ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਵਤ ਲਗੀ ਸਚੇ ਨਾਮ ਕੀ; ਜੋ ਬੀਜੇ ਸੋ ਖਾਇ ॥
vat lagee sache naam kee; jo beeje so khaae |
Sant Singh KhalsaThe time has come to plant the seed of the Lord's Name; one who plants it, shall eat its fruit.
Manmohan SinghThe opportune time to sow the True Name has arrived. He who sows it shall eat the fruit.
Manmohan Singh (Punjabi)ਸਤਿਨਾਮ ਦੇ ਬੀਜਣ ਦਾ ਮੁਨਾਸਬ ਵੇਲਾ ਆ ਪੁੱਜਾ ਹੈ। ਜੋ ਕੋਈ ਇਸ ਨੂੰ ਬੀਜੇਗਾ, ਓਹੀ ਫਲ ਪਾਵੇਗਾ।
Fareedkot Teekaਜੈਸੇ ਗਿਲੀ ਜਮੀਨ ਵਤ ਆਈ ਸੇ ਬੀਜ ਬੀਜਾ ਹੂਆ ਸਮੇਂ ਅਨੁਸਾਰ ਫਲਦਾਇਕ ਹੋਤਾ ਹੈ, ਤੈਸੇ ਇਸ ਕਲੂ ਕੇ ਸਮੇਂ ਮੇਂ ਸਚੇ ਨਾਮ ਕੀ ਵਤ ਲਗੀ ਹੈ ਅਰਥਾਤ ਮਾਨੁਖ ਜਨਮ ਭਜਨ ਕਰਨੇ ਕਾ ਵਕਤ ਹੈ। ਜੋ ਪੁਰਸ਼ ਬੀਜਤਾ ਹੈ ਅਰਥਾਤ ਨਾਮ ਜਪਤਾ ਹੈ, ਸੋ ਆਤਮ ਗਿਆਨ ਫਲ ਖਾਤਾ ਹੈ॥
Prof. Sahib Singh(ਇਹ ਮਨੁੱਖਾ ਜਨਮ) ਸੱਚੇ ਪ੍ਰਭੂ ਦਾ ਨਾਮ (ਰੂਪ ਬੀਜ ਬੀਜਣ) ਲਈ ਫਬਵਾਂ ਸਮਾਂ ਮਿਲਿਆ ਹੈ, ਜੋ ਮਨੁੱਖ ('ਨਾਮ'-ਬੀਜ) ਬੀਜਦਾ ਹੈ ਉਹ (ਇਸ ਦਾ ਫਲ) ਖਾਂਦਾ ਹੈ।
ਪਦ ਅਰਥ ਵਤ = ਵੱਤਰ, ਫਬਵਾਂ ਸਮਾਂ।
SikhNet (Spanish)La estación propicia para sembrar la Semilla del Verdadero Nombre del Señor ha llegado. Aquél que siembra esta Semilla, cosechará el Fruto que dará.
ਤਿਸਹਿ ਪਰਾਪਤਿ ਨਾਨਕਾ; ਜਿਸ ਨੋ ਲਿਖਿਆ ਆਇ ॥੧॥
tiseh paraapat naanakaa; jis no likhiaa aae |1|
Sant Singh KhalsaHe alone receives it, O Nanak, whose destiny is so pre-ordained. ||1||
Manmohan SinghHe, alone obtains (sows) it, in whose lot is so writ, O Nanak.
Manmohan Singh (Punjabi)ਕੇਵਲ ਓਹੀ ਇਸ ਨੂੰ ਪਾਉਂਦਾ (ਬੀਜਦਾ) ਹੈ, ਜਿਸ ਦੇ ਭਾਗਾਂ ਵਿੱਚ ਐਕੁਰ ਲਿਖਿਆ ਹੋਇਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਧੁਰੋਂ ਹੀ ਲਿਖਿਆ ਆਇਆ ਹੈ ਤਿਸ ਕੋ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹੇ ਨਾਨਕ! ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਲਿਖੀ ਹੋਵੇ ॥੧॥
ਪਦ ਅਰਥ ਤਿਸਹਿ = ਉਸ ਨੂੰ ਹੀ, ਤਿਸ ਹੀ ॥੧॥
SikhNet (Spanish)Sin embargo, solamente La sembrará aquél que así lo tiene inscrito en su destino. (1)