamente por Tu Gracia que Te alabamos.(1)

ਹਉ ਵਾਰੀਆ; ਹਰਿ ਵਾਰੀਆ ॥੧॥ ਰਹਾਉ ॥

hau vaareea; har vaareea |1| rahaau |

Sant Singh KhalsaI am a sacrifice, I am a sacrifice to You. ||1||Pause||
Manmohan SinghI am a sacrifice, I am a sacrifice, unto Thee, my God. Pause.
Manmohan Singh (Punjabi)ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਤੇਰੇ ਉਤੇ, ਮੇਰੇ ਵਾਹਿਗੁਰੂ। ਠਹਿਰਾਉ।
Fareedkot Teekaਹੇ ਭਾਈ! ਮੈਂ ਸੰਤੋਂ ਪਰ ਬਲਿਹਾਰੇ ਜਾਤਾ ਹੂੰ ਔਰ ਹਰੀ ਕੇ ਊਪਰ ਸੇ ਭੀ ਬਲਿਹਾਰੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ॥੧॥ ਰਹਾਉ ॥

ਪਦ ਅਰਥ ਵਾਰੀਆ = ਕੁਰਬਾਨ ॥੧॥ ਰਹਾਉ ॥

SikhNet (Spanish)¡Ofrezco mi ser en sacrificio a Ti, oh Señor! (1-Pausa)

ਸੁਣਿ ਸੁਣਿ ਪੰਥੁ ਡਰਾਉ; ਬਹੁਤੁ ਭੈਹਾਰੀਆ ॥

sun sun panth ddaraau; bahut bhaihaareea |

Sant Singh KhalsaContinually hearing of the terrifying path, I am so afraid.
Manmohan SinghBy hearing, and again hearing of the Frightful Path, I am terribly terrified.
Manmohan Singh (Punjabi)ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ।
Fareedkot Teekaਜੋ ਅਤੀ ਭੈ ਕੇ ਦੇਣੇ ਵਾਲਾ ਜਮ ਕਾ ਪੰਥ ਹੈ ਤਿਸ ਕੋ ਸੁਣਿ ਸੁਣਿ ਕਰ ਡਰਤਾ ਹੂੰ॥
Prof. Sahib Singhਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);

ਪਦ ਅਰਥ ਸੁਣਿ = ਸੁਣ ਕੇ। ਪੰਥੁ = ਰਸਤਾ। ਡਰਾਉ = ਡਰਾਉਣਾ। ਭੈਹਾਰੀਆ = ਭੈ-ਭੀਤ।

SikhNet (Spanish)Escuchando que el sendero de la vida es terrible, tengo miedo,

ਮੈ ਤਕੀ ਓਟ ਸੰਤਾਹ; ਲੇਹੁ ਉਬਾਰੀਆ ॥੨॥

mai takee ott santaah; lehu ubaareea |2|

Sant Singh KhalsaI have sought the Protection of the Saints; please, save me! ||2||
Manmohan SinghI have sought Saints' asylum, O God's favourite do thou save me.
Manmohan Singh (Punjabi)ਮੈਂ ਸਾਧੂ ਦੀ ਸ਼ਰਣਾਗਤ ਸੰਭਾਲੀ ਹੈ ਹੇ ਰੱਬ ਦੇ ਪਿਆਰੇ ਤੂੰ ਮੇਰੀ ਰਖਿਆ ਕਰ।
Fareedkot Teekaਤਿਸ ਤੇ ਮੈਂ ਸੰਤ ਜਨੋਂ ਕੀ ਸਰਣ ਤਕੀ ਹੈ, ਜੋ ਹੇ ਸੰਤ ਜਨੋਂ! ਤਿਸ ਮਾਰਗ ਕੇ ਦੁਖ ਸੇ ਬਚਾਇ ਲੇਵੋ॥੨॥
Prof. Sahib Singhਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ॥੨॥

ਪਦ ਅਰਥ ਸੰਤਾਹ = ਸੰਤਾਂ ਦੀ। ਲੇਹੁ ਉਬਾਰੀਆ = ਬਚਾ ਲਵੋ ॥੨॥

SikhNet (Spanish)y busco el Refugio de los Santos para estar a salvo. (2)

Open this shabad (19 lines, Angs 240-241) →

Ang 240 of 1430