ੴ

ਸਿੱਖਬਾਣੀ · SikhBani

Ang 1229

Sri Guru Granth Sahib · Raag Saarang · 4 shabads, 47 lines
Translations
Shabad Guru Arjan Dev Ji Raag Saarang

ਸਾਰੰਗ ਮਹਲਾ ੫ ਚਉਪਦੇ ਘਰੁ ੫ ॥

saarang mahalaa 5 chaupade ghar 5 |

Sant Singh KhalsaSaarang, Fifth Mehl, Chau-Padhay, Fifth House:
Manmohan SinghSarang 5th Guru. Chaupadas.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino, Chau-Padas, Quinta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਭਜਿ; ਆਨ ਕਰਮ ਬਿਕਾਰ ॥

har bhaj; aan karam bikaar |

Sant Singh KhalsaMeditate, vibrate on the Lord; other actions are corrupt.
Manmohan SinghRemember thou thy God. Other deeds are of no avail.
Manmohan Singh (Punjabi)ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ।
Fareedkot Teekaਹੇ ਭਾਈ! ਹਰੀ ਕੋ ਭਜੋ ਔਰ ਕਰਮ ਸਭ ਬਿਕਾਰ ਰੂਪ ਹੈਂ॥
Prof. Sahib Singhਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।

ਪਦ ਅਰਥ ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ।

SikhNet (Spanish)Medita en tu Dios, pues lo demás no tiene valor, sí, de ninguna forma la ansiedad es calmada,

ਮਾਨ ਮੋਹੁ ਨ ਬੁਝਤ ਤ੍ਰਿਸਨਾ; ਕਾਲ ਗ੍ਰਸ ਸੰਸਾਰ ॥੧॥ ਰਹਾਉ ॥

maan mohu na bujhat trisanaa; kaal gras sansaar |1| rahaau |

Sant Singh KhalsaPride, attachment and desire are not quenched; the world is in the grip of death. ||1||Pause||
Manmohan SinghOne's ego, worldly love and desire are stilled not. The world is seized by death. Pause.
Manmohan Singh (Punjabi)ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ।
Fareedkot Teekaਮਾਂਨ ਅਰ ਮੋਹ ਕਰ ਕੇ ਜੀਵ ਕੀ ਤ੍ਰਿਸ਼ਨਾ ਨਿਬਿਰਤ ਨਹੀਂ ਹੋਤੀ ਔਰ ਸੰਸਾਰ ਕਾਲ ਕਰ ਗ੍ਰਸਾ ਹੂਆ ਹੈ॥੧॥ ਰਹਾਉ ॥
Prof. Sahib Singh(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ ॥੧॥ ਰਹਾਉ ॥

SikhNet (Spanish)ni el ego, ni el apego destruidos y el mundo es aterrorizado de forma constante por el mensajero de la muerte. (1-Pausa)

ਖਾਤ ਪੀਵਤ ਹਸਤ ਸੋਵਤ; ਅਉਧ ਬਿਤੀ ਅਸਾਰ ॥

khaat peevat hasat sovat; aaudh bitee asaar |

Sant Singh KhalsaEating, drinking, laughing and sleeping, life passes uselessly.
Manmohan SinghEating, drinking, laughing and sleeping man's life passes in vain.
Manmohan Singh (Punjabi)ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ।
Fareedkot Teekaਖਾਤੇ, ਪੀਤੇ, ਹਸਤੇ, ਸੋਵਤੇ ਹੂਏ ਪੁਰਸ਼ ਕੀ (ਅਸਾਰ) ਬੇਖਬਰੀ ਵਿਚ ਅਵਸਥਾ ਬੀਤੀ, ਭਾਵ ਸੇ ਹਰੀ ਕੀ ਭਗਤੀ ਨ ਲਈ॥
Prof. Sahib Singhਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।

ਪਦ ਅਰਥ ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ।

SikhNet (Spanish)Uno come, bebe, se divierte o se duerme y así la vida transcurre en vano,

ਨਰਕ ਉਦਰਿ ਭ੍ਰਮੰਤ ਜਲਤੋ; ਜਮਹਿ ਕੀਨੀ ਸਾਰ ॥੧॥

narak udar bhramant jalato; jameh keenee saar |1|

Sant Singh KhalsaThe mortal wanders in reincarnation, burning in the hellish environment of the womb; in the end, he is destroyed by death. ||1||
Manmohan SinghHe wanders and burns in the womb's hell and ultimately the death destroys him.
Manmohan Singh (Punjabi)ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ।
Fareedkot Teekaਯਾਹੀ ਤੇ ਜੀਵ ਨਰਕ ਰੂਪ ਜਠਰਾਗਨੀ ਮੇਂ ਭਰਮ ਕਰ ਜਲਤਾ ਹੈ, ਪੁਨਹ ਜਮ ਨੇ ਸੰਭਾਲ ਕਰੀ ਕਿ ਮੈਂ ਇਸ ਕੋ ਅਬ ਮਾਰਤਾ ਹੂੰ॥੧॥
Prof. Sahib Singhਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥

ਪਦ ਅਰਥ ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ ॥੧॥

SikhNet (Spanish)ese ser vaga de vientre en vientre, y es cocinado en el fuego de sus pasiones, siendo destruido una y otra vez por la muerte. (1)

ਪਰ ਦ੍ਰੋਹ ਕਰਤ ਬਿਕਾਰ ਨਿੰਦਾ; ਪਾਪ ਰਤ. ਕਰ ਝਾਰ ॥

par droh karat bikaar nindaa; paap rat. kar jhaar |

Sant Singh KhalsaHe practices fraud, cruelty and slander against others; he sins, and washes his hands.
Manmohan SinghHe practises fraud and indulges in misdeeds and slandering others. Washing his hands off virtue, he is steeped in sins.
Manmohan Singh (Punjabi)ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ।
Fareedkot Teekaਪਰ ਪੁਰਸ਼ੋਂ ਕੇ ਸਾਥ (ਦ੍ਰੋਹ) ਛਲੁ ਔਰ ਬਿਕਾਰ ਅਰ ਨਿੰਦਾ ਔਰ ਪਾਪੋਂ ਕੇ ਸੰਗ ਪ੍ਰੀਤੀ ਕਰਤਾ ਹੈ, ਅੰਤ ਕੋ ਹਾਥ ਝਾੜ ਕਰ ਸੰਸਾਰ ਸੇ ਚਲਾ ਜਾਤਾ ਹੈ॥
Prof. Sahib Singh(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ।

SikhNet (Spanish)Uno engaña y calumnia a otros, y atascado en la consecuencia de sus propios errores se deshace de todo lo que es bueno.

