ੴ

ਸਿੱਖਬਾਣੀ · SikhBani

ਮਨਿ ਸਾਚਾ ਮੁਖਿ ਸਾਚਾ ਸੋਇ ॥

man saachaa mukh saachaa soe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 272 · 4 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਮਨਿ ਸਾਚਾ; ਮੁਖਿ ਸਾਚਾ ਸੋਇ ॥

man saachaa; mukh saachaa soe |

Sant Singh KhalsaThe True One is on his mind, and the True One is upon his lips.
Manmohan SinghHe, within whose mind is the True Name, who with his mouth utters the True Name,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਜੋ ਆਪਣੇ ਮੂੰਹ ਨਾਲ ਉਸ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ,
Fareedkot Teekaਜਿਨ ਕੇ ਮਨ ਮੇਂ ਸਚਾ ਵਾਹਿਗੁਰੂ ਹੈ, ਪੁਨਾ ਮੁਖ ਮੇਂ ਭੀ ਸੋਈ ਸਚਾ ਹੈ ਅਰਥਾਤ ਮੁਖ ਕਰ ਕੇ ਭੀ ਤਿਸੀ ਕਾ ਜਸ ਕਰਤੇ ਹੈਂ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),

ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ।

SikhNet (Spanish)El Uno Verdadero está en su mente

ਅਵਰੁ ਨ ਪੇਖੈ; ਏਕਸੁ ਬਿਨੁ ਕੋਇ ॥

avar na pekhai; ekas bin koe |

Sant Singh KhalsaHe sees only the One.
Manmohan Singhand who beholds no other but the unique Lord,
Manmohan Singh (Punjabi)ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ।
Fareedkot Teekaਪੁਨਾ ਤਿਸ ਕੀ ਦ੍ਰਿਸਟੀ ਜਬ ਮਾਯਕ ਪ੍ਰਪੰਚ ਮੇਂ ਹੋਤੀ ਹੈ ਤਾਂ ਵੀ ਏਕ ਵਾਹਿਗੁਰੂ ਸੇ ਬਿਨਾ ਔਰ ਕੋਈ ਨਹੀਂ ਦੇਖਤੇ ਹੈਂ, ਭਾਵ ਸੇ ਬ੍ਰਹਮ ਦ੍ਰਿਸਟੀ ਹੋ ਜਾਤੀ ਹੈ। ਯਥਾ-☬"ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ॥☬ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹਿ ਜਾਣੀਐ॥"
Prof. Sahib Singh(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,

ਪਦ ਅਰਥ ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ।

SikhNet (Spanish)y el Uno Verdadero está en sus labios. El sólo ve al Uno.

ਨਾਨਕ. ਇਹ ਲਛਣ; ਬ੍ਰਹਮ ਗਿਆਨੀ ਹੋਇ ॥੧॥

naanak. ih lachhan; braham giaanee hoe |1|

Sant Singh KhalsaO Nanak, these are the qualities of the God-conscious being. ||1||
Manmohan SinghNanak these are the qualities of the man who knows God.
Manmohan Singh (Punjabi)ਨਾਨਕ! ਇਹ ਹਨ ਗੁਣ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਲਖਣ ਧਾਰਨੇ ਹਾਰਾ ਬ੍ਰਹਮ ਗਿਆਨੀ ਹੋਤਾ ਹੈ॥੧॥☬ਬ੍ਰਹਮ ਗਿਆਨੀ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥

ਪਦ ਅਰਥ ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ ॥੧॥

SikhNet (Spanish)Oh, dice Nanak, estas son las cualidades de los seres concientes de Dios. (1)
Answers quote the Granth verbatim with Ang citations. AI commentary is not Gurbani and not a religious ruling.