ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਰੇ ਮੂੜੇ. ਲਾਹੇ ਕਉ ਤੂੰ ਢੀਲਾ ਢੀਲਾ; ਤੋਟੇ ਕਉ. ਬੇਗਿ ਧਾਇਆ ॥
re moorre. laahe kau toon dteelaa dteelaa; totte kau. beg dhaaeaa |
Sant Singh KhalsaO fool, you are so slow to earn your profits, and so quick to run up losses.
Manmohan SinghO Fool thou art very slow in regard to thy profit but in regard to thy loss thou hastily runnest.
Manmohan Singh (Punjabi)ਹੇ ਮੁਰਖ! ਆਪਣੇ ਨਫੇ ਦੀ ਖਾਤਰ ਤੂੰ ਬਹੁਤ ਹੀ ਢਿੱਲਾ ਹੈ, ਪ੍ਰੰਤੂ ਆਪਣੇ ਨੁਕਸਾਨ ਲਈ ਤੂੰ ਛੇਤੀ ਭੱਜ ਕੇ ਜਾਂਦਾ ਹੈ।
Fareedkot Teekaਰੇ ਮੂਰਖ ਮਨ! ਲਾਭ ਜੋ ਭਜਨ ਹੈ ਤਿਸ ਮੇਂ ਤੂੰ ਢੀਲਾ ਢੀਲਾ ਫਿਰਤਾ ਹੈਂ ਔਰ ਤੋਟਾ ਜੋ ਬਿਖਿਆ ਹੈ ਤਿਸ ਓਰ ਤੂੰ ਸਾਵਧਾਨ ਹੋ ਕਰ ਸੀਘ੍ਰ ਹੀ ਦੌੜਤਾ ਹੈਂ॥
Prof. Sahib Singhਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!ਪਦ ਅਰਥ ਰੇ ਮੂੜੇ = ਹੇ ਮੂਰਖ! ਢੀਲਾ = ਢਿੱਲਾ, ਆਲਸੀ। ਤੋਟਾ = ਘਾਟਾ। ਬੇਗਿ = ਛੇਤੀ। ਧਾਇਆ = ਦੌੜਦਾ ਹੈਂ।
SikhNet (Spanish)Oh tonto, ¡qué lento eres en sacar el Fruto! Pero, ¡qué rápido eres en perderlo!
ਸਸਤ ਵਖਰੁ. ਤੂੰ ਘਿੰਨਹਿ ਨਾਹੀ; ਪਾਪੀ ਬਾਧਾ ਰੇਨਾਇਆ ॥੧॥
sasat vakhar. toon ghineh naahee; paapee baadhaa renaaeaa |1|
Sant Singh KhalsaYou do not purchase the inexpensive merchandise; O sinner, you are tied to your debts. ||1||
Manmohan SinghO sinner thou takest not the cheap merchandise of God's Name but art tied to the debt of vice.
Manmohan Singh (Punjabi)ਹੇ ਗੁਨਹਿਗਾਰ, ਤੂੰ ਵਾਹਿਗੁਰੂ ਦੇ ਨਾਮ ਦਾ ਸਸਤਾ ਸੌਦਾ ਨਹੀਂ ਲੈਦਾ ਤੂੰ ਐਬਾਂ ਦੇ ਕਰਜੇ ਨਾਲ ਬੱਝਾ ਹੋਇਆ ਹੈ।
Fareedkot Teekaਔਰ ਜੋ ਸਸਤਾ ਸੌਦਾ ਨਾਮ ਕਾ ਹੈ, ਸੋ ਤੂੰ (ਘਿੰਨਹਿ ਨਾਹੀ) ਲੇਤਾ ਨਹੀਂ ਹੈਂ। ਹੇ ਪਾਪੀ! ਤੂੰ ਨਾਮ ਜਪਨੇ ਸੇ ਬਾਧਾ ਗਿਆ ਹੈਂ ਅਰਥਾਤ ਤੇਰੇ ਪਾਪੋਂ ਨੇ ਤੁਝੇ ਨਾਮ ਜਪਨੇ ਸੇ ਰੋਕ ਰਖਾ ਹੈ। ਵਾ (ਰੇਨਾਇਆ) ਰਿਣੋਂ ਸੇ ਬਾਂਧਾ ਹੂਆ ਹੈ ਅਰਥਾਤ ਜੋ ਭਜਨ ਸੇ ਬਿਮੁਖ ਹੈਂ ਉਨ ਪਰ ਤੀਨ ਰਿਣ ਹੋਤੇ ਹੈਂ: ਪਿਤ੍ਰ ੧, ਦੇਵ ੨, ਰਿਖਿ ੩। ਪਿਤ੍ਰ ਰਿਣ ਪੁਤ੍ਰ ਉਤਪੰਨ ਕਰਨੇ ਸੇ ਹਟਤਾ ਹੈ, ਦੇਵ ਰਿਣ ਜੱਗ ਕਰਣੇ ਸੇ, ਰਿਖਿ ਰਿਣ ਵਿਦ੍ਯਾ ਪਢਨੇ ਸੇ ਉਤਰਤਾ ਹੈ॥
