ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
raag saarang baanee bhagataan kee | kabeer jee |
Sant Singh KhalsaRaag Saarang, The Word Of The Devotees. Kabeer Jee:
Manmohan SinghRag Sarang Hymns of the saints. Reverend Kabir.
Manmohan Singh (Punjabi)ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
Prof. Sahib Singhਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Sarang, Palabras de los Bhaktas, Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕਹਾ ਨਰ ਗਰਬਸਿ; ਥੋਰੀ ਬਾਤ ॥
kahaa nar garabas; thoree baat |
Sant Singh KhalsaO mortal, why are you so proud of small things?
Manmohan SinghO man, why are thou proud of a small matter?
Manmohan Singh (Punjabi)ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ?
Fareedkot Teekaਹੇ ਪੁਰਸ! ਥੋੜੀ ਬਾਤ ਪੁਰ (ਕਹਾ) ਕਿਸ ਵਾਸਤੇ ਗਰਬੁ ਕਰਤਾ ਹੈਂ?
Prof. Sahib Singhਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?ਪਦ ਅਰਥ ਗਰਬਸਿ = ਤੂੰ ਹੰਕਾਰ ਕਰਦਾ ਹੈਂ। ਨਰ = ਹੇ ਮਨੁੱਖ! ਥੋਰੀ ਬਾਤ = ਥੋੜ੍ਹੀ ਜਿਹੀ ਗੱਲ ਪਿੱਛੇ।
SikhNet (Spanish)Oh ser humano ¿por qué te enorgulleces de tus pequeños logros?
ਮਨ ਦਸ ਨਾਜੁ. ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ॥੧॥ ਰਹਾਉ ॥
man das naaj. ttakaa chaar gaantthee; ainddau ttedtau jaat |1| rahaau |
Sant Singh KhalsaWith a few pounds of grain and a few coins in your pocket, you are totally puffed up with pride. ||1||Pause||
Manmohan SinghWith ten maunds of corn and four coins in thy knot, thou are puffed up so much. Pause.
Manmohan Singh (Punjabi)ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ।
Fareedkot Teekaਦਸਕ ਮਣ ਅਨਾਜ ਔਰ ਚਾਰਕ (ਟਕਾ) ਰੁਪਏ ਪਲੇ ਹੋ ਗਏ ਤੇ (ਐਡੌ) ਆਕੜ ਕਰ ਟੇਢਾ, ਭਾਵ ਹੰਕਾਰੀ ਹੋ ਕਰ ਕੁਮਾਰਗ ਮੇਂ ਚਲਣੇ ਲਗ ਜਾਤਾ ਹੈਂ॥੧॥ ਰਹਾਉ ॥
Prof. Sahib Singhਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥ਪਦ ਅਰਥ ਮਨ = ਮਣ। ਨਾਜੁ = ਅਨਾਜ। ਟਕਾ ਚਾਰਿ = ਚਾਰ ਟਕੇ, ਥੋੜ੍ਹੀ ਜਿਹੀ ਮਾਇਆ। ਗਾਂਠੀ = ਪੱਲੇ। ਐਂਡੌ = ਇਤਨਾ ॥੧॥ ਰਹਾਉ ॥
SikhNet (Spanish)Si tienes unas cuantas toneladas de granos en tu granero y unas cuantas monedas más que los demás, ¿qué?, ¿por qué te vanaglorias por eso? (1.Pausa)
ਬਹੁਤੁ ਪ੍ਰਤਾਪੁ, ਗਾਂਉ ਸਉ ਪਾਏ; ਦੁਇ ਲਖ ਟਕਾ ਬਰਾਤ ॥
bahut prataap, gaanau sau paae; due lakh ttakaa baraat |
Sant Singh KhalsaWith great pomp and ceremony, you control a hundred villages, with an income of hundreds of thousands of dollars.
Manmohan SinghIn case of greater grandeur, thou may have a hundred villages and an income of two lakhs of rupees.
Manmohan Singh (Punjabi)ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ।
Fareedkot Teekaਜੇਕਰ ਬਹੁਤ ਪ੍ਰਤਾਪ ਹੂਆ ਤੌ ਸੌ ਗਾਉ ਪਾਇ ਲੀਏ ਔਰ ਦੋ ਇਕ ਲਖ ਰੁਪ੍ਯਾ (ਬਰਾਤ) ਆਮਦਨ ਬ੍ਰਸਦੀ, ਵਾ ਦੁਮਾਹੇ ਦੀ ਨੌਕਰੀ ਹੋ ਗਈ॥
Prof. Sahib Singhਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,ਪਦ ਅਰਥ ਗਾਂਉ = ਪਿੰਡ। ਬਰਾਤ = ਜਗੀਰ।
SikhNet (Spanish)Si eres honrado por otros y llegas a tener cientos de villas, heredas títulos y utilidades de millones de monedas.
