ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੋਈ ਸੇਵਿਹੁ ਜੀਅੜੇ; ਦਾਤਾ ਬਖਸਿੰਦੁ ॥
soee sevihu jeearre; daataa bakhasind |
Sant Singh KhalsaServe Him, O my soul, who is the Giver and the Forgiver.
Manmohan SinghMy soul serve thou Him who is the Bestower and the Forgiver.
Manmohan Singh (Punjabi)ਮੇਰੀ ਜਿੰਦੜੀਏ! ਤੂੰ ਉਸ ਦੀ ਚਾਕਰੀ ਕਮਾ, ਜੋ ਦਾਤਾਰ ਅਤੇ ਬਖਸ਼ਣਹਾਰ ਹੈ।
Fareedkot Teekaਹੇ ਜੀਵ! ਜੋ ਲੋਕ ਪ੍ਰਲੋਕ ਕਾ ਦਾਤਾ ਹੈ ਵਾ ਜਿੰਦ ਕਾ ਬਖਸਿੰਦ ਔਰ ਧਨ ਕਾ ਦਾਤਾ ਹੈ (ਸੋਈ) ਉਸੀ ਕਾ ਸੇਵਨ ਕਰੋ॥
Prof. Sahib Singhਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ।
ਪਦ ਅਰਥ ਜੀਅੜੇ = ਹੇ ਜਿੰਦੇ!
SikhNet (Spanish)Oh mi Alma, sirve a Aquél que es tu Señor Benévolo y Compasivo,
ਕਿਲਵਿਖ ਸਭਿ ਬਿਨਾਸੁ ਹੋਨਿ; ਸਿਮਰਤ ਗੋਵਿੰਦੁ ॥
kilavikh sabh binaas hon; simarat govind |
Sant Singh KhalsaAll sinful mistakes are erased, by meditating in remembrance on the Lord of the Universe.
Manmohan SinghAll the sins are effaces by remembering the world-sustainer.
Manmohan Singh (Punjabi)ਸੰਸਾਰ ਦੇ ਰਖਿਅਕ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ।
Fareedkot Teekaਕਿਉਂਕਿ ਤਿਸ ਗੋਬਿੰਦ ਕੇ ਸਿਮਰਨੇ ਸੇ ਸੰਪੂਰਨ ਪਾਪ ਨਸ਼ਟ ਹੋ ਜਾਵੇਂਗੇ॥
Prof. Sahib Singhਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਪਦ ਅਰਥ ਕਿਲਵਿਖ = ਪਾਪ।
SikhNet (Spanish)para que tus faltas sean lavadas contemplando a tu Dios.
ਹਰਿ ਮਾਰਗੁ. ਸਾਧੂ ਦਸਿਆ; ਜਪੀਐ ਗੁਰਮੰਤੁ ॥
har maarag. saadhoo dasiaa; japeeai guramant |
Sant Singh KhalsaThe Holy Saint has shown me the Way to the Lord; I chant the GurMantra.
Manmohan SinghThe saint has shown me the way to God and so I contemplate over Guru's hymns.
Manmohan Singh (Punjabi)ਸੰਤ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਦਰਸਾਇਆ ਹੈ ਅਤੇ ਇਸ ਲਈ ਮੈਂ ਗੁਰਬਾਣੀ ਦਾ ਧਿਆਨ ਧਾਰਦਾ ਹਾਂ!
Fareedkot Teekaਪਰੰਤੂ ਉਸ ਹਰੀ ਕਾ ਰਸਤਾ ਸੰਤੋਂ ਨੇ ਬਤਾਇਆ ਹੈ, ਤਾਂ ਤੇ ਗੁਰੋਂ ਕਾ ਮੰਤ੍ਰ ਜਪੀਏ॥
Prof. Sahib Singhਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ।
SikhNet (Spanish)El Santo nos enseña el Sendero al Señor y así contemplamos la Palabra del Guru.
ਮਾਇਆ ਸੁਆਦ ਸਭਿ ਫਿਕਿਆ; ਹਰਿ ਮਨਿ ਭਾਵੰਦੁ ॥
maaeaa suaad sabh fikiaa; har man bhaavand |
Sant Singh KhalsaThe taste of Maya is totally bland and insipid; the Lord alone is pleasing to my mind.
Manmohan SinghThe relishes of the riches are al insipid. God alone is pleasing to my mind.
Manmohan Singh (Punjabi)ਧਨ-ਦੌਲਤ ਦੇ ਰਸ ਸਾਰੇ ਫਿਕੇ ਹਨ। ਕੇਵਲ ਭਗਵਾਨ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਅਰ ਮਾਯਾ ਕੇ ਸ੍ਵਾਦ ਜੋ ਜੀਵੋਂ ਕੇ ਮਨ ਮੇਂ (ਭਾਵੰਦੁ) ਭਾਉਂਦੇ ਹੈਂ, ਸੋ ਸਭ ਫਿਕੇ ਹੈਂ॥
Prof. Sahib Singhਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ, (ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ।
ਪਦ ਅਰਥ ਭਾਵੰਦੁ = ਪਿਆਰਾ ਲੱਗਣ ਲੱਗ ਪੈਂਦਾ ਹੈ।
SikhNet (Spanish)Entonces el sabor de Maya nos parece rancio y revoloteamos en deleite con el Señor, nuestro Dios.
ਧਿਆਇ ਨਾਨਕ ਪਰਮੇਸਰੈ; ਜਿਨਿ ਦਿਤੀ ਜਿੰਦੁ ॥੧੪॥
dhiaae naanak paramesarai; jin ditee jind |14|
Sant Singh KhalsaMeditate, O Nanak, on the Transcendent Lord, who has blessed you with your soul and your life. ||14||
Manmohan SinghMeditate thou, O Nanak on the Supreme Lord, who has blessed thee with life.
Manmohan Singh (Punjabi)ਤੂੰ ਸ਼੍ਰੋਮਣੀ ਸiਾਹਬ ਦਾ ਸਿਮਰਨ ਕਰ, ਹੇ ਨਾਨਕ, ਜਿਸ ਨੇ ਤੈਨੂੰ ਜਿੰਦ ਜਾਨ ਦੀ ਦਾਤਿ ਬਖਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਪਰਮੇਸ੍ਵਰ ਕੋ ਧਿਆਇ ਜਿਸ ਨੇ ਜਿੰਦ ਦਈ ਹੈ॥੧੪॥
Prof. Sahib Singhਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ ॥੧੪॥
ਪਦ ਅਰਥ ਜਿਨਿ = ਜਿਸ (ਪਰਮੇਸਰ) ਨੇ ॥੧੪॥
SikhNet (Spanish)Contempla, oh, Dice Nanak, a tu Señor Sublime, Quien te ha bendecido con tu vida misma. (14)