ਬਿਨਾ ਸਤਿਗੁਰ. ਬੂਝ ਨਾਹੀ; ਤਮ ਮੋਹ ਮਹਾਂ ਅੰਧਾਰ ॥੨॥

binaa satigur. boojh naahee; tam moh mahaan andhaar |2|

Sant Singh KhalsaWithout the True Guru, he has no understanding; he is lost in the utter darkness of anger and attachment. ||2||
Manmohan SinghWithout the True Guru, he attains not understanding and wanders in the supreme darkness of wrath and worldly love.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ।
Fareedkot Teekaਕਿਉਂਕਿ ਬਿਨਾਂ ਸਤਿਗੁਰੋਂ ਸੇ ਗਿਆਤ ਨਹੀਂ ਹੋਤੀ ਔਰ (ਤੁਮ) ਅਗ੍ਯਾਨ ਕਰ ਮੋਹੇ ਹੋਏ ਜੀਵ ਕੋ ਮਹਾਂ ਅੰਧੇਰਾ ਹੋ ਰਹਾ ਹੈ॥੨॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥

ਪਦ ਅਰਥ ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ ॥੨॥

SikhNet (Spanish)Sin la ayuda del Guru, uno no conoce lo Real y se conserva envuelto en el caos de la ignorancia y el deseo. (2)

ਬਿਖੁ ਠਗਉਰੀ ਖਾਇ ਮੂਠੋ; ਚਿਤਿ ਨ. ਸਿਰਜਨਹਾਰ ॥

bikh tthgauree khaae moottho; chit na. sirajanahaar |

Sant Singh KhalsaHe takes the intoxicating drugs of cruelty and corruption, and is plundered. He is not conscious of the Creator Lord God.
Manmohan SinghTaking the potion of sins, he is rendered unconscious and is therefore plundered. His creator-Lord, he cherishes not in his mind.
Manmohan Singh (Punjabi)ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ।
Fareedkot Teekaਬਿਸ਼੍ਯ ਰੂਪੀ ਠਗ ਬੂਟੀ ਕੋ ਖਾਇ ਕਰ ਜੀਵ ਠਗਾ ਗਿਆ ਹੈ ਔਰ ਚਿਤ ਮੇਂ ਸਿਰਜਨਹਾਰ ਕੋ ਨਹੀਂ ਲਿਆਵਤਾ ਹੈ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ।

SikhNet (Spanish)Uno termina inconsciente con el veneno del vicio, sin alabar a Dios, el Señor Creador, al Señor de la Tierra,

ਗੋਬਿੰਦ ਗੁਪਤ ਹੋਇ ਰਹਿਓ ਨਿਆਰੋ; ਮਾਤੰਗ ਮਤਿ ਅਹੰਕਾਰ ॥੩॥

gobind gupat hoe rahio niaaro; maatang mat ahankaar |3|

Sant Singh KhalsaThe Lord of the Universe is hidden and unattached. The mortal is like a wild elephant, intoxicated with the wine of egotism. ||3||
Manmohan SinghInebriated with ego like an elephant, he sees not his recondite and detached Lord.
Manmohan Singh (Punjabi)ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ।
Fareedkot Teekaਗੋਬਿੰਦ ਜੋ (ਨਿਆਰੋ) ਅਸੰਗ ਹੈ, ਸੋ ਜੀਵ ਕੋ ਗੁਪਤ ਹੋ ਰਹਾ ਹੈ, ਭਾਵ ਸੇ ਤਿਸ ਕੋ ਜਾਨਤਾ ਨਹੀਂ ਹੈ ਔਰ ਹੰਕਾਰ ਕਰ ਕੇ (ਮਾਤੰਗ) ਹਸਤੀ ਸਮ ਮਸਤ ਹੋ ਰਹਾ ਹੈ॥੩॥
Prof. Sahib Singhਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥

ਪਦ ਅਰਥ ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ ॥੩॥

SikhNet (Spanish)al Ser Desapegado, que al Tenerlo escondido en el interior, no Lo logra ver, pues se encuentra intoxicado como el elefante con el vino del ego negativo. (3)

ਕਰਿ ਕ੍ਰਿਪਾ ਪ੍ਰਭ ਸੰਤ ਰਾਖੇ; ਚਰਨ ਕਮਲ ਅਧਾਰ ॥

kar kripaa prabh sant raakhe; charan kamal adhaar |

Sant Singh KhalsaIn His Mercy, God saves His Saints; they have the Support of His Lotus Feet.
Manmohan SinghShowing His mercy, the Lord saves His saints, for they have the support of His lotus feet.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ।
Fareedkot Teekaਪ੍ਰਭੂ ਨੇ ਕਿਰਪਾ ਕਰ ਕੇ ਚਰਨ ਕਮਲੋਂ ਕਾ (ਅਧਾਰ) ਆਸਰਾ ਦੇ ਕਰ ਕੇ ਸੰਤ ਅਪਨੀ ਸ਼ਰਣ ਮੇਂ ਰਾਖੇ ਹੈਂ॥
Prof. Sahib Singhਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।

ਪਦ ਅਰਥ ਕਰਿ = ਕਰ ਕੇ। ਅਧਾਰ = ਆਸਰਾ।

SikhNet (Spanish)Por Su Misericordia el Señor emancipa a los Santos, pues Ellos se apoyan en los Pies de Loto de Dios.

ਕਰ ਜੋਰਿ ਨਾਨਕੁ. ਸਰਨਿ ਆਇਓ; ਗੋੁਪਾਲ ਪੁਰਖ ਅਪਾਰ ॥੪॥੧॥੧੨੯॥

kar jor naanak. saran aaeo; guopaal purakh apaar |4|1|129|

Sant Singh KhalsaWith his palms pressed together, Nanak has come to the Sanctuary of the Primal Being, the Infinite Lord God. ||4||1||129||
Manmohan SinghJoining his hands, Nanak has sought the protection of his Infinite Lord, the Cherisher of the world.
Manmohan Singh (Punjabi)ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ।
Fareedkot Teekaਹੇ ਅਪਾਰ ਪੁਰਖ ਗੋਪਾਲ! ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਹਾਥ ਜੋੜ ਕਰ ਆਪ ਕੀ ਸ਼ਰਣ ਆਇਆ ਹੂੰ, ਭਾਵ ਸੇ ਮੇਰੀ ਰਖਿਆ ਕਰੀਏ॥੪॥੧॥੧੨੯॥☬ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ ॥੪॥੧॥੧੨੯॥

