ਬਿਲਾਵਲੁ ਮਹਲਾ ੫ ॥
bilaaval mahalaa 5 | Ang 829
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਜੀਵਉ. ਨਾਮੁ ਸੁਨੀ ॥
jeevau. naam sunee | Ang 829
Sant Singh KhalsaHearing Your Name, I live.
Manmohan SinghI live by hearing Thy Name, O Lord.
Manmohan Singh (Punjabi)ਮੈਂ ਤੇਰਾ ਨਾਮ ਸੁਣਨ ਦੁਆਰਾ, ਜੀਉਂਦਾ ਹਾਂ, ਹੇ ਪ੍ਰਭੂ!
Fareedkot Teekaਮੈਂ ਵਾਹਿਗੁਰੂ ਕਾ ਨਾਮ ਸੁਨ ਕਰ ਜੀਵਤਾ ਹੂੰ॥
Prof. Sahib Singh(ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,ਪਦ ਅਰਥ ਜੀਵਉ = ਜੀਵਉਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਸੁਨੀ = ਸੁਨਿ, ਸੁਣ ਕੇ।
SikhNet (Spanish)Vivo escuchando Tu Nombre, oh Señor.
ਜਉ ਸੁਪ੍ਰਸੰਨ ਭਏ ਗੁਰ ਪੂਰੇ; ਤਬ ਮੇਰੀ ਆਸ ਪੁਨੀ ॥੧॥ ਰਹਾਉ ॥
jau suprasan bhe gur poore; tab meree aas punee |1| rahaau | Ang 829
Sant Singh KhalsaWhen the Perfect Guru became pleased with me, then my hopes were fulfilled. ||1||Pause||
Manmohan SinghWhen the Perfect Guru is mightily pleased with me, then is my hope realised. Pause.
Manmohan Singh (Punjabi)ਜਦ ਪੂਰਨ ਗੁਰੂ ਮੇਰੇ ਤੇ ਪਰਮ ਪਰਸੰਨ ਹੋ ਜਾਂਦੇ ਹਨ, ਤਦ ਮੇਰੀ ਉਮੀਦ ਪੂਰਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਬ ਪੂਰੇ ਸਤਿਗੁਰ ਮੇਰੇ ਪਰ ਸੁਪ੍ਰਸੰਨ ਹੋਤੇ ਭਏ ਤਬ ਮੇਰੀ ਆਸਾ ਪੂਰਨ ਹੋਤੀ ਭਈ ਹੈ॥੧॥ ਰਹਾਉ ॥
Prof. Sahib Singh(ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਜਉ = ਜਦੋਂ। ਪੁਨੀ = ਪੁੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥
SikhNet (Spanish)Cuando el Guru Perfecto está complacido, entro en un Estado de Plenitud. (1-Pausa)
ਪੀਰ ਗਈ. ਬਾਧੀ ਮਨਿ ਧੀਰਾ; ਮੋਹਿਓ ਅਨਦ ਧੁਨੀ ॥
peer gee. baadhee man dheeraa; mohio anad dhunee | Ang 829
Sant Singh KhalsaPain is gone, and my mind is comforted; the music of bliss fascinates me.
Manmohan SinghMy pain is past, my mind is comforted and the melody of bliss has bewitched me.