ਦਿਵਸ ਚਾਰਿ ਕੀ ਕਰਹੁ ਸਾਹਿਬੀ; ਜੈਸੇ ਬਨ ਹਰ ਪਾਤ ॥੧॥
divas chaar kee karahu saahibee; jaise ban har paat |1|
Sant Singh KhalsaThe power you exert will last for only a few days, like the green leaves of the forest. ||1||
Manmohan SinghLike the tree leaves of the forest, thou may enjoy thy chieftainship for four days.
Manmohan Singh (Punjabi)ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ।
Fareedkot Teekaਸੋ ਯਿਹ ਚਾਰ ਦਿਨ ਕੇ ਲੀਏ ਸਰਦਾਰੀ ਕਰਤੇ ਹੋ। ਕੈਸੇ ਕਰਤੇ ਹੋ? ਜੈਸੇ ਬਨ ਮੇਂ ਪਤੇ ਚਾਰ ਦਿਨ ਹਰੇ ਰਹਤੇ ਹੈਂ; ਵਾ ਜੈਸੇ ਪਤੇ ਊਪਰ ਕਾਜਲ ਗਿਰ ਪੜਤਾ ਹੈ, ਤੈਸੇ ਪਦਾਰਥ ਛਿਨ ਭੰਗਰ ਹੈ॥੧॥
Prof. Sahib Singhਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥ਪਦ ਅਰਥ ਸਾਹਿਬੀ = ਸਰਦਾਰੀ। ਬਨ = ਜੰਗਲ ਦੇ। ਹਰ ਪਾਤ = ਹਰੇ ਪੱਤਰ ॥੧॥
SikhNet (Spanish)Créeme, tu señorío sólo durará algunos días así como lo verde en el bosque. (1)
ਨਾ ਕੋਊ ਲੈ ਆਇਓ ਇਹੁ ਧਨੁ; ਨਾ ਕੋਊ ਲੈ ਜਾਤੁ ॥
naa koaoo lai aaeo ihu dhan; naa koaoo lai jaat |
Sant Singh KhalsaNo one has brought this wealth with him, and no one will take it with him when he goes.
Manmohan SinghNo one has brought this wealth with him and no one shall take it away.
Manmohan Singh (Punjabi)ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ।
Fareedkot Teekaਇਸ ਧਨ ਕੋ ਨਾ ਤੋ ਕੋਈ ਲੈ ਕਰ ਕੇ ਆਯਾ ਹੈ ਔਰ ਨਾ ਕੋਈ ਸਾਥ ਹੀ ਲੈ ਜਾਤਾ ਹੈ॥
Prof. Sahib Singh(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
SikhNet (Spanish)Nadie ha traído ninguna riqueza al mundo ni nunca se ha llevado tampoco nada.
ਰਾਵਨ ਹੂੰ ਤੇ ਅਧਿਕ ਛਤ੍ਰਪਤਿ; ਖਿਨ ਮਹਿ ਗਏ ਬਿਲਾਤ ॥੨॥
raavan hoon te adhik chhatrapat; khin meh ge bilaat |2|
Sant Singh KhalsaEmperors, even greater than Raawan, passed away in an instant. ||2||
Manmohan SinghThe sovereigns, greater than even Rawan, passed away in an instant.
Manmohan Singh (Punjabi)ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ।
Fareedkot Teekaਰਾਵਣ ਸੇ ਭੀ ਅਧਿਕ ਛਤਰਪਤੀ ਛਿਨ ਵਿਖੇ ਨਸਟ ਹੋ ਜਾਤੇ ਭਏ ਹੈਂ॥੨॥☬ਜੇ ਕਹੇਂ ਕੋਈ ਸੰਸਾਰ ਮੇਂ ਇਸਥਿਤ ਭੀ ਰਹਿਤਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥ਪਦ ਅਰਥ ਅਧਿਕ = ਵੱਡੇ। ਛਤ੍ਰਪਤਿ = ਰਾਜੇ। ਗਏ ਬਿਲਾਤ = ਚਲੇ ਗਏ ॥੨॥
SikhNet (Spanish)Aún reyes más grandiosos que Ravana se han ido en un instante. (2)