ੴ

ਸਿੱਖਬਾਣੀ · SikhBani

ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥

amar veparavaahu hai tis naal siaanap na chalee na hujat...
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1251 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਅਮਰੁ ਵੇਪਰਵਾਹੁ ਹੈ; ਤਿਸੁ ਨਾਲਿ ਸਿਆਣਪ. ਨ ਚਲਈ; ਨ ਹੁਜਤਿ ਕਰਣੀ ਜਾਇ ॥

amar veparavaahu hai; tis naal siaanap. na chalee; na hujat karanee jaae |

Sant Singh KhalsaThe Order of the Lord is beyond challenge. Clever tricks and arguments will not work against it.
Manmohan SinghThe order of the Care-free Lord is above all, With Him cleverness avails not, nor can one cavil with Him.
Manmohan Singh (Punjabi)ਮੁਛੰਦਗੀ-ਰਹਿਤ ਸਾਈਂ ਦਾ ਹੁਕਮ ਸਾਰਿਆਂ ਦੇ ਉਤੇ ਹੈ। ਉਸ ਨਾਲ ਚਾਲਾਕੀ ਨਹੀਂ ਪੁਗਦੀ ਨਾਂ ਹੀ ਉਸ ਨਾਲ ਕੋਈ ਢੁਚਰਬਾਜੀ ਕਰ ਸਕਦਾ ਹੈ।
Fareedkot Teekaਜਿਸ ਅਚਾਹ ਵਾਹਿਗੁਰੂ ਕਾ (ਅਮਰੁ) ਹੁਕਮ ਸਭ ਕੇ ਸਿਰ ਪਰ ਹੈ ਤਿਸ ਕੇ ਸਾਥ ਸਿਆਣਪ ਨਹੀਂ ਚਲਤੀ ਔਰ ਨਾਂ ਹੁਜਤ ਕਰੀ ਜਾਤੀ ਹੈ॥
Prof. Sahib Singhਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ;

ਪਦ ਅਰਥ ਅਮਰੁ = ਅ-ਮਰੁ, ਅਟੱਲ। ਵੇਪਰਵਾਹੁ = ਬੇ-ਮੁਥਾਜ। ਹੁਜਤਿ = ਦਲੀਲ।

SikhNet (Spanish)La Voluntad del Señor no está circunscrita por nadie; mediante la astucia o argumentos nadie puede demostrar la Existencia de Dios,

ਆਪੁ ਛੋਡਿ. ਸਰਣਾਇ ਪਵੈ; ਮੰਨਿ ਲਏ ਰਜਾਇ ॥

aap chhodd. saranaae pavai; man le rajaae |

Sant Singh KhalsaSo abandon your self-conceit, and take to His Sanctuary; accept the Order of His Will.
Manmohan SinghAbandoning his self-conceit, one should repair to His refuge and bow before His will.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ, ਜੀਵ ਨੂੰ ਉਸ ਦੀ ਪਨਾਹ ਲੈਣੀ ਚਾਹੀਦੀ ਤੇ ਉਸ ਦੀ ਰਜਾ ਮੂਹਰੇ ਨਿਉਣਾ ਚਾਹੀਦਾ ਹੈ।
Fareedkot Teekaਤਾਂ ਤੇ ਜੀਵ ਆਪਾ ਭਾਉ ਕੋ ਛੋਡ ਕਰ ਤਿਸ ਕੀ ਸ਼ਰਣ ਪੜੇ ਔਰ ਤਿਸ ਕੀ (ਰਜਾਇ) ਆਗਿਆ ਕੋ ਮੰਨ ਲੇਵੇ॥
Prof. Sahib Singhਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ,

ਪਦ ਅਰਥ ਆਪੁ = ਆਪਾ-ਭਾਵ। ਰਜਾਇ = ਭਾਣਾ।

SikhNet (Spanish)uno debe entonces abandonar el egocentrismo y ampararse en Él, aceptando Su Voluntad.

ਗੁਰਮੁਖਿ. ਜਮ ਡੰਡੁ, ਨ ਲਗਈ; ਹਉਮੈ ਵਿਚਹੁ ਜਾਇ ॥

guramukh. jam ddandd, na lagee; haumai vichahu jaae |

Sant Singh KhalsaThe Gurmukh eliminates self-conceit from within himself; he shall not be punished by the Messenger of Death.
Manmohan SinghThe pious person, who banishes his ego from within himself is punished not by the Yama.
Manmohan Singh (Punjabi)ਪਵਿੱਤਰ ਪੁਰਸ਼ ਜੋ ਆਪਣੇ ਅੰਦਰੋਂ ਹੰਗਤਾ ਨੂੰ ਗੁਆ ਦਿੰਦਾ ਹੈ, ਨੂੰ ਯਮ ਸਜ਼ਾ ਨਹੀਂ ਦਿੰਦਾ।
Fareedkot Teekaਗੁਰਮੁਖੋਂ ਕੋ ਜਮ ਕਾ ਡੰਡ ਨਹੀਂ ਲਾਗਤਾ ਔਰ ਹੰਤਾ, ਮਮਤਾ ਰਿਦੇ ਅੰਤਰ ਸੇ ਚਲੀ ਜਾਤੀ ਹੈ॥
Prof. Sahib Singh(ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ

SikhNet (Spanish)Los seres concientes de Dios no enfrentan a Yama y se liberan de su ego negativo,

ਨਾਨਕ. ਸੇਵਕੁ ਸੋਈ ਆਖੀਐ; ਜਿ ਸਚਿ ਰਹੈ ਲਿਵ ਲਾਇ ॥੧॥

naanak. sevak soee aakheeai; ji sach rahai liv laae |1|

Sant Singh KhalsaO Nanak, he alone is called a selfless servant, who remains lovingly attuned to the True Lord. ||1||
Manmohan SinghNanak, he alone is called the Lard's slave who remains attuned to the True Lord.
Manmohan Singh (Punjabi)ਨਾਨਕ ਕੇਵਲ ਉਹ ਹੀ ਪ੍ਰਭੂ ਦਾ ਗੋਲਾ, ਕਹਿਆ ਜਾਂਦਾ ਹੈ, ਜੋ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇਵਕ ਸੋਈ ਕਹੀਤਾ ਹੈ, ਸੋ ਸਚ ਵਿਖੇ ਬ੍ਰਿਤੀ ਕੋ ਲਗਾਈ ਰਾਖਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧॥

SikhNet (Spanish)Nanak dice, el Sirviente del Señor es el que se entona en Su Verdad. (1)
Answers quote the Granth verbatim with Ang citations. AI commentary is not Gurbani and not a religious ruling.