Manmohan Singh (Punjabi)ਮੇਰੀ ਪੀੜ ਮਿੱਟ ਗਈ ਹੈ, ਮੇਰੇ ਚਿੱਤ ਦਾ ਧਰਵਾਸ ਬੱਝ ਗਿਆ ਹੈ ਅਤੇ ਖੁਸ਼ੀ ਦੇ ਰਾਗ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Fareedkot Teekaਜਨਮ ਮਰਨ ਕੀ ਪੀੜਾ ਦੂਰ ਹੋ ਗਈ ਔ ਮਨ ਮੇਂ ਧੀਰਜਤਾ ਬਾਂਧ ਲਈ ਹੈ। ਜੋ ਵਾਹਿਗੁਰੂ ਕੇ ਗੁਣੋਂ ਸਹਤ ਸੰਤ ਜਨ ਬਚਨ ਕਰਤੇ ਹੈਂ, ਤਿਸ ਅਨੰਦਦਾਇਕ ਧੁਨੀ ਮੇਂ ਮੇਰਾ ਮਨ ਮੋਹਿਤ ਭਯਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ।ਪਦ ਅਰਥ ਪੀਰ = ਪੀੜ। ਬਾਧੀ = ਬੱਝ ਗਈ। ਮਨਿ = ਮਨ ਵਿਚ। ਧੀਰਾ = ਧੀਰਜ। ਅਨਦ ਧੁਨੀ = ਆਨੰਦ ਦੀ ਰੌ ਨਾਲ।
SikhNet (Spanish)Mi dolor desaparece, mi mente se conforta y la música Ambrosial de la Palabra me maravilla.
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ; ਰਹਨੁ. ਨ ਜਾਇ ਖਿਨੀ ॥੧॥
aupajio chaau milan prabh preetam; rehan. na jaae khinee |1| Ang 829
Sant Singh KhalsaThe yearning to meet my Beloved God has welled up within me. I cannot live without Him, even for an instant. ||1||
Manmohan SinghWithin me has welled up yearning to meet my Beloved Lord, I can live not without Him even for an instant.
Manmohan Singh (Punjabi)ਆਪਣੇ ਪਿਆਰੇ ਸੁਆਮੀ ਨੂੰ ਭੇਟਣ ਲਈ ਮੇਰੇ ਚਿੱਤ ਵਿੱਚ ਉਮੰਗ ਉਤਪੰਨ ਹੋ ਗਈ ਹੈ। ਉਸ ਦਾ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Fareedkot Teekaਤਿਸ ਪਿਆਰੇ ਪ੍ਰਭੂ ਕੇ ਮਿਲਨੇ ਕਾ ਚਾਉ ਮੇਰੇ ਰਿਦੇ ਮੇਂ ਉਪਜ ਆਇਆ ਹੈ, ਤਿਸ ਬਿਨਾ ਅਬ ਏਕ ਖਿਨਮਾਤ੍ਰ ਭੀ ਰਹਿਆ ਨਹੀਂ ਜਾਤਾ ਹੈ॥੧॥
Prof. Sahib Singhਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ ॥੧॥ਪਦ ਅਰਥ ਖਿਨੀ = ਇਕ ਖਿਨ ਵਾਸਤੇ ਭੀ ॥੧॥
SikhNet (Spanish)En mí vive la añoranza de poder ver a mi Dios, pues sin Él no puedo vivir ni un instante. (1)
ਅਨਿਕ ਭਗਤ ਅਨਿਕ ਜਨ ਤਾਰੇ; ਸਿਮਰਹਿ ਅਨਿਕ ਮੁਨੀ ॥
anik bhagat anik jan taare; simareh anik munee | Ang 830
Sant Singh KhalsaYou have saved so many devotees, so many humble servants; so many silent sages contemplate You.
Manmohan SinghThou, O Lord, hast saved many devotees and saints and meditate on Thee millions of silent sages.
