ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਕੰਤਾ ਨਾਲਿ ਮਹੇਲੀਆ; ਸੇਤੀ ਅਗਿ ਜਲਾਹਿ ॥
kantaa naal maheleea; setee ag jalaeh |
Sant Singh KhalsaThe widows burn themselves in the fire, along with their husbands' corpses.
Manmohan SinghThe wives burn themselves in the fire with their b husbands.
Manmohan Singh (Punjabi)ਵਹੁਟੀਆਂ ਆਪਣੇ ਖਸਮਾਂ ਨਾਲ ਅਗਨ ਵਿੱਚ ਸੜ ਜਾਂਦੀਆਂ ਹਨ।
Fareedkot Teekaਹੇ ਭਾਈ! ਜੋ ਇਸਤ੍ਰੀਆਂ ਪਤੀਆਂ ਸਾਥ ਅਗਨੀ ਸੇਤੀ ਜਲਤੀ ਹੈਂ॥
Prof. Sahib Singh(ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।ਪਦ ਅਰਥ ਮਹੇਲੀਆ = ਇਸਤ੍ਰੀਆਂ। ਕੰਤਾ ਨਾਲਿ = ਜੀਉਂਦੇ ਖਸਮਾਂ ਨਾਲ {ਨੋਟ: ਜੀਵ-ਆਤਮਾ ਦੇ ਸਰੀਰ ਵਿਚੋਂ ਨਿਕਲ ਜਾਣ ਤੇ ਨਿਰਾ ਸਰੀਰ ਹੀ ਕਿਸੇ ਇਸਤ੍ਰੀ ਦਾ 'ਕੰਤ' ਨਹੀਂ ਕਹਾ ਸਕਦਾ। "ਕੰਤ" ਜੀਉਂਦਾ ਮਨੁੱਖ ਹੀ ਹੋ ਸਕਦਾ ਹੈ; ਮਰੇ ਮਨੁੱਖ ਦੇ ਸਰੀਰ ਵਾਸਤੇ ਲਫ਼ਜ਼ "ਮੜ" ਵਰਤਿਆ ਹੈ; ਵੇਖੋ ਸਲੋਕੁ ਨੰ: ੧}। ਸੇਤੀ = ਨਾਲ। ਸੇਤੀ ਅਗਿ ਜਲਾਹਿ = ਅੱਗ ਨਾਲ ਸੜਦੀਆਂ ਹਨ, ਦੁੱਖ ਸਹਾਰਦੀਆਂ ਹਨ; ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।
SikhNet (Spanish)Las viudas se echan al fuego junto con el cadáver de su marido,
ਜੇ ਜਾਣਹਿ ਪਿਰੁ ਆਪਣਾ; ਤਾ ਤਨਿ ਦੁਖ ਸਹਾਹਿ ॥
je jaaneh pir aapanaa; taa tan dukh sahaeh |
Sant Singh KhalsaIf they truly knew their husbands, then they suffer terrible bodily pain.
Manmohan SinghIf they heartily love their Spouse, then suffer they great bodily and mental pang ever otherwise.
Manmohan Singh (Punjabi)ਜੇਕਰ ਉਹ ਆਪਣੇ ਪਤੀ ਨੂੰ ਦਿਲੋਂ ਪਿਆਰ ਕਰਦੀਆਂ ਹਨ ਤਦ ਉਨ੍ਹਾਂ ਨੂੰ ਬਥੇਰੀ ਸਰੀਰਕ ਅਤੇ ਮਾਨਸਕ ਤਕਲੀਫ ਸਹਾਰਨੀ ਪੈਂਦੀ ਹੈ।
Fareedkot Teekaਜਬ ਅਪਨੇ ਪਿਰ ਕੋ ਜਾਨਤੀ ਹੈ ਤਬੀ ਤੌ ਜਲਣੇ ਕਾ ਦੁਖ ਸਹਾਰਤੀ ਹੈਂ, ਸੋ ਅਧਮ ਹੈਂ॥
Prof. Sahib Singhਪਤੀ ਨੂੰ "ਆਪਣਾ" ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ।
SikhNet (Spanish)pero si ellas aman en verdad a su esposo, irían a través de los dolores de la separación.