SikhNet (Spanish)Nanak ha buscado Tu Refugio, con toda Humildad, oh Dios Infinito e Insondable, sálvalo por Tu Misericordia. (4-1-129)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ਘਰੁ ੬ ਪੜਤਾਲ ॥

saarag mahalaa 5 ghar 6 parrataal |

Sant Singh KhalsaSaarang, Fifth Mehl, Sixth House, Partaal:
Manmohan SinghSarang.5th Guru. Partal
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Sarang, Mejl Guru Aryan Dev, Quinto Canal Divino, Partala.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੁਭ ਬਚਨ ਬੋਲਿ; ਗੁਨ ਅਮੋਲ ॥

subh bachan bol; gun amol |

Sant Singh KhalsaChant His Sublime Word and His Priceless Glories.
Manmohan SinghUtter thou the Guru's sublime word and the Lord's priceless praise.
Manmohan Singh (Punjabi)ਤੂੰ ਗੁਰਾਂ ਦੀ ਸਰੇਸ਼ਟ ਬਾਣੀ ਅਤੇ ਪ੍ਰਭੂ ਦੀ ਅਣਮੁੱਲੀ ਮਹਿਮਾ ਦਾ ਉਚਾਰਣ ਕਰ।
Fareedkot Teekaਸੁਭ ਬਚਨੋਂ ਕੋ ਉਚਾਰਨ ਕਰ ਔਰ ਗੁਨ ਅਮੋਲ ਹਿਰਦੇ ਮੇਂ ਧਾਰਨ ਕਰ॥
Prof. Sahib Singh(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।

ਪਦ ਅਰਥ ਬੋਲਿ = ਉਚਾਰਿਆ ਕਰ।

SikhNet (Spanish)Recita sólo Lo que es Bueno y Dulce, ésta es una Virtud Invaluable.

ਕਿੰਕਰੀ; ਬਿਕਾਰ ॥

kinkaree; bikaar |

Sant Singh KhalsaWhy are you indulding in corrupt actions?
Manmohan SinghWhy do thou evil deeds?
Manmohan Singh (Punjabi)ਤੂੰ ਮਾੜੇ ਕਰਮ ਕਿਉਂ ਕਰਦੀ ਹੈ?
Fareedkot Teekaਬਿਕਾਰੋਂ ਕੋ (ਕਿੰ) ਕਿਆ (ਕਰੀ) ਕਰਤੀ ਹੈ॥
Prof. Sahib Singhਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!

ਪਦ ਅਰਥ ਕਿੰਕਰੀ = ਦਾਸੀ {ਕਿੰਕਰ = ਦਾਸ}। ਕਿੰਕਰੀ ਬਿਕਾਰ = ਹੇ ਵਿਕਾਰਾਂ ਦੀ ਦਾਸੀ!

SikhNet (Spanish)¿Por qué te comportas con maldad en tu corazón?,

ਦੇਖੁ ਰੀ. ਬੀਚਾਰ ॥

dekh ree. beechaar |

Sant Singh KhalsaLook at this, see and understand!
Manmohan SinghO thee, reflect on it and see.
Manmohan Singh (Punjabi)ਨੀ ਤੂੰ ਇਸ ਨੂੰ ਸੋਚ ਸਮਝ ਅਤੇ ਵੇਖ।
Fareedkot Teekaਹੇ ਜਗਿਆਸੂ ਰੂਪ ਸਖੀ! ਬੀਚਾਰ ਕਰ ਕੇ ਦੇਖ॥
Prof. Sahib Singhਹੋਸ਼ ਕਰ (ਵਿਚਾਰ ਕੇ ਵੇਖ)।

ਪਦ ਅਰਥ ਰੀ = ਹੇ ਜੀਵ-ਇਸਤ੍ਰੀ!

SikhNet (Spanish)medita en eso y desiste de tu actitud, habita en la Palabra del Shabd

ਗੁਰਸਬਦੁ ਧਿਆਇ; ਮਹਲੁ ਪਾਇ ॥

gurasabad dhiaae; mehal paae |

Sant Singh KhalsaMeditate on the Word of the Guru's Shabad, and attain the Mansion of the Lord's Presence.
Manmohan SinghDwell thou on the Guru's word and mount to thy Master's mansion.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨੂੰ ਵੀਚਾਰ ਅਤੇ ਆਪਣੇ ਮਾਲਕ ਦੇ ਮੰਦਰ ਨੂੰ ਪਰਾਪਤ ਹੋ।
Fareedkot Teekaਜਿਸ ਨੇ ਗੁਰ ਸਬਦ ਕੋ ਧਿਆਇਆ ਹੈ ਵਹੁ (ਮਹਲੁ) ਸ੍ਵਰੂਪ ਕੋ ਪਾਇ ਕਰ॥
Prof. Sahib Singhਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।

ਪਦ ਅਰਥ ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।

SikhNet (Spanish)del Guru y penetra en el Castillo de Dios,

ਹਰਿ ਸੰਗਿ ਰੰਗ ਕਰਤੀ; ਮਹਾ ਕੇਲ ॥੧॥ ਰਹਾਉ ॥

har sang rang karatee; mahaa kel |1| rahaau |

Sant Singh KhalsaImbued with the Love of the Lord, you shall totally play with Him. ||1||Pause||
Manmohan SinghThis wise, imbued with love, thou shall greatly sport with thy Lord. Pause.
Manmohan Singh (Punjabi)ਇਸ ਤਰ੍ਹਾਂ ਪ੍ਰੀਤ ਨਾਲ ਰੰਗੀ ਹੋਈ ਤੂੰ ਆਪਣੇ ਸੁਆਮੀ ਨਾਲ ਬਹੁਤ ਹੀ ਖੇਲੇ ਮਲੇਗੀ। ਠਹਿਰਾਉ।
Fareedkot Teekaਹਰੀ ਕੇ ਸੰਗ (ਰੰਗ) ਪ੍ਰੇਮ ਕਰਤੀ ਕੋ ਮਹਾ (ਕੇਲ) ਆਨੰਦ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਨਾਲ। ਰੰਗ ਕਰਤੀ = ਆਨੰਦ ਮਾਣਦੀ। ਕੇਲ = ਆਨੰਦ ॥੧॥ ਰਹਾਉ ॥

SikhNet (Spanish)ahí te regocijarás con Dios y te abandonarás en el Maestro. (1-Pausa)