Prof. Sahib Singhਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥ਪਦ ਅਰਥ ਸਸਤ = ਸਸਤਾ। ਵਖਰੁ = ਸੌਦਾ। ਘਿੰਨਹਿ ਨਾਹੀ = ਤੂੰ ਨਹੀਂ ਲੈਂਦਾ। ਪਾਪੀ = ਹੇ ਪਾਪੀ! ਰੇਨਾਇਆ = ਰਿਣ ਨਾਲ, ਕਰਜ਼ੇ ਨਾਲ ॥੧॥
SikhNet (Spanish)Aunque estás listo para tener deudas mundanas, no compras los Bienes del Señor que se venden tan baratos. (1)
ਸਤਿਗੁਰ ਤੇਰੀ ਆਸਾਇਆ ॥
satigur teree aasaaeaa |
Sant Singh KhalsaO True Guru, You are my only hope.
Manmohan SinghMy true Guru my hope is in thee.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਮੇਰੀ ਆਸ ਤੇਰੇ ਵਿੱਚ ਹੈ।
Fareedkot Teekaਹੇ ਮਨ! ਇਸ ਪ੍ਰਕਾਰ ਬੇਨਤੀ ਕਰ ਕਿ ਹੇ ਸਤਿਗੁਰ ਮੇਂ ਤੇਰੀ ਆਸ ਕਰ ਕੇ ਆਯਾ ਹੂੰ॥
Prof. Sahib Singhਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।ਪਦ ਅਰਥ ਸਤਿਗੁਰ = ਹੇ ਗੁਰੂ! ਆਸਾਇਆ = ਆਸ।
SikhNet (Spanish)Oh Verdadero Guru, eres mi Única Esperanza;
ਪਤਿਤ ਪਾਵਨੁ. ਤੇਰੋ ਨਾਮੁ ਪਾਰਬ੍ਰਹਮ; ਮੈ ਏਹਾ ਓਟਾਇਆ ॥੧॥ ਰਹਾਉ ॥
patit paavan. tero naam paarabraham; mai ehaa ottaaeaa |1| rahaau |
Sant Singh KhalsaYour Name is the Purifier of sinners, O Supreme Lord God; You are my only Shelter. ||1||Pause||
Manmohan SinghO Transcendent Lord Thy Name is the purifier of the sinners and this alone is my shelter. Pause.
Manmohan Singh (Punjabi)ਹੇ ਪਰਮ ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਕੇਵਲ ਇਹੀ ਮੇਰੀ ਓਟ ਹੈ। ਠਹਿਰਾਉ।
Fareedkot Teekaਹੇ ਪਾਰਬ੍ਰਹਮ ਰੂਪ ਗੁਰੂ! ਤੇਰਾ ਨਾਮ ਪਤਿਤ ਪਾਵਨ ਹੈ, ਮੈਨੂੰ ਉਸੀ ਨਾਮ ਕਾ ਆਸਰਾ ਹੈ॥੧॥ ਰਹਾਉ ॥
Prof. Sahib Singhਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ। ਪਾਰਬ੍ਰਹਮ = ਹੇ ਪਾਰਬ੍ਰਹਮ! ਏਹਾ = ਇਹੀ ॥੧॥ ਰਹਾਉ ॥
SikhNet (Spanish)oh Señor Supremo, eres el Purificador de todos aquéllos que cometen errores. ¡Dame Amparo! (1-Pausa)
ਗੰਧਣ ਵੈਣ ਸੁਣਹਿ. ਉਰਝਾਵਹਿ; ਨਾਮੁ ਲੈਤ ਅਲਕਾਇਆ ॥
gandhan vain suneh. urajhaaveh; naam lait alakaaeaa |
Sant Singh KhalsaListening to the evil talk, you are caught up in it, but you are hesitant to chant the Naam, the Name of the Lord.
