ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Sant Singh KhalsaGauree Gwaarayree, Third Mehl:
Manmohan SinghGauri Guareri. 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤiਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.
ਤੂੰ ਅਕਥੁ; ਕਿਉ ਕਥਿਆ ਜਾਹਿ ॥
toon akath; kiau kathiaa jaeh |
Sant Singh KhalsaYou are Indescribable; how can I describe You?
Manmohan SinghThou art ineffable. How can Thou be described?
Manmohan Singh (Punjabi)ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
Fareedkot Teekaਤੂੰ ਜੋ ਅਕਥ ਹੈਂ, ਸੋ ਕੈਸੇ ਕਥਨ ਕੀਆ ਜਾਵੈ॥
Prof. Sahib Singhਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ।
SikhNet (Spanish)Eres Inefable, ¿cómo Te podría uno describir, oh Señor?
ਗੁਰਸਬਦੁ ਮਾਰਣੁ; ਮਨ ਮਾਹਿ ਸਮਾਹਿ ॥
gurasabad maaran; man maeh samaeh |
Sant Singh KhalsaThose who subdue their minds, through the Word of the Guru's Shabad, are absorbed in You.
Manmohan SinghThey, who by Guru's instruction, subdue their mind, are absorbed in thee, O Lord.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!
Fareedkot Teekaਪਰੰਤੂ ਜਿਨੋਂ ਨੇ ਗੁਰਉਪਦੇਸ਼ ਕਰ ਮਨ ਮਾਰਣ ਕੀਆ ਹੈ, ਸੋ ਤੇਰੇ (ਮਾਹਿ) ਬੀਚ ਸਮਾ ਜਾਤੇ ਹੈਂ॥ ਵਾ ਅੰਤ ਮੇਂ ਹਾਹਾ ਅਖਰ ਹੈ ਈੜੀ ਨਹੀਂ ਯਾਂ ਤੇ ਔਰ ਅਰਥ- ਜਿਨ ਕੋ ਗੁਰ ਉਪਦੇਸ (ਮਾਰਣੁ) ਮਸਾਲਾ ਮਿਲਾ ਹੈ, ਤਿਨ ਕੋ ਮਨ ਮੇਂ ਹੀ (ਸਮਾਹਿ) ਅਨੰਦ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ।ਪਦ ਅਰਥ ਮਾਰਣੁ = ਮਸਾਲਾ।
SikhNet (Spanish)A través de la Palabra del Shabd del Guru eres enaltecido en la mente.
ਤੇਰੇ ਗੁਣ ਅਨੇਕ; ਕੀਮਤਿ ਨਹ ਪਾਹਿ ॥੧॥
tere gun anek; keemat neh paeh |1|
Sant Singh KhalsaYour Glorious Virtues are countless; their value cannot be estimated. ||1||
Manmohan SinghNumberless are Thine virtues, and their worth cannot be appraised.
Manmohan Singh (Punjabi)ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਮਹਾਰਾਜ! ਤੇਰੇ ਅਨੇਕ ਗੁਣ ਹੈਂ ਕੀਮਤ ਨਹੀਂ ਪਾਈ ਜਾਤੀ॥੧॥
Prof. Sahib Singhਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ ॥੧॥
SikhNet (Spanish)Tus Virtudes son Ilimitadas, ¿quién de entre nosotros podría encontrar Tu Valor? (1)
ਜਿਸ ਕੀ ਬਾਣੀ; ਤਿਸੁ ਮਾਹਿ ਸਮਾਣੀ ॥
jis kee baanee; tis maeh samaanee |
Sant Singh KhalsaThe Word of His Bani belongs to Him; in Him, it is diffused.
Manmohan SinghGurbani is merged in Him, to whom it belongs.
Manmohan Singh (Punjabi)ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।
Fareedkot Teekaਹੇ ਮਹਾਰਾਜ! ਜਿਸ ਤੇਰੀ (ਬਾਣੀ) ਬਨਾਵਟ ਜਗਤ ਹੈ ਤਿਸ ਤੇਰੇ ਮੇਂ ਸ੍ਰਿਸਟੀ ਸਮਾਈ ਹੈ, ਭਾਵ ਯਹਿ ਕਿ ਤੂੰ ਅਧਿਸ੍ਟਾਨ ਹੈਂ ਪ੍ਰਪੰਚ ਤੇਰੇ ਮੇਂ ਕਲਪਿਤ ਹੈ॥
Prof. Sahib Singhਇਹ ਸਿਫ਼ਤ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ)।ਪਦ ਅਰਥ ਜਿਸ ਕੀ = ਜਿਸ (ਪਰਮਾਤਮਾ) ਦੀ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ, ਸਿਫ਼ਤਿ-ਸਾਲਾਹ। ਤਿਸੁ ਮਾਹਿ = ਉਸ (ਪਰਮਾਤਮਾ) ਵਿਚ {ਨੋਟ: ਸੰਬੰਧਕ 'ਕੀ' ਦੇ ਕਾਰਨ 'ਜਿਸੁ' ਦਾ (ੁ) ਲੋਪ ਹੋ ਗਿਆ ਹੈ, ਪਰ ਸੰਬੰਧਕ 'ਮਾਹਿ' ਇਹ ਅਸਰ ਨਹੀਂ ਪਾ ਸਕਦਾ। ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)La Palabra del Shabd del Señor está inmersa en Él, en el Señor, a Quien pertenece.
