ਸਾਧ ਕੀ ਮਹਿਮਾ; ਬੇਦ ਨ ਜਾਨਹਿ ॥
saadh kee mahimaa; bed na jaaneh |
Sant Singh KhalsaThe glory of the Holy people is not known to the Vedas.
Manmohan SinghThe Vedas know not the praise of the holy men.
Manmohan Singh (Punjabi)ਵੇਦ ਨੇਕ ਹਸਤੀਆਂ ਦੀ ਕੀਰਤੀ ਨੂੰ ਨਹੀਂ ਜਾਣਦੇ।
Fareedkot Teekaਸਾਧੂ ਕੀ ਮਹਿਮਾਂ ਬੇਦ ਅਥਵਾ ਬੇਦ ਬਕਤਾ ਵਾ ਸ੍ਰੋਤਾ ਭੀ ਨਹੀਂ ਜਾਨਤੇ ਹੈਂ॥
Prof. Sahib Singhਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,ਪਦ ਅਰਥ ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ।
SikhNet (Spanish)La Gloria de las personas Santas no es entendido ni en los Vedas,
ਜੇਤਾ ਸੁਨਹਿ; ਤੇਤਾ ਬਖਿਆਨਹਿ ॥
jetaa suneh; tetaa bakhiaaneh |
Sant Singh KhalsaThey can describe only what they have heard.
Manmohan SinghThey describe them as much as they have heard regarding them.
Manmohan Singh (Punjabi)ਉਹ ਉਨ੍ਹਾਂ ਨੂੰ ਓਨਾ ਬਿਆਨ ਕਰਦੇ ਹਨ, ਜਿਨਾ ਕੁ ਉਨ੍ਹਾਂ ਨੇ ਉਨ੍ਹਾਂ ਬਾਰੇ ਸੁਣਿਆ ਹੈ।
Fareedkot Teekaਤਾਂ ਤੇ ਵੇਦ ਸੇ ਜੇਤਾ ਸੁਨਤੇ ਹੈਂ ਤੇਤਾ ਹੀ ਉਚਾਰਨ ਕਰਤੇ ਹੈਂ॥
Prof. Sahib Singhਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।ਪਦ ਅਰਥ ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।
SikhNet (Spanish)pues ellos pueden describir sólo lo que han escuchado.
ਸਾਧ ਕੀ ਉਪਮਾ; ਤਿਹੁ ਗੁਣ ਤੇ ਦੂਰਿ ॥
saadh kee upamaa; tihu gun te door |
Sant Singh KhalsaThe greatness of the Holy people is beyond the three qualities.
Manmohan SinghThe greatness of the saints is beyond the three qualities.
Manmohan Singh (Punjabi)ਸੰਤਾਂ ਦੀ ਵਡਿਆਈ ਤਿੰਨਾਂ ਹੀ ਲੱਛਣਾ ਤੋਂ ਪਰੇਡੇ ਹੈ।
Fareedkot Teekaਕਿਉਂਕਿ ਸੰਤੋਂ ਕੀ ਮਹਿਮਾ ਤੀਨੋਂ ਗੁਣੋਂ ਸੇ ਦੂਰ ਅਰਥਾਤ ਪਰੇ ਹੈ॥
Prof. Sahib Singhਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)ਪਦ ਅਰਥ ਉਪਮਾ = ਸਮਾਨਤਾ।
SikhNet (Spanish)La Grandeza de los Santos está más allá de las tres cualidades.
ਸਾਧ ਕੀ ਉਪਮਾ; ਰਹੀ ਭਰਪੂਰਿ ॥
saadh kee upamaa; rahee bharapoor |
Sant Singh KhalsaThe greatness of the Holy people is all-pervading.
Manmohan SinghAll pervading is the praise of the saints.
Manmohan Singh (Punjabi)ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ।
Fareedkot Teekaਸੰਤੋਂ ਕੀ ਉਪਮਾ ਸਰਬ ਮੇਂ ਪਰੀਪੂਰਨ ਹੋਇ ਰਹੀ ਹੈ॥
Prof. Sahib Singhਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।ਪਦ ਅਰਥ ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।
SikhNet (Spanish)La Grandeza de las personas Santas prevalece por siempre.
ਸਾਧ ਕੀ ਸੋਭਾ ਕਾ; ਨਾਹੀ ਅੰਤ ॥
saadh kee sobhaa kaa; naahee ant |
Sant Singh KhalsaThe glory of the Holy people has no limit.
Manmohan SinghThere is no limit to the glory of the saints.
Manmohan Singh (Punjabi)ਸੰਤ ਦੀ ਮਹੱਤਤਾ ਦਾ ਕੋਈ ਓੜਕ ਨਹੀਂ।
Fareedkot Teekaਸਾਧ ਕੀ ਸੋਭਾ ਕਾ ਅੰਤ ਨਹੀਂ ਆਵਤਾ ਹੈ॥
Prof. Sahib Singhਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
SikhNet (Spanish)La Gloria de las personas Santas, no tiene límite.
