ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੁਧੁ ਦੁਖੁ ਸੁਖੁ ਨਾਲਿ ਉਪਾਇਆ; ਲੇਖੁ ਕਰਤੈ ਲਿਖਿਆ ॥
tudh dukh sukh naal upaaeaa; lekh karatai likhiaa |
Sant Singh KhalsaYou created pain along with pleasure; O Creator, such is the writ You have written.
Manmohan SinghO Creator, such a writ has Thou written, that Thou hast created woe along with weal.
Manmohan Singh (Punjabi)ਹੇ ਸਿਰਜਣਹਾਰ! ਤੂੰ ਐਸੀ ਲਿਖਤਾਕਾਰ ਲਿਖੀ ਹੈ ਕਿ ਤੂੰ ਖੁਸ਼ੀ ਦੇ ਨਾਲ ਗਮੀ ਰਚੀ ਹੈ।
Fareedkot Teekaਹੇ ਕਰਤੇ! ਤੁਧਨੇ ਜੀਵੋਂ ਕੋ ਉਪਾਇਆ ਹੈ, ਭਾਵ ਕਿ ਸਰੀਰ ਕਾ ਸੰਬੰਧੀ ਕੀਆ ਹੈ, ਅਰ ਦੁਖ ਸੁਖ ਭੋਗਣੇ ਕਾ ਲੇਖ ਸਾਥ ਹੀ ਲਿਖ ਦੀਆ ਹੈ॥
Prof. Sahib Singhਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ।
SikhNet (Spanish)Oh Dios, tal fue Tu Voluntad: creaste el placer igual que el dolor.
ਨਾਵੈ ਜੇਵਡ. ਹੋਰ ਦਾਤਿ ਨਾਹੀ; ਤਿਸੁ ਰੂਪੁ ਨ ਰਿਖਿਆ ॥
naavai jevadd. hor daat naahee; tis roop na rikhiaa |
Sant Singh KhalsaThere is no other gift as great as the Name; it has no form or sign.
Manmohan SinghNo other gift is as great as the Name. It has no form or sign.
Manmohan Singh (Punjabi)ਨਾਮ ਜਿੱਡੀ ਵੱਡੀ ਕੋਈ ਹੋਰ ਬਖਸ਼ਿਸ਼ ਨਹੀਂ। ਇਸ ਦਾ ਕੋਈ ਸਰੂਪ ਜਾਂ ਚਿੰਨ੍ਹ ਨਹੀਂ।
Fareedkot Teekaਹੇ ਭਗਵਨ! ਤੇਰੇ ਨਾਮ ਕੇ ਬਰਾਬਰ ਹੋਰੁ ਕੋਈ ਭੀ ਵਡੀ ਦਾਤ ਨਹੀਂ, ਜਿਸ ਤੈਨੇ ਉਤਪਤੀ ਕਰੀ ਹੈ ਤਿਸ ਤੇਰਾ ਰੂਪੁ ਰੇਖਾ ਨਹੀਂ ਹੈ, ਭਾਵ ਤੂੰ ਨਿਰਗੁਨ ਸੁਧ ਸਰੂਪ ਹੈਂ॥
Prof. Sahib Singhਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ।
SikhNet (Spanish)Tu Nombre no tiene comparación, no tiene forma ni signo.
ਨਾਮੁ ਅਖੁਟੁ ਨਿਧਾਨੁ ਹੈ; ਗੁਰਮੁਖਿ ਮਨਿ ਵਸਿਆ ॥
naam akhutt nidhaan hai; guramukh man vasiaa |
Sant Singh KhalsaThe Naam, the Name of the Lord, is an inexhaustible treasure; it abides in the mind of the Gurmukh.
Manmohan SinghThe Name is an inexhaustible treasure, By Guru's grace it abides in the mind.
