ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਅਪੁਸਟ ਬਾਤ ਤੇ. ਭਈ ਸੀਧਰੀ; ਦੂਤ ਦੁਸਟ ਸਜਨਈ ॥
apusatt baat te. bhee seedharee; doot dusatt sajanee |
Sant Singh KhalsaThat which was upside-down has been set upright; the deadly enemies and adversaries have become friends.
Manmohan SinghFrom the reversed thing it has become upright and the deadly enemies and miscreants have become friends.
Manmohan Singh (Punjabi)ਪੁੱਠੀ ਗੱਲ ਤੋਂ ਇਹ ਸਿੱਧੀ ਹੋ ਗਈ ਹੈ ਅਤੇ ਕੱਟੜ ਵੈਰੀ ਤੇ ਬੇਲੀ ਮਿੱਤਰ ਬਣ ਗਏ ਹਨ।
Fareedkot Teeka(ਅਪੁਸਟ) ਉਲਟੀ ਬਾਤ ਜੋ ਥੀ ਸੋ ਸੀਧੀ ਹੋ ਗਈ, ਦੂਤ ਦੁਸਟ ਕਾਮਾਦਿਕ ਸਜਨ ਹੋ ਗਏ॥
Prof. Sahib Singh(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,ਪਦ ਅਰਥ ਅਪੁਸਟ = ਪੁੱਠੀ। ਬਾਤ ਤੇ = ਗੱਲ ਤੋਂ। ਸੀਧਰੀ = ਚੰਗੀ ਸਿੱਧੀ। ਦੂਤ = ਵੈਰੀ।
SikhNet (Spanish)Mi maldad se volvió Virtud; los enemigos, amigos;
ਅੰਧਕਾਰ ਮਹਿ ਰਤਨੁ ਪ੍ਰਗਾਸਿਓ; ਮਲੀਨ ਬੁਧਿ. ਹਛਨਈ ॥੧॥
andhakaar meh ratan pragaasio; maleen budh. hachhanee |1|
Sant Singh KhalsaIn the darkness, the jewel shines forth, and the impure understanding has become pure. ||1||
Manmohan SinghThe jewel(of Divine Knowledge) has shone in darkness and the impure understanding has become wholesome.
Manmohan Singh (Punjabi)ਬ੍ਰਹਿਮ ਗਿਆਨ ਦਾ ਹੀਰਾ ਅਨ੍ਹੇਰੇ ਵਿੱਚ ਰੋਸ਼ਨ ਹੋ ਗਿਆ ਹੈ ਅਤੇ ਅਪਵਿੱਤ੍ਰ ਸਮਝ ਹੱਛੀ ਥੀ ਗਈ ਹੈ।
Fareedkot Teekaਜਿਸ ਅੰਤਸਕਰਨ ਮੇਂ ਅੰਧਕਾਰ ਥਾ ਤਹਾਂ (ਰਤਨੁ), ਭਾਵ ਵੈਰਾਗ ਵਾ ਗਿਆਨ ਕਾ ਪ੍ਰਕਾਸ਼ ਹੋ ਗਿਆ। ਜੋ ਪਾਪੋਂ ਕਰ ਕੇ ਬੁਧਿ ਮਲੀਨ ਹੋ ਰਹੀ ਥੀ ਵਹੁ (ਹਛਨਈ) ਚੰਗੀ ਔਰ ਨਵੀਨ, ਭਾਵ ਸੁਧ ਹੋ ਗਈ ॥੧॥
Prof. Sahib Singh(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥ਪਦ ਅਰਥ ਪ੍ਰਗਾਸਿਓ = ਚਮਕ ਪਿਆ ਹੈ। ਮਲੀਨ = ਮੈਲੀ। ਹਛਨਈ = ਸਾਫ਼-ਸੁਥਰੀ ॥੧॥
SikhNet (Spanish)la Joya del Nombre iluminó mi oscuridad; y la mente impía se roció de Pureza cuando el Señor mostró Su Compasión. (1)
ਜਉ ਕਿਰਪਾ ਗੋਬਿੰਦ ਭਈ ॥
jau kirapaa gobind bhee |
Sant Singh KhalsaWhen the Lord of the Universe became merciful,
Manmohan SinghWhen the World-Lord became merciful.