Manmohan SinghListening to the evil songs thou art entangled but in repeating the Name thou art indolent.
Manmohan Singh (Punjabi)ਵਿਸ਼ਈ ਗਾਉਣੇ ਸੁਣ ਕੇ ਤੂੰ ਉਲਝ ਜਾਂਦਾ ਹੈ, ਪਰ ਨਾਮ ਉਚਾਰਨ ਕਰਨ ਵਿੱਚ ਤੂੰ ਆਲਸ ਕਰਦਾ ਹੈ।
Fareedkot Teeka(ਗੰਧਣ ਵੈਣ) ਦੁਰਗੰਧ ਵਾਲੇ ਅਰਥਾਤ ਬਿਖ੍ਯੋਂ ਕੇ ਬਚਨ ਸੁਨ ਕਰ ਤੂੰ ਫਸਿ ਜਾਤਾ ਹੈ, ਨਾਮ ਜਪਤਾ ਹੂਆ ਆਲਸ ਕਰਤਾ ਹੈਂ॥
Prof. Sahib Singhਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,ਪਦ ਅਰਥ ਗੰਧਣ = ਗੰਦ-ਭਰੇ, ਗੰਦੇ। ਵੈਣ = ਬੋਲ, ਗੀਤ। ਸੁਣਹਿ = ਤੂੰ ਸੁਣਦਾ ਹੈਂ। ਉਰਝਾਵਹਿ = ਤੂੰ ਮਸਤ ਹੁੰਦਾ ਹੈਂ। ਅਲਕਾਇਆ = ਆਲਸ ਕਰਦਾ ਹੈਂ।
SikhNet (Spanish)Escucho pláticas viciosas y me involucro en ellas, pero merodeo cuando se trata de Tu Nombre.
ਨਿੰਦ ਚਿੰਦ ਕਉ ਬਹੁਤੁ ਉਮਾਹਿਓ; ਬੂਝੀ ਉਲਟਾਇਆ ॥੨॥
nind chind kau bahut umaahio; boojhee ulattaaeaa |2|
Sant Singh KhalsaYou are delighted by slanderous talk; your understanding is corrupt. ||2||
Manmohan SinghThou art greatly delighted in the idea of slander and art possessed of perverted understanding.
Manmohan Singh (Punjabi)ਨਿੰਦਿਆਂ ਦੇ ਖਿਆਲ ਅੰਦਰ ਤੂੰ ਬੜਾ ਖੁਸ਼ ਹੁੰਦਾ ਹੈ ਬਿਪਰੀਤ ਹੈ ਤੇਰੀ ਬੁੱਧੀ।
Fareedkot Teekaਨਿੰਦਾ (ਚਿੰਦ) ਉਸ੍ਤਤਿ ਕਰਨੇ ਮੇਂ ਬੜਾ ਉਤਸਾਹਿਤ ਰਹਤਾ ਹੈਂ, ਯਹ ਤੇਰੀ ਉਲਟੀ ਸਮਝ ਹੈ॥੨॥
Prof. Sahib Singhਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥ਪਦ ਅਰਥ ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਉਮਾਹਿਓ = ਤੈਨੂੰ ਚਾਉ ਚੜ੍ਹਦਾ ਹੈ। ਉਲਟਾਇਆ = ਉਲਟੀ ਹੀ ॥੨॥
SikhNet (Spanish)Estoy siempre alerta para calumniar y sentirme ansioso, pues he logrado entender solamente el otro lado de Dios. (2)
ਪਰ ਧਨ ਪਰ ਤਨ ਪਰ ਤੀ ਨਿੰਦਾ; ਅਖਾਧਿ ਖਾਹਿ. ਹਰਕਾਇਆ ॥
par dhan par tan par tee nindaa; akhaadh khaeh. harakaaeaa |
Sant Singh KhalsaOthers' wealth, others' wives and the slander of others - eating the uneatable, you have gone crazy.