Manmohan Singh (Punjabi)ਨਾਮ ਇਕ ਨਾਂ-ਮੁੱਕਣ ਵਾਲਾ ਖਜਾਨਾ ਹੈ। ਗੁਰਾਂ ਦੀਆਂ ਦਇਆ ਦੁਆਰਾ ਇਹ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਤੇਰਾ ਨਾਮੁ ਅਤੁਟ ਨਿਧਾਂ ਕਾ ਘਰੁ ਹੈ, ਸੋ ਗੁਰਮੁਖੋਂ ਕੇ ਮਨ ਮੇਂ ਬਸਿਆ ਹੈ॥
Prof. Sahib Singh'ਨਾਮ' ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ।
SikhNet (Spanish)Tu Nombre es el Tesoro Insondable y a través de la Gracia del Guru es enaltecido en la mente.
ਕਰਿ ਕਿਰਪਾ ਨਾਮੁ ਦੇਵਸੀ; ਫਿਰਿ ਲੇਖੁ. ਨ ਲਿਖਿਆ ॥
kar kirapaa naam devasee; fir lekh. na likhiaa |
Sant Singh KhalsaIn His Mercy, He blesses us with the Naam, and then, the writ of pain and pleasure is not written.
Manmohan SinghIn His Mercy, the Lord blesses man with His Name and then no writ of weal and woe is written.
Manmohan Singh (Punjabi)ਆਪਣੀ ਰਹਿਮਤ ਦੁਆਰਾ ਸੁਆਮੀ ਆਪਣਾ ਨਾਮ ਬਖਸ਼ਦਾ ਹੈ, ਅਤੇ ਤਦ ਖੁਸ਼ੀ ਤੇ ਗਮੀ ਦੀ ਕੋਈ ਲਿਖਤ ਲਿਖੀ ਨਹੀਂ ਜਾਂਦੀ।
Fareedkot Teekaਜਿਸ ਕੋ ਤੂੰ ਕ੍ਰਿਪਾ ਕਰ ਕੇ ਨਾਮੁ ਦੇਵੇਂਗਾ, ਫੇਰ ਉਸ ਕੇ ਕਰਮਾਂ ਕਾ ਲੇਖਾ ਨਹੀਂ ਲਿਖਿਆ ਜਾਵੇਗਾ॥
Prof. Sahib Singhਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ 'ਨਾਮ' ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ।
SikhNet (Spanish)Aquél a quien bendices con Tu Nombre y por Tu Misericordia, no es llamado a entregar cuentas.
ਸੇਵਕ ਭਾਇ ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥੬॥
sevak bhaae se jan mile; jin har jap japiaa |6|
Sant Singh KhalsaThose humble servants who serve with love, meet the Lord, chanting the Chant of the Lord. ||6||
Manmohan SinghThey who embrace God's meditation; those, slaves meet Him through the slave's sentiment.
Manmohan Singh (Punjabi)ਜੋ ਵਾਹਿਗੁਰੂ ਦਾ ਸਿਮਰਨ ਧਾਰਨ ਕਰਦੇ ਹਨ, ਉਹ ਗੋਲੇ, ਗੋਲੇ ਦੀ ਭਾਵਨਾ ਰਾਹੀਂ ਉਸ ਨੂੰ ਮਿਲ ਪੈਂਦੇ ਹਨ।
Fareedkot Teekaਹੇ ਹਰੀ! ਸੇਵਕ ਭਾਵ ਧਾਰ ਕੇ ਜਿਨੋਂ ਨੇ ਤੇਰੇ ਨਾਮ ਕੇ ਜਾਪ ਕੋ ਜਪਾ ਹੈ, ਸੋ ਪੁਰਖ ਤੇਰੇ ਮੇਂ ਮਿਲੇ ਹੈਂ, ਭਾਵ ਅਭੇਦ ਹੂਏ ਹੈਂ॥੬॥
Prof. Sahib Singhਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥
SikhNet (Spanish)Aquél que sirve a Dios como un Esclavo, Lo encuentra; sí, aquél que medita en su Señor, el Dios.(6)