Manmohan Singh (Punjabi)ਤੈਂ, ਹੇ ਸੁਆਮੀ! ਅਨੇਕਾਂ ਹੀ ਸ਼ਰਧਾਲੂਆਂ ਅਤੇ ਅਨੇਕਾਂ ਹੀ ਸੰਤਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਤੇਰਾ ਆਰਾਧਨ ਕਰਦੇ ਹਨ ਕ੍ਰੋੜਾਂ ਹੀ ਖਾਮੋਸ਼ ਰਿਸ਼ੀ।
Fareedkot Teekaਜਿਸ ਹਰੀ ਨੇ ਅਨੇਕਾਨਿ ਅਨੇਕ ਭਗਤਿ ਜਨ ਤਾਰੇ ਹੈਂ ਔ ਅਨੇਕ ਮੁਨੀ ਜਿਸ ਕੋ ਸਦਾ ਸਿਮਰਤੇ ਹੈਂ॥
Prof. Sahib Singhਹੇ ਪ੍ਰਭੂ! ਅਨੇਕਾਂ ਹੀ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ। (ਸਿਮਰਨ ਕਰਨ ਵਾਲੇ) ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ, ਹੇ ਪ੍ਰਭੂ! ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ ਹਨ।ਪਦ ਅਰਥ ਸਿਮਰਹਿ = ਸਿਮਰਦੇ ਹਨ।
SikhNet (Spanish)Has salvado a millones de Devotos y sirvientes, millones de sabios meditan en Ti,
ਅੰਧੁਲੇ ਟਿਕ. ਨਿਰਧਨ ਧਨੁ ਪਾਇਓ; ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥
andhule ttik. niradhan dhan paaeo; prabh naanak anik gunee |2|2|127| Ang 830
Sant Singh KhalsaThe support of the blind, the wealth of the poor; Nanak has found God, of endless virtues. ||2||2||127||
Manmohan SinghNanak has attained to the Lord of innumerable virtues, who is the prop of the blind and riches of the poor.
Manmohan Singh (Punjabi)ਨਾਨਕ ਨੇ ਅਣਗਿਣਤ ਨੇਕੀਆਂ ਵਾਲੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ ਜੋ ਅੰਨ੍ਹੇ ਦਾ ਆਸਰਾ ਅਤੇ ਗਰੀਬ ਦੀ ਦੌਲਤ ਹੈ।
Fareedkot Teekaਅੰਧਲਿਓਂ ਕਾ (ਟਿਕ) ਆਸਰਾ ਔ ਨਿਰਧਨੋਂ ਕਾ ਧਨ ਐਸੇ ਅਨੇਕ ਗੁਣੋਂ ਵਾਲਾ ਜੋ ਪ੍ਰਭੂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮਨੇ ਤਿਸ ਕੋ ਪਾਇ ਲੀਆ ਹੈ॥੨॥੨॥੧੨੭॥☬ਮਧਮ ਸਖੀ ਉਤਮ ਸਖੀ ਸੇ ਪੂਛ ਕਰ ਪਤੀ ਕੋ ਪਾਇ ਕਰ ਅਪਨਾ ਹਾਲ ਸੁਨਾਵਤੀ ਹੈ:
Prof. Sahib Singhਹੇ ਨਾਨਕ! (ਆਖ-) ਹੇ ਅਨੇਕਾਂ ਗੁਣਾਂ ਦੇ ਮਾਲਕ ਪ੍ਰਭੂ! (ਤੇਰਾ ਨਾਮ) ਅੰਨ੍ਹੇ ਮਨੁੱਖ ਨੂੰ, ਮਾਨੋ, ਡੰਗੋਰੀ ਮਿਲ ਜਾਂਦੀ ਹੈ, ਕੰਗਾਲ ਨੂੰ ਧਨ ਮਿਲ ਜਾਂਦਾ ਹੈ ॥੨॥੨॥੧੨੭॥ਪਦ ਅਰਥ ਟਿਕ = ਟੇਕ, ਸਹਾਰਾ। ਨਿਰਧਨ = ਕੰਗਾਲ। ਅਨਿਕ ਗੁਨੀ = ਹੇ ਅਨੇਕਾਂ ਗੁਣਾਂ ਦੇ ਮਾਲਕ! ॥੨॥੨॥੧੨੭॥
SikhNet (Spanish)eres la Mirada del ciego, el Tesoro Preciado del pobre; sí, Nanak ha encontrado a Dios, el Infinito Océano de Virtud.(2-2-127)