ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਦਾਤਿ ਜੋਤਿ; ਸਭ ਸੂਰਤਿ ਤੇਰੀ ॥
daat jot; sabh soorat teree |
Sant Singh KhalsaAll gifts, light and beauty are Yours.
Manmohan SinghAll gifts, light and beauty are Thine, O Lord!
Manmohan Singh (Punjabi)ਸਾਰੀਆਂ ਬਖਸ਼ਸ਼ਾਂ ਨੂਰ ਤੇ ਸੁੰਦਰਤਾ ਤੇਰੀਆਂ ਹਨ, ਹੇ ਪ੍ਰਭੂ!
Fareedkot Teekaਹੇ ਜੋਤੀ! ਦਾਤ ਅਰ (ਸੂਰਤਿ) ਸੁੰਦਰਤਾ ਸਭ ਤੇਰੀ ਦੀ ਹੂਈ ਹੈ॥
Prof. Sahib Singh(ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤ ਹੈ,
ਪਦ ਅਰਥ ਜੋਤਿ = ਜਿੰਦ। ਸੂਰਤਿ = ਸਰੀਰ।
SikhNet (Spanish)Oh Dios, toda Belleza y toda Luz son Tu Bendición
ਬਹੁਤੁ ਸਿਆਣਪ; ਹਉਮੈ ਮੇਰੀ ॥
bahut siaanap; haumai meree |
Sant Singh KhalsaExcessive cleverness and egotism are mine.
Manmohan SinghExcessive cleverness and pride are mine.
Manmohan Singh (Punjabi)ਘਣੇਰੀ ਚਾਲਾਕੀ ਤੇ ਹੰਗਤਾ ਮੇਰੀਆਂ ਹਨ।
Fareedkot Teekaਬਹੁਤ ਸਿਆਣਪ ਔਰ ਹੰਤਾ, ਮਮਤਾ ਮੇਰੀ ਕਲਪੀ ਹੂਈ ਹੈ॥
Prof. Sahib Singh(ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ।
ਪਦ ਅਰਥ ਮੇਰੀ = ਮਮਤਾ
SikhNet (Spanish)Pero mi actitud es la de querer jugar al astuto Contigo y así me apego al ego.
ਬਹੁ ਕਰਮ ਕਮਾਵਹਿ. ਲੋਭਿ ਮੋਹਿ ਵਿਆਪੇ ਹਉਮੈ; ਕਦੇ. ਨ ਚੂਕੈ ਫੇਰੀ ॥
bahu karam kamaaveh. lobh mohi viaape haumai; kade. na chookai feree |
Sant Singh KhalsaThe mortal performs all sorts of rituals in greed and attachment; engrossed in egotsim, he shall never escape the cycle of reincarnation.
Manmohan SinghEngrossed in greed, worldly love and ego, man performs many rituals, but his comings and goings end not ever.
Manmohan Singh (Punjabi)ਲਾਲਚ, ਸੰਸਾੀ ਮਮਤਾ ਅਤੇ ਹੰਗਤਾ ਅੰਦਰ ਗ੍ਰਸਿਆ ਹੋਇਆ, ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਉਸ ਦੇ ਆਉਣੇ ਤੇ ਜਾਂਦੇ ਕਦਾਚਿਤ ਨਹੀਂ ਮੁਕਦੇ।
Fareedkot Teekaਪ੍ਰਾਣੀ ਲੋਭ ਅਰ ਮੋਹ ਕਰ ਬ੍ਯਾਪਤ ਹੂਏ ਬਹੁਤੇ ਕਰਮੋਂ ਕੋ ਕਰਤੇ ਹੈਂ, ਹੰਕਾਰ ਕਰ ਤਿਨ ਕੀ ਚੌਰਾਸੀ ਕੀ ਫੇਰੀ ਕਦੇ ਚੂਕਤੀ ਨਹੀਂ ਹੈ॥
Prof. Sahib Singhਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ;
ਪਦ ਅਰਥ ਵਿਆਪੇ = ਗ੍ਰਸੇ ਹੋਏ, ਫਸੇ ਹੋਏ। ਫੇਰੀ = ਜਨਮ ਮਰਨ ਦਾ ਗੇੜ।
SikhNet (Spanish)Actúo engañado por la avaricia y el apego, y mostrando mi egocentrismo mis idas y venidas no cesan.
ਨਾਨਕ. ਆਪਿ ਕਰਾਏ ਕਰਤਾ; ਜੋ ਤਿਸੁ ਭਾਵੈ. ਸਾਈ ਗਲ ਚੰਗੇਰੀ ॥੨॥
naanak. aap karaae karataa; jo tis bhaavai. saaee gal changeree |2|
Sant Singh KhalsaO Nanak, the Creator Himself inspires all to act. Whatever pleases Him is good. ||2||
Manmohan SinghO Nanak, the Creator-Lord of Himself causes to act. Whatever pleases Him, that alone is the good thing.
Manmohan Singh (Punjabi)ਹੇ ਨਾਨਕ! ਸਿਰਜਨਹਾਰ ਸਵਾਮੀ ਆਪੇ ਹੀ ਕਰਵਾਉਂਦਾ ਹੈ। ਜੋ ਕੁਛ ਉਸ ਨੂੰ ਚੰਗਾ ਲਗਦਾ ਹੈ ਕੇਵਲ ਉਹ ਹੀ ਚੰਗੀ ਗਲ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕਰਤਾ! ਤੂੰ ਆਪ ਹੀ ਸਭ ਕਰਮ ਕਰਾਵਤਾ ਹੈਂ। ਜੋ (ਤਿਸੁ) ਤੇਰੇ ਕੋ ਭਾਵਤੀ ਹੈ ਸਾਈ ਬਾਤ ਚੰਗੇਰੀ ਹੈ॥੨॥☬ਇਹ ਪੌੜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਚੀ ਹੈ:
Prof. Sahib Singh(ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ), ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (-ਇਹੀ ਹੈ ਜੀਵਨ ਦਾ ਸਹੀ ਰਸਤਾ) ॥੨॥
ਪਦ ਅਰਥ ਸਾਈ = ਉਹੀ। ਗਲ = ਗੱਲ।॥੨॥
SikhNet (Spanish)Dice Nanak, todo lo que ocurre en la Voluntad del Señor es bueno, pues Él es el Hacedor y la Causa. (2)