ਸੁਪਨ ਰੀ. ਸੰਸਾਰੁ ॥

supan ree. sansaar |

Sant Singh KhalsaThe world is a dream.
Manmohan SinghO mate, the world is like a dream,
Manmohan Singh (Punjabi)ਨੀ ਸਹੇਲੀਏ! ਦੁਨੀਆਂ ਇਕ ਸੁਪਨੇ ਦੀ ਨਿਆਈ ਹੈ,
Fareedkot Teekaਹੇ ਸਖੀ! ਸੰਸਾਰ ਸਭ ਸੁਪਨੇ ਵਤ ਹੈ॥
Prof. Sahib Singh(ਹੇ ਸਖੀ!) ਇਹ ਜਗਤ ਸੁਪਨੇ ਵਰਗਾ ਹੈ,
SikhNet (Spanish)El mundo es un sueño

ਮਿਥਨੀ ਬਿਸਥਾਰੁ ॥

mithanee bisathaar |

Sant Singh KhalsaIts expanse is false.
Manmohan Singhand false is its expanse.
Manmohan Singh (Punjabi)ਅਤੇ ਕੂੜਾ ਹੈ ਇਸ ਦਾ ਖਿਲਾਰਾ।
Fareedkot Teekaਸਰਬ (ਬਿਸਥਾਰੁ) ਫੈਲਾਉ ਭੀ ਮਿਥਿਆ ਹੈ॥
Prof. Sahib Singh(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।

ਪਦ ਅਰਥ ਮਿਥਨੀ = ਨਾਸਵੰਤ।

SikhNet (Spanish)y su expansión es una ilusión,

ਸਖੀ. ਕਾਇ ਮੋਹਿ ਮੋਹਿਲੀ; ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥

sakhee. kaae mohi mohilee; pria preet ridai mel |1|

Sant Singh KhalsaO my companion, why are you so enticed by the Enticer? Enshrine the Love of Your Beloved within your heart. ||1||
Manmohan SinghO mate, why are thou bewitched in the Love of mammon? Enshrine thou thy Beloved's love within thy mind.
Manmohan Singh (Punjabi)ਨੀ ਸਹੀਏ! ਤੂੰ ਮਾਇਆ ਦੀ ਮਮਤਾ ਅੰਦਰ ਕਿਉਂ ਮੋਹੀ ਗਈ ਹੈ? ਤੂੰ ਆਪਣੇ ਪ੍ਰੀਤਮ ਦੀ ਪਿਰਹੜੀ ਨੂੰ ਆਪਣੇ ਮਨ ਅੰਦਰ ਟਿਕਾ।
Fareedkot Teekaਹੇ ਸਖੀ! ਤੂੰ (ਕਾਇ) ਕਿਸ ਵਾਸਤੇ ਮੋਹ ਨੇ (ਮੋਹਿ) ਠਗ ਲਈ ਹੈ? ਤੂੰ ਪਤੀ ਕੀ ਪ੍ਰੀਤੀ ਰਿਦੇ ਮੇਂ (ਮੇਲ), ਭਾਵ ਧਾਰਨ ਕਰ॥੧॥
Prof. Sahib Singhਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥

ਪਦ ਅਰਥ ਸਖੀ = ਹੇ ਸਖੀ! ਕਾਇ = ਕਿਉਂ? ਮੋਹਿ = ਮੋਹ ਵਿਚ। ਮੋਹਿਲੀ = ਮੋਹ ਵਿਚ ਫਸੀ ਹੈਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਰਿਦੈ = ਹਿਰਦੇ ਵਿਚ ॥੧॥

SikhNet (Spanish)enaltece entonces el Amor del Señor en tu corazón para que no seas desviado por el deseo. (1)

ਸਰਬ ਰੀ. ਪ੍ਰੀਤਿ ਪਿਆਰੁ ॥

sarab ree. preet piaar |

Sant Singh KhalsaHe is total love and affection.
Manmohan SinghO mate, the Lord is the embodiment of love and affection.
Manmohan Singh (Punjabi)ਨੀ ਸਖੀਏ! ਪ੍ਰਭੂ ਨੇਹੁੰ ਅਤੇ ਪ੍ਰੇਮ ਦਾ ਪੁੰਜ ਹੈ।
Fareedkot Teekaਤਾਂ ਤੇ ਹੇ ਸਖੀ! ਜੋ ਹਰੀ ਸਰਬ ਮੇਂ ਪ੍ਯਾਰ ਕਰਨੇ ਵਾਲਾ ਹੈ ਤਿਸ ਕੇ ਸਾਥ ਤੂੰ ਪ੍ਰੀਤੀ ਕਰ॥
Prof. Sahib Singhਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।
SikhNet (Spanish)Tu Dios es la Encarnación del Amor

ਪ੍ਰਭੁ ਸਦਾ ਰੀ ਦਇਆਰੁ ॥

prabh sadaa ree deaar |

Sant Singh KhalsaGod is always merciful.
Manmohan SinghO mate, ever Merciful is my Master;
Manmohan Singh (Punjabi)ਨੀ ਸਖੀਏ! ਹਮੇਸ਼ਾਂ ਹੀ ਮਿਹਰਬਾਨ ਹੈ ਮੇਰਾ ਮਾਲਕ;
Fareedkot Teekaਵਹੁ ਪ੍ਰਭ ਸਦਾ ਦ੍ਯਾਲਤਾ ਕਰਨੇ ਵਾਲਾ ਹੈ॥
Prof. Sahib Singhਹੇ ਸਖੀ! ਉਹ ਸਦਾ ਹੀ ਦਇਆ ਦਾ ਘਰ ਹੈ।

ਪਦ ਅਰਥ ਦਇਆਰੁ = ਦਇਆਲ।

SikhNet (Spanish)y siempre encontrarás Su Compasión,

ਕਾਂਏਂ; ਆਨ ਆਨ ਰੁਚੀਐ ॥

kaanen; aan aan rucheeai |

Sant Singh KhalsaOthers - why are you involved with others?
Manmohan Singhwhy thou love another, another?
Manmohan Singh (Punjabi)ਤੂੰ ਹੋਰਸ, ਹੋਰਸ ਨੂੰ ਕਿਉਂ ਪਿਆਰ ਕਰਦੀ ਹੈ?
Fareedkot Teekaਔਰ ਪਦਾਰਥੋਂ ਮੇਂ ਕਾਹੇ ਕੋ ਰੁਚੀ (ਆਨ) ਲਿਆਵਤੀ ਹੈਂ॥
Prof. Sahib Singh(ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।

ਪਦ ਅਰਥ ਕਾਂਏਂ = ਕਿਉਂ? ਆਨ ਆਨ = ਹੋਰ ਹੋਰ (ਪਦਾਰਥਾਂ ਵਿਚ)। ਰੁਚੀਐ = ਪ੍ਰੀਤ ਬਣਾਈ ਹੋਈ ਹੈ।

SikhNet (Spanish)¿por qué vives entonces apegado al otro?