ਨਾਨਕ. ਕੰਤ ਨ ਜਾਣਨੀ; ਸੇ ਕਿਉ ਅਗਿ ਜਲਾਹਿ ॥
naanak. kant na jaananee; se kiau ag jalaeh |
Sant Singh KhalsaO Nanak, if they did not truly know their husbands, why should they burn themselves in the fire?
Manmohan SinghNanak if they love not their husband, why should they burn themselves in fire?
Manmohan Singh (Punjabi)ਨਾਨਕ, ਜੇਕਰ ਉਹ ਆਪਣੇ ਪਤੀਆਂ ਨੂੰ ਪਿਆਰ ਕਰਦੀਆਂ ਨਹੀਂ ਤਾਂ ਉਹ ਆਪਣੇ ਆਪ ਨੂੰ ਅੱਗ ਵਿੱਚ ਕਿਉਂ ਸਾੜਦੀਆਂ ਹਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਪਤੀ ਪਿਆਰੇ ਕੋ ਨਹੀਂ ਜਾਨਤੀ ਵਹਿ ਬਿਭਚਾਰਣੀ ਹੈਂ, ਸੇ ਅਗਨੀ ਮੇਂ ਕਿਉਂ ਜਲੰਤੀ ਹੈਂ॥
Prof. Sahib Singhਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
SikhNet (Spanish)Dice Nanak, la que no ama a su esposo, ¿por qué se va a echar al fuego?
ਭਾਵੈ ਜੀਵਉ ਕੈ ਮਰਉ; ਦੂਰਹੁ ਹੀ ਭਜਿ ਜਾਹਿ ॥੩॥
bhaavai jeevau kai mrau; doorahu hee bhaj jaeh |3|
Sant Singh KhalsaWhether their husbands are alive or dead, those wives remain far away from them. ||3||
Manmohan SinghWhether the husband be alive or dead, such wife remains far away from him.
Manmohan Singh (Punjabi)ਭਾਵੇਂ ਖਸਮ ਜੀਉਂਦਾ ਹੋਵੇ ਜਾਂ ਮਰਿਆ ਹੋਇਆ ਇਹੋ ਜਿਹੀ ਵਹੁਟੀ ਉਸ ਪਾਸੋਂ ਬਹੁਤ ਦੁਰੇਡੇ ਰਹਿੰਦੀ ਹੈ।
