ੴ

ਸਿੱਖਬਾਣੀ · SikhBani

ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥

khaat peevat hasat sovat aaudh bitee asaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1229 · 12 lines
Translations

ਸਾਰੰਗ ਮਹਲਾ ੫ ਚਉਪਦੇ ਘਰੁ ੫ ॥

saarang mahalaa 5 chaupade ghar 5 |

Sant Singh KhalsaSaarang, Fifth Mehl, Chau-Padhay, Fifth House:
Manmohan SinghSarang 5th Guru. Chaupadas.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino, Chau-Padas, Quinta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਭਜਿ; ਆਨ ਕਰਮ ਬਿਕਾਰ ॥

har bhaj; aan karam bikaar |

Sant Singh KhalsaMeditate, vibrate on the Lord; other actions are corrupt.
Manmohan SinghRemember thou thy God. Other deeds are of no avail.
Manmohan Singh (Punjabi)ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ।
Fareedkot Teekaਹੇ ਭਾਈ! ਹਰੀ ਕੋ ਭਜੋ ਔਰ ਕਰਮ ਸਭ ਬਿਕਾਰ ਰੂਪ ਹੈਂ॥
Prof. Sahib Singhਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।

ਪਦ ਅਰਥ ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ।

SikhNet (Spanish)Medita en tu Dios, pues lo demás no tiene valor, sí, de ninguna forma la ansiedad es calmada,

ਮਾਨ ਮੋਹੁ ਨ ਬੁਝਤ ਤ੍ਰਿਸਨਾ; ਕਾਲ ਗ੍ਰਸ ਸੰਸਾਰ ॥੧॥ ਰਹਾਉ ॥

maan mohu na bujhat trisanaa; kaal gras sansaar |1| rahaau |

Sant Singh KhalsaPride, attachment and desire are not quenched; the world is in the grip of death. ||1||Pause||
Manmohan SinghOne's ego, worldly love and desire are stilled not. The world is seized by death. Pause.
Manmohan Singh (Punjabi)ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ।
Fareedkot Teekaਮਾਂਨ ਅਰ ਮੋਹ ਕਰ ਕੇ ਜੀਵ ਕੀ ਤ੍ਰਿਸ਼ਨਾ ਨਿਬਿਰਤ ਨਹੀਂ ਹੋਤੀ ਔਰ ਸੰਸਾਰ ਕਾਲ ਕਰ ਗ੍ਰਸਾ ਹੂਆ ਹੈ॥੧॥ ਰਹਾਉ ॥
Prof. Sahib Singh(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ ॥੧॥ ਰਹਾਉ ॥

SikhNet (Spanish)ni el ego, ni el apego destruidos y el mundo es aterrorizado de forma constante por el mensajero de la muerte. (1-Pausa)

ਖਾਤ ਪੀਵਤ ਹਸਤ ਸੋਵਤ; ਅਉਧ ਬਿਤੀ ਅਸਾਰ ॥

khaat peevat hasat sovat; aaudh bitee asaar |

Sant Singh KhalsaEating, drinking, laughing and sleeping, life passes uselessly.
Manmohan SinghEating, drinking, laughing and sleeping man's life passes in vain.
Manmohan Singh (Punjabi)ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ।
Fareedkot Teekaਖਾਤੇ, ਪੀਤੇ, ਹਸਤੇ, ਸੋਵਤੇ ਹੂਏ ਪੁਰਸ਼ ਕੀ (ਅਸਾਰ) ਬੇਖਬਰੀ ਵਿਚ ਅਵਸਥਾ ਬੀਤੀ, ਭਾਵ ਸੇ ਹਰੀ ਕੀ ਭਗਤੀ ਨ ਲਈ॥
Prof. Sahib Singhਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।

ਪਦ ਅਰਥ ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ।

SikhNet (Spanish)Uno come, bebe, se divierte o se duerme y así la vida transcurre en vano,

ਨਰਕ ਉਦਰਿ ਭ੍ਰਮੰਤ ਜਲਤੋ; ਜਮਹਿ ਕੀਨੀ ਸਾਰ ॥੧॥

narak udar bhramant jalato; jameh keenee saar |1|

Sant Singh KhalsaThe mortal wanders in reincarnation, burning in the hellish environment of the womb; in the end, he is destroyed by death. ||1||
Manmohan SinghHe wanders and burns in the womb's hell and ultimately the death destroys him.
Manmohan Singh (Punjabi)ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ।
Fareedkot Teekaਯਾਹੀ ਤੇ ਜੀਵ ਨਰਕ ਰੂਪ ਜਠਰਾਗਨੀ ਮੇਂ ਭਰਮ ਕਰ ਜਲਤਾ ਹੈ, ਪੁਨਹ ਜਮ ਨੇ ਸੰਭਾਲ ਕਰੀ ਕਿ ਮੈਂ ਇਸ ਕੋ ਅਬ ਮਾਰਤਾ ਹੂੰ॥੧॥
Prof. Sahib Singhਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥

ਪਦ ਅਰਥ ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ ॥੧॥

SikhNet (Spanish)ese ser vaga de vientre en vientre, y es cocinado en el fuego de sus pasiones, siendo destruido una y otra vez por la muerte. (1)

ਪਰ ਦ੍ਰੋਹ ਕਰਤ ਬਿਕਾਰ ਨਿੰਦਾ; ਪਾਪ ਰਤ. ਕਰ ਝਾਰ ॥

par droh karat bikaar nindaa; paap rat. kar jhaar |

Sant Singh KhalsaHe practices fraud, cruelty and slander against others; he sins, and washes his hands.
Manmohan SinghHe practises fraud and indulges in misdeeds and slandering others. Washing his hands off virtue, he is steeped in sins.
Manmohan Singh (Punjabi)ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ।
Fareedkot Teekaਪਰ ਪੁਰਸ਼ੋਂ ਕੇ ਸਾਥ (ਦ੍ਰੋਹ) ਛਲੁ ਔਰ ਬਿਕਾਰ ਅਰ ਨਿੰਦਾ ਔਰ ਪਾਪੋਂ ਕੇ ਸੰਗ ਪ੍ਰੀਤੀ ਕਰਤਾ ਹੈ, ਅੰਤ ਕੋ ਹਾਥ ਝਾੜ ਕਰ ਸੰਸਾਰ ਸੇ ਚਲਾ ਜਾਤਾ ਹੈ॥
Prof. Sahib Singh(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ।

SikhNet (Spanish)Uno engaña y calumnia a otros, y atascado en la consecuencia de sus propios errores se deshace de todo lo que es bueno.

ਬਿਨਾ ਸਤਿਗੁਰ. ਬੂਝ ਨਾਹੀ; ਤਮ ਮੋਹ ਮਹਾਂ ਅੰਧਾਰ ॥੨॥

binaa satigur. boojh naahee; tam moh mahaan andhaar |2|

Sant Singh KhalsaWithout the True Guru, he has no understanding; he is lost in the utter darkness of anger and attachment. ||2||
Manmohan SinghWithout the True Guru, he attains not understanding and wanders in the supreme darkness of wrath and worldly love.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ।
Fareedkot Teekaਕਿਉਂਕਿ ਬਿਨਾਂ ਸਤਿਗੁਰੋਂ ਸੇ ਗਿਆਤ ਨਹੀਂ ਹੋਤੀ ਔਰ (ਤੁਮ) ਅਗ੍ਯਾਨ ਕਰ ਮੋਹੇ ਹੋਏ ਜੀਵ ਕੋ ਮਹਾਂ ਅੰਧੇਰਾ ਹੋ ਰਹਾ ਹੈ॥੨॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥

ਪਦ ਅਰਥ ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ ॥੨॥

SikhNet (Spanish)Sin la ayuda del Guru, uno no conoce lo Real y se conserva envuelto en el caos de la ignorancia y el deseo. (2)

ਬਿਖੁ ਠਗਉਰੀ ਖਾਇ ਮੂਠੋ; ਚਿਤਿ ਨ. ਸਿਰਜਨਹਾਰ ॥

bikh tthgauree khaae moottho; chit na. sirajanahaar |

Sant Singh KhalsaHe takes the intoxicating drugs of cruelty and corruption, and is plundered. He is not conscious of the Creator Lord God.
Manmohan SinghTaking the potion of sins, he is rendered unconscious and is therefore plundered. His creator-Lord, he cherishes not in his mind.
Manmohan Singh (Punjabi)ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ।
Fareedkot Teekaਬਿਸ਼੍ਯ ਰੂਪੀ ਠਗ ਬੂਟੀ ਕੋ ਖਾਇ ਕਰ ਜੀਵ ਠਗਾ ਗਿਆ ਹੈ ਔਰ ਚਿਤ ਮੇਂ ਸਿਰਜਨਹਾਰ ਕੋ ਨਹੀਂ ਲਿਆਵਤਾ ਹੈ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ।