ਹਰਿ ਸੰਗਿ; ਸੰਗਿ ਖਚੀਐ ॥

har sang; sang khacheeai |

Sant Singh KhalsaRemain involved with the Lord.
Manmohan SinghEver remain thou attached with thy Lord.
Manmohan Singh (Punjabi)ਆਪਣੇ ਸੁਆਮੀ ਨਾਲ ਨਾਲ ਤੂੰ ਸਦਾ ਹੀ ਜੁੜੀ ਰਹੁ।
Fareedkot Teekaਹਰੀ ਕੇ ਜੋ ਸੰਗੀ ਸੰਤੁ ਹੈਂ ਤਿਨ ਕੇ ਸੰਗ ਮੇਂ (ਖਚੀਐਂ), ਭਾਵ ਤਤਪਰ ਹੋਵੀਏ॥
Prof. Sahib Singhਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।

ਪਦ ਅਰਥ ਸੰਗਿ = ਨਾਲ। ਖਚੀਐ = ਮਸਤ ਰਹਿਣਾ ਚਾਹੀਦਾ ਹੈ।

SikhNet (Spanish)Si eres bendecido

ਜਉ ਸਾਧਸੰਗ ਪਾਏ ॥

jau saadhasang paae |

Sant Singh KhalsaWhen you join the Saadh Sangat, the Company of the Holy,
Manmohan SinghNow when she obtains the saints' society,
Manmohan Singh (Punjabi)ਹੁਣ ਜਦ ਉਸ ਨੂੰ ਸਤਿਸੰਗਤ ਪਰਾਪਤ ਹੋ ਜਾਂਦੀ ਹੈ,
Fareedkot Teekaਜਉ ਸਾਧਾਂ ਕਾ ਸੰਗ ਪਾਵੇਂਗੀ॥
Prof. Sahib Singhਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ

ਪਦ ਅਰਥ ਜਉ = ਜਦੋਂ।

SikhNet (Spanish)con la Compañía de los Santos

ਕਹੁ ਨਾਨਕ. ਹਰਿ ਧਿਆਏ ॥

kahu naanak. har dhiaae |

Sant Singh Khalsasays Nanak, meditate on the Lord.
Manmohan Singhsays Nanak, she contemplates her Lord,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਆਪਣੇ ਸੁਆਮੀ ਦਾ ਸਿਮਰਨ ਕਰਦੀ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਉ ਹਰੀ ਕੋ ਧਿਆਵੇਂਗੀ॥
Prof. Sahib Singhਅਤੇ ਨਾਨਕ ਆਖਦਾ ਹੈ- ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,
SikhNet (Spanish)y habitas en Dios,

ਅਬ ਰਹੇ; ਜਮਹਿ ਮੇਲ ॥੨॥੧॥੧੩੦॥

ab rahe; jameh mel |2|1|130|

Sant Singh KhalsaNow, your association with death is ended. ||2||1||130||
Manmohan Singhand her association with the death's courier is ended.
Manmohan Singh (Punjabi)ਅਤੇ ਉਸ ਦਾ ਮੌਤ ਦੇ ਦੂਤ ਨਾਲੋ ਮੇਲ ਮਿਲਾਪ ਮੁਕ ਜਾਂਦਾ ਹੈ।
Fareedkot Teekaਐਸੇ ਕਰੇਗੀ ਤਉ ਅਬ ਹੀ ਤੇਰਾ ਜਮ ਸਾਥ ਮੇਲ ਰਹਿ ਜਾਵੇਗਾ॥੨॥੧॥੧੩੦॥☬ਸਰਬ ਤੇ ਨਾਮ ਕੀ ਸ੍ਰੇਸ਼ਟਤਾ ਕਹਿ ਕਰ ਮਨ ਕੇ ਪਰਥਾਇ ਉਪਦੇਸ਼ ਕਰਤੇ ਹੂਏ ਅੰਤ ਪਰਮੇਸ਼੍ਵਰ ਆਗੇ ਬੇਨਤੀ ਕਰਨੇ ਕਾ ਪਰਕਾਰ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥

ਪਦ ਅਰਥ ਰਹੇ = ਮੁੱਕ ਜਾਂਦਾ ਹੈ। ਜਮਹਿ ਮੇਲ = ਜਮਾਂ ਨਾਲ ਵਾਹ ॥੨॥੧॥੧੩੦॥

SikhNet (Spanish)no tendrás que confrontar la muerte. (2-1-130)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕੰਚਨਾ ਬਹੁ; ਦਤ ਕਰਾ ॥

kanchanaa bahu; dat karaa |

Sant Singh KhalsaYou may make donations of gold,
Manmohan SinghIf thou give away much gold in alms,
Manmohan Singh (Punjabi)ਜੇਕਰ ਤੂੰ ਬਹੁਤ ਸੋਨਾ ਖੈਰਾਤ ਵਿੱਚ ਦੇਵੇ,
Fareedkot Teekaਪੁਰਸ਼ ਨੇ ਸ੍ਵਰਨ ਕਾ ਬਹੁਤਾ ਦਾਨ ਕੀਆ॥
Prof. Sahib Singhਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,

ਪਦ ਅਰਥ ਕੰਚਨਾ = ਸੋਨਾ। ਦਤ ਕਰਾ = ਦਾਨ ਕੀਤਾ।

SikhNet (Spanish)Si uno da su oro en dádivas, u ofrece tierras como caridad

ਭੂਮਿ ਦਾਨੁ ਅਰਪਿ ਧਰਾ ॥

bhoom daan arap dharaa |

Sant Singh Khalsaand give away land in charity
Manmohan Singhoffer thy land in charity,
Manmohan Singh (Punjabi)ਆਪਣੀ ਜਮੀਨ ਪੁੰਨ-ਦਾਨ ਵਿੱਚ ਭੇਟਾ ਕਰੇ,
Fareedkot Teekaਭੂਮੀ ਕਾ ਦਾਨ ਅਰਪਣ ਕਰ ਕੇ ਧਰ ਦੀਆ॥
Prof. Sahib Singhਭੁਇਂ ਮਣਸ ਕੇ ਦਾਨ ਕਰਦਾ ਹੈ,