Manmohan Singh (Punjabi)ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਗਿਆ।
Fareedkot Teekaਜਬ ਮੇਰੇ ਪਰ ਗੋਬਿੰਦ ਕੀ ਕ੍ਰਿਪਾ ਭਈ॥
Prof. Sahib Singhਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,ਪਦ ਅਰਥ ਜਉ = ਜਦੋਂ।
SikhNet (Spanish)Obtuve felicidad y confort como fruto por meditar en el Naam,
ਸੁਖ ਸੰਪਤਿ. ਹਰਿ ਨਾਮ ਫਲ ਪਾਏ; ਸਤਿਗੁਰ ਮਿਲਈ ॥੧॥ ਰਹਾਉ ॥
sukh sanpat. har naam fal paae; satigur milee |1| rahaau |
Sant Singh KhalsaI found peace, wealth and the fruit of the Lord's Name; I have met the True Guru. ||1||Pause||
Manmohan SinghI met the true Guru. and I have obtained peace wealth and the fruit of God's Name. Pause.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਆਰਾਮ, ਧੰਨਦੌਲਤ ਅਤੇ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਹੋ ਗਏ ਹਨ। ਠਹਿਰਾਉ।
Fareedkot Teekaਤਬ ਸਤਿਗੁਰੋਂ ਕੇ (ਮਿਲਈ) ਮਿਲਾਪ ਸੇ ਹਰਿ ਕੇ ਜਾਪ ਸੇ ਸਰਬ ਪ੍ਰਕਾਰ ਕਾ ਸੁਖ ਤਥਾ ਸੰਪਤਿ ਔ ਸਭ ਫਲ ਪ੍ਰਾਪਤ ਹੋ ਗਏ॥੧॥ ਰਹਾਉ ॥
Prof. Sahib Singhਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥ਪਦ ਅਰਥ ਸੁਖ ਸੰਪਤਿ = ਆਤਮਕ ਆਨੰਦ ਦੀ ਦੌਲਤ ॥੧॥ ਰਹਾਉ ॥
SikhNet (Spanish)el Nombre del Señor, y encontré al Verdadero Señor. (1-Pausa)
ਮੋਹਿ ਕਿਰਪਨ ਕਉ. ਕੋਇ ਨ ਜਾਨਤ; ਸਗਲ ਭਵਨ ਪ੍ਰਗਟਈ ॥
mohi kirapan kau. koe na jaanat; sagal bhavan pragattee |
Sant Singh KhalsaNo one knew me, the miserable miser, but now, I have become famous all over the world.
Manmohan SinghNo one knew me the miserly one now I have become famous all the world over.
Manmohan Singh (Punjabi)ਮੈਂ ਕੰਜੂਸ ਨੂੰ ਕੋਈ ਨਹੀਂ ਸੀ ਜਾਣਦਾ, ਹੁਣ ਮੈਂ ਸਾਰੇ ਜਹਾਨ ਵਿੱਚ ਪਰਸਿੱਧ ਹੋ ਗਿਆ ਹਾਂ।
Fareedkot Teekaਮੁਝਿ (ਕਿਰਪਨ) ਸੂਮ ਕੋ ਕੋਈ ਨਹੀਂ ਜਾਨਤਾ ਥਾ, ਸੋ ਨਾਮ ਜਪਨੇ ਕਰ ਕੇ ਭਵਨੋਂ ਮੇਂ ਪ੍ਰਗਟ ਹੋ ਗਿਆ ਹੈ॥
Prof. Sahib Singh(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।ਪਦ ਅਰਥ ਮੋਹਿ = ਮੈਨੂੰ। ਕਿਰਪਨ = ਸ਼ੂਮ, ਨਕਾਰਾ।
SikhNet (Spanish)Pobre e insignificante que era, ahora soy conocido en el Universo entero.
ਸੰਗਿ ਬੈਠਨੋ. ਕਹੀ ਨ ਪਾਵਤ; ਹੁਣਿ ਸਗਲ ਚਰਣ ਸੇਵਈ ॥੨॥
sang baitthano. kahee na paavat; hun sagal charan sevee |2|
Sant Singh KhalsaBefore, no one would even sit with me, but now, all worship my feet. ||2||
Manmohan SinghPreviously no one allowed me to sit by him but now all worship my feet.
