ੴ

ਸਿੱਖਬਾਣੀ · SikhBani

ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥

jichar ihu man laharee vich hai haumai bahut ahankaar
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1247 · 6 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜਿਚਰੁ. ਇਹੁ ਮਨੁ ਲਹਰੀ ਵਿਚਿ ਹੈ; ਹਉਮੈ ਬਹੁਤੁ ਅਹੰਕਾਰੁ ॥

jichar. ihu man laharee vich hai; haumai bahut ahankaar |

Sant Singh KhalsaAs long as his mind is disturbed by waves, he is caught in ego and egotistical pride.
Manmohan SinghAs long as this mind is disturbed by waves, man indulges in great pride and ego.
Manmohan Singh (Punjabi)ਜਦ ਤਾਈ ਇਹ ਮਨੂਆ ਅਨ-ਸਥਿਰ ਹੈ, ਇਨਸਾਨ ਘਣੇਰੀ ਹੰਗਤਾ ਅਤੇ ਗਰੂਰ ਕਰਦਾ ਹੈ।
Fareedkot Teekaਜਿਤਨਾ ਚਿਰ ਇਹੁ ਮਨ ਲੋਭ, ਤ੍ਰਿਸ਼ਨਾਦਿਕ ਕੀ ਲਹਿਰੋਂ ਮੇਂ ਪੜਾ ਹੂਆ ਹੈ ਔਰ ਹੰਤਾ, ਮਮਤਾ ਔਰ ਬਹੁਤ ਹੰਕਾਰ ਹੈ॥
Prof. Sahib Singhਜਿਤਨਾ ਚਿਰ ਮਨੁੱਖ ਦਾ ਇਹ ਮਨ (ਮਾਇਆ ਦੀਆਂ) ਲਹਿਰਾਂ ਵਿਚ (ਡੋਲਦਾ ਰਹਿੰਦਾ ਹੈ) ਉਤਨਾ ਚਿਰ ਇਸ ਦੇ ਅੰਦਰ ਬਹੁਤ ਹਉਮੈ ਹੈ ਬੜਾ ਅਹੰਕਾਰ ਹੁੰਦਾ ਹੈ;
SikhNet (Spanish)En tanto esta mente esté atrapada en el profundo remolino de los deseos,

ਸਬਦੈ ਸਾਦੁ. ਨ ਆਵਈ; ਨਾਮਿ. ਨ ਲਗੈ ਪਿਆਰੁ ॥

sabadai saad. na aavee; naam. na lagai piaar |

Sant Singh KhalsaHe does not find the taste of the Shabad, and he does not embrace love for the Name.
Manmohan SinghHe relishes not the Guru's word and loves not the Name.
Manmohan Singh (Punjabi)ਉਹ ਗੁਰਬਾਣੀ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦਾ।
Fareedkot Teekaਤਬ ਤਕ ਤਿਸ ਕੋ ਗੁਰ ਸਬਦ ਕਾ ਸੁਆਦ ਭੀ ਨਹੀਂ ਆਵਤਾ ਔਰ ਨਾਮੀ ਮੇਂ ਪਿਆਰ ਭੀ ਨਹੀਂ ਲਾਗਤਾ॥
Prof. Sahib Singhਇਸ ਨੂੰ ਸਤਿਗੁਰੂ ਦੇ ਸ਼ਬਦ ਦਾ ਰਸ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਇਸ ਦਾ ਪਿਆਰ ਨਹੀਂ ਬਣਦਾ,

ਪਦ ਅਰਥ ਸਾਦੁ = ਸੁਆਦ, ਰਸ।

SikhNet (Spanish)el ego permanecerá henchido, así uno no podrá sentir Amor por la Palabra,

ਸੇਵਾ ਥਾਇ. ਨ ਪਵਈ ਤਿਸ ਕੀ; ਖਪਿ ਖਪਿ ਹੋਇ ਖੁਆਰੁ ॥

sevaa thaae. na pavee tis kee; khap khap hoe khuaar |

Sant Singh KhalsaHis service is not accepted; worrying and worrying, he wastes away in misery.
Manmohan SinghHis service becomes not acceptable and fretting, fretting, he feels miserable.
Manmohan Singh (Punjabi)ਉਸ ਦੀ ਘਾਲ ਕਬੂਲ ਨਹੀਂ ਪੈਦੀ ਅਤੇ ਖਜ਼ਲ ਖਜਲ ਹੋ ਦੁਖੀ ਹੁੰਦੀ ਹੈ।
Fareedkot Teekaਤਬ ਤਕ ਤਿਸ ਕੀ ਸੇਵਾ ਕੀ ਹੂਈ ਪਰਵਾਣ ਨਹੀਂ ਹੋਤੀ ਔਰ ਖਪ ਖਪ ਕਰ ਖੁਆਰ ਹੋਤਾ ਹੈ॥
Prof. Sahib Singhਇਸ ਦੀ ਕੀਤੀ ਹੋਈ ਸੇਵਾ ਕਬੂਲ ਨਹੀਂ ਹੁੰਦੀ (ਅਤੇ ਹਉਮੈ ਦੇ ਕਾਰਨ) ਖਿੱਝ ਖਿੱਝ ਕੇ ਦੁਖੀ ਹੁੰਦਾ ਰਹਿੰਦਾ ਹੈ।