ਪਦ ਅਰਥ ਭੂਮਿ = ਜ਼ਮੀਨ, ਭੁਇਂ। ਅਰਪਿ = ਅਰਪ ਕੇ, ਮਣਸ ਕੇ। ਧਰਾ = ਧਰ ਦਿੱਤੀ, ਦੇ ਦਿੱਤੀ।

SikhNet (Spanish)y trata de purificar su mente de mil formas,

ਮਨ ਅਨਿਕ ਸੋਚ; ਪਵਿਤ੍ਰ ਕਰਤ ॥

man anik soch; pavitr karat |

Sant Singh Khalsaand purify your mind in various ways,
Manmohan Singhand purify and sanctify thy mind in various ways,
Manmohan Singh (Punjabi)ਅਤੇ ਆਪਣੇ ਚਿੱਤ ਨੂੰ ਅਨੇਕਾ ਤਰੀਕਿਆਂ ਨਾਲ ਪਵਿੱਤਰ ਤੇ ਸ਼ੁੱਧ ਕਰੇ,
Fareedkot Teekaਔਰ ਮਨ ਮੇਂ (ਸੋਚ) ਵਿਚਾਰ ਕਰ ਕੇ ਅਨੇਕ ਪਵਿਤ੍ਰਤਾ ਕਰਤਾ ਹੈ॥
Prof. Sahib Singhਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,

ਪਦ ਅਰਥ ਸੋਚ = ਸੁੱਚ। ਕਰਤ = ਕਰਦਾ।

SikhNet (Spanish)nada de esto iguala al Nombre del Señor.

ਨਾਹੀ ਰੇ. ਨਾਮ ਤੁਲਿ; ਮਨ ਚਰਨ ਕਮਲ ਲਾਗੇ ॥੧॥ ਰਹਾਉ ॥

naahee re. naam tul; man charan kamal laage |1| rahaau |

Sant Singh Khalsabut none of this is equal to the Lord's Name. Remain attached to the Lord's Lotus Feet. ||1||Pause||
Manmohan Singhall of this equals not "Lord's Name"; so, O man, remain thou attached to the Lord's lotus feet. Pause.
Manmohan Singh (Punjabi)ਪਰ ਇਹ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ; ਇਸ ਲਈ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੁੜਿਆ ਰਹੁ। ਠਹਿਰਾੳ।
Fareedkot Teekaਪਰੰਤੂ ਵਹੁ ਕਰਮ ਨਾਮ ਕੇ ਤੁਲ ਨਹੀਂ ਹੈ, ਤਾਂ ਤੇ ਹੇ ਮਨ! ਤੁਮ ਪਰਮੇਸ੍ਵਰ ਕੇ ਚਰਨ ਕਮਲੋਂ ਸੇ ਲਾਗੇ ਰਹੋ॥੧॥ ਰਹਾਉ ॥
Prof. Sahib Singh(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥

ਪਦ ਅਰਥ ਰੇ ਮਨ = ਹੇ ਮਨ! ਤੁਲਿ = ਬਰਾਬਰ। ਲਾਗੇ = ਲਾਗਿ, ਲੱਗਾ ਰਹੁ ॥੧॥ ਰਹਾਉ ॥

SikhNet (Spanish)Comulga entonces con el Loto de los Pies del Señor. (1-Pausa)

ਚਾਰਿ ਬੇਦ; ਜਿਹਵ ਭਨੇ ॥

chaar bed; jihav bhane |

Sant Singh KhalsaYou may recite the four Vedas with your tongue,
Manmohan SinghIf thou recite the four Vedas with thy tongue,
Manmohan Singh (Punjabi)ਜੇਕਰ ਆਪਣੀ ਜੀਭਾ ਨਾਲ ਤੂੰ ਚਾਰ ਵੇਦ ਉਚਾਰਦਾ ਹੈ,
Fareedkot Teekaਜੀਵ ਚਾਰੋਂ ਬੇਦ (ਜਿਹਵ) ਰਸਨਾ ਸੇ ਉਚਾਰਨ ਕਰੇ, ਭਾਵ ਕੰਠਾਗ੍ਰ ਹੋਵੇ॥
Prof. Sahib Singhਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,

ਪਦ ਅਰਥ ਜਿਹਵ ਭਨੇ = ਜੀਭ ਨਾਲ ਉਚਾਰਦਾ ਹੈ।

SikhNet (Spanish)Si uno recita los cuatro Vedas con su boca

ਦਸ ਅਸਟ ਖਸਟ; ਸ੍ਰਵਨ ਸੁਨੇ ॥

das asatt khasatt; sravan sune |

Sant Singh Khalsaand listen to the eighteen Puraanas and the six Shaastras with your ears,
Manmohan Singhand hear with thy ears the (reciting of) eighteen Puranas and six Shashtras,
Manmohan Singh (Punjabi)ਅਤੇ ਆਪਣੇ ਕੰਨਾਂ ਨਾਲ ਅਠਾਰਾਂ ਪੁਰਾਣ ਤੇ ਛੇ ਸ਼ਾਸਤ੍ਰ ਸੁਣਦਾ ਹੈ,
Fareedkot Teekaਔਰ ਅਠਾਰਾਂ ਪੁਰਾਣ ਅਰ ਖਟ ਸਾਸਤ੍ਰੋਂ ਕੋ ਕਾਨੋਂ ਕਰ ਕੇ ਸ੍ਰਵਨ ਕਰੇ॥
Prof. Sahib Singhਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,

ਪਦ ਅਰਥ ਦਸ ਅਸਟ = ਅਠਾਰਾਂ ਪੁਰਾਣ। ਖਸਟ = ਛੇ ਸਾਸਤ੍ਰ। ਸ੍ਰਵਨ = ਕੰਨਾਂ ਨਾਲ।

SikhNet (Spanish)y escucha los dieciocho Puranas y los seis Shastras con atención,

ਨਹੀ ਤੁਲਿ; ਗੋਬਿਦ ਨਾਮ ਧੁਨੇ ॥

nahee tul; gobid naam dhune |

Sant Singh Khalsabut these are not equal to the celestial melody of the Naam, the Name of the Lord of the Universe.
Manmohan Singhbut these equal not the Divine melody of the "Lord's Name";
Manmohan Singh (Punjabi)ਪਰੰਤੂ ਇਹ ਪ੍ਰਭੂ ਦੇ ਨਾਮ ਦੇ ਰੱਬੀ ਕੀਰਤਨ ਦੇ ਬਰਾਬਰ ਨਹੀਂ ਪੁਜਦੇ;
Fareedkot Teekaਸੋ ਸਭ ਗੋਬਿੰਦ ਕੇ ਨਾਮ ਉਚਾਰਨੇ ਕੀ ਤੁਲ ਨਹੀਂ ਹੈਂ॥
Prof. Sahib Singh(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।

ਪਦ ਅਰਥ ਨਾਮ ਧੁਨੇ = ਨਾਮ ਦੀ ਧੁਨਿ।

SikhNet (Spanish)esto no iguala a la Melodía del Nombre del Señor.