ਤੇਰੀ ਅਕਥ ਕਥਾ; ਗੁਰ ਸਬਦਿ ਵਖਾਣੀ ॥੧॥ ਰਹਾਉ ॥
teree akath kathaa; gur sabad vakhaanee |1| rahaau |
Sant Singh KhalsaYour Speech cannot be spoken; through the Word of the Guru's Shabad, it is chanted. ||1||Pause||
Manmohan SinghThine exposition is unutterable. By Guru's instruction it is described. Pause.
Manmohan Singh (Punjabi)ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।
Fareedkot Teekaਹੇ ਅਕਥ! ਤੇਰੀ ਕਥਾ ਗੁਰੋਂ ਕੇ ਉਪਦੇਸ ਦ੍ਵਾਰਾ ਉਚਾਰਨ ਕਰੀ ਜਾਤੀ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ॥੧॥ ਰਹਾਉ ॥ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੧॥ ਰਹਾਉ ॥
SikhNet (Spanish)Tu Evangelio es Impronunciable, sólo puede ser recitado a través de la Palabra del Shabd del Guru. (1-Pausa)
ਜਹ ਸਤਿਗੁਰੁ; ਤਹ ਸਤਸੰਗਤਿ ਬਣਾਈ ॥
jeh satigur; teh satasangat banaaee |
Sant Singh KhalsaWhere the True Guru is - there is the Sat Sangat, the True Congregation.
Manmohan SinghWherever is the True Guru, their is the congregation of Saints.
Manmohan Singh (Punjabi)ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।
Fareedkot Teekaਜਹਾਂ ਸਤਗੁਰੁ ਹੈ ਤਹਾਂ ਹੀ ਤੈਂ ਸਤਸੰਗਤ ਬਣਾਈ ਹੈ॥
Prof. Sahib Singhਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ,ਪਦ ਅਰਥ ਜਹ = ਜਿੱਥੇ, ਜਿਸ ਹਿਰਦੇ ਵਿਚ।
SikhNet (Spanish)Donde sea que se encuentre el Guru Verdadero, ahí se congregan los Santos.
ਜਹ ਸਤਿਗੁਰੁ; ਸਹਜੇ. ਹਰਿ ਗੁਣ ਗਾਈ ॥
jeh satigur; sahaje. har gun gaaee |
Sant Singh KhalsaWhere the True Guru is - there, the Glorious Praises of the Lord are intuitively sung.
Manmohan SinghWherever is the True Guru, the praises of God, are, automatically sung there.
Manmohan Singh (Punjabi)ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।
Fareedkot Teekaਜਹਾਂ ਸਤਗੁਰੂ ਹੈ ਤਹਾਂ ਸਹਜੇ ਹੀ ਤੇਰੇ ਗੁਣ ਗਾਈਤੇ ਹੈਂ॥
Prof. Sahib Singh(ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ।ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।
SikhNet (Spanish)Ahí la Alabanza del Señor es cantada, en total Paz.
ਜਹ ਸਤਿਗੁਰੁ; ਤਹਾ ਹਉਮੈ. ਸਬਦਿ ਜਲਾਈ ॥੨॥
jeh satigur; tahaa haumai. sabad jalaaee |2|
Sant Singh KhalsaWhere the True Guru is - there egotism is burnt away, through the Word of the Shabad. ||2||
Manmohan SinghWherever is the True Guru, there, through the Name, mortals ego is burnt.
Manmohan Singh (Punjabi)ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।
Fareedkot Teekaਪੁਨਾ ਜਹਾਂ ਸੁਤਗੁਰ ਹੈਂ ਤਹਾਂ ਤਿਨ ਕੇ ਉਪਦੇਸ ਸੇ ਹੰਤਾ ਮਮਤਾ ਜਲਾਈ ਜਾਤੀ ਅਰਥਾਤ ਨਿਵਿਰਤ ਹੋਤੀ ਹੈ॥੨॥
Prof. Sahib Singhਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ॥੨॥
SikhNet (Spanish)Donde sea que se encuentre al Guru Verdadero, ahí, a través de la Palabra del Shabd, el ego del hombre desaparece. (2)
ਗੁਰਮੁਖਿ ਸੇਵਾ; ਮਹਲੀ ਥਾਉ ਪਾਏ ॥
guramukh sevaa; mahalee thaau paae |
Sant Singh KhalsaThe Gurmukhs serve Him; they obtain a place in the Mansion of His Presence.