Manmohan SinghThou covetest wealth, son and wife of others, slander others and by eating the uneatable thou has gone mad.
Manmohan Singh (Punjabi)ਤੂੰ ਪਰਾਈ ਦੌਲਤ, ਪਰਾਇਆ ਪੁਤ੍ਰ, ਪਰਾਈ ਇਸਤਰੀ ਅਤੇ ਨਿੰਦਿਆਂ ਨੂੰ ਲਲਚਾਉਂਦਾ ਹੈ, ਨਾਂ ਖਾਣ ਵਾਲੀ ਸ਼ੈ ਨੂੰ ਖਾਂ ਕੇ ਤੂੰ ਹਲਕ ਗਿਆ ਹੈ।
Fareedkot Teekaਪਰਾਇਆ ਧਨੁ, ਪਰਾਇਆ (ਤਨ) ਪੁਤ੍ਰ, (ਪਰ ਤੀ) ਪਰ ਇਸਤ੍ਰੀ, ਪਰ ਨਿੰਦ੍ਯਾ, (ਅਖਾਧਿ) ਮਾਸ ਅਰਥਾਤ ਨ ਗ੍ਰਹਨ ਕਰਨੇ ਜੋਗ ਕੋ ਗ੍ਰਹਨ ਕਰਨੇ ਵਾਸਤੇ ਹਲਕਾਇਆ ਹੂਆ ਫਿਰਤਾ ਹੈ॥
Prof. Sahib Singhਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।ਪਦ ਅਰਥ ਪਰ ਤਨ = ਪਰਾਇਆ ਸਰੀਰ। ਪਰਤੀ = ਪਰਾਈ। ਅਖਾਧਿ = ਉਹ ਚੀਜ਼ਾਂ ਜੋ ਖਾਣੀਆਂ ਨਹੀਂ ਚਾਹੀਦੀਆਂ। ਹਰਕਾਇਆ = ਹਲਕਾਇਆ, ਹਲਕਾ।
SikhNet (Spanish)Tengo mi vista en las posesiones de otros hombres y de sus mujeres y me alimento de mis pensamientos perversos, y así ando en la locura.
ਸਾਚ ਧਰਮ ਸਿਉ. ਰੁਚਿ ਨਹੀ ਆਵੈ; ਸਤਿ ਸੁਨਤ ਛੋਹਾਇਆ ॥੩॥
saach dharam siau. ruch nahee aavai; sat sunat chhohaaeaa |3|
Sant Singh KhalsaYou have not enshrined love for the True Faith of Dharma; hearing the Truth, you are enraged. ||3||
Manmohan SinghThou cherishes not love for the True faith and on hearing the truth thou art enraged.
Manmohan Singh (Punjabi)ਸੱਚੇ ਮਜਹਬ ਨੂੰ ਤੂੰ ਪਿਆਰ ਨਹੀਂ ਕਰਦਾ ਅਤੇ ਸੱਚ ਨੂੰ ਸੁਣ ਕੇ ਤੂੰ ਗੁੱਸੇ ਹੋ ਜਾਂਦਾ ਹੈ।
Fareedkot Teekaਸਾਚ ਧਰਮ ਜੋ ਹਰੀ ਕੀ ਭਗਤਿ ਹੈ ਤਿਸ ਮੇਂ ਤੇਰੀ ਰੁਚਿ ਨਹੀਂ ਆਉਤੀ ਹੈ। ਸਤ੍ਯ ਬਚਨ ਸੁਨਤ ਹੀ ਤੂੰ ਛੋਹਾਇਆ, ਭਾਵ ਕ੍ਰੋਧੀ ਹੋ ਜਾਤਾ ਹੈ॥੩॥
Prof. Sahib Singhਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥ਪਦ ਅਰਥ ਸਚਾ = ਸਦਾ ਨਾਲ ਨਿਭਣ ਵਾਲਾ। ਰੁਚਿ = ਪਿਆਰ। ਸਤਿ = ਸਦਾ-ਥਿਰ ਨਾਮ। ਛੋਹਾਇਆ = {क्षोभ} ਛੁਹ ਲੱਗਦੀ ਹੈ, ਗੁੱਸਾ ਆਉਂਦਾ ਹੈ ॥੩॥
SikhNet (Spanish)No me apego a la Religión de la Verdad; en realidad, me encoleriza escuchar Tu Verdad. (3)
ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ; ਭਗਤ ਟੇਕ ਹਰਿ ਨਾਇਆ ॥
deen deaal kripaal prabh tthaakur; bhagat ttek har naaeaa |
Sant Singh KhalsaO God, Merciful to the meek, Compassionate Lord Master, Your Name is the Support of Your devotees.