SikhNet (Spanish)Uno termina inconsciente con el veneno del vicio, sin alabar a Dios, el Señor Creador, al Señor de la Tierra,

ਗੋਬਿੰਦ ਗੁਪਤ ਹੋਇ ਰਹਿਓ ਨਿਆਰੋ; ਮਾਤੰਗ ਮਤਿ ਅਹੰਕਾਰ ॥੩॥

gobind gupat hoe rahio niaaro; maatang mat ahankaar |3|

Sant Singh KhalsaThe Lord of the Universe is hidden and unattached. The mortal is like a wild elephant, intoxicated with the wine of egotism. ||3||
Manmohan SinghInebriated with ego like an elephant, he sees not his recondite and detached Lord.
Manmohan Singh (Punjabi)ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ।
Fareedkot Teekaਗੋਬਿੰਦ ਜੋ (ਨਿਆਰੋ) ਅਸੰਗ ਹੈ, ਸੋ ਜੀਵ ਕੋ ਗੁਪਤ ਹੋ ਰਹਾ ਹੈ, ਭਾਵ ਸੇ ਤਿਸ ਕੋ ਜਾਨਤਾ ਨਹੀਂ ਹੈ ਔਰ ਹੰਕਾਰ ਕਰ ਕੇ (ਮਾਤੰਗ) ਹਸਤੀ ਸਮ ਮਸਤ ਹੋ ਰਹਾ ਹੈ॥੩॥
Prof. Sahib Singhਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥

ਪਦ ਅਰਥ ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ ॥੩॥

SikhNet (Spanish)al Ser Desapegado, que al Tenerlo escondido en el interior, no Lo logra ver, pues se encuentra intoxicado como el elefante con el vino del ego negativo. (3)

ਕਰਿ ਕ੍ਰਿਪਾ ਪ੍ਰਭ ਸੰਤ ਰਾਖੇ; ਚਰਨ ਕਮਲ ਅਧਾਰ ॥

kar kripaa prabh sant raakhe; charan kamal adhaar |

Sant Singh KhalsaIn His Mercy, God saves His Saints; they have the Support of His Lotus Feet.
Manmohan SinghShowing His mercy, the Lord saves His saints, for they have the support of His lotus feet.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ।
Fareedkot Teekaਪ੍ਰਭੂ ਨੇ ਕਿਰਪਾ ਕਰ ਕੇ ਚਰਨ ਕਮਲੋਂ ਕਾ (ਅਧਾਰ) ਆਸਰਾ ਦੇ ਕਰ ਕੇ ਸੰਤ ਅਪਨੀ ਸ਼ਰਣ ਮੇਂ ਰਾਖੇ ਹੈਂ॥
Prof. Sahib Singhਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।

ਪਦ ਅਰਥ ਕਰਿ = ਕਰ ਕੇ। ਅਧਾਰ = ਆਸਰਾ।

SikhNet (Spanish)Por Su Misericordia el Señor emancipa a los Santos, pues Ellos se apoyan en los Pies de Loto de Dios.

ਕਰ ਜੋਰਿ ਨਾਨਕੁ. ਸਰਨਿ ਆਇਓ; ਗੋੁਪਾਲ ਪੁਰਖ ਅਪਾਰ ॥੪॥੧॥੧੨੯॥

kar jor naanak. saran aaeo; guopaal purakh apaar |4|1|129|

Sant Singh KhalsaWith his palms pressed together, Nanak has come to the Sanctuary of the Primal Being, the Infinite Lord God. ||4||1||129||
Manmohan SinghJoining his hands, Nanak has sought the protection of his Infinite Lord, the Cherisher of the world.
Manmohan Singh (Punjabi)ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ।
Fareedkot Teekaਹੇ ਅਪਾਰ ਪੁਰਖ ਗੋਪਾਲ! ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਹਾਥ ਜੋੜ ਕਰ ਆਪ ਕੀ ਸ਼ਰਣ ਆਇਆ ਹੂੰ, ਭਾਵ ਸੇ ਮੇਰੀ ਰਖਿਆ ਕਰੀਏ॥੪॥੧॥੧੨੯॥☬ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ ॥੪॥੧॥੧੨੯॥

SikhNet (Spanish)Nanak ha buscado Tu Refugio, con toda Humildad, oh Dios Infinito e Insondable, sálvalo por Tu Misericordia. (4-1-129)
Answers quote the Granth verbatim with Ang citations. AI commentary is not Gurbani and not a religious ruling.