ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨੑਿ ॥
bhee so sateea jaaneean; seel santokh rahana |
Sant Singh KhalsaThey are also known as 'satee', who abide in modesty and contentment.
Manmohan SinghThey too are known as Satis, who abide in modesty and contentment,
Manmohan Singh (Punjabi)ਉਹ ਭੀ ਸਤੀਆਂ ਜਾਣੀਆਂ ਜਾਂਦੀਆਂ ਹਨ, ਜੋ ਹਯਾ-ਲੱਜਿਆ ਅਤੇ ਸਬਰ-ਸਿੱਦਕ ਅੰਦਰ ਰਹਿੰਦੀਆਂ ਹਨ,
Fareedkot Teekaਫੇਰ ਵਹਿ ਸਤੀਆਂ ਜਾਣੀਤੀਆਂ ਹੈਂ, ਜੋ (ਸੀਲ) ਜਤ ਅਰ ਸੰਤੋਖ ਮੇਂ ਰਹਿਤੀ ਹੈਂ॥
Prof. Sahib Singhਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
ਪਦ ਅਰਥ ਸੀਲ = ਸੁੱਚਾ ਆਚਰਨ। ਸੀਲ ਸੰਤੋਖਿ = ਸੁੱਚੇ ਆਚਰਜ-ਰੂਪ ਸੰਤੋਖ ਵਿਚ।
SikhNet (Spanish)Sati es la que vive contenida y embellece su ser con la buena conducta.
ਸੇਵਨਿ ਸਾਈ ਆਪਣਾ; ਨਿਤ ਉਠਿ ਸੰਮੑਾਲੰਨੑਿ ॥੨॥
sevan saaee aapanaa; nit utth samaalana |2|
Sant Singh KhalsaThey serve their Lord, and rise in the early hours to contemplate Him. ||2||
Manmohan Singhwho wait upon their Lord and rising in the morning ever remember Him.
Manmohan Singh (Punjabi)ਜੋ ਆਪਣੇ ਸੁਆਮੀ ਦੀ ਚਾਕਰੀ ਕਮਾਉਂਦੀਆਂ ਹਨ ਅਤੇ ਸਵਖਤੇ ਉਠ ਕੇ ਸਦਾ ਹੀ ਉਸ ਨੂੰ ਸਿਮਰਦੀਆਂ ਹਨ।
Fareedkot Teekaਅਪਣਾ ਜੋ ਸੁਆਮੀ ਹੈ ਤਿਸ ਕਾ ਸੇਵਨ ਕਰਤੀ ਹੈਂ, ਨਿਤ੍ਯ ਹੀ ਉਠਤਿਆਂ ਬੈਠਤਿਆਂ ਪਤੀ ਕੋ ਸੰਭਾਲਤੀ ਹੈਂ, ਸੋ ਸਤੀਆਂ ਜਾਣੀਆਂ ਹੈਂ॥੨॥
Prof. Sahib Singhਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
ਪਦ ਅਰਥ ਸੇਵਨਿ = ਸੇਵਾ ਕਰਦੀਆਂ ਹਨ। ਉਠਿ = ਉੱਠ ਕੇ, ਭਾਵ, ਉੱਦਮ ਨਾਲ ॥੨॥
SikhNet (Spanish)Es la que sirve a su Señor con todo su corazón y Lo alaba siempre.(2)