ਪਦ ਅਰਥ ਥਾਇ ਨ ਪਵਈ = ਕਬੂਲ ਨਹੀਂ ਹੁੰਦਾ।

SikhNet (Spanish)ni alabar el Nombre del Señor. Uno es destruido en vano y su servicio no es aprobado por Dios.

ਨਾਨਕ. ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ॥

naanak. sevak soee aakheeai; jo sir dhare utaar |

Sant Singh KhalsaO Nanak, he alone is called a selfless servant, who cuts off his head, and offers it to the Lord.
Manmohan SinghNanak, he alone is called the servant who cuts off his head and places it before his Lord
Manmohan Singh (Punjabi)ਨਾਨਕ, ਕੇਵਲ ਉਹ ਹੀ ਨੌਕਰ ਕਿਹਾ ਜਾਂਦਾ ਹੈ ਜੋ ਆਪਣੇ ਸੀਸ ਨੂੰ ਵਢ ਕੇ ਆਪਣੇ ਪ੍ਰਭੂ ਮੂਹਰੇ ਰਖ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਕਹਤਾ ਹੈ (ਜੋ ਸਿਰੁ) ਹੰਕਾਰ ਕੋ ਤਿਆਗ ਦੇਵੈ॥
Prof. Sahib Singhਹੇ ਨਾਨਕ! ਉਹੀ ਮਨੁੱਖ ਅਸਲੀ ਸੇਵਕ ਅਖਵਾਂਦਾ ਹੈ ਜੋ ਆਪਣੀ ਚਤੁਰਾਈ ਚਲਾਕੀ ਛੱਡ ਦੇਂਦਾ ਹੈ,

ਪਦ ਅਰਥ ਉਤਾਰਿ = ਲਾਹ ਕੇ। ਸਿਰੁ ਧਰੇ ਉਤਾਰਿ = ਆਪਣਾ ਸਿਰ ਲਾਹ ਕੇ ਰੱਖ ਦੇਵੇ, ਆਪਣੀ ਚਤੁਰਾਈ-ਚਲਾਕੀ ਛੱਡ ਦੇਵੇ।

SikhNet (Spanish)Nanak dice, sólo quien ofrece su cabeza a Dios,

ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ॥੧॥

satigur kaa bhaanaa man le; sabad rakhai ur dhaar |1|

Sant Singh KhalsaHe accepts the Will of the True Guru, and enshrines the Shabad within his heart. ||1||
Manmohan SinghHe accepts the True Guru's will and keeps the Name clasped to his mind.
Manmohan Singh (Punjabi)ਉਹ ਸਚੇ ਗੁਰਾਂ ਦੀ ਰਜ਼ਾ ਨੂੰ ਕਬੂਲ ਕਰ ਲੈਂਦਾ ਹੈ ਅਤੇ ਨਾਮ ਨੂੰ ਆਪਣੇ ਚਿੱਤ ਨਾਲ ਲਾਈ ਰਖਦਾ ਹੈ।
Fareedkot Teekaਸਤਿਗੁਰੋਂ ਕਾ (ਭਾਣਾ) ਹੁਕਮ ਮਾਨ ਲੇਵੇ ਔਰ ਤਿਨੋਂ ਕੇ (ਸਬਦੁ) ਉਪਦੇਸ ਕੋ ਮਨ ਮੇਂ ਧਾਰਨ ਕਰ ਰਖੇ॥੧॥
Prof. Sahib Singhਸਤਿਗੁਰੂ ਦਾ ਭਾਣਾ ਕਬੂਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਪ੍ਰੋ ਰੱਖਦਾ ਹੈ ॥੧॥

ਪਦ ਅਰਥ ਉਰਧਾਰਿ = ਹਿਰਦੇ ਵਿਚ ਟਿਕਾ ਕੇ ॥੧॥

SikhNet (Spanish)quien acepta la Voluntad del Guru y eleva la Palabra en su corazón, será considerado el Sirviente del Señor. (1)
Answers quote the Granth verbatim with Ang citations. AI commentary is not Gurbani and not a religious ruling.