Fareedkot Teekaਉਨ ਕਾ ਪਤੀ ਜੀਵੋਂ ਵਾ ਮਰਜਾਊ ਦੂਰੋਂ ਹੀ ਭਾਜ ਜਾਤੀ ਹੈਂ, ਭਾਵ ਜੋ ਪਹਿਲੇ ਹੀ ਪਤੀ ਸੇ ਬਿਮੁਖ ਹੈਂ, ਓਹ ਸਤੀਆਂ ਨਹੀਂ ਹੈਂ, ਵਹੁ ਚੌਥੀ ਨੀਚ ਹੈਂ। ੪ ਦਾਸ਼ਟਾਂਤ- ਉਪਦੇਸਾਰਬ ਐਸੇ ਕਰਨਾ ਕਿ ਜਿਨੋਂ ਨੇ ਭਗਵੰਤ ਸੁਆਮੀ ਮੇਂ ਪ੍ਰੇਮ ਕੀਆ ਹੈ ਵਹਿ ਸਤੀਆਂ ਹੈਂ। ਤਿਨੋਂ ਕੇ ਤੀਨ ਭੇਦ ਹੈਂ- ਜੋ ਪ੍ਰੇਮ ਕਰ ਕੇ ਦੇਹ ਅਧਿਆਸ ਕੋ ਤਿਆਗਤੇ ਹੈਂ, ਸੋ ਸੰਤ ਉਤਮ ਹੈਂ ੧, ਪੁਨਾ ਜੋ ਸੀਲ ਸੰਤੋਖਾਦਿ ਗੁਣੋਂ ਮੇਂ ਰਹਿ ਕਰ ਅਪਨੇ ਸੁਆਮੀ ਕਾ ਸਿਮਰਨ ਸੇਵਨ ਕਰਤੇ ਹੈਂ, ਸੋ ਮਧਮ ਸਤੀਆਂ ਵਤ ਸੰਤ ਹੈਂ ੨, ਔਰ ਜੋ ਸੰਤ ਵਾਹਿਗੁਰੂ ਕੰਤ ਕੇ ਸਾਥ ਪ੍ਰੇਮ ਕਰ ਕੇ ਪੂਰਬ ਉਕਤਿ ਪਾਖੰਡ ਰਹਿਤ ਪੰਚਾਗਨਿ ਆਦਿਕ ਤਪ ਕਰ ਕੇ ਸਰੀਰ ਕੋ ਜਲਾਤੇ ਹੈਂ। ਜੇਕਰ ਉਨ ਕੇ ਅੰਤਰ ਅਪਣੇ ਸੁਆਮੀ ਮੇਂ ਆਸਤਕ ਭਾਵਨਾ ਨ ਹੋ ਤੌ ਕਿਉਂ ਦੁਖ ਸਹਾਰੇਂ, ਅਰ ਸੋ ਸਹਾਰਤੇ ਹੈਂ ਇਸ ਵਾਸਤੇ ਸੋ ਕਨਿਸਟ ਅਧਿਕਾਰੀ ਹੈਂ। ਚੌਥੇ ਜੋ ਕੰਤ ਕੋ ਜਾਨਤੇ ਹੀ ਨਹੀਂ ਸੋ ਇਨ ਤੀਨੋਂ ਬਿਵਸਥਾ ਮੇਂ ਨਹੀਂ ਹੈਂ, ਕੁਲਟਾ ਇਸਤ੍ਰੀ ਵਤ ਚਾਹੋ (ਜੀਵਉ) ਗਰਸਤੀ ਰਹੋ, ਭਾਵੇਂ ਮਰੋ, ਤਿਆਗੀ ਹੋਵੇ। ਦੂਰੋਂ ਭਾਗਨਾਂ, ਭਾਵ ਪਰਮੇਸਰ ਦੇ ਹੁਕਮ ਤੇ ਬਿਮੁਖ ਹੈਂ ਵਹੁ ਚੌਥੇ ਪਾਂਬਰ ਪੁਰਸ਼ ਹੈਂ। ਸਤਿਗੁਰ ਜੀ ਕਹਤੇ ਹੈਂ: ਤਿਨ ਕੀ ਹਮ ਗਿਣਤੀ ਨਹੀਂ ਕਰਤੇ ਕਿਉਂਕਿ ਵਹੁ ਕਿਸੀ ਗਿਣਤੀ ਮੇਂ ਨਹੀਂ। ਸਤੀਓਂ ਕੇ ਨਮਿਤ ਕਰ ਗੁਰੂ ਜੀ ਨੇ ਚਾਰ ਪ੍ਰਕਾਰ ਕੇ ਪੁਰਖ ਬਰਨਨ ਕੀਏ ਹੈਂ ॥੩॥
Prof. Sahib Singhਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥ਪਦ ਅਰਥ ਕੈ = ਭਾਵੇਂ। ਭਾਵੈ ਜੀਵਉ ਕੈ ਮਰਉ = ਚਾਹੇ ਜੀਵੇ ਚਾਹੇ ਮਰੇ, ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ! {ਜੀਵਉ, ਮਰਉ: ਹੁਕਮੀ ਭਵਿੱਖਤ ਅੱਨ ਪੁਰਖ, ਇਕ-ਵਚਨ; ਵੇਖੋ 'ਗੁਰਬਾਣੀ ਵਿਆਕਰਣ'} ॥੩॥
SikhNet (Spanish)Pues vivo o muerto él no es de su propiedad.(3)