Manmohan SinghO compassionate to the poor. merciful Lord Master Thy Name is the prop of Thine saints.
Manmohan Singh (Punjabi)ਹੇ ਗਰੀਬਾਂ ਤੇ ਤਰਸ ਕਰਨ ਵਾਲੇ ਮਿਹਰਬਾਨ ਸੁਆਮੀ ਮਾਲਕ! ਤੇਰਾ ਨਾਮ ਤੇਰੇ ਸਾਧੂਆਂ ਦਾ ਆਸਰਾ ਹੈ।
Fareedkot Teekaਇਸ ਪ੍ਰਕਾਰ ਬੇਨਤੀ ਕਰੁ: ਹੇ ਦੀਨ ਦਇਆਲ ਕ੍ਰਿਪਾਲ ਠਾਕੁਰ ਪ੍ਰਭੂ ਹਰੀ! ਭਗਤੋਂ ਕੋ ਏਕ ਤੇਰੇ ਨਾਮ ਕਾ ਹੀ ਆਸਰਾ ਹੈ॥
Prof. Sahib Singhਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।ਪਦ ਅਰਥ ਭਗਤ = ਭਗਤਾਂ ਨੂੰ।
SikhNet (Spanish)Oh Señor compasivo con el pobre, mi Maestro, Tus devotos se apoyan sólo en Tu Nombre.
ਨਾਨਕ. ਆਹਿ ਸਰਣ ਪ੍ਰਭ ਆਇਓ; ਰਾਖੁ ਲਾਜ ਅਪਨਾਇਆ ॥੪॥੩॥੧੨੫॥
naanak. aaeh saran prabh aaeo; raakh laaj apanaaeaa |4|3|125|
Sant Singh KhalsaNanak has come to Your Sanctuary; O God, make him Your Own, and preserve his honor. ||4||3||125||
Manmohan SinghO Lord Nanak has eagerly entered Thine Sanctuary Make him Thy own and save his honour.
Manmohan Singh (Punjabi)ਹੇ ਸੁਆਮੀ! ਨਾਨਕ ਨੇ ਚਾਹ ਨਾਲ ਤੇਰੀ ਓਟ ਲਈ ਹੈ। ਉਸ ਨੂੰ ਆਪਣਾ ਨਿੱਜ ਦਾ ਬਣਾ ਲੈ ਅਤੇ ਉਸ ਦੀ ਇੱਜ਼ਤ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਆਹਿ) ਚਾਹ ਕਰ ਆਪ ਕੀ ਸਰਣ ਆਇਆ ਹੂੰ, ਆਪ ਆਪਨਾ ਜਾਨ ਕਰ ਮੈਂ ਦਾਸ ਕੀ ਲਜ੍ਯਾ ਰਖੋ॥੪॥੩॥੧੨੫॥
Prof. Sahib Singhਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥ਪਦ ਅਰਥ ਆਹਿ = ਤਾਂਘ ਕਰ ਕੇ, ਚਾਹ ਨਾਲ। ਪ੍ਰਭ = ਹੇ ਪ੍ਰਭੂ! ਅਪਨਾਇਆ = ਆਪਣਾ (ਸੇਵਕ) ਬਣਾ ਕੇ। ਲਾਜ = ਇੱਜ਼ਤ ॥੪॥੩॥੧੨੫॥
SikhNet (Spanish)Nanak busca Tu Refugio con Devoción; poséeme para mantener Tu Honor. (4-3-125)