ਮਨ ਚਰਨ ਕਮਲ ਲਾਗੇ ॥੧॥

man charan kamal laage |1|

Sant Singh KhalsaRemain attached to the Lord's Lotus Feet. ||1||
Manmohan Singhso, O man, remain thou clung to the Lord's lotus feet.
Manmohan Singh (Punjabi)ਇਸ ਲਈ, ਹੇ ਇਨਸਾਨ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾ ਨਾਲ ਚਿਮੜਿਆ ਰਹੁ।
Fareedkot Teekaਇਸੀ ਤੇ ਹੇ ਮਨ! ਤੁਮ ਹਰੀ ਕੇ ਚਰਨ ਕਮਲੋਂ ਮੇਂ ਲਾਗੇ ਰਹੋ॥੧॥
Prof. Sahib Singhਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥

ਪਦ ਅਰਥ ਮਨ = ਹੇ ਮਨ! ॥੧॥

SikhNet (Spanish)Comulga entonces con el Loto de los Pies del Señor. (1)

ਬਰਤ ਸੰਧਿ; ਸੋਚ ਚਾਰ ॥

barat sandh; soch chaar |

Sant Singh KhalsaYou may observe fasts, and say your prayers, purify yourself
Manmohan SinghThou keep fasts, say vesper-prayers, purify thyself and do good deeds.
Manmohan Singh (Punjabi)ਤੂੰ ਵਰਤ ਰਖਦਾ ਹੇ, ਸੰਧਿਆ ਕਰਦਾ ਹੇ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਤੇ ਚੰਗੇ ਕਰਮ ਕਮਾਉਂਦਾ ਹੈ।
Fareedkot Teekaਪੁਰਸ਼ ਬਰਤੋਂ ਕਾ (ਸੰਧਿ) ਮਿਲਾਪ ਰਾਖਤਾ ਹੈ, ਭਾਵ ਕਰਤਾ ਹੈ, ਚਾਰ (ਕੁੰਟ) ਦਿਸ਼ਾ ਮੇਂ ਭ੍ਰਮਤਾ ਹੈ॥
Prof. Sahib Singhਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,

ਪਦ ਅਰਥ ਸੰਧਿ = ਸੰਧਿਆ। ਸੋਚ ਚਾਰ = ਪਵਿਤ੍ਰਤਾ (ਸਰੀਰਕ)।

SikhNet (Spanish)Si uno realiza ayunos, ofrece oraciones programadas en las horas del día,

ਕ੍ਰਿਆ ਕੁੰਟਿ ਨਿਰਾਹਾਰ ॥

kriaa kuntt niraahaar |

Sant Singh Khalsaand do good deeds; you may go on pilgrimages everywhere and eat nothing at all.
Manmohan SinghThou go on pilgrimages in all directions and eat not anything.
Manmohan Singh (Punjabi)ਤੂੰ ਸਾਰੀ ਪਾਸੀਂ ਯਾਤ੍ਰਾ ਤੇ ਜਾਂਦਾ ਹੈ ਅਤੇ ਕੁਝ ਭੀ ਖਾਂਦਾ ਨਹੀਂ।
Fareedkot Teekaਵਿਚਾਰ ਕਰ ਕਰਮ ਕਰਤਾ ਹੈ ਪੁਨਹ ਕ੍ਰਿਆਕਰਮ ਕਰਤਾ ਹੈ ਔਰ ਨਿਰਾਹਾਰ ਰਹਿਤਾ ਹੈ॥
Prof. Sahib Singh(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,

ਪਦ ਅਰਥ ਕ੍ਰਿਆ ਕੁੰਟਿ = ਚਾਰ ਕੁੰਟਾਂ ਵਿਚ ਭੌਣਾ। ਨਿਰਾਹਾਰ = ਨਿਰ ਆਹਾਰ, ਭੁੱਖੇ ਰਹਿ ਕੇ।

SikhNet (Spanish)hace mandas, purifica su ser con abluciones y se va en peregrinajes, tratando de hacer todo tipo de disciplinas,

ਅਪਰਸ. ਕਰਤ ਪਾਕਸਾਰ ॥

aparas. karat paakasaar |

Sant Singh KhalsaYou may cook your food without touching anyone;
Manmohan SinghTouching no one, thou cook thy food.
Manmohan Singh (Punjabi)ਕਿਸੇ ਦੇ ਨਾਲ ਲੱਗਣ ਦੇ ਬਿਨਾਂ, ਤੂੰ ਆਪਣਾ ਭੋਜਨ ਬਣਾਉਂਦਾ ਹੈ।
Fareedkot Teekaਔਰ ਅਛੂਤ ਹੋ ਕਰ (ਪਾਕਸਾਰ) ਉਤਮ ਅਸਥਾਨ ਮੇਂ ਰਸੋਈ ਕਰਤਾ ਹੈ॥
Prof. Sahib Singhਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,

ਪਦ ਅਰਥ ਪਾਕਸਾਰ = ਪਾਕਸਾਲ, ਰਸੋਈ। ਅਪਰਸ = ਅ-ਪਰਸ, ਕਿਸੇ ਨਾਲ ਨਾਹ ਛੁਹਣਾ।

SikhNet (Spanish)si piensa que no tocar a nadie y cocinar su propia comida,

ਨਿਵਲੀ ਕਰਮ; ਬਹੁ ਬਿਸਥਾਰ ॥

nivalee karam; bahu bisathaar |

Sant Singh Khalsayou may make a great show of cleansing techniques,
Manmohan SinghThou make a great display of thy inly-washings.
Manmohan Singh (Punjabi)ਤੂੰ ਆਪਣੇ ਅੰਤ੍ਰੀਵ ਨਾਉਣ ਧੋਣ ਦਾ ਭਾਰਾ ਮੁਜ਼ਾਹਰਾ (ਵਖਾਵਾ) ਕਰਦਾ ਹੈ।
Fareedkot Teekaਪੁਨਹ ਨਿਵਲੀ ਆਦਿ ਕਰਮੋਂ ਕਾ ਭੀ ਬਹੁਤਾ ਬਿਸਥਾਰ ਕਰਤਾ ਹੈ॥
Prof. Sahib Singh(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,