ਸਾਧ ਕੀ ਸੋਭਾ; ਸਦਾ ਬੇਅੰਤ ॥
saadh kee sobhaa; sadaa beant |
Sant Singh KhalsaThe glory of the Holy people is infinite and eternal.
Manmohan SinghEver infinite is the renown of the saint.
Manmohan Singh (Punjabi)ਹਮੇਸ਼ਾਂ ਹੀ ਬੇ-ਇਨਤਹਾ ਹੈ ਮਹਾਨਤਾ ਸੰਤ ਦੀ।
Fareedkot Teekaਕਿਉਂਕਿ ਸੰਤੋਂ ਕੀ ਸੋਭਾ ਸਦਾ ਬਿਅੰਤ ਹੈ॥
Prof. Sahib Singhਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
SikhNet (Spanish)La Gloria de las personas Santas, es Infinita y Eterna.
ਸਾਧ ਕੀ ਸੋਭਾ; ਊਚ ਤੇ ਊਚੀ ॥
saadh kee sobhaa; aooch te aoochee |
Sant Singh KhalsaThe glory of the Holy people is the highest of the high.
Manmohan SinghThe glory of a saint is the highest of the high.
Manmohan Singh (Punjabi)ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ।
Fareedkot Teekaਸਾਧੂਓਂ ਕੀ ਸੋਭਾ ਊਚਿਓਂ ਸੇ ਊਚੀ ਹੈ॥
Prof. Sahib Singhਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
SikhNet (Spanish)La Gloria de las personas Santas, es lo más Alto de lo alto.
ਸਾਧ ਕੀ ਸੋਭਾ; ਮੂਚ ਤੇ ਮੂਚੀ ॥
saadh kee sobhaa; mooch te moochee |
Sant Singh KhalsaThe glory of the Holy people is the greatest of the great.
Manmohan SinghThe honour of saint is the greatness of the great.
Manmohan Singh (Punjabi)ਸੰਤ ਦੀ ਕੀਰਤੀ ਵਡਿਆ ਵਿੱਚੋਂ ਮਹਾਨ ਵੱਡੀ ਹੈ।
Fareedkot Teekaਪੁਨਾ ਸਾਧੋਂ ਕੀ ਸੋਭਾ (ਮੂਚ ਤੇ ਮੂਚੀ) ਬਹੁਤ ਸੇ ਬਹੁਤ ਹੈ॥
Prof. Sahib Singhਤੇ ਬਹੁਤ ਵੱਡੀ ਹੈ।ਪਦ ਅਰਥ ਮੂਚ = ਵੱਡੀ।
SikhNet (Spanish)La Gloria de las personas Santas, es lo más Grande de lo grande.
ਸਾਧ ਕੀ ਸੋਭਾ; ਸਾਧ ਬਨਿ ਆਈ ॥
saadh kee sobhaa; saadh ban aaee |
Sant Singh KhalsaThe glory of the Holy people is theirs alone;
Manmohan SinghThe celebrity of saint behoves the saint alone.
Manmohan Singh (Punjabi)ਸੰਤ ਦੀ ਕੀਰਤੀ ਕੇਵਲ ਸੰਤ ਨੂੰ ਹੀ ਫਬਦੀ ਹੈ।
Fareedkot Teekaਸਾਧ ਕੀ ਸੋਭਾ ਸਾਧ ਕੌ ਹੀ ਬਨਿ ਆਈ ਹੈ॥
Prof. Sahib Singhਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,ਪਦ ਅਰਥ ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ।
SikhNet (Spanish)La Gloria de las personas Santas, es sólo suya.
ਨਾਨਕ ਸਾਧ ਪ੍ਰਭ; ਭੇਦੁ ਨ ਭਾਈ ॥੮॥੭॥
naanak saadh prabh; bhed na bhaaee |8|7|
Sant Singh KhalsaO Nanak, there is no difference between the Holy people and God. ||8||7||
Manmohan SinghO Nanak, between His saint and the Lord there is no difference, my brother.
Manmohan Singh (Punjabi)ਹੇ ਨਾਨਕ! ਉਸ ਦੇ ਸੰਤ ਅਤੇ ਸੁਆਮੀ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸਾਧ ਔਰ ਪ੍ਰਭੂ ਮੇਂ ਭੇਦ ਨਹੀਂ ਹੈ, ਭਾਵ ਸੇ ਪਰਮੇਸ੍ਵਰ ਰੂਪ ਸੰਤ ਹੈਂ। ਯਥਾ-☬"ਸੰਤ ਅਨੰਤਹਿ ਅੰਤਰ ਨਾਹੀ॥" ॥੮॥੭॥☬ਪ੍ਰਸ਼ਨ: ਜਿਨ ਕੀ ਐਸੀ ਮਹਿਮਾ ਕਹੀ ਹੈ ਵਹੁ ਸੰਤ ਕੌਨ ਹੈਂ?☬ਉੱਤ੍ਰ:
Prof. Sahib Singh(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥ਪਦ ਅਰਥ ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥
SikhNet (Spanish)Oh, dice Nanak, no hay diferencia entre las personas Santas y Dios. (8-7)