Manmohan SinghBy performing Lord's service, through the Guru, one obtains a seat in His mansion.
Manmohan Singh (Punjabi)ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।
Fareedkot Teekaਗੁਰੋਂ ਦਵਾਰੇ ਮਹਲੀ ਜਗ੍ਯਾਸੂ ਸਰੂਪ ਕੋ ਪਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ।
SikhNet (Spanish)Sirviendo al Señor, a través de la Gracia del Guru, uno obtiene un lugar en la Mansión del Señor.
ਗੁਰਮੁਖਿ ਅੰਤਰਿ; ਹਰਿ ਨਾਮੁ ਵਸਾਏ ॥
guramukh antar; har naam vasaae |
Sant Singh KhalsaThe Gurmukhs enshrine the Naam within the mind.
Manmohan SinghBy means of the Guru, the Name of the Lord is enshrined in the mind.
Manmohan Singh (Punjabi)ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
Fareedkot Teekaਹੇ ਹਰੀ! ਜੋ ਗੁਰਮੁਖ ਹੈਂ ਤਿਨ ਕੇ ਹਿਰਦੇ ਮੇਂ ਤੇਰਾ ਨਾਮ ਵਸਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ।
SikhNet (Spanish)Y a través del Guru, el Nombre del Señor es enaltecido en el corazón.
ਗੁਰਮੁਖਿ ਭਗਤਿ; ਹਰਿ ਨਾਮਿ ਸਮਾਏ ॥੩॥
guramukh bhagat; har naam samaae |3|
Sant Singh KhalsaThe Gurmukhs worship the Lord, and are absorbed in the Naam. ||3||
Manmohan SinghThrough meditation, the holy man gets absorbed in God's Name.
Manmohan Singh (Punjabi)ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਹੇ ਹਰੀ! ਪੁਨਾ ਜੋ ਗੁਰਮੁਖ ਹੈ, ਸੋਈ ਭਗਤੀ ਕਰਨੇ ਸੇ ਤੇਰੇ ਨਾਮ ਮੇਂ ਸਮਾ ਜਾਤੇ ਹੈਂ॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ॥੩॥ਪਦ ਅਰਥ ਨਾਮਿ = ਨਾਮ ਵਿਚ ॥੩॥
SikhNet (Spanish)A través de la Palabra del Shabd del Guru, uno alaba al Señor y se inmerge en Su Nombre. (3)
ਆਪੇ ਦਾਤਿ ਕਰੇ ਦਾਤਾਰੁ ॥
aape daat kare daataar |
Sant Singh KhalsaThe Giver Himself gives His Gifts,
Manmohan SinghHimself the Giver gives gifts,
Manmohan Singh (Punjabi)ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
Fareedkot Teekaਹੇ ਦਾਤਾਰ! ਜੇ ਕਰ ਤੂੰ ਆਪ ਦਾਤ ਕਰੇਂ॥
Prof. Sahib Singhਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,ਪਦ ਅਰਥ ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ।
SikhNet (Spanish)El Señor Benévolo, de Sí Mismo, otorga Su Magnificencia
ਪੂਰੇ ਸਤਿਗੁਰ ਸਿਉ; ਲਗੈ ਪਿਆਰੁ ॥
poore satigur siau; lagai piaar |
Sant Singh Khalsaas we enshrine love for the True Guru.
Manmohan Singhand the man contracts love with the perfect satguru.
Manmohan Singh (Punjabi)ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਤੌ ਪੂਰੇ ਸਤਗੁਰੋਂ ਕੇ ਸਾਥ ਪ੍ਰੀਤੀ ਲਾਗਤੀ ਹੈ॥
Prof. Sahib Singhਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।ਪਦ ਅਰਥ ਸਿਉ = ਨਾਲ।
SikhNet (Spanish)y así uno ama al Guru Perfecto.
ਨਾਨਕ ਨਾਮਿ ਰਤੇ; ਤਿਨ ਕਉ ਜੈਕਾਰੁ ॥੪॥੮॥੨੮॥
naanak naam rate; tin kau jaikaar |4|8|28|
Sant Singh KhalsaNanak celebrates those who are attuned to the Naam, the Name of the Lord. ||4||8||28||
Manmohan SinghNanak pays homage to those, who are imbued with the Master's Name.
Manmohan Singh (Punjabi)ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਗੁਰੂ! ਜੋ ਤੇਰੇ ਨਾਮ ਮੇਂ ਰਤੇ ਹੈਂ ਤਿਨੋਂ ਕਾ ਜੈਕਾਰ ਹੋਤਾ ਹੈ॥੪॥੮॥੨੮॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੪॥੮॥੨੮॥ਪਦ ਅਰਥ ਜੈਕਾਰੁ = ਵਡਿਆਈ ॥੪॥
SikhNet (Spanish)Hosanna, Hosanna, dice Nanak, a aquéllos que están imbuidos en el Naam, el Nombre del Señor.(4-8-28)