ਪਦ ਅਰਥ ਨਿਵਲੀ ਕਰਮ = (ਕਬਜ਼ ਤੋਂ ਬਚਣ ਲਈ) ਪੇਟ ਦੀਆਂ ਆਂਦਰਾਂ ਨੂੰ ਚੱਕਰ ਦੇਣਾ।

SikhNet (Spanish)quemando incienso en su habitación va a agradar a sus dioses,

ਧੂਪ ਦੀਪ ਕਰਤੇ; ਹਰਿ ਨਾਮ ਤੁਲਿ. ਨ ਲਾਗੇ ॥

dhoop deep karate; har naam tul. na laage |

Sant Singh Khalsaand burn incense and devotional lamps, but none of these are equal to the Lord's Name.
Manmohan SinghThou burn incense and lamps in the temples. All these equal not God's Name.
Manmohan Singh (Punjabi)ਤੂੰ ਮੰਦਰਾਂ ਵਿੱਚ ਧੂਪ ਤੇ ਦੀਵੇ ਬਾਲਦਾ ਹੈ। ਇਹ ਸਾਰੇ ਰਬ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ।
Fareedkot Teekaਪੁਨਹ ਧੂਪ ਦੀਪ ਆਦਿ ਸੇ ਪੂਜਾ ਭੀ ਕਰਤੇ ਹੈਂ, ਪਰੰਤੂ ਹੇ ਮਨ! ਏਹ ਸਭੀ ਕਰਮ ਹਰੀ ਨਾਮ ਕੇ ਤੁਲ ਨਹੀਂ ਲਾਗੇ ਹੈਂ॥
Prof. Sahib Singh(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।

ਪਦ ਅਰਥ ਨ ਲਾਗੇ = ਨਹੀਂ ਅੱਪੜਦੇ।

SikhNet (Spanish)no por eso se emancipará, ya que nada de esto iguala la Meditación en el Nombre del Señor.

ਰਾਮ ਦਇਆਰ; ਸੁਨਿ ਦੀਨ ਬੇਨਤੀ ॥

raam deaar; sun deen benatee |

Sant Singh KhalsaO Merciful Lord, please hear the prayer of the meek and the poor.
Manmohan SinghO Merciful Master, hear Thou the supplication of Thy meek slave.
Manmohan Singh (Punjabi)ਹੇ ਮਿਹਰਬਾਨ ਮਾਲਕ! ਤੂੰ ਆਪਣੇ ਮਸਕੀਨ ਗੋਲੇ ਦੀ ਪ੍ਰਾਰਥਨਾ ਸੁਣਾ।
Fareedkot Teekaਹੇ ਰਾਮ ਦਇਆ ਕੇ ਘਰ! ਮੈਂ ਦੀਨ ਕੀ ਬੇਨਤੀ ਸ੍ਰਵਨ ਕਰੀਏ:
Prof. Sahib Singhਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!

ਪਦ ਅਰਥ ਰਾਮ ਦਇਆਰ = ਹੇ ਦਇਆਲ ਹਰੀ! ਦੀਨ ਬੇਨਤੀ = ਗਰੀਬ ਦੀ ਬੇਨਤੀ।

SikhNet (Spanish)Oh Dios Compasivo, escucha la oración de Tu pobre Esclavo

ਦੇਹੁ ਦਰਸੁ. ਨੈਨ ਪੇਖਉ; ਜਨ ਨਾਨਕ, ਨਾਮ ਮਿਸਟ ਲਾਗੇ ॥੨॥੨॥੧੩੧॥

dehu daras. nain pekhau; jan naanak, naam misatt laage |2|2|131|

Sant Singh KhalsaPlease grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
Manmohan SinghBless Thou me with Thy vision, O Lord, that I may behold Thee with mine eyes. Thy Name seems sweet unto slave Nanak.
Manmohan Singh (Punjabi)ਤੂੰ ਮੈਨੂੰ ਆਪਣਾ ਦਰਸ਼ਨ ਬਖਸ਼ ਹੇ ਪ੍ਰਭੂ! ਤਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਵੇਖਾਂ। ਤੇਰਾ ਨਾਮ ਗੋਲੇ ਨਾਨਕ ਨੂੰ ਮਿੱਠਾ ਲੱਗਦਾ ਹੈ।
Fareedkot Teekaਮੇਰੇ ਕੋ ਦਰਸਨ ਦੀਜੀਏ ਜੋ ਮੈਂ ਆਪਣੇ ਨੇਤ੍ਰੋਂ ਕਰ ਕੇ ਦੇਖੋਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਨਾਮੀ ਵਾਹਿਗੁਰੂ! ਮੁਝ ਦਾਸ ਕੋ ਤੂੰ (ਮਿਸਟਿ) ਮੀਠਾ ਲਾਗੇ॥੨॥੨॥੧੩੧॥
Prof. Sahib Singhਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥

ਪਦ ਅਰਥ ਪੇਖਉ = ਪੇਖਉਂ, ਮੈਂ ਵੇਖਾਂ। ਮਿਸਟ = ਮਿੱਠਾ ॥੨॥੨॥੧੩੧॥

SikhNet (Spanish)y bendíceme con Tu Maravillosa Visión para que te pueda ver con mis propios ojos y sienta la Dulzura de Tu Nombre. (2-2-131)

Open this shabad →

Shabad Guru Arjan Dev Ji Raag Saarang continues on Ang 1230

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਾਮ ਰਾਮ ਰਾਮ ਜਾਪਿ; ਰਮਤ ਰਾਮ ਸਹਾਈ ॥੧॥ ਰਹਾਉ ॥

raam raam raam jaap; ramat raam sahaaee |1| rahaau |

Sant Singh KhalsaMeditate on the Lord, Raam, Raam, Raam. The Lord is your Help and Support. ||1||Pause||
Manmohan SinghContemplate thou thy Lord, Lord, Lord and the Omnipresent Lord shall be thy succourer. Pause.
Manmohan Singh (Punjabi)ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Fareedkot Teekaਹੇ ਭਾਈ! ਰਾਮ ਰਾਮ ਰਾਮ ਜਪੁ ਜਪਨੇ ਤੇ ਰਾਮ ਜੀ ਸਹਾਈ ਹੂਏ ਹੈਂ॥੧॥ ਰਹਾਉ ॥
Prof. Sahib Singhਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਜਾਪਿ = ਜਪਿਆ ਕਰ। ਰਮਤ = ਜਪਦਿਆਂ। ਸਹਾਈ = ਮਦਦਗਾਰ ॥੧॥ ਰਹਾਉ ॥

SikhNet (Spanish)Contempla a Tu Dios, Quien es siempre Tu Soporte. (1-Pausa)

Open this shabad (5 lines, Angs 1229-1230) →

Ang 1229 of 1430