Manmohan Singh (Punjabi)ਪਹਿਲਾ ਕੋਈ ਜਣਾ ਭੀ ਮੈਨੂੰ ਆਪਣੇ ਕੋਲ ਬਹਿਣ ਨਹੀਂ ਸੀ ਦਿੰਦਾ, ਪ੍ਰੰਤੂ ਹੁਣ ਸਾਰੇ ਮੇਰੇ ਪੈਰ ਪੂਜਦੇ ਹਨ।
Fareedkot Teekaਅਪਨੇ ਸੰਗ ਕੋਈ ਬੈਠਨੇ ਨਹੀਂ ਦੇਤਾ ਥਾ ਅਰਥਾਤ ਤ੍ਰਿਸਕਾਰ ਕਰਤੇ ਥੇ। ਅਬ ਸਭ ਕੋਈ ਚਰਨੋਂ ਕੀ ਸੇਵਾ ਕਰਤਾ ਹੈ॥੨॥
Prof. Sahib Singh(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥ਪਦ ਅਰਥ ਸੰਗਿ = ਨਾਲ, ਕੋਲ। ਸੇਵਈ = ਸੇਵਾ ਕਰਦੀ ਹੈ ॥੨॥
SikhNet (Spanish)Nadie me acompañaba antes, pero ahora el mundo entero está a mis pies. (2)
ਆਢ ਆਢ ਕਉ. ਫਿਰਤ ਢੂੰਢਤੇ; ਮਨ ਸਗਲ ਤ੍ਰਿਸਨ. ਬੁਝਿ ਗਈ ॥
aadt aadt kau. firat dtoondtate; man sagal trisan. bujh gee |
Sant Singh KhalsaI used to wander in search of pennies, but now, all the desires of my mind are satisfied.
Manmohan SinghFormerly I wandered in search of half a pice and now all the thirst of my mind is quenched.
Manmohan Singh (Punjabi)ਪਹਿਲਾ ਮੈਂ ਅੱਧੇ ਪੈਸੇ ਦੀ ਭਾਲ ਅੰਦਰ ਭਟਕਦਾ ਸਾਂ ਹੁਣ ਮੇਰੇ ਚਿੱਤ ਦੀ ਸਾਰੀ ਤੇਹ ਬੁੱਝ ਗਈ ਹੈ।
Fareedkot Teeka(ਆਢ ਆਢ) ਕੌਡੀ ਕੌਡੀ ਵਾ ਅਧੀ ਦਮੜੀ ਕੋ ਢੂੰਢਤੇ ਫਿਰਤੇ ਥੇ ਅਬ ਹਮਾਰੇ ਮਨ ਸੇ ਸਗਲ ਤ੍ਰਿਸ਼ਨਾ ਬੁਝ ਗਈ ਹੈ॥
Prof. Sahib Singh(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।ਪਦ ਅਰਥ ਆਢ = ਅੱਧੀ ਦਮੜੀ। ਕਉ = ਵਾਸਤੇ। ਮਨ ਤ੍ਰਿਸਨ = ਮਨ ਦੀ ਤ੍ਰਿਸ਼ਨਾ।
SikhNet (Spanish)Buscaba tasas pequeñas para beber; ahora toda mi sed esta satisfecha.
ਏਕੁ ਬੋਲੁ ਭੀ. ਖਵਤੋ ਨਾਹੀ; ਸਾਧਸੰਗਤਿ ਸੀਤਲਈ ॥੩॥
ek bol bhee. khavato naahee; saadhasangat seetalee |3|
Sant Singh KhalsaI could not bear even one criticism, but now, in the Saadh Sangat, the Company of the Holy, I am cooled and soothed. ||3||
Manmohan SinghI could not bear even one reproach from any one but now I am calmed through the society of saints.
Manmohan Singh (Punjabi)ਮੈਂ ਕਿਸੇ ਦਾ ਇਕ ਕੌੜਾ ਬਚਨ ਨਹੀਂ ਸਾਂ ਸਹਾਰ ਸਕਦਾ, ਹੁਣ ਸਤਿ ਸੰਗਤ ਰਾਹੀਂ ਮੈਂ ਠੰਡਾ ਠਾਰ ਹੋ ਗਿਆ ਹਾਂ।
Fareedkot Teekaਜੋ ਕੋਈ ਕੁਛ ਕਹਤਾ ਥਾ ਤੋ ਮੈਂ ਐਸਾ ਕ੍ਰੋਧੀ ਥਾ ਕਿ ਏਕ ਬਚਨ ਭੀ (ਖਵਤੋ) ਸਹਾਰਤਾ ਨਹੀਂ ਥਾ। ਅਬ ਸਾਧ ਸੰਗਤ ਕਰ ਕੇ ਮੇਰਾ ਮਨ ਸੀਤਲ ਹੋ ਗਿਆ ਹੈ॥੩॥
Prof. Sahib Singhਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥ਪਦ ਅਰਥ ਖਵਤੋ = ਸਹਾਰਦਾ। ਸੀਤਲਈ = ਠੰਢੇ ਸੁਭਾ ਵਾਲਾ ॥੩॥
SikhNet (Spanish)No podía soportar las palabras groseras de nadie, pero ahora estoy en calma en la Sociedad de los Santos. (3)
ਏਕ ਜੀਹ. ਗੁਣ ਕਵਨ ਵਖਾਨੈ; ਅਗਮ ਅਗਮ ਅਗਮਈ ॥
ek jeeh. gun kavan vakhaanai; agam agam agamee |
Sant Singh KhalsaWhat Glorious Virtues of the Inaccessible, Unfathomable, Profound Lord can one mere tongue describe?
Manmohan SinghWhat merits of the Inaccessible Infinite and Unfathomable Lord can one tongue describe.
Manmohan Singh (Punjabi)ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਪ੍ਰਭੂ ਦੀਆਂ ਕਿਹੜੀਆਂ ਖੂਬੀਆਂ ਇੱਕ ਜੀਭ ਬਿਆਨ ਕਰ ਸਕਦੀ ਹੈ?
Fareedkot Teekaਜਿਹਬਾ ਤੋ ਮੇਰੀ ਏਕ ਹੈ, ਹੇ ਪ੍ਰਭੂ! ਮੈਂ ਆਪ ਕੇ ਕੌਨ ਕੌਨ ਗੁਨੋਂ ਕਾ ਬਖ੍ਯਾਨ ਕਰੂੰ ਜੋ ਮਨ ਬਾਣੀ ਬੁਧਿ ਸੇ ਅਗਮ ਹੈ॥
Prof. Sahib Singh(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)।ਪਦ ਅਰਥ ਜੀਹ = ਜੀਭ। ਕਵਨ = ਕੇਹੜੇ ਕੇਹੜੇ? ਅਗਮ = ਅਪਹੁੰਚ।
SikhNet (Spanish)Tengo unos labios solamente; ¿cuáles de los infinitos méritos del Señor puedo recitar?
ਦਾਸੁ ਦਾਸ ਦਾਸ ਕੋ ਕਰੀਅਹੁ; ਜਨ ਨਾਨਕ. ਹਰਿ ਸਰਣਈ ॥੪॥੨॥੧੨੪॥
daas daas daas ko kareeahu; jan naanak. har saranee |4|2|124|
Sant Singh KhalsaPlease, make me the slave of the slave of Your slaves; servant Nanak seeks the Lord's Sanctuary. ||4||2||124||
Manmohan SinghSerf Nanak is under God's protection O Lord make him the slave of the slave of Thy slave.
Manmohan Singh (Punjabi)ਨਫਰ ਨਾਨਕ ਵਾਹਿਗੁਰੁ ਦੀ ਪਨਾਹ ਹੇਠਾ ਹੈ। ਹੇ ਪ੍ਰਭੂ! ਉਸ ਨੂੰ ਆਪਣੇ ਗੋਲੇ ਦੇ ਗੋਲੇ ਦਾ ਗੋਲਾ ਬਣਾ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਆਪ ਕੀ ਸਰਣ ਹਾਂ, ਮੇਰੇ ਕੋ ਅਪਨੇ ਦਾਸੋਂ ਕੇ ਦਾਸੋਂ ਕਾ ਦਾਸ ਕਰੋ॥੪॥੨॥੧੨੪॥
Prof. Sahib Singhਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥ਪਦ ਅਰਥ ਕਰੀਅਹੁ = ਬਣਾ ਲੈ ॥੪॥੨॥੧੨੪॥
SikhNet (Spanish)Oh Señor, busco sólo Tu Refugio; conviérteme en Tu Esclavo. (4-2-124)